Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪੁਲਸ"
ਪੰਜਾਬੀ ਵਿਸ਼ਾ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਾਰਿਆ ਨਾ ਜਾਵੇ

ਜਲੰਧਰ, ਪੰਜਾਬੀ ਵਿਸ਼ਾ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 15 ਤੇ 16 ਮਈ ਨੂੰ ਪੰਜਾਬ ਪੁਲਸ ਦੀ ਹੋਣ ਵਾਲੀ ਭਰਤੀ ਵਿਚ ਨਕਾਰਿਆ ਨਹੀਂ ਜਾਣਾ ਚਾਹੀਦਾ। ਇਹ ਮੰਗ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਪੰਜਾਬ ਪੁਲਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਕੀਤੀ ਹੈ। ਉਨ੍ਹਾਂ ਕਿਹਾ ਕਿ ਉੱਚ ਪੁਲਸ ਅਧਿਕਾਰੀਆਂ ਨੇ ਕਿਹਾ ਸੀ ਕਿ ਸੀ. ਬੀ. ਐੱਸ. ਈ. ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਨਾਵਾਂ 'ਤੇ ਭਰਤੀ ਸਮੇਂ ਵਿਚਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਪੰਜਾਬੀ ਵਿਸ਼ਾ ਪਾਸ ਨਹੀਂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਪੰਜਾਬ ਪੁਲਸ ਦੀ ਇੰਟਰਵਿਊ ਅਤੇ ਸਰੀਰਕ ...
Read Full Story


ਪੁਲਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਅੱਖਾਂ ਬੰਦ ਰੱਖੀਆਂ : ਸੀ. ਬੀ. ਆਈ.

ਨਵੀਂ ਦਿੱਲੀ, ਸੀ. ਬੀ. ਆਈ. ਨੇ ਅੱਜ ਇਥੋਂ ਦੀ ਇਕ ਅਦਾਲਤ ਨੂੰ ਕਿਹਾ ਕਿ ਦਿੱਲੀ ਪੁਲਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੂਰੇ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਤੇ ਹਿੰਸਾ ਨੂੰ ਲੈ ਕੇ ਆਪਣੀਆ ਅੱਖਾਂ ਬੰਦ ਰੱਖੀਆਂ। 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ 'ਚ ਆਖਰੀ ਦਲੀਲ ਦਿੰਦਿਆਂ ਸੀ. ਬੀ. ਆਈ. ਦੇ ਵਕੀਲ ਆਰ. ਐੱਸ. ਚੀਮਾ ਨੇ ਕਿਹਾ ਕਿ ਦਿੱਲੀ ਪੁਲਸ ਨੇ ਜਾਣਬੁਝ ਕੇ ਉਸ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਜਿਸ ਤਰ੍ਹਾਂ ਉਸ ਤੋਂ ਕਰਨ ਦੀ ਉਮੀਦ ਸੀ। ਚੀਮਾ ਨੇ ਐਡੀਸ਼ਨਲ ਸੈਸ਼ਨ ਜੱਜ ਜੇ. ਆਰ. ਆਰੀਅਨ ਨੂੰ ਕਿਹਾ ਕਿ ਇਹ ਅਜਿਹਾ ਮਾਮਲਾ ਸੀ ਜਿਥੇ ਪੁਲਸ ਨੇ ਪਹਿਲਾਂ ਤੋਂ ਯੋਜਨਾਬੱਧ ਤਰੀਕੇ ...
Read Full Story


ਬਜ਼ੁਰਗ ਨੇ ਪੁਲਸ ਤੋਂ ਮੰਗਿਆ ਪਾਣੀ - ਮਿਲੀ ਮੌਤ

ਨਵੀਂ ਦਿੱਲੀ, ਦਿੱਲੀ ਪੁਲਸ ਦੀ ਬਦਸਲੂਕੀ ਨੇ ਇਕ ਬਜ਼ੁਰਗ ਦੀ ਜਾਨ ਲੈ ਲਈ। ਪਾਣੀ ਲਈ ਹੋਈ ਧੱਕਾ-ਮੁੱਕੀ 'ਚ ਪੁਲਸ ਨੇ ਬਜ਼ੁਰਗ ਨੂੰ ਧੱਕਾ ਦੇ ਦਿੱਤਾ। ਇਸ ਧੱਕੇ 'ਚ ਉਹ ਡਿੱਗ ਗਿਆ ਅਤੇ ਸਿਰ 'ਚ ਸੱਟ ਲੱਗਣ ਨਾਲ ਬਜ਼ੁਰਗ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਸੁਬਰਤੋ ਪਾਰਕ ਪੁਲਸ ਚੌਕੀ 'ਚ ਇਕ ਬਜ਼ੁਰਗ ਅਨਿਲ ਅਰੋੜਾ ਦਾ ਬੇਟਾ ਥਾਣੇ 'ਚ ਪਾਣੀ ਮੰਗਣ ਗਿਆ ਸੀ। ਇਸ ਦੌਰਾਨ ਪੁਲਸ ਵਾਲਿਆਂ ਨਾਲ ਉਸਦੀ ਬਹਿਸ ਹੋ ਗਈ। ਬਹਿਸ ਵਧਦੀ ਦੇਖ ਬਜ਼ੁਰਗ ਵਿਚ-ਬਚਾਅ ਕਰਨ ਆ ਪਹੁੰਚਿਆ। ਪੁਲਸ ਨੇ ਵਿਚ-ਬਚਾਅ ਕਰ ਰਹੇ ਬਜ਼ੁਰਗ ਨੂੰ ਧੱਕਾ ਮਾਰ ਦਿੱਤਾ। ਦੋਸ਼ ਹੈ ਕਿ ਇਸੇ ਧਮਕੇ ਕਾਰਨ ਉਸਦੇ ਸਿਰ 'ਤੇ ਗੰਭੀਰ ਸੱਟ ਆਈ ...
Read Full Story


ਇੰਡੀਅਨ ਮੁਜਾਹਿਦੀਨ ਦਾ ਅੱਤਵਾਦੀ ਗ੍ਰਿਫਤਾਰ

ਦਰਭੰਗਾ, ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਇਥੇ ਦਹਿਸ਼ਤਗਰਦ ਜਥੇਬੰਦੀ ਇੰਡੀਅਨ ਮੁਜਾਹਿਦੀਨ ਦੇ ਇਕ ਖਤਰਨਾਕ ਦਹਿਸ਼ਤਗਰਦ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦਹਿਸ਼ਤਗਰਦ ਇੰਡੀਅਨ ਮੁਜਾਹਿਦੀਨ ਦੇ ਸਰਗਣੇ ਸ਼ਾਹਰੁਖ ਦਾ ਨਜ਼ਦੀਕੀ ਜੋੜੀਦਾਰ ਦੱਸਿਆ ਜਾਂਦਾ ਹੈ। ਪੁਲਸ ਨੇ ਦਹਿਸ਼ਤਗਰਦ ਦਾ ਨਾਂ ਨਹੀਂ ਦੱਸਿਆ ਹੈ ਪਰ ਕਿਹਾ ਹੈ ਕਿ ਉਹ ਅਨੇਕਾਂ ਕਤਲਾਂ ਅਤੇ ਅੱਤਵਾਦੀ ਵਾਰਦਾਤਾਂ ਵਿਚ ਲੋੜੀਂਦਾ ...
Read Full Story


ਇਕ ਕਰੋੜ ਜ਼ਬਤ ਹੋਣ 'ਤੇ ਰਾਸ਼ਟਰਪਤੀ ਦੇ ਪੁੱਤਰ ਤੋਂ ਪੁੱਛਗਿੱਛ

ਅਮਰਾਵਤੀ(ਮਹਾਰਾਸ਼ਟਰ), ਅਮਰਾਵਤੀ ਪੁਲਸ ਨੇ ਸਥਾਨਕ ਚੋਣਾਂ ਤੋਂ ਪਹਿਲਾਂ ਇਕ ਕਰੋੜ ਰੁਪਏ ਜ਼ਬਤ ਕੀਤੇ ਜਾਣ ਦੇ ਮਾਮਲੇ 'ਚ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪੁੱਤਰ ਅਤੇ ਕਾਂਗਰਸ ਦੇ ਵਿਧਾਇਕ ਰਾਵਸਾਹੇਬ ਸ਼ੇਖਾਵਤ ਤੋਂ ਪੁੱਛਗਿੱਛ ਕੀਤੀ। ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗਣੇਸ਼ ਪਾਟਿਲ ਅਤੇ ਵਕੀਲਾਂ ਨਾਲ ਸ਼ੇਖਾਵਤ ਅੱਜ ਸਵੇਰੇ ਪੁਲਸ ਕਮਿਸ਼ਨਰ ਦੇ ਦਫਤਰ ਪੁੱਜੇ ਜਿੱਥੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਗਿਆ। ਅਮਰਾਵਤੀ ਦੇ ਪੁਲਸ ਕਮਿਸ਼ਨਰ ਅਮੀਤੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਜ਼ਬਤ ਕੀਤੇ ਗਏ ਪੈਸੇ ਦੇ ਸਰੋਤ ਬਾਰੇ ਪੁੱਛਗਿੱਛ ...
Read Full Story


ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪਾਂ ਨੂੰ ਵੇਚਦੇ ਤਿੰਨ ਕਾਬੂ

ਨਵੀਂ ਦਿੱਲੀ, ਦਿੱਲੀ ਪੁਲਸ ਨੇ ਅੱਜ ਇਥੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ 300 ਸਾਲ ਪੁਰਾਣੇ ਹੱਥ ਲਿਖਤ ਸਰੂਪਾਂ ਨੂੰ ਵੇਚਣ ਦੀ ਕੋਸ਼ਿਸ਼ 'ਚ ਲੱਗੇ ਹੋਏ ਸਨ। ਇਹ ਸਰੂਪ ਪਟਨਾ ਸਾਹਿਬ ਗੁਰਦੁਆਰੇ ਤੋਂ ਚੋਰੀ ਕੀਤੇ ਗਏ ਸਨ। ਪੁਲਸ ਨੇ ਦੱਸਿਆ ਕਿ ਇਨ੍ਹਾਂ ਸਰੂਪਾਂ ਦਾ ਸੌਦਾ 20 ਕਰੋੜ ਰੁਪਏ 'ਚ ਤੈਅ ਕੀਤਾ ਗਿਆ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰਵੀਨ ਬੱਬਰ ਜੋ ਕਿ ਕਰੋਲ ਬਾਗ ਸਥਿਤ ਇਕ ਹੋਟਲ ਦਾ ਮਾਲਕ ਹੈ, ਸੰਤੋਸ਼ ਸਿੰਘ ਵਾਸੀ ਮਿਰਜ਼ਾਪੁਰ (ਯੂ. ਪੀ.) ਅਤੇ ਕਲਿਆਣੇਸ਼ਵਰ ਗੌਤਮ ਵਾਸੀ ਬਿਹਾਰ ਵਜੋਂ ਹੋਈ ਹੈ। ਪੁੱਛਗਿੱਛ 'ਚ ਉਨ੍ਹਾਂ ਨੇ ਦੱਸਿਆ ਕਿ ਇਹ ਗੁਰੂ ...
Read Full Story


ਦਿੱਲੀ ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਖਰੀਦਣ ਦੀ ਥਾਂ ਕਿਰਾਏ 'ਤੇ ਲੈਣ ਨੂੰ ਦਿੱਤੀ ਪਹਿਲ

ਨਵੀਂ ਦਿੱਲੀ, ਇਕ ਪਾਸੇ ਜਾਂਚਕਰਤਾ ਇਸਰਾਈਲੀ ਦੂਤ ਘਰ ਦੀ ਮੋਟਰ ਗੱਡੀ 'ਤੇ ਹੋਏ ਹਮਲੇ ਸਬੰਧੀ ਸੀ. ਸੀ. ਟੀ. ਵੀ. ਕੈਮਰੇ ਨਾ ਹੋਣ ਕਾਰਨ ਸੁਰਾਗ ਲੱਭਣ ਵਿਚ ਜੱਦੋ ਜਹਿਦ ਕਰ ਰਹੇ ਹਨ, ਦੂਜੇ ਪਾਸੇ ਰਿਕਾਰਡ ਦੱਸਦੇ ਹਨ ਕਿ ਦਿੱਲੀ ਪੁਲਸ ਨੇ ਪ੍ਰਮੁੱਖ ਥਾਵਾਂ ਦੀ ਸੁਰੱਖਿਆ ਲਈ ਇਸ ਤਰ੍ਹਾਂ ਦੇ ਸੁਰੱਖਿਆ ਉਪਕਰਨਾਂ ਨੂੰ ਖਰੀਦਣ ਦੀ ਬਜਾਏ ਉਨ੍ਹਾਂ ਨੂੰ ਕਿਰਾਏ 'ਤੇ ਲਿਆ ਹੈ। ਦਿੱਲੀ ਪੁਲਸ ਨੇ 2010 ਦੀਆਂ ਕਾਮਨਵੈਲਥ ਖੇਡਾਂ ਦੌਰਾਨ ਸੁਰੱਖਿਆ ਉਪਕਰਨਾਂ ਨੂੰ ਕਿਰਾਏ 'ਤੇ ਲੈਣ ਲਈ 5.58 ਕਰੋੜ ਰੁਪਏ ਖਰਚ ਕੀਤੇ ਸਨ। ਖੇਡਾਂ ਦੌਰਾਨ ਸਾਈਕਲਿੰਗ ਅਤੇ ਮੈਰਾਥਨ ਦੀ ਸੁਰੱਖਿਆ ਲਈ 8 ਦਿਨ ਲਈ 1.04 ਕਰੋੜ ਰੁਪਏ ਦੀ ...
Read Full Story


ਦਿੱਲੀ ਧਮਾਕਾ : ਪੁਲਸ ਨੂੰ ਧਮਾਕੇ ਲਈ ਵਰਤੀ ਗਈ ਬਾਈਕ ਬਰਾਮਦ

ਦਿੱਲੀ ਪੁਲਸ ਨੇ ਲਾਲ ਰੰਗ ਦੀ ਬਾਈਕ ਬਰਾਮਦ ਕਰ ਲਈ ਹੈ। ਪੁਲਸ ਫਿੰਗਰ ਪ੍ਰਿੰਟਜ਼ ਦੀ ਜਾਂਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਾਈਕ ਰਾਜੀਵ ਨਾਂ ਦੇ ਵਿਅਕਤੀ ਦੀ ਹੈ। ਇਹ ਬਾਈਕ ਡੀ.ਡੀ.ਏ. ਪਾਰਕ 'ਚੋਂ ਲਾਵਾਰਿਸ ਹਾਲਤ 'ਚ ਪਈ ਮਿਲੀ ਹੈ। ਉਧਰ ਇਜ਼ਰਾਇਲ ਨੇ ਇਨ੍ਹਾਂ ਧਮਾਕਿਆ ਲਈ ਪੂਰੀ ਤਰਾਂ ਇਰਾਨ ਨੂੰ ਜਿੰਮੇਦਾਰ ਦੱਸਿਆ ਹੈ। ਦੂਜੇ ਪਾਸੇ ਇਰਾਨ ਨੇ ਇਜ਼ਰਾਇਲ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਭਾਰਤ ਅਸਲੀਅਤ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰੇਗਾ ਅਤੇ ਇਸ ਸਬੰਧ 'ਚ ਹਾਲੇ ਤਕ ਭਾਰਤ ਦੀ ਅੰਤਿਮ ਪ੍ਰਤੀਕਿਰਿਆ ਨਹੀਂ ਆਈ ਹੈ। ਇਰਾਨ ਦੇ ਭਾਰਤੀ ਰਾਜਨਾਇਕ ਨਬੀਜਾਦੇਹ ...
Read Full Story


ਇੰਡੀਅਨ ਮੁਜ਼ਾਹਿਦੀਨ ਦਾ ਅੱਤਵਾਦੀ ਗ੍ਰਿਫਤਾਰ

ਨਵੀਂ ਦਿੱਲੀ, ਇੰਡੀਅਨ ਮੁਜ਼ਾਹਿਦੀਨ ਦੇ ਸਰਗਣਾ ਯਾਸੀਨ ਭਟਕਲ ਉਰਫ ਸ਼ਾਹਰੁਖ ਦੇ ਇਕ ਹੋਰ ਸਹਿਯੋਗੀ ਨੂੰ ਦਿੱਲੀ ਪੁਲਸ ਨੇ ਬਿਹਾਰ ਦੇ ਨਾ¦ਦਾ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਅੱਜ ਇਥੇ ਇਸ ਮਨੋਰਥ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਟਕਲ ਦੇ ਸਹਿਯੋਗੀ ਤਾਰਿਕ ਅਜੁੰਮ ਅਹਿਸਾਨ ਨੂੰ ਸਪੈਸ਼ਲ ਸੈਲ ਅਤੇ ਅਪਰਾਧ ਸ਼ਾਖਾ ਦੀ ਸਾਂਝੀ ਟੀਮ ਨੂੰ ਨਾ¦ਦਾ ’ਚ ਗ੍ਰਿਫਤਾਰ ਕੀਤਾ। ਉਸ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਕਾਜ਼ੀਪੁਰ ਮੁਹੱਲੇ ਦਾ ਰਹਿਣ ਵਾਲਾ ਤਾਰਿਕ ਸਰਗਣਾ ਭਟਕਲ ਦਾ ਨੇੜਲਾ ਸਹਿਯੋਗੀ ਰਿਹਾ ਹੈ ਅਤੇ ਉਸ ਨੂੰ ਇਕ ਗੁਪਤਾ ਸੂਚਨਾ ਦੇ ਅਧਾਰ ...
Read Full Story


ਮੁੰਬਈ ਪੁਲਸ ਵਲੋਂ ਫੜੇ ਗਏ ਅੱਤਵਾਦੀ ਨਿਕਲੇ ਪੁਲਸ ਦੇ ਮੁਖਬਰ

ਨਵੀਂ ਦਿੱਲੀ, ਕੇਂਦਰੀ ਗ੍ਰਹਿ ਸਕੱਤਰ ਆਰ. ਕੇ. ਸਿੰਘ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਜਥੇ (ਏ. ਟੀ. ਐੱਸ.) ਵਲੋਂ ਗ੍ਰਿਫਤਾਰ ਕੀਤੇ ਗਏ ਦੋ ਅੱਤਵਾਦੀ ਨਕੀ ਅਹਿਮਦ ਅਤੇ ਨਦੀਮ ਅਖਤਰ ਅਸਲ ਵਿਚ ਦਿੱਲੀ ਪੁਲਸ ਦੇ ਮੁਖਬਰ ਸਨ। ਮੰਗਲਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਆਈ. ਬੀ. ਲਈ ਵੀ ਮੁਖਬਰੀ ਕਰਦੇ ਸਨ। ਏ. ਟੀ. ਐੱਸ. ਦੇ ਮੁਖੀ ਨੇ ਸੋਮਵਾਰ ਦਾਅਵਾ ਕੀਤਾ ਸੀ ਕਿ ਉਕਤ ਦੋਵੇਂ ਅੱਤਵਾਦੀ ਬਿਹਾਰ ਦੇ ਦਰਭੰਗਾ ਤੋਂ ਗ੍ਰਿਫਤਾਰ ਕੀਤੇ ਗਏ ਹਨ ਅਤੇ ਉਨ੍ਹਾਂ ਦਾ ਹੱਥ 13 ਜੁਲਾਈ 2011 ਦੇ ਮੁੰਬਈ ਧਮਾਕਿਆਂ ਨਾਲ ਹੈ।ਮੁੰਬਈ ਹਮਲੇ ਦਾ ਭੁਲੇਖਾ ਦੂਰ ...
Read Full Story


ਪੰਜਾਬ ਪੁਲਸ ਨੇ ਪੰਜਾਬ ਬਾਰਡਰ 'ਤੇ ਗੱਡੀਆਂ 'ਚੋਂ ਫੜੇ ਲੱਖਾਂ ਰੁਪਏ

ਸਿਰਸਾ, ਪੰਜਾਬ ਪੁਲਸ ਦੇ ਪੰਜਾਬ ਬਾਰਡਰ 'ਤੇ ਦੋ ਗੱਡੀਆਂ 'ਚੋਂ ਲੱਖਾਂ ਰੁਪਏ ਬਰਾਮਦ ਕੀਤੇ ਹਨ। ਗੱਡੀ ਸਵਾਰ ਇਸ ਰਕਮ ਨੂੰ ਲੈ ਕੇ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਜਿਸ ਤੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ ਰਕਮ ਪੰਜਾਬ ਵਿਧਾਨ ਸਭਾ ਚੋਣਾਂ 'ਚ ਵਰਤਣ ਲਈ ਲਿਜਾਈ ਜਾ ਰਹੀ ਸੀ। ਚੋਣਾਂ ਕਾਰਨ ਪੰਜਾਬ ਪੁਲਸ ਨੇ ਹਰਿਆਣਾ ਨਾਲ ਲੱਗਦੀ ਸਰਹੱਦ 'ਤੇ ਨਿਗਰਾਨੀ ਤੇਜ਼ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ 5 ਸੂਬਿਆਂ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਚ ਕਾਲੇ ਧਨ ਦੀ ਵਰਤੋਂ ਹੋਣ ਦੀ ਗੱਲ ਕਹੀ ਹੈ। ਇਸੇ ਨੂੰ ਲੈ ਕੇ ਪੁਲਸ ਚੌਕਸੀ ਰੱਖ ਰਹੀ ਹੈ। ਮੰਗਲਵਾਰ ਨੂੰ ਪੰਜਾਬ ਪੁਲਸ ਨੇ ਸਿਰਸਾ ਬਾਰਡਰ 'ਤੇ ਦੋ ...
Read Full Story


ਸੀ.ਬੀ.ਆਈ ਵਲੋਂ ਭੰਵਰੀ ਦੇਵੀ ਦੇ ਬੱਚਿਆਂ ਦੀ ਮਦਦ ਦੀ ਆਪੀਲ

ਨਵੀਂ ਦਿੱਲੀ, ਸੀ.ਬੀ.ਆਈ. ਦੇ ਨਿਰਦੇਸ਼ਕ ਏ.ਪੀ. ਸਿੰਘ ਨੇ ਅੱਜ ਰਾਜਸਥਾਨ ਪੁਲਸ ਦੇ ਮਹਾਨਿਰਦੇਸ਼ਕ ਐੱਚ.ਸੀ. ਮੀਣਾ ਨਾਲ ਮੁਲਾਕਾਤ ਕਰਕੇ ਮ੍ਰਿਤਕ ਨਰਸ ਭੰਵਰੀ ਦੇਵੀ ਦੇ ਬੱਚਿਆਂ ਦੀ ਹਰ ਸੰਭਵ ਮਦਦ ਨਿਸ਼ਚਿਤ ਕਰਨ ਦੀ ਆਪੀਲ ਕੀਤੀ ਹੈ। ਰਾਜਸਥਾਨ ਪੁਲਸ ਅਧਿਕਾਰਿਤ ਸੂਤਰਾਂ ਅਨੁਸਾਰ ਮਹਾਨਿਰਦੇਸ਼ਕ ਨੇ ਭਰੋਸਾ ਦਿੱਤਾ ਹੈ ਕਿ ਭੰਵਰੀ ਦੇਵੀ ਦੇ ਤਿੰਨਾ ਬੱਚਿਆਂ ਦੀ ਪੜਾਈ ਅਤੇ ਸਧਾਰਨ ਜਿੰਦਗੀ ਜਿਉਣ ਲਈ ਪੂਰੀ ਮਦਦ ਦਿੱਤੀ ਜਾਵੇਗੀ। ਭੰਵਰੀ ਦੀ ਛੋਟੀ ਲੜਕੀ 7 ਸਾਲ ਦੀ ਹੈ। ਉਸ ਦੇ 15 ਸਾਲ ਦੇ ਬੇਟੇ ਅਸ਼ਵਨੀ ਦੇ ਸਕੂਲ ਜਾਣ 'ਤੇ ਪਬੰਧੀ ਲਗਾ ਦਿੱਤੀ ਸੀ। ਉਸਦਾ ਵੱਡਾ ਬੇਟਾ ਸਾਹਿਲ (18) ਕਾਫੀ ਸਮੇਂ ...
Read Full Story


ਰਾਸ਼ਟਰਪਤੀ ਸਕੱਤਰੇਤ ਨੂੰ ਕਾਲੇ ਧਨ ਬਾਰੇ ਜਾਣਕਾਰੀ ਦੇਣ ਦਾ ਹੁਕਮ

ਨਵੀਂ ਦਿੱਲੀ, ਕੇਂਦਰੀ ਸੂਚਨਾ ਕਮਿਸ਼ਨ ਨੂੰ ਰਾਸ਼ਟਰਪਤੀ ਭਵਨ ਦੇ ਸਕੱਤਰੇਤ ਨੂੰ ਕਾਲੇ ਧਨ ਬਾਰੇ ਵੱਖ-ਵੱਖ ਮੰਤਰਾਲਿਆਂ ਅਤੇ ਦਿੱਲੀ ਪੁਲਸ ਦਰਮਿਆਨ ਹੋਏ ਚਿੱਠੀ-ਪੱਤਰ ਦੀ ਵਿਸਤ੍ਰਿਤ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਹੈ। ਸੂਚਨਾ ਕਮਿਸ਼ਨ ਨੂੰ ਇਹ ਹੁਕਮ ਸੂਚਨਾ ਦੇ ਅਧਿਕਾਰ ਅਧੀਨ ਇਕ ਬਿਨੈਕਾਰ ਦੀ ਅਪੀਲ 'ਤੇ ਕੀਤਾ ਗਿਆ। ਅਪੀਲਕਰਤਾ ਨੇ ਵਿਦੇਸ਼ਾਂ ਵਿਚ ਰੱਖੇ ਗਏ ਕਾਲੇ ਧਨ ਬਾਰੇ ਵਿੱਤ ਅਤੇ ਵਿਦੇਸ਼ ਮੰਤਰਾਲਿਆਂ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਵਲੋਂ ਮੰਗੀ ਗਈ ਜਾਣਕਾਰੀ 'ਤੇ ਇਨ੍ਹਾਂ ਮੰਤਰਾਲਿਆਂ ਦੇ ਹੋਰਨਾਂ ਜਨਤਕ ਅਥਾਰਟੀਆਂ ਨਾਲ ਹੋਈ ਚਿੱਠੀ-ਪੱਤਰ ਦਾ ਵੇਰਵਾ ਵੀ ...
Read Full Story


ਨਾਈਜ਼ੀਰੀਆਈ ਨਾਗਰਿਕ 1.75 ਕਰੋੜ ਦੀ ਕੋਕੀਨ ਨਾਲ ਕਾਬੂ

ਨਵੀਂ ਦਿੱਲੀ, ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਇਕ ਨਾਈਜ਼ੀਰੀਆਈ ਨਾਗਰਿਕ ਨੂੰ ਲਗਭਗ 1.75 ਕਰੋੜ ਰੁਪਏ ਦੀ ਕੋਕੀਨ ਨਾਲ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਵਿਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਤਹਿਤ ਇਕ ਵਿਅਕਤੀ ਕੋਕੀਨ ਲੈ ਕੇ ਇਥੇ ਆ ਰਿਹਾ ਹੈ। ਇਸ ਦੇ ਚਲਦੇ ਪੁਲਸ ਨੇ ਜਾਲ ਵਿਛਾਇਆ ਅਤੇ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ । ਮੁਲਜ਼ਮ ਦੀ ਪਛਾਣ ਪਾਲ ਚਿਨੇਹੂ ਉਗਵੋਰ ਉਰਫ ਐੱਮਾ ਵਜੋਂ ਹੋਈ ਹੈ। ਐੱਮਾ ਦਿੱਲੀ ਅਤੇ ਐੱਨ. ਸੀ. ਆਰ. ਦੇ ਉੱਚੇ ਤਬਕੇ ਦੇ ਗਾਹਕਾਂ ਨੂੰ ਕੋਕੀਨ ਪਹੁੰਚਾਉਂਦਾ ਸੀ। ...
Read Full Story


ਭੰਵਰੀ ਮਾਮਲਾ : ਇਕ ਹੋਰ ਮੁਲਜ਼ਮ ਨੇ ਕੀਤਾ ਆਤਮ-ਸਮਰਪਣ

ਜੋਧਪੁਰ, ਭੰਵਰੀ ਦੇਵੀ ਅਗਵਾ ਮਾਮਲੇ ਵਿਚ ਇਕ ਹੋਰ ਦੋਸ਼ੀ ਉਮੇਸ਼ ਰਾਮ ਨੇ ਅੱਜ ਇਥੇ ਪੁਲਸ ਅੱਗੇ ਸਮਰਪਣ ਕਰ ਦਿੱਤਾ। ਉਸ ਨੂੰ ਸੀ. ਬੀ. ਆਈ. ਹਵਾਲੇ ਕਰ ਦਿੱਤਾ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਮੇਸ਼ ਮਾਮਲੇ ਵਿਚ ਗ੍ਰਿਫਤਾਰ 9ਵਾਂ ਵਿਅਕਤੀ ਹੈ । ਉਹ ਉਨ੍ਹਾਂ ਪੰਜ ਵਿਅਕਤੀਆਂ ਵਿਚੋਂ ਇਕ ਹੈ ਜਿਨ੍ਹਾਂ ਖਿਲਾਫ ਸੀ. ਬੀ. ਆਈ. ਨੇ ਪਿਛਲੇ ਹਫਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਉਸ ਨੇ ਦੱਸਿਆ ਕਿ ਉਮੇਸ਼ ਨੇ ਡੀ. ਆਈ. ਜੀ. (ਰਾਜਸਥਾਨ ਪੁਲਸ) ਗਿਲ ਰਾਜ ਮੀਨਾ ਦੇ ਅੱਗੇ ਸਮਰਪਣ ਕੀਤਾ ਜੋ ਮਾਮਲੇ ਵਿਚ ਸੀ. ਬੀ. ਆਈ. ਦੀ ਮਦਦ ਕਰ ਰਹੇ ਹਨ। ਸੀ. ਬੀ. ਆਈ. ਸੂਤਰਾਂ ਨੇ ਦੱਸਿਆ ਕਿ ਉਮੇਸ਼ ਤੋਂ ਇਥੇ ਸਰਕਟ ...
Read Full Story


ਟੀਮ ਅੰਨਾ ਨੂੰ ਰਾਮਲੀਲਾ ਮੈਦਾਨ ਵਿਖੇ ਅੰਦੋਲਨ ਲਈ ਮਿਲੀ ਪੁਲਸ ਦੀ ਆਗਿਆ

ਨਵੀਂ ਦਿੱਲੀ, ਟੀਮ ਅੰਨਾ ਨੂੰ ਦਿੱਲੀ ਪੁਲਸ ਨੇ 27 ਦਸੰਬਰ ਤੋਂ 5 ਦਿਨ ਲਈ ਰਾਮਲੀਲਾ ਮੈਦਾਨ ਵਿਖੇ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਦੇ ਹੱਕ ਵਿਚ ਪ੍ਰਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ। ਟੀਮ ਅੰਨਾ ਦੇ ਇਕ ਮੈਂਬਰ ਨੇ ਸ਼ੁੱਕਰਵਾਰ ਦੱਸਿਆ ਕਿ ਸਾਨੂੰ ਫਿਲਹਾਲ ਪੰਜ ਦਿਨ ਦੀ ਆਗਿਆ ਮਿਲ ਗਈ ਹੈ ਅਤੇ ਇਸ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ। ਮੈਂਬਰ ਨੇ ਦੱਸਿਆ ਕਿ 27 ਦਸੰਬਰ ਤੋਂ ਰਾਮਲੀਲਾ ਮੈਦਾਨ ਵਿਖੇ ਟੀਮ ਅੰਨਾ ਵਲੋਂ ਕੀਤੇ ਜਾਣ ਵਾਲੇ ਅੰਦੋਲਨ ਸੰਬੰਧੀ ਪੁਲਸ ਵਲੋਂ ਜੋ ਜਾਣਕਾਰੀ ਮੰਗੀ ਗਈ ਸੀ, ਉਹ ਦੇ ਦਿੱਤੀ ਗਈ ਹੈ। ਪੁਲਸ ਨੇ ਕੁਲ 8 ਨੁਕਤਿਆਂ ਬਾਰੇ ਜਾਣਕਾਰੀ ਮੰਗੀ ਹੈ। ਪੁਲਸ ਨੇ ਟੀਮ ਅੰਨਾ ਕੋਲੋਂ ...
Read Full Story


ਮਜ਼ਦੂਰ ਕੋਲੋਂ ਮਿਲਿਆ 33 ਲੱਖ ਦਾ ਸੋਨਾ

ਬਾਲਾਘਾਟ, ਬਾਲਾਘਾਟ ਪੁਲਸ ਨੇ ਜ਼ਿਲੇ ਦੇ ਭਰਵੇਲੀ ਥਾਣੇ ਅਧੀਨ ਆਉਂਦੇ ਮਕਾਨਾਂ ਦੀ ਉਸਾਰੀ ਅਤੇ ਟਰੈਕਟਰ ਵਿਚ ਹਮਾਲੀ ਕਰਨ ਵਾਲੇ ਇਕ ਆਦਿਵਾਸੀ ਮਜ਼ਦੂਰ ਕੋਲੋਂ ਇਕ ਕਿਲੋਗ੍ਰਾਮ ਤੋਂ ਵਧ ਸੋਨੇ ਦੀਆਂ ਸਿੱਲੀਆਂ ਬਰਾਮਦ ਕੀਤੀਆਂ ਹਨ। ਇਸ ਸੋਨੇ ਦਾ ਮੁੱਲ 33 ਲੱਖ ਰੁਪਏ ਦਸਿਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਮੁਖਬਰ ਰਾਹੀਂ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਭਰਵੇਲੀ ਵਿਚ ਸੁਰੇਸ਼ ਮਰਸਕੋਲੇ ਨਾਮੀ ਮਜ਼ਦੂਰ ਸੋਨਾ ਵੇਚਣ ਦੇ ਯਤਨ ਵਿਚ ਘੁੰਮ ਰਿਹਾ ਹੈ। ਪੁਲਸ ਨੇ ਇਸ 'ਤੇ ਜਦੋਂ ਉਸ ਮਜ਼ਦੂਰ ਨੂੰ ਬੁਲਾ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਟੇਕਾੜੀ ਦੇ ਜੰਗਲ ਤੋਂ ਕੈਡਬਰੀ ਦੇ ਆਕਾਰ ਦੀਆਂ 3 ਸਿੱਲੀਆਂ ...
Read Full Story


ਦਿੱਲੀ—ਟੀਮ ਅੰਨਾ ਨੇ ਮੰਗੀ ਮਰਨ ਵਰਤ ਲਈ ਜਗ੍ਹਾਂ

ਨਵੀਂ ਦਿੱਲੀ, ਟੀਮ ਅੰਨਾ ਨੇ ਦਿੱਲੀ ਪੁਲਸ ਤੋਂ ਜੰਤਰ ਮੰਤਰ ਲਈ 27 ਦਸੰਬਰ ਤੋਂ 5 ਜਨਵਰੀ ਤੱਕ ਧਰਨੇ ਦੀ ਮਨਜ਼ੂਰੀ ਮੰਗੀ ਹੈ। ਦੂਜੇ ਪਾਸੇ ਮੁੰਬਈ 'ਚ ਐੱਮਐੱਮਆਰਡੀਏ ਮੈਦਾਨ 'ਤੇ ਅੰਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਟੀਮ ਅੰਨਾ ਨੇ ਦਿੱਲੀ 'ਚ ਮਰਨ ਵਰਤ ਲਈ 2 ਜਗ੍ਹਾਂ ਲਈ ਮਨਜ਼ੂਰੀ ਮੰਗੀ ਹੈ। ਅੰਨਾ ਚਾਹੁੰਦੇ ਹਨ ਕਿ ਇਸ ਫੈਸਲਾਕੁੰਨ ਲੜਾਈ ਕਿਤੇ ਵੀ ਰੁਕੇ ਨਾ। ਇਸ ਲਈ ਦਿੱਲੀ 'ਚ 2 ਜਗ੍ਹਾਂ 'ਤੇ 27 ਤਾਰੀਖ ਤੋਂ 5 ਜਨਵਰੀ ਤੱਕ ਮਰਨ ਵਰਤ ਦੀ ਮਨਜ਼ੂਰੀ ਮੰਗੀ ਗਈ ਹੈ। ਸੂਤਰਾਂ ਅਨੁਸਾਰ ਮਰਨ ਵਰਤ ਦੌਰਾਨ ਪ੍ਰਸਿੱਧ ਸਮਾਜ ਸੇਵਕ ਅੰਨਾ ਹਜ਼ਾਰੇ ਮੁੰਬਈ 'ਚ ਹੀ ਰਹਿਣਗੇ। 30 ਦਸੰਬਰ ਨੂੰ ਉਹ ...
Read Full Story


ਜਾਦੁਈ ਤਾਕਤ ਲਈ ਪੀਰ ਨੇ ਮਾਸੂਮ ਬੱਚੇ ਨੂੰ ਦਫਨਾਇਆ

ਲਾਹੌਰ, ਪਾਕਿਸਤਾਨ ਵਿਚ ਇਕ ਢੌਂਗੀ ਪੀਰ ਨੇ ਜਾਦੂਈ ਤਾਕਤ ਹਾਸਲ ਕਰਨ ਲਈ ਇਕ ਬੱਚੇ ਨੂੰ ਕਥਿਤ ਤੌਰ 'ਤੇ ਦਫਨ ਕਰ ਦਿਤਾ। ਇਸ ਢੌਂਗੀ ਪੀਰ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਾਹੌਰ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਨਿਸ਼ਤਾਰ ਕਾਲੋਨੀ ਦੇ ਨਿਵਾਸੀ ਮੁਹੰਮਦ ਜਾਵੇਦ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਸਾਥੀ ਇਕ ਦਸੰਬਰ ਦੀ ਰਾਤ ਇਕ ਕਬਰਿਸਤਾਨ ਕੋਲੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ 5 ਲੋਕ ਇਕ ਟੋਇਆ ਪੁੱਟ ਦੇ ਇਕ ਬੱਚੇ ਨੂੰ ਦਫਨ ਕਰ ਰਹੇ ਹਨ। ਉਨ੍ਹਾਂ ਨੇ ਇਕ ਵਿਅਕਤੀ ਨੂੰ ਮੌਕੇ 'ਤੇ ਫੜ ਲਿਆ ਜਿਸ ਨੂੰ ਬਾਅਦ 'ਚ ਪੁਲਸ ਹਵਾਲੇ ਕੀਤਾ ਗਿਆ। ਜਾਵੇਦ ਦਾ ਦੋਸ਼ ਹੈ ਕਿ ਮਜੀਦ ...
Read Full Story


84 ਦੇ ਦੰਗਿਆਂ ਦੇ 21 ਮਾਮਲਿਆਂ ਦਾ ਨਹੀਂ ਲੱਗ ਰਿਹਾ ਪਤਾ

ਨਵੀਂ ਦਿੱਲੀ, ਦਿੱਲੀ ਪੁਲਸ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਦਰਜ 21 ਮਾਮਲਿਆਂ ਦਾ ਪਤਾ ਨਹੀਂ ਲੱਗ ਰਿਹਾ। ਇਕ ਆਰ. ਟੀ. ਆਈ. ਦੀ ਅਰਜ਼ੀ ਦੇ ਜਵਾਬ ਮੁਤਾਬਕ ਦੱਖਣੀ-ਪੱਛਮੀ ਜ਼ਿਲਿਆਂ ਦੇ ਪੰਜ ਥਾਣਿਆਂ ਵਿਚ 225 ਵਿਅਕਤੀਆਂ ਵਿਰੁੱਧ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਸਮੇਤ ਦਰਜ ਕੀਤੇ ਗਏ 56 ਮਾਮਲਿਆਂ ਵਿਚੋਂ ਤਿੰਨ ਵਿਚ ਦੋਸ਼ ਸਾਬਤ ਨਹੀਂ ਹੋਏ, 2 ਮਾਮਲਿਆਂ ਵਿਚ ਮੁਕੱਦਮਾ ਪੈਂਡੰਗ ਹੈ ਤੇ 30 ਮਾਮਲਿਆਂ ਵਿਚ ਦੋਸ਼ੀ ਬਰੀ ਹੋ ਗਏ। ਆਰ. ਟੀ. ਆਈ. ਅਰਜ਼ੀ ਦੇ ਜਵਾਬ ਵਿਚ ਦੱਸਿਆ ਗਿਆ ਕਿ ਬਾਕੀ ਦੇ 21 ਮਾਮਲਿਆਂ ਦਾ ਪਤਾ ਹੀ ਨਹੀਂ ਲੱਗਾ। ...
Read Full Story


1 2 > >>

Loading...

© 2012 punjabinfoline.com

punjab infoline arash info