ਪੈਟਰੋਲ ਪੰਪਾਂ ਦਾ ਵਿਛੇਗਾ ਜਾਲ
ਜਲੰਧਰ, ਦੇਸ਼ ਵਿਚ ਛੇਤੀ ਹੀ ਪੈਟਰੋਲ ਪੰਪਾਂ ਦਾ ਜਾਲ ਵਿਛਣ ਜਾ ਰਿਹਾ ਹੈ ਕਿਉਂਕਿ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਆਈ. ਓ. ਸੀ. , ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਨੇ ਹਰ ਛੋਟੇ-ਵੱਡੇ ਸ਼ਹਿਰ ਅਤੇ ਕਸਬੇ ਵਿਚ ਪੈਟਰੋਲ ਪੰਪ ਖੋਲ੍ਹਣ ਦਾ ਫੈਸਲਾ ਲਿਆ ਹੈ।
2011-12 ਵਿਚ ਇਨ੍ਹਾਂ ਕੰਪਨੀਆਂ ਨੇ 3100 ਨਵੇਂ ਪੈਟਰੋਲ ਪੰਪ ਖੋਲ੍ਹੇ ਸਨ। ਹਰੇਕ ਪੈਟਰੋਲ ਪੰਪ 'ਤੇ 50 ਲੱਖ ਤੋਂ ਲੈ ਕੇ 3 ਕਰੋੜ ਰੁਪਏ ਦੀ ਲਾਗਤ ਆਉਂਦੀ ਹੈ। ਦੇਸ਼ ਵਿਚ ਹੁਣ ਮਾਰਚ ਅਖੀਰ ਤੱਕ ਪੈਟਰੋਲ ਪੰਪਾਂ ਦੀ ਗਿਣਤੀ ਵਧ ਕੇ 45 ਹਜ਼ਾਰ ਹੋ ਚੁੱਕੀ ਹੈ। ਇਕ ਪਾਸੇ ਜਿਥੇ ਜਨਤਕ ਖੇਤਰ ਦੇ ਪੈਟਰੋਲ ਪੰਪਾਂ ਦੀ ਗਿਣਤੀ ਵਧੀ ਹੈ ... Read Full Story
|
ਆਂਧਰਾ ਵਿੱਚ ਕੈਦੀ ਚਲਾਉਣਗੇ ਪੈਟਰੋਲ ਪੰਪ
ਹੈਦਰਾਬਾਦ, ਕੈਦੀਆਂ ਵੱਲੋਂ ਚਲਾਏ ਜਾ ਰਹੇ ਪੈਟਰੋਲ ਪੰਪ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਆਂਧਰਾ ਪ੍ਰਦੇਸ਼ ਸਰਕਾਰ ਨੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਅਜਿਹੇ ਅੱਠ ਹੋਰ ਪੈਟਰੋਲ ਪੰਪ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਆਂਧਰਾ ਪ੍ਰਦੇਸ਼ ਦੇ ਦੱਖਣ-ਕੇਂਦਰੀ ਹਿੱਸੇ ਵਿਚ ਕਾਡੱਪਾ ਕੇਂਦਰੀ ਜੇਲ੍ਹ ਵਿਚ ਸਥਿਤ ਕਾਡੱਪਾ ਜੇਲ੍ਹ ਪੈਟਰੋਲ ਪੰਪ ਰਾਜ ਦਾ ਇਕਲੌਤਾ ਗੈਸ ਪੰਪ ਹੈ, ਜਿਸ ਨੂੰ ਜੇਲ੍ਹ ਦੇ ਕੈਦੀਆਂ ਵੱਲੋਂ ਚਲਾਇਆ ਜਾ ਰਿਹਾ ਹੈ। ਆਂਧਰਾ ਪ੍ਰਦੇਸ਼ ਜੇਲ੍ਹ ਵਿਭਾਗ ਦੇ ਵਧੀਕ ਇੰਸਪੈਕਟਰ ਜਨਰਲ (ਜੇਲ੍ਹਾਂ) ਸੁਨੀਲ ਕੁਮਾਰ ਨੇ ਦੱਸਿਆ ਕਿ ਹਰ ਮਹੀਨੇ ਇਸ ਪੰਪ ’ਤੇ 1.8 ਕਰੋੜ ਰੁਪਏ ਦੀ ... Read Full Story
|
ਪੈਟਰੋਲ ਦੀ ਕੀਮਤ ‘ਚ ਵਾਧਾ ਟਲਿਆ
ਨਵੀਂ ਦਿੱਲੀ, ਇਸ ਪੰਦਰਵਾੜੇ ਪੈਟਰੋਲ ਦੀਆਂ ਕੀਮਤਾਂ ਨਹੀਂ ਵਧਣਗੀਆਂ ਕਿਉਂਕਿ ਸਰਕਾਰ ਨੇ ਤੇਲ ਕੰਪਨੀਆਂ ਨੂੰ 2 ਰੁਪਏ ਫੀ ਲਿਟਰ ਵਾਧੇ ਦੀ ਮਨਜ਼ੂਰੀ ਨਹੀਂ ਦਿੱਤੀ।
ਪਿਛਲੇ ਹਫਤੇ ਸੰਸਦ ਦਾ ਇਜਲਾਸ ਜਾਰੀ ਹੋਣ ਕਰਕੇ ਸਰਕਾਰ ਨੇ ਇੰਡੀਅਨ ਆਇਲ ਅਤੇ ਹੋਰਨਾਂ ਤੇਲ ਕੰਪਨੀਆਂ ਨੂੰ ਕੀਮਤਾਂ ਵਿਚ ਵਾਧੇ ਤੋਂ ਰੋਕ ਦਿੱਤਾ ਸੀ। ਰੁਪਏ ਦੀ ਕੀਮਤ ਘਟਣ ਕਾਰਨ ਤੇਲ ਦੀ ਦਰਾਮਦ ਮਹਿੰਗੀ ਹੋ ਰਹੀ ਹੈ ਜਿਸ ਕਰਕੇ ਕੰਪਨੀਆਂ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਚਾਹੁੰਦੀਆਂ ਹਨ।
ਗੌਰਤਲਬ ਹੈ ਕਿ ਸਰਕਾਰ ਨੇ ਪੈਟਰੋਲ ਕੀਮਤਾਂ ਪਿਛਲੇ ਸਾਲ ਜੂਨ ਵਿਚ ਕੰਟਰੋਲ ਮੁਕਤ ਕਰ ਦਿੱਤੀਆਂ ਸਨ। ਹੁਣ ਇਹ ... Read Full Story
|
ਪੈਟਰੋਲ ਦੀ ਕੀਮਤ ’ਚ ਇਕ ਰੁਪਏ ਦੇ ਵਾਧੇ ਦੀ ਸੰਭਾਵਨਾ
ਨਵੀਂ ਦਿੱਲੀ, ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੇ ਕਮਜ਼ੋਰ ਹੋ ਜਾਣ ਕਾਰਨ ਅਗਲੇ ਮਹੀਨੇ ਪੈਟਰੋਲ ਦੀਆਂ ਕੀਮਤਾਂ ’ਚ ਇਕ ਰੁਪਏ ਦਾ ਵਾਧਾ ਕੀਤਾ ਜਾ ਸਕਦਾ ਹੈ, ਪਰ ਪੰਜ ਰਾਜਾਂ ’ਚ ਅਸੈਂਬਲੀ ਚੋਣਾਂ ਹੋਣ ਕਾਰਨ ਅਜੇ ਕੇਂਦਰ ਸਰਕਾਰ ਨੇ ਇਸ ਵਾਧੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।
ਉੱਚ ਅਧਿਕਾਰੀਆਂ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ ’ਚ ਗੈਸੋਲੀਨ ਦੀ ਕੀਮਤ ਉਹੀ ਹੈ, ਪਰ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਘਟ-ਵਧ ਰਹੀ ਹੈ ਤੇ ਡਾਲਰ ਮੁਕਾਬਲੇ ਰੁਪਏ ਦੀ 52.70 ਰੁਪਏ ਰਹਿ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਵਰਗੀਆਂ ਕੰਪਨੀਆਂ, ਜੋ ਹਰ ਪੰਦਰਵਾੜੇ ਨੂੰ ਤੇਲ ਕੀਮਤਾਂ ’ਚ ਸੋਧ ਕਰਦੀਆਂ ... Read Full Story
|
ਪੈਟਰੋਲ ਦੇ ਭਾਅ ’ਚ ਵਾਧਾ ਟਲਿਆ
ਨਵੀਂ ਦਿੱਲੀ: ਰੁਪਏ ਵਿਚ ਮੁੜ ਜਾਨ ਪੈਣ ਦੇ ਮੱਦੇਨਜ਼ਰ ਤੇਲ ਕੰਪਨੀਆਂ ਨੇ ਪੈਟਰੋਲ ਦੇ ਭਾਅ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਮੁਤਾਬਕ, ‘‘ਅੱਜ ਰੁਪਏ ਵਿਚ ਡਾਲਰ ਦੇ ਮੁਕਾਬਲੇ 94 ਪੈਸੇ ਸੁਧਾਰ ਹੋਇਆ ਤੇ ਇਸ ਕਾਰਨ ਅਸੀਂ ਤੇਲ ਕੀਮਤਾਂ ਵਿਚ ਵਾਧੇ ਬਾਰੇ ਹੋਰ ਉਡੀਕ ... Read Full Story
|
ਪੈਟਰੋਲ ਹੋਇਆ ਸਸਤਾ
ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 78 ਪੈਸੇ ਪ੍ਰਤੀ ਲੀਟਰ ਘਟਾਈ, ਜਹਾਜ਼ੀ ਤੇਲ 2312 ਰੁਪਏ ਪ੍ਰਤੀ ਕਿਲੋ ਲੀਟਰ ਵਧਾਇਆ
ਨਵੀਂ ਦਿੱਲੀ, ਲਗਾਤਾਰ ਵਧਦੀ ਮਹਿੰਗਾਈ ਵਿਚ ਲੋਕਾਂ ਲਈ ਰਾਹਤ ਵਾਲੀ ਗੱਲ ਹੈ ਕਿ ਪੈਟਰੋਲ ਦੀਆਂ ਕੀਮਤਾਂ ਵਿਚ 78 ਪੈਸੇ ਪ੍ਰਤੀ ਲੀਟਰ ਦੀ ਹੋਰ ਕਮੀ ਕੀਤੀ ਗਈ ਹੈ। ਇਹ ਕਮੀ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਕਾਰਨ ਤੇਲ ਕੰਪਨੀਆਂ ਦੀ ਬੁੱਧਵਾਰ ਇਥੇ ਹੋਈ ਬੈਠਕ ਵਿਚ ਪੈਟਰੋਲ ਦੀ ਕੀਮਤ ਘਟਾਉਣ ਦਾ ਫੈਸਲਾ ਲਿਆ ਗਿਆ। ਪੈਟਰੋਲ ਦੀਆਂ ਕੀਮਤਾਂ ਵਿਚ ਇਕ ਮਹੀਨੇ ਵਿਚ ਦੂਜੀ ... Read Full Story
|
ਤੇਲ ਕੀਮਤਾਂ ’ਚ ਵਾਧਾ ਅਜੇ ਨਹੀਂ:ਰੈਡੀ
ਨਵੀਂ ਦਿੱਲੀ, ਪੈਟਰੋਲੀਅਮ ਮੰਤਰੀ ਐਸ. ਜੈਪਾਲ ਰੈਡੀ ਨੇ ਅੱਜ ਸੰਕੇਤ ਦਿੱਤੇ ਹਨ ਕਿ ਸਰਕਾਰ ਪ੍ਰਚੂਨ ’ਚ ਪੈਟਰੋਲ ਦੀਆਂ ਕੀਮਤਾਂ ਵਧਾਉਣ ਲਈ ਅਜੇ ਕਾਹਲੀ ਨਹੀਂ ਕਰੇਗੀ, ਹਾਲਾਂਕਿ ਰੁਪਏ ਦੀ ਕੀਮਤ ਡਿੱਗਣ ਨਾਲ ਤੇਲ ਦਰਾਮਦਾਂ ਦੇ ਭਾਅ ਫਿਰ ਚੜ੍ਹ ਗਏ ਹਨ। ਉਨ੍ਹਾਂ ਨੇ ਸੰਸਦ ’ਚ ਦੱਸਿਆ ਕਿ ਰੁਪਏ ਦੀ ਕੀਮਤ ਘਟਣ ਨਾਲ ਕੁਦਰਤੀ ਤੌਰ ’ਤੇ ਨਵੀਆਂ ਹੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਇਸ ਨਾਲ ਵਿੱਤੀ ਘਾਟਾ 1,32,000 ਕਰੋੜ (ਵਿੱਤੀ ਸਾਲ 2011 ਦੌਰਾਨ) ਤੋਂ ਵੱਧ ਗਿਆ ਹੈ। ... Read Full Story
|
ਪੈਟਰੋਲ ਕੀਮਤਾਂ ’ਚ ਦਖ਼ਲ ਨਹੀਂ ਦੇਵੇਗਾ ਸੁਪਰੀਮ ਕੋਰਟ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਉਸ ਢਾਂਚੇ ’ਚ ਦਖਲ ਦੋਣੋਂ ਨਾਂਹ ਕਰ ਦਿੱਤੀ, ਜਿਸ ਤਹਿਤ ਵਾਰ-ਵਾਰ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਵਧਾਈਆਂ ਜਾਂਦੀਆਂ ਹਨ। ਅਦਾਲਤ ਦਾ ਕਹਿਣਾ ਹੈ ਕਿ ਇਹ ਮਾਮਲਾ ਨੀਤੀ ਨਿਰਧਾਰਤ ਕਰਨ ਵਾਲੇ ਢਾਂਚੇ ਦੇ ਅਧੀਨ ਜਾਂ ਵਿਧਾਨਕ ਹੈ, ਇਹ ਨਿਆਂਪਾਲਿਕਾ ਦਾ ਮਸਲਾ ਨਹੀਂ ਹੈ।
ਚੀਫ ਜਸਟਿਸ ਐਸ.ਐਚ. ਕਪਾਡੀਆ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਨੇ ਇਕ ਜਨਹਿੱਤ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਅਜਿਹੇ ਖੇਤਰਾਂ ’ਚ ਦਖਲਅੰਦਾਜ਼ੀ ਕਰਨ ਦਾ ਨਿਆਂਪਾਲਿਕਾ ਨੂੰ ਕੋਈ ਅਧਿਕਾਰ ਨਹੀਂ ਹੈ। ਪਟੀਸ਼ਨ ’ਚ ਅਪੀਲ ਕੀਤੀ ਗਈ ਸੀ ਕਿ ਅਦਾਲਤ ਪੈਟਰੋਲ, ਡੀਜ਼ਲ ਤੇ ਹੋਰ ... Read Full Story
|
ਪੰਜਾਬ 'ਚ ਪੈਟਰੋਲ 2 ਰੁਪਏ 39 ਪੈਸੇ ਸਸਤਾ ਹੋਇਆ
ਦੇਸ਼ ਦੇ ਹੋਰਨਾਂ ਹਿੱਸਿਆਂ ਨਾਲੋਂ ਸਥਿਤੀ ਵੱਖਰੀ
ਜਲੰਧਰ, ਤੇਲ ਕੰਪਨੀਆਂ ਵਲੋਂ ਪੈਟਰੋਲ ਦੀਆਂ ਕੀਮਤਾਂ ਘਟਾਉਣ ਦੇ ਲਏ ਗਏ ਫੈਸਲੇ ਦਾ ਕੁਝ ਵਧੇਰੇ ਉਸਾਰੂ ਅਸਰ ਹੋਇਆ ਹੈ। ਜਿਥੇ ਦੇਸ਼ ਵਿਚ ਪੈਟਰੋਲ 2 ਰੁਪਏ 22 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ, ਉਥੇ ਪੰਜਾਬ ਵਿਚ ਇਹ 2 ਰੁਪਏ 39 ਜਾਂ 2 ਰੁਪਏ 40 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਜੇ. ਪੀ. ਖੰਨਾ ਨੇ ਦੱਸਿਆ ਕਿ ਪੰਜਾਬ ਵਿਚ ਹੋਰਨਾਂ ਸੂਬਿਆਂ ਨਾਲੋਂ ਵੈਟ ਵੱਧ ਹੋਣ ਕਾਰਨ ਪੈਟਰੋਲ ਦੀ ਕੀਮਤ ਡਿੱਗਣ ਦਾ ਵਧੇਰੇ ਉਸਾਰੂ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਨੇ ਇਸ ਲਈ ਪੈਟਰੋਲ ... Read Full Story
|
ਮਹਿੰਗਾਈ ਦੀ ਮਾਰ : ਪੈਟਰੋਲ 1.80 ਪੈਸੈ ਹੋਰ ਮਹਿੰਗਾ
ਨਵੀਂ ਦਿੱਲੀ, ਪੈਟਰੋਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਇੰਡੀਅਨ ਆਇਲ ਨੇ ਆਪਣੇ ਤੇਲ ਦੀ ਕੀਮਤ 'ਚ 1.80 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਹ ਵਾਧਾ ਅੱਧੀ ਰਾਤ ਤੋਂ ਲਾਗੂ ਹੋ ਜਾਏਗਾ। ਪਿਛਲੇ ਸਾਲ ਜੂਨ ਤੋਂ ਲੈ ਕੇ ਅੱਜ ਤੱਕ ਤੇਲ ਦੀਆਂ ਕੀਮਤਾਂ 'ਚ 30 ਫੀਸਦੀ ਦਾ ਵਾਧਾ ਹੋ ਗਿਆ ਹੈ। ਅਜੇ ਪਿਛਲੀ 16 ਸਤੰਬਰ ਨੂੰ ਹੀ ਤੇਲ ਕੰਪਨੀਆਂ ਨੇ 3.15 ਰੁਪਏ ਦਾ ਵਾਧਾ ਕੀਤਾ ਸੀ ਅਤੇ ਦੋ ਮਹੀਨਿਆਂ ਬਾਅਦ ਫਿਰ ਇਨ੍ਹਾਂ 'ਚ ਵਾਧਾ ਕਰ ਦਿੱਤਾ ਹੈ। ਪਿਛਲੇ ਸਾਲ ਦੀ ਜੂਨ ਤੋਂ ਤੇਲ ਕੰਪਨੀਆਂ ਨੇ 12 ਵਾਰ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਜਦੋਂ ਤੋਂ ਸਰਕਾਰ ਨੇ ਤੇਲ ... Read Full Story
|
ਪੰਜਾਬ ਸਰਕਾਰ ਨੂੰ ਬਿਨਾਂ ਟੈਕਸ ਲਗਾਏ ਮਿਲਣਗੇ 500 ਕਰੋੜ
ਜਲੰਧਰ,ਤੇਲ ਕੰਪਨੀਆਂ ਵਲੋਂ ਅੱਜ ਰਾਤ ਤੋਂ ਪੈਟਰੋਲ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰਨ ਨਾਲ ਪੰਜਾਬ ਸਰਕਾਰ ਨੂੰ ਬਿਨਾਂ ਕੋਈ ਟੈਕਸ ਲਗਾਇਆਂ ਸਾਲਾਨਾ 500 ਕਰੋੜ ਦਾ ਵਾਧੂ ਟੈਕਸ ਮਿਲੇਗਾ। ਹਾਲਾਂਕਿ ਕੀਮਤਾਂ ਵਿਚ ਵਾਧਾ ਲੋਕਾਂ ਦੀਆਂ ਜੇਬਾਂ 'ਤੇ ਭਾਰ ਹੈ ਪਰ ਸਰਕਾਰ ਲਈ ਇਹ ਚੰਗਾ ਰਿਹਾ ਕਿਉਂਕਿ ਸਰਕਾਰ ਪਹਿਲਾਂ ਹੀ ਮਾਲੀ ਸੰਕਟ ਵਿਚ ਫਸੀ ਹੋਈ ਸੀ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜੇ. ਪੀ. ਖੰਨਾ ਨੇ ਦਸਿਆ ਕਿ ਪੰਜਾਬ ਵਿਚ ਪੈਟਰੋਲ 'ਤੇ ਸਭ ਤੋਂ ਵਧ ਟੈਕਸ ਲਾਗੂ ਹੈ ਜੋ ਕਿ 32.75 ਫੀਸਦੀ ਬਣਦਾ ਹੈ। ਇਸ ਵਿਚ 30.25 ਫੀਸਦੀ ਵੈਟ, ਇਕ ਰੁਪਏ ਪ੍ਰਤੀ ਲਿਟਰ ... Read Full Story
|
ਤ੍ਰਿਣਮੂਲ ਸੰਪ੍ਰਗ ਦੇ ਨਾਲ ਹੈ: ਮਮਤਾ
ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਵਿਰੋਧੀ ਰੇਲ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਸੰਪ੍ਰਗ ਵਿੱਚ ਬਣੀ ਰਹੇਗੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਆਵਾਜ਼ ਉਠਾਉਣਾ ਜਾਰੀ ਰੱਖੇਗੀ।
ਉਨ੍ਹਾਂ ਨੇ ਇਸ ਗਠਬੰਧਨ ਨੂੰ ਲੈ ਕੇ ਨਿੰਦਾ ਕਰਨ ਵਾਲਿਆਂ ਨੂੰ ਕਿਹਾ ਕਿ ਕਾਂਗਰਸ ਨਾਲ ਉਨ੍ਹਾਂ ਦਾ ਗੱਠਜੋੜ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਣਗੀਆਂ।
ਮਮਤਾ ਨੇ ਇੱਕ ਬੰਗਾਲੀ ਟੈਲੀਵਿਜ਼ਨ ਨੂੰ ਕਿਸੇ ਦਾ ਨਾਂਅ ਲਏ ਬਿਨਾ ਕਿਹਾ ਕਿ ਕੁਝ ਲੋਕ ਕਾਂਗਰਸ ਨਾਲ ਸਾਡੇ ਗੱਠਜੋੜ ਨੂੰ ਲੈ ਕੇ ਵਹਿਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ... Read Full Story
|
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੀਤਾ ਪੈਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਲੈਣ ਤੋਂ ਇਨਕਾਰ
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਪੈਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਅਰਥਵਿਵਸਥਾ ਵਿੱਚ ਇਸ ਵਾਧੇ ਨੂੰ ਖਪਾਉਣ ਦੀ ਪੂਰੀ ਸਮਰੱਥਾ ਹੈ ਅਤੇ ਇਸ ਨਾਲ ਮਹਿੰਗਾਈ ਵੀ ਨਹੀਂ ਵਧੇਗੀ।
ਸਊਦੀ ਅਰਬ ਤੋਂ ਭਾਰਤ ਪਰਤਦੇ ਹੋਏ ਜਹਾਜ਼ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਪ੍ਰਧਾਨਮੰਤਰੀ ਨੇ ਕਿਹਾ ਕਿ ਕੀਮਤਾਂ ਵਿੱਚ ਕਿਸੇ ਵੀ ਪ੍ਰਕਾਰ ਦੇ ਵਾਧੇ ਨਾਲ ਕੁਝ ਲੋਕਾਂ ਤੇ ਤਾਂ ਅਸਰ ਪੈਂਦਾ ਹੀ ਹੈ, ਪਰ ਸਾਨੂੰ ਇਸ ਮਾਮਲੇ ਵਿੱਚ ਲੰਬਾ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਭਾਉਂਦੀਆਂ ... Read Full Story
|
ਪੰਜਾਬ ’ਚ ਪੈਟਰੋਲ ਇਕ ਰੁਪਿਆ ਤੇ ਡੀਜ਼ਲ 26 ਪੈਸੇ ਮਹਿੰਗਾ ਵੈਟ ’ਤੇ 10 ਫੀਸਦੀ ਸਰਚਾਰਜ ਦਾ ਆਰਡੀਨੈਂਸ ਜਾਰੀ
ਜਲੰਧਰ/ਚੰਡੀਗੜ੍ਹ, 5 ਫਰਵਰੀ (ਦੋਆਬਾ ਨਿਊਜ਼ ਸਰਵਿਸ)-ਪੰਜਾਬ ਮੰਤਰੀ ਮੰਡਲ ਵੱਲੋਂ ਮੌਜੂਦਾ ਵੈਟ ਟੈਕਸ ’ਤੇ 10 ਪ੍ਰਤੀਸ਼ਤ ਸਰਚਾਰਜ ਲਗਾਉਣ ਦੇ ਲਏ ਗਏ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਰਾਜ ਸਰਕਾਰ ਵੱਲੋਂ ਅੱਜ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਜਦੋਂਕਿ ਵੈਟ ’ਤੇ ਸਰਚਾਰਜ ਵੈਟ ਟੈਕਸ ਵਿਚਲੀਆਂ ਕੁੱਝ ਵਸਤਾਂ ’ਤੇ ਮੌਜੂਦਾ 4 ਤੋਂ 5 ਪ੍ਰਤੀਸ਼ਤ ਵੈਟ ਕਰਨ ਅਤੇ ਰਾਜ ਵਿਚ ਦਾਖਲਾ ਹੋਣ ਵਾਲੀਆਂ ਕੁੱਝ ਵਸਤਾਂ ’ਤੇ ਦਾਖਲਾ ਟੈਕਸ ਲਗਾਉਣ ਸਬੰਧੀ ਪਹਿਲਾਂ ਕੀਤੀਆਂ ਗਈਆਂ ਅਧਿਸੂਚਨਾਵਾਂ ਨਾਲ ਅੱਜ ਸਵੇਰ ਤੋਂ ਲਾਗੂ ਕਰ ਦਿੱਤਾ ਗਿਆ।
ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ 10 ਫੀਸਦੀ ਸਰਚਾਰਜ ਲਗਾਉਣ ... Read Full Story
|
ਗਾਹਕਾਂ ਨੂੰ ਮਿਆਰੀ ਅਤੇ ਪੂਰੀ ਮਿਕਦਾਰ ਵਿੱਚ ਡੀਜ਼ਲ ਅਤੇ ਪੈਟਰੋਲ ਦੇਣ ਲਈ ‘ਜਾਂਚੋਂ ਤੇ ਭਰੋ’ ਮੁਹਿੰਮ ਸ਼ੁਰੂਆਤ
ਨਵੀਂ ਦਿੱਲੀ, 30 ਜਨਵਰੀ (ਪੀ. ਆਈ. ਬੀ.)- ਪੈਟਰੋਲੀਅਮ ਅਤੇ ਕੁਦਰਤੀ ਗੈਸ ਬਾਰੇ ਰਾਜ ਮੰਤਰੀ ਸ਼੍ਰੀ ਜਤਿੰਦਰ ਪ੍ਰਸਾਦ ਨੇ ਤੇਲ ਕੰਪਨੀਆਂ ਦੀ ਜਾਂਚੋ ਅਤੇ ਭਰੋ ਨਾਂਅ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮੰਤਵ ਪੈਟਰੋਲ ਪੰਪਾਂ ਉਤੇ ਗਾਹਕਾਂ ਨੂੰ ਡੀਜ਼ਲ ਅਤੇ ਪੈਟਰੋਲ ਸਹੀ ਮਿਆਰ ਅਤੇ ਪੂਰੀ ਮਿਕਦਾਰ ਵਿੱਚ ਦੇਣਾ ਬਣਾਉਣਾ ਹੈ। ਨਵੀਂ ਦਿੱਲੀ ਦੇ ਇੱਕ ਪੈਟਰੋਲ ਪੰਪ ਉਤੇ ਇਸ ਮੁਹਿੰਮ ਦਾ ਉਦਘਾਟਨ ਕਰਦਿਆਂ ਸ਼²੍ਰੀ ਜਤਿੰਦਰ ਪ੍ਰਸਾ²ਦ ਨੇ ਗਾਹਕਾਂ ਵਿੱਚ ਮਿਆਰ ਅਤੇ ਮਿਕਦਾਰ ਦੀ ਲੋੜ ਬਾਰੇ ਉਨ੍ਹਾਂ ਦੇ ਹੱਕ ਲਈ ਜਾਗਰੂਕਤਾ ਵਧਾਉਣ ਦੀ ਲੋੜ ’ਤੇ ਜ਼ੋ²ਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤੇਲ ... Read Full Story
|
ਸਰਕਾਰੀ ਗੱਡੀਆਂ ਵੀ ਚੰਡੀਗੜ੍ਹ ਤੋਂ ਖਰੀਦ ਕਰਦੀਆਂ ਹਨ ਸਸਤਾ ਤੇਲ
ਜਲੰਧਰ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਕੇਂਦਰ ਸਰਕਾਰ ਵੱਲੋਂ 3 ਰੁਪਏ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਵਿਚ ਵਾਧਾ ਕਰਨ ਦੀ ਤਿਆਰੀ ਹੋ ਰਹੀ ਹੈ ਤੇ ਇਸ ਦੇ ਨਾਲ ਪੰਜਾਬ ’ਚ ਜਿਥੇ ਤਿੰਨ ਰੁਪਏ ਤੇਲ ਹੋਰ ਵੀ ਮਹਿੰਗਾ ਹੋ ਜਾਏਗਾ ਪਰ ਉਸ ਦੇ ਗੁਆਂਢੀ ਰਾਜਾਂ ਵਿਚ 4 ਤੋਂ 5 ਰੁਪਏ ਪ੍ਰਤੀ ਲੀਟਰ ਤੇਲ ਸਸਤਾ ਰਹੇਗਾ। ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੀਆਂ ਪੰਜਾਬ ਤੋਂ ਚੰਡੀਗੜ੍ਹ ਜਾਂ ਫਿਰ ਸਰਕਾਰੀ ਅਫ਼ਸਰਾਂ ਦੀਆਂ ਕਾਰਾਂ ਵੀ ਚੰਡੀਗੜ੍ਹ ਰਹਿੰਦੀਆਂ ਹਨ ਤੇ ਉਕਤ ਗੱਡੀਆਂ ਵੀ ਪੰਜਾਬ ਦੇ ਪੰਪਾਂ ਤੋਂ ਤੇਲ ਪੁਆਉਣ ਦੀ ਜਗ੍ਹਾ ਚੰਡੀਗੜ੍ਹ ਤੋਂ ਸਸਤਾ ਤੇਲ ਪੁਆਉਣ ਨੂੰ ਪਹਿਲ ਦਿੰਦੀਆਂ ਹਨ। ਮੋਹਾਲੀ ... Read Full Story
|
ਘਰੇਲੂ ਗੈਸ ਦੀ ਸਮੱਸਿਆ ਦੇ ਵਿਰੋਧ ’ਚ ਪੈਟਰੋਲੀਅਮ ਮੰਤਰੀ ਦਾ ਪੁਤਲਾ ਫੂਕਿਆ
ਹੁਸ਼ਿਆਰਪੁਰ, 4 ਜਨਵਰੀ (ਹਰਪ੍ਰੀਤ ਕੌਰ)-ਭਾਰਤ ਸਰਕਾਰ ਦੇ ਪੈਟਰੋਲੀਅਮ ਵਿਭਾਗ ਵਲੋਂ ਗੈਸ ਦੀ ਸਪਲਾਈ ਦੀ ਨੀਤੀ ਦੇ ਵਿਕੇਂਦਰੀਕਰਨ, ਪਿੰਡਾਂ ਵਿਚ ਹਰੇਕ 5-5 ਕਿਲੋਮੀਟਰ ਤੇ ਗੈਸ ਏਜੰਸੀਆਂ ਨਾ ਖੋਲ੍ਹਣ ਅਤੇ ਕੰਟਰੋਲ ਰੇਟ ਦੀ ਥਾਂ ਧੜੱਲੇ ਨਾਲ ਹੋ ਰਹੀ ਬਲੈਕ ਮਾਰਕੀਟ ਨੂੰ ਨਾ ਰੋਕਣ ਦੇ ਵਿਰੋਧ ਵਿਚ ਅੱਜ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਵਲੋਂ ਚੱਬੇਵਾਲ ਵਿਖੇ ਪ੍ਰਧਾਨ ਜੈ ਗੋਪਾਲ ਧੀਮਾਨ, ਮੀਤ ਪ੍ਰਧਾਨ ਹਰਜਿੰਦ ਬਾਵਾ ਅਤੇ ਚੱਬੇਵਾਲ ਸਰਕਲ ਦੇ ਪ੍ਰਧਾਨ ਅਮਰੀਕ ਸਿੰਘ ਬੈਂਸ ਦੀ ਅਗਵਾਈ ਹੇਠ ਪੈਟਰੋਲੀਅਮ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਤੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ... Read Full Story
|
ਠੰਡ ਦਾ ਕਹਿਰ ਹੋਰ ਵਧਿਆ, 4 ਹੋਰ ਮੌਤਾਂ
ਬਠਿੰਡਾ/ਮਹਿਲ ਕਲਾਂ, 24 ਦਸੰਬਰ (ਦੋਆਬਾ ਨਿਊਜ਼ ਸਰਵਿਸ)- ਕੁੱਝ ਦਿਨਾਂ ਦੀ ਠੰਡ ਤੋਂ ਰਾਹਤ ਨਾਲ ਬੀਤੇ ਦਿਨ ਫਿਰ ਸ਼ੁਰੂ ਹੋਈ ਕਹਿਰ ਦੀ ਠੰਡ ਨੇ ਬੇਸਹਾਰਾ ਲੋਕਾਂ ਨੂੰ ਆਪਣੇ ਜਾਲ• ਵਿੱਚ ਜਕੜਨਾ ਸ਼ੁਰੂ ਕਰ ਦਿੱਤਾ ਹੈ ਤੇ ਬਠਿੰਡਾ ਵਿੱਚ ਬੀਤੀ ਰਾਤ ਤਿੰਨ ਬੇਸਹਾਰਾ ਲੋਕਾਂ ਦੀ ਠੰਡ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਹਨਾਂ ਦੀਆਂ ਲਾਸ਼ਾ ਨੂੰ ਕੋਤਵਾਲੀ ਪੁਲਿਸ ਦੇ ਸਹਿਯੋਗ ਨਾਲ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਪੋਸ਼ਟਮਾਰਟਮ ਲਈਸਿਵਲ ਹਸਪਤਾਲ ਪਹੁੰਚਾਇਆ ਤੇ ਮ੍ਰਿਤਕ ਲਵਾਰਸ ਹੋਣ ਕਰਕੇ ਉਹਨਾਂ ਦੀ ਕੋਈ ਸ਼ਿਨਾਖਤ ਨਹੀਂ ਹੋ ਸਕੀ। ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ... Read Full Story
|
ਇਕ ਲੱਖ ਦੀਆਂ ਦੋ ਮੱਝਾਂ ਚੋਰੀ
ਬੇਗੋਵਾਲ, 18 ਦਸੰਬਰ (ਸੁਖਜਿੰਦਰ ਸਿੰਘ)-ਪਿੰਡ ਨੰਗਲ ਲੁਬਾਣਾ ਦੇ ਇਕ ਕਿਸਾਨ ਦੀਆਂ ਦੋ ਬਹੁਮੁੱਲੀਆਂ ਮੱਝਾਂ ਚੋਰੀ ਹੋ ਗਈਆਂ। ਇਸ ਸਬੰਧੀ ਪੀੜਤ ਕਿਸਾਨ ਸ: ਸੁਮਿੱਤਰ ਸਿੰਘ ਵਾਸੀ ਨੰਗਲ ਲੁਬਾਣਾ ਨੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਲਾਟ ਪੈਟਰੋਲ ਪੰਪ ਦੇ ਸਾਹਮਣੇ ਹੈ ਤੇ ਬੀਤੀ ਸ਼ਾਮ ਆਪਣੀ ਹਵੇਲੀ ਨੂੰ ਜਿੰਦਰਾ ਲਗਾ ਕਿ ਚਲੇ ਗਏ ਸਨ ਜਦੋਂ ਸਵੇਰੇ ਆ ਕਿ ਦੇਖਿਆ ਤਾਂ ਉਨ੍ਹਾਂ ਦੀ ਹਵੇਲੀ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਜਦੋਂ ਅੰਦਰ ਜਾ ਕਿ ਦੇਖਿਆ। ਉਨ੍ਹਾਂ ਦੀਆਂ ਦੋ ਮੱਝਾਂ ਜਿਨ੍ਹਾਂ ਦੀ ਕੀਮਤ 1 ਲੱਖ ਹੈ ਉਹ ਚੋਰੀ ਹੋ ਗਈਆਂ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ... Read Full Story
|
ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਦਿੜ੍ਹਬਾ ਮੰਡੀ, 5 ਦਸੰਬਰ (ਛਾਜਲੀ) - ਦੇਰ ਸ਼ਾਮ ਰਾਸ਼ਟਰੀ ਰਾਜ ਮਾਰਗ ਤੇ ਮੋਟਰ ਸਾਇਕਲ ਸਵਾਰ ਉਪਰ ਦੀ ਟਰਾਲਾ ਲੰਘਣ ਕਰਕੇ ਨੌਜਵਾਨ ਦੀ ਮੌਤ ਹੋ ਗਈ। ਘਟਨਾ ਸਥਾਨ ਤੋਂ ਡਰਾਇਵਰ ਟਰਾਲਾ ਲੈ ਕੇ ਫਰਾਰ ਹੋ ਗਿਆ ਜਿਸ ਦੀ ਪਹਿਚਾਣ ਨਹੀਂ ਹੋ ਸਕੀ।
ਪ੍ਰਾਪਤ ਵੇਰਵਿਆਂ ਅਨੁਸਾਰ ਗੁਰਸੇਵ ਸਿੰਘ (23) ਪੁੱਤਰ ਕਰਨੈਲ ਸਿੰਘ ਵਾਸੀ ਬਾਸੀਅਰਕ ਦਿੜ੍ਹਬਾ ਵਿਖੇ ਇਕ ਐਗਰੋ ਇੰਡਸਟਰੀ ਵਿਚ ਲੱਗਿਆ ਹੋਇਆ। ਫੈਕਟਰੀ ਵਿਚੋਂ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਦਿੜ੍ਹਬਾ ਸ਼ਹਿਰ ਵੱਲ ਆ ਰਿਹਾ ਸੀ ਕਿ ਪਾਤੜਾਂ ਰੋਡ ’ਤੇ ਪੈਟਰੋਲ ਨੇੜੇ ਗੁਰਸੇਵ ਸਿੰਘ ਦੇ ਮੋਟਰਸਾਇਕਲ ਨਾਲ ਟਰਾਲਾ ਟਕਰਾਅ ਗਿਆ। ਗੁਰਸੇਵ ਸਿੰਘ ... Read Full Story
|