Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਪ੍ਰਦੇਸ਼"
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਆਂਧਰਾ ‘ਚ 17 ਮੌਤਾਂ

ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿਚ ਨਵੇਂ ਸਾਲ ਦੇ ਜਸ਼ਨਾਂ ਮੌਕੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਵੱਖ-ਵੱਖ ਘਟਨਾਵਾਂ ਵਿਚ 17 ਵਿਅਕਤੀਆਂ ਦੀ ਮੌਤ ਹੋ ਗਈ। ਨਵਾਂ ਸਾਲ ਚੜ੍ਹਨ ਤੋਂ ਕੁਝ ਘੰਟੇ ਪਹਿਲਾਂ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਜ਼ਹਿਰੀਲੀ ਸ਼ਰਾਬ ਪੀਣ ਕਾਰਨ 16 ਵਿਅਕਤੀ ਆਪਣੀ ਜਾਨ ਗੁਆ ਬੈਠੇ ਜਦ ਕਿ ਨਲਗੋਂਡਾ ਜ਼ਿਲ੍ਹੇ ਵਿਚ ਐਤਵਾਰ ਇਕ ਵਿਅਕਤੀ ਜ਼ਹਿਰੀਲੀ ਸ਼ਰਾਬ ਪੀ ਕੇ ਜਾਨ ਗੁਆ ਬੈਠਾ। ਮ੍ਰਿਤਕਾਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਹਨ। ਇਹ ਸਾਰੇ ਵਿਅਕਤੀ ਤਿੰਨ ਛੋਟੇ-ਛੋਟੇ ਕਬਾਇਲੀ ਪਿੰਡਾਂ ਨਾਲ ਸਬੰਧਤ ਸਨ। ਸ਼ਨਿੱਚਰਵਾਰ ਸ਼ਾਮ ਦੇਸੀ ਸ਼ਰਾਬ ਪੀਣ ਤੋਂ ਬਾਅਦ ਸਿਹਤ ...
Read Full Story


5 ਵਿਅਕਤੀਆਂ ਕੋਲੋਂ 87 ਲੱਖ ਰੁਪਏ ਨਕਦ ਬਰਾਮਦ

ਲਖਨਊ, ਉੱਤਰ ਪ੍ਰਦੇਸ਼ ਵਿਚ ਟੀ. ਈ. ਟੀ. ਪ੍ਰੀਖਿਆ ਵਿਚ ਹੋਏ ਘਪਲੇ ਵਿਚ 5 ਵਿਅਕਤੀਆਂ ਨੂੰ 87 ਲੱਖ ਰੁਪਏ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਦੋਸ਼ੀਆਂ ਨੇ ਮੰਨਿਆ ਕਿ ਉਹ ਇਹ ਪੈਸਾ ਲਖਨਊ ਵਿਚ ਬੈਠੇ ਸਿੱਖਿਆ ਵਿਭਾਗ ਦੇ ਕੁਝ ਵੱਡੇ ਅਧਿਕਾਰੀਆਂ ਤਕ ਪਹੁੰਚਾਉਣ ਵਾਲੇ ਸਨ। ਇਥੇ ਇਹ ਗੱਲ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਟੀ. ਈ. ਟੀ. ਪ੍ਰੀਖਿਆ ਵਿਚ ਧਾਂਦਲੀਆਂ ਦਾ ਖੁਲਾਸਾ ਹੋਇਆ ਸੀ। ਉਤਰ ਪ੍ਰਦੇਸ਼ ਪੁਲਸ ਮੁਤਾਬਕ ਕਾਨਪੁਰ ਦਿਹਾਤੀ ਵਿਖੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ...
Read Full Story


ਕਾਲੇਧਨ ਦੇ ਕਾਰੋਬਾਰੀ ਰਾਮਦੇਵ ਨੂੰ ਯੋਗ ਨਹੀਂ ਆਉਂਦਾ : ਦਿਗਵਿਜੇ

ਪੀਲੀਭੀਤ, ਕਾਂਗਰਸ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੇ ਮਾਮਲਿਆਂ ਦੇ ਮੁਖੀ ਦਿਗਵਿਜੇ ਸਿੰਘ ਨੇ ਯੋਗ ਗੁਰੂ ਰਾਮਦੇਵ 'ਤੇ ਕਾਲੇ ਧਨ ਦਾ ਕਾਰੋਬਾਰ ਕਰਨ ਦੇ ਦੋਸ਼ ਦੇ ਨਾਲ ਅੱਜ ਦਾਅਵਾ ਕੀਤਾ ਕਿ ਉਨ੍ਹਾਂ (ਰਾਮਦੇਵ) ਨੂੰ ਯੋਗ ਨਹੀਂ ਆਉਂਦਾ। ਪਾਰਟੀ ਦੇ ਜਨਰਲ ਸੱਕਤਰ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਪੰਜ ਦਿਨ ਦੀ ਜਨ ਸੰਪਰਕ ਮੁਹਿੰਮ 'ਚ ਨਾਲ ਚੱਲ ਰਹੇ ਸਿੰਘ ਨੇ ਯੋਗ ਗੁਰੂ ਨਾਲ ਸਮਾਜਿਕ ਵਰਕਰ ਅੰਨਾ ਹਜ਼ਾਰੇ ਅਤੇ ਰਾਸ਼ਟਰੀ ਸਵੈ ਸੇਵਕ (ਆਰ. ਐਸ. ਐਸ.) 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਕਾਲੇ ਧਨ ਦੀ ਗੱਲ ਕਰਦੇ ਹਨ ਪਰ ਉਹ ਖੁਦ ਇਸ ਦੇ ਵੱਡੇ ...
Read Full Story


ਪ੍ਰਿਯੰਕਾ ਕਰੇਗੀ ਯੂ. ਪੀ. 'ਚ ਚੋਣ ਪ੍ਰਚਾਰ!

ਲਖਨਊ, ਉੱਤਰ ਪ੍ਰਦੇਸ਼ 'ਚ ਆਉਂਦੀਆਂ ਅਸੈਂਬਲੀ ਚੋਣਾਂ ਦੇ ਪ੍ਰਚਾਰ ਲਈ ਕਾਂਗਰਸ ਵਲੋਂ ਸ਼ਿਕਾਰ ਪ੍ਰਚਾਰਕਾਂ ਪ੍ਰਿਯੰਕਾ ਗਾਂਧੀ ਦੀ ਵਧਦੀ ਮੰਗ ਨੂੰ ਮੁੱਖ ਰੱਖਦਿਆਂ ਸੂਬਾਈ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕਾਰ ਪਾਸ ਜਾਰੀ ਕਰਨ ਲਈ ਉਨ੍ਹਾਂ ਦਾ ਵੀ ਨਾਂ ਦੇ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਪਾਰਟੀ ਦੇ ਸੂਤਰਾਂ ਮੁਤਾਬਕ ਪਾਰਟੀ ਨੇ ਆਉਂਦੀਆਂ ਅਸੈਂਬਲੀ ਚੋਣਾਂ ਲਈ ਕਾਰ ਪਾਸ ਜਾਰੀ ਕਰਨ ਲਈ ਜਿਨ੍ਹਾਂ ਆਗੂਆਂ ਦੇ ਨਾਂ ਚੋਣ ਕਮਿਸ਼ਨ ਕੋਲ ਭੇਜੇ ਹਨ, ਉਨ੍ਹਾਂ 'ਚ ਪਾਰਟੀ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਦਾ ਨਾਂ ਵੀ ਸ਼ਾਮਲ ਹਨ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਜੇ ...
Read Full Story


10 ਘੰਟੇ ਤਕ 'ਜਨ ਗਨ ਮਨ' ਗਾ ਕੇ ਬਣਾਇਆ ਨਵਾਂ ਰਿਕਾਰਡ

ਤਿਰੁਪਤੀ, ਕੇ.ਐੱਸ. ਬਸੁ ਨੇ ਲਗਾਤਾਰ 10 ਘੰਟੇ ਤਕ ਰਾਸ਼ਟਰ ਗਾਣ 'ਜਨ ਗਨ ਮਨ' ਨੂੰ 610 ਵਾਰ ਗਾ ਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਚ ਰਹਿਣ ਵਾਲੇ ਅਤੇ ਪੇਸ਼ੇ ਤੋਂ ਵਕੀਲ ਵਸੁ ਨੇ ਕਿਹਾ ਕਿ ਮੈਂ ਰਾਸ਼ਟਰਗਾਣ ਨੂੰ ਇਕ ਸਨਮਾਨ ਦੇਣ ਲਈ ਅਜਿਹਾ ਕੀਤਾ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਰਾਸ਼ਟਰਗਾਣ ਨੂੰ ਲਗਾਤਾਰ 607 ਵਾਰ ਗਾਇਆ ਸੀ। ਵਸੁ ਨੇ ਇਕ ਕਿਤਾਬ ਵੀ ਲਿਖੀ ਹੈ ਜਿਸ ਵਿਚ ਰਾਸ਼ਰਗਾਣ ਦਾ 100 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ...
Read Full Story


ਮਾਇਆ ਦੇ ਹਾਥੀ ਗਰੀਬਾਂ ਦਾ ਪੈਸਾ ਖਾਂਦੇ ਹਨ : ਰਾਹੁਲ

ਸੀਤਾਪੁਰ, ਉੱਤਰ ਪ੍ਰਦੇਸ਼ ਵਿਚ ਚੋਣਾਂ ਦਾ ਐਲਾਨ ਹੋਣ ਪਿੱਛੋਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਅੱਜ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉੱਤਰ ਪ੍ਰਦੇਸ਼ ਦੀਆਂ ਸਮੱਸਿਆਵਾਂ ਲਈ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਅਤੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੂੰ ਜ਼ਿੰਮੇਵਾਰ ਠਹਿਰਾਇਆ। ਰਾਹੁਲ ਨੇ ਮਾਇਆਵਤੀ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਆਮ ਹਾਥੀ ਤਾਂ ਘਾਹ ਖਾਂਦੇ ਹਨ ਪਰ ਕੁਮਾਰੀ ਮਾਇਆਵਤੀ ਕੋਲ ਜਾਦੂ ਦੇ ਹਾਥੀ ਹਨ ਜੋ ਗਰੀਬਾਂ ਦਾ ਪੈਸਾ ਖਾਂਦੇ ਹਨ। ਉਤਰ ਪ੍ਰਦੇਸ਼ ਵਿਚ ਗਰੀਬੀ, ਬੇਰੋਜ਼ਗਾਰੀ, ਪੱਛੜੇਪਣ ਅਤੇ ਕਾਨੂੰਨੀਅਤ ਲਈ ਬਸਪਾ ਅਤੇ ਸਪਾ ...
Read Full Story


ਕ੍ਰਿਸਮਸ ਮਨਾਉਣ ਜਾ ਰਹੇ ਬੱਚਿਆਂ ਦੀ ਬੱਸ ਖੱਡ ਵਿਚ ਡਿੱਗੀ, 6 ਮਰੇ, 40 ਜ਼ਖਮੀ

ਇੰਦੌਰ, ਮੱਧ ਪ੍ਰਦੇਸ਼ ਦੇ ਮਾਂਡੂ ਵਿਚ ਪਿਕਨਿਕ ਮਨਾਉਣ ਜਾ ਰਹੇ ਸਕੂਲੀ ਬੱਚਿਆਂ ਨਾਲ ਭਰੀ ਇਕ ਬੱਸ ਅੱਜ ਸਵੇਰੇ ਖੱਡ ਵਿਚ ਡਿੱਗ ਗਈ, ਜਿਸ ਨਾਲ ਤਿੰਨ ਵਿਦਿਆਰਥੀਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖਮੀ ਹੋ ਗਏ। ਜ਼ਖਮੀਆਂ ਵਿਚ 8 ਦੀ ਹਾਲਤ ਗੰਭੀਰ ਹੈ। ਪੁਲਸ ਅਨੁਸਾਰ ਬੱਸ ਉਜੈਨ ਜ਼ਿਲੇ ਦੇ ਇਕ ਸਕੂਲ ਦੀ ਸੀ। ਪੁਲਸ ਨੇ ਦੱਸਿਆ ਕਿ ਬੱਚੇ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਜਾ ਰਹੇ ਸਨ। ਬੱਸ ਵਿਚ 45 ਬੱਚੇ ਅਤੇ 10 ਤੋਂ ਵੱਧ ਸਕੂਲ ਦੇ ਕਰਮਚਾਰੀ ਸਵਾਰ ਸਨ। ਸਵੇਰੇ 5.30 ਵਜੇ ਬਰੇਕ ਫੇਲ ਹੋਣ ਤੋਂ ਬਾਅਦ ਬੱਸ ਲਗਭਗ 100 ਫੁੱਟ ਡੂੰਘੀ ਖੱਡ ਵਿਚ ਜਾ ...
Read Full Story


ਯੂ. ਪੀ. 'ਚ ਆਜ਼ਮ ਖਾਨ ਖਿਲਾਫ ਚੋਣ ਲੜੇਗੀ ਜਯਾਪ੍ਰਦਾ : ਅਮਰ ਸਿੰਘ

ਰਾਮਪੁਰ, ਕੌਮੀ ਲੋਕਮੰਚ ਦੇ ਪ੍ਰਧਾਨ ਅਮਰ ਸਿੰਘ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਸਪਾ ਨੇਤਾ ਆਜ਼ਮ ਖਾਨ ਖਿਲਾਫ ਜਯਾਪ੍ਰਦਾ ਚੋਣ ਲੜੇਗੀ। ਸੰਭਲ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਕਿਹਾ ਕਿ ਜਿਥੋਂ ਵੀ ਆਜ਼ਮ ਖਾਨ ਚੋਣ ਲੜਨਗੇ, ਜਯਾ ਪ੍ਰਦਾ ਉਨ੍ਹਾਂ ਦਾ ਵਿਰੋਧ ਕਰੇਗੀ ਅਤੇ ਹਰਾਏਗੀ। ਫਿਲਹਾਲ ਸਪਾ ਦੇ ਸਾਬਕਾ ਨੇਤਾ ਦੀ ਟਿੱਪਣੀ 'ਤੇ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਉਨ੍ਹਾਂ ਖਿਲਾਫ ਕੌਣ ਚੋਣ ਲੜਦਾ ...
Read Full Story


ਪ੍ਰਿੰਸੀਪਲ ਦੀ ਗੋਲੀ ਮਾਰ ਕੇ ਹੱਤਿਆ

ਸੁਲਤਾਨਪੁਰ, ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲੇ 'ਚ ਗਨਪਤ ਸਹਾਏ ਡਿਗਰੀ ਕਾਲੇਜ ਦੇ ਪ੍ਰਿੰਸੀਪਲ ਦੀ ਸ਼ੁੱਕਰਵਾਰ ਸਵੇਰੇ ਅਣਪਛਾਤੇ ਬਦਮਾਸ਼ਾਂ ਨੇ ਕਾਲਜ ਗੇਟ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਨ੍ਹਾਂ ਦੇ ਪ੍ਰਾਈਵੇਟ ਸੁਰੱਖਿਆ ਗਾਰਡ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਪ੍ਰਿੰਸੀਪਲ ਪੀ. ਵੀ. ਸਿੰਘ ਸਵੇਰੇ ਯੂਨੀਵਰਸਿਟੀ ਦੀ ਬੈਕ ਪੇਪਰ ਦੀ ਪ੍ਰੀਖਿਆ ਕਰਾਉਣ ਕਾਲਜ ਜਾ ਰਹੇ ਸਨ ਕਿ ਗੇਟ ਕੋਲ ਡੇਰਾ ਜਮਾਏ ਬੈਠੇ ਬਦਮਾਸ਼ਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਗੋਲੀ ਲੱਗਣ ਨਾਲ ਪ੍ਰਿੰਸੀਪਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਗਨਰ ਸੁਰੇਸ਼ ਕੁਮਾਰ ਗੰਭੀਰ ਰੂਪ ਨਾਲ ...
Read Full Story


ਆਂਧਰਾ ਦੇ ਕੱਪੜਾ ਮੰਤਰੀ 'ਤੇ ਪਏ ਪੱਥਰ, ਅੰਡੇ ਤੇ ਟਮਾਟਰ

ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿਚ ਦੋ ਕੈਬਨਿਟ ਮੰਤਰੀਆਂ ਦਾ ਝਗੜਾ ਮੰਗਲਵਾਰ ਨੂੰ ਖੁਲ੍ਹ ਕੇ ਸਾਹਮਣੇ ਆਇਆ। ਇਕ ਮੰਤਰੀ ਦੇ ਹਮਾਇਤੀਆਂ ਨੇ ਦੂਜੇ ਮੰਤਰੀ 'ਤੇ ਪੱਥਰ, ਆਂਡੇ ਅਤੇ ਟਮਾਟਰ ਸੁੱਟ ਕੇ ਹਮਲਾ ਕੀਤਾ। ਇਥੋਂ ਦੇ ਐੱਨ. ਟੀ. ਆਰ. ਨਗਰ ਵਿਚ ਸੂਬੇ ਦੇ ਕੱਪੜਾ ਮੰਤਰੀ ਸ਼ੰਕਰ ਰਾਓ 'ਤੇ ਕਥਿਤ ਤੌਰ 'ਤੇ ਗ੍ਰਹਿ ਮੰਤਰੀ ਸਵਿਤਾ ਇੰਦਰਾ ਰੈਡੀ ਦੇ ਹਮਾਇਤੀਆਂ ਨੇ ਹਮਲਾ ਕੀਤਾ। ਇਸ ਹਮਲੇ ਵਿਚ ਰਾਓ ਨੂੰ ਹਾਲਾਂਕਿ ਸੱਟ ਨਹੀਂ ਲੱਗੀ ਪਰ ਉਸ ਦੀ ਕਾਰ ਦੇ ਸ਼ੀਸ਼ੇ ਟੁੱਟ ਗਏ। ਹਮਲਾ ਕਰਨ ਵਾਲਾ ਗਰੁੱਪ ਉਨ੍ਹਾਂ ਨੂੰ 'ਜ਼ਮੀਨ ਹੜੱਪਣ ਵਾਲਾ' ਕਹਿ ਕੇ ਨਾਅਰੇ ਲਾ ਰਹੇ ਸੀ। ਪੁਲਸ ਨੇ ਦਖਲ ਦੇ ਕੇ ਹਾਲਾਤ ਨੂੰ ...
Read Full Story


ਫੌਜ ਦੇ ਹੈਲੀਕਾਪਟਰ 'ਤੇ ਫਾਇਰਿੰਗ

ਜਗਦਲਪੁਰ, ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ਵਿਚ ਭੇਜੀ ਥਾਣਾ ਖੇਤਰ ਵਿਚ ਆਂਧਰਾ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਉਕਤ ਖੇਤਰ ਵਿਚ ਨਕਸਲੀਆਂ ਵਲੋਂ ਫੌਜ ਦੇ ਇਕ ਹੈਲੀਕਾਪਟਰ 'ਤੇ ਫਾਇਰਿੰਗ ਕਰਨ ਦੀ ਖ਼ਬਰ ਹੈ। ਸੂਤਰਾਂ ਮੁਤਾਬਿਕ ਭੇਜੀ ਥਾਣਾ ਖੇਤਰ ਵਿਚ ਆਂਧਰਾ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਸੰਘਣੇ ਜੰਗਲਾਂ ਵਿਚ ਜਵਾਨਾਂ ਵਲੋਂ ਹੈਲੀਕਾਪਟਰ 'ਤੇ ਪੈਦਲ ਘੇਰਾਬੰਦੀ ਕਰਕੇ ਨਕਸਲੀਆਂ ਵਿਰੁੱਧ ਸੋਮਵਾਰ ਤੋਂ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਫੌਜ ਦੇ ਇਕ ਹੈਲੀਕਾਪਟਰ 'ਤੇ ਨਕਸਲੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਹੈਲੀਕਾਪਟਰ ਵਿਚ ਬੈਠੇ ਸ਼ੂਟਰ ਜਵਾਨਾਂ ਨੇ ਵੀ ਜਵਾਬੀ ...
Read Full Story


ਯੂ. ਪੀ. ਦੇ ਵਿਭਾਜਨ ਨੂੰ ਲਟਕਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ : ਮਾਇਆਵਤੀ

ਲਖਨਊ, ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਸੂਬੇ ਦੇ ਵਿਭਾਜਨ ਨੂੰ ਲੈ ਕੇ ਕੇਂਦਰ ਵਲੋਂ ਭੇਜੇ ਗਏ ਪੱਤਰ 'ਤੇ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ 'ਤੇ ਕਾਰਵਾਈ ਕਰਨ ਦੀ ਥਾਂ ਇਸ ਨੂੰ ਲਟਕਾਉਣਾ ਚਾਹੁੰਦੀ ਹੈ। ਮਾਇਆ ਨੇ ਕਿਹਾ ਕਿ ਸੂਬੇ ਦੇ ਪੁਨਰਗਠਨ ਅਤੇ ਵਿਭਾਜਨ ਲਈ ਕਾਨੂੰਨ ਸੰਸਦ 'ਚ ਬਣਦੇ ਹਨ ਜਾਂ ਪਾਸ ਹੁੰਦੇ ਹਨ। ਇਸ ਸੰਬੰਧ 'ਚ ਕੇਂਦਰ ਸਰਕਾਰ ਕੋਲ ਹੀ ਅਧਿਕਾਰ ਹੈ। ਜਿਸ ਨੂੰ ਰਾਸ਼ਟਰਪਤੀ ਕੋਲੋਂ ਪਾਸ ਕਰਾਉਣ ਦੀ ਲੋੜ ਹੁੰਦੀ ਹੈ। ਮਾਇਆਵਤੀ ਨੇ ਕਿਹਾ ਕਿ 21 ਨਵੰਬਰ 2011 ਨੂੰ ਵਿਧਾਨ ਮੰਡਲ ਵਲੋਂ ਬਿੱਲ ਨੂੰ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਗਿਆ ਸੀ। ਜਿਸ ਨੂੰ ਕੇਂਦਰ ਵਲੋਂ ਕੁਝ ...
Read Full Story


ਮਾਨਸਿਕ ਸੰਤੁਲਨ ਗੁਆ ਬੈਠੀ ਹੈ ਕਾਂਗਰਸ : ਮਾਇਆਵਤੀ

ਲਖਨਊ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਬਸਪਾ ਪ੍ਰਧਾਨ ਮਾਇਆਵਤੀ ਨੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ 'ਤੇ ਜਵਾਬੀ ਹਮਲਾ ਕਰਦਿਆਂ ਕਿਹਾ ਹੈ ਕਿ ਕਾਂਗਰਸ ਪਾਰਟੀ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ, ਇਸ ਲਈ ਉਸ ਨੂੰ 'ਹਾਥੀ' ਪੈਸਾ ਖਾਂਦਾ ਨਜ਼ਰ ਆ ਰਿਹਾ ਹੈ। ਐਤਵਾਰ ਇਥੇ ਪਾਰਟੀ ਵਲੋਂ ਆਯੋਜਿਤ ਇਕ ਰੈਲੀ 'ਚ ਬੋਲਦਿਆਂ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਨੂੰ ਬਸਪਾ ਦਾ ਹਾਥੀ ਸਤਾ ਰਿਹਾ ਹੈ। ਕਾਂਗਰਸ ਦੀ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਉਸ ਨੂੰ ਹਾਥੀ ਪੈਸਾ ਖਾਂਦਾ ਨਜ਼ਰ ਆ ਰਿਹਾ ਹੈ। ਆਪਣੀ ਜਨ ਸੰਪਰਕ ਮੁਹਿੰਮ ਦੌਰਾਨ ਰਾਹੁਲ ਦੇ ਇਸ ਦਾਅਵੇ ਦਾ ਮਜ਼ਾਕ ਉਡਾਉਂਦੇ ਹੋਏ ਕਿ ਕਾਂਗਰਸ ...
Read Full Story


ਲਖਨਊ 'ਚ ਬੈਠਾ ਹਾਥੀ ਡਕਾਰ ਗਿਆ 300 ਕਰੋੜ : ਰਾਹੁਲ

ਫਾਰੂਖਾਬਾਦ, ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੀ ਬਹੁਜਨ ਸਮਾਜ ਪਾਰਟੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਅੱਜ ਕਿਹਾ ਕਿ ਬੁੰਦੇਲਖੰਡ ਦੇ ਵਿਕਾਸ ਲਈ ਕੇਂਦਰ ਵਲੋਂ ਜਾਰੀ 300 ਕਰੋੜ ਰੁਪਏ ਦੇ ਪੈਕੇਜ ਨੂੰ ਲਖਨਊ ਵਿਚ ਬੈਠਾ ਹਾਥੀ ਡਕਾਰ ਗਿਆ। ਰਾਹੁਲ ਨੇ ਕਿਹਾ ਕਿ ਆਰਥਿਕ ਤੌਰ 'ਤੇ ਪਿਛੜੇ ਬੁੰਦੇਲਖੰਡ ਦੇ ਵਿਕਾਸ ਲਈ ਕੇਂਦਰ ਸਰਕਾਰ ਹਰ ਸੰਭਵ ਮਦਦ ਕਰਦੀ ਰਹੀ ਪਰ ਇਹ ਪੈਸਾ ਕਿਥੇ ਗਿਆ ਕਿਸੇ ਨੂੰ ਕੋਈ ਪਤਾ ਨਹੀਂ ...
Read Full Story


ਆਰਥਿਕ ਵਿਕਾਸ ਨਾਲ ਹੀ ਖੁਸ਼ਹਾਲੀ ਸੰਭਵ

ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ (ਯੂ. ਪੀ.) ਦੀ ਮੁੱਖ ਮੰਤਰੀ ਮਾਇਆਵਤੀ ਨੇ ਰਾਤੋ-ਰਾਤ ਸੂਬੇ ਨੂੰ ਚਾਰ ਹਿੱਸਿਆਂ 'ਚ ਵੰਡਣ ਦਾ ਫ਼ੈਸਲਾ ਕਰ ਲਿਆ। ਸਭ ਤੋਂ ਪਹਿਲਾਂ ਇਸ ਨੂੰ ਕੈਬਨਿਟ ਦੀ ਬੈਠਕ 'ਚ ਪਾਸ ਕੀਤਾ ਤੇ ਫਿਰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਰੌਲੇ-ਰੱਪੇ ਦਰਮਿਆਨ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਤੇ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਨਾ ਵਿਧਾਇਕਾਂ ਨੂੰ ਬਹਿਸ 'ਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ ਤੇ ਨਾ ਹੀ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਇਸ ਅਹਿਮ ਵਿਸ਼ੇ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਰਤ ਦੇ ਸਿਆਸੀ ਇਤਿਹਾਸ 'ਚ ਕਿਸੇ ...
Read Full Story


ਸਟੈਂਡਿੰਗ ਕਮੇਟੀ ਦੀ ਰਿਪੋਰਟ ਸਿਰਫ ਰੱਦੀ ਹੈ : ਮਾਇਆ

ਨਵੀਂ ਦਿੱਲੀ, ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਲਖਨਊ 'ਚ ਕਾਂਗਰਸ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਕ ਅਜਿਹਾ ਮਜ਼ਬੂਤ ਲੋਕਪਾਲ ਬਣਨਾ ਚਾਹੀਦਾ ਹੈ ਜੋ ਸੰਘੀ ਮਰਿਯਾਦਾਵਾਂ ਦੇ ਹਿਸਾਬ ਨਾਲ ਹੋਵੇ। ਮਾਇਆ ਨੇ ਸਟੈਂਡਿੰਗ ਕਮੇਟੀ ਦੀ ਰਿਪੋਰਟ ਨੂੰ ਰੱਦੀ ਦੱਸਦੇ ਹੋਏ ਕਿਹਾ ਕਿ ਕਮੇਟੀ ਨੇ ਜੋ ਰਿਪੋਰਟ ਬਣਾਈ ਹੈ ਉਸ ਨਾਲ ਦੇਸ਼ 'ਚ ਭ੍ਰਿਸ਼ਟਾਚਾਰ 'ਤੇ ਰੋਕ ਨਹੀਂ ਲੱਗੇਗੀ। ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੱਲ ਹੋਣ ਵਾਲੀ ਸਰਬ ਦਲ ਬੈਠਕ 'ਚ ਇਹ ਮੰਗ ਕਰੇਗੀ ਕਿ ਪ੍ਰਧਾਨ ਮੰਤਰੀ, ਸੀ. ਬੀ.ਆਈ. ਅਤੇ ਗਰੁੱਪ ਸੀ ਅਤੇ ਡੀ ਦੇ ਕਰਮਚਾਰੀਆਂ ਨੂੰ ਲੋਕਪਾਲ ...
Read Full Story


ਸਾਨੂੰ ਕੁੱਟਣ ਲਈ ਰੱਖਿਆ ਹੈ ਇਕ ਬੰਦਾ

ਭੋਪਾਲ, ਸੰਤ ਆਸਾ ਰਾਮ ਗੁਰੂਕੁਲ ਤੋਂ ਬੱਚਿਆਂ ਦੇ ਭੱਜਣ ਦੀਆਂ ਖਬਰਾਂ ਦੇ ਮੀਡੀਆ 'ਚ ਆਉਣ ਪਿਛੋਂ ਜਦੋਂ ਮੱਧ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਉਥੇ ਅਚਾਨਕ ਨਿਰੀਖਣ ਲਈ ਪੁੱਜੇ ਤਾਂ ਬੱਚਿਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਆਸ਼ਰਮ 'ਚ ਡਰਾਇਆ-ਧਮਕਾਇਆ ਜਾਂਦਾ ਹੈ, ਪੂਰਾ ਭੋਜਨ ਨਹੀਂ ਦਿੱਤਾ ਜਾਂਦਾ ਅਤੇ ਨਾਲ ਹੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਕਮਿਸ਼ਨ ਦੇ ਮੈਂਬਰ ਡਾ. ਜੋਸ਼ੀ ਅਤੇ ਡਾ. ਲਤਾ ਮੁਤਾਬਕ ਬੱਚਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹ੍ਹਾਂ ਨੂੰ ਸਜ਼ਾ ਦੇਣ ਅਤੇ ਕੁੱਟਮਾਰ ਕਰਨ ਲਈ ਬਕਾਇਦਾ ਇਕ ਵਿਅਕਤੀ ਦੀ ਨਿਯੁਕਤੀ ਕੀਤੀ ਗਈ ਹੈ। ਉਹ ਵਿਅਕਤੀ ਕਦੇ ਡੰਡਿਆਂ ...
Read Full Story


ਆਂਧਰਾ 'ਚ ਸੁਰੱਖਿਆ ਗਾਰਡਾਂ ਨਾਲ ਨਵਜੋਤ ਸਿੱਧੂ ਵਲੋਂ ਬੋਲ-ਬੁਲਾਰਾ

ਹੈਦਰਾਬਾਦ, ਸਾਬਕਾ ਕ੍ਰਿਕਟਰ ਤੇ ਭਾਜਪਾ ਦੇ ਐੱਮ. ਪੀ. ਨਵਜੋਤ ਸਿੰਘ ਸਿੱਧੂ ਦਾ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੈਲੋਰ ਨੇੜੇ ਇਕ ਟੋਲ ਗੇਟ 'ਤੇ ਉਸ ਸਮੇਂ ਸੁਰੱਖਿਆ ਗਾਰਡਾਂ ਨਾਲ ਬੋਲ-ਬੁਲਾਰਾ ਹੋ ਗਿਆ, ਜਦੋਂ ਉਨ੍ਹਾਂ ਦੇ ਡਰਾਈਵਰ ਨੇ ਸੁਰੱਖਿਆ ਗਾਰਡਾਂ ਦੀ ਚੇਤਾਵਨੀ 'ਤੇ ਮੋਟਰਗੱਡੀ ਨੂੰ ਨਹੀਂ ਰੋਕਿਆ। ਸਿੱਧੂ ਚੇਨਈ ਤੋਂ ਨੈਲੋਰ ਦੇ ਵੇਂਕੇਟਚਲਮ ਜਾ ਰਹੇ ਸਨ, ਜਿਥੇ ਉਨ੍ਹਾਂ ਭਾਜਪਾ ਦੇ ਸੀਨੀਅਰ ਨੇਤਾ ਵੈਂਕਈਆ ਨਾਇਡੂ ਵਲੋਂ ਆਯੋਜਿਤ ਇਕ ਸਮਾਰੋਹ ਵਿਚ ਹਿੱਸਾ ਲੈਣਾ ਸੀ। ਨੈਲੋਰ ਦੇ ਪੁਲਸ ਮੁਖੀ ਨੇ ਭਾਸ਼ਾ ਨੂੰ ਦੱਸਿਆ ਕਿ ਸੁਰੱਖਿਆ ਗਾਰਡਾਂ ਨੇ ਟੋਲ ਟੈਕਸ ਦੀ ਅਦਾਇਗੀ ਲਈ ਨਵਜੋਤ ...
Read Full Story


5 ਸਾਲਾਂ 'ਚ ਮਾਓਵਾਦੀਆਂ ਨੇ ਨਸ਼ਟ ਕੀਤੇ 260 ਸਕੂਲ

ਨਵੀਂ ਦਿੱਲੀ, ਮਾਓਵਾਦੀਆਂ ਨੇ ਪਿਛਲੇ 5 ਸਾਲਾਂ ਵਿਚ ਲਗਭਗ 260 ਸਕੂਲ ਨਸ਼ਟ ਕਰ ਦਿੱਤੇ। ਗ੍ਰਹਿ ਮੰਤਰਾਲਾ ਨੇ ਇਕ ਰਿਪੋਰਟ ਵਿਚ ਕਿਹਾ ਕਿ 2006 ਤੋਂ ਇਸ ਸਾਲ ਨਵੰਬਰ ਦਰਮਿਆਨ ਨਕਸਲ ਹਿੰਸਾ ਦੌਰਾਨ ਸਭ ਤੋਂ ਵੱਧ 131 ਸਕੂਲ ਛੱਤੀਸਗੜ੍ਹ ਵਿਚ ਨਸ਼ਟ ਹੋਏ। ਝਾਰਖੰਡ ਵਿਚ 63 ਅਤੇ ਬਿਹਾਰ ਵਿਚ 46 ਸਕੂਲ ਮਾਓਵਾਦੀਆਂ ਨੇ ਨਸ਼ਟ ਕੀਤੇ। ਨਕਸਲ ਪ੍ਰਭਾਵਿਤ 6 ਸੂਬਿਆਂ ਛੱਤੀਸਗੜ੍ਹ, ਬਿਹਾਰ, ਝਾਰਖੰਡ, ਓੜੀਸਾ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿਚ 2006 ਵਿਚ ਨਕਸਲੀਆਂ ਨੇ 59 ਸਕੂਲ ਨਸ਼ਟ ਕੀਤੇ। 2007 ਵਿਚ 43, 2008 ਵਿਚ 25, 2009 ਵਿਚ 71, 2010 ਵਿਚ 39 ਅਤੇ 2011 ਵਿਚ (ਨਵੰਬਰ ਤਕ) 21 ਸਕੂਲ ਮਾਓਵਾਦੀਆਂ ਨੇ ਨਸ਼ਟ ਕਰ ਦਿੱਤੇ। ਯੂਨੈਸਕੋ ਵਲੋਂ ...
Read Full Story


ਵਿਰੋਧੀਆਂ ਦੇ ਹਮਲੇ ਨਾਲ ਬੀ. ਐਸ. ਪੀ. ਦਾ ਹੀ ਹੋਵੇਗਾ ਫਾਇਦਾ : ਮਾਇਆ

ਲਖਨਊ, ਅੰਬੇਡਕਰ ਜਯੰਤੀ ਮੌਕੇ ਅੱਜ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵਿਰੋਧੀਆਂ ਕੋਲ ਬੀ. ਐਸ. ਪੀ. ਖਿਲਾਫ ਕੋਈ ਠੋਸ ਮੁੱਦਾ ਨਹੀਂ ਹੈ। ਮਾਇਆ ਨੇ ਕਿਹਾ ਕਿ ਜਦੋਂ-ਜਦੋਂ ਬੀ. ਐਸ. ਪੀ. 'ਤੇ ਹਮਲਾ ਕੀਤਾ ਗਿਆ ਉਦੋਂ-ਉਦੋਂ ਪਾਰਟੀ ਮਜ਼ਬੂਤੀ ਨਾਲ ਉੱਪਰ ਆਈ ਹੈ। ਮਾਇਆਵਤੀ ਨੇ ਭੀੜ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬੀ. ਐਸ. ਪੀ. ਨੂੰ ਭਾਰੀ ਬਹੁਮਤ ਨਾਲ ਲੋਕ ਜਿੱਤ ਦਿਵਾਉਣਗੇ। ਅੰਬੇਡਕਰ ਪਾਰਕ 'ਚ ਮਾਇਆ ਨੇ ਕਿਹਾ ਕਿ ਚੋਣਾਂ ਨੂੰ ਦੇਖਦੇ ਹੋਏ ਵਿਰੋਧੀਆਂ ਦੀ ਨੀਂਦ ਉਡੀ ਹੋਈ ਹੈ। ਇਹੀ ਕਾਰਨ ਹੈ ਕਿ ਉਹ ਬੀ. ਐਸ. ਪੀ. ਦੀ ਸਰਕਾਰ 'ਤੇ ਹਮਲਾ ਕਰ ...
Read Full Story


1 2 3 4 > >>

Loading...

© 2012 punjabinfoline.com

punjab infoline arash info