ਮੁਸ਼ੱਰਫ ਦੀ ਹਵਾਲਗੀ ਦੇ ਪਾਕਿ ਯਤਨਾਂ ਨੂੰ ਝਟਕਾ
ਇਸਲਾਮਾਬਾਦ, ਬ੍ਰਿਟੇਨ ਤੋਂ ਸਾਬਕਾ ਸ਼ਾਸਕ ਪ੍ਰਵੇਜ਼ ਮੁਸ਼ੱਰਫ ਦੀ ਹਵਾਲਗੀ ਦੇ ਪਾਕਿਸਤਾਨ ਦੇ ਯਤਨਾਂ ਨੂੰ ਝਟਕਾ ਲੱਗਾ ਹੈ। ਮੁਸ਼ੱਰਫ ਨੂੰ ਸਖਤ ਸਜ਼ਾ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਕਾਰਨ ਦੋਹਾਂ ਦੇਸ਼ਾਂ ਦਰਮਿਆਨ ਇਹ ਸਮਝੌਤਾ ਖੱਟੇ 'ਚ ਪੈਂਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਅਤੇ ਬ੍ਰਿਟੇਨ ਦਰਮਿਆਨ ਹਵਾਲਗੀ ਸੰਧੀ ਨੂੰ ਅਜੇ ਆਖਰੀ ਰੂਪ ਨਹੀਂ ਦਿੱਤਾ ਜਾ ਸਕਿਆ ਕਿਉਂਕਿ ਜਿਸ ਸਾਂਝੀ ਨਿਆਂਇਕ ਟੀਮ ਨੂੰ ਸਮਝੌਤੇ ਨੂੰ ਆਖਰੀ ਰੂਪ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਸ ਵਿਚ ਮੌਤ ਦੀ ਸਜ਼ਾ ਨੂੰ ਲੈ ਕੇ ਮੱਤਭੇਦ ... Read Full Story
|
ਸੁਪਰੀਮ ਕੋਰਟ ਨੇ ਦਿੱਤਾ ਮੁਸ਼ੱਰਫ ਦੇ ਘਰ 'ਤੇ ਨੋਟਿਸ ਚਿਪਕਾਉਣ ਦਾ ਹੁਕਮ
ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਪ੍ਰਸ਼ਾਸਨ ਨੂੰ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੇ ਘਰ 'ਤੇ ਇਕ ਨੋਟਿਸ ਚਿਪਕਾਉਣ ਦਾ ਹੁਕਮ ਦਿੱਤ ਹੈ। ਨੋਟਿਸ 'ਚ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਹੱਤਿਆ ਦੇ ਸੰਬੰਧ 'ਚ ਦੂਜੀ ਐਫ. ਆਈ. ਆਰ. ਦਰਜ ਕੀਤੇ ਜਾਣ ਦੀ ਅਪੀਲ 'ਤੇ ਮੁਸ਼ੱਰਫ ਤੋਂ ਜਵਾਬ ਮੰਗਿਆ ਗਿਆ ਹੈ। ਪ੍ਰਧਾਨ ਜੱਜ ਇਫਤਿਖਾਰ ਚੌਧਰੀ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਭੁੱਟੋ ਦੇ ਸਾਬਕਾ ਪ੍ਰੋਟੋਕੋਲ ਅਧਿਕਾਰੀ ਅਸਲਮ ਚੌਧਰੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ ਹੈ। ਪਟੀਸ਼ਨ 'ਚ ਮੁਸ਼ੱਰਫ ਅਤੇ 12 ਹੋਰਨਾਂ ਖਿਲਾਫ ... Read Full Story
|
ਪਾਕਿ ਨੇ ਮੁਸ਼ੱਰਫ ਦੀ ਗ੍ਰਿਫ਼ਤਾਰੀ ਲਈ ਕੀਤੀ ਇੰਟਰਪੋਲ ਤੱਕ ਪਹੁੰਚ
ਇਸਲਾਮਾਬਾਦ, ਪਾਕਿਸਤਾਨ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਕਥਿਤ ਦੋਸ਼ਾਂ ਹੇਠ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਗ੍ਰਿਫਤਾਰੀ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਲਈ ਇੰਟਰਪੋਲ ਤੱਕ ਪਹੁੰਚ ਕੀਤੀ ਹੈ।
ਗ੍ਰਹਿ ਮੰਤਰੀ ਨੇ ਪਾਕਿਸਤਾਨ ਵਿਖੇ ਵਿਸ਼ਵ ਪੁਲੀਸ ਸੰਸਥਾ ਦੇ ਪ੍ਰਤੀਨਿਧ ਰਾਹੀਂ ਇੰਟਰਪੋਲ ਸਕੱਤਰ ਨੂੰ ਇਸ ਮਾਮਲੇ ਵਿਚ ਦਰਖਾਸਤ ਭੇਜੀ ਹੈ। ਕੇਂਦਰੀ ਜਾਂਚ ਏਜੰਸੀ (ਐਫ.ਆਈ.ਏ.) ਦੇ ਸੀਨੀਅਰ ਵਕੀਲ ਚੌਧਰੀ ਜ਼ੁਲਫਿਕਾਰ ਅਲੀ ਨੇ ਦੱਸਿਆ ਕਿ ਇੰਟਰਪੋਲ ਦੇ ਡਾਇਰੈਕਟਰ (ਪਾਕਿਸਤਾਨ) ਨੂੰ ਇਕ ਚਿੱਠੀ ਲਿਖੀ ਗਈ ਹੈ। ਇਹ ਚਿੱਠੀ ਮਰਹੂਮ ... Read Full Story
|
ਪਾਕਿਸਤਾਨ ਵੱਲੋਂ ਮੁਸ਼ੱਰਫ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਲਈ ਇੰਟਰਪੋਲ ਨੂੰ ਬੇਨਤੀ
ਇਸਲਾਮਾਬਾਦ, ਪਾਕਿਸਤਾਨੀ ਅਧਿਕਾਰੀਆਂ ਨੇ ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਜੋ ਇਸ ਵੇਲੇ ਦੇਸ਼ ਤੋਂ ਬਾਹਰ ਰਹਿ ਰਹੇ ਹਨ, ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਾਉਣ ਲਈ ਇੰਟਰਪੋਲ ਨੂੰ ਬਾਕਾਇਦਾ ਬੇਨਤੀ ਭੇਜ ਦਿੱਤੀ ਹੈ।
ਇਹ ਪੇਸ਼ਕਦਮੀ ਇਸ ਲਈ ਕੀਤੀ ਗਈ ਹੈ ਤਾਂ ਕਿ ਮੁਸ਼ੱਰਫ ਨੂੰ ਗ੍ਰਿਫਤਾਰ ਕਰਕੇ ਦੇਸ਼ ਵਾਪਸ ਲਿਆਂਦਾ ਜਾ ਸਕੇ ਅਤੇ ਉਨ੍ਹਾਂ ਨੂੰ ਬੇਨਜ਼ੀਰ ਭੁੱਟੋ ਦੇ ਕਤਲ ਕੇਸ ਸਬੰਧੀ ਅਦਾਲਤ ’ਚ ਪੇਸ਼ ਕੀਤਾ ਜਾ ਸਕੇ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸੰਘੀ ਜਾਂਚ ਏਜੰਸੀ ਨੇ ਕੱਲ੍ਹ ਪਾਕਿਸਤਾਨ ’ਚ ਇੰਟਰਪੋਲ ਦੇ ਡਾਇਰੈਕਟਰ ਨੂੰ ਬੇਨਤੀ ਕੀਤੀ ਸੀ। ਐਫ.ਆਈ.ਏ. ... Read Full Story
|
ਮੁਸ਼ੱਰਫ ਨੂੰ ਸਿੰਧ ਹਾਈਕੋਰਟ ਵਿਚ ਪੇਸ਼ ਹੋਣ ਦੇ ਨਿਰਦੇਸ਼
ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ 2007 ਵਿਚ ਹੋਈ ਹਿੰਸਾ ਲਈ 7 ਅਪ੍ਰੈਲ ਨੂੰ ਸਿੰਧ ਹਾਈਕੋਰਟ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਓ ਨਿਊਜ਼ ਮੁਤਾਬਕ ਮਾਮਲੇ ਦੀ ਸੁਣਵਾਈ ਲਈ ਵੱਡੇ ਬੈਂਚ ਦੇ ਗਠਨ ਦੀ ਬੇਨਤੀ ਵੀ ਕੀਤੀ ਗਈ ਹੈ। ਕਰਾਚੀ ਵਿਚ 12 ਮਈ 2007 ਨੂੰ ਹੋਈ ਹਿੰਸਾ ਵਿਚ 50 ਤੋਂ ਵੱਧ ਵਿਅਕਤੀ ਮਾਰੇ ਗਏ ਸਨ, ਜਦੋਂਕਿ 100 ਤੋਂ ਵੱਧ ਜ਼ਖਮੀ ਹੋਏ ਸਨ। ਮੁਸ਼ੱਰਫ ਨੇ 1999 ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਕੇ ਸੱਤਾ ਆਪਣੇ ਹੱਥ ਵਿਚ ਲੈ ਲਈ ਸੀ ਅਤੇ ਬੀਤੇ ਸਾਢੇ ਤਿੰਨ ਸਾਲ ਤੋਂ ਬਰਤਾਨੀਆ ਵਿਚ ... Read Full Story
|
ਮੁਸ਼ੱਰਫ ਦੀ ਗ੍ਰਿਫਤਾਰੀ ਲਈ ਇੰਟਰਪੋਲ ਦੀ ਮਦਦ ਲਵੇਗਾ ਪਾਕਿ
ਇਸਲਾਮਾਬਾਦ, ਪਾਕਿਸਤਾਨ ਨੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਗ੍ਰਿਫਤਾਰ ਕਰਨ ਲਈ ਇੰਟਰਪੋਲ ਤੋਂ ਮਦਦ ਮੰਗਣ ਦਾ ਅੱਜ ਐਲਾਨ ਕੀਤਾ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਦੱਸਿਆ ਕਿ ਕਿਉਂਕਿ ਮੁਸ਼ੱਰਫ ਨੇ ਆਪਣੇ ਕਾਰਜਕਾਲ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇਤਾ ਬੇਨਜ਼ੀਰ ਭੁੱਟੋ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਸੀ,ਇਸ ਲਈ ਉਨ੍ਹਾਂ ਦੀ ਗ੍ਰਿਫਤਾਰੀ ਸੰਬੰਧੀ ਇੰਟਰਪੋਲ ਦੀ ਮਦਦ ਲਈ ... Read Full Story
|
ਮੁਸ਼ੱਰਫ ਨੂੰ ਮਸਜਿਦ ਅੰਦਰ ਕਤਲ ਕਰਨ ਦੀ ਯੋਜਨਾ ਬਣੀ
ਬੰਬਾਂ ਨਾਲ ਲੈਸ ਜੈਕੇਟ ਪਹਿਨ ਕੇ ਦੋਸ਼ੀ ਉਥੇ ਪੁੱਜਾ ਪਰ ਮੁਸ਼ੱਰਫ ਨਾ ਆਏ
ਵਾਸ਼ਿੰਗਟਨ, ਅਮਰੀਕਾ ਵਿਚ ਪਾਕਿਸਤਾਨੀ ਮੂਲ ਦੇ ਅਮਰੀਕੀ ਸ਼ਹਿਰੀ ਵਿਰੁੱਧ ਅਮਰੀਕੀ ਸੰਸਥਾਵਾਂ ਨੂੰ ਉਡਾਉਣ ਅਤੇ ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੂੰ ਕਤਲ ਕਰਨ ਦਾ ਮਨਸੂਬਾ ਦਹਿਸ਼ਤਗਰਦ ਗਿਰੋਹ ਅਲਕਾਇਦਾ ਨਾਲ ਮਿਲ ਕੇ ਬਣਾਉਣ ਦੇ ਇਲਜ਼ਾਮ ਵਿਚ ਅਦਾਲਤ ਵਿਚ ਫਰਦ ਜੁਰਮ ਦਾਇਰ ਕੀਤੀ ਗਈ ਹੈ। 31 ਸਾਲਾ ਪਾਕਿਸਤਾਨੀ ਮੂਲ ਦੇ ਅਮਰੀਕੀ ਸ਼ਹਿਰੀ ਮਾਜਿਦ ਖਾਨ ਦੇ ਵਿਰੁੱਧ ਇਹ ਇਲਜ਼ਾਮ ਗਵਾਨਤਾਨਾ ਇਲਾਕੇ ਵਿਚ ਰੱਖਿਆ ਵਿਭਾਗ ਪੈਂਟਾਗਨ ਦੇ ਸਾਹਮਣੇ ਪੇਸ਼ ਕੀਤੇ ਗਏ ਹਨ। ਇਨ੍ਹਾਂ ... Read Full Story
|
ਫੌਜ ਤੇ ਆਈ. ਐੱਸ. ਆਈ. ਦੇ ਮੋਢਿਆਂ 'ਤੇ ਸਵਾਰ ਹੋ ਕੇ ਪਾਕਿ ਨਹੀਂ ਪਰਤਾਂਗਾ : ਮੁਸ਼ੱਰਫ
ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਫੌਜੀ ਹੁਕਮਰਾਨ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਹੈ ਕਿ ਉਹ ਲੋਕਾਂ ਦੀ ਹਮਾਇਤ ਨਾਲ ਦੇਸ਼ ਪਰਤਣਗੇ, ਫੌਜ ਅਤੇ ਆਈ. ਐੱਸ. ਆਈ. ਦੇ ਮੋਢਿਆਂ 'ਤੇ ਸਵਾਰ ਹੋ ਕੇ ਨਹੀਂ। ਸਾਬਕਾ ਫੌਜੀਆਂ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਤ ਕਰਦਿਆ ਮੁਸ਼ੱਰਫ ਨੇ ਮੰਗ ਕੀਤੀ ਕਿ ਦੇਸ਼ ਵਿਚ ਫੌਜ ਦੀ ਨਿਗਰਾਨੀ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ। ਆਲ ਪਾਕਿਸਤਾਨ ਮੁਸਲਿਮ ਲੀਗ ਦੇ ਮੁਖੀ 68 ਸਾਲਾ ਮੁਸ਼ੱਰਫ ਨੇ ਪਹਿਲਾਂ 27 ਤੋਂ 30 ਜਨਵਰੀ ਦਰਮਿਆਨ ਵਤਨ ਪਰਤਣ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਆਪਣੀ ਯੋਜਨਾ ਟਾਲ ਦਿੱਤੀ ਹੈ। ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ... Read Full Story
|
ਕਿਆਨੀ ਵਿਰੁੱਧ ਕਾਰਵਾਈ ਦਾ ਕੋਈ ਇਰਾਦਾ ਨਹੀਂ : ਪਾਕਿ ਸਰਕਾਰ
ਇਸਲਾਮਾਬਾਦ, ਸਰਕਾਰ ਅਤੇ ਫੌਜ ਦਰਮਿਆਨ ਬਣੇ ਅੜਿੱਕੇ ਦੇ ਪਿਛੋਕੜ 'ਚ ਦੇਸ਼ ਦੇ ਇਕ ਚੋਟੀ ਦੇ ਕਾਨੂੰਨੀ ਅਧਿਕਾਰੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪਾਕਿਸਤਾਨ ਸਰਕਾਰ ਦੀ ਫੌਜ ਮੁੱਖੀ ਜਨਰਲ ਪ੍ਰਵੇਜ਼ ਕਿਆਨੀ ਵਿਰੁੱਧ ਕਾਰਵਾਈ ਕਰਨ ਦੀ ਕੋਈ ਮਨਸ਼ਾ ਨਹੀਂ । ਅਟਾਰਨੀ ਜਨਰਲ ਅਨੁਵਾਰ ਨੇ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੂੰ ਸਰਕਾਰ ਦੀ ਸਥਿਤੀ ਤੋਂ ਜਾਣੂ ... Read Full Story
|
ਫੌਜ ਨਾਲ ਖਿਚਾਅ ਘਟਾਉਣ ਦੀ ਕੋਸ਼ਿਸ਼ 'ਚ ਜ਼ਰਦਾਰੀ
ਇਸਲਾਮਾਬਾਦ, ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਤੇ ਫੌਜ ਦੇ ਮੁਖੀ ਜਨਰਲ ਪ੍ਰਵੇਜ਼ ਕਿਆਨੀ ਵਿਚਾਲੇ ਟਕਰਾਅ ਦੀ ਸਥਿਤੀ ਨੂੰ ਮੁੜ ਤੋਂ ਲੀਹ 'ਤੇ ਲਿਆਉਣ ਲਈ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਫੌਜੀ ਲੀਡਰਸ਼ਿਪ ਵਿਚਾਲੇ ਗੱਲਬਾਤ ਹੋ ਰਹੀ ਹੈ। ਅਖਬਾਰ 'ਡਾਨ' ਨੇ ਖਬਰ ਦਿੱਤੀ ਹੈ ਕਿ ਜੁਆਇੰਟ ਚੀਫ ਆਫ ਸਟਾਫ ਦੇ ਮੁਖੀ ਜਨਰਲ ਖਾਲਿਦ ਨੇ ਸੋਮਵਾਰ ਰਾਤ ਜ਼ਰਦਾਰੀ ਨਾਲ ਉਨ੍ਹਾਂ ਦੇ ਨਿਵਾਸ ਵਿਖੇ ਮੁਲਾਕਾਤ ਕੀਤੀ। ਫੌਜ ਦੇ ਇਕ ਅਧਿਕਾਰੀ ਮੁਤਾਬਕ ਕਿਆਨੀ ਨੇ ਆਪਣੀ ਪਿਛਲੀ ਮੁਲਾਕਾਤ ਦੌਰਾਨ ਜ਼ਰਦਾਰੀ ਸਾਹਮਣੇ ਅਜਿਹੀ ਕੋਈ ਮੰਗ ਨਹੀਂ ਰੱਖੀ ਸੀ ਕਿ ਪ੍ਰਧਾਨ ਮੰਤਰੀ ਨੂੰ ... Read Full Story
|
ਪਾਕਿ 'ਚ ਰਾਜਨੀਤਿਕ ਜਵਾਲਾਮੁਖੀ ਫਟਿਆ, ਰੱਖਿਆ ਸਕੱਤਰ ਬਰਖਾਸਤ
ਇਸਲਾਮਾਬਾਦ, ਪਾਕਿਸਤਾਨ 'ਚ ਕਈ ਦਿਨਾ ਤੋਂ ਖੌਲ ਰਿਹਾ ਰੀਜਨੀਤਿਕ ਜਵਾਲਾਮੁਖੀ ਆਖਿਰਕਾਰ ਅੱਜ ਫਟ ਗਿਆ। ਸਰਕਾਰ ਦੇ ਵਿਰੁਧ ਸੁਪਰੀਮ ਕੋਰਟ ਦੇ ਆਦੇਸ਼ 'ਤੇ ਅੱਜ ਪ੍ਰਧਾਨ ਮੰਤਰੀ ਯੂਸਿਫ ਰਜਾ ਗਿਲਾਨੀ ਦੇ ਸ਼ਕਤੀਸ਼ਾਲੀ ਰੱਖਿਆ ਸਕੱਤਰ ਦੀ ਬਰਖਾਸਤੀ ਉਪਰੰਤ ਸਰਕਾਰ, ਸੈਨਾ ਅਤੇ ਨਿਆਂਪਾਲਕਾ ਖੁਲ ਕੇ ਇਕ ਦੂਸਰੇ ਦੇ ਸਾਹਮਣੇ ਆ ਗਏ। ਸੈਨਾ ਦੇ ਦਿਨੋ-ਦਿਨ ਹਾਵੀ ਹੋਣ ਵਿਚਕਾਰ ਦੇਸ਼ 'ਚ ਰਾਜਨੀਤਿਕ ਅਸਥਿਰਤਾ ਹੋਰ ਗੰਭੀਰ ਹੁੰਦੀ ਜਾ ਰਹੀ।
ਇਕ ਨਾਟਕੀ ਅੰਦਾਜ 'ਚ ਦੇਸ਼ 'ਚ ਰੱਖਿਆ ਮੰਤਰੀ ਤੋਂ ਵੀ ਤਸ਼ਕਤੀਸ਼ਾਲੀ ਮੰਨੇ ਜਾ ਰਿਹੇ ਅਤੇ ਸੈਨਾ ਪ੍ਰਮੁੱਖ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਦੇ ... Read Full Story
|
ਲਾਦੇਨ ਦੇ ਪਾਕਿ 'ਚ ਲੁਕੇ ਹੋਣ ਬਾਰੇ ਮੈਨੂੰ ਨਹੀਂ ਸੀ ਜਾਣਕਾਰੀ : ਮੁਸ਼ੱਰਫ
ਯੇਰੂਸ਼ਲਮ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਇਸ ਸਬੰਧੀ ਜਾਣਕਾਰੀ ਹੋਣ ਤੋਂ ਨਾਂਹ ਕੀਤੀ ਹੈ ਕਿ ਉਨ੍ਹਾਂ ਦੇ ਰਾਜਕਾਲ ਵਿਚ ਅਲਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਪਾਕਿਸਤਾਨ 'ਚ ਰਹਿ ਰਿਹਾ ਸੀ। ਇਸਰਾਈਲ ਦੀ ਇਕ ਰੋਜ਼ਾਨਾ ਅਖਬਾਰ ਨਾਲ ਗੱਲਬਾਤ ਕਰਦਿਆਂ ਮੁਸ਼ੱਰਫ ਨੇ ਕਿਹਾ ਕਿ ਮੈਨੂੰ ਆਪਣੇ ਸਬੰਧੀ 100 ਫੀਸਦੀ ਯਕੀਨ ਹੈ ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੈਨੂੰ ਲਾਦੇਨ ਦੇ ਪਾਕਿਸਤਾਨ ਵਿਚ ਲੁਕੇ ਹੋਣ ਸਬੰਧੀ ਜਾਣਕਾਰੀ ਨਹੀਂ ਸੀ। ਲਾਦੇਨ ਦੀ ਮੌਜੂਦਗੀ ਬਾਰੇ ਪੁੱਛੇ ਜਾਣ 'ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਆਪਣੇ ਜਵਾਬ 'ਤੇ ... Read Full Story
|