E-Paper

|
| Tag Search for "ਪ੍ਰੇਸ਼ਾਨੀ" |
15 ਤੋਂ ਬੰਦ ਹੋਏਗਾ ਡੀ. ਏ. ਵੀ. ਕਾਲਜ ਦਾ ਫਾਟਕ
ਜਲੰਧਰ, 5 ਫਰਵਰੀ (ਪੱਤਰ ਪ੍ਰੇਰਕ)-ਡੀ. ਏ. ਵੀ. ਕਾਲਜ ਲਾਗੇ ਫਾਟਕ ਨੂੰ ਬਣ ਰਹੇ ਫਲਾਈ ਓਵਰ ਦਾ ਰੇਲ ਹਿੱਸੇ ਦਾ ਕੰਮ ਕਰਨ ਲਈ 15 ਫਰਵਰੀ ਤੋਂ ਫਾਟਕ ਨੂੰ ਬੰਦ ਕੀਤਾ ਜਾ ਰਿਹਾ ਹੈ। ਫਲਾਈ ਓਵਰ ਦੇ ਫਾਟਕ ਦੇ ਪਿਛੇ ਤੋਂ ਕਾਫੀ ਹਿੱਸਾ ਬਣ ਗਿਆ ਹੈ ਤੇ ਹੁਣ ਰੇਲ ਲਾਈਨ ਦੇ ਹਿੱਸੇ ਨੂੰ ਜੋੜਿਆ ਜਾਣਾ ਹੈ ਜਿਸ ਕਰਕੇ ਰੇਲ ਪ੍ਰਸ਼ਾਸਨ ਉਕਤ ਫਾਟਕ ਨੂੰ ਬੰਦ ਕਰਨ ਜਾ ਰਿਹਾ ਹੈ। ਪੁਰਾਣੇ ਫਾਟਕ ਤੋਂ 50 ਮੀਟਰ ਦੂਰ ਹੀ ਨਵਾਂ ਫਾਟਕ ਤਿਆਰ ਕੀਤਾ ਗਿਆ ਹੈ ਜਿਸ ਤੋਂ ਸਾਰਾ ਟ੍ਰੈਫਿਕ ਲੰਘਾਇਆ ਜਾਏਗਾ। ਫਾਟਕ ਲਾਗੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਿਰਫ ਦੋ ਫੁੱਟ ਦੀ ਜਗ੍ਹਾ ਵਾਹਨ ਖੜ੍ਹੇ ਕਰਨ ਲਈ ਦਿੱਤੀ ਹੈ ਜਦਕਿ ... Read Full Story
|
ਡਾਕਘਰ ਦੇ ਗੇਟ ਮੂਹਰੇ ਖੜ੍ਹਦੀਆਂ ਹਨ ਬੱਸਾਂ, ਲੋਕਾਂ ਨੂੰ ਹੁੰਦੀ ਹੈ ਪ੍ਰੇਸ਼ਾਨੀ
ਨੂਰਪੁਰ ਬੇਦੀ, 1 ਫਰਵਰੀ (ਰਾਮ ਕੁਮਾਰ ਮਣਕੂ)-ਨੂਰਪੁਰ ਬੇਦੀ ਦੇ ਮੁੱਖ ਡਾਕਘਰ ਮੂਹਰੇ ਮਿੰਨੀ ਬੱਸਾਂ ਖੜ੍ਹਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਘਰ ਅੰਦਰ ਪ੍ਰਵੇਸ਼ ਕਰਨ ਲਈ ਭਾਵੇਂ ਦੋ ਪ੍ਰਵੇਸ਼ ਦੁਆਰ ਹਨ ਪਰ ਇਕ ਗੇਟ ਪੱਕੇ ਤੌਰ ’ਤੇ ਬੰਦ ਕੀਤਾ ਹੋਇਆ ਹੈ ਜਦ ਕਿ ਜਿਹੜਾ ਗੇਟ ਖੁੱਲਦਾ ਹੈ ਉਸ ਮੂਹਰੇ ਮਿੰਨੀ ਬੱਸਾਂ ਖੜ੍ਹਦੀਆਂ ਹਨ ਜਿਸ ਕਰਕੇ ਡਾਕਘਰ ਵਿਖੇ ਜਾਣ ਵਾਲੇ ਲੋਕਾਂ ਨੂੰ ਜਿਥੇ ਆਪਣੇ ਵਾਹਨ ਖੜ੍ਹੇ ਕਰਨ ’ਚ ਮੁਸ਼ਕਿਲ ਆਉਂਦੀ ਹੈ ਉਥੇ ਕਈ ਅਣਜਾਣ ਲੋਕਾਂ ਨੂੰ ਤਾਂ ਡਾਕਖਾਨੇ ਦਾ ਗੇਟ ਹੀ ਨਹੀਂ ਲੱਭਦਾ। ਇਸ ਸਬੰਧੀ ਵੱਖ-ਵੱਖ ਲੋਕਾਂ ਦਾ ਕਹਿਣਾ ... Read Full Story
|
ਕੰਮ ਵੱਧ-ਥਕਾਵਟ ਘੱਟ
ਘਰ ਦੀ ਸਾਂਭ-ਸੰਭਾਲ ਹਰ ਗ੍ਰਹਿਣੀ ਦਾ ਮੁੱਢਲਾ ਕੰਮ ਮੰਨਿਆ ਜਾਂਦਾ ਹੈ, ਭਾਵੇਂ ਉਹ ਕੰਮਕਾਜੀ ਔਰਤ ਹੋਵੇ ਜਾਂ ਫਿਰ ਘਰੇਲੂ। ਘਰ ਦੇ ਕੰਮਾਂ ਦੀ ਜੇਕਰ ਸੂਚੀ ਬਣਾਉਣ ਲੱਗੀਏ ਤਾਂ ਇਸ ਦਾ ਕੋਈ ਅੰਤ ਨਹੀਂ। ਤੁਸੀਂ ਦੇਖਿਆ ਹੋਣਾ ਹੈ ਕਿ ਅਕਸਰ ਔਰਤਾਂ ਘਰ ਦੇ ਕਿਸੇ ਨਾ ਕਿਸੇ ਕੰਮ ਵਿਚ ਰੁੱਝੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਬਹੁਤੀਆਂ ਸਰੀਰਕ ਥਕਾਵਟ ਦਾ ਸ਼ਿਕਾਰ ਵੀ ਹੁੰਦੀਆਂ ਹਨ ਪਰ ਜੇਕਰ ਭੈਣਾਂ ਸੂਝ-ਬੂਝ ਨਾਲ ਘਰੇਲੂ ਕੰਮ ਕਰਨ ਤਾਂ ਬਹੁਤ ਹੱਦ ਤੱਕ ਸਰੀਰਕ ਥਕਾਵਟ ਨੂੰ ਘਟਾਇਆ ਜਾ ਸਕਦਾ ਹੈ। ਸਰੀਰਕ ਥਕਾਵਟ ਨੂੰ ਘਟਾਉਣ ਦੇ ਕੁਝ ਕੁ ਸੁਝਾਅ ਹੇਠ ਦਿੱਤੇ ਗਏ ਹਨ :
ਘਰ ਦੇ ਸਾਰੇ ਕੰਮਾਂ ਦੀ ... Read Full Story
|
ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ
ਕੁਰਾਲੀ, 30 ਦਸੰਬਰ (ਬਿੱਲਾ)- ਸਥਾਨਕ ਸ਼ਹਿਰ ਵਿਖੇ ਰੇਲਵੇ ਲਾਈਨ ’ਤੇ ਬਣੇ ਰੇਲਵੇ ਓਵਰ ਬ੍ਰਿਜ ਦੇ ਟੋਲ ਪਲਾਜ਼ਾ ’ਤੇ ਅੱਜ ਦੁਪਹਿਰ ਸਮੇਂ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਸ਼ਹਿਰ ਦੇ ਯੂਥ ਕਾਂਗਰਸੀ ਆਗੂ ਅਤੇ ਮੋਹਤਬਰ ਲੋਕਲ ਸ਼ਹਿਰ ਵਾਸੀਆਂ ਤੋਂ ਟੋਲ ਟੈਕਸ ਲਏ ਜਾਣ ਤੇ ਪਲਾਜ਼ਾ ਕਰਮਚਾਰੀਆਂ ਦੇ ਅੱਖੜ ਰਵੱਈਏ ਤੋਂ ਦੁਖੀ ਹੋ ਕੇ ਜਾਮ ਲਾਉਣ ਲੱਗੇ ਸਨ ਪਰ ਸਥਾਨਕ ਪੁਲਿਸ ਦੀ ਦਖ਼ਲਅੰਦਾਜ਼ੀ ਕਾਰਨ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਅਪਣਾ ਖਹਿੜਾ ਛੁਡਾ ਲਿਆ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਯੂਥ ਕਾਂਗਰਸ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਤੇ ਪਹਿਲਾਂ ਵੀ ... Read Full Story
|
1 |
 Loading...
|
|
|