ਮਮਤਾ ਨੇ ਲਿਆ ਸਾਲ ਭਰ ਦੇ ਕੰਮਾਂ ਦਾ ਜਾਇਜ਼ਾ
ਕੋਲਕਾਤਾ, ਪੱਛਮੀ ਬੰਗਾਲ ਦੇ ਮੰਤਰੀ ਮੰਡਲ ਦੀ ਮੀਟਿੰਗ ’ਚ ਪਿਛਲੇ ਇਕ ਸਾਲ ਦੌਰਾਨ ਹੋਏ ਸਰਕਾਰੀ ਕੰਮਕਾਜ ਦਾ ਲੇਖਾ-ਜੋਖਾ ਕੀਤਾ ਗਿਆ। ਇਸ ਮੀਟਿੰਗ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਸੱਲੀਬਖਸ਼ ਕੰਮ ਕਰਨ ਲਈ ਆਪਣੇ ਮੰਤਰੀਆਂ ਦੀ ਪ੍ਰਸ਼ੰਸਾ ਕੀਤੀ। ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਪਿਛਲੇ ਇਕ ਸਾਲ ਦੌਰਾਨ ਕੀਤੇ ਕੰਮ ਦਾ ਰਿਕਾਰਡ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ ਗਿਆ। ਮੁੱਖ ਮੰਤਰੀ ਨੇ ਭਾਵੇਂ ਕਿਸੇ ਖਾਸ ਮੰਤਰੀ ਦਾ ਨਾਂ ਨਹੀਂ ਲਿਆ ਪਰ ਸਮੁੱਚੇ ਤੌਰ ’ਤੇ ਉਨ੍ਹਾਂ ਨੇ ਆਪਣੇ ਮੰਤਰੀਆ ਦੇ ਕੰਮ ’ਤੇ ਤਸੱਲੀ ਪ੍ਰਗਟ ਕੀਤੀ।
ਮੁੱਖ ਮੰਤਰੀ ਸਾਹਮਣੇ ਰੱਖੇ ਰਿਕਾਰਡ ਕਾਰਡ ... Read Full Story
|
ਅਲਟੀਮੇਟਮ ਧਮਕੀ ਨਹੀਂ, ਅਪੀਲ ਸੀ : ਮਮਤਾ
ਕੋਲਕਾਤਾ, ਪੱਛਮੀ ਬੰਗਾਲ ਦੇ ਕਰਜ਼ੇ 'ਤੇ ਭਾਰੀ ਵਿਆਜ 'ਤੇ ਤਿੰਨ ਸਾਲ ਦੀ ਛੋਟ ਨੂੰ ਲੈ ਕੇ ਕੇਂਦਰ ਵਲੋਂ 15 ਦਿਨਾਂ ਦਾ ਅਲਟੀਮੇਟਮ ਦੇਣ ਦੇ ਦੋ ਦਿਨ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਇਹ ਅਸਲ ਵਿਚ ਕੇਂਦਰ ਸਰਕਾਰ ਨੂੰ ਕੀਤੀ ਗਈ ਅਪੀਲ ਸੀ ਪਰ ਮੀਡੀਆ ਨੇ ਇਸ ਨੂੰ ਧਮਕੀ ਦੱਸ ਦਿਤਾ। ਮਮਤਾ ਨੇ ਇਥੇ ਪੱਤਰਕਾਰਾਂ ਨੂੰ ਦਸਿਆ ਕਿ ਕੇਂਦਰ ਨੂੰ 15 ਦਿਨਾਂ ਦਾ ਅਲਟੀਮੇਟਮ ਇਕ ਅਪੀਲ ਸੀ ਨਾ ਕਿ ਧਮਕੀ ਜਾਂ ਚੇਤਾਵਨੀ ਪਰ ਮੀਡੀਆ ਨੇ ਬ੍ਰੇਕਿੰਗ ਨਿਊਜ਼ ਬਣਾਉਣ ਲਈ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਮਮਤਾ ਨੇ ਕਿਹਾ ਕਿ ਮੀਡੀਆ ਨੇ ਵੱਡੀ ਭੂਮਿਕਾ ਨਿਭਾਉਣੀ ਹੈ। ਇਸ ਨੂੰ ... Read Full Story
|
ਹੁਣ ਮਮਤਾ ਨੂੰ ਕੀਤਾ ਬਦਨਾਮ
ਹੁਣ ਬਣਾਇਆ ਮਮਤਾ ਦਾ ਸਿਰ ਕੱਟਿਆ ਕਾਰਟੂਨ, ਪ੍ਰੋਫੈਸਰ ਵਲੋਂ ਸ਼ਿਕਾਇਤ ਦਰਜ
ਮੇਦਨੀਪੁਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇਕ ਕਾਰਟੂਨ ਨੂੰ ਲੈ ਕੇ ਅਜੇ ਵਿਵਾਦ ਸੁਲਝਿਆ ਵੀ ਨਹੀਂ ਅਤੇ ਮੇਦਨੀਪੁਰ ਮੈਡੀਕਲ ਕਾਲਜ ਦੇ ਇਕ ਐਸੋਸੀਏਟ ਪ੍ਰੋਫੈਸਰ ਨੇ ਦੋ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਕੇ ਉਨ੍ਹਾਂ 'ਤੇ ਇਕ ਹੋਰ ਕਾਰਟੂਨ ਦੇ ਪ੍ਰਸਾਰ ਦਾ ਦੋਸ਼ ਲਗਾ ਕੇ ਕਿਹਾ ਹੈ ਕਿ ਇਸ ਵਿਚ ਮਮਤਾ ਨੂੰ ਬਦਨਾਮ ਕੀਤਾ ਗਿਆ ਹੈ। ਪੁਲਸ ਨੇ ਕਿਹਾ ਹੈ ਕਿ ਮੈਡੀਸਨ ਦੇ ਐਸੋਸੀਏਟ ਪ੍ਰੋਫੈਸਰ ਡਾ. ਵਿਕਰਮ ਸਾਹਾ ਨੇ ਬੀਤੀ ਰਾਤ ਕੋਤਵਾਲੀ ਥਾਣੇ ਵਿਚ ਪਰਲਏਮਿੱਤਰਾ ਅਤੇ ਚਿਨਮਏਰਾਏ ਖਿਲਾਫ ... Read Full Story
|
ਨਿਰਮਲ ਬਾਬਾ ਵਿਰੁੱਧ ਪੜਤਾਲ ਕ੍ਰਾਈਮ ਬ੍ਰਾਂਚ ਦੇ ਹਵਾਲੇ
ਨਵੀਂ ਦਿੱਲੀ, ਨਿਰਮਲਜੀਤ ਸਿੰਘ ਨਰੂਲਾ ਉਰਫ ਨਿਰਮਲ ਬਾਬਾ ਆਪਣੀ ਕਿਰਪਾ ਨਾਲ ਲੋਕਾਂ ਦੀਆਂ ਔਕੜਾਂ ਹੱਲ ਕਰਨ ਦਾ ਦਾਅਵਾ ਤਾਂ ਕਰਦਾ ਹੈ ਪਰ ਉਸ ਦੀਆਂ ਆਪਣੀਆਂ ਔਕੜਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪੱਛਮੀ ਬੰਗਾਲ ਦੇ ਤਰਕਧਾਰੀਆਂ ਨੇ ਬਾਬੇ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਉਸਦੀ ਕਿਰਪਾ ਵਿਚ ਸ਼ਕਤੀ ਹੈ ਤਾਂ ਤਿੰਨ ਮਰੀਜ਼ਾਂ ਨੂੰ ਠੀਕ ਕਰਕੇ ਦਿਖਾ ਦੇਵੇ। ਇਨ੍ਹਾਂ ਵਿਚੋਂ ਇਕ ਮਰੀਜ਼ ਨੇਤਰਹੀਣ, ਦੂਸਰਾ ਲੰਗੜਾ ਅਤੇ ਤੀਸਰਾ ਕੈਂਸਰ ਦਾ ਮਰੀਜ਼ ਹੈ। ਨਿਰਮਲ ਬਾਬੇ 'ਤੇ ਝਾਰਖੰਡ ਸਟੇਟ ਮਾਈਨਿੰਗ ਵਿਕਾਸ ਬੋਰਡ ਦਾ 65 ਹਜ਼ਾਰ ਰੁਪਏ ਲੈ ਕੇ ਫਰਾਰ ਹੋਣ ਦਾ ਦੋਸ਼ ਹੈ। ਦੱਸਿਆ ਜਾਂਦਾ ਹੈ ... Read Full Story
|
ਦੁਨੀਆ 'ਚ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ 'ਚ ਸ਼ੁਮਾਰ ਹੋਈ 'ਦੀਦੀ'
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਕਾਰੀ ਮੈਗਜ਼ੀਨ 'ਟਾਈਮ' ਨੇ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਿਲ ਕੀਤਾ ਹੈ। ਮਮਤਾ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਉਦਯੋਗਪਤੀ ਵਾਰੇਨ ਬਫੇ, ਪਾਕਿਸਤਾਨ ਵਲੋਂ ਆਸਕਰ ਜਿੱਤਣ ਵਾਲੀ ਫਿਲਮਕਾਰ ਸ਼ਰਮੀਨ ਓਬੈਦ ਚਿਨਾਏ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਫੇਸਬੁੱਕ ਸੀ. ਓ. ਓ. ਸ਼ੇਰਲਿਨ ਸੈਂਡਬਰਗ ਦੇ ਨਾਲ 100 ਵਿਅਕਤੀਆਂ ਦੀ ਸੂਚੀ ਵਿਚ ਜਗ੍ਹਾ ਮਿਲੀ ਹੈ। ਟਾਈਮ ਨੇ ਕਿਹਾ ਹੈ ਕਿ ਮਮਤਾ ਨੂੰ ਉਨ੍ਹਾਂ ਦੇ ਹਮਾਇਤੀ ਦੀਦੀ ਕਹਿੰਦੇ ਹਨ ਅਤੇ ਅਲੋਚਕ ਵੀ ਉਨ੍ਹਾਂ ਦੇ ਸੰਘਰਸ਼ ਨੂੰ ਸਵੀਕਾਰ ਕਰਦੇ ... Read Full Story
|
ਐੱਨ. ਸੀ. ਟੀ. ਸੀ. ਨੂੰ ਮੁਲਤਵੀ ਰੱਖਿਆ ਜਾਵੇ : ਜੈਲਲਿਤਾ
ਚੇਨਈ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਤਿੱਖੇ ਵਿਰੋਧ ਤੋਂ ਬਾਅਦ ਹੁਣ ਤਾਮਿਲਨਾਡੂ ਵਿਚ ਉਨ੍ਹਾਂ ਦੀ ਹਮ-ਅਹੁਦਾ ਜੈਲਲਿਤਾ ਨੇ ਅੱਜ ਕੇਂਦਰ ਨੂੰ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਟੀ. ਸੀ.) ਦਾ ਗਠਨ ਮੁਲਤਵੀ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭੇਜੀ ਇਕ ਚਿੱਠੀ ਵਿਚ ਜੈਲਲਿਤਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਐੱਨ. ਸੀ. ਟੀ. ਸੀ. ਸਮੇਤ ਅੰਦਰੂਨੀ ਸੁਰੱਖਿਆ ਨਾਲ ਜੁ²ੜੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ 16 ਅਪ੍ਰੈਲ ਨੂੰ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਗਈ ਹੈ। ਉਨ੍ਹਾਂ ਇਸ ਮੁੱਦੇ 'ਤੇ ਵਿਚਾਰ-ਵਟਾਂਦਰੇ ਲਈ ਮੁੱਖ ... Read Full Story
|
ਫੌਜ ਦੇ ਮੁਖੀ ਦਾ ਪੱਤਰ ਲੀਕ ਹੋਣਾ ਗੰਭੀਰ ਮੁੱਦਾ : ਮਮਤਾ
ਕੋਲਕਾਤਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਫੌਜ ਦੇ ਮੁਖੀ ਜਨਰਲ ਵੀ. ਕੇ. ਸਿੰਘ ਵਲੋਂ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰ ਦਾ ਲੀਕ ਹੋਣਾ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ। ਮੇਰਾ ਮੰਨਣਾ ਹੈ ਕਿ ਇਸ ਮਾਮਲੇ 'ਤੇ ਚਰਚਾ ਕਰਨੀ ਵੀ ਸਿਆਣਪ ਨਹੀਂ ... Read Full Story
|
ਕੋਲਕਾਤਾ ਦੇ ਐੱਸ. ਐੱਸ. ਕੇ. ਐੱਮ. ਹਸਪਤਾਲ 'ਚ ਅੱਗ ਲੱਗੀ
ਕੋਲਕਾਤਾ, ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਐੱਸ. ਐੱਸ. ਕੇ. ਐੱਮ. ਹਸਪਤਾਲ 'ਚ ਬੁੱਧਵਾਰ ਸਵੇਰੇ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਪੁਲਸ ਮੁਤਾਬਕ ਸਵੇਰੇ ਲਗਭਗ 9 ਵਜੇ ਹਸਪਤਾਲ 'ਚ ਅਚਾਨਕ ਹੀ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਸਭ ਮਰੀਜ਼ਾਂ ਨੂੰ ਤੁਰੰਤ ਹਸਪਤਾਲ 'ਚੋਂ ਬਾਹਰ ਲਿਆਂਦਾ ਗਿਆ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾਂਦਾ ਹੈ। ਮੌਕੇ 'ਤੇ ਪੁੱਜੀ ਸੂਬੇ ਦੀ ਸਿਹਤ ਮੰਤਰੀ ਚੰਦਰਿਮਾ ਨੇ ਦੱਸਿਆ ਕਿ ਹਾਲਾਤ ਕੰਟ੍ਰੋਲ ਹੇਠ ਹਨ। ਇਸ ਤੋਂ ਪਹਿਲਾਂ ਏ. ਐੱਮ. ਆਰ. ਆਈ. ਹਸਪਤਾਲ 'ਚ ਵੀ ਅੱਗ ਲੱਗੀ ... Read Full Story
|
ਮੈਂ ਅਸਤੀਫਾ ਨਹੀਂ ਦਿੱਤਾ- ਤ੍ਰਿਵੇਦੀ
ਨਵੀਂ ਦਿੱਲੀ, ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਤ੍ਰਿਵੇਦੀ ਦੀ ਪਾਰਟੀ 'ਤ੍ਰਿਣਮੂਲ ਕਾਂਗਰਸ' ਪ੍ਰਮੁਖ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੇਲ ਮੰਤਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਪ੍ਰਧਾਨ ਮੰਤਰੀ ਤੋਂ ਕੀਤੀ ਸੀ।
ਫਿਲਹਾਲ ਤ੍ਰਿਵੇਦੀ ਨੇ ਸਪੱਸ਼ਟ ਕੀਤਾ ਕਿ ਉਹ ਉਸ ਸਮੇਂ ਅਸਤੀਫਾ ਦੇ ਦੇਣਗੇ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜਾਂ ਮਮਤਾ ਬੈਨਰਜੀ ਵੱਲੋਂ ਅਜਿਹਾ ਕਰਨ ਲਈ ਕਿਹਾ ਜਾਵੇਗਾ।
ਰੇਲ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ... Read Full Story
|
ਕਿਉਂ ਨਾਰਾਜ਼ ਹੋਈ ਮਮਤਾ
ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਰੇਲ ਬਜਟ ਪੇਸ਼ ਕਰਨ ਤੋਂ ਬਾਅਦ ਕਿਰਾਏ ਵਿਚ ਵਾਧੇ ਉੱਤੇ ਮਚੇ ਬਵਾਲ ਤੋਂ ਬਾਅਦ ਜਦੋਂ ਇਹ ਕਿਹਾ ਕਿ ਮੈਨੂੰ ਕੁਰਸੀ ਦੀ ਚਿੰਤਾ ਨਹੀਂ ਹੈ। ਭਗਤ ਸਿੰਘ ਦੇਸ਼ ਲਈ ਸ਼ਹੀਦ ਹੋ ਗਏ ਸਨ ਅਤੇ ਦੇਸ਼ ਦੀ ਖਾਤਰ ਮੇਰੀ ਕੁਰਸੀ ਚਲੀ ਜਾਂਦੀ ਹੈ ਤਾਂ ਮੈਨੂੰ ਇਸ ਦਾ ਕੋਈ ਗਮ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਰੇਲਵੇ ਨੂੰ ਆਈ. ਸੀ. ਯੂ. 'ਚੋਂ ਬਾਹਰ ਕੱਢਿਆ ਹੈ। ਤ੍ਰਿਵੇਦੀ ਦੀ ਇਸ ਟਿੱਪਣੀ ਉੱਤੇ ਮਮਤਾ ਅੱਗ ਬਬੂਲਾ ਹੋ ਗਈ ਅਤੇ ਉਸਨੇ ਤੁਰੰਤ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਤ੍ਰਿਵੇਦੀ ਨੂੰ ਹਟਾਉਣ ਦੀ ਮੰਗ ਕਰ ਦਿੱਤੀ। ਮਮਤਾ ਨੇ ਭਾਸ਼ਾ ਨਾਲ ਗੱਲਬਾਤ ... Read Full Story
|
ਪੱਛਮੀ ਬੰਗਾਲ ’ਚ ਦੋ ਆਗੂਆਂ ਦੀ ਹੱਤਿਆ ਬਾਅਦ ਤਣਾਅ ਵਧਿਆ
ਕੋਲਕਾਤਾ, ਵੱਖ-ਵੱਖ ਮਜ਼ਦੂਰ ਸੰਗਠਨਾਂ ਵੱਲੋਂ 28 ਫਰਵਰੀ ਨੂੰ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੈ ਕੇ ਸੀ.ਪੀ.ਐਮ. ਅਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਵਿਚਕਾਰ ਪੱਛਮੀ ਬੰਗਾਲ ਅੰਦਰ ਕਸ਼ੀਦਗੀ ਵਧ ਰਹੀ ਹੈ। ਅੱਜ ਇਥੇ ਸੀ.ਪੀ.ਐਮ. ਵੱਲੋਂ ਵਿਸ਼ਾਲ ਇਕੱਤਰਤਾ ਕੀਤੀ ਗਈ। ਬੁੱਧਵਾਰ ਵਾਲੇ ਦਿਨ ਬਰਦਵਾਨ ਸ਼ਹਿਰ ’ਚ ਹੀ ਵਾਪਰੀ ਅਜਿਹੀ ਘਟਨਾ ’ਚ ਸੀ.ਪੀ.ਐਮ. ਦੇ ਸਾਬਕਾ ਵਿਧਾਇਕ ਪਰਦੀਪ ਅਤੇ ਸੀ.ਪੀ.ਐਮ. ਦੀ ਬਰਦਵਾਨ ਜ਼ਿਲ੍ਹਾ ਕਮੇਟੀ ਦੇ ਮੈਂਬਰ ਕਮਲ ਗਾਇਨ ਦੀ ਮੌਤ ਹੋ ਗਈ ਜਦਕਿ ਇਕ ਹੋਰ ਸੀ.ਪੀ.ਐਮ. ਨੇਤਾ ਰੂਪ ਕੁਮਾਰ ਗੁਪਤਾ ਨੂੰ ਗੰਭੀਰ ਰੂਪ ’ਚ ਜ਼ਖਮੀ ਹੋਣ ’ਤੇ ਕੋਲਕਾਤਾ ਦੇ ਇਕ ਹਸਪਤਾਲ ’ਚ ... Read Full Story
|
ਐੱਨ. ਸੀ. ਟੀ. ਸੀ. ਵਾਪਸ ਲਓ
ਮਨਮੋਹਨ ਸਿੰਘ ਮੁਖ ਮੰਤਰੀਆਂ ਨਾਲ ਸਲਾਹ-ਮਸ਼ਵਰੇ ਤਕ ਐੱਨ. ਸੀ. ਟੀ. ਸੀ. ਨੂੰ ਅੱਗੇ ਪਾਉਣ ਲਈ ਸਹਿਮਤ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਸੂਬਿਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਕੌਮੀ ਅੱਤਵਾਦ ਵਿਰੋਧੀ ਕੇਂਦਰ (ਐੱਨ. ਸੀ. ਟੀ. ਸੀ.) ਦਾ ਗਠਨ ਹੋਵੇਗਾ। ਬੁੱਧਵਾਰ ਸ਼ਾਮ ਇਥੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਪਿੱਛੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਸੰਬੰਧੀ ਦੱਸਦਿਆਂ ਸਪੱਸ਼ਟ ਕਿਹਾ ਕਿ ਕੌਮੀ ਅੱਤਵਾਦ ਵਿਰੋਧੀ ਕੇਂਦਰ (ਐੱਨ. ਸੀ. ਟੀ. ਸੀ.) ਨੂੰ ਫਿਲਹਾਲ ਲਾਗੂ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ 'ਤੇ ਓਨੀ ਦੇਰ ਅਮਲ ਨਾ ... Read Full Story
|
9 ਮੁੱਖ ਮੰਤਰੀਆਂ ਨੇ ਕੇਂਦਰ ਵਿਰੁੱਧ ਖੋਲ੍ਹਿਆ ਮੋਰਚਾ
ਹੁਣ ਐੱਨ. ਸੀ. ਟੀ. ਸੀ. ਦੇ ਵਿਰੋਧ 'ਚ ਮਮਤਾ
ਨਵੀਂ ਦਿੱਲੀ, ਅੱਤਵਾਦ ਨਾਲ ਮੁਕਾਬਲੇ ਲਈ ਨੈਸ਼ਨਲ ਕਾਊਂਟਰ ਟੈਰੇਰਿਜ਼ਮ ਸੈਂਟਰ (ਐਨ.ਸੀ. ਟੀ.ਸੀ.) ਦੇ ਗਠਨ ਦੇ ਐਲਾਨ ਨੂੰ ਲੈ ਕੇ ਕੇਂਦਰ ਸਰਕਾਰ ਸ਼ੁੱਕਰਵਾਰ ਨੂੰ ਮੁਸ਼ਕਿਲਾਂ ਵਿਚ ਫਸ ਗਈ। 7 ਮੁੱਖ ਮੰਤਰੀਆਂ ਨੇ ਸੂਬਾ ਸਰਕਾਰ ਦੇ ਅਧਿਕਾਰਾਂ ਦਾ ਹਨਨ ਦੱਸਦੇ ਹੋਏ ਇਸ 'ਤੇ ਆਪਣਾ ਵਿਰੋਧ ਜਤਾਇਆ। ਇਸ ਦੌਰਾਨ ਕਾਂਗਰਸ ਨੇ ਕੇਂਦਰ ਦੀ ਯੂ.ਪੀ. ਏ. ਸਰਕਾਰ ਵਿਚ ਆਪਣੀ ਪ੍ਰਮੁੱਖ ਸਹਿਯੋਗੀ ਤ੍ਰਿਣਮੂਲ ਕਾਂਗਰਸ ਦੇ ਵਿਰੋਧ ਤੋਂ ਬਾਅਦ ਆਪਣੇ ਤੇਵਰ ਕੁਝ ਢਿੱਲੇ ਕਰ ਲਏ। ਕੇਂਦਰ ਸਰਕਾਰ ਦੇ ਸੰਕਟ ਮੋਚਕ ਪ੍ਰਣਬ ਮੁਖਰਜੀ ਨੇ ਪੱਛਮੀ ਬੰਗਾਲ ਵਿਚ ਕਿਹਾ ਕਿ ਇਸ ... Read Full Story
|
ਜ਼ਹਿਰੀਲੀ ਸ਼ਰਾਬ ਤੋਂ ਪੀੜਤ ਪਰਿਵਾਰਾਂ ਨੂੰ ਮਦਦ ਦਿੱਤੇ ਜਾਣ ’ਤੇ ਅਦਾਲਤੀ ਰੋਕ
ਕੋਲਕਾਤਾ, ਪਿਛਲੇ ਸਾਲ 14 ਦਸੰਬਰ ਨੂੰ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਅਗਰਾਹਾਟ ਥਾਣੇ ਅਧੀਨ ਪੈਂਦੇ ਸੰਗ੍ਰਾਮਪੁਰ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ 174 ਵਿਅਕਤੀਆਂ ਦੇ ਵਾਰਸਾਂ ਨੂੰ ਪੱਛਮੀ ਬੰਗਾਲ ਸਰਕਾਰ ਨੇ ਸਹਾਇਤਾ ਵਜੋਂ ਪ੍ਰਤੀ ਵਿਅਕਤੀ 2 ਲੱਖ ਰੁਪਏ ਦੇਣ ਦਾ ਜੋ ਐਲਾਨ ਕੀਤਾ ਸੀ ਕੋਲਕਾਤਾ ਹਾਈ ਕੋਰਟ ਨੇ ਅੱਜ ਇਕ ਹੁਕਮ ਰਾਹੀਂ ਉਸ ਉਪਰ ਅਗਲੇ ਅੱਠ ਹਫਤਿਆਂ ਲਈ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਇਹ ਹੁਕਮ ਅਦਾਲਤ ਵਿਚ ਦਾਇਰ ਦੋ ਜਨਹਿਤ ਅਰਜ਼ੀਆਂ ’ਤੇ ਸੁਣਵਾਈ ਸਮੇਂ ਜਾਰੀ ਕੀਤਾ। ਐਡਵੋਕੇਟ ਸ੍ਰੀ ਚਿੰਤਾ ਪਾਂਡਾ ਵੱਲੋਂ ਦਾਇਰ ਇਕ ਅਰਜ਼ੀ ’ਚ ਸਰਕਾਰ ਦੇ ਐਲਾਨ ’ਤੇ ... Read Full Story
|
ਸੁਰੱਖਿਆ ਦਸਤਿਆਂ ਹੱਥੋਂ ਮਾਓਵਾਦੀ ਆਗੂ ਹਲਾਕ
ਮਿਦਨਾਪੁਰ, ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਜਮਤਾਲ ਜੰਗਲ ਵਿਚ ਸਾਂਝੇ ਸਲਾਮਤੀ ਦਸਤਿਆਂ ਨਾਲ ਹੋਈ ਝੜਪ ਦੌਰਾਨ ਅੱਜ ਇਕ ਮਾਓਵਾਦੀ ਆਗੂ ਮਾਰਿਆ ਗਿਆ ਜਿਸ ਦੀ ਪਛਾਣ ਯੁਧਿਸ਼ਠਰ ਮਹਾਤੋ ਵਜੋਂ ਹੋਈ ਹੈ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਲਾਮਤੀ ਦਸਤਿਆਂ ਦੀ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀਆਂ ਵੱਲੋਂ ਹਮਲਾ ਕੀਤੇ ਜਾਣ ਉੱਤੇ ਜਵਾਬੀ ਕਾਰਵਾਈ ਦੌਰਾਨ ਮਹਾਤੋ ਮਾਰਿਆ ... Read Full Story
|
ਬੰਗਾਲ ’ਚ 19 ਹੋਰ ਬੱਚਿਆਂ ਦੀ ਮੌਤ
ਮਾਲਦਾ/ਬਾਂਕੁਰਾ, ਪੱਛਮੀ ਬੰਗਾਲ ਵਿਚ ਬੱਚਿਆਂ ਦੀ ਮੌਤ ਦੀਆਂ ਘਟਨਾਵਾਂ ਇਕ ਵਾਰ ਫਿਰ ਸਾਹਮਣੇ ਆਈਆਂ ਅਤੇ ਸੂਬੇ ਦੇ 2 ਜ਼ਿਲਿਆਂ ਮਾਲਦਾ ਅਤੇ ਬਾਂਕੁਰਾ ਵਿਚ ਪਿਛਲੇ 2 ਦਿਨਾਂ ਦੌਰਾਨ 19 ਬੱਚਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਂਕੁਰਾ ਸੰਮਿਲਨੀ ਮੈਡੀਕਲ ਕਾਲਜ ਹਸਪਤਾਲ ਵਿਚ 10 ਬੱਚਿਆਂ ਦੀ ਮੌਤ ਹੋ ਗਈ ਜਦਕਿ ਮਾਲਦਾ ਮੈਡੀਕਲ ਕਾਲਜ ਹਸਪਤਾਲ ਵਿਚ 9 ਬੱਚਿਆਂ ਦੀ ਮੌਤ ਦੀ ਖਬਰ ਹੈ। ਬਾਂਕੁਰਾ ਸੰਮਿਲਨੀ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਡਾ. ਪੀ. ਕੁੰਡੂ ਨੇ ਕਿਹਾ ਕਿ ਬੁੱਧਵਾਰ ਨੂੰ 4 ਬੱਚਿਆਂ ਦੀ ਮੌਤ ਹੋ ਗਈ ਸੀ ਜਦਕਿ ਕਲ 6 ਬੱਚਿਆਂ ਦੀ ਮੌਤ ਹੋ ਗਈ ਸੀ। ... Read Full Story
|
ਮਮਤਾ ਵੱਲੋਂ ਟਰੇਡ ਯੂਨੀਅਨਾਂ ’ਤੇ ਪਾਬੰਦੀ ਲਾਉਣ ਦੀ ਤਿਆਰੀ
ਕੋਲਕਾਤਾ, ਪੱਛਮੀ ਬੰਗਾਲ ਸਰਕਾਰ ਆਪਣੇ ਕਰਮਚਾਰੀਆਂ ਵੱਲੋਂ ਟਰੇਡ ਯੂਨੀਅਨਾਂ ਬਨਾਉਣ ਅਤੇ ਉਨ੍ਹਾਂ ਵੱਲੋਂ ਮੁਜ਼ਾਹਰੇ ਕਰਨ ਉਪਰ ਪਾਬੰਦੀ ਲਾਉਣ ਦੀ ਤਿਆਰੀ ’ਚ ਹੈ।
ਰਾਜ ਦੇ ਕਿਰਤ ਮੰਤਰੀ ਪੁਰਨੇਂਦੂ ਬਾਸੂ ਨੇ ਅੱਜ ਇੱਥੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਟਰੇਡ ਯੂਨੀਅਨ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ। ਸਰਵਿਸ ਨਿਯਮਾਂ ਅਨੁਸਾਰ ਕਰਮਚਾਰੀ ਨੌਕਰੀ ਸਬੰਧੀ ਆਪਣੀਆਂ ਮੰਗਾਂ ਜਾਂ ਸ਼ਿਕਾਇਤਾਂ ਲਈ ਸਰਕਾਰ ਨੂੰ ਮੰਗ ਪੱਤਰ ਦੇ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਜਲੂਸ ਕੱਢਣ, ਧਰਨੇ ਮਾਰਨ, ਪ੍ਰਦਰਸ਼ਨ ਕਰਨ ਅਤੇ ਭੁੱਖ ਹੜਤਾਲ ਕਰਨ ਦਾ ਕੋਈ ਅਧਿਕਾਰ ਨਹੀਂ। ਸਰਕਾਰ ਦੇ ਇਸ ਕਦਮ ... Read Full Story
|
ਪ੍ਰਣਬ ਮੁਖਰਜੀ ਮੇਰੇ ਵੱਡੇ ਭਰਾ ਵਾਂਗ : ਮਮਤਾ
ਸਵ. ਰਾਜੀਵ ਗਾਂਧੀ ਦਿਲਾਂ 'ਚ ਵਸਣ ਵਾਲੇ ਨੇਤਾ ਸਨ
ਆਪਣੀ ਆਤਮਕਥਾ 'ਮਾਈ ਅਨਫਾਰਗੈਟਏਬਲ ਮੈਮੋਰੀਜ਼' 'ਚ ਕੀਤੇ ਪ੍ਰਗਟਾਵੇ
ਕੋਲਕਾਤਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਕਈ ਵਾਰ ਇੰਝ ਲੱਗਾ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਪਰ ਆਪਣੀ ਇਕ ਕਿਤਾਬ 'ਚ ਮਮਤਾ ਨੇ ਸਵ. ਰਾਜੀਵ ਗਾਂਧੀ ਨੂੰ 'ਸਾਡੇ ਦਿਲਾਂ 'ਚ ਵਸਣ ਵਾਲੇ ਨੇਤਾ' ਅਤੇ ਪ੍ਰਣਬ ਮੁਖਰਜੀ ਨੂੰ ਆਪਣੇ ਵੱਡੇ ਭਰਾ ਦੇ ਬਰਾਬਰ ਦੱਸਿਆ ਹੈ। ਜਦੋਂ ਮਮਤਾ ਕਾਂਗਰਸ 'ਚ ਸੀ ਤਾਂ 1991 'ਚ ਕੋਲਕਾਤਾ ਵਿਖੇ ਇਕ ਰੈਲੀ 'ਚ ਕਥਿਤ ਮਾਕਪਾ ਵਰਕਰਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ। ਉਨ੍ਹਾਂ ਦਿਨਾਂ ਨੂੰ ... Read Full Story
|
ਅਧਿਕਾਰਤ ਰਿਕਾਰਡ ਤੋਂ 5 ਸਾਲ ਛੋਟੀ ਹੈ ਮਮਤਾ
ਕੋਲਕਾਤਾ, ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਆਪਣੀ ਅਧਿਕਾਰਤ ਉਮਰ ਤੋਂ 5 ਸਾਲ ਛੋਟੀ ਹੈ। ਮਮਤਾ ਨੇ ਹਾਲ ਹੀ ਵਿਚ ਛਪੇ ਆਪਣੇ ਸੰਸਕਰਣ 'ਮਾਈ ਅਨਫਾਰਗੇਟੇਬਲ ਮੈਮਰੀਜ਼' ਵਿਚ ਦਸਿਆ ਕਿ ਉੇਨ੍ਹਾਂ ਦੇ ਪਿਤਾ ਵਲੋਂ ਖਰੀਦੇ ਗਏ ਫਰਜ਼ੀ ਸਰਟੀਫਿਕੇਟਾਂ ਨਾਲ ਕਿਸ ਤਰ੍ਹਾਂ ਉਨ੍ਹਾਂ ਦੀ ਉਮਰ 5 ਸਾਲ ਵਧ ਗਈ ਜਿਸ ਨਾਲ ਉਨ੍ਹਾਂ ਨੂੰ ਸਕੂਲ ਛੱਡਣ ਟੈਸਟ ਦੇਣ ਵਿਚ ਮਦਦ ਮਿਲੀ। ਅਜੇ ਤਕ ਉਨ੍ਹਾਂ ਦੀ ਉਮਰ 57 ਸਾਲ ਮੰਨੀ ਜਾਂਦੀ ਹੈ। ਮਮਤਾ ਨੇ ਲਿਖਿਆ ਕਿ ਜਦ ਮੈਂ ਆਖਰੀ ਸਕੂਲੀ ਪੇਪਰ ਦਿਤੇ ਉਸ ਸਮੇਂ ਮੇਰੀ ਉਮਰ 15 ਸਾਲ ਵੀ ਨਹੀਂ ਸੀ ਅਤੇ ਘਟ ਉਮਰ ਹੋਣ ਕਾਰਨ ਮੈਂ ਪੇਪਰ ਨਹੀਂ ਦੇ ਸਕਦੀ ਸੀ। ਇਸ ਲਈ ... Read Full Story
|
ਪੱਛਮੀ ਬੰਗਾਲ ਦੇ ਹਸਪਤਾਲ ’ਚ 36 ਘੰਟਿਆਂ ’ਚ 11 ਬੱਚਿਆਂ ਦੀ ਮੌਤ
ਕੋਲਕਾਤਾ, ਮਾਲਦਾ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਪਿਛਲੇ 36 ਘੰਟਿਆਂ ਦੌਰਾਨ 11 ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਸਰਕਾਰੀ ਤੌਰ ’ਤੇ ਮੌਤਾਂ ਦੀ ਗਿਣਤੀ ਸੱਤ ਦੱਸੀ ਜਾ ਰਹੀ ਹੈ। ਮਰਨ ਵਾਲੇ ਬੱਚਿਆਂ ਦੇ ਪਰਿਵਾਰਾਂ ਵੱਲੋਂ ਇਸ ਲਈ ਹਸਪਤਾਲ ਦੇ ਕਰਮਚਾਰੀਆਂ ਤੇ ਡਾਕਟਰਾਂ ਉਪਰ ਅਣਗਹਿਲੀ ਵਰਤਣ ਦਾ ਦੋਸ਼ ਲਾਇਆ ਜਾ ਰਿਹਾ ਹੈ ਜਦਕਿ ਹਸਪਤਾਲ ਦੇ ਸੀ.ਐਮ.ਓ. ਅਤੇ ਕਾਰਜਕਾਰੀ ਸੁਪਰਡੈਂਟ ਦਾ ਕਹਿਣਾ ਹੈ ਕਿ ਹਸਪਤਾਲ ’ਚ ਬੱਚਿਆਂ ਦੀ ਸਿਹਤ ਸੰਭਾਲ ’ਚ ਕੋਈ ਅਣਗਹਿਲੀ ਨਹੀਂ ਵਰਤੀ ਗਈ। ਉਨ੍ਹਾਂ ਕਿਹਾ ਕਿ ਮਰਨ ਵਾਲੇ ਬੱਚਿਆਂ ’ਚੋਂ ਕੁਝ ਘੱਟ ਵਜ਼ਨ ਦੇ ਸਨ ਤੇ ਕੁਝ ਨਮੂਨੀਆ ਤੋਂ ਪੀੜਤ ... Read Full Story
|