ਯੇਦੀਯੁਰਪਾ ਬਾਰੇ ਪਾਰਟੀ ਨੇ ਕੀਤੀ ਗਲਤੀ
ਫਗਵਾੜਾ, ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਸ਼ਾਂਤਾ ਕੁਮਾਰ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ ਇਸਦਾ ਫੈਸਲਾ ਭਾਜਪਾ ਹਾਈਕਮਾਨ ਮਿਲ ਕੇ ਤੈਅ ਕਰੇਗੀ ਅਤੇ ਇਸ ਸਬੰਧੀ ਕਿਸੇ ਨੇਤਾ ਵਿਸ਼ੇਸ਼ ਦੇ ਨਾਮ 'ਤੇ ਚਰਚਾ ਕਰਨਾ ਸਿਰਫ ਚਰਚਾ ਦਾ ਵਿਸ਼ਾ ਬਣਾਉਣ ਤੋਂ ਇਲਾਵਾ ਕੁਝ ਨਹੀਂ ਹੋਵੇਗਾ। ਅੱਜ ਫਗਵਾੜਾ 'ਚ ਭਾਰਤੀ ਜਨ ਸੰਘ ਦੇ 61ਵੇਂ ਸਥਾਪਨਾ ਦਿਵਸ ਮੌਕੇ ਭਾਜਪਾ ਵਲੋਂ ਸੀਨੀਅਰ ਨਾਗਰਿਕਾਂ ਨੂੰ ਸਨਮਾਨਿਤ ਕਰਨ ਨੂੰ ਲੈ ਕੇ ਹੋਏ ਸਮਾਗਮ 'ਚ ਹਿੱਸਾ ਲੈਣ ਲਈ ਪਹੁੰਚੇ ਸ਼ਾਂਤਾ ਕੁਮਾਰ ... Read Full Story
|
ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
ਫਗਵਾੜਾ, 5 ਫਰਵਰੀ (ਪੱਤਰ ਪ੍ਰੇਰਕ)-ਉ¤ਘੇ ਸਿੱਖਿਆ ਸ਼ਾਸ਼ਤਰੀ ਤੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਦੇ ਸੇਵਾ ਮੁਕਤ ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਹਦੀਆਬਾਦ ਸ਼ਮਸ਼ਾਨਘਾਟ ਵਿਖੇ ਹੋਇਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਸਪੁੱਤਰ ਨੇ ਲਗਾਈ। ਇਸ ਮੌਕੇ ਪ੍ਰਿੰਸੀਪਲ ਪਿਆਰਾ ਸਿੰਘ ਵਿਰਦੀ ਦੇ ਸੈਂਕੜੇ ਵਿਦਿਆਰਥੀ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਐਡਵੋਕੇਟ ਭਰਪੂਰ ਸਿੰਘ ਭੋਗਲ, ਅਮਰੀਕ ਸਿੰਘ ਰਾਇਤ, ਗੁਰਮਿੰਦਰ ਸਿੰਘ ... Read Full Story
|
ਗੋਲੀ ਕਾਂਡਾਂ ਕਰਕੇ ਫਗਵਾੜਾ ਵਾਸੀ ਦਹਿਸ਼ਤ ’ਚ
ਫਗਵਾੜਾ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਫਗਵਾੜਾ ’ਚ ਇਕ ਤੋਂ ਬਾਅਦ ਇਕ ਹੋ ਰਹੇ ਗੋਲੀਕਾਂਡਾਂ ਕਰਨ ਵਾਲਿਆਂ ਦੇ ਮਨਸੂਬੇ ਕਿਸੇ ਨੂੰ ਵੀ ਸਮਝ ਨਹੀਂ ਆ ਰਹੇ, ਪੁਲਿਸ ਦੇ ਹੱਥ ਵੀ ਕੋਈ ਸੁਰਾਗ ਨਹੀਂ ਲੱਗ ਰਹੇ, ਜਿਸਤੋਂ ਕੁਝ ਪਤਾ ਲੱਗ ਸਕੇ। ਪਹਿਲੇ ਸਮੇਂ ਤੋਂ ਹੀ ਅਜਿਹੇ ਗੋਲੀਕਾਂਡ ਵਰਗੀਆਂ ਘਟਨਾਵਾਂ ਤੋਂ ਸ਼ਾਂਤ ਰਹਿਣ ਵਾਲਾ ਸ਼ਹਿਰ ਹੁਣ ਅਜੀਬ ਢੰਗ ਦੇ ਗੋਲੀਕਾਂਡ ਵਾਲਾ ਸ਼ਹਿਰ ਬਣ ਗਿਆ ਹੈ। ਪਹਿਲਾ ਗੋਲੀ ਕਾਂਡ ਉਸ ਵੇਲੇ ਹੋਇਆ ਜਦੋਂ ਭਾਰੀ ਭੀੜ ਵਾਲੀ ਪੁਰਾਣੀ ਦਾਣਾ ਮੰਡੀ ਵਿਚ ਯੂਥ ਕਾਂਗਰਸ ਪ੍ਰਧਾਨ ਰਾਜਨ ਸ਼ਰਮਾ ’ਤੇ ਕੁਝ ਨੌਜਵਾਨਾਂ ਨੇ ਫਾਇਰਿੰਗ ਕੀਤੀ, ਜਿਸ ਵਿਚ ਰਾਜਨ ਸ਼ਰਮਾ ਦਾ ਇਕ ... Read Full Story
|
ਚਾਰ ਮੈਂਬਰੀ ਚੋਰ ਗਰੋਹ ਕਾਬੂ
ਬਿਲਗਾ, 15 ਜਨਵਰੀ (ਪੱਤਰ ਪ੍ਰੇਰਕ)-ਬਿਲਗਾ ਪੁਲਿਸ ਨੇ ਇੱਕ ਚਾਰ ਮੈਂਬਰੀ ਚੋਰ ਗ੍ਰੋਹ ਕਾਬੂ ਕੀਤਾ ਤੇ ਇੱਕ ਟਰਾਲੀ ਜੈ¤ਕ ਵਾਲੀ, ਇੱਕ ਸਪਲੈਂਡਰ ਮੋਟਰ ਸਾਇਕਲ, ਇੱਕ ਅਟਰਨੋ ਸਕੂਟਰ ਬਰਾਮਦ ਕੀਤਾ। ਥਾਣਾ ਮੁੱਖੀ ਮਨਜੀਤ ਸਿੰਘ ਨੇ ਦਸਿਆ ਕਿ ਮੁਆਈ ਬੱਸ ਅੱਡੇ ’ਤੇ ਨਾਕੇ ਦੌਰਾਨ ਖਾਸ ਮੁੱਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਬੁੰਡਾਲਾ ਦੇ ਕਬਰਿਸਤਾਨ ’ਚ ਸਰਬਜੀਤ ਸਿੰਘ ਏਲੀਅਸ ਧੂਤਾ ਪੁੱਤਰ ਮਦਨ ਲਾਲ ਵਾਸੀ ਬੰਡਾਲਾ ਪੱਤੀ ਬਾਦਲ ਕੀ, ਸੱਤਜੋਤ ਸਿੰਘ ਏਲੀਅਸ ਮਨੀ ਪੁੱਤਰ ਰਾਣਾ ਵਾਸੀ ਰੁੜਕਾ ਕਲਾਂ, ਬਲਵੀਰ ਸਿੰਘ ਏਲੀਅਸ ਲੱਡੂ ਪੁੱਤਰ ਬੰਤਾ ਰਾਮ ਵਾਸੀ ਛਾਉਣੀ ਕਲਾਂ ਜਿਲ੍ਹਾਂ ਹੁਸ਼ਿਆਰਪੁਰ, ... Read Full Story
|
ਮੁੱਖ ਅਧਿਆਪਕਾ ਤੇ ਡੀ.ਪੀ.ਈ. ਦੇ ਆਪਸੀ ਵਿਵਾਦ ਕਾਰਨ ਸਕੂਲ ਦਾ ਮਾਹੌਲ ਖ਼ਰਾਬ
ਫਗਵਾੜਾ/ਰਿਹਾਣਾ ਜੱਟਾਂ, 22 ਦਸੰਬਰ (ਅਸ਼ੋਕ, ਜੁਨੇਜਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਸੁਨੜਾ ਵਿਖੇ ਕਾਰਜਕਾਰੀ ਮੁੱਖ ਅਧਿਆਪਕਾ ਅਤੇ ਡੀ. ਪੀ. ਈ. ਦੇ ਵਿਚਕਾਰ ਚੱਲ ਰਹੇ ਆਪਸੀ ਵਿਵਾਦ ਕਾਰਨ ਅੱਜ ਸਥਿੱਤੀ ਉਸ ਸਮੇਂ ਸਕੂਲ ’ਚ ਕਾਫ਼ੀ ਤਣਾਅਪੂਰਨ ਹੋ ਗਈ, ਜਦਕਿ ਸਕੂਲ ਵਿੱਚ ਤਕਰੀਬਨ 200 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਸਨ ਤੇ ਇਹ ਪੇਪਰ ਰਾਵਲਪਿੰਡੀ ਦੇ ਥਾਣਾ ਮੁਖੀ ਸ੍ਰੀ ਯੋਗੇਸ਼ ਕੁਮਾਰ ਦੀ ਟੀਮ ਨੇ ਸਕੂਲ ਵਿਖੇ 3-4 ਘੰਟੇ ਡਿਊਟੀ ਦੇ ਕੇ ਵਿਦਿਆਰਥੀਆਂ ਦੇ ਪੇਪਰ ਨੂੰ ਮੁਕੰਮਲ ਕਰਵਾਇਆ। ਜਦੋਂ ਦਾ ਕਾਰਜਕਾਰੀ ਮੁੱਖ ਅਧਿਆਪਕਾ ਸੁਨੀਤਾ ਸੈਣੀ ਨੇ ਸਕੂਲ ਵਿਖੇ ਚਾਰਜ ... Read Full Story
|
ਸਕੂਟਰ ਦੀ ਡਿੱਗੀ ’ਚੋਂ 70 ਹਜ਼ਾਰ ਰੁਪਏ ਕੱਢ ਕੇ ਨੌਜਵਾਨ ਫਰਾਰ
ਫਗਵਾੜਾ, 11 ਦਸੰਬਰ (ਵਿ. ਪ੍ਰ.)-ਸਥਾਨਕ ਬੰਗਾ ਰੋਡ ’ਤੇ ਥਾਣਾ ਸਿਟੀ ਦੇ ਨੇੜੇ ਇਕ ਦੁਕਾਨ ਦੇ ਬਾਹਰ ਖੜੇ ਸਕੂਟਰ ਦੀ ਡਿੱਗੀ ’ਚੋਂ ਨੌਜਵਾਨ 70 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ। ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਰਬਨ ਅਸਟੇਟ,ਫਗਵਾੜਾ ਦਾ ਵਸਨੀਕ ਬੇਅੰਤ ਸਿੰਘ ਪੁੱਤਰ ਦੀਦਾਰ ਸਿੰਘ ਜੋ ਕੇ ਸਪੇਅਰ ਪਾਰਟਸ ਦਾ ਕੰਮ ਕਰਦਾ ਹੈ ਅੱਜ ਉਸਨੇ ਜੀ.ਟੀ.ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਚੋਂ 70 ਹਜ਼ਾਰ ਰੁਪਏ ਕਢਵਾਏ ਅਤੇ ਸਕੂਟਰ ਦੀ ਡਿੱਗੀ ਵਿਚ ਰੱਖ ਕੇ ਬੰਗਾ ਰੋਡ ’ਤੇ ਥਾਣਾ ਸਿਟੀ ਦੇ ਸਾਹਮਣੇ ਇਕ ਜੂਸ ਦੀ ਦੁਕਾਨ ’ਤੇ ਜੂਸ ਪੀਣ ਲਈ ਰੁਕਿਆ, ਜਦੋਂ ... Read Full Story
|
ਜੇਲ੍ਹਾਂ ’ਚ ਲੈਂਡਲਾਈਨ ਫੋਨ ਦੀ ਸਹੂਲਤ ਸ਼ੁਰੂ-ਡੀ.ਆਈ. ਜੀ. ਜੇਲ੍ਹ
ਫਗਵਾੜਾ, 11 ਦਸੰਬਰ (ਵਿ. ਪ੍ਰ.)-ਪੰਜਾਬ ਦੀਆਂ ਸਾਰੀਆਂ ਕੇਂਦਰੀ ਜੇਲ੍ਹਾਂ ਵਿਚ ਕੈਦੀਆਂ ਲਈ ਐਸ.ਟੀ.ਡੀ ਲੈਂਡਲਾਈਨ ਫੋਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ ਅਤੇ ਵੀਡੀਓ ਕਾਂਨਫਰਸਿੰਗ ਪੇਸ਼ੀ ਦੀ ਸਹੂਲਤ ਵੀ ਜਲਦੀ ਸ਼ੁਰੂ ਹੋ ਰਹੀ ਹੈ। ਇਹ ਜਾਣਕਾਰੀ ਅੱਜ ਇਥੇ ਡੀ.ਆਈ.ਜੀ ਜੇਲ੍ਹ ਸ: ਜਗਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸਥਾਨਕ ਜੇਲ੍ਹ ਦਾ ਵੀ ਨਿਰੀਖਣ ਕੀਤਾ ਅਤੇ ਉਥੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਡੀ.ਐਸ.ਪੀ ਅਮਰੀਕ ਸਿੰਘ, ਨਗਿੰਦਰ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ ਜੋਗਿੰਦਰਪਾਲ ਆਦਿ ਵੀ ਸ਼ਾਮਲ ... Read Full Story
|
ਧੋਖੇ ਨਾਲ ਵਿਆਹ ਕਰਵਾਉਣ ਦੇ ਦੋਸ਼ ’ਚ ਪੁਲਿਸ ਵੱਲੋਂ ਮਾਂ-ਪੁੱਤ ਵਿਰੁੱਧ ਕੇਸ ਦਰਜ
ਫਗਵਾੜਾ, 5 ਦਸੰਬਰ (ਹਰੀਪਾਲ)-ਸਥਾਨਕ ਭਗਤਪੁਰਾ ਮੁਹੱਲੇ ਦੀ ਵਸਨੀਕ ਇਕ ਲੜਕੀ ਨਾਲ ਵਿਆਹ ਕਰਵਾ ਕੇ ਬਾਅਦ ਵਿਚ ਉਸਦੀ ਜਾਤੀ ਨੂੰ ਲੈ ਕੇ ਪ੍ਰਤਾੜਿਤ ਕਰਨ ਅਤੇ ਆਪਣੀ ਮਾਂ ਨੂੰ ਖੁਸ਼ ਕਰਨ ਦੇ ਲਈ ਉਸਨੂੰ ਧੋਖੇ ਵਿਚ ਰੱਖ ਕੇ ਫਰਜ਼ੀ ਤਲਾਕ ਦੇ ਪੇਪਰ ਤਿਆਰ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਨਵਾਂਸ਼ਹਿਰ ਦੇ ਥਾਣਾ ਬਹਿਰਾਮ ਦੀ ਪੁਲਿਸ ਨੇ ਮਾਂ ਅਤੇ ਪੁੱਤ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਮਾਂ ਪੁੱਤ ਦੇ ਖਿਲਾਫ ਐਸ.ਸੀ.ਐਸ.ਟੀ ਐਕਟ ਦੇ ਤਹਿਤ ਦਰਜ਼ ਕੇਸ ਦੀ ਜਾਂਚ ਡੀ.ਐਸ.ਪੀ ਬੰਗਾ ਨੂੰ ਦਿੱਤੀ ਗਈ ਹੈ। ਸਥਾਨਕ ਭਗਤਪੁਰਾ ਮੁਹੱਲੇ ਦੀ ਵਸਨੀਕ ਜਸਬੀਰ ਕੌਰ ਪੁੱਤਰੀ ਸੋਹਨ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ... Read Full Story
|
ਮਾਸਟਰ ਅਟਵਾਲ ਨੂੰ ਭਾਵਭਿੰਨੀ ਸ਼ਰਧਾਂਜਲੀ
ਫਗਵਾੜਾ, 5 ਦਸੰਬਰ (ਅਸ਼ੋਕ)-ਸਿੱਖਿਆ ਜਗਤ ਤੇ ਸਮਾਜ ਸੇਵਕ ’ਚ ਵਧੀਆ ਨਾਮ ਕਮਾਉਣ ਵਾਲੇ ਮਾ: ਸਤਿੰਦਰਜੀਤ ਸਿੰਘ ਅਟਵਾਲ ਜਿਸ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ ਦੇ ਅੰਤਿਮ ਅਰਦਾਸ ਮੌਕੇ ਵੱਖੋ ਵੱਖਰੀਆਂ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ’ਚ ਮਾਸਟਰ ਦੇ ਪ੍ਰੇਮੀਆਂ ਨੇ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸ਼ਿਰਕਤ ਕਰਕੇ ਭਾਵਭਿੰਨੀ ਸ਼ਰਧਾਂਜ਼ਲੀ ਭੇਂਟ ਕੀਤੀ। ਇਸ ਤੋਂ ਪਹਿਲਾਂ ਰੱਖੇ ਗਏ ਸਹਿਜ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜੱਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਇਸ ਮੌਕੇ ਸ: ਜੋਗਿੰਦਰ ਸਿੰਘ ਮਾਨ ਸਾਬਕਾ ... Read Full Story
|
ਵਾਹਦ ਸੰਧਰ ਸ਼ੂਗਰ ਮਿੱਲ ’ਚ ਗੰਨੇ ਦੇ ਸੀਜਨ ਦੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਆਰੰਭ
ਫਗਵਾੜਾ, 1 ਦਸੰਬਰ (ਅਸ਼ੋਕ)-ਸਥਾਨਕ ਵਾਹਦ ਸੰਧਰ ਸ਼ੂਗਰ ਮਿੱਲ ਦੇ 2009-2010 ਦੇ 76ਵੇਂ ਪਿੜਾਈ ਸੀਜਨ ਦੇ ਰਸਮੀ ਤੌਰ ’ਤੇ ਆਰੰਭ ਸਮੇਂ ਸਵੇਰੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜਥੇ ਨੇ ਕੀਰਤਨ ਕੀਤਾ। ਇਸ ਪਿੜਾਈ ਦੇ ਸੀਜਨ ਮੌਕੇ ਦੋ ਗੰਨੇ ਦੇ ਗੱਠੇ ਤੋਲ ਕੇ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਉਦਘਾਟਨ ਕੀਤਾ। ਇਸ ਮੌਕੇ ਚੇਅਰਮੈਨ ਮਾਰਕਫੈ¤ਡ ਪੰਜਾਬ ਤੇ ਮਿਲ ਦੇ ਮੈਨਜਿੰਗ ਡਾਇਰੈਕਟਰ ਸ: ਜਰਨੈਲ ਸਿੰਘ ਵਾਹਦ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਵੱਲੋਂ ਐਲਾਨੇ ਗਏ ਰੇਟ ਨਾਲੋਂ 10 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੱਧ ਦੇਣਗੇ। ... Read Full Story
|