ਫਰਾਂਸ ਨੂੰ ਸੌਦਾ 9 ਮਹੀਨਿਆਂ 'ਚ ਪੂਰਾ ਹੋਣ ਦਾ ਭਰੋਸਾ
ਪੈਰਿਸ, ਫਰਾਂਸ ਨੂੰ ਪੂਰਾ ਭਰੋਸਾ ਹੈ ਕਿ ਭਾਰਤ ਨੂੰ 126 ਰਾਫਾਲ ਲੜਾਕੂ ਜਹਾਜ਼ਾਂ ਦੀ ਵਿਕਰੀ ਦਾ ਸੌਦਾ 6 ਤੋਂ 9 ਮਹੀਨਿਆਂ ਵਿਚ ਪੂਰਾ ਹੋ ਜਾਵੇਗਾ। ਸਰਕਾਰ ਦੇ ਬੁਲਾਰੇ ਵੇਲੇਰੀ ਪੇਕਰੈਸੇ ਨੇ ਇਹ ਬਿਆਨ ਦਿਤਾ। ਭਾਰਤ ਨੇ ਇਸ ਬਹੁ-ਉਦੇਸ਼ੀ ਜਹਾਜ਼ ਨੂੰ ਖਰੀਦਣ ਦਾ ਐਲਾਨ ਮੰਗਲਵਾਰ ਨੂੰ ਕੀਤਾ ਪਰ ਇਸ ਦੀ ਖਰੀਦ ਦੇ ਸਮਝੌਤੇ ਨੂੰ ਲੈ ਕੇ ਪੂਰਾ ਵੇਰਵਾ ਦਿਤਾ ਜਾਣਾ ਬਾਕੀ ਹੈ। ਫਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਰਕੋਜੀ ਵਲੋਂ ਇਸ ਸਮਝੌਤੇ ਦਾ ਮੰਤਰੀ ਮੰਡਲ ਦੀ ਬੈਠਕ ਵਿਚ ਸਵਾਗਤ ਕੀਤੇ ਜਾਣ ਤੋਂ ਬਾਅਦ ਵੇਲੇਰੀ ਨੇ ਕਿਹਾ ਕਿ ਫਰਾਂਸ ਦੀ ਪੇਸ਼ਕਸ਼ ਸਭ ਤੋਂ ਜ਼ਿਆਦਾ ਮੁਕਾਬਲੇਬਾਜ਼ ਸੀ ਜਿਸ ਨੂੰ ... Read Full Story
|
ਫਰਾਂਸੀਸੀ ਕੰਪਨੀ ਨੂੰ 126 ਲੜਾਕੂ ਜਹਾਜ਼ਾਂ ਦਾ ਠੇਕਾ
ਨਵੀਂ ਦਿੱਲੀ, ਫਰਾਂਸੀਸੀ ਕੰਪਨੀ ਡਸੌਲਟ ਰੈਫੇਲ ਨੂੰ ਭਾਰਤੀ ਹਵਾਈ ਫੌਜ ਲਈ 126 ਲੜਾਕੂ ਹਵਾਈ ਜਹਾਜ਼ ਸਪਲਾਈ ਕਰਨ ਦਾ ਸਭ ਤੋਂ ਵੱਡਾ ਠੇਕਾ ਮਿਲਿਆ ਹੈ। ਅਰਬਾਂ ਡਾਲਰ ਦੇ ਇਕ ਠੇਕੇ ਲਈ ਉਸ ਨੂੰ ਯੂਰਪੀ ਕੰਪਨੀ ਈਡਜ਼ ਨਾਲ ਆਢਾ ਲੈਣਾ ਪਿਆ।
ਸੂਤਰਾਂ ਨੇ ਦੱਸਿਆ ਕਿ ਫਰਾਂਸੀਸੀ ਫਰਮ ਨੂੰ ਸਭ ਤੋਂ ਘੱਟ ਬੋਲੀ ਵਾਲੀ ਫ਼ਰਮ ਐਲਾਨਿਆ ਗਿਆ ਜਿਸ ਕਰਕੇ ਇਸ ਨੂੰ ਭਾਰਤੀ ਰੱਖਿਆ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਦਾ ਠੇਕਾ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਫਰਾਂਸੀਸੀ ਕੰਪਨੀ ਡਸੌਲਟ ਰੈਫੇਲ ਨੂੰ ਐਲ-1 (ਭ ਤੋਂ ਘੱਟ ਬੋਲੀਕਾਰ) ਐਲਾਨਿਆ ਗਿਆ ਅਤੇ ਇਸ ਦੇ ਜਹਾਜ਼ ਈਡਜ਼ (ਯੂਰੋਫਾਈਟਰ) ਦੇ ਜਹਾਜ਼ਾਂ ... Read Full Story
|
ਫਰਾਂਸ ਦਾ ਸਾਬਕਾ ਰਾਸ਼ਟਰਪਤੀ ਯਾਕ ਸ਼ਿਰਾਕ ਭ੍ਰਿਸ਼ਟਾਚਾਰ ਦਾ ਦੋਸ਼ੀ ਕਰਾਰ
ਪੈਰਿਸ, ਫਰਾਂਸ ਦੀ ਇਕ ਅਦਾਲਤ ਨੇ ਆਪਣੇ ਇਕ ਇਤਿਹਾਸਕ ਫੈਸਲੇ ਵਿਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਯਾਕ ਸ਼ਿਰਾਕ ਨੂੰ ਦੋਸ਼ੀ ਕਰਾਰ ਦਿੰਦਿਆਂ 2 ਸਾਲਾਂ ਦੀ ਸਜ਼ਾ ਸੁਣਾਈ ਹੈ, ਜੋ ਮੁਅੱਤਲ ਰਹੇਗੀ, ਇਸ ਕਾਰਨ ਉਹ ਜੇਲ੍ਹ ਜਾਣ ਤੋਂ ਬਚ ਗਏ। 79 ਸਾਲਾ ਇਹ ਸਿਆਸਤਦਾਨ, ਜੋ ਦੇਸ਼ ਵਾਸੀਆਂ ਲਈ ਆਦਰਸ਼ ਸੀ, ਨੂੰ ਸਿਹਤ ਕਾਰਨਾਂ ਕਰਕੇ ਜੇਲ੍ਹ ਜਾਣ ਤੋਂ ਛੋਟ ਮਿਲੀ ਹੈ। ਉਨ੍ਹਾਂ ‘ਤੇ 1990 ਤੋਂ 1995 ਦਰਮਿਆਨ ਪੈਰਿਸ ਦਾ ਮੇਅਰ ਹੁੰਦਿਆਂ ਸਰਕਾਰੀ ਪੈਸੇ ਦੀ ਆਪਣੀ ਕੰਜਰਵੇਟਿਵ ਪਾਰਟੀ ਲਈ ਦੁਰਵਰਤੋਂ ਕਰਨ ਦਾ ਦੋਸ਼ ਹੈ। ਆਧੁਨਿਕ ਫਰਾਂਸ ਦੇ ਉਹ ਅਜਿਹੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਇਹ ਸਜ਼ਾ ਮਿਲੀ ਹੈ। ਇਸੇ ... Read Full Story
|
ਫਰਾਂਸ 'ਚ ਸਿੱਖਾਂ ਨਾਲ ਜੁੜੇ ਮਸਲਿਆਂ ਨੂੰ ਭਾਰਤ ਉਠਾਉਂਦਾ ਰਹੇਗਾ : ਅਹਿਮਦ
ਨਵੀਂ ਦਿੱਲੀ, ਭਾਰਤ ਨੇ ਵੀਰਵਾਰ ਕਿਹਾ ਕਿ ਫਰਾਂਸ 'ਚ ਸਿੱਖਾਂ ਨੂੰ ਪਗੜੀ ਪਹਿਣਨ ਦੇ ਮਾਮਲੇ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਉਸ ਨੇ ਕਈ ਵਾਰ ਫਰਾਂਸੀਸੀ ਸਰਕਾਰ ਕੋਲ ਉਠਾਇਆ ਹੈ ਅਤੇ ਭਵਿੱਖ ਵਿਚ ਵੀ ਉਹ ਇਸ ਨੂੰ ਵੱਖ-ਵੱਖ ਸਟੇਜਾਂ 'ਤੇ ਉਠਾਉਂਦਾ ਰਹੇਗਾ।
ਵਿਦੇਸ਼ ਰਾਜ ਮੰਤਰੀ ਈ. ਅਹਿਮਦ ਨੇ ਦੱਸਿਆ ਕਿ ਫਰਾਂਸ ਦੀ ਸਰਕਾਰ ਨਾਲ ਇਸ ਮੁੱਦੇ ਨੂੰ ਸਮੇਂ-ਸਮੇਂ ਤੇ ਅਸੀਂ ਉਠਾਇਆ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ 30 ਸਤੰਬਰ 2008 ਨੂੰ ਫਰਾਂਸ ਦੇ ਰਾਸ਼ਟਰਪਤੀ ਨਾਲ ਹੋਈ ਉੱਚ ਪੱਧਰੀ ਬੈਠਕ ਦੌਰਾਨ ਵੀ ਇਸ ਮੁੱਦੇ ਨੂੰ ਉਠਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 20 ਅਕਤੂਬਰ 2001 ਨੂੰ ਦਿੱਲੀ 'ਚ ਵਿਦੇਸ਼ ਮੰਤਰੀ ... Read Full Story
|
ਕੱਪੜੇ ਧੋਣ ਵਾਲੀ ਮਸ਼ੀਨ 'ਚ ਬੱਚੇ ਦੀ ਕੀਤੀ ਹੱਤਿਆ
ਲੰਦਨ, ਫਰਾਂਸ ਦੇ ਇਕ ਵਿਅਕਤੀ ਨੇ ਆਪਣੇ ਤਿੰਨ ਸਾਲ ਦੇ ਪੁੱਤਰ ਨੂੰ ਸਜ਼ਾ ਦੇਣ ਦੇ ਇਰਾਦੇ ਨਾਲ ਕੱਪੜੇ ਧੋਣ ਵਾਲੀ ਮਸ਼ੀਨ ਵਿਚ ਰੱਖ ਕੇ ਉਸਦੀ ਹੱਤਿਆ ਕਰ ਦਿੱਤੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੇ ਆਪਣੇ ਬੇਟੇ ਨੂੰ ਨਰਸਿੰਗ ਦੇ ਸਹਿਪਾਠੀ ਦੀ ਪੇਂਟਿੰਗ ਨਾਲੇ ਵਿਚ ਸੁੱਟਣ ਲਈ ਦਿੱਤੀ। ਉਸਦੀ ਪਤਨੀ ਨੂੰ ਵੀ ਇਸ ਅਪਰਾਧ ਨੂੰ ਰੋਕਣ ਵਿਚ ਨਾਕਾਮ ਰਹਿਣ ਲਈ ਗ੍ਰਿਫਤਾਰ ਕੀਤਾ ... Read Full Story
|
ਮੁੰਬਈ ਹਮਲਾ ਰੋਕਿਆ ਜਾ ਸਕਦਾ ਸੀ : ਰਿਪੋਰਟ
ਵਾਸ਼ਿੰਗਟਨ, ਅਮਰੀਕਾ ਦਾ ਬੁੱਸ਼ ਪ੍ਰਸ਼ਾਸਨ ਜੇ ਫਰਾਂਸ ਦੇ ਇਕ ਜੱਜ ਵਲੋਂ ਲਸ਼ਕਰ ਬਾਰੇ ਦਿੱਤੀ ਗਈ ਚਿਤਾਵਨੀ ਅਤੇ ਖਤਰੇ ਨੂੰ ਗੰਭੀਰਤਾ ਨਾਲ ਲੈਂਦਾ ਤਾਂ ਮੁੰਬਈ ਹਮਲੇ ਨੂੰ ਰੋਕਿਆ ਜਾ ਸਕਦਾ ਸੀ। ਮੀਡੀਆ ਦੀ ਇਕ ਰਿਪੋਰਟ ਵਿਚ ਇਸ ਸੰਬੰਧੀ ਦਾਅਵਾ ਕੀਤਾ ਗਿਆ ਹੈ।
ਅਮਰੀਕੀ ਚੈਨਲ 'ਪੀ.ਬੀ.ਐੱਸ.' ਅਤੇ ਇਕ ਵੈੱਬਸਾਈਟ ਦੀ ਸਾਂਝੀ ਖੋਜੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫਰਾਂਸ ਦੇ ਪ੍ਰਸਿੱਧ ਜੱਜ ਜਯਾਂ ਲੋਈ ਬਰੂਗੋਏਰੇ ਨੇ 2007 ਵਿਚ ਬੁੱਸ਼ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਲਸ਼ਕਰ ਦੇ ਖਤਰਿਆਂ ਅਤੇ ਪਾਕਿਸਤਾਨ ਦੀ ਦੋਹਰੀ ਖੇਡ ਪ੍ਰਤੀ ਚੌਕਸ ਕੀਤਾ ਸੀ। ਉਹ ਫਰਾਂਸ ਵਿਚ ਪ੍ਰਸਿੱਧ ... Read Full Story
|
ਵਿਦੇਸ਼ਾਂ 'ਚ ਸਿੱਖਾਂ ਦੀ ਪਗੜੀ ਦੀ ਜਾਂਚ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ 'ਚ ਸਰਕਾਰ : ਪ੍ਰਨੀਤ ਕੌਰ
ਨਵੀਂ ਦਿੱਲੀ, ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ 'ਚ ਹਵਾਈ ਅੱਡਿਆਂ 'ਤੇ ਸਿੱਖਾਂ ਦੀ ਪਗੜੀ ਦੀ ਜਾਂਚ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਵਿਰੋਧੀ ਧਿਰ ਦੇ ਉਸ ਦਾਅਵੇ ਨੂੰ ਖਾਰਜ ਕੀਤਾ, ਜਿਸ ਵਿਚ ਉਨ੍ਹਾਂ ਨੇ ਇਸ ਮੁੱਦੇ 'ਤੇ ਸਰਕਾਰ ਦੇ ਰਵੱਈਏ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ 'ਤੇ ਪਗੜੀ ਦੀ ਜਾਂਚ ਦੇ ਮੁੱਦੇ ਨੂੰ ਵਿਦੇਸ਼ ਮੰਤਰਾਲਾ ਨੇ ਇਟਲੀ, ਫਰਾਂਸ, ਪੋਲੈਂਡ, ਰੋਮਾਨੀਆ ਅਤੇ ਯੂਰਪੀ ਸੰਘ ਨਾਲ ਦੋ ਪੱਖੀ ਤੌਰ 'ਤੇ ਉਠਾਇਆ। ਇਨ੍ਹਾਂ ਦੇਸ਼ਾਂ 'ਚ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਬਹੁਤ ... Read Full Story
|
ਮਹਾਤਮਾ ਗਾਂਧੀ ਦੀ ਰਿਹਾਇਸ਼ ਹੋਟਲ ਵਿੱਚ ਤਬਦੀਲ
ਜੋਹੈੱਨਸਬਰਗ, ਜੋਹੈਨਸਬਰਗ ਵਿੱਚ ਬਗੀਚਿਆਂ ਦੇ ਵਿਚਕਾਰ ਬਣਿਆ ਘਰ, ਜਿਸ ਵਿੱਚ ਕਦੇ ਮਹਾਤਮਾ ਗਾਂਧੀ ਰਿਹਾ ਕਰਦੇ ਸੀ, ਨੂੰ ਵੱਖਰੀ ਕਿਸਮ ਦੇ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹੋਟਲ ਦੇ ਨਾਲ-ਨਾਲ ਇਸ ਵਿੱਚ ਮਹਾਤਮਾ ਗਾਂਧੀ ਨੂੰ ਸਮਰਪਿਤ ਅਜਾਇਬਘਰ ਵੀ ਬਣਾਇਆ ਗਿਆ ਹੈ।
‘ਸੱਤਿਆਗ੍ਰਹਿ ਹਾਊਸ’ ਨੂੰ ਮੰਗਲਵਾਰ ਦੀ ਰਾਤ ਫਰਾਂਸ ਦੀ ਟਰੈਵਲ ਕੰਪਨੀ ‘ਵੋਏਜਰਜ਼ ਦੂ ਮੋਨੇ’ ਦੇ ਮੁੱਖ ਪ੍ਰਬੰਧਕ ਜੀਨ ਫਰੈਕੋਜ਼ ਰਿਆਲ ਨੇ ਜਨਤਾ ਲਈ ਖੋਲ੍ਹਿਆ। ਉਸ ਨੇ ਇਹ ਘਰ ਦੋ ਸਾਲ ਪਹਿਲਾਂ ਇਸ ਦੇ ਮਾਲਕਾਂ ਤੋਂ ਖਰੀਦਿਆ ਸੀ। ਕੰਪਨੀ ਨੇ ਇਤਿਹਾਸਕਾਰਾਂ ਦੀ ਮਦਦ ਨਾਲ ਇਸ ਪੁਰਾਤਨ ਘਰ ਦਾ ਮੁੜ ਨਿਰਮਾਣ ... Read Full Story
|
ਹਜ਼ਾਰਾਂ ਲੋਕਾਂ ਵ੍ਹਾਈਟ ਹਾਊਸ ਨੂੰ ਘੇਰਿਆ
ਵਾਸ਼ਿੰਗਟਨ, ਅਮਰੀਕਾ ਨੇ ਆਕੁਪਾਈ ਵਾਲ ਸਟ੍ਰੀਟ ਅੰਦੋਲਨ ਦੇ ਤੇਜ਼ ਹੋਣ ਦੇ ਨਾਲ ਹੀ ਇਸ ਅੰਦੋਲਨ ਕਾਰਨ ਸਹਿਮੇ ਅਮਰੀਕਾ ਦੇ ਵੱਡੇ ਬੈਂਕਾਂ ਦੇ ਖਾਤੇਦਾਰ ਜਲਦੀ-ਜਲਦੀ ਆਪਣੇ ਖਾਤੇ ਬੰਦ ਕਰਵਾ ਕੇ ਪੂਰੇ ਪੈਸੇ ਕੱਢਵਾ ਰਹੇ ਹਨ। ਇਹ ਵਿਅਕਤੀ ਕ੍ਰੈਡਿਟ ਯੂਨੀਅਨ ਆਦਿ 'ਚ ਆਪਣੇ ਪੈਸੇ ਨਿਵੇਸ਼ ਕਰ ਰਹੇ ਹਨ। ਸਤੰਬਰ 2011 ਤੋਂ ਅਜਿਹੇ ਸਾਢੇ 6 ਲੱਖ ਖਾਤੇ ਬੰਦ ਕੀਤੇ ਗਏ ਹਨ। ਇਸ ਅੰਦੋਲਨ ਕਾਰਨ ਪ੍ਰੇਸ਼ਾਨ ਅਮਰੀਕਾ ਸਰਕਾਰ ਦੇ ਸਾਹਮਣੇ ਹੁਣ ਨਵੀਂ ਚੁਣੌਤੀ ਪੇਸ਼ ਹੋਈ ਹੈ। ਇਕ ਤੇਲ ਪਾਈਪ ਲਾਈਨ ਦੇ ਮੁੱਦੇ ਨੂੰ ਲੈ ਕੇ ਲੋਕ ਸੜਕਾਂ 'ਤੇ ਆ ਗਏ ਹਨ। ਫਰਾਂਸ, ਕੈਨੇਡਾ ਕ੍ਰਿਸਟੀਨ ਐਕਸੈੱਲ ਨਾਮੀ ਯੋਜਨਾ ਵਿਰੁੱਧ ... Read Full Story
|
ਕਾਲੇ ਧਨ ਸੰਬੰਧੀ ਸੂਚਨਾਵਾਂ ਦੇ ਅਦਾਨ-ਪ੍ਰਦਾਨ 'ਤੇ ਜੀ-20 ਸਹਿਮਤ
ਕਾਨ(ਫਰਾਂਸ), ਜੀ-20 ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੇ ਕਰ ਚੋਰੀ ਦੀ ਪਨਾਹਗਾਹ ਮੰਨੇ ਜਾਣ ਵਾਲੇ ਦੇਸ਼ਾਂ ਨੂੰ ਕਿਹਾ ਕਿ ਉਹ ਮਨੀ ਲਾਂਡਰਿੰਗ ਅਤੇ ਅੱਤਵਾਦੀ ਗਤੀਵਿਧੀਆਂ ਲਈ ਪੈਸੇ ਦੇ ਪ੍ਰਵਾਹ ਨੂੰ ਰੋਕਣ ਵਿਚ ਸਹਿਯੋਗ ਕਰਨ ਅਤੇ ਇਸ ਦੇ ਕਰ ਸੰਬੰਧੀ ਸੂਚਨਾਵਾਂ ਦੇ ਅਦਾਨ-ਪ੍ਰਦਾਨ ਦੇ ਕਾਰਗਰ ਨਿਯਮ ਲਾਗੂ ਕਰਨ। ਗਰੁੱਪ ਨੇ ਅਜਿਹਾ ਨਾ ਕਰਨ ਵਾਲੇ ਦੇਸ਼ਾਂ ਖਿਲਾਫ ਕਾਰਵਾਈ ਦੀ ਵੀ ਧਮਕੀ ਦਿੱਤੀ ਹੈ। ਇਥੋਂ ਦੇ ਫਰਾਂਸ ਦੇ ਤਟਵਰਤੀ ਟੂਰਿਸਟ ਸਥਾਨ 'ਤੇ 2 ਦਿਨ ਤਕ ਚੱਲੇ ਜੀ-20 ਸਿਖਰ ਸੰਮੇਲਨ ਦਾ ਇਹ ਫੈਸਲਾ ਭਾਰਤ ਦੀ ਮੁਹਿੰਮ ਦੀ ਵੱਡੀ ਕਾਮਯਾਬੀ ਮੰਨਿਆ ਜਾ ਸਕਦਾ ਹੈ।
ਸੰਮੇਲਨ ਦੀ ਸਮਾਪਤੀ 'ਤੇ ... Read Full Story
|
ਹੁਣ ਡੈਨਮਾਰਕ ਵਾਸੀ ਰੱਖ ਸਕਣਗੇ ਦੋ ਪਾਸਪੋਰਟ
ਡੈਨਮਾਰਕ, ਡੈਨਮਾਰਕ ਦੀ ਸਰਕਾਰ ਜਿਸ ਨੂੰ ਬਣਿਆਂ ਹਾਲੇ ਤਕਰੀਬਨ 2 ਕੁ ਮਹੀਨੇ ਹੀ ਹੋਏ ਹਨ, ਨੇ ਇਹ ਐਲਾਨ ਕੀਤਾ ਹੈ ਕਿ ਉਹ ਇਕ ਨਵਾਂ ਕਾਨੂੰਨ ਬਣਾ ਰਹੇ ਹਨ ਜਿਸ ਵਿਚ ਡੈਨਮਾਰਕ ਦੇ ਲੋਕ 2 ਦੇਸ਼ਾਂ ਦੇ ਪਾਸਪੋਰਟ ਰੱਖ ਸਕਦੇ ਹਨ। ਇਸ ਖਬਰ ਤੋਂ ਡੈਨਿਸ ਲੋਕ ਬਹੁਤ ਖੁਸ਼ ਹਨ। ਖਾਸ ਕਰਕੇ ਉਹ ਲੋਕ ਜੋ ਖੁਦ ਡੈਨਮਾਰਕ 'ਚ ਰਹਿ ਰਹੇ ਹਨ ਤੇ ਉਨ੍ਹਾਂ ਦਾ ਆਪਣਾ ਦੇਸ਼ ਕੋਈ ਹੋਰ ਹੈ। ਡੈਨਮਾਰਕ ਦੇ ਲੋਕ ਵੀ ਬਾਹਰਲੇ ਦੇਸ਼ਾਂ ਵਿਚ ਰਹਿੰਦੇ ਹਨ, ਜਿਵੇਂ ਕਿ ਅਮਰੀਕਾ, ਗਾਨਾ, ਥਾਈਲੈਂਡ, ਫਰਾਂਸ, ਇੰਡੀਆ, ਫਿਲੀਪਾਇਨ ਤੇ ਹੋਰ ਬਹੁਤ ਸਾਰੇ ਦੇਸ਼ਾਂ 'ਚ। ਉਹ ਸਾਰੇ ਬਹੁਤ ਖੁਸ਼ ਹਨ ਕਿਉਂਕਿ ਕਈ ਵਾਰ ਉਨ੍ਹਾਂ ਲੋਕਾਂ ਨੂੰ ... Read Full Story
|
ਮਨਮੋਹਨ ਸਿੰਘ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਅੱਜ ਜਾਣਗੇ ਫਰਾਂਸ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਫਰਾਂਸ ਦੇ ਸ਼ਹਿਰ ਕਾਨ ਵਿਖੇ ਦੁਨੀਆ ਦੇ 20 ਪ੍ਰਮੁੱਖ ਅਰਥਵਿਵਸਥਾ ਵਾਲੇ ਦੇਸ਼ਾਂ (ਜੀ-20) ਦੀ ਅਹਿਮ ਬੈਠਕ ਵਿਚ ਹਿੱਸਾ ਲੈਣ ਲਈ ਬੁੱਧਵਾਰ ਰਵਾਨਾ ਹੋਣਗੇ। ਇਸ ਸੰਮੇਲਨ 'ਚ ਭਾਰਤ ਕੌਮਾਂਤਰੀ ਆਰਥਿਕ ਵਾਧੇ ਵਿਚ ਗਿਰਾਵਟ ਦੇ ਇਸ ਦੌਰ ਵਿਚ ਦੇਸ਼ਾਂ ਨਾਲ ਵਪਾਰ ਸਰਪ੍ਰਸਤੀਵਾਦ ਦੇ ਰੁਝਾਨ ਨੂੰ ਵਧਣ ਤੋਂ ਰੋਕਣ ਦੀ ਅਪੀਲ ਕਰ ਸਕਦਾ ਹੈ। ਜੀ-20 ਬੈਠਕਾਂ ਦਾ ਸਿਲਸਿਲਾ 2008 ਦੇ ਕੌਮਾਂਤਰੀ ਕਰਜ਼ਾ ਸੰਕਟ ਦਰਮਿਆਨ ਸ਼ੁਰੂ ਹੋਇਆ ਸੀ। ਪਹਿਲੀ ਬੈਠਕ 2008 ਦੇ ਦੂਜੇ ਅੱਧ 'ਚ ਅਮਰੀਕਾ 'ਚ ਹੋਈ ਸੀ। ਉਦੋਂ ਤੋਂ ਲੈ ਕੇ ਹੁਣ 6ਵੀਂ ਵਾਰ ਹੋ ਰਹੀ, ਇਸ ਬੈਠਕ 'ਚ ਹਿੱਸਾ ਲੈਣ ਲਈ ... Read Full Story
|
ਬੋਟਸਵਾਨਾ ਵਿਚ ਹਵਾਈ ਹਾਦਸਾ, 8 ਵਿਦੇਸ਼ੀਆਂ ਦੀ ਮੌਤ
ਗੈਬੋਰੋਨ (ਬੋਟਸਵਾਨਾ), ਇੱਥੇ ਉਡਾਨ ਤੋਂ ਕੁਝ ਪਲਾਂ ਬਾਅਦ ਇਕ ਛੋਟੇ ਯਾਤਰੀ ਹਵਾਈ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਇਕ ਬਰਤਾਨਵੀ ਪਾਇਲਟ ਤੇ 7 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਫਰਾਂਸ, ਸਵਿਟਜ਼ਰਲੈਂਡ ਤੇ ਬਰਤਾਨੀਆ ਦੇ ਸੈਲਾਨੀ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਬੀਤੇ ਸ਼ੁੱਕਰਵਾਰ ਨੂੰ ਹੋਇਆ ਸੀ, ਪਰ ਜਹਾਜ਼ ਦੇ ਇਸ ਦੱਖਣੀ ਅਫਰੀਕੀ ਮੁਲਕ ਦੇ ਦੂਰ-ਦੁਰਾਡੇ ਇਲਾਕੇ ਵਿਚ ਡਿੱਗਣ ਕਾਰਨ ਇਸ ਬਾਰੇ ਦੇਰੀ ਨਾਲ ਪਤਾ ਲੱਗ ... Read Full Story
|
ਰਜਿੰਦਰ ਸਿੰਘ (ਬੱਬੂ) ਨਾਂ ਦੇ ਲੜਕੇ ਨੇ ਬਹਾਦਰੀ ਦੀ ਮਿਸਾਲ ਦੇ ਕੇ ਪੈਰਿਸ ਵਿੱਚ ਪੰਜਾਬੀਆ ਦਾ ਨਾਂ ਉਚਾ ਕੀਤਾ।
ਪੈਰਿਸ, ਇਥੇ ਪਿਛਲੇ ਹਫਤੇ ਵੀਰਵਾਰ ਦੀ ਸ਼ਾਮ ਨੂੰ ਰਜਿੰਦਰ ਸਿੰਘ (ਬੱਬੂ) ਨਾਂ ਦਾ ਲੜਕਾ ਜਿਹੜਾ ਪੰਜਾਬ ਤੋਂ ਟਾਂਡੇ ਕੋਲ ਡੁਮਾਣੇ ਪਿੰਡ ਦਾ ਸੀ,ਜਦੋ ਉਹ ਕੰਮ ਤੋਂ ਘਰ ਨੂੰ ਵਾਪਸ ਆ ਰਿਹਾ ਸੀ, ਤਾਂ ਅੰਡਰਗਰਾਉਡ ਮੈਟਰੋ ਦੇ ਕਰੀਮੇ ਨਾਂ ਦੇ ਸ਼ਟੇਸ਼ਨ ਤੇ ਇੱਕ ਅਣਜਾਣ ਲੜਕੀ ਦੀ ਚੋਰਾਂ ਕੋਲੋ ਮੱਦਦ ਕਰਦੇ ਵਕਤ ਅਰਬੀ ਮੂਲ ਦੇ ਆਦਮੀ ਨੇ ਬੱਬੂ ਨੂੰ ਧੱਕਾ ਮਾਰ ਕੇ ਮੈਟਰੋ ਦੀ ਬਿਜਲੀ ਵਾਲੀ ਲਾਈਨ ਤੇ ਸੁੱਟ ਦਿੱਤਾ ਸੀ।ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।ਕੱਲ ਫਰਾਂਸ ਦੇ ਦੋ ਮਨਿਸਟਰ ਇਥੋਂ ਦੇ ਕੁਝ ਸਿੱਖ ਲੀਡਰ ਤੇ ਦੋਸਤ ਮਿੱਤਰ ਉਸ ਸਟੇਸ਼ਨ ਤੇ ਵਿਛੜੀ ਰੂਹ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਲਈ ਗਏ। ਇਸ ... Read Full Story
|
ਫਰਾਂਸ ਅਤੇ ਫਿਲਪਾਈਨ ਵਿੱਚ ਹੋਸ਼ਿਆਰਪੁਰ ਦੇ ਦੋ ਨੌਜਵਾਨਾਂ ਦਾ ਕਤਲ
ਵਿਦੇਸ਼ ਵਿੱਚ ਰੁਜ਼ਗਾਰ ਖਾਤਿਰ ਗਏ ਹੋਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਦੋ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਦੁੱਖਦਾਇਕ ਸਮਾਂਚਾਰ ਹੈ।
ਜੀਵਨ ਕੁਮਾਰ (22 ) ਪਿੰਡ ਬੇਅੰਤਪੁਰ ਨੂੰ ਫਿਲਪਾਈਨ ਦੇ ਸ਼ਹਿਰ ਮਨੀਲਾ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ । ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ । ਜੀਵਨ ਤਿੰਨ ਸਾਲ ਪਹਿਲਾਂ ਵਿਦੇਸ਼ ਗਿਆ ਸੀ ਅਤੇ ਉੱਥੇ ਫਾਈਨਾਂਸ ਦਾ ਕੰਮ ਕਰਦਾ ਸੀ।
ਜਦਕਿ ਕਿ ਪਿੰਡ ਡੁਮਾਣਾ ਦੇ ਰਾਜਿੰਦਰ ਸਿੰਘ ਨੂੰ ਫਰਾਂਸ ਦੇ ਸ਼ਹਿਰ ਬੈਲੀਓ ਵਿੱਚ ਅਣਪਛਾਤੇ ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆਂ ਜਿਸਦੀ ਹਸਪਤਾਲ ... Read Full Story
|
ਫਰਾਂਸ ਦੇ ਪਰਮਾਣੂ ਪਲਾਂਟ ‘ਚ ਧਮਾਕਾ; 1 ਮੌਤ, 3 ਜ਼ਖ਼ਮੀ
ਮਰਕੌਲ,ਫਰਾਂਸ ਦੇ ਸ਼ਹਿਰ ਮਰਕੌਲ ਨੇੜੇ ਇਕ ਪਰਮਾਣੂ ਪਲਾਂਟ ਵਿਚ ਅੱਗ ਲੱਗਣ ਕਾਰਨ ਜ਼ੋਰਦਾਰ ਧਮਾਕਾ ਹੋਇਆ ਜਿਸ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਤੇ 3 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਫਰਾਂਸ ਦੇ ਪਰਮਾਣੂ ਊਰਜਾ ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਧਮਾਕਾ ਪਰਮਾਣੂ ਕਚਰਾ ਸਟੋਰ ‘ਚ ਹੋਇਆ। ਉਨ੍ਹਾਂ ਇਹ ਵੀ ਦੱਸਿਆ ਕਿ ਪਲਾਂਟ ‘ਚੋਂ ਰਸਾਵ ਨਹੀਂ ਹੋਇਆ ਹੈ ਪ੍ਰੰਤੂ ਇਹਤਿਆਤ ਵਜੋਂ ਸਖ਼ਤ ਚੌਕਸੀ ਰੱਖੀ ਜਾ ਰਹੀ ... Read Full Story
|
ਸੀਰੀਆ ਉਤੇ ਮਨੁੱਖਤਾ ਦਾ ਘਾਣ ਕਰਨ ਦਾ ਦੋਸ਼
ਦਮਸ਼ਕ,ਫਰਾਂਸ ਨੇ ਦੋਸ਼ ਲਗਾਇਆ ਹੈ ਕਿ ਸੀਰੀਆ ਦੀ ਸਰਕਾਰ ਦੇਸ਼ ਵਿੱਚ ਮਨੁੱਖਤਾ ਦਾ ਘਾਣ ਕਰ ਰਹੀ ਹੈ। ਇਸ ਦੌਰਾਨ ਪ੍ਰਾਪਤ ਰਿਪੋਰਟਾਂ ਮੁਤਾਬਕ ਸੀਰੀਆ ਸਰਕਾਰ ਨੇ ਹੋਮਸ ਵਿਖੇ ਜਮਹੂਰੀਅਤ ਦੀ ਬਹਾਲੀ ਦੀ ਮੰਗ ਕਰਨ ਵਾਲਿਆਂ ਉਪਰ ਟੈਂਕਾਂ ਨਾਲ ਗੋਲਾਬਾਰੀ ਕਰ ਕੇ 23 ਪ੍ਰਦਰਸ਼ਨਕਾਰੀਆਂ ਨੂੰ ਮਾਰ ਦਿੱਤਾ। ਮਾਸਕੋ ਵਿਖੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਮੁਲਾਕਾਤ ਦੌਰਾਨ ਫਰਾਂਸ ਦੇ ਵਿਦੇਸ਼ ਮੰਤਰੀ ਐਨੇਨ ਜਪ ਨੇ ਕਿਹਾ, ‘‘ਸੀਰੀਆ ਵਿੱਚ ਸਰਕਾਰ ਮਨੁੱਖਤਾ ਦਾ ਘਾਣ ਕਰ ਰਹੀ ਹੈ। ਲੋਕਾਂ ਦੇ ਰੋਸ ਨੂੰ ਕਾਬੂ ਕਰਨ ਲਈ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਅਸਹਿਣਯੋਗ ਹੈ।’’ ਸੀਰੀਆ ... Read Full Story
|
ਸ: ਰੱਖੜਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਮਰੀਕਾ ਵਿਖੇ ਉੱਚ ਪੱਧਰੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ
ਸੈਨ ਫਰਾਂਸਿਸਕੋ - ਸ਼੍ਰੋਮਣੀ ਅਕਾਲੀ ਦਲ ਐਨਆਰਆਈ ਵਿੰਗ ਦੇ ਪ੍ਰਧਾਨ ਸ: ਸੁਰਜੀਤ ਸਿੰਘ ਰੱਖੜਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਵਿਚ ਹੋਰ ਵਾਧਾ ਕਰਦੇ ਹੋਏ ਇਕ ਉੱਚ ਪੱਧਰੀ ਕੋਆਰਡੀਨੇਸ਼ਨ (ਤਾਲਮੇਲ) ਕਮੇਟੀ ਦਾ ਗਠਨ ਕੀਤਾ ਗਿਆ। ਇਸ ਤਾਲਮੇਲ ਕਮੇਟੀ ਦੇ ਵਿਚ ਜਿਹੜੇ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਉਨ੍ਹਾਂ ਵਿਚ ਸ: ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ ਚੀਫ਼ ਕੋ-ਆਰਡੀਨੇਟਰ, ਸ: ਮਨਜੀਤ ਸਿੰਘ ਦਸੂਹਾ ਨਿਊਯਾਰਕ, ਸ: ਹਰਬੰਸ ਸਿੰਘ ਚਾਹਲ ਕੈਲੀਫੋਰਨੀਆ, ਸ: ਇਕਬਾਲ ਸਿੰਘ ਸਮਰਾ ਕੈਲੀਫੋਰਨੀਆ ਅਤੇ ਸ: ਹਰਜੀਤ ਸਿੰਘ ਸੰਧੂ ਕੈਲੀਫੋਰਨੀਆਂ ਨੂੰ ਕੋ-ਆਰਡੀਨੇਟਰ ... Read Full Story
|
ਫਰਾਂਸ ਵਿਚ ਜ਼ਿਲ੍ਹਾ ਕਪੂਰਥਲਾ ਦੇ ਮਹਿੰਦਰ ਸਿੰਘ ਦੀ ਮੌਤ
ਜਲੰਧਰ, 15 ਜਨਵਰੀ (ਪੱਤਰ ਪ੍ਰੇਰਕ)-ਰਾਤ ਫੈਕਸ ਰਾਹੀਂ ਪ੍ਰਾਪਤ ਹੋਈ ਸੂਚਨਾ ਅਨੁਸਾਰ ਪਿਆਰਾ ਸਿੰਘ ਪਿੰਡ ਅਵਾਣ ਭੀਖੇਸ਼ਾਹ ਜ਼ਿਲ੍ਹਾ ਕਪੂਰਥਲਾ ਦੀ 25 ਦਸੰਬਰ ਸ਼ਾਮ ਨੂੰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਪੈਰਿਸ-15 ਦੇ ਹਸਪਤਾਲ ਪੋਮਪੀਡੋ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੌਤ ਦਾ ਕਾਰਨ ਨਸ਼ਿਆਂ ਕਰਕੇ ਹੋਈ ਆਪਸੀ ਲੜਾਈ ਦੱਸਿਆ ਜਾਂਦਾ ਹੈ। ਮਹਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ 12 ਜਨਵਰੀ ਨੂੰ ਪੈਰਿਸ 75010 ਦੀ ਜੁਡੀਸ਼ਲੀ ਪੁਲਿਸ ਨੇ ਕੀਤੀ। ਮ੍ਰਿਤਕ ਦੇਹ ਦੀ ਸ਼ਨਾਖਤ ਮਹਿੰਦਰ ਸਿੰਘ ਦੀ ਭੈਣ ਬਚਨ ਕੌਰ ਨੇ ਕੀਤੀ ਜੋ ਪਿਛਲੇ 2 ਦਿਨ ਹੋਏ ਦੁਖਦਾਈ ਖ਼ਬਰ ਸੁਣ ਕੇ ਫਰਾਂਸ ਪਹੁੰਚੀ ਜਿਸ ਨੂੰ ਪਤਾ ... Read Full Story
|
ਫਰਾਂਸ ’ਚ ਸ਼ਾਹਕੋਟ ਦੇ ਵਿਅਕਤੀ ਦੀ ਮੌਤ
ਸ਼ਾਹਕੋਟ, 11 ਦਸੰਬਰ (ਕੇਵਲ ਕ੍ਰਿਸ਼ਨ ਮੱਟੂ)-ਫਰਾਂਸ ਵਿਚ ਗਏ ਸ਼ਾਹਕੋਟ ਇਲਾਕੇ ਦੇ ਇਕ ਵਿਅਕਤੀ ਦੀ ਮੌਤ ਹੋ ਜਾਣ, ਪਰ ਉਸ ਦਾ ਅਸਲੀ ਪਤਾ ਨਾ ਲੱਭਣ ਕਾਰਨ ਉਸ ਦੀ ਲਾਸ਼ ਪਿਛਲੇ 10 ਦਿਨਾਂ ਤੋਂ ਫਰਾਂਸ ’ਚ ਪਈ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਪਾਲ ਸਿੰਘ ਫਰਾਂਸ ਨੇ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ ਜਿਸਦੇ ਪਿਤਾ ਦਾ ਨਾਂਅ ਗਿਆਨ ਸਿੰਘ ਅਤੇ ਮਾਤਾ ਦਾ ਨਾਂਅ ਕਰਤਾਰ ਕੌਰ ਹੈ, ਪਾਸੋਂ ਮਿਲੇ ਕਾਗਜ਼ਾਤਾਂ ’ਤੇ ਸ਼ਾਹਕੋਟ ਲਿਖਿਆ ਹੈ ਤਾਂ ਮਾਂ-ਬਾਪ ਦਾ ਨਾਂਅ ਲਿਖਿਆ ਸੀ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਉਕਤ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨੂੰ (ਪਾਲ ਸਿੰਘ ਫਰਾਂਸ ਨੂੰ) ਪਿੰਡ ... Read Full Story
|