ਪੰਜਾਬ ਵਿੱਚ ਐਨ.1 ਐਚ.1 ਦੇ ਹੁਣ ਤੱਕ 166 ਮਾਮਲਿਆਂ ਦੀ ਪੁਸ਼ਟੀ
ਜਲੰਧਰ, 30 ਜਨਵਰੀ (ਪੀ. ਆਈ. ਬੀ.)- ਪੰਜਾਬ ਵਿੱਚ ਐਚ.1 ਐਨ.1 ਸਵਾਇਨ ਫਲੂ ਦੇ ਹੁਣ ਤੱਕ 166 ਪੁਸ਼ਟ ਮਾਮਲੇ ਸਾਹਮਣੇ ਆਏ ਹਨ ਸਵਾਇਨ ਫਲੂ ਦੇ ਇਨ੍ਹਾਂ ਮਰੀਜ਼ਾਂ ਵਿਚੋਂ 38 ਦੀ ਮੌਤ ਹੋ ਗਈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਇਸ ਫਲੂ ਬਾਰੇ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਮੁਤਾਬਿਕ ਦੇਸ਼ ਭਰ ਵਿੱਚ 28ਹਜ਼ਾਰ 611 ਵਿਅਕਤੀ ਸਵਾਇਨ ਫਲੂ ਨਾਲ ਪ੍ਰਭਾਵਿਤ ਪਾਏ ਗਏ ਹਨ ਤੇ ਇਨ੍ਹਾਂ ਵਿੱਚੋਂ 1 ਹਜ਼ਾਰ 196 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇੱਕ ਲੱਖ 21 ਹਜ਼ਾਰ 889 ਵਿਅਕਤੀਆਂ ਦੇ ਨਮੂਨੇ ਜਾਂਚ ਵਾਸਤੇ ਵੱਖ ਵੱਖ ਲੈਬਾਰਟਰੀਆਂ ਵਿੱਚ ਭੇਜੇ ਗਏ, ਜਿਨ੍ਹਾਂ ਵਿੱਚੋਂ 28 ਹਜ਼ਾਰ 611 ਮਾਮਲੇ ਪੁਸ਼ਟ ਪਾਏ ... Read Full Story
|
ਸਵਾਈਨ ਫਲੂ ਕਾਰਨ ਡਿਸਪੋਜ਼ਏਬਲ ਗਲਾਸਾਂ ਦੀ ਵਰਤੋਂ ’ਚ ਤੇਜ਼ੀ
ਧਿਆਨਪੁਰ, 2 ਜਨਵਰੀ (ਕਾਹਲੋਂ)-ਪੰਜਾਬ ਵਿਚ ਸਵਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣ ਸਦਕਾ ਇਸ ਬਿਮਾਰੀ ਦੀ ਦਹਿਸ਼ਤ ਵੀ ਦਿਨ-ਬ-ਦਿਨ ਵਧ ਰਹੀ ਹੈ। ਸਿੱਟੇ ਵਜੋਂ ਚਾਹ ਵਾਲਿਆਂ ਤੇ ਆਮ ਦੁਕਾਨਦਾਰਾਂ ਨੇ ਡਿਸਪੋਜ਼ੇਬਲ ਗਲਾਸਾਂ ਦੀ ਵਰਤੋਂ ਆਰੰਭ ਦਿੱਤੀ ਹੈ। ਸੜਕਾਂ ’ਤੇ ਬਣੇ ਚਾਹ ਦੇ ਖੋਖਿਆਂ ਅਤੇ ਦਾਲਮ, ਭਾਗੋਵਾਲ ਦੇ ਅੱਡਿਆਂ ’ਤੇ ਬਣੀਆਂ ਚਾਹ ਦੀਆਂ ਦੁਕਾਨਾਂ ’ਤੇ ਪੁੱਛਣ ’ਤੇ ਉਨ੍ਹਾਂ ਦੇ ਦੱਸਿਆ ਕਿ ਸਵਾਈਨ ਫਲੂ ਕਰਕੇ ਗਾਹਕ ਚਾਹ-ਪੀਣ ਤੋਂ ਮੂੰਹ ਵੱਟਦੇ ਹਨ, ਸੋ ਇਸ ਕਰਕੇ ਡਿਸਪੋਜੇਬਲ ਗਲਾਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਮ ਦੁਕਾਨਦਾਰ ਵੀ ... Read Full Story
|
ਸਵਾਈਨ ਫਲੂ ਨਾਲ ਮੌਤ
ਲੁਧਿਆਣਾ, 31 ਦਸੰਬਰ (ਸਿਹਤ ਪ੍ਰਤੀਨਿਧ)- ਸ਼ੱਕੀ ਸਵਾਈਨ ਫਲੂ ਤੋਂ ਪੀੜ੍ਹਤ ਹੁਸ਼ਿਆਰਪੁਰ ਨਾਲ ਸਬੰਧਤ ਲਖਵਿੰਦਰ ਕੌਰ ਨਾਂ ਦੀ ਇਕ ਮਹਿਲਾ ਮਰੀਜ਼ ਜਿਸਦੀ ਉਮਰ ਲਗਭਗ 35 ਸਾਲ ਦੇ ਕਰੀਬ ਸੀ, ਅੱਜ ਸੀ. ਐਮ. ਸੀ. ਹਸਪਤਾਲ ਵਿਚ ਦਮ ਤੋੜ ਗਈ ਹੈ। ਸ਼ੱਕੀ ਸਵਾਈਨ ਫਲੂ ਤੋਂ ਪੀੜ੍ਹਤ ਮ੍ਰਿਤਕ ਮਹਿਲਾ ਮਰੀਜ਼ ਦੇ ਖੂਨ ਦੇ ਨਮੂਨੇ ਜਾਂਚ ਲਈ ਪਹਿਲਾਂ ਹੀ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਹਨ, ਜਿਸ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਪਤਾ ਲੱਗਾ ਹੈ ਕਿ ਉਕਤ ਮ੍ਰਿਤਕਾ ਸ਼ੱਕੀ ਸਵਾਈਨ ਫਲੂ ਤੋਂ ਪੀੜ੍ਹਤ ... Read Full Story
|
ਸਵਾਈਨ ਫਲੂ ਤੋਂ ਡਰਨ ਦੀ ਨਹੀਂ ਬਚਣ ਦੀ ਲੋੜ ਹੈ-ਡਾ: ਬਸਣ
ਨਕੋਦਰ, 27 ਦਸੰਬਰ (ਪਾਪੀ)-ਸਵਾਈਨ ਫਲੂ ਦੇ ਵਧਦੇ ਹੋਏ ਪ੍ਰਕੋਪ ਨੂੰ ਵੇਖਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਥੇ ਸੈਟ ਜੂਡ ਕਾਨਵੈਂਟ ਸਕੂਲ ਤੇ ਇੰਡੋ ਸਵਿਸ ਸਕੂਲ ਦੇ ਵਿਦਿਆਰਥੀਆਂ ਨੂੰ ਸਥਾਨਕ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ: ਆਰ. ਐਲ. ਬਸਣ ਅਤੇ ਡਾ: ਭੁਪਿੰਦਰ ਸਿੰਘ ਮੈਡੀਕਲ ਅਫਸਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਵਾਈਨ ਫਲੂ ਤੋਂ ਡਰਨ ਦੀ ਨਹੀਂ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਤੇਜ਼ ਬੁਖਾਰ, ਗਲੇ ਵਿਚ ਦਰਦ, ਨੱਕ ਦੇ ਵਗਣ ਤੇ ਸਾਹ ਲੈਣ ਵਿਚ ਤਕਲੀਫ ਹੁੰਦੀ ਹੋਵੇ, ਉਸ ਨੂੰ ਡਾਕਟਰ ਦੀ ਸਲਾਹ ਨਾਲ ਦਵਾਈ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ... Read Full Story
|
ਸਵਾਈਨ ਫਲੂ ਨਾਲ ਬਾਬਾ ਤਰਲੋਚਨ ਸਿੰਘ ਦੀ ਮੌਤ
ਗੋਇੰਦਵਾਲ ਸਾਹਿਬ, 24 ਦਸੰਬਰ (ਪੱਤਰ ਪ੍ਰੇਰਕ)- ਪੂਰੇ ਦੇਸ਼ ਵਿੱਚ ਦਹਿਸ਼ਤ ਫੈਲਾ ਰਹੀ ਨਾਮਰਾਦ ਸਵਾਈਨ ਫਲੂ ਦੀ ਬਿਮਾਰੀ ਦੇ ਕਹਿਰ ਨੇ ਅੱਜ ਸਥਾਨਕ ਡੇਰਾ ਸੰਤਪੁਰਾ ਥੇਹ ਸਾਹਿਬ ਦੇ ਮੁਖੀ ਅਤੇ ਨਿਰਮਲ ਸਿੰਘ ਅਖਾੜਾ ਦੇ ਮਹੰਤ ਸੰਤ ਤਰਲੋਚਨ ਸਿੰਘ ਨੂੰ ਆਪਣੇ ਜਾਲਮ ਪੰਜਿਆਂ ਵਿੱਚ ਜਕੜ ਲਿਆ ਜਿਸ ਨਾਲ ਅੱਜ ਉਨ੍ਹਾਂ ਦੀ ਮੌਤ ਹੋ ਗਈ। ਸੰਤ ਤਰਲੋਚਨ ਸਿੰਘ ਜੀ ਪਿਛਲੇ ਮਹੀਨੇ ਹੀ ਅਮਰੀਕਾ ਦੇ ਦੌਰੇ ਤੋਂ ਵਾਪਿਸ ਪਰਤੇ ਸਨ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਵਾਈਨ ਫਲੂ ਦੀ ਬਿਮਾਰੀ ਦੇ ਸ਼ੱਕ ਹੇਠ ਜਲੰਧਰ ਵਿਖੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਉਨਾਂ ਦੇ ... Read Full Story
|
ਸਵਾਈਨ ਫਲੂ ਨਾਲ ਬਠਿੰਡਾ ’ਚ ਹੋਈ ਇੱਕ ਹੋਰ ਮੌਤ
ਬਠਿੰਡਾ, 23 ਦਸੰਬਰ (ਵਰਮਾ)- ਸਵਾਈਨ ਫਲੂ ਦੀ ਨਾਮੁਰਾਦ ਬਿਮਾਰੀ ਨਾਲ ਬਠਿੰਡਾ ਵਿੱਚ ਇੱਕ ਹੋਰ ਮੌਤ ਹੋ ਗਈ ਤੇ ਮ੍ਰਿਤਕ ਦੀ ਸ਼ਿਨਾਖਤ ਵਿਪਨ ਬਾਂਸਲ ਪੁੱਤਰ ਰਮੇਸ਼ ਕੁਮਾਰ ਬਾਂਸਲ ਵਾਸੀ ਗੋਨਿਆਣਾ ਮੰਡੀ ਦੇ ਤੋਰ ਤੇ ਹੋਈ ਹੈ। ਜੋ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜੇਰੇ ਇਲਾਜ ਸੀ। ਉਥੇ ਹੀ ਢਾਈ ਸਾਲ ਦੀ ਲੜਕੀ ਖੁਸ਼ੀ ਪੁੱਤਰੀ ਨਰੇਸ਼ ਕੁਮਾਰ ਜੋ ਪੀ ਜੀ ਆਈ ਵਿੱਚ ਜੇਰੇ ਇਲਾਜ ਹੈ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਉਥੇ ਹੀ ਸਿਵਲ ਹਸਪਤਾਲ ਦੇ ਡੀ ਐਚ ਓ ਡਾ.ਧਰਮਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਦੋ ਹੋਰ ਮਰੀਜਸਵਾਈਨ ਫਲੂ ਦੇ ਪੀੜ•ਤ ਸਾਹਮਣੇ ਆਏ ਹਨ ਜਿਹਨਾਂ ਦੇ ਮੈਡੀਕਲ ਟੈਸਟ ਕਰਨ ਤੇ ਹੀ ਸਾਰੀ ... Read Full Story
|
ਸਵਾਈਨ ਫਲੂ ਕਾਰਨ ਮਰੀ ਔਰਤ ਦੇ ਰਿਸ਼ਤੇਦਾਰਾਂ ਵਲੋਂ ਰੋਸ ਪ੍ਰਦਰਸ਼ਨ
ਜਲੰਧਰ, 22 ਦਸੰਬਰ (ਵਾਲੀਆ)-ਬੀਤੇ ਦਿਨੀਂ ਸਥਾਨਕ ਸਿਵਲ ਹਸਪਤਾਲ ’ਚ ਸਵਾਈਨ ਫਲੂ ਦੀ ਬਿਮਾਰੀ ਕਾਰਨ ਮਰੀ ਪਿੰਡ ਸ਼ਾਹਪੁਰ (ਲਾਂਬੜਾ) ਨਿਵਾਸੀ ਨਿਰਮਲਜੀਤ ਕੌਰ ਨਾਮਕ ਔਰਤ ਦੇ ਰਿਸ਼ਤੇਦਾਰਾਂ ਵਲੋਂ ਅੱਜ ਸਥਾਨਕ ਸਿਵਲ ਹਸਪਤਾਲ ’ਚ ਰੋਸ ਵਿਖਾਵਾ ਕੀਤਾ ਗਿਆ। ਬੀਤੇ ਦਿਨੀਂ ਨਿਰਮਲਜੀਤ ਕੌਰ ਦੀ ਮੌਤ ਉਪਰੰਤ ਵੀ ਉਸ ਦੇ ਰਿਸ਼ਤੇਦਾਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਮ੍ਰਿਤਕਾ ਦੇ ਦਿਉਰ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦੀ ਭਾਬੀ ਦੀ ਹਸਪਤਾਲ ’ਚ ਕਿਸੇ ਨੇ ਬਾਤ ਨਹੀਂ ਪੁੱਛੀ। ਜਿਸ ਕਾਰਣ ਉਸ ਦੀ ਮੌਤ ਹੋ ਗਈ। ਇਸ ਬਿਮਾਰੀ ਦੀ ਰੋਕਥਾਮ ਲਈ ਸਿਹਤ ... Read Full Story
|
ਸਵਾਈਨ ਫਲੂ ਕਾਰਨ 16 ਸਾਲਾ ਲੜਕੀ ਦੀ ਮੌਤ
ਚੰਡੀਗੜ੍ਹ, 3 ਦਸੰਬਰ (ਪੱਤਰ ਪ੍ਰੇਰਕ)-ਚੰਡੀਗੜ੍ਹ ’ਚ ਅੱਜ ਸਵਾਈਨ ਫਲੂ ਤੋਂ ਪੀੜ੍ਹਤ 16 ਸਾਲਾ ਲੜਕੀ ਦੀ ਮੌਤ ਹੋ ਗਈ। ਰਾਣੀ ਨਾਮ ਦੀ ਇਹ ਲੜਕੀ ਕੇਂਦਰੀ ਵੈਦਿਕ ਸਕੂਲ ਮਨੀਮਾਜਰਾ ਦੀ ਵਿਦਿਆਰਥਣ ਸੀ। ਪੀ.ਜੀ.ਆਈ. ’ਚ ਉਸ ਦੇ ਫਲੂ ਸਬੰਧੀ ਟੈਸਟ ਹੋਏ, ਪਰ ਟੈਸਟਾਂ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਲੜਕੀ ਦੀ ਮੌਤ ਹੋ ਗਈ। ਰਿਪੋਰਟ ਆਉਣ ’ਤੇ ਪਤਾ ਲੱਗਾ ਕਿ ਲੜਕੀ ਨੂੰ ਸਵਾਈਨ ਫਲੂ ਸੀ। ਚੰਡੀਗੜ੍ਹ ’ਚ ਹੁਣ ਤੱਕ ਫਲੂ ਦੇ 156 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 48 ਸਕੂਲੀ ਵਿਦਿਆਰਥੀ ... Read Full Story
|