E-Paper

|
| Tag Search for "ਫਾਜ਼ਿਲਕਾ" |
ਸਰਕਾਰ ਵੱਲੋਂ ਚਾਰ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਦੇ ਬਿਜਲੀ ਬਿੱਲ ਮੁਆਫ਼
ਬਿਜਲੀ ਖਪਤਕਾਰਾਂ ਨੂੰ ਹੋਵੇਗਾ 9.67 ਕਰੋੜ ਦਾ ਲਾਭ
ਚੰਡੀਗੜ੍ਹ,ਪੰਜਾਬ ਸਰਕਾਰ ਚਾਰ ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ, ਫਾਜ਼ਿਲਕਾ ਤੇ ਮੁਕਤਸਰ ਦੇ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ 9.67 ਕਰੋੜ ਰੁਪਏ ਦਾ ਵਿੱਤੀ ਲਾਭ ਦੇਣ ਜਾ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਇਨ੍ਹਾਂ ਜ਼ਿਲ੍ਹਿਆਂ ਦੇ ਖ਼ਪਤਕਾਰਾਂ ਦੇ ਦੋ ਮਹੀਨਿਆਂ ਦੇ ਬਿਜਲੀ ਬਿੱਲ ਮਾਫ਼ ਕੀਤੇ ਜਾ ਰਹੇ ਹਨ। ਸਰਕਾਰ ਦਾ ਇਹ ਫ਼ੈਸਲਾ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਰਾਜਸੀ ਨਜ਼ਰੀਏ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਫ਼ੈਸਲਾ ਭਲਕੇ11 ਨਵੰਬਰ ਨੂੰ ਹੋ ਰਹੀ ਪੰਜਾਬ ਰਾਜ ਬਿਜਲੀ ਨਿਗਮ ... Read Full Story
|
ਫਾਜ਼ਿਲਕਾ ਦੇ ਪਿੰਡ ਹਸਤਾ ਕਲਾਂ ਤੋਂ 2.90 ਅਰਬ ਦੀ ਹੈਰੋਇਨ ਬਰਾਮਦ
ਫਾਜ਼ਿਲਕਾ, ਜ਼ਿਲ੍ਹੇ ਦੇ ਪਿੰਡ ਹਸਤਾ ਕਲਾਂ ਵਿਖੇ ਰੈਵਨਿਊ ਇੰਟੈਲੀਜੈਂਸ ਵਿੰਗ ਅੰਮ੍ਰਿਤਸਰ ਤੇ ਬੀ.ਐਸ.ਐਫ. ਡਾਇਰੈਕਟੋਰੇਟ ਨੇ ਸਾਂਝੀ ਕਾਰਵਾਈ ਕਰਦਿਆਂ ਗੁਆਂਢੀ ਮੁਲਕ ਪਾਕਿਸਤਾਨ ਤੋਂ ਲਿਆਂਦੀ ਗਈ ਦੋ ਅਰਬ ਨੱਬੇ ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕਰਦਿਆਂ ਮੁਲਜ਼ਮਾਂ ਕੋਲੋਂ ਦੋ ਰਿਵਾਲਵਰ ਤੇ 40 ਕਾਰਤੂਸ ਵੀ ਬਰਾਮਦ ਹੋਏ।
ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਹਸਤਾ ਕਲਾਂ ਵਾਸੀ ਖਾਨ ਸਿੰਘ ਦੇ ਘਰ ਪਸ਼ੂਆਂ ਲਈ ਰੱਖੀ ਗਈ ਤੂੜੀ ਦੇ ਢੇਰ ਵਿਚੋਂ ਹੈਰੋਇਨ ਦੇ 58 ਪੈਕੇਟ ਬਰਾਮਦ ਹੋਏ। ਫੜੀ ਗਈ 58 ਕਿਲੋ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 2 ... Read Full Story
|
ਠੰਢ ਨੇ ਕੱਢੇ ਵੱਟ
ਫਾਜ਼ਿਲਕਾ, 7 ਜਨਵਰੀ (ਸੰਜੀਵ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਕਾਰਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪ੍ਰੇਸ਼ਾਨ ਵਿਖਾਈ ਦੇ ਰਿਹਾ ਹੈ। ਅਜਿਹੇ ’ਚ ਕਿਹਾ ਜਾਵੇ ਤਾਂ ਠੰਡ ਨੇ ਸਭ ਦੇ ਵੱਟ ਕੱਢੇ ਹੋਏ ਹਨ। ਅੱਜ ਵੀ ਠੰਡ ਦੌਰਾਨ ਪੂਰੇ ਦਿਨ ਆਸਮਾਨ ’ਚ ਭਾਰੀ ਧੁੰਦ ਛਾਈ ਰਹੀ ਅਤੇ ਪੂਰੇ ਦਿਨ ਸੂਰਜ ਦੇ ਦਰਸ਼ਨ ਨਹੀਂ ਹੋਏ। ਭਾਰੀ ਧੁੰਦ ਹੋਣ ਕਾਰਨ ਸਥਾਨਕ ਰੇਲਵੇ ਸਟੇਸ਼ਨ ’ਤੇ ਰੇਲਗੱਡੀਆਂ ਵੀ ਆਪਣੇ ਸਮੇਂ ਤੋਂ ਕਾਫ਼ੀ ਦੇਰ ਨਾਲ ਪੁੱਜੀਆਂ ਜਿਸ ਕਾਰਨ ਮੁਸਾਫਿਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਨ ਸੜਕਾਂ ’ਤੇ ਵਾਹਨ ਕਾਫੀ ਹੋਲੀ-ਹੋਲੀ ਚੱਲਦੇ ਹੋਏ ਵਿਖਾਈ ... Read Full Story
|
2010 ’ਚ ਦੌੜੇਗੀ ਫਾਜ਼ਿਲਕਾ ਤੇ ਅਬੋਹਰ ਵਿਚਾਲੇ ਰੇਲ
ਫਾਜ਼ਿਲਕਾ, 9 ਦਸੰਬਰ (ਪੱਤਰ ਪ੍ਰੇਰਕ)-ਫਾਜ਼ਿਲਕਾ-ਅਬੋਹਰ ਰੇਲ ਮਾਰਗ ਜੋ ਕਿ ਕਾਫ਼ੀ ਸਮੇਂ ਤੋਂ ਕੀੜੀ ਦੀ ਰਫ਼ਤਾਰ ਚਲ ਰਿਹਾ ਸੀ, ਲਗਭਗ ਪੂਰਾ ਹੋਣ ਦੇ ਕਿਨਾਰੇ ਹੈ। ਫਾਜ਼ਿਲਕਾ ਤੋਂ ਅਬੋਹਰ ਰੇਲ ਮਾਰਗ ਲਈ ਪਟਰੀ ਤਾਂ ਵਿਛਾ ਦਿੱਤੀ ਗਈ ਹੈ ਅਤੇ ਬਾਕੀ ਕਈ ਸਟੇਸ਼ਨਾਂ ’ਤੇ ਸਟੇਸ਼ਨ ਵੀ ਬਣ ਚੁਕੇ ਹਨ ਅਤੇ ਫਾਟਕਾਂ ਦਾ ਕੰਮ ਵੀ ਲਗਭਗ ਪੂਰਾ ਕਰ ਲਿਆ ਗਿਆ ਹੈ। ਇਸ ਰੇਲ ਲਾਇਨ ਦਾ ਨੀਂਹ ਪੱਥਰ 1 ਫਰਵਰੀ 2002 ਨੂੰ ਉਸ ਸਮੇਂ ਦੇ ਕੇਂਦਰੀ ਰੇਲਵੇ ਮੰਤਰੀ ਨੀਤੀਸ਼ ਕੁਮਾਰ ਨੇ ਰੱਖਿਆ ਸੀ। ਲਗਭਗ 8 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਹੁਣ ਲੋਕਾਂ ਦੀਆਂ ਆਸਾਂ ਨੂੰ ਸਾਲ 2010 ਵਿਚ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ। ... Read Full Story
|
1 |
 Loading...
|
|
|