Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਫਿਲੌਰ"
ਕੋਆਪ੍ਰੇਟਿਵ ਬੈਂਕ ਵਿੱਚੋਂ ਹੋ ਗਏ 3.65 ਲੱਖ ਰੁਪਏ ਚੋਰੀ

ਫਿਲੌਰ, ਪਿੰਡ ਰੂਪੋਵਾਲ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਬੈਂਕ ‘ਚੋਂ ਪਰਸੋਂ ਰਾਤ 3.65 ਲੱਖ ਰੁਪਏ ਦੀ ਚੋਰੀ ਹੋਣ ਦੀ ਖਬਰ ਮਿਲੀ ਹੈ। ਐਸ ਐਚ ਓ ਫਿਲੌਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਸੂਚਨਾ ਮਿਲੀ ਕਿ ਉਕਤ ਬੈਂਕ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਪਤਾ ਲੱਗਾ ਕਿ ਬੈਂਕ ਦਾ ਚੌਕੀਦਾਰ ਇਹ ਕਹਿ ਕੇ ਚਲਾ ਗਿਆ ਸੀ ਕਿ ਉਸ ਦੀ ਲੜਕੀ ਬੀਮਾਰ ਹੈ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੀ ਗਲਤੀ ਹੈ ਕਿ ਉਨ੍ਹਾਂ ਨੇ ਉਕਤ ਰਕਮ ਬੈਂਕ ਦੇ ਲਾਕਰ ਵਿੱਚ ਰੱਖਣ ਦੀ ਬਜਾਏ ਕਿਸੇ ਟਰੰਕ ਵਿੱਚ ਰੱਖ ਦਿੱਤੀ ਤੇ ਚਲੇ ਗਏ। ਉਨ੍ਹਾਂ ਦੱਸਿਆ ...
Read Full Story


ਵਿਅਕਤੀ ਦੀ ਰੇਲਗੱਡੀ ਥੱਲੇ ਆਉਣ ਨਾਲ ਮੌਤ

ਫਿਲੌਰ,ਰੇਲਵੇ ਪੁਲਿਸ ਫਿਲੌਰ ਨੂੰ ਨੂਰਮਹਿਲ ਦੇ ਫਾਟਕਾਂ ਕੋਲ ਇੱਕ ਮੋਨਾ ਵਿਅਕਤੀ, ਜਿਸ ਦੀ ਉਮਰ 60-65 ਸਾਲ ਦੇ ਕਰੀਬ ਸੀ, ਜਿਸ ਨੇ ਕਮੀਜ਼ ਪਜਾਮਾ ਪਾਇਆ ਸੀ, ਦੀ ਗਡੀ ਹੇਠਾਂ ਆਉਣ ਨਾਲ ਮੌਤ ਹੋ ਗਈ।।ਚੌਕੀ ਇੰਚਾਰਜ ਵਿਜੇ ਕੁਮਾਰ ਅਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਮਾਸਟਮ ਕਰਕੇ ਲਾਸ਼ 72 ਘੰਟੇ ਵਾਸਤੇ ਰ¤ਖੀ ਗਈ ਹੈ। ਇਸੇ ਦੌਰਾਨ ਰੇਲਵੇ ਸਟੇਸ਼ਨ ’ਤੇ ਗ¤ਡੀ ਚੜ੍ਹਨ ਲੱਗਿਆਂ ਨੀਤੂ ਕੁਮਾਰੀ (20) ਪਤਨੀ ਅਜੈ ਸ਼ਰਮਾ ਜੋ ਕਿ ਫਿਲੌਰ ਤੋਂ ਬਿਹਾਰ ਜਾ ਰਹੀ ਸੀ, ਡਿੱਗਣ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਫਿਲੌਰ ਦੇ ਨਿ¤ਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ...
Read Full Story


ਹਾਈਕੋਰਟ ਦੇ ਹੁਕਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ

ਫਿਲੌਰ, 20 ਜਨਵਰੀ (ਸੁਰਜੀਤ ਸਿੰਘ ਬਰਨਾਲਾ)-ਮਾਣਯੋਗ ਹਾਈਕੋਰਟ ਵੱਲੋਂ ਹਾਈਵੇ ’ਤੇ ਵੱਧ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਹੁਕਮ ਕੀਤੇ ਸਨ ਕਿ ਕੋਈ ਵੀ ਹੋਰਡਿੰਗ ਬੋਰਡ ਹਾਈਵੇ ’ਤੇ ਨਹੀਂ ਲਗਾਇਆ ਜਾਵੇ ਪਰ ਫਿਲੌਰ ਸ਼ਹਿਰ ਵਿਖੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਦੀ ਤਾਜ਼ਾ ਮਿਸਾਲ ਹੈ ਕਿ ਨਗਰ ਕੌਂਸਲ ਵੱਲੋਂ ਜਲੰਧਰ-ਲੁਧਿਆਣਾ ਮਾਰਗ ’ਤੇ ਯਾਤਰੀਆਂ ਦੀ ਸੁਵਿਧਾ ਲਈ ਅਤੇ ਉਨ੍ਹਾਂ ਦੇ ਸਵਾਗਤ ਲਈ ਲਗਾਏ ਗਏ ਗੇਟ ਉ¤ਪਰ ਕਿਸੇ ਨਿੱਜੀ ਸੰਸਥਾ ਵੱਲੋਂ ਟੂਰਨਾਮੈਂਟ ਦਾ ਬੈਨਰ ਲਗਾ ਕੇ ਉਸ ਨੂੰ ਢੱਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਬੱਸ ਸਟੈਂਡ ਫਿਲੌਰ ਤੇ ਹੋਰ ਸੜਕ ’ਤੇ ...
Read Full Story


ਥਾਣੇ ਦੇ ਫੋਨ ਨੰਬਰ ਬਦਲੇ

ਗੁਰਾਇਆ, 9 ਜਨਵਰੀ (ਦੁਸਾਂਝ)-ਸਥਾਨਕ ਪੁਲਿਸ ਥਾਣੇ ਦੇ ਪੁਰਾਣੇ ਨੰਬਰ ਬਦਲ ਗਏ ਹਨ ਅਤੇ ਨਵੇਂ ਫੋਨ ਨੰਬਰ ਸ਼ੁਰੂ ਹੋ ਗਏ ਹਨ। ਗੁਰਾਇਆ ਥਾਣੇ ਦਾ ਨੰਬਰ ਹੁਣ 95929-14232 ਹੋ ਗਿਆ ਹੈ। ਥਾਣਾ ਮੁੱਖੀ ਦਾ ਨਵਾਂ ਨੰਬਰ 95929-14127 ਅਤੇ ਡੀ. ਐਸ. ਪੀ. ਫਿਲੌਰ ਦਾ 95929-14110 ਹੋਵੇਗਾ। ਇਹ ਜਾਣਕਾਰੀ ਥਾਣਾ ਮੁਖੀ ਸੁਖਜੀਤ ਸਿੰਘ ਨੇ ...
Read Full Story


ਫਿਲੌਰ, ਬਿਲਗਾ, ਨੂੁਰਮਹਿਲ ਥਾਣਿਆਂ ਦੇ ਫੋਨ ਨੰਬਰ ਤਬਦੀਲ

ਫਿਲੌਰ, 9 ਜਨਵਰੀ (ਸਤਿੰਦਰ ਸ਼ਰਮਾ)-ਥਾਣਾ ਫਿਲੌਰ ਨਾਲ ਸਬੰਧਿਤ ਅਧਿਕਾਰੀਆਂ ਦੇ ਸਰਕਾਰੀ ਫੋਨ ਨੰਬਰ ਤਬਦੀਲ ਹੋ ਗਏ ਹਨ। ਐਸ. ਐਚ. ਓ. ਫਿਲੌਰ ਓਂਕਾਰ ਸਿੰਘ ਨੇ ਕਿਹਾ ਕਿ ਡੀ.ਐਸ.ਪੀ. ਫਿਲੌਰ ਦਾ ਨਵਾਂ ਨੰਬਰ 95929-14110, ਐਸ.ਐਚ.ਓ. ਫਿਲੌਰ ਦਾ ਨਵਾਂ ਨੰਬਰ 95929-14126 ਅਤੇ ਥਾਣਾ ਫਿਲੌਰ ਦੇ ਮੁਨਸ਼ੀ ਦਾ ਨਵਾਂ ਨੰਬਰ 95929-14229 ਹੈ। ਬਿਲਗਾ, (ਰਾਜਿੰਦਰ ਬਿਲਗਾ)-ਥਾਣਾ ਬਿਲਗਾ ਦੇ ਫੋਨ ਨੰਬਰ ਤਬਦੀਲ ਹੋ ਗਏ ਹਨ। ਐਸ. ਐਚ. ਓ. ਬਿਲਗਾ ਦਾ ਨਵਾਂ ਨੰਬਰ 95929-14129, ਮੁਨਸ਼ੀ ਬਿਲਗਾ ਦਾ ਨਵਾਂ ਨੰਬਰ 95929-14234, 01826-245046 ਹਨ। ਨੂਰਮਹਿਲ, (ਲਾਂਬਾ)-ਥਾਣਾ ਨੂਰਮਹਿਲ ਤੇ ਡੀ. ਐਸ. ਪੀ. ਫਿਲੌਰ ਦੇ ਸਰਕਾਰੀ ਨੰਬਰ ਤਬਦੀਲ ਹੋ ਗਏ ਹਨ। ਡੀ. ਐਸ. ਪੀ. ...
Read Full Story


14 ਪੇਟੀਆਂ ਤੋਂ ਵੱਧ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਫਿਲੌਰ, 26 ਦਸੰਬਰ (ਸਤਿੰਦਰ ਸ਼ਰਮਾ/ਕੈਨੇਡੀ)- ਐਸ.ਐਚ.ਓ. ਫਿਲੌਰ ਸ. ਓਂਕਾਰ ਸਿੰਘ ਨੇ ਦੱਸਿਆ ਕਿ ਅੱਜ ਸਥਾਨਕ ਬੱਸ ਸਟੈਂਡ ’ਤੇ ਲਾਏ ਨਾਕੇ ਦੌਰਾਨ ਖੁਦ ਉਨ੍ਹਾਂ ਦੀ ਅਗਵਾਈ ਹੇਠ ਫਿਲੌਰ ਪੁਲਿਸ ਨੇ 14 ਪੇਟੀਆਂ ਅਤੇ 8 ਬੋਤਲਾਂ ਨਾਜਾਇਜ਼ ਸ਼ਰਾਬ ਫੜੀ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰੇ ਉਨ੍ਹਾਂ ਨੇ ਸਥਾਨਕ ਨਵਾਂ ਸ਼ਹਿਰ ਵਾਲੇ ਅੱਡੇ ’ਚ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਦੇ ਕਰਮਚਾਰੀ ਦੇਸਰਾਜ ਨੇ ਗੁਰਾਇਆ ਤੋਂ ਲੁਧਿਆਣੇ ਜਾ ਰਹੇ 2 ਥਰੀ ਵੀਲ੍ਹਰ ਨੰਬਰ ਪੀਬੀ 10 ਬੀ ਕਿਯੂ 1326 ਅਤੇ ਪੀਬੀ 10 ਬੀਐਫ 4403 ਨੂੰ ਰੋਕ ਕੇ ਜਾਂਚ ਪੜਤਾਲ ਕੀਤੀ । ਦੋਵਾਂ ਥਰੀ ਵੀਲ੍ਹਰ ਚੋਂ 14 ਪੇਟੀਆਂ ਅਤੇ 8 ਬੋਤਲਾਂ ਸ਼ਰਾਬ ਬਰਾਮਦ ...
Read Full Story


ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਬਲਾਕ- ਫਿਲੌਰ ਦਾ ਡੈਲੀਗੇਟ ਅਜਲਾਸ

ਨੂਰਮਹਿਲ, 21 ਦਸੰਬਰ (ਸੋਢੀ ਨੂਰਮਹਿਲੀਆ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਬਲਾਕ-ਫਿਲੌਰ ਵਿਖੇ ਹੋਇਆ। ਅਜਲਾਸ ਦਾ ਉਦਘਾਟਨ ਕਰਦਿਆਂ ਫੈਡਰੇਸ਼ਨ ਦੇ ਸੂਬਾਈ ਆਗੂ ਸ. ਕਰਨੈਲ ਸਿੰਘ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਭੁੱਲ ਚੁੱਕੀ ਹੈ। ਸਰਕਾਰ ਆਨੇ ਬਹਾਨੇ ਮੁਲਾਜ਼ਮ ਵਿਰੋਧੀ ਫੈਸਲੇ ਲੈ ਰਹੀ ਹੈ। ਇਸ ਗੱਲ ਦਾ ਟਾਕਰਾ ਕਰਨ ਲਈ ਸਾਨੂੰ ਜਥੇਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਫਿਲੌਰ ਬਲਾਕ ਦੇ ਮੁਲਾਜ਼ਮ ਪ. ਪ. ਪ. ਫ. ਦੇ ਝੰਡੇ ਹੇਠ ਇਕੱਤਰ ਹੋਕੇ ਮੁਲਾਜਮ ਮੰਗਾਂ ਨੂੰ ਮਨਵਾਉਣ ਲਈ ਮੋਹਰੀ ਰੋਲ ਅਦਾ ਕਰਨਗੇ। ਪਿਛਲੇ ਸਮੇਂ ਦੀ ਰਿਪੋਰਟ- ਕੇਵਲ ...
Read Full Story


ਦਾਜ ਲਈ ਤੰਗ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ

ਫਿਲੌਰ, 15 ਦਸੰਬਰ (ਪੱਤਰ ਪ੍ਰੇਰਕ)-ਦੀਪਕਾ ਪੁੱਤਰੀ ਮਨੋਹਰ ਲਾਲ ਵਾਸੀ ਫਿਲੌਰ ਨੇ ਆਪਣੇ ਸਹੁਰੇ ਪਰਿਵਾਰ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ ਕਿ ਉੁਸ ਦੇ ਸਹੁਰੇ ਪਰਿਵਾਰ ਵਾਲੇ ਉਸ ਕੋਲੋਂ ਕਾਰ-ਮੋਟਰਸਾਈਕਲ ਦੀ ਮੰਗ ਕਰਦੇ ਹਨ ਅਤੇ ਨਾਂਹ ਕਰਨ ’ਤੇ ਉਨ੍ਹਾਂ ਨੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਕਈ ਵਾਰੀ ਘਰੋਂ ਵੀ ਬਾਹਰ ਕੱਢਿਆ ਜਿਸ ਤੋਂ ਤੰਗ ਆ ਕੇ ਮੈਨੂੰ ਮੇਰੇ ਮਾਤਾ-ਪਿਤਾ ਫਿਲੌਰ ਲੈ ਆਏ ਅਤੇ ਫਿਲੌਰ ਪੁਲਿਸ ਥਾਣੇ ’ਚ ਅਰਜ਼ੀ ਦਿੱਤੀ। ਜਿਸ ਦੇ ਆਧਾਰ ’ਤੇ ਕਮਲ ਕਿਸ਼ੋਰ (ਪਤੀ) ਜਗਦੀਸ਼ (ਸਹੁਰਾ) ਜੋਤੀ (ਸੱਸ) ਰਮੇਸ਼ (ਦਿਉਰ) ਨੀਸ਼ਾ (ਨਨਾਣ) ਤੇ ਧਾਰਾ 298 ਏ, 406 ਅਧੀਨ ਪਰਚਾ ਦਰਜ ਕਰ ਲਿਆ ...
Read Full Story


ਈ. ਟੀ. ਓ. ਵੱਲੋਂ ਕਰਿਆਨੇ ਦੀ ਦੁਕਾਨ ’ਤੇ ਛਾਪੇਮਾਰੀ

ਫਿਲੌਰ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਮਸ਼ਹੂਰ ਕਰਿਆਨਾ ਸਟੋਰ ’ਤੇ ਈ. ਟੀ. ਓ. ਗੁਰਾਇਆ ਅਤੇ ਈ. ਟੀ. ਓ. ਜਲੰਧਰ ਦੀ ਟੀਮ ਨੇ ਛਾਪਾ ਮਾਰਿਆ। ਇਸ ਮੌਕੇ ਈ. ਟੀ. ਓ. ਗੁਰਾਇਆ ਸੁਰਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਟੈਕਸ ਚੋਰੀ ਕਰ ਰਹੇ ਦੁਕਾਨਦਾਰਾਂ ’ਤੇ ਨਕੇਲ ਕੱਸਣ ਲਈ ਚਲਾਈ ਮੁਹਿੰਮ ਤਹਿਤ ਅੱਜ ਕਾਸ਼ੀ ਰਾਮ ਕਰਿਆਨਾ ਸਟੋਰ ’ਤੇ ਛਾਪਾ ਮਾਰਿਆ ਜਿਥੇ ਉਸ ਨੇ 4 ਦਸੰਬਰ ਤੋਂ ਬਾਅਦ ਕੋਈ ਬਿੱਲ ਨਹੀਂ ਸੀ ਕੱਟਿਆ ਹੋਇਆ। ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਉੁਨ੍ਹਾਂ ਨੂੰ ਸਾਰਾ ਰਿਕਾਰਡ ਜਲੰਧਰ ਲਿਆਉਣ ਲਈ ਕਿਹਾ। ਪੂਰੀ ਪੜਤਾਲ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਇਸ ਮੌਕੇ ਦੁਕਾਨ ਮਾਲਕ ਕਾਸ਼ੀ ...
Read Full Story


ਫਿਲੌਰ ਦੇ ਦੁਕਾਨਦਾਰਾਂ ਵੱਲੋਂ ਰੋਸ ਧਰਨਾ

ਫਿਲੌਰ, 5 ਦਸੰਬਰ (ਸ਼ਰਮਾ)- ਸਵੇਰੇ 10 ਵਜੇ ਸ਼ਾਪਕੀਪਰ ਐਸੋਸੀਏਸ਼ਨ ਫਿਲੌਰ ਦੇ ਸੈਂਕੜੇ ਦੁਕਾਨਦਾਰਾਂ ਨੇ ਸਾਰੇ ਸ਼ਹਿਰ ਵਿੱਚ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਅਤੇ ਰੋਸ ਵਜੋਂ ਕਿਲਾ ਰੋਡ ’ਤੇ ਵਸਦਾ ਲਹਿੰਦੇ ਵਾਲੇ ਪਾਸੇ ਦਾ ਸਾਰਾ ਬਾਜ਼ਾਰ ਬੰਦ ਰੱਖਿਆ। ਜ਼ਿਕਰਯੋਗ ਹੈ ਕਿ ਸਥਾਨਕ ਕਿਲੇ ਵਾਲੀ ਸੜਕ ’ਤੇ ਲਹਿੰਦੇ ਵਾਲੇ ਪਾਸੇ ਉਸਾਰੀਆਂ 303 ਦੇ ਕਰੀਬ ਨਾਜਾਇਜ਼ ਦੁਕਾਨਾਂ 4 ਦਸੰਬਰ ਨੂੰ ਢਾਹੁਣ ਲਈ ਨਗਰ ਕੌਂਸਲ ਫਿਲੌਰ ਨੇ ਉ¤ਚ ਅਦਾਲਤ ਦੇ ਹੁਕਮਾਂ ਅਧੀਨ ਮੁਨਿਆਦੀ ਕਰਵਾਈ ਸੀ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਈ ਸਾਲ ਪਹਿਲਾਂ ਕਿਸੇ ਵਿਅਕਤੀ ਵਲੋਂ ਪਾਈ ਜਨ ...
Read Full Story


ਪਿਸਤੌਲਾਂ ਸਮੇਤ 2 ਦੋਸ਼ੀ ਗ੍ਰਿਫ਼ਤਾਰ

ਫਿਲੌਰ, 1 ਦਸੰਬਰ (ਸ਼ਰਮਾ)-ਫਿਲੌਰ ਪੁਲਿਸ ਨੇ ਸ਼ਾਮੀ ਸਤਲੁਜ ਦਰਿਆ ’ਤੇ ਲਾਏ ਨਾਕੇ ਦੌਰਾਨ ਫਿਲੌਰ ਵਾਲੇ ਪਾਸਿਓਂ ਲੁਧਿਆਣੇ ਵੱਲ ਜਾ ਰਹੀ ਇੱਕ ਸਿਲਵਰ ਰੰਗ ਦੀ ਕਾਲੇ ਸ਼ੀਸ਼ਿਆਂ ਵਾਲੀ ਇੰਡਿਕਾ ਕਾਰ ਨੰਬਰ ਪੀਬੀ 10 ਬੀ.ਡਬਲਿਊ 0222 ਜਿਸ ’ਤੇ ਪ੍ਰੈਸ ਲਿਖਿਆ ਹੋਇਆ ਸੀ, ਨੂੰ ਰੋਕ ਕੇ ਉਸ ’ਚੋਂ 2 ਵਿਅਕਤੀਆਂ ਜਤਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਇੰਦਰਾ ਕਾਲੋਨੀ ਤੇ ਜਤਿੰਦਰ ਕੁਮਾਰ ਪੁੱਤਰ ਮਲਕੀਤ ਲਾਲ ਗਗਨਦੀਪ ਕਾਲੋਨੀ ਦੋਵੇਂ ਵਾਸੀ ਲੁਧਿਆਣਾ ਨੂੰ 2 ਪਿਸਤੌਲ, 24 ਕਾਰਤੂਸ ਤੇ 2 ਮੈਗਜ਼ੀਨ ਸਮੇਤ ਗ੍ਰਿਫ਼ਤਾਰ ਕੀਤਾ। ਡੀ.ਐਸ.ਪੀ. ਫਿਲੌਰ ਸ. ਕਮਲਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਅੱਜ ਸ਼ਾਮੀ ਨਾਕੇ ਦੌਰਾਨ ...
Read Full Story


1

Loading...

© 2012 punjabinfoline.com

punjab infoline arash info