E-Paper

|
| Tag Search for "ਬਜਾਜ" |
ਬਜਾਜ ਆਟੋ ਨੂੰ 795.19 ਕਰੋੜ ਦਾ ਸ਼ੁੱਧ ਮੁਨਾਫਾ
ਨਵੀਂ ਦਿੱਲੀ, ਵ੍ਹੀਕਲ ਕੰਪਨੀ ਬਜਾਜ ਆਟੋ ਨੂੰ 31 ਦਸੰਬਰ 2011 ਨੂੰ ਖਤਮ ਹੋਈ ਤੀਜੀ ਤਿਮਾਹੀ 'ਚ 795.19 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ, ਜਿਹੜਾ ਕਿ ਇਸ ਨਾਲੋਂ ਪਿਛਲੇ ਸਾਲ ਦੀ ਇਸ ਮਿਆਦ ਮੁਕਾਬਲੇ 19.19 ਫੀਸਦੀ ਵਧ ਹੈ। ਕੰਪਨੀ ਨੇ ਬੰਬਈ ਸਟਾਕ ਐਕਸਚੇਂਜ 'ਚ ਇਹ ਜਾਣਕਾਰੀ ਦਿੱਤੀ। ਕੰਪਨੀ ਨੂੰ ਪਿਛਲੇ ਮਾਲੀ ਸਾਲ ਦੀ ਇਸ ਮਿਆਦ 'ਚ 667.11 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਬੀਤੀ ਮਿਆਦ ਦੌਰਾਨ ਕੰਪਨੀ ਦੀ ਸ਼ੁੱਧ ਵਿਕਰੀ ਪਿਛਲੇ ਮਾਲੀ ਸਾਲ ਦੀ ਇਸ ਮਿਆਦ ਦੇ 3980 ਕਰੋੜ ਰੁਪਏ ਦੇ ਮੁਕਾਬਲੇ ਵਧ ਕੇ 4839.95 ਕਰੋੜ ਰੁਪਏ ਹੋ ਗਈ। ਇਸ ਦੌਰਾਨ ਕੰਪਨੀ ਨੂੰ ਵ੍ਹੀਕਲ ਖੇਤਰ ਤੋਂ 5063.16 ਕਰੋੜ ਰੁਪਏ ਦੀ ਆਮਦਨੀ ... Read Full Story
|
ਹਾਦਸੇ ਤੋਂ 15 ਸਾਲ ਬਾਅਦ ਲਾਪ੍ਰਵਾਹ ਬੱਸ ਡਰਾਈਵਰ ਨੂੰ ਪੰਜ ਮਹੀਨੇ ਦੀ ਕੈਦ
ਨਵੀਂ ਦਿੱਲੀ,ਇਕ ਲਾਪ੍ਰਵਾਹ ਬੱਸ ਡਰਾਈਵਰ ਵੱਲੋਂ ਇਕ ਰਿਕਸ਼ਾ ਚਾਲਕ ਨੂੰ ਕੁਚਲ ਕੇ ਮਾਰ ਦੇਣ ਦੇ 15 ਸਾਲ ਪੁਰਾਣੇ ਮਾਮਲੇ ਵਿਚ ਸਹਾਇਕ ਸੈਸ਼ਨ ਜੱਜ ਅੰਜੂ ਬਜਾਜ ਚੰਦਨ ਨੇ ਬੱਸ ਡਰਾਈਵਰ ਨੂੰ ਪੰਜ ਮਹੀਨੇ ਦੀ ਕੈਦ ਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ ਜੂਨ 1996 ਵਿਚ ਦਿੱਲੀ ਚਾਂਦਨੀ ਚੌਕ ਖੇਤਰ ਵਿਚ ਬੱਸ ਡਰਾਈਵਰ ਮਹਿੰਦਰ ਦਾਸ ਦੀ ਲਾਪ੍ਰਵਾਹੀ ਕਾਰਨ ਵਾਪਰੇ ਸੜਕ ਹਾਦਸੇ ‘ਚ ਰਿਕਸ਼ਾ ਚਾਲਕ ਮਹਾਦੇਵ ਪਾਸਵਾਨ ਮਾਰਿਆ ਗਿਆ ਸੀ। ਇਸ ਮਾਮਲੇ ‘ਚ ਮੈਜਿਸਟਰੇਟੀ ਅਦਾਲਤ ਵੱਲੋਂ ਮਹਿੰਦਰ ਦੋਸ਼ੀ ਪਾਇਆ ਗਿਆ ਸੀ। ਅਦਾਲਤ ਦੇ ਇਸ ਫੈਸਲੇ ਨੂੰ ਮਹਿੰਦਰ ਵੱਲੋਂ ਦਿੱਤੀ ਚੁਣੌਤੀ ‘ਤੇ ... Read Full Story
|
ਪਿੰਡ ਸੀਚੇਵਾਲ ਨੂੰ ਕੈਨੇਡਾ ਤੋਂ ਮਿਲੇਗੀ ਪਾਣੀ ਸਾਫ ਕਰਨ ਵਾਲੀ ਮਸ਼ੀਨ
ਟੋਰਾਂਟ,ਕੈਨੇਡਾ ਦੀ ਇਕ ਕੰਪਨੀ ਨੇ ਪੰਜਾਬ ਦੇ ਪਿੰਡ ਸੀਚੇਵਾਲ ਨੂੰ ਪਾਣੀ ਸਾਫ ਕਰਨ ਵਾਲੀ ਮਸ਼ੀਨ ਦਾਨ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਇਥੇ ਇਕ ਸਮਾਗਮ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਹਾਜ਼ਰੀ ਵਿਚ ਕੀਤਾ ਗਿਆ।
ਕੈਨੇਡੀਅਨ ਤਕਨਾਲੋਜੀ ਅਤੇ ਬਿਜ਼ਨਸ ਨਾਮੀ ਇਸ ਕੰਪਨੀ ਵੱਲੋਂ ਦਾਨ ਕੀਤੇ ਜਾਣ ਵਾਲੇ ਇਸ ਢਾਂਚੇ ਦੀ ਕੁਲ ਕੀਮਤ ਕਰੀਬ 55,000 ਡਾਲਰ ਹੈ। ਕੰਪਨੀ ਦੇ ਚੇਅਰਮੈਨ ਹਰਜੀਤ ਬਜਾਜ ਨੇ ਦੱਸਿਆ ਕਿ ਇਹ ਸਿਸਟਮ ਅਕਤੂਬਰ ਵਿਚ ਸੀਚੇਵਾਲ ਪਿੰਡ ਵਿਚ ਸਥਾਪਤ ਕੀਤਾ ਜਾਵੇਗਾ।
ਸ੍ਰੀ ਬਜਾਜ ਅਨੁਸਾਰ ਉਹ ਕੁਝ ਮਹੀਨੇ ਪਹਿਲਾਂ ਪੰਜਾਬ ਫੇਰੀ ਦੌਰਾਨ ਇਸ ਪਿੰਡ ਗਿਆ ਅਤੇ ਸੰਤ ਸੀਚੇਵਾਲ ਦੇ ... Read Full Story
|
1 |
 Loading...
|
|
|