ਮੋਦੀ ਦੇ ਬਰਤਾਨੀਆ ਵੀਜ਼ੇ 'ਤੇ ਵੀ ਲੱਗ ਸਕਦੀ ਹੈ ਰੋਕ
ਨਵੀਂ ਦਿੱਲੀ, ਅਮਰੀਕਾ ਦੇ ਬਾਅਦ ਬਰਤਾਨੀਆ ਵੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਸਕਦਾ ਹੈ। ਪਿੱਛੇ ਜਿਹੇ ਹੀ ਅਮਰੀਕਾ ਨੇ ਕਿਹਾ ਸੀ ਕਿ ਮੋਦੀ ਨੂੰ ਲੈ ਕੇ ਉਸ ਦੀ ਵੀਜ਼ਾ ਨੀਤੀ ਵਿਚ ਕੋਈ ਤਬਦੀਲੀ ਨਹੀਂ ਹੈ।
ਬਰਤਾਨੀਆ ਵਿਚ ਵੀਜ਼ੇ ਸੰਬੰਧੀ ਨਵਾਂ ਕਾਨੂੰਨ ਬਣ ਗਿਆ ਹੈ, ਜਿਸ ਦੇ ਤਹਿਤ ਉਨ੍ਹਾਂ ਗੈਰ-ਯੂਰਪੀਅਨ ਯੂਨੀਅਨ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਦਾ ਪ੍ਰਾਵਧਾਨ ਹੈ, ਜਿਨ੍ਹਾਂ 'ਤੇ ਮਨੁੱਖੀ ਅਧਿਕਾਰ ਦੇ ਹਣਨ ਦਾ ਗੰਭੀਰ ਦੋਸ਼ ਲੱਗਾ ਹੈ। ਕਿਉਂ ਕਿ ਮੋਦੀ 'ਤੇ ਗੁਜਰਾਤ ਦੰਗਿਆਂ ਜਿਹੇ ਗੰਭੀਰ ਦੋਸ਼ ਲੱਗੇ ਸਨ, ਇਸ ਲਈ ... Read Full Story
|
ਬਰਤਾਨੀਆ ਦਾ ਵੀਜ਼ਾ ਲੈਣ ਲਈ ਧੋਖਾ ਕਰਨ ਵਾਲੀ ਭਾਰਤੀ ਵਿਦਿਆਰਥਣ ਗ੍ਰਿਫ਼ਤਾਰ
ਲੰਡਨ, ਦਿੱਲੀ ਪੁਲੀਸ ਨੇ ਉਸ ਭਾਰਤੀ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੇ ਬਰਤਾਨੀਆ ਵਿਚ ਪੜ੍ਹਾਈ ਕਰਨ ਵਾਸਤੇ ਵੀਜ਼ਾ ਲੈਣ ਲਈ ਧੋਖਾਧੜੀ ਕੀਤੀ ਸੀ। ਉਸ ਨੇ ਵੀਜ਼ੇ ਵਾਸਤੇ ਜ਼ਰੂਰੀ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਵਿਚ ਆਪਣੀ ਥਾਂ ਕਿਸੇ ਹੋਰ ਨੂੰ ਬਿਠਾ ਦਿੱਤਾ ਸੀ।
ਇਸ ਕੁੜੀ ਨੇ ਵੀਜ਼ਾ ਹਾਸਲ ਕਰਨ ਵਾਸਤੇ ਦਿੱਲੀ ਵਿਖੇ ਬਰਤਾਨੀਆ ਦੇ ਸਬੰਧਤ ਦਫਤਰ ’ਚ ਅਰਜ਼ੀ ਦਿੱਤੀ ਸੀ। ਇਮੀਗਰੇਸ਼ਨ ਦਾ ਕੰਮ ਸੰਭਾਲਣ ਵਾਲੀ ਬਰਤਾਨੀਆ ਦੀ ਬਾਰਡਰ ਏਜੰਸੀ ਨੂੰ ਜਦੋਂ ਇਹ ਧੋਖਾਧੜੀ ਦਾ ਪਤਾ ਲੱਗਾ ਤਾਂ ਉਸ ਨੇ ਦਿੱਲੀ ਪੁਲੀਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਤੇ ਇਸ ਕੁੜੀ ਦੇ ਬਰਤਾਨੀਆ ’ਚ ਦਾਖਲ ... Read Full Story
|
ਭਾਰਤ ਨੂੰ ਮਦਦ ਬੰਦ ਕਰੇਗਾ ਬਰਤਾਨੀਆ
ਲੰਦਨ, ਬਰਤਾਨੀਆ ਭਾਰਤ ਲਈ ਆਪਣੀ ਮਦਦ ਦੇ ਪ੍ਰੋਗਰਾਮ ਨੂੰ ਖਤਮ ਕਰਨ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ। ਕੌਮਾਂਤਰੀ ਮਾਮਲਿਆਂ ਬਾਰੇ ਵਿਕਾਸ ਮੰਤਰੀ ਮਿਸ਼ੇਲ ਨੇ ਇਹ ਗੱਲ ਸਪੱਸ਼ਟ ਕਰ ਦਿਤੀ ਹੈ ਕਿ ਭਾਰਤ ਲਈ ਉਨ੍ਹਾਂ ਦੇ ਵਿਭਾਗ ਦਾ 1.6 ਅਰਬ ਪੌਂਡ ਦਾ ਪ੍ਰੋਗਰਾਮ ਹੁਣ ਅੰਤਿਮ ਪੜਾਅ 'ਤੇ ਹੈ। ਇਸ ਨੂੰ ਬੰਦ ਕਰ ਦਿਤਾ ਜਾਵੇਗਾ ਕਿਉਂਕਿ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਗਰੀਬੀ ਦੂਰ ਕਰਨ ਦੇ ਉਸ ਦੇ ਆਪਣੇ ਯਤਨ ਕਾਫੀ ਅਸਰਦਾਰ ਸਾਬਤ ਹੋਏ ਹਨ। ਬੀਤੇ 5 ਸਾਲ ਦੌਰਾਨ ਬਰਤਾਨਵੀ ਸਰਕਾਰ ਭਾਰਤ ਨੂੰ ਇਕ ਅਰਬ ਪੌਂਡ ਦੇ ਚੁੱਕੀ ਹੈ ਜਦਕਿ 60 ... Read Full Story
|
ਭਾਰਤੀਆਂ ਨੂੰ ਮੰਨਣੇ ਪੈਣਗੇ ਬਰਤਾਨੀਆ ਦੇ ਨਵੇਂ ਇਮੀਗਰੇਸ਼ਨ ਨਿਯਮ
ਲੰਡਨ, ਸਥਾਈ ਤੌਰ ’ਤੇ ਬਰਤਾਨੀਆ ਵਿਚ ਟਿਕਣ ਦੀ ਪ੍ਰਵਾਨਗੀ ਵਾਲੇ ਭਾਰਤੀ ਨਾਗਰਿਕਾਂ ਨੂੰ ਬਾਇਮੈਟ੍ਰਿਕ ਰੈਜ਼ੀਡੈਂਸ ਪਰਮਿਟ (ਬੀ.ਆਰ.ਪੀ.) ਲਈ ਅਰਜ਼ੀ ਦੇਣੀ ਜ਼ਰੂਰੀ ਹੋਏਗੀ। ਇਹ ਨਵੇਂ ਇਮੀਗਰੇਸ਼ਨ ਨਿਯਮਾਂ ਤਹਿਤ ਹੋ ਰਿਹਾ ਹੈ। ਇਮੀਗਰੇਸ਼ਨ ਨਿਯਮਾਂ ’ਚ ਤਬਦੀਲੀ ਗੈਰ-ਯੂਰਪੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦੇਸ਼ ’ਚ ਕੰਮ ਕਰਨੋਂ ਅਤੇ ਲਾਭ ਦੇਣ ਵਾਲੇ ਤੰਤਰ ਦੀ ਦੁਰਵਰਤੋਂ ਕਰਨੋਂ ਰੋਕਣ ਲਈ ਕੀਤੀ ਗਈ ਹੈ।
ਸਾਲਾਂ ਪਹਿਲਾਂ ਯੂ.ਕੇ. ਪੁੱਜੇ ਬਹੁਤ ਸਾਰੇ ਭਾਰਤੀ ਨਾਗਰਿਕਾਂ ਨੂੰ ਇੱਥੇ ਸਥਾਈ ਤੌਰ ’ਤੇ ਰਹਿਣ ਦਾ ਅਧਿਕਾਰ ਤਾਂ ਮਿਲ ਗਿਆ ਹੈ, ਪਰ ਉਨ੍ਹਾਂ ਨੇ ਬਰਤਾਨਵੀ ... Read Full Story
|
ਭੰਗੜਾ ਗਾਇਕ ਸਮੇਤ 16 ਭਾਰਤੀ ਗ੍ਰਿਫ਼ਤਾਰ
ਇੰਗਲੈਂਡ ਇਮੀਗ੍ਰੇਸ਼ਨ ਦਾ ਮਾਮਲਾ
ਲੰਡਨ, ਬਰਤਾਨੀਆ ਦੇ ਇਮੀਗਰੇਸ਼ਨ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਈਂ ਛਾਪੇ ਮਾਰ ਕੇ ਇਕ ਪੰਜਾਬੀ ਗਾਇਕ ਸਮੇਤ 16 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਇਨ੍ਹਾਂ ’ਤੇ ਹੋਰ ਅਪਰਾਧਾਂ ਸਮੇਤ ਬਰਤਾਨੀਆ ’ਚ ਟਿਕਣ ਲਈ ਯੂਰਪੀ ਯੂਨੀਅਨ ਦੇ ਨਾਗਰਿਕਾਂ ਨਾਲ ਬੋਗਸ ਵਿਆਹ ਕਰਾਉਣ ਦੇ ਦੋਸ਼ ਹਨ। ਇਸ ਦੇ ਨਾਲ ਹੀ ਭੰਗੜਾ ਸਟਾਰ ਗ਼ੈਰੀ ਸੰਧੂ (29) ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ, ਕਿਉਂਕਿ ਉਸ ਕੋਲ ਬਰਤਾਨੀਆ ਦੇ ਰਹਿਣ ਦੀ ਮਨਜ਼ੂਰੀ ਨਹੀਂ ਸੀ। ਫਰਜ਼ੀ ਵਿਆਹਾਂ ਦੇ ਮਾਮਲੇ ’ਚ ਤਿੰਨ ਪੰਜਾਬੀ ਨੌਜਵਾਨ ਵੀ ਫੜੇ ਗਏ ਲੋਕਾਂ ’ਚ ਸ਼ਾਮਲ ਹਨ। ਸਰਕਾਰੀ ਸੂਤਰਾਂ ... Read Full Story
|
ਭਾਰਤ ਨੂੰ ਮਦਦ 'ਚ ਕਟੌਤੀ ਲਈ ਕੈਮਰੂਨ 'ਤੇ ਦਬਾਅ
ਲੰਦਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਭਾਰਤ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਵਿਚ ਕਟੌਤੀ ਕਰਨ ਲਈ ਜ਼ਬਰਦਸਤ ਦਬਾਅ ਦਾ ਸਾਹਮਣਾ ਕਰ ਰਹੇ ਹਨ। ਭਾਰਤ ਨੇ ਇਸ ਮਹੀਨੇ ਬਰਤਾਨੀਆ ਹਮਾਇਤੀ ਲੜਾਕੂ ਹਵਾਈ ਜਹਾਜ਼ ਟਾਈਫੋਨ ਦੀ ਬਜਾਏ ਫਰਾਂਸੀਸੀ ਹਵਾਈ ਜਹਾਜ਼ ਰਾਫੇਲ ਨੂੰ ਇਕ ਵੱਡਾ ਠੇਕਾ ਦੇਣ ਦਾ ਐਲਾਨ ਕੀਤਾ ਸੀ ਜਿਸ ਕਾਰਨ ਬਰਤਾਨੀਆ ਹੈਰਾਨ ਰਹਿ ਗਿਆ। ਇਸ ਤੋਂ ਪਹਿਲਾਂ ਵਪਾਰ ਨੂੰ ਵਧਾਉਣ ਲਈ ਬਰਤਾਨੀਆ ਸਰਕਾਰ ਵਲੋਂ ਕਾਫੀ ਯਤਨ ਕੀਤੇ ਗਏ ਸਨ। ਭਾਰਤ ਦੇ ਵਿੱਤ ਮੰਤਰੀ ਵਲੋਂ ਬਰਤਾਨੀਆ ਦੀ ਵਿੱਤੀ ਮਦਦ ਨੂੰ ਇਕ ਮੂੰਗਫਲੀ ਬਰਾਬਰ ਦੱਸੇ ਜਾਣ ਦੀ ਖਬਰ ਪਿੱਛੋਂ ਨਾਰਾਜ਼ ... Read Full Story
|
ਬਰਤਾਨੀਆ 'ਚ ਭਾਰਤ ਨੂੰ ਦਿੱਤੀ ਜਾਣ ਵਾਲੀ ਮਦਦ 'ਤੇ ਵਧਿਆ ਵਿਰੋਧ
ਲੰਦਨ, ਬਰਤਾਨੀਆ 'ਚ ਭਾਰਤ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਨੂੰ ਲੈ ਕੇ ਵਿਰੋਧ ਵਧਦਾ ਜਾ ਰਿਹਾ ਹੈ। ਆਰਥਿਕ ਸੰਕਟ ਨਾਲ ਘਿਰੀ ਬਰਤਾਨੀਆ ਦੀ ਡੇਵਿਡ ਕੈਮਰਨ ਸਰਕਾਰ 'ਤੇ ਇਸ ਮਦਦ ਨੂੰ ਰੋਕਣ ਲਈ ਦਬਾਅ ਵਧਦਾ ਜਾ ਰਿਹਾ ਹੈ। ਬਰਤਾਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਭਾਰਤ ਵਿਚ ਤੇਜ਼ੀ ਨਾਲ ਆਰਥਿਕ ਵਿਕਾਸ ਹੋ ਰਿਹਾ ਹੈ। ਇਸ ਹਾਲਤ ਵਿਚ ਉਸ ਨੂੰ ਬਰਤਾਨੀਆ, ਜੋ ਅੱਜਕਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਨੂੰ ਮਦਦ ਦਿੱਤਾ ਜਾਣਾ ਅਖਰ ਰਿਹਾ ਹੈ। ਇਸ ਵਿਰੋਧ ਨੂੰ ਉਸ ਸਮੇਂ ਹਵਾ ਮਿਲ ਗਈ ਜਦੋਂ ਪਿਛਲੇ ਹਫਤੇ ਭਾਰਤ ਨੇ ਲੜਾਕੂ ਹਵਾਈ ਜਹਾਜ਼ਾਂ ਦੇ ਰੱਖਿਆ ਸੌਦੇ ਲਈ ਫਰਾਂਸ ਦੇ ਰਾਫਲੇ ਨੂੰ ... Read Full Story
|
ਬਰਤਾਨੀਆ ਨੇ ਪਰਵਾਸੀਆਂ ’ਤੇ ਸ਼ਿਕੰਜਾ ਕਸਿਆ
ਲੰਡਨ, ਬਰਤਾਨੀਆ ਨੇ ਆਪਣੀ ਇਮੀਗਰੇਸ਼ਨ ਨੀਤੀ ਨੂੰ ਸਖ਼ਤ ਕਰਦਿਆਂ ਅੱਜ ਐਲਾਨ ਕੀਤਾ ਕਿ ਹੁਣ ਇੱਥੇ ਸਿਰਫ ਉਨ੍ਹਾਂ ਮੁਲਕਾਂ ਦੇ ਲੋਕ ਆ ਕੇ ਹੀ ਰਹਿ ਸਕਣਗੇ ਜਿਨ੍ਹਾਂ ਕੋਲ ਜ਼ਿੰਦਗੀ ਜਿਊਣ ਦੇ ਮਿਆਰੀ ਵਸੀਲੇ ਹੋਣਗੇ। ਇਹ ਐਲਾਨ ਅੱਜ ਇਮੀਗਰੇਸ਼ਨ ਮੰਤਰੀ ਡੈਮੀਅਲ ਗਰੀਨ ਨੇ ਆਪਣੇ ਭਾਸ਼ਣ ਦੌਰਾਨ ਕੀਤਾ ਜਿਸ ਨਾਲ ਭਾਰਤੀ ਪ੍ਰਭਾਵਤ ਹੋਣਗੇ।
ਬਰਤਾਨੀਆ ਨੇ ਆਪਣੀ ਇਮੀਗਰੇਸ਼ਨ ਨੀਤੀ ’ਚ ਦੋ ਤਜਵੀਜ਼ਾਂ ਰੱਖੀਆਂ ਹਨ। ਪਹਿਲੀ ਤਜਵੀਜ਼ ਮੁਤਾਬਕ ਗੈਰ-ਯੂਰਪੀ ਕਾਮੇ ਜਿਨ੍ਹਾਂ ਦੀ ਯੂ.ਕੇ. ਵਿੱਚ ਪੰਜ ਸਾਲਾ ਮਿਆਦ ਪੁੱਗਣ ’ਤੇ ਸਾਲਾਨਾ ਆਮਦਨ 31 ਹਜ਼ਾਰ ਪੌਂਡ ਤੋਂ ਘੱਟ ਹੋਵੇਗੀ। ਉਨ੍ਹਾਂ ਨੂੰ ... Read Full Story
|
ਸੀਰੀਆ ਵਿਚ ਸੰਘਰਸ਼ ਦੌਰਾਨ ਹੁਣ ਤਕ 6200 ਮੌਤਾਂ
ਬੈਰੂਤ, ਸੀਰੀਆ ਵਿਚ ਬੀਤੇ ਕਈ ਮਹੀਨਿਆਂ ਤੋਂ ਚੱਲ ਰਹੇ ਸਰਕਾਰ ਵਿਰੋਧੀ ਵਿਖਾਵਿਆਂ ਦੌਰਾਨ ਸੰਘਰਸ਼ ਵਿਚ ਸੈਂਕੜੇ ਬੱÎਚਿਆਂ ਸਮੇਤ 6200 ਤੋਂ ਵੱਧ ਵਿਅਕਤੀ ਮਾਰੇ ਗਏ ਹਨ। ਬਰਤਾਨੀਆ ਦੇ ਇਕ ਮਨੁੱਖੀ ਅਧਿਕਾਰ ਸੰਗਠਨ ਨੇ ਸ਼ੁੱਕਰਵਾਰ ਆਪਣੀ ਰਿਪੋਰਟ ਵਿਚ ਦੱÎਸਿਆ ਕਿ ਸੀਰੀਆ ਵਿਚ ਰਾਸ਼ਟਰਪਤੀ ਅਸਦ ਨੂੰ ਹਟਾਉਣ ਨੂੰ ਲੈ ਕੇ ਛਿੜੀ ਖਾਨਾਜੰਗੀ 'ਚ ਫ਼ੌਜੀਆਂ ਅਤੇ ਅਸਦ ਦੇ ਵਫਾਦਾਰ ਫ਼ੌਜੀਆਂ ਵਿਚਾਲੇ ਹੋਏ ਸੰਘਰਸ਼ ਵਿਚ 6237 ਨਾਗਰਿਕਾਂ ਅਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ... Read Full Story
|
ਕਾਲੇ-ਗੋਰੇ ਦੇ ਭੇਦ ਨੇ ਕਰ ਦਿੱਤੇ ਜ਼ਖ਼ਮ ਹਰੇ
ਲੰਡਨ, ਅੱਜ ਤੇ ਬੀਤੇ ਸਮੇਂ ਦੇ ਬਰਤਾਨੀਆ ਵਿੱਚ ਸਭ ਤੋਂ ਵੱਡਾ ਫਰਕ ਇਹੀ ਹੈ ਕਿ ਪਹਿਲਾਂ ਇੱਥੇ ਚਿੱਟੀ ਚਮੜੀ ਵਾਲੇ ਆਪਣੇ-ਆਪ ਨੂੰ ‘ਦਾਤੇ’ ਤੇ ਦੂਜਿਆਂ ਨੂੰ ‘ਗੁਲਾਮ’ ਤੋਂ ਘੱਟ ਨਹੀਂ ਸੀ ਸਮਝਦੇ। ਇਸ ਵੇਲੇ ਹਾਲਾਤ ਕਾਫੀ ਸੁਧਰ ਗਏ ਹਨ, ਪਰ ਪੂਰੀ ਤਰ੍ਹਾਂ ਨਹੀਂ। ਕਾਨੂੰਨ ਵੀ ਕਈ ਵਾਰ ‘ਨਸਲਵਾਦ’ ਅੱਗੇ ਦਬਿਆ ਜਿਹਾ ਲਗਦਾ ਹੈ। ਇਸ ਵੇਲੇ ਇੱਥੇ ਜਿਹੜਾ ਮੁਕੱਦਮਾ ਚੱਲ ਰਿਹਾ ਹੈ ਉਸ ਨੇ ਭਾਰਤੀਆਂ ਤੇ ਹੋਰ ਨਸਲਾਂ ਦੇ ਲੋਕਾਂ ਦੇ ਜ਼ਖ਼ਮ ਹਰੇ ਕਰ ਦਿੱਤੇ ਹਨ। ਇਨ੍ਹਾਂ ਅੱਗੇ ਉਹ ਸਾਰੀ ਤਸਵੀਰ ਘੰੁਮ ਰਹੀ ਹੈ ਕਿ ਕਿਸ ਤਰ੍ਹਾਂ ਗੋਰੇ ਉਨ੍ਹਾਂ ਉਪਰ ਜ਼ੁਲਮ ਕਰਦੇ ਸਨ।
ਗੱਲ ਅੱਜ ਤੋਂ 18 ਸਾਲ ਪੁਰਾਣੀ ... Read Full Story
|
ਬਰਤਾਨੀਆ ਵਿਚ 22 ਗ਼ੈਰਕਾਨੂੰਨੀ ਭਾਰਤੀ ਕਾਮੇ ਗ੍ਰਿਫ਼ਤਾਰ
ਲੰਡਨ, ਪਿਛਲੇ ਪੰਜ ਹਫਤਿਆਂ ਵਿਚ ਬਰਤਾਨੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਦੇਸ਼ ’ਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ 22 ਭਾਰਤੀਆਂ ਨੂੰ ਕਾਬੂ ਕੀਤਾ ਹੈ ਤੇ ਹੁਣ ਬਰਤਾਨਵੀ ਬਾਰਡਰ ਏਜੰਸੀ ਇਨ੍ਹਾਂ ਨੂੰ ਵਾਪਸ ਭੇਜਣ ਲਈ ਕੰਮ ਕਰ ਰਹੀ ਹੈ। ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਦੇ ਇਹ ਕਾਮੇ ਇੰਗਲੈਂਡ, ਵੇਲਜ਼ ਤੇ ਸਕਾਟਲੈਂਡ ਵਿਚ ਕਾਰੋਬਾਰਾਂ ਤੇ ਪ੍ਰਾਈਵੇਟ ਸਿਰਨਾਵਿਆਂ ’ਤੇ ਮਾਰੇ ਛਾਪਿਆਂ ਦੌਰਾਨ ਫੜੇ ਗਏ। ਇਨ੍ਹਾਂ ਕਾਰੋਬਾਰਾਂ ਦੇ ਮਾਲਕਾਂ ਨੂੰ ਹੁਣ ਹਰੇਕ ਗੈਰ-ਕਾਨੂੰਨੀ ਵਰਕਰ ਲਈ 10,000 ਪੌਂਡ ਜੁਰਮਾਨਾ ਅਦਾ ਕਰਨਾ ਪਏਗਾ ਜਾਂ ਫਿਰ ਉਹ ਇਹ ਸਿੱਧ ਕਰਨਗੇ ਕਿ ਉਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ... Read Full Story
|
ਬਰਤਾਨੀਆ ਪੁਲੀਸ ਵੱਲੋਂ ਅਤਿਵਾਦ ਦੇ ਦੋਸ਼ਾਂ ਤਹਿਤ ਛੇ ਗ੍ਰਿਫ਼ਤਾਰ
ਲੰਡਨ,ਬਰਤਾਨੀਆ ਦੀ ਪੁਲੀਸ ਨੇ ਅਤਿਵਾਦ ਦੇ ਦੋਸ਼ਾਂ ਤਹਿਤ ਛੇ ਪਾਕਿਸਤਾਨੀਆਂ ’ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ।
ਪੱਛਮੀ ਮਿਡਲੈਂਡਜ਼ ਪੁਲੀਸ ਨੇ ਦੱਸਿਆ ਕਿ ਇਨ੍ਹਾਂ ’ਚੋਂ ਚਾਰ ਵਿਅਕਤੀਆਂ ਨੂੰ ਪਿਛਲੇ ਹਫਤੇ ਬਰਮਿੰਘਮ ਇਲਾਕੇ ’ਚੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ’ਤੇ ਯੂ.ਕੇ. ’ਚ ਅਤਿਵਾਦ ਫੈਲਾਉਣ ਦੀ ਤਿਆਰੀ ਕਰਨ ਦਾ ਦੋਸ਼ ਸੀ ਤੇ ਇਨ੍ਹਾਂ ’ਚੋਂ ਦੋ ਉਹ ਹਨ, ਜੋ ਆਪਣੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੇ। ਇਨ੍ਹਾਂ ਵਿਅਕਤੀਆਂ ਦੀ ਉਮਰ 25 ਤੋਂ 32 ਸਾਲ ਸੇ ਦਰਮਿਆਨ ਹੈ ਤੇ ਇਨ੍ਹਾਂ ਨੂੰ ਅੱਜ ਪੱਛਮੀ ਲੰਡਨ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਨ੍ਹਾਂ ’ਚੋਂ ਇਰਫਾਨ ... Read Full Story
|
ਬਰਤਾਨੀਆ ਵਿਚ ਰੁਜ਼ਗਾਰ ਪ੍ਰਾਪਤ ਵਿਦੇਸ਼ੀਆਂ ਦੀ ਗਿਣਤੀ ਵਧੀ
ਲੰਡਨ,ਬਰਤਾਨੀਆ ਵਿਚ ਇਸ ਵਰ੍ਹੇ ਅਪਰੈਲ ਤੋਂ ਜੂਨ ਤਕ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ, ਜਿਨ੍ਹਾਂ ਵਿਚ ਭਾਰਤੀ ਵੀ ਸ਼ਾਮਲ ਹਨ, ਦੀ ਗਿਣਤੀ ਵਧੀ ਹੈ ਜਦਕਿ ਇਸ ਸਮੇਂ ਦੌਰਾਨ ਨੌਕਰੀ ਪ੍ਰਾਪਤ ਕਰਨ ਵਾਲੇ ਇੰਗਲੈਂਡ ਦੇ ਜਾਇਆਂ ਦੀ ਗਿਣਤੀ ਘਟੀ ਹੈ। ਆਫਿਸ ਫਾਰ ਨੈਸ਼ਨਲ ਸਟੈਟਿਕਸ (ਓ.ਐਨ.ਐਸ.) ਵੱਲੋਂ ਛਾਪੇ ਅੰਕੜਿਆਂ ਕਾਰਨ ਬਰਤਾਨੀਆ ਵਿਚ ਹੁਨਰ ਦੀ ਘਾਟ ਬਾਰੇ ਚਿੰਤਾ ਖੜ੍ਹੀ ਹੋ ਗਈ ਹੈ, ਜਿਸ ਕਾਰਨ ਵਿਦੇਸ਼ੀਆਂ ਨੂੰ ਵੱਧ ਨੌਕਰੀਆਂ ਪ੍ਰਾਪਤ ਹੋਈਆਂ।
ਚਾਂਸਲਰ ਜੌਰਜ ਔਸਬੌਰਨ ਨੇ ਕਿਹਾ ਕਿ ਓ.ਐਨ.ਐਸ. ਦੇ ਅੰਕੜੇ ‘ਨਿਰਾਸ਼’ ਕਰਨ ਵਾਲੇ ਹਨ ਪਰ ਹਾਲੇ ਵੀ ਹੋਰ ਰੁਜ਼ਗਾਰ ਪੈਦਾ ਕੀਤੇ ਜਾ ... Read Full Story
|
ਖਾਤਿਆਂ ਵਿਚ ਫ਼ਰਜ਼ੀ ਰਕਮਾਂ ਦਿਖਾ ਕੇ ਬਰਤਾਨੀਆ ਜਾ ਰਹੇ ਨੇ ਪੰਜਾਬੀ
ਲੰਡਨ, 23 ਦਸੰਬਰ (ਦੋਆਬਾ ਨਿਊਜ਼ ਸਰਵਿਸ) ਹਜ਼ਾਰਾਂ ਭਾਰਤੀ ਵਿਦਿਆਰਥੀ ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਹਨ, ਫ਼ਰਜ਼ੀ ਦਸਤਾਵੇਜ਼ਾਂ ’ਤੇ ਵੀਜ਼ੇ ਲੈ ਕੇ ਬਰਤਾਨੀਆ ਵਿਚ ਦਾਖ਼ਲ ਹੋ ਰਹੇ ਹਨ। ਇਹ ਦਾਅਵਾ ਇਕ ਮੀਡੀਆ ਰੀਪੋਰਟ ਵਿਚ ਕੀਤਾ ਗਿਆ। ਵਿਦੇਸ਼ੀ ਏਜੰਟ ਭਾਰਤੀ ਵਿਦਿਆਰਥੀਆਂ ਨੂੰ 10500 ਪੌਂਡ ਦਾ ਕਰਜ਼ਾ ਦਿਵਾਉਣ ਦੀ ਪੇਸ਼ਕਸ਼ ਕਰਦੇ ਹਨ ਤਾਕਿ ਉਹ ਬਰਤਾਨੀਆ ਦੀ ਬਾਰਡਰ ਏਜੰਸੀ ਨੂੰ ਸੰਤੁਸ਼ਟ ਕਰ ਸਕਣ ਕਿ ਉਨ੍ਹਾਂ ਦੇ ਬੈਂਕ ਖਾਤੇ ਵਿਚ ਫ਼ੀਸ ਅਦਾ ਕਰਨ ਅਤੇ ਉਥੇ ਰਹਿਣ ਲਈ ਕਾਫ਼ੀ ਰਕਮ ਮੌਜੂਦ ਹੈ। ਇਹ ਪੈਸਾ ਮੁੜ ਕਰਜ਼ਾ ਦੇਣ ਵਾਲੇ ਕੋਲ ਪਹੁੰਚ ਜਾਂਦਾ ਹੈ। ਇਸ ਰਕਮ ਨੂੰ ਸਿਰਫ਼ ਬੈਂਕ ਖਾਤਿਆਂ ਵਿਚ ਦਿਖਾਉਣ ... Read Full Story
|