Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬਰਨਾਲਾ"
ਸ਼ਰਾਬ ਚਾਰ ਲੱਖ ਦੀ ਫੜੀ, ਜੁਰਮਾਨਾ ਲੱਗ ਗਿਆ 15 ਲੱਖ ਰੁਪਏ

ਬਰਨਾਲਾ, ਬੀਤੇ ਦਿਨੀਂ ਪਿੰਡ ਮੌੜ ਨਾਭਾ ਦੇ ਇੱਕ ਸ਼ਰਾਬ ਦੇ ਠੇਕੇ ਤੋਂ ਕਬਜ਼ੇ ਵਿੱਚ ਲਈ ਗਈ 300 ਪੇਟੀਆਂ ਸ਼ਰਾਬ ‘ਤੇ ਟੈਕਸ ਤੇ ਆਬਕਾਰੀ ਵਿਭਾਗ ਨੇ 14 ਲੱਖ 95 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ, ਜਦ ਕਿ ਸ਼ਰਾਬ ਦੀ ਅਸਲ ਕੀਮਤ ਚਾਰ ਲੱਖ ਰੁਪਏ ਹੈ। ਜਦ ਵਿਭਾਗੀ ਟੀਮ ਨੇ ਛਾਪਿਆ ਮਾਰਿਆ ਤਾਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਟਰੱਕ ਵਿੱਚ ਅਨਲੋਡ ਕੀਤੀਆਂ ਜਾ ਰਹੀਆਂ ਸਨ। ਆਬਕਾਰੀ ਇੰਸਪੈਕਟਰ ਦੀਪਿਕਾ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਠੇਕੇਦਾਰ ਸੁਰੇਸ਼ ਕੁਮਾਰ ਨਿਵਾਸੀ ਤਪਾ ਦੇ ਠੇਕੇ ‘ਤੇ ਵੱਖ-ਵੱਖ ਅੰਗਰੇਜ਼ੀ ਬ੍ਰਾਂਡ ਦੀਆਂ 300 ਪੇਟੀਆਂ ਸ਼ਰਾਬ ਉਤਾਰੀ ਜਾ ਰਹੀ ...
Read Full Story


ਗੋਬਿੰਦਪੁਰਾ ਵੱਲ ਕੂਚ ਕਰਦੇ ਸੈਂਕੜੇ ਕਿਸਾਨ ਗ੍ਰਿਫਤਾਰ

ਧਨੌਲਾ/ਮਾਨਸਾ, ਪਿੰਡ ਗੋਬਿੰਦਪੁਰਾ ਵਿਖੇ ਕਿਸਾਨਾਂ ਦੀ ਜ਼ਮੀਨ ਸਰਕਾਰ ਵਲੋਂ ਨਿੱਜੀ ਕੰਪਨੀ ਨੂੰ ਐਕਵਾਇਰ ਕਰਵਾਉਣ ਸੰਬੰਧੀ ਰੋਸ ਜ਼ਾਹਿਰ ਕਰਨ ਗੋਬਿੰਦਪੁਰਾ ਨੂੰ ਜਾਂਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲਾ ਲੀਡਰਸ਼ਿਪ ਦੀ ਅਗਵਾਈ ਵਿਚ ਕਰੀਬ 400 ਕਿਸਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਅੱਜ ਕਾਲੇਕੇ ਦੇ ਗੁਰਦੁਆਰਾ ਸਾਹਿਬ ਵਿਚ ਬਰਨਾਲਾ ਜ਼ਿਲੇ ਦੇ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨਾਂ ਨੇ ਮੀਟਿੰਗ ਕੀਤੀ ਅਤੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸਾਹਿਬ ਤੋਂ ਕਾਲੇਕੇ ਭੀਖੀ ਰੋਡ ਸੂਏ ਦੇ ਪੁਲ ਉਪਰ ਐਸ. ਐੱਸ.ਪੀ. ਬਰਨਾਲਾ ਗੁਰਪ੍ਰੀਤ ਸਿੰਘ ...
Read Full Story


ਬਾਦਲ ਨੂੰ ਹਰਾਉਣ ਲਈ ਦੂਸਰੇ ਦਲਾਂ ਨਾਲ ਸਮਝੌਤਾ ਕਰਾਂਗੇ-ਬਰਨਾਲਾ

ਅੰਮ੍ਰਿਤਸਰ- ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਕਿਸੇ ਵੀ ਦੂਸਰੇ ਅਕਾਲੀ ਦਲ ਨਾਲ ਸਮਝੌਤਾ ਕਰ ਸਕਦੀ ਹੈ। ਅੰਮ੍ਰਿਤਸਰ ਵਿੱਚ ਇੱਕ ਬੈਠਕ ਦੌਰਾਨ ਬਰਨਾਲ ਨੇ ਕਿਹਾ ਕਿ ਪੰਜਾਬ ਪੀਪਲਜ਼ ਪਾਰਟੀ ਨਾਲ ਸਮਝੌਤੇ ਬਾਰੇ ਵੀ ਸੋਚ ਵਿਚਾਰ ਕੀਤੀ ਜਾ ਰਹੀ ਹੈ। ਸ਼ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਵਰਕਰਾਂ ਤੇ ਹਮਲਿਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਕਾਨੂੰਨ ਅਵਸਥਾ ਚੌਪਟ ਹੋ ਚੁੱਕੀ ਹੈ। ਉਨ੍ਹਾਂ ਨੇ ਪਰਦੀਪ ਸਿੰਘ ਵਾਲੀਆ ਨੂੰ ...
Read Full Story


ਆਮਦਨ ਕਰ ਵਿਭਾਗ ਵੱਲੋਂ ਗਗਨਜੀਤ ਬਰਨਾਲਾ ਦੀ ਕੋਠੀ ’ਤੇ ਛਾਪਾ

ਚੰਡੀਗੜ੍ਹ,ਅੱਜ ਇਨਕਮ ਟੈਕਸ ਵਿਭਾਗ ਵੱਲੋਂ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦੀ ਇੱਥੇ ਸੈਕਟਰ-8 ਸਥਿਤ ਕੋਠੀ ’ਤੇ ਛਾਪਾ ਮਾਰ ਕੇ ਕੋਠੀ ਨੂੰ ਸੀਲ ਕਰ ਦਿੱਤਾ। ਸੂਤਰਾਂ ਅਨੁਸਾਰ ਅੱਜ ਰਾਤ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਇੱਥੇ ਗਗਨਜੀਤ ਸਿੰਘ ਬਰਨਾਲਾ ਦੀ ਕੋਠੀ ’ਤੇ ਛਾਪਾ ਮਾਰਿਆ। ਉਦੋਂ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ। ਇਸ ਟੀਮ ਨੇ ਲੰਬਾ ਸਮਾਂ ਉੱਥੇ ਰਹਿ ਕੇ ਸ੍ਰੀ ਬਰਨਾਲਾ ਦੀ ਉਡੀਕ ਕੀਤੀ ਪਰ ਜਦੋਂ ਸ੍ਰੀ ਬਰਨਾਲਾ ਦੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਨਾ ਪੁੱਜਿਆ ਤਾਂ ਇਨਕਮ ਟੈਕਸ ...
Read Full Story


ਮਰੀਜ਼ ਵੱਲੋਂ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ

ਸੰਗਰੂਰ,ਇਥੇ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਵਾਰਡ ’ਚ ਸਵੇਰੇ ਦਾਖਲ ਹੋਏ ਇੱਕ 35 ਸਾਲਾ ਮਰੀਜ਼ ਨੇ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਕਥਿਤ ਤੌਰ ’ਤੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਬਰਨਾਲਾ ਪੁਲੀਸ ਤੋਂ ਤੰਗ ਆ ਕੇ ਉਸ ਦੇ ਪਤੀ ਨੇ ਆਤਮ ਹੱਤਿਆ ਕੀਤੀ ਹੈ। ਇਥੇ ਹਸਪਤਾਲ ਵਿਖੇ ਰੇਖਾ ਪਤਨੀ ਨਵੀਨ ਵਾਸੀ ਕੱਚਾ ਕਾਲਜ ਰੋਡ ਬਰਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਪਤੀ ਨਵੀਨ ਦੀ ਮੌਤ ਲਈ ਬਰਨਾਲਾ ਪੁਲੀਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਦੱਸਿਆ ਕਿ ਉਹ ਨਵਾਂ ਮਕਾਨ ਬਣਾ ਰਹੇ ਹਨ, ਪੁਲੀਸ ਇਸੇ ਬਹਾਨੇ ਉਸ ਦੇ ਪਤੀ ...
Read Full Story


ਅੰਕੜਿਆਂ ਦਾ ਸੱਚ : ਪੰਜਾਬ ਚ 5 ਮਹੀਨਿਆਂ ਦੌਰਾਨ 13 ਹਜ਼ਾਰ ਧੀਆਂ ਮਾਵਾਂ ਦੀਆਂ ਕੁੱਖਾਂ ਵਿੱਚੋਂ ਲਾਪਤਾ

ਮਾਦਾ ਭਰੂਣ ਹੱਤਿਆ ਦੇ ਮੁੱਦੇ ਨੂੰ ਕੈਸ਼ ਕਰਨ ਲਈ ਪੰਜਾਬ ਵਿੱਚ ਕੁਝ ਬੀਬੀਆਂ ਦਮਗਜੇ਼ ਤਾਂ ਬਹੁਤ ਮਾਰ ਰਹੀਆਂ ਹਨ ਇੱਥੋਂ ਦੇ ਲੋਕਾਂ ਵਿੱਚ ਭਰੂਣ ਹੱਤਿਆ ਨੂੰ ਰੋਕਣ ਦਾ ਅਮਲੀ ਕਾਰਜ਼ ਹਾਲੇ ਉਨੇ ਨਹੀਂ ਹੋਏ ਜਿੰਨੇ ਚਾਹੀਦੇ ਹਨ ।ਸੂਚਨਾ ਅਧਿਕਾਰ ਐਕਟ ਅਧੀਨ ਪ੍ਰਾਪਤ ਹੋਏ ਅੰਕੜੇ ਬੋਲਦੇ ਹਨ ਕਿ ਚਾਲੂ ਵਰ੍ਹੇ ਦੇ ਪੰਜ ਮਹੀਨਿਆਂ ਵਿੱਚ ਹੀ ਸੂਬੇ ਦੀਆਂ ਗਰਭਵਤੀ ਔਰਤਾਂ ਦੀਆਂ ਕੁੱਖਾਂ ਵਿੱਚੋਂ 13 ਹਜ਼ਾਰ ਲੜਕੀਆਂ ਲਾਪਤਾ ਹਨ। ਜਨਵਰੀ ਤੋਂ ਮਈ ਤੱਕ ਸੂਬੇ ਵਿੱਚ ਲੜਕਿਆਂ ਦੇ ਮੁਕਾਬਲੇ 13131 ਲੜਕੀਆਂ ਘੱਟ ਪੈਦਾ ਹੋਈਆਂ ਹਨ। ਸਿਹਤ ਵਿਭਾਗ ਇਸ ਬਾਰੇ ਖਾਮੋਸ ਹੈ ਕਿ ਰਾਜ ਵਿੱਚ ਲੜਕੀਆਂ ...
Read Full Story


ਕਤਲ ਦੇ ਮਾਮਲੇ ’ਚੋਂ ਬਾਇੱਜ਼ਤ ਬਰੀ

ਬਰਨਾਲਾ, 5 ਫਰਵਰੀ (ਸਤਬਚਨ ਸਿੰਘ)-ਸ੍ਰੀ ਵਿਵੇਕ ਪੁਰੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਤਲ ਦੇ ਮਾਮਲੇ ਵਿਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ। ਜਾਣਕਾਰੀ ਮੁਤਾਬਕ ਸਵਰਨੋ ਨਾਂਅ ਦੀ ਔਰਤ ਨੇ ਰਾਜ ਰਾਣੀ ਅਤੇ ਉਸਦੇ ਭਰਾ ਨੂੰ ਰਕਮ ਉਧਾਰ ਦਿੱਤੀ ਸੀ ਪੰਤੂ 12 ਅਗਸਤ 2008 ਨੂੰ ਉਕਤ ਔਰਤ ਤੇ ਉਸਦੀ ਲੜਕੀ ਰਕਮ ਵਾਪਸ ਲੈਣ ਗਈਆਂ ਉਥੇ ਸਵਰਨੋ ਦਾ ਝਗੜਾ ਹੋ ਗਿਆ ਤੇ ਬਲਜੀਤ ਸਿੰਘ ਨੇ ਉਸਦੇ ਗਲ ’ਚ ਕੱਪੜਾ ਪਾ ਕੇ ਗਲ ਘੁੱਟ ਦਿੱਤਾ ਤੇ ਜਿਸਦੀ ਮੌਤ ਹੋ ਗਈ। ਇਸ ਸਬੰਧੀ ਚਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਤਪਾ ਵਿਖੇ ਮਾਮਲਾ ਦਰਜ ਹੋਇਆ। ਬਹਿਸ ਦੌਰਾਨ ਮੁਲਜ਼ਮ ਦੇ ਸਫਾਈ ਪੱਖ ਦੇ ਵਕੀਲ ਸ: ...
Read Full Story


ਪਟਿਆਲਾ ਵਿਖੇ ਫੌਜ ਵਿੱਚ ਭਰਤੀ ਰੈਲੀ 3 ਫਰਵਰੀ ਤੋਂ 10 ਫਰਵਰੀ ਤੱਕ

ਜਲੰਧਰ, 3 ਫਰਵਰੀ (ਪੀ. ਆਈ. ਬੀ.)- ਭਾਰਤੀ ਫੌਜ ਦੇ ਡਾਇਰੈਕਟਰ ਭਰਤੀ ਕਰਨਲ ਆਰ.ਸੀ. ਕਟੋਚ ਨੇ ਦੱਸਿਆ ਕਿ ਭਾਰਤੀ ਫੌਜ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ ਡਿਊਟੀ, ਸਿਪਾਹੀ ਕਲਰਕ, ਸਟੋਰ ਕੀਪਰ ਤਕਨੀਕੀ ਅਤੇ ਸਿਪਾਹੀ ਨਰਸਿੰਗ ਸਹਾਇਕ ਦੀਆਂ ਅਸਾਮੀਆਂ ਲਈ ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਖੁੱਲੀ ਭਰਤੀ ਰੈਲੀ 3 ਫਰਵਰੀ ਤੋਂ 10 ਫਰਵਰੀ ਤੱਕ ਪਟਿਆਲਾ ਵਿਖੇ (ਸਾਹਮਣੇ ਫਲਾਇੰਗ ਕਲੱਬ) ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਵਾਸਤੇ ਉਮੀਦਵਾਰ ਦੀ ਵਿਦਿਅਕ ਯੋਗਤਾ 45 ਫੀਸਦੀ ਅੰਕਾਂ ਨਾਲ 10ਵੀਂ ਪਾਸ, ਉਮਰ ਸਾਢੇ 17 ...
Read Full Story


"ਸਵਾਲ"

ਖੜ੍ਹਾ ਭਵਿੱਖ ਸਵਾਲੀ ਬਣਿਆਂ, ਵਰਤਮਾਨ ਅਣਜਾਣ ਜਿਹਾ ਜਿੰਦਗੀ ਇਕ ਪਹੇਲੀ ਬਣਗੀ, ਮੈਥੋਂ ਬੁੱਝੀ ਜਾਵੇ ਨਾ ਵੇਂਹਦਿਆਂ-ਵੇਂਹਦਿਆਂ ਚੌਂਕ ਚੁਰਾਹੇ, ਸ਼ਰੇਆਮ ਇਕ ਲਾਸ਼ ਰੁਲੀ ਕਿਧਰੇ ਮੈਂ ਵੀ ਲਾਸ਼ ਨਾ ਬਣਜਾਂ, ਕੋਈ ਡਰਦਾ ਲਾਂਬੂ ਲਾਵੇ ਨਾ ਬੁੱਢੇ ਬਾਪੂ ਦੀ ਡੰਗੋਰੀ, ਤਾਰਾ ਮਾਂ ਦੀਆਂ ਅੱਖਾਂ ਦਾ ਬਣ ਗਿਆ ਕਿੰਝ ਲਾਵਾਰਿਸ਼ ਇਥੇ, ਕਿਉਂ ਕੋਈ ਹੱਕ ਜਤਾਵੇ ਨਾ ਘਰ-ਘਰ ਪੈਂਦੇ ਪਿੱਟ ਸਿਆਪੇ, ਵੈਣ ਸੁਣੀਂਦੇ ਕੰਨਾਂ ’ਚ ਦੇਸ਼ ਹੋਇਆ ਪ੍ਰਦੇਸ਼ ਕੋਈ ਅੱਜ, ਰੋਂਦਿਆ ਤਾਈਂ ਵਰਾਵੇ ਨਾ ‘ਬਾਰ ਪਰਾਏ’ ਬੈਠੀ ਕਾਹਤੋਂ, ਕੌਮ ਤੇਰੀ ਦਸਮੇਸ਼ ਪਿਤਾ ਲੰਘੇ ਵੇਲੇ ਯਾਦ ਕਰਾਵੇਂ, ਜਿੰਦੜੀ ਕਿਉਂ ਪਛਤਾਵੇ ਨਾ ਗੁਰਾਂ ...
Read Full Story


ਓਦੋਂ

ਜਿੰਨ੍ਹਾਂ ਦੀਆਂ ਅੱਖਾਂ ਵਿਚ ਰੋੜ ਬਣ ਰੜਕਦਾ ਹਾਂ ਰਾਹ ’ਚੋਂ ਹਟਾਉਣ ਲਈ ਕੋਈ ਜੁਗਤ ਬਣਾਉਣਗੇ ਕਰਦੀਏ ਕਤਲ ਜਾਂ ਬਣਾਦੀਏ ਕੋਈ ਹਾਦਸਾ ਮਹਿਫਲਾਂ ’ਚ ਬੈਠ ਕੇ ਦਿਮਾਗ ਵੀ ਲੜਾਉਣਗੇ ਮਨੋ-ਮਨੀ ਵਿੰਨ੍ਹੀ ਵੇਖ, ਗੋਲੀਆਂ ਨਾ ਛਾਤੀ ਮੇਰੀ ਮਾਰ ਤਾੜੀ, ਇਕ ਵਾਰੀ ਜ਼ਰੂਰ ਮੁਸਕਰਾਉਣਗੇ ਭਾੜੇ ਦਿਆਂ ਟੱਟੂਆਂ ਨਾ, ਕਰਕੇ ਕੋਈ ਵਾਧ-ਘਾਟ ਛੇਤੀ ਇਹ ‘ਸ਼ੁਭ ਕੰਮ’ ਨੇਪਰੇ ਚੜਾਉਣਗੇ ਬਹਾਦਰ ਹੋਏ ਤਾਂ ਸ਼ਰੇਆਮ, ਕਰਨਗੇ ਕਬੂਲ ਕਤਲ ਕਾਇਰ ਰਹਿ ਕੇ ਹਾਦਸਾ, ਰਾਜ਼ ਇਹ ਛੁਪਾਉਣਗੇ ਮੇਰੀ ਮੌਤ ਵਾਲੀ ਜਦੋਂ ਖਬਰ ਨਸ਼ਰ ਹੋਣੀਂ ਸਾਰਿਆਂ ਤੋਂ ਪਹਿਲਾਂ ਯਾਰ ਉਹੀ ਭੱਜੇ ਆਉਣਗੇ ਕੀ ਸੀ ਉਮਰ ਅਜੇ, ਚੰਗਾ ਸੀ ਸੁਭਾਅ ਦਾ ...
Read Full Story


"ਕਹਾਣੀ"

ਤੁਰਦੇ ਫਿਰਦੇ ਰਾਹੀਆਂ ਕੋਲੋਂ, ਬੜੀਆਂ ਸੁਣ ਲੀਆਂ ਬਾਤਾਂ ਮੈਂ ਕਿਉਂ ਤੁਰ ਗਏ ਸੀ, ਘਰਬਾਰਾਂ ਨੂੰ ਛੱਡ ਕੇ ਮੇਰੇ ਹਾਣੀ ਨੀਂ ਤੀਰ ਵਾਲੇ ਉਸ ਬਾਬੇ ਨੇ ਦੱਸ, ਚੱਕਿਆ ਕਿਉਂ ਸੀ ਤੀਰ ਓਦੋਂ ਮਰਜੀਵੜਿਆਂ ਦੀ ਕਾਹਤੋਂ ਉਹਨੇ, ’ਕੱਠੀ ਕੀਤੀ ਢਾਣੀ ਨੀਂ ਮਹਿਤੇ ਵਾਲੇ ਡੇਰੇ ਕੋਲੋਂ, ਲਾਲ ਕਿਲਾ ਕਿਉਂ ਕੰਬਦਾ ਸੀ ਮਰਦ ਦੀ ਵੈਰਨ ਬਣ ਬੈਠੀ, ਕਿਉਂ ਦਿੱਲੀ ਵਾਲੀ ਰਾਣੀ ਨੀਂ ਗੁਰਾਂ ਦੇ ਨਾਮ ਤੇ ਵਸਦਾ-ਰਸਦਾ, ਸਦੀਆਂ ਤੋਂ ਪੰਜਾਬ ਜਿਹੜਾ ਕਾਹਤੋਂ ਹੋ ਗਿਆ ਬਾਗੀ, ਕੀਤੀ ਵੰਡ ਕਿਸੇ ਕਿਉਂ ਕਾਣੀ ਨੀਂ ਦੇਹਧਾਰੀਆਂ,ਦੰਭੀਆਂ,ਬਿਪਰਾਂ, ਵਿੰਨ੍ਹ ਨਿਸ਼ਾਨੇ ਲਾਏ ਨੀਂ ਸਾਜਿਸ਼ ਮੈਨੂੰ ਨਜ਼ਰੀਂ ਪੈਂਦੀ, ਜਦ ਵੇਖਾਂ ...
Read Full Story


ਮਹਿਬੂਬ ਨੂੰ

ਸੁਣ ਜਾਈਏ ਧਰਤ ਪੰਜਾਬ ਦੀਏ ਮੈਂ ਲਾਵਾਂ ਨਾ ਕੋਈ ਲਾਰਾ ਨੀਂ ਅਸੀਂ ਆਸ਼ਿਕ ਮੁੱਢੋਂ ਸੱਚ ਦੇ ਇਹ ਜੱਗ ਜਾਣਦਾ ਸਾਰਾ ਨੀਂ ਸਾਡੀ ਹੀਰ ਆਉਂਦੀ ਏ ਅਰਸ਼ ਤੋਂ ਸਾਡਾ ਵੱਖਰਾ ਤਖ਼ਤ ਹਜ਼ਾਰਾ ਨੀਂ ਅਸੀਂ ਚਾਰ ਨਾ ਸਕਦੇ ਮੱਝੀਆਂ ਨਾ ਚਾਕ ਸਦਾਉਣਾ ਬਾਰਾ ਨੀਂ ਛਾਂ ਜੁਲਫਾਂ ਦੀ ਨਾ ਲੋਚੀਏ ਸਾਡੇ ਸਿਰੀਂ ਚੱਲਦਾ ਆਰਾ ਨੀਂ ਜਿਹੜਾ ਲੰਘਿਆ ਮਾਛੀਵਾੜਿਓਂ ਸਾਡਾ ਇਕੋ ਯਾਰ ਪਿਆਰਾ ਨੀਂ.. .. .. .. .. ਸੁਖਦੀਪ ਸਿੰਘ ਬਰਨਾਲਾ ...
Read Full Story


ਪੰਥਕ ਮਸਲੇ

ਤਖ਼ਤ ਅਕਾਲ !!!... ਤਖ਼ਤ ਅਕਾਲ ਦਾ ਕੀ ਏ ਅਗਲਿਆਂ ਢਾਇਆ ਤੇ ਅਸੀਂ ਨਵਾਂ ਬਣਾਇਆ ਤੇ ਸਿੱਖ ਕਤਲੇਆਮ ਉਹ..... ਉਹ ਤਾਂ ਉਹਨਾਂ ਦੀ ਲਿਖੀ ਏਦਾਂ ਸੀ ਕੋਈ ਕੀ ਸਕਦੈ ਵਿਚਾਰੇ ਬਦਨਸੀਬ ਚਲੋ ਛੱਡੋ..... ਤੇ ਝੂਠੇ ਪੁਲਿਸ ਮੁਕਾਬਲੇ ਕੌਣ ਮੇਟ ਸਕਦੈ ਜੀ ਲਿਖੀਆਂ ਲੇਖਾਂ ਦੀਆਂ ਪਰ.....ਪਰ..... ਸਾਡੇ ਸਰੂਆਂ ਵਰਗੇ ਪੁੱਤਰ ਬਚਾਏ ਜਾ ਸਕਦੇ ਸੀ ਹਾਂ..... ਇੱਕ ਸ਼ਰਤ ’ਤੇ ਕਿਹੜੀ..... ਜੇ ਕੁਰਸੀ ’ਤੇ ਕਮੀਨਗੀ ਦਾ ਨਹੁੰ ਮਾਸ ਦਾ ਰਿਸ਼ਤਾ ਨਾ ਹੁੰਦਾ ਤੇ ਇਨ੍ਹਾਂ ਸਾਰੇ ਜ਼ੁਲਮਾਂ ਧੱਕੇਸ਼ਾਹੀਆਂ ਨਸ਼ਲਕੁਸ਼ੀਆਂ ਦੇ ਖ਼ਿਲਾਫ਼ ਸਾਨੂੰ ਚਾਹੀਦੈ ਇਨਸਾਫ਼ ਕਿਉਂ ਨਾਂ ਇੱਕ ਜੁੱਟ ਹੋ ਕੇ ਲੜੀਏ ਕੋਈ ਸਾਂਝਾ ਏਜੰਡਾ ...
Read Full Story


ਟਰਾਈਡੈਂਟ ਕੋਲੇ ਦੀ ਵਿਰੋਧੀ ਕਮੇਟੀ ਤੀਜੇ ਦਿਨ ਵੀ ਅੜੀ ਰਹੀ

ਬਰਨਾਲਾ, 9 ਦਸੰਬਰ (ਪੱਤਰ ਪ੍ਰੇਰਕ)-ਪ੍ਰਦੂਸ਼ਨ ਰੋਕੂ ਸੰਘਰਸ਼ ਕਮੇਟੀ ਬਰਨਾਲਾ ਵੱਲੋਂ ਅੱਜ ਤੀਸਰੇ ਦਿਨ ਵੀ ਰੇਲਵੇ ਸਟੇਸ਼ਨ ਬਰਨਾਲਾ ’ਤੇ ਰੋਸ ਧਰਨਾ ਦਿੱਤਾ ਗਿਆ। ਇਹ ਰੋਸ ਧਰਨਾ ਟਰਾਈਡੈਂਟ ਗਰੁੱਪ ਬਰਨਾਲਾ ਵੱਲੋਂ ਰੇਲਵੇ ਪਲੇਠੀ ’ਤੇ ਕੋਲਾ ਉਤਰਨ ਦੇ ਵਿਰੁੱਧ ਲਾਇਆ ਜਾ ਰਿਹਾ ਹੈ। ਧਰਨੇ ਵਿਚ ਅਕਾਲਗੜ੍ਹ ਬਸਤੀ ਦੇ ਉਹ ਔਰਤਾਂ, ਮਰਦ ਸ਼ਾਮਿਲ ਹਨ, ਜਿਨ੍ਹਾਂ ਨੂੰ ਕੋਲੇ ਦੀ ਉਡਦੀ ਰਾਖ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜਾਣਕਾਰੀ ਮੁਤਾਬਿਕ ਕੱਲ੍ਹ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਡਾ: ਹਰਕੇਸ਼ ਸਿੰਘ ਸਿੱਧੂ ਨੇ ਸੰਘਰਸ਼ ਕਮੇਟੀ ਦੇ ਆਗੂਆਂ ਸੰਦੀਪ ਜੇਠੀ, ਕਰਨ ਮੰਗਲਾ, ਪ੍ਰੇਮ ਕੁਮਾਰ ਅਤੇ ਬਲਜਿੰਦਰ ...
Read Full Story


1

Loading...

© 2012 punjabinfoline.com

punjab infoline arash info