Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬਲੋਚਿਸਤਾਨ"
ਹਿੰਦੂਆਂ ਲਈ ਸੁਰੱਖਿਅਤ ਨਹੀਂ ਰਿਹਾ ਬਲੋਚਿਸਤਾਨ

ਭਾਈਚਾਰੇ ਵੱਲੋਂ ਦੂਜੇ ਸੂਬਿਆਂ ਵੱਲ ਹਿਜਰਤ ਸ਼ੁਰੂ ਇਸਲਾਮਾਬਾਦ, ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸੂਬੇ ਤੋਂ ਖਦੇੜਨ ਦੇ ਯਤਨਾਂ ਤਹਿਤ ਪਿਛਲੇ ਚਾਰ ਸਾਲਾਂ ਦੌਰਾਨ 50 ਤੋਂ ਵੱਧ ਹਿੰਦੂਆਂ ਨੂੰ ਅਗਵਾ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਉਥੋਂ ਦੇ ਬਹੁ-ਗਿਣਤੀ ਹਿੰਦੂਆਂ ਨੇ ਸੂਬੇ ਵਿਚੋਂ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਬਲੋਚਿਸਤਾਨ ਦੇ ਮਨੁੱਖੀ ਅਧਿਕਾਰਾਂ ਅਤੇ ਘੱਟ ਗਿਣਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਬਸੰਤ ਲਾਲ ਗੁਲਸ਼ਨ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਸੂਬੇ ਵਿਚੋਂ 50 ਤੋਂ ਵੱਧ ਹਿੰਦੂ ਅਗਵਾ ਕੀਤੇ ਗਏ ਹਨ ...
Read Full Story


ਪਾਕਿ 'ਚ ਆਪਣੀ ਹੋਂਦ ਲਈ ਸੰਘਰਸ਼ ਕਰ ਰਹੇ ਹਨ ਬਲੋਚ

ਵਾਸ਼ਿੰਗਟਨ, ਬਲੋਚਿਸਤਾਨ ਵਿਚ ਸਵੈ-ਨਿਰਣੈ ਲਈ ਅਮਰੀਕੀ ਸੰਸਦ ਮੈਂਬਰਾਂ ਵਲੋਂ ਲਿਆਂਦੇ ਗਏ ਮਤੇ ਨੂੰ ਉਸਾਰੂ ਕਦਮ ਕਰਾਰ ਦਿੰਦੇ ਹੋਏ ਅਮਰੀਕਾ 'ਚ ਜਲਾਵਤਨੀ ਦੀ ਜ਼ਿੰਦਗੀ ਬਿਤਾ ਰਹੇ ਦੋ ਪ੍ਰਮੁੱਖ ਬਲੂਚ ਨੇਤਾਵਾਂ ਨੇ ਐਤਵਾਰ ਕਿਹਾ ਕਿ ਪਾਕਿਸਤਾਨ ਵਿਚ ਇਸ ਸੂਬੇ ਦੇ ਲੋਕ ਆਪਣੀ ਹੋਂਦ ਲਈ ਸੰਘਰਸ਼ ਕਰ ਰਹੇ ਹਨ। ਰਾਸ਼ਟਰਵਾਦੀ ਨੇਤਾ ਵਹੀਦ ਬਲੋਚ ਅਤੇ ਰਜ਼ਾਕ ਬਲੋਚ ਨੇ ਵੱਖ-ਵੱਖ ਇੰਟਰਵਿਊ ਦੌਰਾਨ ਭਾਸ਼ਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੀ ਵਾਰ ਇੰਝ ਲੱਗ ਰਿਹਾ ਹੈ ਕਿ ਵਿਸ਼ਵ ਭਾਈਚਾਰਾ ਖਾਸ ਕਰ ਕੇ ਅਮਰੀਕਾ ਨੇ ਬਲੋਚਿਸਤਾਨ ਦੇ ਲੋਕਾਂ ਦੀ ਆਵਾਜ਼ ਸੁਣੀ ਹੈ ਜਿਨ੍ਹਾਂ ਕਥਿਤ ਤੌਰ 'ਤੇ ...
Read Full Story


ਈਰਾਨ ਵਿਰੁੱਧ ਮੁਹਿੰਮ ਲਈ ਅਮਰੀਕਾ ਨੇ ਪਾਕਿ ਕੋਲੋਂ ਮੰਗਿਆ ਅੱਡਾ

ਇਸਲਾਮਾਬਾਦ, ਅਮਰੀਕਾ ਕਥਿਤ ਤੌਰ 'ਤੇ ਪਾਕਿਸਤਾਨ ਕੋਲੋਂ ਈਰਾਨ ਵਿਰੁੱਧ ਖੁਫੀਆ ਮੁਹਿੰਮ ਚਲਾਉਣ ਲਈ ਗਿਲਾਨੀ ਸਰਕਾਰ ਕੋਲੋਂ ਬਲੋਚਿਸਤਾਨ ਵਿਚ ਆਪਣਾ ਫੌਜੀ ਅੱਡਾ ਬਣਾਉਣ ਦੀ ਪ੍ਰਵਾਨਗੀ ਦੇਣ ਲਈ ਦਬਾਅ ਪਾ ਰਿਹਾ ਹੈ। ਅਮਰੀਕਾ ਆਪਣੀ ਸੰਸਦ ਦੀ ਪ੍ਰਤੀਨਿਧੀ ਸਭਾ ਵਿਚ ਬਲੋਚਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਉਸ ਨੂੰ ਖੁਦਮੁਖਤਾਰੀ ਦਿਤੇ ਜਾਣ ਦੀ ਮੰਗ ਕਰ ਰਿਹਾ ਹੈ। ਪਾਕਿਸਤਾਨਨਾਲ ਆਪਣੇ ਸੰਬੰਧਾਂ ਵਿਚ ਆਈ ਕੁੜੱਤਣ ਦੇ ਬਾਵਜੂਦ ਅਮਰੀਕਾ ਉਸ ਕੋਲੋਂ ਈਰਾਨ ਵਿਰੁੱਧ ਕਾਰਵਾਈ ਕਰਨ ਲਈ ਬਲੋਚਿਸਤਾਨ ਵਿਚ ਅੱਡੇ ਮੰਗ ਰਿਹਾ ਹੈ। ਆਈ. ਏ. ਈ. ਏ. ਦੀ ਜਾਂਚ ਟੋਲੀ ...
Read Full Story


ਬਲੋਚਿਸਤਾਨ ਦੀ ਆਜ਼ਾਦੀ ਲਹਿਰ ਨੂੰ ਸਮਰਥਨ ਨਹੀਂ ਦੇ ਰਿਹਾ ਅਮਰੀਕਾ

ਇਸਲਾਮਾਬਾਦ, ਪਾਕਿਸਤਾਨ ਦੇ ਆਗੂਆਂ ਵੱਲੋਂ ਕੀਤੀ ਸਖਤ ਨਿੰਦਾ ਤੋਂ ਬਾਅਦ ਅਮਰੀਕਾ ਨੇ ਅੱਜ ਕਿਹਾ ਕਿ ਉਹ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੀ ਆਜ਼ਾਦੀ ਨੂੰ ਸਮਰਥਨ ਨਹੀਂ ਦੇ ਰਿਹਾ। ਜ਼ਿਕਰਯੋਗ ਹੈ ਕਿ ਅਮਰੀਕੀ ਕਾਂਗਰਸ ਵਿਚ ਬਲੋਚਿਸਤਾਨ ਦੇ ਲੋਕਾਂ ਨੂੰ ਰਾਏਸ਼ੁਮਾਰੀ ਦਾ ਹੱਕ ਦੇਣ ਦੀ ਮੰਗ ਬਾਰੇ ਮਤਾ ਲਿਆਂਦੇ ਜਾਣ ’ਤੇ ਪਾਕਿਸਤਾਨ ਦੇ ਆਗੂਆਂ ਨੇ ਇਸ ਦੀ ਸਖਤ ਆਲੋਚਨਾ ਕੀਤੀ ਸੀ। ਅਮਰੀਕੀ ਦੂਤਘਰ ਦੇ ਬੁਲਾਰੇ ਰਾਬਰਟ ਰੇਨਜ਼ ਨੇ ਦੱਸਿਆ ਕਿ ਅਮਰੀਕਾ ਪਾਕਿਸਤਾਨ ਦੀ ਖੇਤਰੀ ਏਕਤਾ ਦਾ ਸਤਿਕਾਰ ਕਰਦਾ ਹੈ। ਕਾਂਗਰਸ ਮੈਂਬਰਾਂ ਵੱਲੋਂ ਵੱਖ-ਵੱਖ ਵਿਦੇਸ਼ੀ ਮੁੱਦਿਆਂ ਸਬੰਧੀ ਬਿੱਲ ...
Read Full Story


ਹਰ ਪਾਸੇ ਸਰਕਾਰੀ ਨਿਕੰਮੇਪਣ ਦਾ ਆਲਮ

ਥਲ ਸੈਨਾ ਮੁਖੀ ਵਿਜੇ ਕੁਮਾਰ ਸਿੰਘ ਵਲੋਂ ਆਪਣੀ ਜਨਮ ਮਿਤੀ ਦੇ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਦੀ ਸ਼ਰਨ 'ਚ ਜਾਣਾ ਕੀ ਇਸ਼ਾਰਾ ਕਰਦਾ ਹੈ? ਸਹੀ-ਗਲਤ ਦਾ ਫ਼ੈਸਲਾ ਅਦਾਲਤ ਦੇ ਅਧੀਨ ਹੈ ਪਰ ਮੋਟੇ ਤੌਰ 'ਤੇ ਇਹ ਯੂ. ਪੀ. ਏ.-2 ਦੇ ਕਾਰਜਕਾਲ 'ਚ ਫ਼ੈਸਲਾਹੀਣਤਾ ਦੀ ਸਥਿਤੀ ਕਾਰਨ ਫੈਲੀ ਅਰਾਜਕਤਾ ਦਾ ਨਤੀਜਾ ਹੈ। ਆਮ ਆਦਮੀ ਤੋਂ ਲੈ ਕੇ ਦੇਸ਼ ਦੇ ਉਦਯੋਗਪਤੀ, ਬੁੱਧੀਜੀਵੀ, ਕਾਨੂੰਨ ਮਾਹਿਰ, ਸਾਰੇ ਸਰਕਾਰੀ ਨਿਕੰਮੇਪਣ ਤੋਂ ਦੁਖੀ ਹਨ। ਦੇਸ਼ ਦੀਆਂ ਪ੍ਰਸਿੱਧ ਹਸਤੀਆਂ ਨੇ ਦੋ ਵਾਰ ਜਨਤਕ ਤੌਰ 'ਤੇ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਨੂੰ ਸੁਸਤੀ ਤੋੜਨ, ਸਰਕਾਰ 'ਚ ਪਾਈ ਜਾ ਰਹੀ ਫ਼ੈਸਲਾਹੀਣਤਾ ਨੂੰ ਖਤਮ ...
Read Full Story


ਬਲੋਚਿਸਤਾਨ 'ਚ ਅੱਤਵਾਦੀਆਂ ਹੱਥੋਂ 14 ਜਵਾਨਾਂ ਦੀ ਹੱਤਿਆ

ਇਸਲਾਮਾਬਾਦ, ਉੱਤਰ ਪੱਛਮੀ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਅੱਤਵਾਦੀਆਂ ਦੇ ਹਮਲੇ 'ਚ ਨੀਮ ਸੁਰੱਖਿਆ ਫੋਰਸਾਂ ਦੇ 14 ਜਵਾਨਾਂ ਦੀ ਵੀਰਵਾਰ ਮੌਤ ਹੋ ਗਈ। ਪਾਬੰਦੀਸ਼ੁਦਾ ਬਲੂਚ ਲਿਬਰੇਸ਼ਨ ਫਰੰਟ ਨੇ ਇਨ੍ਹਾਂ ਹੱਤਿਆਵਾਂ ਦੀ ਜ਼ਿੰਮੇਵਾਰੀ ਲਈ ਹੈ। ਮਿਲੀਆਂ ਖਬਰਾਂ ਮੁਤਾਬਕ ਨੀਮ ਸੁਰੱਖਿਆ ਫੋਰਸਾਂ ਦੇ ਜਵਾਨ 2 ਮੋਟਰ ਗੱਡੀਆਂ 'ਚ ਸਵਾਰ ਹੋ ਕੇ ਗਸ਼ਤ ਕਰ ਰਹੇ ਸਨ। ਨਾਲ ਲੱਗਦੀਆਂ ਪਹਾੜੀਆਂ 'ਤੇ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਤਿੰਨ ਪਾਸਿਓਂ ਹਮਲਾ ਕਰ ਦਿੱਤਾ। ਉਨ੍ਹਾਂ ਦੀ ਮੋਟਰ ਗੱਡੀ 'ਤੇ ਕਈ ਰਾਕੇਟ ਡਿੱਗੇ ਜਿਸ ਕਾਰਨ ਉਕਤ ਜਵਾਨਾਂ ਦੀ ਮੌਤ ਹੋ ਗਈ। ਅੱਤਵਾਦੀ ...
Read Full Story


ਪਾਕਿ 'ਚ ਹਿੰਸਾ, 16 ਹਲਾਕ

ਇਸਲਾਮਾਬਾਦ, ਪਾਕਿਸਤਾਨ ਵਿਚ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਵਿਚ 16 ਵਿਅਕਤੀਆਂ ਦੀ ਮੌਤ ਹੋ ਗਈ। ਅੱਜ ਬਲੋਚਿਸਤਾਨ ਵਿਚ ਹੋਏ ਦੋ ਬੰਬ ਧਮਾਕਿਆਂ ਵਿਚ ਸੁਰੱਖਿਆ ਫੋਰਸਾਂ ਦੇ 4 ਜਵਾਨਾਂ ਸਮੇਤ 5 ਵਿਅਕਤੀ ਮਾਰੇ ਗਏ। ਓਧਰ ਓਰਕਜੇਈ ਇਲਾਕੇ ਵਿਚ ਫੌਜ ਦੀ ਕਾਰਵਾਈ ਵਿਚ 11 ਅੱਤਵਾਦੀ ਮਾਰੇ ਗਏ। ਇਸ ਮੁਹਿੰਮ ਦੌਰਾਨ ਹੈਲੀਕਾਪਟਰਾਂ ਦੀ ਵੀ ਵਰਤੋਂ ਕੀਤੀ ਗਈ। ਹਵਾਈ ਹਮਲਿਆਂ ਵਿਚ ਅੱਤਵਾਦੀਆਂ ਦੇ ਕਈ ਟਿਕਾਣੇ ਨਸ਼ਟ ਕਰ ਦਿਤੇ ...
Read Full Story


ਪਾਕਿ ਹਵਾਈ ਫੌਜ ਦਾ ਜੈੱਟ ਡਿੱਗਿਆ, ਪਾਇਲਟ ਹਲਾਕ

ਇਸਲਾਮਾਬਾਦ, ਬਲੋਚਿਸਤਾਨ ਸੂਬੇ ਵਿਚ ਅੱਜ ਇਕ ਮਿਰਾਜ ਵੀ ਜੈੱਟ ਆਮ ਅਭਿਆਸ ਦੌਰਾਨ ਡਿੱਗਣ ਕਰਕੇ ਪਾਕਿਸਤਾਨੀ ਹਵਾਈ ਫੌਜ ਦੇ ਇਕ ਪਾਇਲਟ ਦੀ ਮੌਤ ਹੋ ਗਈ। ਕੋਈ ਤਕਨੀਕੀ ਨੁਕਸ ਪੈਣ ਕਾਰਨ ਇਹ ਜਹਾਜ਼ ਦੱਖਣ-ਪੱਛਮੀ ਸੂਬੇ ‘ਚ ਉਥਾਲ ਦੇ ਨੇੜੇ ਡਿੱਗਿਆ। ਉਂਜ ਇਸ ਕਾਰਨ ਧਰਤੀ ‘ਤੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਹਵਾਈ ਫੌਜ ਦੇ ਹੈੱਡਕੁਆਰਟਰਜ਼ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ...
Read Full Story


1

Loading...

© 2012 punjabinfoline.com

punjab infoline arash info