ਕਾਨੂੰਨ ਆਪਣਾ ਕੰਮ ਕਰੇਗਾ : ਬਾਂਸਲ
ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਕਿ ਆਈ. ਪੀ. ਐੱਲ. ਵਿਚ ਕਥਿਤ ਮੈਚ ਫਿਕਸਿੰਗ ਅਤੇ ਸਪਾਟ ਫਿਕਸਿੰਗ ਮਾਮਲੇ ਵਿਚ ਜੇਕਰ ਕਾਨੂੰਨ ਦੀ ਕੋਈ ਉਲੰਘਣਾ ਹੋਈ ਹੈ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਲੋਕ ਸਭਾ ਵਿਚ ਜ਼ੀਰੋ ਕਾਲ ਦੌਰਾਨ ਸਮਾਜਵਾਦੀ ਪਾਰਟੀ ਦੇ ਸ਼ੈਲੇਂਦਰ ਕੁਮਾਰ ਅਤੇ ਭਾਜਪਾ ਦੇ ਕੀਰਤੀ ਆਜ਼ਾਦ ਵਲੋਂ ਇਹ ਮੁੱਦਾ ਉਠਾਏ ਜਾਣ 'ਤੇ ਸੰਸਦੀ ਮਾਮਲਿਆਂ ਦੇ ਮੰਤਰੀ ਪਵਨ ਕੁਮਾਰ ਬਾਂਸਲ ਨੇ ਇਹ ਭਰੋਸਾ ਦਿੱਤਾ। ਬਾਂਸਲ ਨੇ ਕਿਹਾ ਕਿ ਅਸੀਂ ਵੀ ਓਨੇ ਹੀ ਚਿੰਤਤ ਹਾਂ ਜਿੰਨੇ ਤੁਸੀਂ ਹੋ। ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਕਲ ਵੀ ਇਸ ਮੁੱਦੇ ਨੂੰ ਉਠਾਇਆ ਸੀ ਅਤੇ ਅੱਜ ਇਸ ਮੁੱਦੇ 'ਤੇ ... Read Full Story
|
ਨਾਜਾਇਜ਼ ਟੀ. ਵੀ. ਚੈਨਲ ਦਿਖਾਉਣ ਵਾਲਿਆਂ ਦੀ ਸਜ਼ਾ ਵਧਾਏਗੀ ਸਰਕਾਰ
ਨਵੀਂ ਦਿੱਲੀ, ਨਾਜਾਇਜ਼ ਵਿਦੇਸ਼ੀ ਅਤੇ ਸਥਾਨਕ ਟੈਲੀਵਿਜ਼ਨ ਚੈਨਲ ਦਿਖਾਉਣ ਵਾਲੇ ਕੇਬਲ ਆਪਰੇਟਰਾਂ ਖਿਲਾਫ ਸਜ਼ਾ ਵਧਾਉਣ ਬਾਰੇ ਇਕ ਬਿੱਲ ਅੱਜ ਲੋਕ ਸਭਾ ਵਿਚ ਪੇਸ਼ ਕੀਤਾ ਗਿਆ।
ਸੰਸਦੀ ਕਾਰਜ ਮੰਤਰੀ ਪਵਨ ਕੁਮਾਰ ਬਾਂਸਲ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ ਵਿਨਿਯਮ ਦੂਜਾ ਸੋਧ ਬਿੱਲ ਸਦਨ ਵਿਚ ਪੇਸ਼ ਕੀਤਾ। ਬਿੱਲ ਵਿਚ ਅਜਿਹੇ ਵਿਦੇਸ਼ੀ ਅਤੇ ਸਥਾਨਕ ਟੈਲੀਵਿਜ਼ਨ ਚੈਨਲਾਂ ਨੂੰ ਕੇਬਲ ਨੈੱਟਵਰਕ ਜ਼ਰੀਏ ਦਿਖਾਉਣ 'ਤੇ ਸਜ਼ਾ ਵਧਾਉਣ ਦੀ ਵਿਵਸਥਾ ਕੀਤੀ ਗਈ ਹੈ ਜੋ ਭਾਰਤ ਵਿਚ ਪ੍ਰਸਾਰਨ ਲਈ ਰਜਿਸਟਰਡ ਨਹੀਂ ਹਨ। ਬਿੱਲ ਵਿਚ ਗੈਰ ਰਜਿਸਟਰਡ ਟੈਲੀਵਿਜ਼ਨ ਚੈਨਲਾਂ ਦਾ ਪ੍ਰਸਾਰਨ ਕਰਨ ਵਾਲੇ ਕੇਬਲ ਆਪਰੇਟਰਾਂ ... Read Full Story
|
ਸਰਕਾਰ ਇਸੇ ਸੈਸ਼ਨ 'ਚ ਲੋਕਪਾਲ ਬਿੱਲ ਪੇਸ਼ ਕਰੇਗੀ : ਬਾਂਸਲ
ਨਵੀਂ ਦਿੱਲੀ, ਲੋਕਪਾਲ ਬਿੱਲ ਬਾਰੇ ਪ੍ਰਧਾਨ ਮੰਤਰੀ ਵਲੋਂ ਸੱਦੀ ਗਈ ਸਰਵ ਪਾਰਟੀ ਬੈਠਕ 'ਚ ਇਕ ਰਾਏ ਨਾ ਬਣ ਸਕਣ ਦੀ ਗੱਲ ਨੂੰ ਮੰਨਦੇ ਹੋਏ ਸੰਸਦੀ ਮਾਮਲਿਆਂ ਬਾਰੇ ਮੰਤਰੀ ਪਵਨ ਕੁਮਾਰ ਬਾਂਸਲ ਨੇ ਵੀਰਵਾਰ ਉਮੀਦ ਪ੍ਰਗਟਾਈ ਕਿ ਸਰਕਾਰ ਪ੍ਰਸਤਾਵਿਤ ਬਿੱਲ ਨੂੰ ਸੰਸਦ ਦੇ ਸਰਦ ਰੁੱਤ ਸਮਾਗਮ ਦੌਰਾਨ ਹੀ ਪੇਸ਼ ਕਰ ਸਕੇਗੀ। ਬਾਂਸਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸੰਭਵ ਹੋਵੇਗਾ ਕਿ ਬੁੱਧਵਾਰ ਇਸ ਸੰਬੰਧੀ ਸਰਵ ਪਾਰਟੀ ਬੈਠਕ ਸੱਦੀ ਗਈ ਸੀ ਜਿਸ 'ਚ 35 ਪਾਰਟੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਸੀ। ਸਭ ਪਾਰਟੀਆਂ ਦੀ ਵੱਖ-ਵੱਖ ਰਾਏ ਸੀ। ਇਹ ਕਹਿਣਾ ਗਲਤ ਹੋਵੇਗਾ ਕਿ ਸਹਿਮਤੀ ਬਣ ਗਈ ਹੈ। ... Read Full Story
|
ਲੋਕਪਾਲ ਬਿੱਲ 20 ਨੂੰ ਪੇਸ਼ ਹੋਣ ਦੇ ਆਸਾਰ
ਨਵੀਂ ਦਿੱਲੀ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਲੋਕਪਾਲ ਬਿੱਲ 20 ਦਸੰਬਰ ਨੂੰ ਲੋਕ ਸਭਾ ’ਚ ਪੇਸ਼ ਕਰਨ ਦੀ ਸੰਭਾਵਨਾ ਹੈ। ਇਸ ਤਰ੍ਹਾਂ ਸੰਸਦ ਦੇ ਉਪਰਲੇ ਸਦਨ ਦਾ ਸਰਦ ਰੁੱਤ ਇਜਲਾਸ 22 ਦਸੰਬਰ ਨੂੰ ਖਤਮ ਹੋ ਰਿਹਾ ਹੈ। ਸ੍ਰੀ ਬਾਂਸਲ ਨੇ ਇਹ ਇਸ਼ਾਰਾ ਵੀ ਦਿੱਤਾ ਕਿ ਕੁਝ ਸ਼ਰਤਾਂ ਸਹਿਤ ਪ੍ਰਧਾਨ ਮੰਤਰੀ ਨੂੰ ਲੋਕਪਾਲ ਦੇ ਦਾਇਰੇ ’ਚ ਲਿਆਂਦਾ ਜਾ ਸਕਦਾ ... Read Full Story
|
ਓਬਾਮਾ ਨੇ ਪ੍ਰਮੁੱਖ ਪ੍ਰਸ਼ਾਸਨਿਕ ਅਹੁਦੇ 'ਤੇ ਪ੍ਰੀਤਾ ਬਾਂਸਲ ਦੀ ਕੀਤੀ ਨਿਯੁਕਤੀ
ਵਾਸ਼ਿੰਗਟਨ, ਬਰਾਕ ਓਬਾਮਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ 'ਚ ਉਨ੍ਹਾਂ ਦੀ ਸਲਾਹਕਾਰ ਰਹੀ ਭਾਰਤੀ ਮੂਲ ਦੀ ਅਮਰੀਕੀ ਵਕੀਲ ਪ੍ਰੀਤਾ ਬਾਂਸਲ ਨੂੰ ਇਕ ਪ੍ਰਮੁੱਖ ਪ੍ਰਸ਼ਾਸਨਿਕ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ਨੇ ਇਕ ਬਿਆਨ 'ਚ ਕਿਹਾ ਕਿ ਪ੍ਰੀਤਾ ਬਾਂਸਲ ਨੂੰ ਅਮਰੀਕਾ ਦੀ ਪ੍ਰਸ਼ਾਸਨਿਕ ਸਭਾ ਦੀ ਸਲਾਹਕਾਰ ਕੌਂਸਲ ਦਾ ਮੈਂਬਰ ਬਣਾਇਆ ਗਿਆ ... Read Full Story
|
ਮਹਿੰਗਾਈ ਕਾਰਨ ਇਕ ਵਿਅਕਤੀ ਨੂੰ ਮਾਂ ਨੂੰ ਵੱਧ ਗੁਜ਼ਾਰਾ ਭੱਤਾ ਦੇਣ ਲਈ ਕਿਹਾ ਅਦਾਲਤ ਨੇ
ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ ਸ਼ਹਿਰ ਦੇ ਇਕ ਕਾਰੋਬਾਰੀ ਨੂੰ ਚਾਰੇ ਪਾਸੇ ਮਹਿੰਗਾਈ ਵੱਧਣ ਕਾਰਨ ਆਪਣੀ ਮਾਂ ਦਾ ਗੁਜ਼ਾਰਾ ਭੱਤਾ ਵਧਾਉਣ ਦਾ ਹੁਕਮ ਦਿੱਤਾ ਹੈ। ਐਡੀਸ਼ਨਲ ਸੈਸ਼ਨ ਜੱਜ ਵੀ. ਕੇ. ਬਾਂਸਲ ਨੇ ਵਿਨੈ ਕੁਮਾਰ ਸ਼ਰਮਾ ਨੂੰ ਆਪਣੀ ਮਾਂ ਨੂੰ ਹਰ ਮਹੀਨੇ 7 ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦੇਣ ਲਈ ਕਿਹਾ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕੇ। ਅਦਾਲਤ ਨੇ ਬਾਂਸਲ ਦੀ ਉਸ ਅਰਜ਼ੀ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਜਿਸ ਅਧੀਨ ਉਸ ਨੇ ਗੁਜ਼ਾਰਾ ਭੱਤਾ ਵਜੋਂ ਘੱਟ ਰਕਮ ਦੇਣ ਦੀ ਆਗਿਆ ਮੰਗੀ ਸੀ। ਮਾਣਯੋਗ ਜੱਜ ਨੇ ਕਿਹਾ ਕਿ ਮਹਿੰਗਾਈ ਨੂੰ ਧਿਆਨ ਵਿਚ ਰੱਖਦਿਆਂ ਮਾਂ ਦੇ ਗੁਜ਼ਾਰੇ ਲਈ 14 ਹਜ਼ਾਰ ਰੁਪਏ ਰਕਮ ... Read Full Story
|
ਲੋਕਪਾਲ ਬਿੱਲ ਸਰਦ ਰੁੱਤ ਇਜਲਾਸ ਵਿਚ ਪਾਸ ਕਰਵਾਏਗੀ ਸਰਕਾਰ : ਬਾਂਸਲ
ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਚਨਬੱਧ * 22 ਨਵੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਇਜਲਾਸ * 21 ਬੈਠਕਾਂ ਹੋਣਗੀਆਂ, 31 ਬਿੱਲਾਂ 'ਤੇ ਹੋਵੇਗੀ ਚਰਚਾ * ਜ਼ਮੀਨ ਅਕਵਾਇਰਮੈਂਟ ਬਿੱਲ ਪੇਸ਼ ਨਹੀਂ ਹੋਵੇਗਾ
ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਕਿ ਉਹ ਲੋਕਪਾਲ ਬਿੱਲ ਨੂੰ ਅਗਲੇ ਹਫਤੇ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਤ ਰੁੱਤ ਇਜਲਾਸ ਵਿਚ ਪਾਸ ਕਰਵਾਉਣ ਪ੍ਰਤੀ ਵਚਨਬੱਧ ਹਨ। ਸੰਸਦੀ ਕਾਰਜ ਮੰਤਰੀ ਪਵਨ ਕੁਮਾਰ ਬਾਂਸਲ ਨੇ ਅੱਜ ਇਥੇ ਕਿਹਾ ਕਿ ਇਹ ਬਿੱਲ ਅਜੇ ਸੰਸਦ ਦੀ ਸਥਾਈ ਕਮੇਟੀ ਕੋਲ ਹੈ ਅਤੇ ਉਹ ਇਸ 'ਤੇ ਗੌਰ ਕਰ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਅਭਿਸ਼ੇਕ ਸਿੰਘਵੀ ਦੀ ਪ੍ਰਧਾਨਗੀ ... Read Full Story
|
ਪਾਕਿਸਤਾਨ ਵੱਲੋਂ ਭਾਰਤ ਨੂੰ ਲਹੂ-ਲੁਹਾਨ ਕਰਨ ਦਾ ਯਤਨ
ਨਵੀਂ ਦਿੱਲੀ, ਪਾਕਿਸਤਾਨ ਵੱਲੋਂ ਭਾਰਤ ਨੂੰ ਲਹੂ-ਲੁਹਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀਆਂ ਆਰਥਿਕ ਸੰਸਥਾਵਾਂ ’ਤੇ ਅਤਿਵਾਦੀ ਹਮਲੇ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਹ ਗੱਲ ਅੱਜ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਹੀ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ (ਅੰਦਰੂਨੀ ਸੁਰੱਖਿਆ) ਯੂ.ਕੇ. ਬਾਂਸਲ ਨੇ ਕਿਹਾ ਕਿ ਸਾਡੇ ਗੁਆਂਢੀ ਦੇਸ਼ ਵੱਲੋਂ ਅਤਿਵਾਦ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਅਤੇ ਉਸ ਦੀ ਨੀਤੀ ਭਾਰਤ ਖਿਲਾਫ ਜੰਗ ਛੇੜਨ ਦੀ ਹੈ। ਪਾਕਿਸਤਾਨ ਦਾ ਇਕੋ-ਇਕ ਮਕਸਦ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਹੈ। ਉਹ ਸਾਡੇ ਦੇਸ਼ ਦੀ ਆਰਥਿਕਤਾ ਅਤੇ ਸ਼ਕਤੀ ਦੇ ਕੇਂਦਰਾਂ ਨੂੰ ਕਿਸੇ ਵੀ ... Read Full Story
|
ਪਟਿਆਲੇ ਨੇੜਲੇ ਪਿੰਡ ‘ਤੇ ਮਲੇਰੀਏ ਦੀ ਮਾਰ
ਆਸ-ਪਾਸ ਦੇ ਪਿੰਡਾਂ ਵਿੱਚ ਵੀ ਦਹਿਸ਼ਤ
ਪਟਿਆਲਾ,ਸ਼ਹਿਰ ਨੇੜਲਾ ਪਿੰਡ ਚਲੈਲਾ ਦਿਮਾਗੀ ਮਲੇਰੀਆ ਦੀ ਲਪੇਟ ਵਿਚ ਆ ਗਿਆ ਹੈ। ਇਸ ਨਾਲ ਹੁਣ ਪਿੰਡ ਵਿਚ ਤਿੰਨ ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ ਦੋ ਸਥਾਨਕ ਕੋਲੰਬੀਆ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿਚ ਸੁੱਖਾ ਨਾਮ ਦੇ ਇਕ ਨੌਜਵਾਨ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਮੁਖਤਿਆਰ ਦੀ ਹਾਲਤ ਠੀਕ ਹੈ। ਸੂਚਨਾ ਮੁਤਾਬਕ ਮਰਨ ਵਾਲਿਆਂ ਵਿਚ 35 ਸਾਲਾ ਕਰਮਜੀਤ ਕੌਰ, ਕਰਮਜੀਤ ਕੌਰ ਦੀ 9 ਸਾਲਾ ਬੇਟੀ ਤੇ ਬੀਮਾਰੀ ਦੀ ਲਪੇਟ ਵਿਚ ਆਏ ਸੁੱਖੇ ਦੀ ਪਤਨੀ ਸ਼ਾਮਲ ਹਨ। ਪਿੰਡ ਦੇ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਦਾ ਇਕ ਹੋਰ ਪੂਰਾ ... Read Full Story
|
ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਬਾਂਸਲ ਦੀ ਕਿਤਾਬ ‘ਤਰੇੜਾਂ’’ਰਿਲੀਜ਼
ਕੈਲਗਰੀ,ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਕੱਤਰਤਾ ਦੌਰਾਨ ਸਭਾ ਦੇ ਐਗਜ਼ੈਕਟਿਵ ਮੈਂਬਰ ਜ਼ੋਰਾਵਰ ਸਿੰਘ ਬਾਂਸਲ ਦੀ ਕਹਾਣੀਆਂ ਦੀ ਪਲੇਠੀ ਪੁਸਤਕ ‘ਤਰੇੜਾਂ’’ਰਿਲੀਜ਼ ਕੀਤੀ ਗਈ। ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਸਭਾ ਦੇ ਜਨਰਲ ਸਕੱਤਰ ਤਰਲੋਚਨ ਸੈਂਹਬੀ ਨੇ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਜ਼ੋਰਾਵਰ ਸਿੰਘ ਬਾਂਸਲ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਸਭਾ ਦੇ ਖਜ਼ਾਨਚੀ ਬਲਜਿੰਦਰ ਸੰਘਾ ਨੇ ਕਿਤਾਬ ‘ਤਰੇੜਾਂ’ ’ਤੇ ਪਰਚਾ ਪੜਦਿਆਂ ਆਖਿਆ ਕਿ ਕਹਾਣੀਆਂ ਪੜ੍ਹ ਕੇ ਇੰਝ ਲਗਦਾ ਹੈ ਜਿਵੇਂ ਲੇਖਕ ਖ਼ੁਦ ਇਨ੍ਹਾਂ ਹਾਲਾਤਾਂ ਵਿੱਚੋਂ ਲੰਘਿਆ ਹੋਵੇ। ਉਨ੍ਹਾਂ ... Read Full Story
|
ਲੋਕ ਰੱਖਿਆ ਕਮੇਟੀ ਵਲੋਂ ਦੁੱਖ ਪ੍ਰਗਟ
ਨੂਰਮਹਿਲ, 25 ਜਨਵਰੀ (ਸੋਢੀ)- ਨਕੋਦਰ ਤੋਂ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਗੁਰਦੀਪ ਸਿੰਘ ਪਾਪੀ ਦੇ ਜੀਜਾ ਜੀ ਸ. ਜਗਤਾ ਸਿੰਘ ਪਿਛਲੇ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਸਥਾਨਕ ਲੋਕ ਰੱਖਿਆ ਕਮੇਟੀ ਦੇ ਪ੍ਰਧਾਨ ਰਾਜੂ ਭੰਡਾਲ, ਚੇਅਰਮੈਨ ਰਾਮ ਮੂਰਤੀ ਕੋਟੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਲਾਂਬਾ, ਖਜਾਨਚੀ ਨਰਿੰਦਰ ਸਿੰਘ ਬਾਂਸਲ, ਜਾਇੰਟ ਸਕੱਤਰ ਮੋਹਨ ਲਾਲ ਸੰਘਾ, ਕਨਵੀਨਰ ਬਾਲ ਕ੍ਰਿਸ਼ਨ ਬਾਲੀ, ਸੁੱਖ ਨੂਰਮਹਿਲੀਆ ਗੀਤਕਾਰ, ਸੰਗੀਤ ਕੁਮਾਰ, ਰਾਕੇਸ਼ ਕੁਮਾਰ ਸੂਦ, ਸਾਬਕਾ ਸਰਪੰਚ ਸਿਮਰੂ ਭਾਟੀਆ, ਹੰਸ ਰਾਜ ਸਰਪੰਚ ਪੱਬਵਾਂ, ਜੋਸ਼ੀ, ਸੋਢੀ ਨੂਰਮਹਿਲੀਆ, ਲੋਕ ਰੱਖਿਆ ... Read Full Story
|