Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬਾਬੂ"
ਕੁਸ਼ਵਾਹਾ ਕੋਲੋਂ ਕਟਿਆਰ ਤੇ ਸ਼ਾਹੀ ਨੇ ਪੈਸੇ ਲਏ : ਰਾਹੁਲ

ਦੇਵਰਿਆ, ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਹੁਜਨ ਸਮਾਜ ਪਾਰਟੀ ਅਤੇ ਮੰਤਰੀ ਮੰਡਲ 'ਚੋਂ ਕੱਢੇ ਗਏ ਬਾਬੂ ਸਿੰਘ ਕੁਸ਼ਵਾਹਾ ਨੂੰ ਪੈਸੇ ਲੈ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਕਰਨ ਦਾ ਦੋਸ਼ ਲਾਇਆ ਹੈ ਅਤੇ ਕਿਹਾ ਹੈ ਕਿ ਪਾਰਟੀ ਦੇ ਇਕ ਉਪ ਪ੍ਰਧਾਨ ਤੇ ਸੂਬਾਈ ਪ੍ਰਧਾਨ ਨੇ ਵੱਡੀ ਰਕਮ ਲਈ ਹੈ। ਰਾਹੁਲ ਨੇ 5 ਦਿਨ ਆਪਣੀ ਚੌਥੀ ਜਨ ਸੰਪਰਕ ਮੁਹਿੰਮ 'ਚ ਇਥੇ ਸਲੇਮਪੁਰ ਵਿਖੇ ਇਕ ਜਲਸੇ ਦੌਰਾਨ ਕਿਹਾ ਕਿ ਬਸਪਾ 'ਚੋਂ ਕੱਢੇ ਗਏ ਬਾਬੂ ਸਿੰਘ ਕੁਸ਼ਵਾਹਾ ਨੂੰ ਭਾਜਪਾ ਵਿਚ ਸ਼ਾਮਲ ਕਰਨ ਲਈ ਉਪ ਪ੍ਰਧਾਨ ਵਿਨੇ ਕਟਿਆਰ ਤੇ ਸੂਬਾਈ ਪ੍ਰਧਾਨ ਸੂਰਿਆ ਪ੍ਰਤਾਪ ਸ਼ਾਹੀ ਨੇ ਵੱਡੀ ਰਕਮ ਲਈ ਭਾਜਪਾ ...
Read Full Story


ਕੁਸ਼ਵਾਹਾ ਨੇ ਭਾਜਪਾ ਦੀ ਖੋਲ੍ਹੀ ਪੋਲ

ਲਖਨਊ, ਲੋਕ ਮੰਚ ਦੇ ਮੁਖੀ ਅਮਰ ਸਿੰਘ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਵਿਚ ਸਾਬਕਾ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਦੇ ਸ਼ਾਮਲ ਹੋਣ ਨਾਲ ਭਾਜਪਾ ਦੀ ਪੋਲ ਖੁਲ੍ਹ ਗਈ ਹੈ। ਐਤਵਾਰ ਸਥਾਨਕ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰ ਸਿੰਘ ਨੇ ਕਿਹਾ ਕਿ ਕੁਸ਼ਵਾਹਾ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਜਿਹੜਾ ਨੁਕਸਾਨ ਹੋਇਆ ਹੈ, ਉਹ ਤਾਂ ਹੋਇਆ ਹੀ ਹੈ, ਨਾਲ ਹੀ ਭਾਜਪਾ ਦਾ ਅੰਦਰੂਨੀ ਵਿਵਾਦ ਵੀ ਖੁਲ੍ਹ ਕੇ ਸਾਹਮਣੇ ਆ ਗਿਆ ਹੈ। ਭਾਜਪਾ ਦਾ ਦੋਹਰਾ ਚਰਿੱਤਰ ਲੋਕਾਂ ਨੇ ਦੇਖ ਲਿਆ ਹੈ। ਕੁਸ਼ਵਾਹਾ ਨੂੰ ਲੈ ਕੇ ਭਾਜਪਾ ਦੇ ਆਗੂਆਂ ਦੀ ਬਿਆਨਬਾਜ਼ੀ ਤੋਂ ਪਤਾ ਲੱਗਦਾ ਹੈ ਕਿ ...
Read Full Story


ਕੁਸ਼ਵਾਹਾ ਦੀ ਐਂਟਰੀ 'ਤੇ ਹੁਣ ਉਮਾ ਭਾਰਤੀ ਨੇ ਦਿਖਾਏ ਤਿੱਖੇ ਤੇਵਰ

ਲਖਨਊ, ਐਨ. ਆਰ. ਐਚ. ਐਮ. ਘੋਟਾਲੇ 'ਚ ਫਸੇ ਬਾਬੂ ਸਿੰਘ ਕੁਸ਼ਵਾਹਾ ਨੂੰ ਲੈ ਕੇ ਬੀ. ਜੇ. ਪੀ. ਅੰਦਰ ਮਚਿਆ ਘਮਸਾਣ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਹੁਣ ਯੂ. ਪੀ. 'ਚ ਪਾਰਟੀ ਕਰਤਾ-ਧਰਤਾ ਉਮਾ ਭਾਰਤੀ ਨੇ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ 9 ਜਨਵਰੀ ਤੋਂ ਬਾਅਦ ਉਹ ਚੋਣ ਪ੍ਰਚਾਰ ਵੀ ਨਹੀਂ ਕਰੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਚੋਣਾਂ ਨਹੀਂ ਲੜੇਗੀ। ਇਸ ਵਿਚਾਲੇ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਗਡਕਰੀ ਨੇ ਉਮਾ ਨਾਲ ਗੱਲ ਕੀਤੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਮਾ ਭਾਰਤੀ ਕੁਝ ਦੇਰ 'ਚ ਪ੍ਰੈੱਸ ਰਿਲੀਜ਼ ਜਾਰੀ ਕਰ ਸਕਦੀ ਹੈ। ਉਧਰ ਬੀ. ਜੇ. ਪੀ. ਦੀ ...
Read Full Story


ਕੁਸ਼ਵਾਹਾ ਨੂੰ ਭਾਜਪਾ 'ਚ ਲੈਣ ਤੋਂ ਨਾਰਾਜ਼ ਟੀਮ ਅੰਨਾ

ਦਿੱਲੀ, ਟੀਮ ਅੰਨਾ ਨੇ ਬਾਬੂ ਸਿੰਘ ਕੁਸ਼ਵਾਹਾ ਨੂੰ ਭਾਜਪਾ 'ਚ ਸ਼ਾਮਲ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਪਹਿਲੀ ਵਾਰ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਟੀਮ ਅੰਨਾ ਦੇ ਅਹਿਮ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਕੁਸ਼ਵਾਹਾ ਨੂੰ ਭਾਜਪਾ 'ਚ ਸ਼ਾਮਲ ਕੀਤਾ ਜਾਣਾ ਇਹ ਸਾਬਿਤ ਕਰਦਾ ਹੈ ਕਿ ਭਾਜਪਾ ਵੀ ਭ੍ਰਿਸ਼ਟਾਚਾਰੀਆਂ ਨਾਲ ਰਿਸ਼ਤੇ ਜੋੜਨ ਤੋਂ ਪਿੱਛੇ ਨਹੀਂ ਹੈ। ਸੰਜੇ ਸਿੰਘ ਨੇ ਭਾਜਪਾ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ ਕਿ ਜਿਸ 'ਚ ਕਿਹਾ ਗਿਆ ਸੀ ਕਿ ਗੰਗਾ 'ਚ ਨਾਲੇ ਪਵਿੱਤਰ ਹੋ ਜਾਂਦੇ ਹਨ। ਸੰਜੇ ਸਿੰਘ ਨੇ ਕਿਹਾ ਕਿ ਇਹ ਬਿਆਨ ਹਾਸੋਹੀਣਾ ਹੈ, ਗੰਗਾ ਪਹਿਲਾਂ ਤੋਂ ਹੀ ਮੈਲੀ ਹੈ ਉਸ ਨੂੰ ਹੋਰ ...
Read Full Story


ਕੁਸ਼ਵਾਹਾ ਨੂੰ ਟਿਕਟ ਦੇਣੀ ਅਫਸੋਸਨਾਕ

ਨਵੀਂ ਦਿੱਲੀ, ਰਾਜਗ ਦੇ ਕਨਵੀਨਰ ਤੇ ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਸ਼ਰਦ ਯਾਦਵ ਨੇ ਬਾਬੂ ਸਿੰਘ ਕੁਸ਼ਵਾਹਾ ਨੂੰ ਭਾਜਪਾ ਵਲੋਂ ਟਿਕਟ ਦੇਣ 'ਤੇ ਅਫਸੋਸ ਪ੍ਰਗਟਾਇਆ ਹੈ। ਭਾਜਪਾ ਨਾਲੋਂ ਚੋਣ ਗਠਜੋੜ ਟੁੱਟਣ ਪਿੱਛੋਂ ਜਨਤਾ ਦਲ (ਯੂ) ਵਲੋਂ ਆਪਣੀ ਪਹਿਲੀ ਸੂਚੀ ਜਾਰੀ ਕਰਨ ਦੇ ਮੌਕੇ 'ਤੇ ਜਦੋਂ ਯਾਦਵ ਦਾ ਧਿਆਨ ਭਾਜਪਾ ਵਲੋਂ ਕੁਸ਼ਵਾਹਾ ਨੂੰ ਟਿਕਟ ਦਿੱਤੇ ਜਾਣ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਯੂ. ਪੀ. ਵਿਚ ਕਿਸੇ ਵੀ ਬਾਗੀ ਨੂੰ ਟਿਕਟ ਨਹੀਂ ਦਿੱਤੀ ਜਾਣੀ ਚਾਹੀਦੀ। ਸਾਡੀ ਸਹਿਯੋਗੀ ਭਾਜਪਾ ਨੇ ਕੁਸ਼ਵਾਹਾ ਨੂੰ ਜੇ ਟਿਕਟ ਦਿੱਤੀ ਹੈ ਤਾਂ ਮੈਂ ਕੁਝ ਕਰ ਨਹੀਂ ਸਕਦਾ ਪਰ ਇੰਨਾ ਜ਼ਰੂਰ ...
Read Full Story


ਯੂ. ਪੀ. 'ਚ ਮਹਾ ਘੋਟਾਲਾ : ਨਾਜਾਇਜ਼ ਉਸਾਰੀਆਂ ਡਿਗਾਉਣ ਦਾ ਫਰਮਾਨ ਜਾਰੀ

ਲਖਨਊ, ਕਦੇ ਮਾਇਆਵਤੀ ਦੇ ਸਭ ਤੋਂ ਨੇੜਲੇ ਕਰੀਬੀ ਰਹੇ ਯੂ. ਪੀ. ਦੇ ਸਾਬਕਾ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀਆਂ 'ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਮਕਾਨ ਨੂੰ ਲੈ ਕੇ ਕਾਲਜ ਡਿਗਾਉਣ ਦਾ ਫਰਮਾਨ ਜਾਰੀ ਹੋ ਚੁੱਕਾ ਹੈ। ਯੂ. ਪੀ. 'ਚ ਸੱਤਾ ਅੰਦਰ ਘਮਸਾਣ ਮਚਿਆ ਹੈ। ਨਾਲ ਹੀ ਕੁਸ਼ਵਾਹਾ ਦੇ ਨੇੜਲਿਆਂ 'ਤੇ ਕਾਰਵਾਈ ਕੀਤੀ ਗਈ। ਬਾਂਦਾ ਵਿਕਾਸ ਆਯੋਗ ਨੇ ਨਿਜੀ ਪ੍ਰੋਜੈਕਟ, ਸ਼੍ਰੀਨਾਥ ਵਿਹਾਰ ਨੂੰ ਗਲਤ ਉਸਾਰੀ ਲਈ ਨੋਟਿਸ ਜਾਰੀ ਕੀਤਾ ਹੈ। ਟਰੱਸਟ ਬਾਬੂ ਸਿੰਘ ਕੁਸ਼ਵਾਹਾ ਦੇ ਨਾਂ 'ਤੇ ਹੈ। ਟਰੱਸਟ 'ਚ ਬਾਬੂ ਕੁਸ਼ਵਾਹਾ ਦੇ ਭਰਾ, ਪਤਨੀ ਅਤੇ ਕੁਝ ਕਰੀਬੀ ਸ਼ਾਮਲ ਹਨ। ਲੱਖਾਂ ...
Read Full Story


ਕੁਸ਼ਵਾਹਾ ਬਸਪਾ ਦੀਆਂ ਖੁਫੀਆ ਜਾਣਕਾਰੀਆਂ ਕਰਨ ਜਨਤਕ : ਉਮਾ

ਵਾਰਾਨਸੀ, ਭਾਜਪਾ ਦੀ ਨੇਤਰੀ ਉਮਾ ਭਾਰਤੀ ਨੇ ਸੂਬੇ ਦੇ ਸਾਬਕਾ ਪਰਿਵਾਰ ਭਲਾਈ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਹਿੰਮਤ ਵਿਖਾਉਂਦੇ ਹੋਏ ਬਸਪਾ ਸਰਕਾਰ ਅਤੇ ਮੁੱਖ ਮੰਤਰੀ ਮਾਇਆਵਤੀ ਬਾਰੇ ਜਾਣੂ ਖੁਫੀਆ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ। ਲਖਨਊ ਤੋਂ ਗਾਜੀਪੁਰ ਜਾਂਦੇ ਸਮੇਂ ਮੰਗਲਵਾਰ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਗੱਲ ਕਹੀ। ਇਹ ਪੁੱਛੇ ਜਾਣ 'ਤੇ ਕਿ ਕੁਸ਼ਵਾਹਾ ਭਾਜਪਾ ਦੇ ਸੰਪਰਕ ਵਿਚ ਹਨ ਜਾਂ ਭਾਜਪਾ ਉਨ੍ਹਾਂ ਨੂੰ ਸਰਪ੍ਰਸਤੀ ਦੇਵੇਗੀ ਤਾਂ ਉਮਾ ਨੇ ਕਿਹਾ ਕਿ ਜੇ ਬਾਬੂ ਸਿੰਘ ਹਿੰਮਤ ਵਿਖਾਉਣ ਅਤੇ ਸੂਬਾ ਸਰਕਾਰ ਵਿਚ ...
Read Full Story


ਕੋਲਾ ਵਪਾਰੀ ਕੋਲੋਂ ਮਿਲਿਆ 100 ਕਰੋੜ ਤੋਂ ਵੱਧ ਕੈਸ਼

ਧਨਬਾਦ, ਝਾਰਖੰਡ ਦੇ ਧਨਬਾਦ 'ਚ ਇਨਕਮ ਟੈਕਸ ਵਿਭਾਗ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੋਈ ਹੈ। ਇਕ ਕੋਲਾ ਵਪਾਰੀ ਦੇ ਇਥੇ ਛਾਪੇਮਾਰੀ ਕਰਕੇ 100 ਕਰੋੜ ਰੁਪਏ ਬਰਾਮਦ ਕੀਤੇ ਗਏ। ਕੋਲਾ ਠੇਕੇਦਾਰ ਲਾਲ ਬਾਬੂ ਦੇ ਕਈ ਟਿਕਾਣਿਆਂ 'ਤੇ ਇਨਕਮ ਟੈਕਸ ਦੀ ਛਾਪੇਮਾਰੀ ਜਾਰੀ ਹੈ। ਧਨਬਾਦ 'ਚ ਜਾਰੀ ਛਾਪੇਮਾਰੀ 'ਚ ਹੁਣ ਤੱਕ 100 ਕਰੋੜ ਦੀ ਗਿਣਤੀ ਹੋ ਚੁੱਕੀ ਹੈ। ਇਨਕਮ ਟੈਕਸ ਦੀ ਕਾਰਵਾਈ ਕੱਲ ਸ਼ਾਮ ਤੋਂ ਹੀ ਜਾਰੀ ਹੈ। ਲਾਲ ਬਾਬੂ ਸਿੰਘ ਠੇਕੇਦਾਰ ਹੈ। ਹਾਲਾਂਕਿ ਇਨਕਮ ਟੈਕਸ ਨੂੰ ਉਨ੍ਹਾਂ ਦੇ ਨਾਂ 'ਤੇ ਕੋਈ ਵੀ ਅਕਾਊਂਟ ਨਹੀਂ ਮਿਲਿਆ ਹੈ। ਪਰ ਉਸਦੀ ਪਤਨੀ ਅਤੇ ਘਰ ਦੇ ਦੂਜੇ ਮੈਂਬਰਾਂ ਦੇ ਨਾਂ ਜਮ੍ਹਾ ...
Read Full Story


ਭੱਟਾਰਾਏ ਦਾ ਭਾਰਤ ਦੌਰਾ 21 ਤੋਂ

ਕਾਠਮੰਡੂ,ਨੇਪਾਲ ਦੇ ਪ੍ਰਧਾਨ ਮੰਤਰੀ ਬਾਬੂਰਾਮ ਭੱਟਾਰਾਏ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਭਾਰਤ ਦੌਰੇ ‘ਤੇ ਆ ਰਹੇ ਹਨ, ਜਿਸ ਦੌਰਾਨ ਉਹ ਦੋਹਾਂ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਮਿੱਤਰਤਾ ਸੰਧੀ, ਆਰਥਿਕ ਸਹਿਯੋਗ, ਸੰਵਿਧਾਨ ਨਿਰਮਾਣ, ਮਾਓਵਾਦੀ ਫੌਜ ਅਤੇ ਨੇਪਾਲ ਫੌਜ ਦੇ ਰਲੇਵੇਂ ਆਦਿ ਮਸਲਿਆਂ ‘ਤੇ ਗੱਲਬਾਤ ਕਰਨਗੇ। ਉਨ੍ਹਾਂ ਦਾ ਇਹ ਦੌਰਾ ਸੰਭਾਵੀ ਤੌਰ ‘ਤੇ 21 ਅਕਤੂਬਰ ਤੋਂ ਸ਼ੁਰੂ ਹੋ ਕੇ ਚਾਰ-ਪੰਜ ਦਿਨਾਂ ਤੱਕ ਚੱਲੇਗਾ। ਸ੍ਰੀ ਭੱਟਾਰਾਏ ਦਾ ਇਹ ਭਾਰਤ ਦੌਰਾ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਸ ਵੇਲੇ ਉਹ ਆਪਣੀ ਪਾਰਟੀ ਦੇ ਖਾੜਕੂ ਧੜੇ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ...
Read Full Story


ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸਹਿਯੋਗ ਦੇਣਾ ਸਮੇਂ ਦੀ ਮੁੱਖ ਲੋੜ

ਆਦਮਪੁਰ, 22 ਜਨਵਰੀ (ਪੱਤਰ ਪ੍ਰੇਰਕ)-ਦਸਮੇਸ਼ ਸਪੋਰਟਸ ਕਲੱਬ (ਰਜਿ:) ਆਦਮਪੁਰ ਵੱਲੋਂ ਪ੍ਰਧਾਨ ਜਥੇਦਾਰ ਜੀਵਨ ਸਿੰਘ ਕੌਂਸਲਰ ਦੀ ਅਗਵਾਈ ਵਿਚ ਸਵ: ਪ੍ਰੀਤਮ ਸਿੰਘ ਬੋਹੜੀ, ਇੰਦਰਸ਼ਾਹ ਮਾਨਾਂਵਾਲਾ, ਸੋਹਣ ਸਿੰਘ ਮਾਨ ਅਤੇ ਪ੍ਰੋ: ਸਰਵਣ ਸਿੰਘ ਧਾਮੀ ਮੈਮੋਰੀਅਲ 8ਵੇਂ ਸਾਲਾਨਾ ਟੂਰਨਾਮੈਂਟ ਦੇ ਦੂਸਰੇ ਦਿਨ ਉਨ੍ਹਾਂ ਖੇਡ ਪ੍ਰੇਮੀਆਂ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਵਧ ਰਹੇ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਇਸ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ। ਟੂਰਨਾਮੈਂਟ ਦੇ ਦੂਸਰੇ ਦਿਨ ਡੀ. ਐਸ. ਪੀ. ਮਲਕੀਅਤ ਸਿੰਘ ਤੇ ਸੁਖਦੇਵ ਰਾਜ ਸੁੱਖਾ (ਸਮਾਜ ਸੇਵਕ) ...
Read Full Story


ਲੜਕੀ ਨਾਲ ਛੇੜ-ਛਾੜ ਕਰਨ ਦੇ ਦੋਸ਼ ਹੇਠ ਇੱਕ ਕਾਬੂ

ਜਲੰਧਰ, 22 ਜਨਵਰੀ (ਪ. ਪ.)-ਥਾਣਾ ਮਕਸੂਦਾਂ ਦੀ ਪੁਲਿਸ ਨੇ ਇੱਕ ਪੀੜਤ ਲੜਕੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਦੋਸ਼ੀ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਨੇ ਉਂਕਤ ਲੜਕੀ ਨਾਲ ਛੇੜ-ਛਾੜ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਉਸਦਾ ਦੂਸਰਾ ਸਾਥੀ ਪੁਲਿਸ ਵੱਲੋਂ ਫਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾਂ ਦੇ ਮੁਖੀ ਨੇ ਦੱਸਿਆ ਕਿ ਉਂਕਤ ਦੋਸ਼ੀ ਦੀ ਪਹਿਚਾਣ ਪਲਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ ਹੈ। ਜਿਸ ਨੇ ਕਿ ਬੀਤੇ ਦਿਨ ਸ਼ਹੀਦ ਬਾਬੂ ਲਾਭ ਸਿੰਘ ਨਗਰ ’ਚ ਹੀ ਰਹਿਣ ਵਾਲੀ ਰਮੇਸ਼ ਕੁਮਾਰ ਦੀ ਲੜਕੀ ...
Read Full Story


1

Loading...

© 2012 punjabinfoline.com

punjab infoline arash info