ਸ਼ਾਹਰੁਖ ਨੂੰ ਉਮਰ ਭਰ ਲਈ ਬੈਨ ਕਰੋ : ਬਾਲ ਠਾਕਰੇ
ਮੁੰਬਈ, ਬਾਲੀਵੁਡ ਸਟਾਰ ਸ਼ਾਹਰੁਖ ਖਾਨ ਇਕ ਵਾਰ ਫਿਰ ਸ਼ਿਵ ਸੈਨਾ ਪ੍ਰਧਾਨ ਬਾਲ ਠਾਕਰੇ ਦੇ ਨਿਸ਼ਾਨੇ 'ਤੇ ਹਨ। 'ਸਾਮਨਾ' ਦੇ ਤਾਜ਼ਾ ਸੰਪਾਦਕੀ ਵਿਚ ਠਾਕਰੇ ਨੇ ਲਿਖਿਆ ਹੈ ਕਿ ਸ਼ਾਹਰੁਖ 'ਤੇ ਵਾਨਖੇੜੇ ਸਟੇਡੀਅਮ ਵਿਚ ਦਾਖਲੇ 'ਤੇ 5 ਸਾਲ ਨਹੀਂ ਸਗੋਂ ਉਮਰ ਭਰ ਲਈ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਸੰਪਾਦਕੀ ਵਿਚ ਠਾਕਰੇ ਨੇ ਲਿਖਿਆ ਹੈ ਕਿ ਸ਼ਾਹਰੁਖ 'ਤੇ ਸ਼ਰਾਬ ਪੀ ਕੇ ਤਮਾਸ਼ਾ ਕਰਨ ਦਾ ਦੋਸ਼ ਲੱਗਾ ਹੈ। ਹਮੇਸ਼ਾ ਦੀ ਤਰ੍ਹਾਂ ਉਸ ਨੇ ਇਹ ਦੋਸ਼ ਬੇਬੁਨਿਆਦ ਦੱਸੇ ਅਤੇ ਕਿਹਾ ਕਿ ਉਹ ਸੈਲੀਬ੍ਰਿਟੀ ਹਨ, ਇਸ ਲਈ ਉਨ੍ਹਾਂ 'ਤੇ ਇਹ ਦੋਸ਼ ਲੱਗ ਰਹੇ ਹਨ।
ਅਮਿਤਾਭ ਬੱਚਨ, ਰਿਤਿਕ ਰੌਸ਼ਨ, ਆਮਿਰ ਖਾਨ ਅਤੇ ... Read Full Story
|
ਸ਼ਾਹਰੂਖ ਫਿਰ ਮਾਈ ਨੇਮ... ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
ਸ਼ਿਵ ਸੇਨਾ ਪ੍ਰਧਾਨ ਬਾਲ ਠਾਕਰੇ ਨੇ ਸ਼ਾਹਰੂਖ ਖਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਸਮਾਨਾ ਦੇ ਸੰਪਾਦਕੀਏ 'ਚ ਠਾਕਰੇ ਨੇ ਲਿਖਿਆ ਕਿ ਅਮੇਰੀਕਾ 'ਚ ਜਦੋਂ ਸ਼ਾਹਰੂਖ ਖਾਨ ਨੂੰ 4-5 ਘੰਟੇ ਰੋਕ ਕੇ ਰੱਖਿਆ ਜਾਂਦਾ ਹੈ,ਉਸਦੇ ਕੱਪੜੇ ਲਹਾ ਕੇ ਤਲਾਸ਼ੀ ਲਈ ਜਾਂਦੀ ਹੈ। ਪਰ ਉਸ ਸਮੇਂ ਉਸ ਦਾ ਗੁੱਸਾ ਨਹੀ ਫੁੱਟਦਾ,ਇਸਦੇ ਬਾਵਜੂਦ ਵੀ ਬਾਰ-ਬਾਰ ਅਮਰੀਕਾ ਜਾਂਦੇ ਰਹਿੰਦੇ ਹਨ। ਪਰ ਵਾਨਖੇੜੇ ਦੇ ਗਰੀਬ ਸਿਕਓਰੀਟੀ ਗਾਰਡ ਨਾਲ ਉਲਝ ਜਾਂਦੇ ਹਨ ਕਿਉਂਕਿ ਇੱਥੇ ਕਿੱਦਾਂ ਦਾ ਵੀ ਵਰਤਾਓ ਕਰਨ, ਉਨ੍ਹਾਂ ਨਾਲ ਕਾਨੂੰਨ ਤੇ ਕਾਂਗਰਸ ਦਾ ਸਾਥ ਹੈ। ਠਾਕਰੇ ਨੇ ਕਿਹਾ ਕਿ ਇਸ ਮਾਮਲੇ 'ਚ ਸ਼ਾਹਰੂਖ ਫਿਰ ਤੋਂ ਮਾਈ ਨੇਮ ਇਜ ... Read Full Story
|
ਛੋਟੇ ਮਾਮਲਿਆਂ ਦੀ ਸੁਣਵਾਈ ਲਈ ਜੇਲਾਂ 'ਚ ਰਾਤ ਨੂੰ ਲੱਗਣ ਅਦਾਲਤਾਂ : ਬਾਲਾਕ੍ਰਿਸ਼ਨਨ
ਨਵੀਂ ਦਿੱਲੀ, ਦੇਸ਼ ਭਰ ਵਿਚ ਕੈਦੀਆਂ ਦੀ ਵਿਸ਼ਾਲ ਗਿਣਤੀ ਨਾਲ ਨਜਿੱਠਣ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਛੋਟੇ ਮਾਮਲਿਆਂ ਦੀ ਸੁਣਵਾਈ ਜੇਲਾਂ ਵਿਚ ਹੀ ਰਾਤ ਨੂੰ ਅਦਾਲਤਾਂ ਲਾ ਕੇ ਕਰਨ ਦਾ ਸੁਝਾਅ ਦਿੱਤਾ ਹੈ। ਕਮਿਸ਼ਨ ਦੇ ਮੁਖੀ ਕੇ.ਜੀ. ਬਾਲਾਕ੍ਰਿਸ਼ਨਨ ਦਾ ਕਹਿਣਾ ਹੈ ਕਿ ਜੇਲਾਂ ਵਿਚ ਕੈਦੀਆਂ ਦੀ ਗਿਣਤੀ ਘੱਟ ਕਰਨ ਲਈ ਕਈ ਰਣਨੀਤੀਆਂ ਅਪਣਾਈਆਂ ਜਾ ਸਕਦੀਆਂ ਹਨ। ਇਨ੍ਹਾਂ ਵਿਚ ਪੁਲਸ ਵਲੋਂ ਕੋਈ ਵਿਤਕਰੇ ਭਰੀ ਗ੍ਰਿਫਤਾਰੀ ਨਾ ਕਰਨੀ ਅਤੇ ਗਰੀਬਾਂ ਨੂੰ ਕਾਨੂੰਨੀ ਮਦਦ ਯਕੀਨੀ ਕਰਨ ਵਰਗੇ ਕਦਮ ਸ਼ਾਮਲ ਹਨ। ਭਾਰਤ ਵਿਚ ਵਿਚਾਰ ਅਧੀਨ ਕੈਦੀਆਂ ਦੀ ਗਿਣਤੀ ਬਹੁਤ ਵਧ ਹੈ ਅਤੇ ਅਜਿਹਾ ... Read Full Story
|
ਜ਼ੀਰਕਪੁਰ ’ਚ ਬੈਂਕ ਦੇ ਏ.ਟੀ.ਐਮ. ’ਚੋਂ ਲੱਖਾਂ ਦੀ ਚੋਰੀ
ਜ਼ੀਰਕਪੁਰ, ਚੰਡੀਗੜ੍ਹ-ਅੰਬਾਲਾ ਮੁੱਖ ਸੜਕ ’ਤੇ ਸਥਿਤ ਪਰਮਾਰ ਪੈਟਰੋਲ ਪੰਪ ’ਤੇ ਸਥਾਪਤ ਆਈ.ਸੀ.ਆਈ.ਸੀ.ਆਈ. ਬੈਂਕ ਦੇ ਏ.ਟੀ.ਐਮ. ’ਚੋਂ ਹਾਈਟੈਕ ਤਰੀਕੇ ਨਾਲ ਲੱਖਾਂ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਨੇ ਪਿਛਲੇ ਮਹੀਨੇ ਦੀ 27 ਤਰੀਕ ਨੂੰ ਕੇਸ ਦਰਜ ਕੀਤਾ ਸੀ ਪਰ ਪੁਲੀਸ ਨੇ ਇਸ ਮਾਮਲੇ ਦੀ ਮੀਡੀਆ ਨੂੰ ਭਿਣਕ ਵੀ ਨਹੀਂ ਲੱਗਣ ਦਿੱਤੀ। ਪੁਲੀਸ ਵੱਲੋਂ ਕੇਸ ਨੂੰ ਸੁਲਝਾਉਣ ਲਈ ਕੁਝ ਸ਼ੱਕੀ ਬੈਂਕ ਮੁਲਾਜ਼ਮਾਂ ਤੇ ਸੁਰੱਖਿਆ ਗਾਰਡਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਪੁਲੀਸ ਨੂੰ ਕੋਈ ਸਫਲਤਾ ਹੱਥ ਨਹੀ ਲੱਗੀ। ਕਰੀਬ 13 ਦਿਨ ... Read Full Story
|
ਸਚਿਨ 'ਤੇ ਡਰਟੀ ਗੇਮ ਖੇਡ ਰਹੀ ਕਾਂਗਰਸ- ਠਾਕਰੇ
ਨਵੀਂ ਦਿੱਲੀ, ਸ਼ਿਵ ਸੇਨਾ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਰਾਜ ਸਭਾ ਮੈਂਬਰ ਬਣਾਏ ਜਾਣ 'ਤੇ ਕਾਂਗਰਸ ਨੂੰ ਕਰੜੇ ਹੱਥੀਂ ਲਿਆ ਹੈ। ਸ਼ਿਵ ਸੇਨਾ ਦਾ ਕਹਿਣਾ ਹੈ ਕਿ ਕਾਂਗਰਸ ਆਪਣਾ ਉੱਲੂ ਸਿੱਧਾ ਕਰ ਰਹੀ ਹੈ। ਸ਼ਿਵ ਸੇਨਾ ਪ੍ਰਮੁਖ ਬਾਲ ਠਾਕਰੇ ਨੇ ਕਿਹਾ ਹੈ ਕਿ ਸਚਿਨ ਤੇਂਦੁਲਕਰ 'ਤੇ ਕਾਂਗਰਸ ਨੇ ਡਰਟੀ ਗੇਮ ਖੇਡਿਆ ਹੈ। ਉਨ੍ਹਾਂ ਕਿਹਾ ਕਿ ਸਚਿਨ ਨੂੰ ਰਾਜ ਸਭਾ ਮੈਂਬਰ ਬਣਾਉਣ ਕਾਂਗਰਸ ਦੀ 'ਡਰਟੀ ਗੇਮ' ਹੈ।
ਠਾਕਰੇ ਨੇ ਕਿਹਾ ਕਿ ਸਚਿਨ ਜਿਹੇ ਮਹਾਨ ਖਿਡਾਰੀ ਨੂੰ ਰਾਜਨੀਤੀ ਦਾ ਜ਼ਰੀਆ ਬਣਾਉਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਚਿਨ ਨੂੰ ਸਨਮਾਨਿਤ ਹੀ ਕਰਨਾ ਸੀ ਤਾਂ ਭਾਰਤ ਰਤਨ ... Read Full Story
|
ਪੈਟਰੋਲ ਛਿੜਕ ਕੇ 6 ਵਿਅਕਤੀਆਂ ਨੂੰ ਸਾੜਿਆ
ਬਾਲਾਘਾਟ, ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲਾ ਹੈੱਡ ਕੁਆਰਟਰ ਨੇੜੇ ਦੇਵਟੋਲਾ ਵਿਚ ਅੱਜ ਇਕ ਵਿਅਕਤੀ ਨੇ ਪੈਟਰੋਲ ਛਿੜਕ ਕੇ 6 ਵਿਅਕਤੀਆਂ ਨੂੰ ਸਾੜ ਦਿੱਤਾ ਜਿਸ ਵਿਚੋਂ ਇਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਸੂਤਰਾਂ ਅਨੁਸਾਰ ਸਾਰੇ 6 ਝੁਲਸੇ ਲੋਕਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ। ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਮੇਸ਼ਵਰ ਦੇ ਰੂਪ ਵਿਚ ਹੋਈ ਹੈ। ਜਿਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਕ ਵਿਆਹ ਸਮਾਰੋਹ ਵਿਚ ਮੰਗਲਵਾਰ ਨੂੰ ਰਮੇਸ਼ਵਰ ਦਾ ਕੁਝ ਲੋਕਾਂ ਨਾਲ ਵਿਵਾਦ ਹੋਇਆ ਸੀ ਇਸ ਗੱਲ ਤੋਂ ਉਹ ਕਾਫੀ ... Read Full Story
|
ਰਾਮਦੇਵ ਤੇ ਹਜ਼ਾਰੇ ਵਿਚਾਲੇ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਸਰਕਾਰ : ਬਾਲਕ੍ਰਿਸ਼ਨ
ਇੰਦੌਰ, ਬਾਬਾ ਰਾਮਦੇਵ ਦੇ ਨੇੜਲੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੇ ਅੱਜ ਦੋਸ਼ ਲਗਾਇਆ ਕਿ ਯੋਗ ਗੁਰੂ ਅਤੇ ਗਾਂਧੀਵਾਦੀ ਸਮਾਜਿਕ ਵਰਕਰ ਅੰਨਾ ਹਜ਼ਾਰੇ ਵਿਚਾਲੇ ਸਰਕਾਰ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਮੁੱਦਿਆਂ ਨੂੰ ਲੈ ਕੇ ਜਾਰੀ ਸਾਂਝੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ। ਬਾਲ ਕ੍ਰਿਸ਼ਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਪੂਰੀ ਤਾਕਤ ਲਗਾ ਕੇ ਇਨ੍ਹਾਂ ਦੋਵਾਂ ਵਿਚਾਲੇ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਿਸ਼ਾ ਵਿਚ ਯਕੀਨੀ ਤੌਰ 'ਤੇ ਪੂਰਾ ਯਤਨ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਮੁੱਦਿਆਂ 'ਤੇ ਗੱਲ ਨਹੀਂ ... Read Full Story
|
ਠਾਕਰੇ ਨੇ ਕੀਤੀ ਨਿਤੀਸ਼ ਦੀ ਤਾਰੀਫ, ਰਾਜ ਦੀ ਆਲੋਚਨਾ
ਮੁੰਬਈ, ਬਿਹਾਰ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਤੋਂ ਨਿਤੀਸ਼ ਕੁਮਾਰ ਵਲੋਂ ਰਾਜ 'ਚ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਨਿਤੀਸ਼ ਦੇ ਇਥੇ ਆਉਣ ਦਾ ਵਿਰੋਧ ਕਰਨ ਅਤੇ ਫਿਰ ਉਸ ਤੋਂ ਪਿੱਛੇ ਹਟਣ ਲਈ ਆਪਣੇ ਭਤੀਜੇ ਅਤੇ ਮਨਸੇ ਮੁਖੀ ਰਾਜ ਠਾਕਰੇ ਦੀ ਆਲੋਚਨਾ ਕੀਤੀ। ਉਨ੍ਹਾਂ ਪਾਰਟੀ ਦੇ ਮੁੱਖ ਪੱਤਰ ਸਾਮਨਾ 'ਚ ਲਿਖਿਆ। ਪਹਿਲਾਂ ਵਿਰੋਧ ਕਰਨ ਅਤੇ ਫਿਰ ਵਿਰੋਧ ਨਾ ਕਰਨ ਦੀ ਅਭਿਨੇਤਾ ਦੀ ਭੂਮਿਕਾ ਦਾ ਖੁਲਾਸਾ ਹੋ ਗਿਆ। ਲਜ਼ੀਜ ਵੜਾ ਹੁਣ ਰਬੜੀ ਬਣ ਗਿਆ ਹੈ। ਉਨ੍ਹਾਂ ਬਿਹਾਰ ਦਿਵਸ ਸਮਾਰੋਹ ਲਈ ਸਮਾਰੋਹ 'ਚ ਹਿੱਸਾ ਲੈਣ ਲਈ ਨਿਤੀਸ਼ ਦੀ ਮੁੰਬਈ ਆਉਣ ... Read Full Story
|
'ਕੇਜਰੀਵਾਲ ਦਾ ਸਵਾਗਤ ਚੱਪਲਾਂ ਨਾਲ ਕੀਤਾ ਜਾਂਦੈ'
ਸ਼ਿਵ ਸੇਨਾ ਪ੍ਰਮੁਖ ਬਾਲ ਠਾਕਰੇ ਨੇ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਕਰਾਰਾ ਵਾਰ ਕੀਤਾ ਹੈ ਅਤੇ ਉਨ੍ਹਾਂ ਦੀ ਇਮਾਨਦਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਸ਼ਿਵ ਸੇਨਾ ਦੇ ਮੁੱਖ ਪੱਤਰ 'ਸਾਮਨਾ' ਦੇ ਸੰਪਦਕੀ ਵਿਚ ਠਾਕਰੇ ਨੇ ਲਿਖਿਆ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਮੁੰਬਈ ਵਿਚ ਫਲਾਪ ਸ਼ੋ ਦੇ ਬਾਅਦ ਟੀਮ ਅੰਨਾ ਅਤੇ ਉਨ੍ਹਾਂ ਦੇ ਸਹਿਯੋਗੀ ਇਕ ਵਾਰ ਫਿਰ ਖਬਰਾਂ ਵਿਚ ਹਨ।
ਸੰਪਾਦਕੀ ਵਿਚ ਠਾਕਰੇ ਨੇ ਲਿਖਿਆ ਹੈ, ''ਅੰਨਾ ਹਜ਼ਾਰੇ ਦੇ ਸਹਿਯੋਗੀ ਪ੍ਰਸ਼ਾਂਤ ਭੂਸ਼ਣ ਖਿਲਾਫ ਲੋਕਾਂ ਵਿਚ ਨਾਰਾਜ਼ਗੀ ਹੈ, ਅਰਵਿੰਦ ਕੇਜਰੀਵਾਲ ਦਾ ਸਵਾਗਤ ਚੱਪਲਾਂ ਨਾਲ ਕੀਤਾ ਜਾਂਦਾ ਹੈ, ਕਿਰਨ ਬੇਦੀ ... Read Full Story
|
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ :- ਸਾਬਕਾ ਮੁੱਖ ਜੱਜ ਬਾਲਾਕ੍ਰਿਸ਼ਨਨ ਖਿਲਾਫ ਜਾਂਚ ਜਾਰੀ
ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਦੇਸ਼ ਦੇ ਸਾਬਕਾ ਮੁਖ ਜੱਜ ਕੇ. ਜੀ. ਬਾਲਾਕ੍ਰਿਸ਼ਨਨ ਅਤੇ ਉਨ੍ਹਾਂ ਦੇ ਸੰਬੰਧੀਆਂ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਨਾਲ ਹੀ ਕੇਂਦਰ ਨੇ ਮਾਮਲੇ ਦੀ ਜਾਂਚ ਸੰਬੰਧੀ ਇਕ ਸਥਿਤੀ ਰਿਪੋਰਟ ਅਦਾਲਤ ਨੂੰ ਇਕ ਸੀਲਬੰਦ ਲਿਫਾਫੇ ਵਿਚ ਸੌਂਪੀ। ਦੇਸ਼ ਦੇ ਸਾਬਕਾ ਮੁਖ ਜੱਜ ਬਾਲਾਕ੍ਰਿਸ਼ਨਨ ਅਤੇ ਉਨ੍ਹਾਂ ਦੇ ਸੰਬੰਧੀਆਂ 'ਤੇ ਦੋਸ਼ ਹੈ ਕਿ ਬਾਲਾਕ੍ਰਿਸ਼ਨਨ ਦੇ ਜੱਜ ਦੇ ਤੌਰ 'ਤੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਆਮਦਨ ਦੇ ਜਾਣੂ ਸੋਮਿਆਂ ਤੋਂ ਵੱਧ ਦੀ ਜਾਇਦਾਦ ਇਕੱਠੀ ... Read Full Story
|
ਜਿੱਤ ਦੀ ਖੁਸ਼ੀ ਵਿਚ ਫਾਇਰਿੰਗ, ਬੱਚੇ ਦੀ ਮੌਤ
ਭੀਮਨਗਰ, ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭੀਮਨਗਰ ਜ਼ਿਲੇ ਦੀ ਸੰਭਲ ਸੀਟ 'ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਇਕਬਾਲ ਮਹਿਸੂਦ ਨੂੰ ਮਿਲੀ ਜਿੱਤ ਪਿੱਛੋਂ ਉਨ੍ਹਾਂ ਦੇ ਹਮਾਇਤੀਆਂ ਵਲੋਂ ਕੀਤੀ ਗਈ ਜਸ਼ਨੀ ਫਾਇਰਿੰਗ ਦੌਰਾਨ ਇਕ ਬੱਚੇ ਦੀ ਜਾਨ ਚਲੀ ਗਈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਪਛਾਣ 12 ਸਾਲਾ ਦਾਨਿਸ਼ ਵਜੋਂ ਹੋਈ ... Read Full Story
|
ਸੈਫ ਦੇ ਦੋਸ਼ਾਂ 'ਚ ਜ਼ਿਆਦਾ ਦਮ ਨਹੀਂ : ਪੁਲਸ
ਮੁੰਬਈ, ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੇ ਨਾਲ ਬੁੱਧਵਾਰ ਨੂੰ ਹੋਏ ਝਗੜੇ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਟੀਮ ਨੇ ਅੱਜ ਕਿਹਾ ਕਿ ਦੱਖਣੀ ਅਫਰੀਕੀ ਕਾਰੋਬਾਰੀ ਇਕਬਾਲ ਸ਼ਰਮਾ ਦੇ ਖਿਲਾਫ ਦਰਜ ਕਰਵਾਈ ਗਈ ਉਨ੍ਹਾਂ ਦੀ ਜਵਾਬੀ ਸ਼ਿਕਾਇਤ ਵਿਚ ਜ਼ਿਆਦਾ ਦਮ ਨਹੀਂ ਹੈ ਕਿਉਂਕਿ ਸੈਫ ਨੂੰ ਕਿਸੇ ਤਰ੍ਹਾਂ ਦੀ ਚੋਟ ਨਹੀਂ ਆਈ ਅਤੇ ਨਾ ਹੀ ਉਸਨੇ ਕੋਈ ਮੈਡੀਕਲ ਰਿਪੋਰਟ ਪੇਸ਼ ਕੀਤੀ ਹੈ। ... Read Full Story
|
ਪਾਕਿ ਇਲਾਕਾ ਚੀਨ ਨੂੰ ਦੇਣ 'ਤੇ ਭਾਰਤ ਜਾਗਿਆ
ਜੰਮੂ, ਪਾਕਿਸਤਾਨ ਦੀ ਚੀਨ ਨੂੰ 50 ਸਾਲਾਂ ਲਈ ਗਿਲਗਿਤ-ਬਾਲਤਿਸਤਾਨ ਇਲਾਕਾ ਲੀਜ਼ 'ਤੇ ਦੇਣ ਦੀ ਤਜਵੀਜ਼ ਨਾਲ ਭਾਰਤ ਦੀ ਫੌਜ ਦੀ ਅਚਾਨਕ ਨੀਂਦ ਖੁੱਲ੍ਹੀ ਹੈ ਅਤੇ ਕਮਾਂਡਰਾਂ ਨੇ ਭਾਰਤ 'ਤੇ ਇਸ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਚਾਰ ਕਰਨ ਲਈ ਮੀਟਿੰਗ ਕੀਤੀ ਹੈ। ਗਿਲਗਿਤ-ਬਾਲਤਿਸਤਾਨ ਇਲਾਕੇ ਵਿਚ ਲੋਕ ਮੁਕਤੀ ਫੌਜ ਦੀ ਮੌਜੂਦਗੀ ਨੂੰ ਪਹਿਲਾਂ ਨਿਊਯਾਰਕ ਟਾਈਮਜ਼ ਨੇ ਬੇਨਕਾਬ ਕੀਤਾ ਅਤੇ ਬਾਅਦ ਵਿਚ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕੀਤੀ ਹੈ, ਜਿਸ ਗੱਲ ਦੀ ਪਹਿਲਾਂ ਜਾਣਕਾਰੀ ਨਹੀਂ ਸੀ, ਉਹ ਇਹ ਸੀ ਕਿ ਇਸ ਸਮੁੱਚੇ ਇਲਾਕੇ 'ਤੇ ਚੀਨ ਦੀ ਹੁਕਮਰਾਨੀ ... Read Full Story
|
ਸੈਫ ਨੇ ਵੀ ਐੱਨ. ਆਰ. ਆਈ. ਖਿਲਾਫ ਸ਼ਿਕਾਇਤ ਦਰਜ ਕਰਵਾਈ
ਮੁੰਬਈ, ਪ੍ਰਵਾਸੀ ਭਾਰਤੀ ਇਕਬਾਲ ਸ਼ਰਮਾ ਨਾਲ ਮਾਰਕੁੱਟ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਹੋਣ ਦੇ ਤੁਰੰਤ ਬਾਅਦ ਹੀ ਜ਼ਮਾਨਤ 'ਤੇ ਛੱਡ ਦਿਤੇ ਗਏ ਫਿਲਮ ਅਭਿਨੇਤਾ ਸੈਫ ਅਲੀ ਖਾਨ ਨੇ ਵੀ ਇਕਬਾਲ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਉਸ ਨੇ ਸ਼ਿਕਾਇਤ ਵਿਚ ਕਿਹਾ ਕਿ ਇਕਬਾਲ ਨੇ ਪਹਿਲਾਂ ਉਸ 'ਤੇ ਹਮਲਾ ਕੀਤਾ ਅਤੇ ਬਾਅਦ ਵਿਚ ਉਸ ਨੇ ਆਪਣੇ ਬਚਾਅ ਲਈ ਉਸ 'ਤੇ ਹੱਥ ਚੁਕਿਆ। ਇਕ ਨਿਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਮੈਂ 'ਏਜੰਟ ਵਿਨੋਦ' ਦੀ ਪ੍ਰਮੋਸ਼ਨ ਲਈ ਅਜਿਹਾ ਨਹੀਂ ... Read Full Story
|
ਬਾਲ ਠਾਕਰੇ ਬਣੇ ਮੁੰਬਈ ਦੇ 'ਕਿੰਗ'
ਮੁੰਬਈ, ਠਾਣੇ 'ਤੇ ਸ਼ਿਵ ਸੈਨਾ-ਭਾਜਪਾ ਦੀ ਸੱਤਾ ਕਾਇਮ, ਪਿੰਪਰੀ 'ਚ ਐੱਨ. ਸੀ. ਪੀ. ਦੀ ਜਿੱਤ
ਮੁੰਬਈ/ਪੁਣੇ, ਮੁੰਬਈ ਅਤੇ ਠਾਣੇ ਵਿਖੇ ਸ਼ਿਵ ਸੈਨਾ-ਭਾਜਪਾ ਦੀ ਸੱਤਾ ਕਾਇਮ ਰਹੇਗੀ। ਸ਼ਿਵ ਸੈਨਾ ਮੁਖੀ ਬਾਲਾ ਸਾਹਿਬ ਠਾਕਰੇ ਦੇਸ਼ ਦੀ ਸਭ ਤੋਂ ਅਮੀਰ ਬ੍ਰਹਨ ਮੁੰਬਈ ਨਗਰ ਨਿਗਮ ਲਈ ਹੋਈਆਂ ਚੋਣਾਂ 'ਚ 'ਕਿੰਗ' ਬਣੇ ਹਨ। ਗਠਜੋੜ ਨੇ 160 ਸੀਟਾਂ ਜਿੱਤੀਆਂ ਹਨ ਅਤੇ ਉਸਨੂੰ ਬਹੁਮਤ ਲਈ ਸਿਰਫ 60 ਸੀਟਾਂ ਦੀ ਹੋਰ ਲੋੜ ਹੈ। ਮੁੰਬਈ ਨਗਰ ਨਿਗਮ ਉੱਤੇ ਸ਼ਿਵ ਸੈਨਾ 16 ਸਾਲ ਤੋਂ ਕਾਬਜ਼ ਹੈ। ਸ਼ਿਵ ਸੈਨਾ-ਭਾਜਪਾ ਗਠਜੋੜ ਵਿਚ ਇਸ ਵਾਰ ਰਾਮਦਾਸ ਅਠਾਵਲੇ ਦੀ ਪਾਰਟੀ ਆਰ. ਪੀ. ਆਈ. ਵੀ ਸ਼ਾਮਲ ਹੈ। ਮੁੰਬਈ ਦਾ 'ਕਿੰਗ' ਬਣਨ ... Read Full Story
|
ਇਨਕਮ ਟੈਕਸ ਵਿਭਾਗ ਨੇ ਬਾਲਾਕ੍ਰਿਸ਼ਨਨ ਮਾਮਲੇ 'ਚ ਸੀ. ਬੀ. ਡੀ. ਟੀ. ਨੂੰ ਸੌਂਪੀ ਜਾਂਚ ਰਿਪੋਰਟ
ਨਵੀਂ ਦਿੱਲੀ, ਇਨਕਮ ਟੈਕਸ ਵਿਭਾਗ ਨੇ ਦੇਸ਼ ਦੇ ਸਾਬਕਾ ਪ੍ਰਧਾਨ ਜੱਜ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਕੇ. ਜੀ. ਬਾਲਾਕ੍ਰਿਸ਼ਨਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਿਵੇਸ਼ ਅਤੇ ਸੰਪੰਤੀ ਦੀ 'ਪੂਰਨ ਜਾਂਚ ਰਿਪੋਰਟ' ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ.ਟੀ.) ਨੂੰ ਸੌਂਪ ਦਿੱਤੀ ਹੈ। ਇਹ ਜਾਂਚ ਰਿਪੋਰਟ ਇਨਕਮ ਟੈਕਸ ਵਿਭਾਗ ਦੀ ਕੋਚੀ ਸਥਿਤ ਜਾਂਚ ਬ੍ਰਾਂਚ ਨੇ ਵਿਭਾਗ ਦੀ ਹੀ ਮੁੰਬਈ ਜਾਂਚ ਇਕਾਈ ਨਾਲ ਮਿਲ ਕੇ ਤਿਆਰ ਕੀਤੀ ਹੈ। ਫਿਲਹਾਲ ਸੀ. ਬੀ. ਡੀ. ਟੀ. ਇਸ ਰਿਪੋਰਟ ਦਾ ਅਧਿਐਨ ਕਰ ਰਿਹਾ ਹੈ। ਇਨਕਮ ਟੈਕਸ ਵਿਭਾਗ ਦੇ ਇਕ ਚੋਟੀ ਦੇ ਅਧਿਕਾਰੀ ਨੇ ਦੱਸਿਆ ਕਿ ... Read Full Story
|
ਰਾਜ ਠਾਕਰੇ ਸ਼ਿਵ ਸੈਨਾ ਵਿਚ ਆ ਸਕਦੇ ਹਨ ਵਾਪਸ : ਬਾਲ ਠਾਕਰੇ
ਮੁੰਬਈ, ਸ਼ਿਵ ਸੈਨਾ ਮੁੱਖੀ ਬਾਲ ਠਾਕਰੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਅਤੇ ਉਨ੍ਹਾਂ ਦੇ ਭਤੀਜੇ ਰਾਜ ਠਾਕਰੇ ਜੇ ਸ਼ਿਵ ਸੈਨਾ ਵਿਚ ਵਾਪਸ ਆਉਣਾ ਚਾਹੁਣ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਠਾਕਰੇ ਨੇ ਇਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਸੀਂ ਉਸ ਕੋਲੋਂ ਪੁੱਛੋਂ ਕਿ ਉਹ ਸ਼ਿਵ ਸੈਨਾ ਵਿਚ ਆਉਣਾ ਚਾਹੁੰਦਾ ਹੈ ਜਾਂ ਨਹੀਂ। ਬਾਲ ਠਾਕਰੇ ਨੇ ਇਹ ਗੱਲ ਮੰਨੀ ਕਿ ਰਾਜ ਠਾਕਰੇ ਅਤੇ ਸ਼ਿਵ ਸੈਨਾ ਦੇ ਵੱਖ ਹੋਣ ਨਾਲ ਮਰਾਠੀ ਵੋਟਾਂ ਦੀ ਵੰਡ ਹੋਈ ਹੈ। ਇਸ ਤੋਂ ਪਹਿਲ ਸ਼ਿਵ ਸੈਨਾ ਵਿਚ ਵਾਪਸ ਆਉਣ ਲਈ ਰਾਜ ਠਾਕਰੇ ਲਈ ਕੁਝ ਸ਼ਰਤਾਂ ਰੱਖੀਆਂ ਸਨ ... Read Full Story
|
ਬਾਲਾਕ੍ਰਿਸ਼ਨਨ ਮਾਮਲੇ 'ਚ ਜਾਂਚ ਕਰਕੇ ਦੋ ਹਫਤਿਆਂ ਅੰਦਰ ਰਿਪੋਰਟ ਦੇਵੇ ਕੇਂਦਰ : ਸੁਪਰੀਮ ਕੋਰਟ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸੋਮਵਾਰ ਨਿਰਦੇਸ਼ ਦਿਤਾ ਕਿ ਉਹ ਭਾਰਤ ਦੇ ਸਾਬਕਾ ਮੁਖ ਜੱਜ ਕੇ.ਜੀ. ਬਾਲਾਕ੍ਰਿਸ਼ਨਨ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਵਿਚ ਪ੍ਰਗਤੀ ਰਿਪੋਰਟ ਦੋ ਹਫਤਿਆਂ ਅੰਦਰ ਪੇਸ਼ ਕਰੇ। ਮੁਖ ਜੱਜ ਐੱਸ. ਐੱਚ. ਕਪਾਡੀਆ ਦੀ ਪ੍ਰਧਾਨਗੀ ਵਾਲੀ ਇਕ ਬੈਂਚ ਨੇ ਕਾਮਨਕਾਜ ਅਤੇ ਇਕ ਵਕੀਲ ਮਨੋਹਰ ਲਾਲ ਸ਼ਰਮਾ ਵਲੋਂ ਦਾਇਰ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਹੁਕਮ ਦਿਤਾ। ਪਟੀਸ਼ਨ ਵਿਚ ਜਸਟਿਸ ਬਾਕਾਕ੍ਰਿਸ਼ਨਨ ਦੇ ਮੁੱਖ ਜੱਜ ਦੇ ਕਾਰਜਕਾਲ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ... Read Full Story
|
ਤਾਜਾ ਖਬਰ....ਕੇ.ਜੀ. 'ਤੇ ਭ੍ਰਿਸ਼ਟਾਚਾਰ ਦਾ ਦੋਸ਼
ਸੁਪਰੀਮ ਕੋਰਟ ਨੇ ਅੱਜ ਕੇਂਦਰ ਤੋਂ ਸਾਬਕਾ ਚੀਫ ਜਸਟਿਸ ਕੇ.ਜੀ. ਬਾਲਾ ਕ੍ਰਿਸ਼ਨਨ ਵਿਰੁਧ ਬੇਹਿਸਾਬ ਧਨ-ਸਪੰਤੀ ਇਕੱਠੀ ਕਰਨ ਦੇ ਮਾਮਲੇ 'ਚ ਕੀਤੀ ਗਈ ਕਾਰਵਾਈ ਅਤੇ ਅਜਿਹਾ ਕਰਨ ਦੀ ਮਣਛਾ ਦੇ ਸਬੰਧ 'ਚ ਜਾਣਕਾਰੀ ਮੰਗੀ ... Read Full Story
|
ਆਪਣੀ ਜਾਇਦਾਦ ਸ਼ਰਦ ਪਵਾਰ ਤੇ ਰਾਣੇ ਨੂੰ ਦੇ ਦਿਆਂਗਾ : ਬਾਲ ਠਾਕਰੇ
ਠਾਣੇ, ਭ੍ਰਿਸ਼ਟਾਚਾਰ ਰਾਹੀਂ ਦੌਲਤਮੰਦ ਹੋਣ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਕਿਹਾ ਹੈ ਕਿ ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਮਹਾਰਾਸ਼ਟਰ ਦੇ ਉਦਯੋਗ ਮੰਤਰੀ ਨਾਰਾਇਣ ਰਾਣੇ ਨੂੰ ਆਪਣੀ ਜਾਇਦਾਦ ਦੇਣ ਲਈ ਤਿਆਰ ਹਨ। ਠਾਕਰੇ ਨੇ ਸ਼ਨੀਵਾਰ ਇਥੇ ਨਗਰ ਨਿਗਮ ਦੀਆਂ ਚੋਣਾਂ ਲਈ ਆਯੋਜਿਤ ਰੈਲੀ 'ਚ ਬੋਲਦਿਆਂ ਕਿਹਾ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦਾ ਇਹ ਕਹਿਣਾ ਠੀਕ ਨਹੀਂ ਕਿ ਠਾਕਰੇ ਪਰਿਵਾਰ ਨੇ ਨਗਰ ਨਿਗਮ ਵਿਚ 40 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਅਤੇ ਭਤੀਜੇ ਰਾਜ ਠਾਕੁਰ ... Read Full Story
|