Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਬਿਜਲੀ"
ਟਾਟਾ ਪਾਵਰ ਦੀ ਨਜ਼ਰ ਪਣ-ਬਿਜਲੀ ਪ੍ਰਾਜੈਕਟਾਂ 'ਤੇ

ਨਵੀਂ ਦਿੱਲੀ, ਟਾਟਾ ਪਾਵਰ ਪਣ-ਬਿਜਲੀ ਯੋਜਨਾਵਾਂ ਨੂੰ ਵਿਕਸਿਤ ਕਰਨ ਦੇ ਮੌਕਿਆਂ 'ਤੇ ਸਰਗਰਮ ਤਰੀਕੇ ਨਾਲ ਵਿਚਾਰ ਕਰ ਰਹੀ ਹੈ। ਕੰਪਨੀ ਦੀ ਸਾਲ 2020 ਤੱਕ ਆਪਣੇ ਬਿਜਲੀ ਉਤਪਾਦਨ 'ਚ ਇਕ ਚੌਥਾਈ ਉਤਪਾਦਨ ਪਣ-ਬਿਜਲੀ ਅਤੇ ਅਕਸ਼ੈ ਊਰਜਾ ਖੇਤਰ ਤੋਂ ਕਰਨ ਦੀ ਯੋਜਨਾ ਹੈ। ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਬਿਜਲੀ ਉਤਪਾਦਕ ਇਹ ਕੰਪਨੀ ਭਾਰਤ, ਨੇਪਾਲ ਅਤੇ ਭੂਟਾਨ 'ਚ ਪਣ-ਬਿਜਲੀ ਪ੍ਰਾਜੈਕਟਾਂ 'ਤੇ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ। ਫਿਲਹਾਲ ਟਾਟਾ ਪਾਵਰ ਕੋਲ ਮਹਾਰਾਸ਼ਟਰ 'ਚ 447 ਮੈਗਾਵਾਟ ਦੀ ਬਿਜਲੀ ਉਤਪਾਦਨ ਦੀ ਸਮਰੱਥਾ ਹੈ। ਵਰਤਮਾਨ 'ਚ ਕੰਪਨੀ ਦੀ ਕੁੱਲ ਉਤਪਾਦਨ ਸਮਰੱਥਾ 7,700 ਮੈਗਾਵਾਟ ...
Read Full Story


ਸਾਰੀ ਬਿਜਲੀ ਅਪੂਰਤੀ ਕੰਪਨੀਆਂ ਸੰਕਟ ਪ੍ਰਬੰਧਨ ਯੋਜਨਾ ਤਿਆਰ ਕਰਨ : ਕੇਂਦਰ

ਨਵੀਂ ਦਿੱਲੀ, ਬਿਜਲੀ ਮੰਤਰਾਲੇ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਇਹ ਤੈਅ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਬਿਜਲੀ ਉਤਪਾਦਨ, ਟਰਾਂਮਿਸ਼ਨ ਜਾਂ ਵੰਡ 'ਚ ਅਵਰੋਧਕ ਦੀ ਸਥਿਤੀ 'ਚ ਘੱਟ ਤੋਂ ਘੱਟ ਸਮਾਂ 'ਚ ਆਮ ਸਥਿਤੀ ਬਹਾਲ ਕਰਨ ਲਈ ਬਿਜਲੀ ਅਪੂਰਤੀ ਕੰਪਨੀਆਂ ਸੰਕਟ ਪ੍ਰਬੰਧਨ ਯੋਜਨਾ ਨਾਲ ਤਿਆਰ ਰਹਿਣ। ਇਹ ਨਵੇਂ ਨਿਰਦੇਸ਼ ਪਿਛਲੇ ਸਾਲ ਜੁਲਾਈ 'ਚ ਗ੍ਰਿਡ ਫੇਲ ਹੋਣ ਤੋਂ ਪੈਦਾ ਹੋਈ ਸਥਿਤੀ ਦੇ ਦੁਗਣਾ ਹੋਣ ਤੋਂ ਬਚਾਉਣ ਲਈ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ ਜੁਲਾਈ 'ਚ ਗ੍ਰਿਡ ਫੇਲ ਹੋਣ ਨਾਲ ਦੇਸ਼ ਦੀ ਅੱਧੀ ਆਬਾਦੀ ਹਨੇਰੇ 'ਚ ਡੁੱਬ ਗਈ ਸੀ। ਬਿਜਲੀ ਮੰਤਰਾਲੇ ਦੀ ਯੋਜਨਾ ਦੀ ਨਿਗਰਾਨੀ ਲਈ ...
Read Full Story


ਨਰਕ ਜਾਪਦਾ ਹੈ ਫੋਕਲ ਪੋਆਇਂਟ ਲੁਧਿਆਣਾ ਦਾ ਬਿਜਲੀ ਘਰ!

ਲੁਧਿਆਣਾ (ਗੁਰਜੀਤ ਸਿੰਘ ਅਜ਼ਾਦ), “ਰਾਜ ਨਹੀ ਸੇਵਾ” ਦੇ ਸਰਕਾਰੀ ਦਾਵੇਆ ਦੀ ਸਚਾਈ ਨੂੰ ਫੋਕਲ ਪੋਆਇਂਟ ਲੁਧਿਆਣਾ ਦਾ ਬਿਜਲੀ ਘਰ ਸਿਰਿਓਂ ਜੀ ਖਾਰਜ਼ ਕਰਦਾ ਜਾਪਦਾ ਹੈ। ਚਾਰੇ ਪਾਸੇ ਗੰਦਗੀ ਦੇ ਅੰਬਾਰ ਨਜ਼ਰ ਆਓਦੇ ਹਨ। ਜਿਸ ਹਾਲ ਵਿਚ ਲੋਕ ਬਿਲ ਜਮ੍ਹਾਂ ਕਰਾਓਂਦੇ ਹਨ ਉੱਥੇ ਕੁੱਤਿਆ ਦਾ ਵਾਸਾ ਹੈ। ਚਾਰੇ ਪਾਸੇ ਗਲ਼ੀਆਂ - ਸੜੀਆ ਸਰਕਾਰੀ ਫਾਇਲਾਂ ਦੀ ਬਦਬੂ ਦੇ ਨਾਲ ਕੁਤੇਆਂ ਦੇ ਮੱਲ-ਮੂਤਰ ਦੀ ਬਦਬੂ ਕਾਰਣ ਉਥੇ ਸਾਹ ਲੈਣਾ ਵੀ ਔਖਾ ਹੈ। ਛੱਤ ਅਤੇ ਫਰਸ਼ ਤਾਂ ਲਗਦਾ ਹੈ ਕਿ ਕਈ ਮਹੀਨਿਆਂ ਤੋਂ ਸਾਫ ਹੀ ਨਹੀਂ ਕਿਤੇ ਛੱਤ ਤੇ ਵੱਡੇ-ਵੱਡੇ ਮੱਕੜੀ ਦੇ ਜਾਲ਼ੇ ਲਟਕ ਰਹੇ ਹਨ ਅਤੇ ਫਰਸ਼ ਤੇ ਚਾਰੇ ...
Read Full Story


ਬਿਜਲੀ ਵਿਭਾਗ ਦੇ ਕਰਮਚਾਰੀ ਨੂੰ ਲੋਕਾਂ ਨੇ ਟਰਾਂਸਫਾਰਮਰ ਨਾਲ ਬੰਨ੍ਹਿਆ

ਸ਼ਾਹਬਾਦ ਮਾਰਕੰਡਾ, ਬਿਜਲੀ ਵਿਭਾਗ ਦੇ ਟਰਾਂਸਫਾਰਮਰ ਲਗਾਉਣ ਵਾਲੀ ਕੰਪਨੀ ਤੋਂ ਪ੍ਰੇਸ਼ਾਨ ਹੋ ਕੇ ਨੇੜਲੇ ਪਿੰਡ ਰਾਮਨਗਰ ’ਚ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਤੇ ਪਿੰਡ ਦੇ ਲੋਕਾਂ ਨੇ ਟਰਾਂਸਫਾਰਮਰ ਚੈੱਕ ਕਰਨ ਆਏ ਕਰਮਚਾਰੀ ਨੂੰ ਟਰਾਂਸਫਾਰਮਰ ਨਾਲ ਬੰਨ੍ਹ ਦਿੱਤਾ। ਪਿੰਡ ਵਾਸੀ ਰੁਲੀ ਰਾਮ ਨੇ ਦੱਸਿਆ ਕਿ ਉਸ ਦਾ ਟਰਾਂਸਫਾਰਮਰ ਸਬ-ਡਿਵੀਜ਼ਨ ਨੰ. ਦੋ ਤੋਂ ਚੱਲਦਾ ਹੈ। ਉਸ ਨੇ ਦੱਸਿਆ ਕਿ 2009 ਦਸੰਬਰ ’ਚ ਉਸ ਨੇ ਆਪਣਾ ਟਰਾਂਸਫਾਰਮਰ 20 ਤੋਂ ਵਧਾ ਕੇ 25 ਹਾਰਸ ਪਾਵਰ ਕਰਵਾਇਆ ਸੀ। ਜਨਵਰੀ 2010 ਤੋਂ ਉਸ ਨੇ ਬਿੱਲ ਭਰਨਾ ਸ਼ੁਰੂ ਕਰ ਦਿੱਤਾ ਪਰ ਟਰਾਂਸਫਾਰਮਰ ਪੁਰਾਣਾ ਹੀ ਚੱਲਦਾ ਰਿਹਾ। ਇਸ ...
Read Full Story


*ਰਾਜ ਵਿੱਚ ਸਬਸਿਡੀਆਂ ਜਾਰੀ ਰਹਿਣਗੀਆਂ-ਬਾਦਲ *ਛੇਤੀ ਹੀ ਪੰਜਾਬ ਵਾਧੂ ਬਿਜਲੀ ਵਾਲਾ ਰਾਜ ਬਣ ਜਾਵੇਗਾ

ਪਟਿਆਲਾ: 31 ਮਾਰਚ (ਪੀ.ਐਸ.ਗਰੇਵਾਲ) - ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਫਸਲਾਂ ਦੇ ਵਾਜਬ ਭਾਅ ਨਾ ਦੇ ਕੇ ਅਤੇ ਤੇਲ ਦੀਆਂ ਵੱਡੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਰ-ਵਾਰ ਵਾਧਾ ਕਰਕੇ ਦੇਸ਼ ਦੇ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀ ਹੈ ਜਿਸ ਕਾਰਨ ਕੇਂਦਰ ਸਰਕਾਰ ਸਮੁੱਚੀਆਂ ਸਮੱਸਿਆਵਾਂ ਦੀ ਜੜ ਹੈ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਰਾਜ ਬਿਜਲੀ ਬੋਰਡ ਦੀ ਇੰਜਨੀਅਰ ਐਸੋਸੀਏਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ ਜਨਰਲ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ...
Read Full Story


ਪੰਜਾਬ ’ਚ ਤਿੰਨ ਬਿਜਲੀ ਯੂਨਿਟ ਹੋਏ ਬੰਦ

ਪਟਿਆਲਾ, ਪੰਜਾਬ ਰਾਜ ਬਿਜਲੀ ਨਿਗਮ ਦੇ ਬਠਿੰਡਾ ਥਰਮਲ ਪਲਾਂਟ ਦੇ ਦੋ ਯੂਨਿਟ ਅਤੇ ਰੋਪੜ ਦਾ ਇਕ ਯੂਨਿਟ ਰੈਨੋਵੇਸ਼ਨ ਕਾਰਨ ਬੰਦ ਕਰ ਦਿੱਤਾ ਗਿਆ ਹੈ, ਜਿਸਦੇ ਚਲਦਿਆਂ ਬਿਜਲੀ ਨਿਗਮ ਨੇ ਅੱਜ ਬਿਜਲੀ ਦੀ ਘਾਟ ਨੂੰ ਦੇਖਦਿਆਂ ਪੰਜਾਬ ਦੀ ਜਨਰਲ ਇੰਡਸਟਰੀ ’ਤੇ ਇਕ ਦਿਨ ਤੇ ਸਟੀਲ ਇੰਡਸਟਰੀ ’ਤੇ ਦੋ ਦਿਨ ਦਾ ਨਾਗਾ ਲਾਗੂ ਕਰ ਦਿੱਤਾ ਹੈ। ਪੰਜਾਬ ਬਿਜਲੀ ਨਿਗਮ ਦੇ ਸੂਤਰਾਂ ਅਨੁਸਾਰ ਅੱਜ ਡਿਮਾਂਡ ਤੇ ਸਪਲਾਈ ਵਿਚ 50 ਲੱਖ ਯੂਨਿਟ ਦਾ ਫਰਕ ਸੀ, ਜਿਸ ਦੇ ਚਲਦਿਆਂ ਬਿਜਲੀ ਨਿਗਮ ਨੂੰ ਇੰਡਸਟਰੀ ’ਤੇ ਕੱਟਾਂ ਦਾ ਫ਼ੈਸਲਾ ਲੈਣਾ ਪਿਆ। ਬਿਜਲੀ ਨਿਗਮ ਸੂਤਰਾਂ ਅਨੁਸਾਰ ਅਸਲ ਵਿਚ ਪੈਡੀ ਸੀਜ਼ਨ ਵੇਲੇ ਦੂਜੇ ...
Read Full Story


ਭਾਰਤ ਨੇ ਅਮਰੀਕੀ ਨਿਵੇਸ਼ਕਾਂ ਨੂੰ ਭਾਰਤ ਦੇ ਊਰਜਾ ਖੇਤਰ ਵਿੱਚ ਨਿਵੇਸ਼ ਕਰਨ ਲਈ ਕਿਹਾ

ਨਵੀਂ ਦਿੱਲੀ,ਭਾਰਤ ਨੇ ਊਰਜਾ ਖੇਤਰ ਵਿੱਚ ਮੌਜੂਦਾ ਸੰਭਾਵਨਾਵਾਂ ਨੂੰ ਵਧਾਉਣ ਅਤੇ ਇਸ ਦੀ ਸਮਰੱਥਾ ਦਾ ਫਾਇਦਾ ਉਠਾਉਣ ਵਾਸਤੇ ਅਮਰੀਕੀ ਨਿਵੇਸ਼ਕਾਂ ਨੂੰ ਊਰਜਾ ਖੇਤਰ ਵਿੱਚ ਨਿਵੇਸ਼ ਕਰਨ ਲਈ ਆਖਿਆ ਹੈ। ਅੱਜ ਸ਼ਿਕਾਂਗੋ ਵਿੱਚ ਨਿਵੇਸ਼ਕਾਂ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਊਰਜਾ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਦੱਸਿਆ ਕਿ ਇਸ ਵੇਲੇ ਦੇਸ਼ ਵਿੱਚ ਬਿਜਲੀ ਦੀ ਉਤਪਾਦਨ ਸਮਰੱਥਾ ਇੱਕ ਲੱਖ 81 ਹਜ਼ਾਰ ਮੈਗਾਵਾਟ ਤੋਂ ਵਧੇਰੇਅ ਹੈ ਤੇ 80 ਹਜ਼ਾਰ ਮੈਗਵਾਟ ਦੀ ਨਵੀਂ ਸਮਰੱਥਾ ਵਾਸਤੇ ਕੰਮ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਸ਼ੁਰੂ ਹੋਣ ਵਾਲੀ 12ਪੰਜ ਸਾਲਾ ਯੋਜਨਾ ਵਿੱਚ ਇੱਕ ਲੱਖ ...
Read Full Story


ਬਿਜਲੀ ਬੋਰਡ ਦਫਤਰ ‘ਚ ਲਗਾਇਆ ਖੁੱਲ੍ਹਾ ਦਰਬਾਰ

ਰਤੀਆ,ਬਿਜਲੀ ਬੋਰਡ ਦਫ਼ਤਰ ਵਿਚ ਬਿਜਲੀ ਵਿਭਾਗ ਵਲੋਂ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਸੁਣਨ ਲਈ ਖੁੱਲ੍ਹਾ ਦਰਬਾਰ ਲਗਾਇਆ ਗਿਆ। ਇਸ ਵਿਚ ਇਲਾਕੇ ਦੇ ਅਨੇਕਾਂ ਉਪਭੋਗਤਾਵਾਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ। ਖੁੱਲ੍ਹੇ ਦਰਬਾਰ ਦੀ ਪ੍ਰਧਾਨਗੀ ਚੀਫ਼ ਇੰਜਨੀਅਰ ਐਸ. ਕੇ. ਜਿੰਦਲ ਨੇ ਕੀਤੀ। ਖਪਤਕਾਰਾਂ ਨੇ ਅਧਿਕਾਰੀਆਂ ਸਾਹਮਣੇ ਬਿਜਲੀ ਦਾ ਟਰਾਂਸਫਾਰਮਰ ਬਦਲਣ ਅਤੇ ਪੁਰਾਣੀਆਂ ਤਾਰਾਂ ਦੀਆਂ ਸਮੱਸਿਆਵਾਂ ਰੱਖੀਆਂ। ਅਨੇਕਾਂ ਖਪਤਕਾਰਾਂ ਨੇ ਉਨ੍ਹਾਂ ਦੀਆਂ ਢਾਣੀਆਂ ਨੂੰ 24 ਘੰਟੇ ਦੀ ਲਾਈਨ ਨਾਲ ਜੋੜਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਖਪਤਕਾਰ ਸੱਤਪਾਲ, ਮਨਦੀਪ, ਗੁਰਬਚਨ ਆਦਿ ਨੇ ...
Read Full Story


ਅਮਰਿੰਦਰ ਵਲੋ ਨਵੀ ਬਿਜਲੀ ਨੀਤੀ ਤੇ ਟਿੱਪਣੀ ਲਈ ਸ਼੍ਰੋਮਣੀ ਅਕਾਲੀ ਦਲ ਵਲੋ ਤਿੱਖੀ ਆਲੋਚਨਾ

ਪਟਿਆਲਾ 10 ਅਗਸਤ(ਪੀ.ਐਸ.ਗਰੇਵਾਲ) -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਦੀ ਨਵੀਂ ਬਿਜਲੀ ਨੀਤੀ ਦੀ ਆਲੇਚਨਾ ਕਰਨ ਲਈ ਸ਼ੋਮਣੀ ਅਕਾਲੀ ਦਲ ਨੇ ਉਸ ਤੇ ਤਿੱਖਾ ਹਮਲਾ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਉਸ ਦੀ ਨਿਗੁਣੀ ਸਮਝ ਅਤੇ ਸੋੜੀ ਦਿ੍ਰਸ਼ਟੀ ਦਾ ਪ੍ਰਗਟਾਵਾ ਹੈ ਕਿਕਿ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਵੱਡੇ ਪ੍ਰਾਜੈਕਟਾਂ ਦੀਆਂ ਪਹਿਲ ਕਦਮੀਆਂ ਕੀਤੀਆਂ ਹਨ ਜਦਕਿ ਉਸ ਨੇ ਬਠਿੰਡਾ ਤੇਲ ਸੋਧਕ ਕਾਰਖਾਨੇ ਦਾ ਕੰਮ ਰੋਕਣ ਲਈ ਸਫਲ ਕੋਸ਼ਿਸ਼ ਕੀਤੀ। ਅੱਜ ਇਥੇ ਜਾਰੀ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਸ਼੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ...
Read Full Story


ਘਰ ਦੀਆਂ ਛੱਤਾਂ ਨਾਲ ਬਿੱਲਕੁਲ ਖਹਿ ਕੇ ਲੰਗਦੀਆਂ ਹਨ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ

ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ ਛੇਹਰਟਾ ਅੰਮ੍ਰਿਤਸਰ ਦਾ ਇਤਹਾਸਿੱਕ ਨਗਰ ਹੈ,ਜਿਸ ਦਾ ਅੰਮ੍ਰਿਤਸਰ ਦੇ ਇਤਹਾਸ ਵਿੱਚ ਬਹੁਤ ਮਹਤੱਵ ਹੈ। 1 ਲੱਖ ਤੋਂ ਵੱਧ ਅਬਾਦੀ ਵਾਲਾ ਇਹ ਨਗਰ ਅਜੇ ਤੱਕ ਵੀ ਕਈ ਸਹੂਲਤਾਂ ਤੋਂ ਸੱਖਣਾ ਹੀ ਪਿਆ ਹੈ।ਵੱਖ ਵੱਖ ਵਿਭਾਗਾਂ ਵੱਲੋਂ ਵਰਤੀਆਂ ਜਾਂਣ ਵਾਲੀਆਂ ਕਈ ਲਾਪਰਵਾਹੀਆਂ ਦੀ ਮਿਸਾਲ ਇੱਥੇ ਬੜੀ ਹੀ ਅਸਾਨੀ ਨਾਲ ਮਿੱਲ ਜਾਂਦੀ ਹੈ।ਅਜਿਹੀ ਹੀ ਇੱਕ ਉਦਾਹਰਨ ਹੈ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਵਰਤੀ ਜਾ ਰਹੀ ਲਾ ਪਰਵਾਹੀ ਦੀ ਜੋ ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਦਾ ਸਬੱਬ ਬਣ ਕੇ ਕਈ ਇਨਸਾਨੀ ਜਾਨਾਂ ਨੂੰ ਆਂਪਣੀ ਬੁੱਕਲ ਵਿਚ ਲੈ ਕੇ ਮੋਤ ਦੀ ...
Read Full Story


ਮਰਦਮਸ਼ੁਮਾਰੀ ਵਿੱਚ ਲੋਕ ਗਿਣਤੀਕਾਰਾਂ ਨੂੰ ਸਹਿਯੋਗ ਦੇਣ -- ਡਿਪਟੀ ਕਮਿਸ਼ਨਰ ਪਟਿਆਲਾ

ਪਟਿਆਲਾ, 13 ਮਈ (ਪੀ ਐਸ ਗਰੇਵਾਲ) – ਪਟਿਆਲੇ ਦੇ ਡਿਪਟੀ ਕਮਿਸ਼ਨਰ-ਕਮ-ਜਨਗਣਨਾ ਅਫ਼ਸਰ ਸ.ਦੀਪਿੰਦਰ ਸਿੰਘ ਗਰੇਵਾਲ ਨੇ ਮਰਦਮਸ਼ੁਮਾਰੀ ( ਜਨਗਣਨਾ) ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਗਣਨਾ ਦੇ ਕੰਮ ਵਿੱਚ ਗਿਣਤੀਕਾਰਾਂ ਨੂੰ ਸਹੀ ਅਤੇ ਪੂਰੀ ਜਾਣਕਾਰੀ ਦੇਣ। ਇਹਨਾਂ ਅੰਕਡ਼ਿਆ ਦੇ ਆਧਾਰ ਤੇ ਹੀ ਇੱਕ ਜੰਨ-ਸੰਖਿਆ ਰਜਿਸਟਰ ਤਿਆਰ ਕੀਤਾ ਜਾਵੇਗਾ। ਸ. ਗਰੇਵਾਲ ਨੇ ਦਸਿੱਆ ਕਿ ਜਨਗਣਨਾ ਦਾ ਪਹਿਲਾ ਪਡ਼ਾਅ 01 ਮਈ ਤੋਂ 15 ਜੂਨ ਤੱਕ ਰਹੇਗਾ। ਇਸ ਪਡ਼ਾਅ ਨੂੰ ਪੂਰਾ ਕਰਨ ਵਾਸਤੇ ਪਟਿਆਲੇ ਨੂੰ 2470 ਬਲਾਕਾਂ ਵਿੱਚ ਵੰਡਿਆ ਹੈ ਅਤੇ 2440 ਗਿਣਤੀਕਾਰਾਂ ਦੀ ਡਿਊਟੀ ਲਗਾਈ ਹੈ। ਇਹਨਾਂ ਗਿਣਤੀਕਾਰਾਂ ਉਪਰ 412 ...
Read Full Story


ਸਟੀਲ ਤਾਰ ਬਣਾਉਣ ਵਾਲੀ ਫੈਕਟਰੀ ਤੇ ਬਿਜਲੀ ਬੋਰਡ ਦਾ ਛਾਪਾ।

ਪਟਿਆਲਾ, 05 ਫਰਫਰੀ (ਪੀ ਐਸ ਗਰੇਵਾਲ)—ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਪਟਿਆਲਾ ਰਾਜਪੁਰਾ ਰੋਡ ਸਥਿੱਤ ਤਾਰ ਫੈਕਟਰੀ ਤੇ ਛਾਪਾ ਮਾਰਿਆ।ਬਿਜਲੀ ਬੋਰਡ ਦੇ ਖੂਫੀਆ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੈਕਟਰੀ ਵਿੱਚ ਬਿਜਲੀ ਦੀ ਚੋਰੀ ਕੀਤੀ ਜਾਂਦੀ ਹੈ। ਬੋਰਡ ਨੇ ਛਾਪਾ ਮਾਰਨ ਲਈ ਇਕ ਕਮੇਟੀ ਬਣਾਈ ਹੋਈ ਸੀ ਜਿਸ ਵਿੱਚ ਐਨਫੌਰਸ ਵਿੰਗ ਦੇ ਐਕਸੀਅਨ ਸਮੇਤ ਇੰਜੀਨੀਅਰ ਰਤਨਦੀਪ ਸਿੰਘ, ਇੰਜੀਨੀਅਰ ਪਰਮਿੰਦਰ ਸਿੰਘ ਦੀ ਡਿਉਟੀ ਲਗਾਈ ਸੀ। ਇਹਨਾਂ ਅਧਿਕਾਰੀਆਂ ਨੇ ਫੈਕਟਰੀ ਤੇ ਛਾਪਾ ਮਾਰ ਕੇ ਕਈ ਘੰਟਿਆਂ ਦੀ ਮਿਹਨਤ ਨਾਲ ਪਤਾ ਲਗਾ ਲਿਆ ਕਿ ਬਿਜਲੀ ਦੀ ਚੋਰੀ ਕਿਸ ਤਰਾਂ ਕੀਤੀ ...
Read Full Story


ਬਿਜਲੀ ਬੋਰਡ ਨੇ ਝੁੱਗੀਆਂ-ਝੌਂਪੜੀਆਂ ਵਾਲਿਆਂ ਤੋਂ ਮਾਲਕੀ ਦੇ ਸਬੂਤ ਮੰਗੇ

ਨੂਰਮਹਿਲ, 28 ਜਨਵਰੀ (ਲਾਂਬਾ/ਸੋਡੀ ਨੂਰਮਹਿਲੀਆ)-ਪੰਜਾਬ ਰਾਜ ਬਿਜਲੀ ਬੋਰਡ ਨੇ ਰੇਲਵੇ ਸੜਕ ’ਤੇ ਝੁੱਗੀ-ਝੌਪੜੀ ਵਾਲੇ ਆਪਣੇ 11 ਖਪਤਕਾਰਾਂ ਨੂੰ ਨੋਟਿਸ ਭੇਜ ਕੇ ਕਿਹਾ ਹੈ ਕਿ ਉਹ ਆਪਣੇ ਬਿਜਲੀ ਕੁਨੈਕਸ਼ਨਾਂ ਸਬੰਧੀ ਜ਼ਮੀਨ ਦੀ ਮਾਲਕੀ ਅਤੇ ਨਗਰ ਕੌਂਸਲ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਪੇਸ਼ ਕਰਨ, 11 ਖਪਤਕਾਰਾਂ ਨੂੰ ਭੇਜੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਹ ਦਸਤਾਵੇਜ਼ ਇਸ ਨੋਟਿਸ ਦੇ ਜਾਰੀ ਹੋਣ ਦੇ 7 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾਏ ਜਾਣ, ਨਹੀਂ ਤਾਂ ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਨੋਟਿਸ ਵਿਚ ਕਿਹਾ ਗਿਆ ਹੈ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਬਿਜਲੀ ਬੋਰਡ ...
Read Full Story


ਬਰਕਰਾਰ ਹਨ ਉਲਝਣਾਂ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੀ ਆਰਥਿਕ ਹਾਲਤ ਮੰਦੀ ਨਜ਼ਰ ਆ ਰਹੀ ਹੈ। ਕਾਫੀ ਸਮੇਂ ਤੋਂ ਇਸ ਬਾਰੇ ਹਰ ਪੱਧਰ ’ਤੇ ਵੱਡੀ ਚਰਚਾ ਵੀ ਚੱਲ ਰਹੀ ਹੈ। ਸਰਕਾਰ ਵੱਲੋਂ ਖੁੱਲ੍ਹਦਿਲੀ ਨਾਲ ਵੱਖ-ਵੱਖ ਵਰਗਾਂ ਨੂੰ ਰਿਝਾਉਣ ਲਈ ਰਿਆਇਤਾਂ ਦਾ ਐਲਾਨ ਕਰਨਾ ਵੀ ਇਸ ਮੰਦੀ ਹਾਲਤ ਲਈ ਇਕ ਕਾਰਨ ਮੰਨਿਆ ਜਾਂਦਾ ਰਿਹਾ ਹੈ। ਅਜਿਹੀਆਂ ਰਿਆਇਤਾਂ ਦੇਣ ਨਾਲ ਲੋਕ ਕਿੰਨੇ ਕੁ ਸਰਕਾਰ ਦੇ ਪੱਖ ਵਿਚ ਹੋਏ, ਇਸ ਦਾ ਅੰਦਾਜ਼ਾ ਲਗਾਉਣਾ ਤਾਂ ਮੁਸ਼ਕਿਲ ਹੈ ਪਰ ਫਿਰ ਵੀ ਜੇਕਰ ਅਜਿਹੀ ਗੱਲ ਹੋਈ ਹੁੰਦੀ, ਤਾਂ ਵੀ ਸਰਕਾਰ ਦੀ ਹਰਮਨ-ਪਿਆਰਤਾ ਦਾ ਪੱਧਰ ਦਿਨੋ-ਦਿਨ ਥੱਲੇ ਨਾ ਜਾਂਦਾ ਅਤੇ ਨਾ ਹੀ ਉਸ ਦੀ ਵੱਡੀ ਪੱਧਰ ’ਤੇ ...
Read Full Story


ਸਰਦੀ ਦੇ ਬਾਵਜੂਦ ਬਿਜਲੀ ਕੱਟ ਜਾਰੀ

ਪਟਿਆਲਾ, 19 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਪੰਜਾਬ ਬਿਜਲੀ ਬੋਰਡ ਸਰਦੀ ਦੇ ਮੌਸਮ ਵਿਚ ਵੀ ਬਿਜਲੀ ਦੀ ਕਮੀ ਮਹਿਸੂਸ ਕਰ ਰਿਹਾ ਹੈ। ਸਿੱਟੇ ਵਜੋਂ ਹਰ ਵਰਗ ’ਤੇ ਪੰਜ ਘੰਟੇ ਦੇ ਕਰੀਬ ਬਿਜਲੀ ਦਾ ਕੱਟ ਲਗਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬਿਜਲੀ ਬੋਰਡ ਕੋਲ ਬਿਜਲੀ ਦੀ ਮੰਗ 972 ਲੱਖ ਯੂਨਿਟ ਹੈ। ਜਦੋਂ ਕਿ ਬਿਜਲੀ ਦੀ ਉਪਲਬਧਤਾ 944 ਲੱਖ ਯੂਨਿਟ ਹੈ। ਇਸ ਵਿਚੋਂ 94 ਲੱਖ ਯੂਨਿਟ ਬਿਜਲੀ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਂਚਲ ਨੂੰ ਮੋੜੀ ਜਾ ਰਹੀ ਹੈ ਕਿਉਂਕਿ ਗਰਮੀ ਦੇ ਮੌਸਮ ਵਿਚ ਇਨ੍ਹਾਂ ਰਾਜਾਂ ਤੋਂ ਸੰਕਟ ਦੇ ਸਮੇਂ ਵਿਚ ਬਿਜਲੀ ਉਧਾਰੀ ਲਈ ਸੀ। ਇਸ ਤਰ੍ਹਾਂ ਬਿਜਲੀ ਬੋਰਡ ਕੋਲ 849 ਲੱਖ ...
Read Full Story


ਬਿਜਲੀ ਸੰਕਟ ਦੇ ਹੱਲ ਲਈ 60 ਤੋਂ 100 ਮੈਗਾਵਾਟ ਦੇ ਪਲਾਂਟ ਲਗਾਏ ਜਾਣ-ਨਾਗੀ

ਜਲੰਧਰ, 19 ਜਨਵਰੀ (ਜਸਪਾਲ ਸਿੰਘ)-ਬਿਜਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਖੰਡ ਮਿੱਲਾਂ ’ਚ ਬਿਜਲੀ ਪੈਦਾਵਾਰ ਲਈ ਲਗਾਏ ਗਏ ਕੋ-ਜੈਨਰੇਸ਼ਨ ਪਲਾਂਟਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਤੇ ਆਉਂਦੇ 2 ਸਾਲਾਂ ’ਚ ਹਰੇਕ ਪਲਾਂਟ ਤੋਂ 50-60 ਮੈਗਾਵਾਟ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ ਪਰ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਇਨ੍ਹਾਂ ਕੋ-ਜੈਨਰੇਸ਼ਨ ਪਲਾਂਟਾਂ ਦੇ ਨਾਲ-ਨਾਲ ਸੂਬੇ ’ਚ ਵੱਖ-ਵੱਖ ਜ਼ੋਨ ਬਣਾ ਕੇ 60 ਤੋਂ 100 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਹੋਰ ਪਲਾਂਟ ਲਗਾਉਣੇ ਜ਼ਰੂਰੀ ਹਨ। ਇਹ ਸੁਝਾਅ ਵਿਸ਼ਵਕਰਮਾ ਰਾਮਗੜ੍ਹੀਆ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸ. ਰਵਿੰਦਰ ਸਿੰਘ ਨਾਗੀ ...
Read Full Story


ਬਿਜਲੀ ਕਰਮਚਾਰੀਆਂ ਵੱਲੋਂ ਰੋਸ ਧਰਨਾ

ਨਕੋਦਰ, 17 ਜਨਵਰੀ (ਰਾਕੇਸ਼ ਧੀਮਾਨ/ਤਰਲੋਕ)-ਪੰਜਾਬ ਰਾਜ ਬਿਜਲੀ ਬੋਰਡ ਦੀਆਂ ਦੋਵਾਂ ਡਵੀਜ਼ਨਾਂ ਦੇ ਸੈਂਕੜੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਅਤੇ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਡਵੀਜ਼ਨ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸਰਕਲ ਆਗੂ ਸਾਥੀ ਚਮਨ ਲਾਲ ਜੋਸ਼ੀ, ਅਵਤਾਰ ਸਿੰਘ, ਗੁਰਕਮਲ ਸਿੰਘ, ਗੁਰਨਾਮ ਸਿੰਘ ਤੱਗੜ, ਸੰਤੋਖ ਸਿੰਘ ਸੰਧੂ, ਦਰਸ਼ਨ ਲਾਲ, ਗੋਪਾਲ ਸ਼ਰਮਾ, ਹਰਜਿੰਦਰ ਸਿੰਘ, ਰੇਸ਼ਮ ਸਿੰਘ, ਬਲਵੀਰ ਸਿੰਘ ਡਵੀਜ਼ਨ ਆਗੂ ਰਾਮ ਕਿਸ਼ਨ, ਚੰਨਣ ਸਿੰਘ, ਬਲਵਿੰਦਰ ਸਿੰਘ ਚੱਠਾ, ਸੁਰਤ ਰਾਮ, ਚੂਹੜ ਸਿੰਘ, ਸੰਤੋਖ ਤੱਗੜ ਆਦਿ ਨੇ ਸੰਬੋਧਨ ਕੀਤਾ। ਮੁਲਾਜ਼ਮ ਆਗੂਆਂ ਨੇ ਸਾਂਝੇ ...
Read Full Story


ਬਿਜਲੀ ਬੋਰਡ ਬਣਾਏਗਾ ਚਾਰ ਕਾਲ ਸੈਂਟਰ

ਜਲੰਧਰ, 15 ਜਨਵਰੀ (ਪੱਤਰ ਪ੍ਰੇਰਕ)-ਜਲਦੀ ਹੀ ਬਿਜਲੀ ਦੇ ਸ਼ਿਕਾਇਤਾਂ ਕੇਂਦਰਾਂ ਦੋ ਫੋਨ ਹੇਠਾਂ ਰੱਖਣ ਦਾ ਕੰਮ ਵੀ ਬੀਤੇ ਸਮੇਂ ਦੀ ਗੱਲ ਹੋ ਜਾਏਗੀ, ਕਿਉਂਕਿ ਬਿਜਲੀ ਬੋਰਡ ਜਲੰਧਰ ਵਿਚ ਸਾਰੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਇਕ ਕਰੋੜ ਦੀ ਲਾਗਤ ਨਾਲ ਚਾਰ ਨੋਡਲ ਕਾਲ ਸੈਂਟਰ ਬਣਾਉਣ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਬਿਜਲੀ ਬੋਰਡ ਮਕਸੂਦਾਂ, ਬੂਟਾ ਪਿੰਡ, ਬੜਿੰਗਾਂ, ਟਾਂਡਾ ਰੋਡ ਡਵੀਜ਼ਨ ਦੇ ਦਫ਼ਤਰਾਂ ਨੂੰ ਆਨ-ਲਾਈਨ ਕਰ ਦੇਵੇਗਾ ਜਿਸ ਨਾਲ ਦਫ਼ਤਰਾਂ ਦੇ ਕੰਪਿਊਟਰ ਵੀ ਬਣਨ ਵਾਲੇ ਚਾਰੇ ਕਾਲ ਸੈਂਟਰਾਂ ਨਾਲ ਜੁੜ ਜਾਣਗੇ। ਉਕਤ ਕਾਲ ਸੈਂਟਰ ਵਿਚ 120 ਲਾਈਨਾਂ ਹੋਣਗੀਆਂ ਜਿਹੜੀਆਂ ...
Read Full Story


ਧੁੰਦ ਕਾਰਨ ਕੋਲੇ ਦੀ ਸਪਲਾਈ ਵੀ ਹੋਈ ਪ੍ਰਭਾਵਿਤ

ਪਟਿਆਲਾ, 14 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਪੂਰੇ ਉ੍ਯ¤ਤਰੀ ਖੇਤਰ ਵਿਚ ਸੀਤ ਲਹਿਰ ਅਤੇ ਧੁੰਦ ਨੇ ਮੋਟੀ ਚਾਦਰ ਪਸਾਰੀ ਹੋਈ ਹੈ। ਸਿੱਟੇ ਵਜੋਂ ਜਿੱਥੇ ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ, ਰੇਲ ਵਿਭਾਗ ਨੂੰ ਕੁਝ ਗੱਡੀਆਂ ਰੱਦ ਵੀ ਕਰਨੀਆਂ ਪਈਆਂ। ਇਸਦਾ ਅਸਰ ਪੰਜਾਬ ਸਮੇਤ ਉ੍ਯੱਤਰੀ ਖੇਤਰਾਂ ’ਚ ਸਥਿਤ ਤਾਪ ਬਿਜਲੀ ਘਰਾਂ ਦੀ ਕੋਲਾ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਸਿੱਟੇ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ’ਚ ਸਿਰਫ 5 ਦਿਨ ਦਾ ਕੋਲਾ ਰਹਿ ਗਿਆ ਹੈ। ਜਦੋਂਕਿ ਲਹਿਰਾ ਮੁਹੱਬਤ ’ਚ 7 ਦਿਨ ਤੇ ਬਠਿੰਡਾ ’ਚ 9 ਦਿਨ ਦਾ ਕੋਲਾ ਭੰਡਾਰ ਹੋਇਆ ਪਿਆ ਹੈ। ਬਠਿੰਡਾ ਦਾ ...
Read Full Story


ਬਿਜਲੀ ਕੱਟਾਂ ਕਾਰਨ ਲੋਕ ਪ੍ਰੇਸ਼ਾਨ

ਨੂਰਮਹਿਲ, 10 ਜਨਵਰੀ (ਸੋਢੀ ਨੂਰਮਹਿਲੀਆ)- ਬਿਜਲੀ ਪੂਰੀ ਨਾ ਮਿਲਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਜਾਣਕਾਰੀ ਅਨੁਸਾਰ ਜਦੋਂ ਵੀ ਦੁਕਾਨਦਾਰਾਂ ਦਾ ਕੰਮ ਸ਼ੁਰੂ ਹੁੰਦਾ ਹੈ ਉਸ ਸਮੇਂ ਹੀ ਬਿਜਲੀ ਦੇ ਕੱਟ ਸ਼ੁਰੂ ਹੋ ਜਾਂਦੇ ਹਨ ਅਤੇ ਦੁਕਾਨਦਾਰ ਸਾਰਾ ਦਿਨ ਵਿਹਲੇ ਬੈਠੇ ਰਹਿੰਦੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਡੀਜ਼ਲ ਫੂਕ ਕੇ ਸਾਨੂੰ ਆਪਣੀਆਂ ਦੁਕਾਨਾਂ ਦਾ ਕੰਮ ਚਲਾਉਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਬਿਜਲੀ ਦਾ ਸਰਦੀਆਂ ਵਿੱਚ ਹੀ ਇਹ ਹਾਲ ਹੈ ਤਾਂ ਗਰਮੀਆਂ ਵਿੱਚ ਦੁਕਾਨਦਾਰਾਂ ਦਾ ਕੀ ਬਣੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਰੋਜ਼ਾਨਾ ਹੀ ਇਹ ਬਿਆਨ ਦਿੱਤੇ ...
Read Full Story


1 2 > >>

Loading...

© 2013 punjabinfoline.com

punjab infoline arash info