ਪੋਲੀਓ ਵਰਗੀ ਨਾ ਮੁਰਾਦ ਬਿਮਾਰੀ ਦਾ ਖਾਤਮਾ ਸਭਨਾਂ ਦੇ ਸਹਿਯੋਗ ਨਾਲ ਸੰਭਵ-ਡਿਪਟੀ ਕਮਿਸ਼ਨਰ
ਪਟਿਆਲਾ: 19 ਫਰਵਰੀ (ਪੀ.ਐਸ.ਗਰੇਵਾਲ) - ਪੋਲੀਓ ਇੱਕ ਅਜਿਹੀ ਨਾ ਮੁਰਾਦ ਬਿਮਾਰੀ ਹੈ ਜਿਸ ਨਾਲ ਸਾਡੇ ਬੱਚੇ ਹਮੇਸ਼ਾਂ ਲਈ ਅਪਾਹਜ ਹੋ ਸਕਦੇ ਹਨ। ਪ੍ਰੰਤੂ ਪਿਛਲੇ ਸਾਲ ਦੇ ਰਿਕਾਰਡ ਮੁਤਾਬਕ ਪੰਜਾਬ ਵਿੱਚ ਪੋਲੀਓ ਦਾ ਇੱਕ ਵੀ ਮਰੀਜ ਸਾਹਮਣੇ ਨਹੀਂ ਆਇਆ ਅਤੇ ਇਸੇ ਮੁਹਿੰਮ ਨੂੰ ਜਾਰੀ ਰੱਖਣ ਲਈ ਹਰ ਸਾਲ 0-5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ ਜਾਂਦੀਆਂ ਹਨ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦਾ ਬਸ ਸਟੈਂਡ ਪਟਿਆਲਾ ਤੋਂ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ... Read Full Story
|
ਕੈਂਸਰ ਵਰਗੀ ਲਾਇਲਾਜ ਬਿਮਾਰੀ ਸਬੰਧੀ ਲੋਕਾਂ ਵਿੱਚ ਜਾਗਰੂਕ ਲਈ ਵਿਸ਼ਾਲ ਰੈਲੀ
ਪਟਿਆਲਾ 8 ਫਰਵਰੀ (ਪੀ.ਐਸ.ਗਰੇਵਾਲ) -ਕੈਂਸਰ ਵਰਗੀ ਲਾਇਲਾਜ ਬਿਮਾਰੀ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਮੁਢਲੀ ਅਵਸਥਾ ਵਿੱਚ ਹੀ ਇਸ ਦਾ ਇਲਾਜ ਕਰਾਉਣ ਨਾਲ ਕਈ ਕੀਮਤੀ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਿਕਾਸ ਗਰਗ ਨੇ ਸੇਰਾਂਵਾਲਾ ਗੇਟ ਬਾਰਾਂਦਰੀ ਵਿਖੇ ਮਿਸਜ ਨਿਰਮਲਾ ਵਰਮਾ ਮੈਮੋਰੀਅਲ ਕੈਂਸਰ ਕਰਾਈ ਕੇਅਰ ਸੁਸਾਇਟੀ (ਰਜਿਸਟਰਡ) ਪਟਿਆਲਾ ਵਲੋਂ ਨਹਿਰੂ ਯੁਵਾ ਕੇਂਦਰ ਅਤੇ ਸਿਵਲ ਡਿਫੈਂਸ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਲੋਂ ਕੱਢੀ ਗੲਂੀ ਵਿਸ਼ਾਲ ਰੈਲੀ ਨੂੰ ਝੰਡੀ ... Read Full Story
|
ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵੱਲੋਂ ਇੱਕ ਲੱਖ 47 ਹਜ਼ਾਰ 144 ਕੇਸਾਂ ਦਾ ਨਿਪਟਾਰਾ-ਠਾਕੁਰ
ਪਟਿਆਲਾ, 13 ਜੁਲਾਈ (ਪੀ.ਐਸ.ਗਰੇਵਾਲ) -‘‘ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੱਖ-ਵੱਖ ਮਾਮਲਿਆਂ ਬਾਰੇ 30 ਅਪ੍ਰੈਲ 2011 ਤੱਕ 1 ਲੱਖ 57 ਹਜ਼ਾਰ 421 ਕੇਸ ਆਏ ਜਿਹਨਾਂ ਵਿੱਚਂੋਂ ਇੱਕ ਲੱਖ 47 ਹਜ਼ਾਰ 144 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ 10 ਹਜ਼ਾਰ 277 ਕੇਸਾਂ ਸਬੰਧੀ ਕਾਰਵਾਈ ਚੱਲ ਰਹੀ ਹੈ।’’ ਇਹ ਜਾਣਕਾਰੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਬਲਜਿੰਦਰ ਠਾਕੁਰ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਆਡੀਟੋਰੀਅਮ ਵਿੱਚ ਮੈਡੀਕੋਜ਼ ਫਾਰ ਡਿਵੈਲਪਮੈਂਟ ਦੇ ਪ੍ਰਬੰਧਾਂ ਹੇਠ ਮਨੁੱਖੀ ਅਧਿਕਾਰਾਂ ਬਾਰੇ ਕਰਵਾਏ ਗਏ ਸਮਾਗਮ ਦੀ ਸ਼ਮਾ ਰੌਸ਼ਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ... Read Full Story
|
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਸ਼ ਦੀਆਂ 22 ਖੇਤੀ ਯੂਨੀਵਰਸਿਟੀਆਂ ਵਿੱਚੋਂ ਅਵਲ - ਸ੍ਰ: ਕੰਗ *ਕਿਸਾਨ ਖੇਤੀ ਮਾਹਰਾਂ ਦੀ ਰਾਏ ਅਨੁਸਾਰ ਵਿਗਿਆਨਕ ਸੋਚ ਅਪਣਾ ਕੇ ਖੇਤੀ ਕਰਨ * -ਰੱਖੜਾ
ਪਟਿਆਲਾ: 9 ਮਾਰਚ (ਪੀ.ਐਸ.ਗਰੇਵਾਲ) -‘‘ ਕਿਸਾਨਾਂ ਨੂੰ ਖੇਤੀ ਮਾਹਰਾਂ ਦੀ ਰਾਏ ਅਨੁਸਾਰ ਹੀ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਤਾਂ ਜੋ ਬੇਲੋੜੇ ਤਾਂ ਜੋ ਖਰਚਿਆਂ ਨੂੰ ਸੀਮਤ ਕਰਕੇ ਅਤੇ ਵਿਗਿਆਨਕ ਸੋਚ ਅਪਣਾ ਕੇ ਮੁਢਲੀਆਂ ਲਾਗਤਾਂ ’ਤੇ ਠੱਲ ਪਾਈ ਜਾ ਸਕੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਯੋਜਨਾਂ ਕਮੇਟੀ ਪਟਿਆਲਾ ਦੇ ਚੇਅਰਮੈਨ ਸ੍ਰ: ਸੁਰਜੀਤ ਸਿੰਘ ਰੱਖੜਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵੱਲੋਂ ਪਟਿਆਲਾ-ਨਾਭਾ ਰੋਡ ’ਤੇ ਸਥਿਤ ਰੌਣੀ ਕੇਂਦਰ ਵਿਖੇ ਲਗਾਏ ਗਏ ਇਸ ਸਾਲ ਦੇ ਪਹਿਲੇ ਖੇਤਰੀ ਕਿਸਾਨ ਮੇਲੇ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ... Read Full Story
|
ਪਟਾਖੇ ਚਲਾਉਣ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਜਿਸ ਨਾਲ ਬਿਮਾਰੀਆਂ ਹੋਣ ਦਾ ਖਤਰਾ ਬਣਿਆਂ ਰਹਿੰਦਾ ਹੈ- ਐਸ.ਡੀ.ਐਮ
ਪਟਿਆਲਾ :- 4 ਨਵੰਬਰ (ਪੀ.ਐਸ.ਗਰੇਵਾਲ) - ਦੀਵਾਲੀ ਦਾ ਦਿਹਾੜਾ ਸਾਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ਅਤੇ ਇਸ ਪਵਿੱਤਰ ਦਿਹਾੜੇ ’ਤੇ ਸਾਰੇ ਕਰਮਚਾਰੀਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਇਮਾਨਦਾਰੀ ਨਾਲ ਕਰਨਗੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ. ਸ੍ਰ: ਗੁਰਮੀਤ ਸਿੰਘ ਨੇ ਐਸ.ਡੀ.ਐਮ. ਦਫਤਰ ਦੇ ਸਮੂਹ ਸਟਾਫ ਵੱਲੋਂ ਮਨਾਈ ਗਈ ਦੀਵਾਲੀ ਦੇ ਮੌਕੇ ਕੀਤਾ। ਉਹਨਾਂ ਕਿਹਾ ਕਿ ਦੀਵਾਲੀ ਦੇ ਦਿਨ ਸ਼੍ਰੀ ਰਾਮ ਚੰਦਰ ਆਪਣਾ 14 ਸਾਲ ਦਾ ਬਨਵਾਸ ਕੱਟਣ ਉਪਰੰਤ ਜੰਗਲਾਂ ਵਿਚੋਂ ਵਾਪਸ ਆਏ ਸਨ ਅਤੇ ਇਹ ਪਵਿੱਤਰ ਦਿਹਾੜਾ ਸਾਨੂੰ ਸ਼੍ਰੀ ਗੁਰੂ ... Read Full Story
|
ਬੁਰੀ ਖ਼ਬਰ ਸਹੀ ਅੰਦਾਜ਼ ਵਿਚ
ਅਜਿਹਾ ਕੁਝ ਦੱਸਣਾ ਜਿਸ ਨੂੰ ਸੁਣਨ ਦੇ ਲਈ ਸਾਹਮਣੇ ਵਾਲਾ ਬਿਲਕੁਲ ਤਿਆਰ ਨਹੀਂ ਹੈ, ਕਾਫੀ ਕਠਿਨ ਕੰਮ ਹੈ। ਹਾਲਾਂਕਿ ਦੁਨੀਆ ਦਾ ਕੋਈ ਵਿਅਕਤੀ ਅਜਿਹਾ ਨਹੀਂ ਹੋਵੇਗਾ, ਜੋ ਇਸ ਹਾਲਤ ਵਿਚੋਂ ਨਾ ਗੁਜ਼ਰਿਆ ਹੋਵੇ। ਨਾ ਚਾਹੁੰਦੇ ਹੋਏ ਵੀ ਤੁਹਾਨੂੰ ਕਦੇ ਵੀ ਇਸ ਹਾਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਠਿਨਾਈ ਨੂੰ ਦੂਰ ਕਰਨ ਦੇ ਲਈ ਬਹੁਤ ਸਾਰੇ ਮਾਹਿਰ ਇਸ ਵਿਸ਼ੇ ’ਤੇ ਗੰਭੀਰ ਕੰਮ ਕਰ ਰਹੇ ਹਨ। ਉਨ੍ਹਾਂ ਅਨੁਸਾਰ ਕੋਈ ਵੀ ਬੁਰੀ ਖ਼ਬਰ ਦੇਣ ਤੋਂ ਪਹਿਲਾਂ ਕੁਝ ਗੱਲਾਂ ’ਤੇ ਗੌਰ ਕਰਨਾ ਚਾਹੀਦਾ ਹੈ। ਆਓ ਜਾਣੀਏ ਕਿ ਉਹ ਕਿਹੜੀਆਂ ਗੱਲਾਂ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਅਜਿਹੇ ਮੌਕੇ ’ਤੇ ਜ਼ਰੂਰੀ ... Read Full Story
|
ਸਿਹਤਮੰਦ ਰਹਿਣ ਲਈ ਫ਼ਲ ਜ਼ਰੂਰ ਖਾਓ
ਸੇਬ : ਇਸ ਫਲ ਨੂੰ ਟਾਨਿਕ ਵੀ ਕਿਹਾ ਜਾਂਦਾ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਰੋਜ਼ਾਨਾ ਇਕ ਸੇਬ ਖਾਓ, ਰੋਗਾਂ ਨੂੰ ਦੂਰ ਭਜਾਓ। ਇਹ ਫਲ ਪੇਟ ਨੂੰ ਠੀਕ ਰੱਖਦਾ ਹੈ। ਸਰੀਰ ਦੇ ਟਾਨਿਸਨ ਨੂੰ ਬਾਹਰ ਕੱਢਦਾ ਹੈ ਅਤੇ ਦਿਲ ਤੇ ਗੁਰਦੇ ਦੇ ਰੋਗਾਂ ਨੂੰ ਦੂਰ ਕਰਨ ਵਿਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਵਿਚ ਬਹੁਤ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ।
ਕੇਲਾ : ਇਸ ਫਲ ਵਿਚ ਕੈਲਸ਼ੀਅਮ ਬਹੁਤ ਹੀ ਹੁੰਦਾ ਹੈ। ਸਰੀਰ ਵਿਚ ਕੈਲਸ਼ੀਅਮ ਨੂੰ ਮਜ਼ਬੂਤ ਰੱਖਣ ਲਈ ਇਹ ਫਲ ਸਭ ਤੋਂ ਉਤਮ ਹੈ। ਕੇਲਾ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ’ਚੋਂ ਬਾਹਰ ਕੱਢਣ ਵਿਚ ਪੂਰੀ ਮਦਦ ਕਰਦਾ ਹੈ।
ਪਪੀਤਾ : ਇਹ ਫਲ ਦਿਲ ਦੇ ਰੋਗਾਂ ਲਈ ਬਹੁਤ ... Read Full Story
|
ਜਦੋਂ ਨਸ਼ੇ ਸਰੀਰਕ ਨਾ ਰਹਿ ਕੇ ਦਿਮਾਗੀ ਬਿਮਾਰੀ ਬਣ ਜਾਣ
ਜਿਹੜੇ ਮਰੀਜ਼ ਨਸ਼ਿਆਂ ਨੂੰ ਸਰੀਰਕ ਬਿਮਾਰੀ ਸਮਝ ਕੇ ਇਲਾਜ ਕਰਵਾਉਂਦੇ ਹਨ ਉਹ ਨਸ਼ਿਆਂ ਨੂੰ ਕਦੇ ਵੀ ਸਦਾ ਲਈ ਨਹੀਂ ਛੱਡ ਸਕਦੇ ਕਿਉਂਕਿ ਨਸ਼ੇ ਸਰੀਰਕ ਬਿਮਾਰੀ ਨਹੀਂ ਬਲਕਿ ਇਕ ਦਿਮਾਗੀ ਬਿਮਾਰੀ ਹਨ। ਇਹ ਖੋਜ ਜਦ ਅੱਜ ਤੋਂ 10 ਸਾਲ ਪਹਿਲਾਂ ਅਮਰੀਕਾ ਵਿਖੇ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਨਸ਼ਿਆਂ ਵਾਲੇ ਦਿਮਾਗ ’ਤੇ ਕੀਤੀ ਤਾਂ ਉਨ੍ਹਾਂ ਨੇ ਨਾਲ ਹੀ ਇਹ ਪੁਸ਼ਟੀ ਵੀ ਕਰ ਦਿੱਤੀ ਕਿ ਨਸ਼ਿਆਂ ਤੋਂ ਸਦੀਵੀ ਛੁਟਕਾਰਾ ਪਾਉਣ ਲਈ ਇਸ ਦਾ ਦਿਮਾਗੀ ਪੱਧਰ ’ਤੇ ਇਲਾਜ ਤੇ ਨਸ਼ਿਆਂ ਦੇ ਸੈ¤ਲਾਂ ਦਾ ਖਾਤਮਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਮਰੀਜ਼ ਨਸ਼ਿਆਂ ਨੂੰ ਸਦਾ ਲਈ ਨਹੀਂ ਛੱਡ ਸਕਦੇ ਹਨ ਪਰ ਉਸ ਸਮੇਂ ਸਾਡੇ ਕੋਲ ... Read Full Story
|
ਮੋਟਾਪਾ ਮੁਕਤੀ ਮਿੱਠੇ ਨੂੰ ਲਗਾਓ ਤਾਲਾ
ਇਕ ਹੈਰਾਨੀਜਨਕ ਤੱਥ ’ਤੇ ਵਿਸ਼ਵਾਸ ਕਰੋ ਤਾਂ ਪਿਛਲੇ 20 ਸਾਲਾਂ ਵਿਚ ਨੌਜਵਾਨ ਮੁੰਡੇ-ਕੁੜੀਆਂ ਨੇ ਚੀਨੀ ਦੀ ਖਪਤ ਨੂੰ ਵਧਾਇਆ ਹੈ। ਇਕ ਅੰਦਾਜ਼ੇ ਮੁਤਾਬਿਕ ਪਿਛਲੇ ਦੋ ਦਹਾਕਿਆਂ ਵਿਚ ਚੀਨੀ ਦੀ ਖਪਤ ਵਿਚ 30 ਫੀਸਦੀ ਦਾ ਵਾਧਾ ਹੋਇਆ ਹੈ। ਨਵੀਂ ਪੀੜ੍ਹੀ ਨੂੰ ਚੀਨੀ ਤੋਂ ਮਿਲਣ ਵਾਲੀ ਸ਼ੂਗਰ ਦੀ ਬਿਮਾਰੀ ਦੀ ਬਜਾਏ ਮੋਟਾਪੇ ਦੀ ਵਧੇਰੇ ਚਿੰਤਾ ਹੈ। ਜ਼ੀਰੋ ਸਾਈਜ਼ ਫਿੱਗਰ ਲਈ ਇਛੁੱਕ ਲੜਕੀਆਂ ਨੇ ਭਾਵੇਂ ਇਕ ਪਾਸੇ ਚੀਨੀ ਤੋਂ ਦੂਰੀ ਬਣਾਈ ਹੈ ਪਰ ਦੂਜੇ ਪਾਸੇ ਸਾਫਟ ਡਰਿੰਕਸ, ਪ੍ਰੋਸੈਸਡ ਫੂਡ ਦੇ ਪ੍ਰਤੀ ਉਨ੍ਹਾਂ ਦੀ ਦੀਵਾਨਗੀ ਵਧੀ ਹੈ।
* ਚੀਨੀ ਦਾ ਪ੍ਰਯੋਗ ਬਹੁਤ ਸਾਰੇ ਖਾਧ ਪਦਾਰਥਾਂ ਵਿਚ ਹੁੰਦਾ ਹੈ। ... Read Full Story
|
ਸਵਾਈਨ ਫਲੂ ਕਾਰਨ ਡਿਸਪੋਜ਼ਏਬਲ ਗਲਾਸਾਂ ਦੀ ਵਰਤੋਂ ’ਚ ਤੇਜ਼ੀ
ਧਿਆਨਪੁਰ, 2 ਜਨਵਰੀ (ਕਾਹਲੋਂ)-ਪੰਜਾਬ ਵਿਚ ਸਵਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣ ਸਦਕਾ ਇਸ ਬਿਮਾਰੀ ਦੀ ਦਹਿਸ਼ਤ ਵੀ ਦਿਨ-ਬ-ਦਿਨ ਵਧ ਰਹੀ ਹੈ। ਸਿੱਟੇ ਵਜੋਂ ਚਾਹ ਵਾਲਿਆਂ ਤੇ ਆਮ ਦੁਕਾਨਦਾਰਾਂ ਨੇ ਡਿਸਪੋਜ਼ੇਬਲ ਗਲਾਸਾਂ ਦੀ ਵਰਤੋਂ ਆਰੰਭ ਦਿੱਤੀ ਹੈ। ਸੜਕਾਂ ’ਤੇ ਬਣੇ ਚਾਹ ਦੇ ਖੋਖਿਆਂ ਅਤੇ ਦਾਲਮ, ਭਾਗੋਵਾਲ ਦੇ ਅੱਡਿਆਂ ’ਤੇ ਬਣੀਆਂ ਚਾਹ ਦੀਆਂ ਦੁਕਾਨਾਂ ’ਤੇ ਪੁੱਛਣ ’ਤੇ ਉਨ੍ਹਾਂ ਦੇ ਦੱਸਿਆ ਕਿ ਸਵਾਈਨ ਫਲੂ ਕਰਕੇ ਗਾਹਕ ਚਾਹ-ਪੀਣ ਤੋਂ ਮੂੰਹ ਵੱਟਦੇ ਹਨ, ਸੋ ਇਸ ਕਰਕੇ ਡਿਸਪੋਜੇਬਲ ਗਲਾਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਮ ਦੁਕਾਨਦਾਰ ਵੀ ... Read Full Story
|
ਬਿਮਾਰ ਨੂੰ ਦੇਖਣ ਜਾਣ ਤੋਂ ਪਹਿਲਾਂ
ਸੁਖ-ਦੁੱਖ ਕੁਦਰਤ ਦੇ ਦੋ ਨਿਯਮ ਹਨ ਜੋ ਹਮੇਸ਼ਾ ਮਨੁੱਖ ਦੇ ਨਾਲ ਚਲਦੇ ਹਨ। ਕਦੀ ਕਿਸੇ ਦੇ ਨਾਲ ਇਕ ਤਾਂ ਕਦੀ ਦੂਸਰਾ ਹੁੰਦਾ ਹੈ। ਮਨੁੱਖ ਇਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਇਕ-ਦੂਜੇ ਦਾ ਸੁਖ-ਦੁੱਖ ਵੰਡਦਾ ਹੈ। ਦੂਜੇ ਦਾ ਦੁੱਖ ਵੰਡਾਉਣਾ ਵੀ ਇਕ ਕਲਾ ਹੈ। ਇਸ ਲਈ ਕਿਹਾ ਗਿਆ ਹੈ ਕਿ ਦੁੱਖ ਵਿਚ ਜਾਂ ਬਿਮਾਰੀ ਵਿਚ ਦੂਜੇ ਲਈ ਪ੍ਰੇਸ਼ਾਨੀ ਨਾ ਬਣੋ। ਕਿਸੇ ਬਿਮਾਰ ਨੂੰ ਮਿਲਣ ਜਾਣ ਤੋਂ ਪਹਿਲਾਂ ਕੁਝ ਗੱਲਾਂ ਨੂੰ ਧਿਆਨ ਵਿਚ ਜ਼ਰੂਰ ਰੱਖੋ :
* ਬਿਮਾਰ ਨੂੰ ਮਿਲਣ ’ਤੇ ਨਿਰਾਸ਼ਾਵਾਦੀ ਨਹੀਂ, ਆਸ਼ਾਵਾਦੀ ਗੱਲਾਂ ਕਰੋ, ਜਿਸ ਨਾਲ ਰੋਗੀ ਮਾਨਸਿਕ ਰੂਪ ਨਾਲ ਉ¤ਭਰ ਸਕੇ।
* ਕੋਸ਼ਿਸ਼ ਕਰੋ ਕਿ ਬਿਮਾਰ ਨੂੰ ਦੇਖਣ ... Read Full Story
|