ਸਰਕਾਰ ਨੇ ਲੋਕ ਸਭਾ ਵਲੋਂ ਪਾਸ ਲੋਕਪਾਲ ਬਿੱਲ ਵਿਚ ਸੋਧਾਂ ਨੂੰ ਮਨਜ਼ੂਰੀ ਦਿਤੀ
ਨਵੀਂ ਦਿੱਲੀ, ਪਿਛਲੇ ਸਾਲ ਦਸੰਬਰ ਵਿਚ ਲੋਕ ਸਭਾ ਵਿਚ ਪਾਸ ਲੋਕਪਾਲ ਬਿੱਲ 'ਤੇ ਸੋਧਾਂ ਨੂੰ ਅੱਜ ਸਰਕਾਰ ਵਲੋਂ ਮਨਜ਼ੂਰੀ ਮਿਲ ਗਈ। ਮੰਤਰੀਆਂ ਨੇ ਅੱਜ ਰਾਜ ਸਭਾ ਵਿਚ ਬਿੱਲ ਦੇ ਪਾਸ ਹੋਣ ਨੂੰ ਲੈ ਕੇ ਵੀ ਚਰਚਾ ਕੀਤੀ ਜੋ ਇਸ ਮਹੀਨੇ ਦੇ ਅਖੀਰ ਵਿਚ ਉਚ ਸਦਨ ਵਿਚ ਆ ਸਕਦਾ ਹੈ। ਲੋਕ ਸਭਾ ਵਿਚ ਲੋਕਪਾਲ ਬਿੱਲ ਪਾਸ ਹੁੰਦੇ ਸਮੇਂ ਸਰਕਾਰ ਨੇ ਕਈ ਸੋਧਾਂ 'ਤੇ ਸਹਿਮਤੀ ਜਤਾਈ ਸੀ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਦੇ ਖਿਲਾਫ ਜਾਂਚ ਨੂੰ ਲੋਕਪਾਲ ਦੇ ਪੂਰੇ ਬੈਂਚ ਵਲੋਂ ਦੋ-ਤਿਹਾਈ ਬਹੁਮਤ ਨਾਲ ਮਨਜ਼ੂਰੀ ਮਿਲਣ ਦੀ ਵਿਵਸਥਾ ... Read Full Story
|
ਕਮਜ਼ੋਰ ਹੈ ਹਿਮਾਚਲ ਦਾ ਲੋਕਪਾਲ ਬਿੱਲ : ਟੀਮ ਅੰਨਾ
ਨਵੀਂ ਦਿੱਲੀ, ਭਾਜਪਾ ਦੀ ਅਗਵਾਈ ਵਾਲੀ ਹਿਮਾਚਲ ਪ੍ਰਦੇਸ਼ ਸਰਕਾਰ ਦੇ ਪ੍ਰਸਤਾਵਿਤ ਲੋਕਾਯੁਕਤ ਬਿੱਲ ਨੂੰ ਕਮਜ਼ੋਰ ਅਤੇ ਗੈਰ ਪ੍ਰਭਾਵੀ ਦੱਸੇ ਜਾਣ ਦੇ ਟੀਮ ਅੰਨਾ ਦੇ ਬਿਆਨ ਤੋਂ ਬਾਅਦ ਸੂਬਾ ਸਰਕਾਰ ਨੇ ਟੀਮ ਦੇ ਮੈਂਬਰਾਂ ਨਾਲ ਹੋਣ ਵਾਲੀ ਮੁਲਾਕਾਤ ਰੱਦ ਕਰ ਦਿੱਤੀ ਹੈ। ਸੂਬੇ ਦੇ ਮੁੱਖ ਗ੍ਰਹਿ ਸਕੱਤਰ ਅੱਜ ਟੀਮ ਅੰਨਾ ਨੂੰ ਮਿਲਣ ਵਾਲੇ ਸਨ ਪਰ ਸਵੇਰੇ ਹੀ ਟੀਮ ਅੰਨਾ ਨੇ ਇਕ ਬਿਆਨ ਜਾਰੀ ਕਰ ਕੇ ਕਹਿ ਦਿੱਤਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਦਾ ਲੋਕਾਯੁਕਤ ਬਿੱਲ ਕਮ²ਜ਼ੋਰ ਹੈ ਅਤੇ ਇਹ ਭ੍ਰਿਸ਼ਟ ਲੋਕਾਂ ਨੂੰ ਹੀ ਬਚਾਏਗਾ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਦੀ ਬੇਨਤੀ 'ਤੇ ਹਿਮਾਚਲ ਪ੍ਰਦੇਸ਼ ... Read Full Story
|
ਮੁੜ ਲਟਕਿਆ ਲੋਕਪਾਲ ਬਿੱਲ
ਨਾਕਾਮ ਰਹੀ ਸਰਵਪਾਰਟੀ ਬੈਠਕ
ਲੋਕਪਾਲ ਬਿੱਲ 'ਚੋਂ ਲੋਕ ਆਯੁਕਤ ਨੂੰ ਹਟਾਉਣ ਬਾਰੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਲਗਭਗ ਸਹਿਮਤੀ ਬਣੀ
ਨਵੀਂ ਦਿੱਲੀ, ਭ੍ਰਿਸਟਾਚਾਰ ਵਿਰੋਧੀ ਲੋਕਪਾਲ ਬਿੱਲ 'ਤੇ ਅੜਿੱਕਾ ਦੂਰ ਕਰਨ ਦੇ ਇਰਾਦੇ ਨਾਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਸ਼ੁੱਕਰਵਾਰ ਸੱਦੀ ਗਈ ਸਰਵ ਪਾਰਟੀ ਬੈਠਕ ਨਾਕਾਮ ਹੋ ਗਈ। ਲੋਕਪਾਲ ਬਿੱਲ 'ਚੋਂ ਲੋਕ ਆਯੁਕਤ ਦੇ ਪ੍ਰਬੰਧ ਨੂੰ ਹਟਾਉਣ ਨੂੰ ਲੈ ਕੇ ਸਰਕਾਰ ਦੇ ਸਹਿਯੋਗੀਆਂ ਅਤੇ ਵਿਰੋਧੀ ਧਿਰ ਦਰਮਿਆਨ ਲਗਭਗ ਸਹਿਮਤੀ ਬਣ ਗਈ। ਬਾਕੀ ਰਹਿੰਦੇ ਮੁੱਦਿਆਂ 'ਤੇ ਆਮ ਸਹਿਮਤੀ ਬਣਾਉਣ ਸਬੰਧੀ ਕੰਮ ਕਰਨ ਦਾ ਫੈਸਲਾ ਲਿਆ ਗਿਆ। ... Read Full Story
|
ਲੋਕਪਾਲ ਬਿਲ ਲਈ ਲੋਕਾਂ ਦੀ ਸੰਸਦ ਵਿਚ ਜਾਵਾਂਗੇ : ਹਜ਼ਾਰੇ
ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਆਗੂ ਸ਼੍ਰੀ ਅੰਨਾ ਹਜ਼ਾਰੇ ਜਿਹੜੇ ਲੋਕਪਾਲ ਬਿੱਲ ਲਈ 25 ਮਾਰਚ ਨੂੰ ਇਥੇ ਜੰਤਰ-ਮੰਤਰ ਵਿਚ ਇਕ ਰੋਜ਼ਾ ਭੁੱਖ-ਹੜਤਾਲ ਕਰਨ ਜਾ ਰਹੇ ਹਨ, ਨੇ ਕਿਹਾ ਹੈ ਕਿ ਲੋਕਪਾਲ ਬਿੱਲ ਦੇ ਮੁੱਦੇ 'ਤੇ ਉਹ ਲੋਕਾਂ ਦੀ ਪਾਰਲੀਮੈਂਟ ਵਿਚ ਜਾਣਗੇ। ਉਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹਾ ਬਿੱਲ ਪ੍ਰਵਾਨ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸੰਘਰਸ਼ ਕਿਸੇ ਪਾਰਟੀ ਦੇ ਹੱਕ ਵਿਚ ਜਾਂ ਵਿਰੁੱਧ ਨਹੀਂ ਹੈ।
ਸ਼੍ਰੀ ਅੰਨਾ ਹਜ਼ਾਰੇ ਨੇ ਕਿਹਾ ਕਿ ਮੌਜੂਦਾ ਲੋਕਪਾਲ ਬਿੱਲ ਭ੍ਰਿਸ਼ਟਾਚਾਰ ਦਾ ਟਾਕਰਾ ਕਰਨ ਦੇ ... Read Full Story
|
ਬਜਟ ਸੈਸ਼ਨ ਦੇ ਦੂਜੇ ਹਿੱਸੇ 'ਚ ਲਿਆਇਆ ਜਾਏਗਾ ਲੋਕਪਾਲ ਬਿੱਲ
ਨਵੀਂ ਦਿੱਲੀ, ਲੋਕਪਾਲ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਿਵਾਸ 'ਤੇ ਚੱਲ ਰਹੀ ਸਰਬ ਦਲ ਬੈਠਕ ਖਤਮ ਹੋ ਗਈ। ਇਸ ਬੈਠਕ 'ਚ ਲੋਕਪਾਲ ਦੀ ਨਿਯੁਕਤੀ ਅਤੇ ਲੋਕਪਾਲ ਨੂੰ ਹਟਾਉਣ ਦੀ ਪ੍ਰਕਿਰਿਆ 'ਤੇ ਚਰਚਾ ਕੀਤੀ ਗਈ। ਲੋਕਪਾਲ ਬਿੱਲ ਬਜਟ ਸੈਸ਼ਨ ਦੇ ਪਹਿਲੇ ਸੈਸ਼ਨ 'ਚ ਚਰਚਾ 'ਚ ਨਹੀਂ ਲਿਆਇਆ ਜਾ ਸਕੇਗਾ। 30 ਮਾਰਚ ਤੱਕ ਸਰਕਾਰ ਨੂੰ ਆਮ ਬਜਟ ਪਾਸ ਕਰਨਾ ਹੈ। ਇਸ ਕਾਰਨ ਲੋਕਪਾਲ ਬਿੱਲ ਨੂੰ ਬਜਟ ਸੈਸ਼ਨ ਦੇ ਦੂਜੇ ਭਾਗ 'ਚ ਲਿਆਉਣ 'ਤੇ ਸਾਰੀਆਂ ਪਾਰਟੀਆਂ ਨੇ ਸਹਿਮਤੀ ਦਿਖਾਈ।
ਸਮਾਜਵਾਦੀ ਪਾਰਟੀ ਦੇ ਮੋਹਨ ਸਿੰਘ ਨੇ ਕਿਹਾ ਕਿ ਬੈਠਕ 'ਚ ਤਿੰਨ ਮੁੱਦਿਆਂ 'ਤੇ ਸਾਰਿਆਂ ਨੂੰ ਇਤਰਾਜ਼ ਹੈ। ਸਰਕਾਰ ਦਾ ਰੁਖ ... Read Full Story
|
ਪ੍ਰਧਾਨ ਮੰਤਰੀ ਨੇ ਲੋਕਪਾਲ ਬਿੱਲ 'ਤੇ ਸ਼ੁੱਕਰਵਾਰ ਨੂੰ ਸੱਦੀ ਸਰਬ ਪਾਰਟੀ ਮੀਟਿੰਗ
ਨਵੀਂ ਦਿੱਲੀ, ਲੋਕਪਾਲ ਬਿੱਲ ਨੂੰ ਲੈ ਕੇ ਵਿਰੋਧ ਦੂਰ ਕਰਨ ਦੇ ਤਾਜ਼ਾ ਯਤਨਾਂ ਦੇ ਤਹਿਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਦੁਪਹਿਰ ਸਮੇਂ ਪ੍ਰਧਾਨ ਮੰਤਰੀ ਨਿਵਾਸ 'ਤੇ ... Read Full Story
|
ਹਜ਼ਾਰੇ ਨੇ ਮਜ਼ਬੂਤ ਲੋਕਪਾਲ ਬਿੱਲ ਦੀ ਸਮਾਂ ਹੱਦ 2014 ਤਕ ਵਧਾਈ
ਰਾਲੇਗਨ ਸਿੱਧੀ, ਅੰਨਾ ਹਜ਼ਾਰੇ ਮਜ਼ਬੂਤ ਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਲਈ ਸਮਾਂ-ਹੱਦ ਨੂੰ 2014 'ਚ ਹੋਣ ਵਾਲੀਆਂ ਆਮ ਚੋਣਾਂ ਤਕ ਵਧਾਉਂਦੇ ਹੋਏ ਦਿਖਾਈ ਦਿੱਤੇ ਹਨ ਅਤੇ ਉਨ੍ਹਾਂ ਨੇ ਅੱਜ ਕਿਹਾ ਕਿ ਅਜਿਹਾ ਨਾ ਹੋਣ 'ਤੇ ਉਹ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਪਰਤਣਗੇ। ਹਜ਼ਾਰੇ ਨੇ ਕਿਹਾ ਕਿ ਪ੍ਰਭਾਵੀ ਲੋਕਪਾਲ ਬਿੱਲ ਦੀ ਮੁਹਿੰਮ ਦੇ ਤਹਿਤ ਉਹ ਦੋ ਮਹੀਨੇ ਬਾਅਦ ਆਪਣਾ ਰਾਸ਼ਟਰਵਿਆਪੀ ਦੌਰਾ ਸ਼ੁਰੂ ... Read Full Story
|
ਭ੍ਰਿਸ਼ਟਾਚਾਰ ਨੇ ਕਾਂਗਰਸ ਦੀ ਕਿਸ਼ਤੀ ਡੋਬੀ : ਅੰਨਾ
ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਉਣ ਵਾਲੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਜੇ ਕਾਂਗਰਸ ਮਜ਼ਬੂਤ ਲੋਕਪਾਲ ਬਿੱਲ ਲਿਆਉਂਦੀ ਤਾਂ ਅਸੈਂਬਲੀ ਚੋਣਾਂ ਵਿਚ ਉਸ ਦੀ ਹਾਲਤ ਵਧੀਆ ਹੋਣੀ ਸੀ। ਆਪਣੇ ਪਿੰਡ ਰਾਲੇਗਨ ਸਿੱਧੀ ਵਿਖੇ ਚੋਣ ਨਤੀਜਿਆਂ 'ਤੇ ਟਿੱਪਣੀ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੇ ਚੋਣ ਨਤੀਜਿਆਂ 'ਤੇ ਅਸਰ ਪਾਇਆ ਹੈ। ਕਾਂਗਰਸ ਨੇ ਜੇ ਮਜ਼ਬੂਤ ਲੋਕਪਾਲ ਬਿੱਲ ਲਿਆਂਦਾ ਹੁੰਦਾ ਤਾਂ ਚੋਣਾਂ ਵਿਚ ਵੋਟਰਾਂ ਨੇ ਉਸ ਦੀ ਹਮਾਇਤ ਕਰਨੀ ਸੀ। ਕਾਂਗਰਸ ਨਿਕੰਮਾ ਲੋਕਪਾਲ ਲਿਆਉਣਾ ਚਾਹੁੰਦੀ ਸੀ ਜਿਸ ਦਾ ਉਸ ਨੂੰ ਸਿੱਟਾ ਭੁਗਤਣਾ ਪਿਆ ਹੈ। ... Read Full Story
|
ਟੀਮ ਅੰਨਾ ਦੇ ਕੁਝ ਮੈਂਬਰ ਚਲਾ ਰਹੇ ਹਨ ਸਿਆਸਤ : ਵੀਰਭੱਦਰ
ਸ਼ਿਰਡੀ, ਮਜ਼ਬੂਤ ਲੋਕਪਾਲ ਬਿੱਲ ਦੇ ਯੂ. ਪੀ. ਏ. ਸਰਕਾਰ ਦੇ ਸੰਕਲਪ ਨੂੰ ਦੋਹਰਾਉਂਦੇ ਹੋਏ ਕੇਂਦਰੀ ਮੰਤਰੀ ਵੀਰਭੱਦਰ ਸਿੰਘ ਨੇ ਕਿਹਾ ਹੈ ਕਿ ਟੀਮ ਅੰਨਾ ਦੇ ਕੁਝ ਮੈਂਬਰ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਹਨ। ਸਾਈਂ ਬਾਬਾ ਮੰਦਰ ਦੇ ਦਰਸ਼ਨ ਕਰਨ ਪਿੱਛੋਂ ਵੀਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀਰਭੱਦਰ ਸਿੰਘ ਨੇ ਕਿਹਾ ਕਿ ਜਨ ਲੋਕਪਾਲ ਬਿੱਲ ਲਈ ਅੰਨਾ ਹਜ਼ਾਰੇ ਦੀ ਮੰਗ ਠੀਕ ਹੈ। ਯੂ. ਪੀ. ਏ. ਸਰਕਾਰ ਵੀ ਇਹ ਬਿੱਲ ਲਿਆਉਣਾ ਚਾਹੁੰਦੀ ਹੈ ਪਰ ਟੀਮ ਅੰਨਾ ਦੇ ਕੁਝ ਮੈਂਬਰ ਇਸ ਮੁੱਦੇ 'ਤੇ ਸਿਆਸਤ ਕਰ ਰਹੇ ਹਨ ਜੋ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਹਜ਼ਾਰੇ ਨੂੰ ਭਵਿੱਖ ਵਿਚ ਕੁਝ ... Read Full Story
|
ਟੀਮ ਅੰਨਾ 'ਤੇ ਬੂਟ ਸੁੱਟਿਆ
ਦੇਹਰਾਦੂਨ, ਭ੍ਰਿਸ਼ਟਾਚਾਰ ਅਤੇ ਲੋਕਪਾਲ ਬਿੱਲ ਦੇ ਮੁੱਦੇ 'ਤੇ ਕਾਂਗਰਸ ਦਾ ਵਿਰੋਧ ਕਰ ਰਹੀ ਟੀਮ ਅੰਨਾ ਦੇਹਰਾਦੂਨ ਪਹੁੰਚੀ ਜਿੱਥੇ ਉਨ੍ਹਾਂ ਨੇ ਕਾਂਗਰਸ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨੀ ਸੀ। ਪਰ ਪ੍ਰੋਗਰਾਮ ਦੌਰਾਨ ਮੰਚ 'ਤੇ ਬੈਠੇ ਟੀਮ ਅੰਨਾ ਦੇ ਮੈਂਬਰਾਂ ਕਿਰਨ ਬੇਦੀ, ਅਰਵਿੰਦ ਕੇਜਰੀਵਾਲ ਉੱਤੇ ਉਥੇ ਮੌਜੂਦ ਇਕ ਸ਼ਖਸ ਵਲੋਂ ਬੂਟ ਸੁੱਟਿਆ ਗਿਆ। ਹਾਲਾਂਕਿ ਉਸਦਾ ਨਿਸ਼ਾਨਾ ਖੁੰਝ ਗਿਆ। ਉਥੇ ਮੌਜੂਦ ਲੋਕਾਂ ਨੇ ਉਸ ਸ਼ਖਸ ਨੂੰ ਫੜ ਲਿਆ ਅਤੇ ਖਬਰ ਹੈ ਕਿ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ... Read Full Story
|
ਅੰਨਾ ਦੇ ਨਾ ਆਉਣ ਕਾਰਨ ਚੋਣਾਂ 'ਚ ਕਾਂਗਰਸ ਨੂੰ ਰਾਹਤ
ਲਖਨਊ, ਮਜ਼ਬੂਤ ਲੋਕਪਾਲ ਬਿੱਲ ਦੀ ਮੰਗ ਕਰ ਰਹੇ ਮੰਨੇ-ਪ੍ਰਮੰਨੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਦੇ ਉੱਤਰ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ਵਿਚ ਪ੍ਰਚਾਰ ਲਈ ਨਾ ਆਉਣ ਕਾਰਨ ਕਾਂਗਰਸ ਨੂੰ ਕੁਝ ਰਾਹਤ ਮਿਲੀ ਹੈ। ਸਰਵ-ਭਾਰਤੀ ਕਾਂਗਰਸ ਕਮੇਟੀ ਦੇ ਉੱਤਰ ਪ੍ਰਦੇਸ਼ ਦੇ Îਇੰਚਾਰਜ ਸੰਜੇ ਸਿੰਘ ਨੇ ਐਤਵਾਰ ਵਰਕਰਾਂ ਦੀ ਇਕ ਬੈਠਕ ਸੱਦੀ ਜਿਸ ਵਿਚ ਉਨ੍ਹਾਂ ਨਾਲ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਹੋਈ। ਉਨ੍ਹਾਂ ਯੂ. ਐੱਨ. ਆਈ. ਨੂੰ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਲੋਕਪਾਲ ਲਈ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਕੰਮ ਕਰਦਾ ਰਹੇਗਾ। ਚੋਣਾਂ ਵਿਚ ਵੋਟਰਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਕਾਂਗਰਸ ... Read Full Story
|
ਕਾਂਗਰਸ ਮਮਤਾ ਨੂੰ ਬਾਏ-ਬਾਏ ਕਹਿਣ ਦੇ ਮੂਡ 'ਚ!
ਕਾਂਗਰਸ ਕੋਲਕਾਤਾ 'ਚ ਨਵੇਂ ਘਟਨਾਕ੍ਰਮ ਤਹਿਤ ਤ੍ਰਿਣਮੂਲ ਕਾਂਗਰਸ ਤੋਂ ਹੁਣ ਆਰ-ਪਾਰ ਦੇ ਮੂਡ 'ਚ ਦਿਖਾਈ ਦੇ ਰਹੀ ਹੈ। ਸੂਤਰਾਂ ਅਨੁਸਾਰ ਕਾਂਗਸ ਆਲਾਕਮਾਨ ਭੂਮੀ ਅਲਾਟਮੈਂਟ ਬਿੱਲ, ਰੀਟੇਲ 'ਚ ਐਫ. ਡੀ. ਆਈ. ਅਤੇ ਲੋਕਪਾਲ ਬਿੱਲ 'ਤੇ ਤ੍ਰਿਣਮੂਲ ਕਾਂਗਰਸ ਦੇ ਰਵੱਈਏ ਤੋਂ ਪ੍ਰੇਸ਼ਾਨ ਹੈ। ਕਾਂਗਰਸ ਅਤੇ ਤ੍ਰਿਣਮੂਲ ਦੇ ਰਿਸ਼ਤਿਆਂ ਨੂੰ ਲੈ ਕੇ ਆਏ ਦਿਨ ਤਣਾਅ ਨਾਲ ਮਾਹੌਲ 'ਚ ਗਰਮੀ ਆ ਗਈ ਹੈ। ਕਾਂਗਰਸ ਵਰਕਰ ਇੰਦਰਾ ਭਵਨ ਦਾ ਨਾਂ ਨਜਰੁਲ ਭਵਨ ਕੀਤੇ ਜਾਣ ਦੇ ਪ੍ਰਸਤਾਵ 'ਤੇ ਸਰਕਾਰ ਦੇ ਵਿਰੋਧ 'ਚ ਸੜਕਾਂ 'ਤੇ ਉਤਰ ਆਏ ਹਨ।
ਉਧਰ ਤ੍ਰਿਣਮੂਲ ਕਾਂਗਰਸ ਦੇ ਸੰਸਦੀ ਦਲ ਦੇ ਨੇਤਾ ਸੁਦੀਪ ਬੰਧੋਪਾਧਿਆਏ ਨੇ ... Read Full Story
|
ਸੀ.ਪੀ.ਆਈ. ਮਜ਼ਬੂਤ ਲੋਕਪਾਲ ਲਈ ਮੁਹਿੰਮ ਚਲਾਏਗੀ: ਬਰਧਨ
ਹੈਦਰਾਬਾਦ, ਰਾਜ ਸਭਾ ’ਚ ਲੋਕਪਾਲ ਬਿੱਲ ਦੇ ਪਾਸ ਨਾ ਹੋਣ ਲਈ ਕਾਂਗਰਸ ਤੇ ਭਾਜਪਾ ਦੀ ਆਲੋਚਨਾ ਕਰਦਿਆਂ ਸੀ.ਪੀ.ਆਈ. ਨੇ ਅੱਜ ਕਿਹਾ ਕਿ ਇਸ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਇਕ ਜਾਨਦਾਰ ਤੇ ਸਮਰੱਥ ਲੋਕਪਾਲ ਦੇ ਹੱਕ ’ਚ ਜਨਵਰੀ ਤੇ ਫਰਵਰੀ ’ਚ ਮੁਹਿੰਮ ਚਲਾਈ ਜਾਵੇਗੀ। ਸੀ.ਪੀ. ਆਈ. ਦੇ ਜਨਰਲ ਸਕੱਤਰ ਏ.ਬੀ. ਬਰਧਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜ ਸਭਾ ’ਚ ਇਸ ਬਾਰੇ ਆਈ ਖੜੋਤ ਲਈ ਵੱਡੀ ਜ਼ਿੰਮੇਵਾਰ ਯੂ.ਪੀ.ਏ. ਸਰਕਾਰ ... Read Full Story
|
ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦੈ : ਗਡਕਰੀ
ਨਵੀਂ ਦਿੱਲੀ, ਰਾਜ ਸਭਾ 'ਚ ਲੋਕਪਾਲ ਬਿੱਲ 'ਤੇ ਵੋਟਿੰਗ ਨਾਲ ਸਰਕਾਰ ਦੇ ਮੁਕਰ ਜਾਣ ਤੋਂ ਬਾਅਦ ਬੀ. ਜੇ. ਪੀ. ਪ੍ਰਧਾਨ ਨੀਤਿਨ ਗਡਕਰੀ ਨੇ ਕਿਹਾ ਕਿ ਕਾਂਗਰਸ ਨੇ ਲੋਕਪਾਲ ਬਿੱਲ ਦਾ ਮਜ਼ਾਕ ਉਡਾਇਆ ਹੈ। ਉਸਦਾ ਚਿਹਰਾ ਭ੍ਰਿਸ਼ਟਾਚਾਰ ਕਾਰਨ ਕਾਲਾ ਪੈ ਗਿਆ ਹੈ। ਉਹ ਚਿਹਰਾ ਛੁਪਾ ਰਹੀ ਹੈ। ਕਾਂਗਰਸ ਨੂੰ ਸਰਕਾਰ 'ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਗਡਕਰੀ ਨੇ ਕਿਹਾ ਕਿ ਬੀ. ਜੇ. ਪੀ. ਪੂਰੇ ਦੇਸ਼ 'ਚ ਇਸ ਮਾਮਲੇ 'ਤੇ ਅੰਦਲੋਨ ਕਰੇਗੀ। ਸਰਕਾਰ ਖਿਲਾਫ ਬੀ. ਜੇ. ਪੀ. ਸੜਕਾਂ 'ਤੇ ਅੰਦੋਲਨ ਛੇੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਮਜਬੂਤ ਲੋਕਪਾਲ ... Read Full Story
|
ਟੀਮ ਅੰਨਾ ਨੇ ਬੋਲਿਆ ਸਰਕਾਰ 'ਤੇ ਹਮਲਾ
ਨਵੀਂ ਦਿੱਲੀ, ਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਵਿਚ ਅਸਫਲ ਰਹਿਣ 'ਤੇ ਟੀਮ ਅੰਨਾ ਨੇ ਅੱਜ ਰਾਤ ਸਰਕਾਰ 'ਤੇ ਹਮਲਾ ਬੋਲਿਆ ਤੇ ਕਿਹਾ ਕਿ ਕੋਈ ਵੀ ਯੂ. ਪੀ. ਏ. 'ਤੇ ਭਰੋਸਾ ਨਹੀਂ ਕਰ ਸਕਦਾ। ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਕਿਹਾ ਕਿ ਅਸੀਂ ਇਸ ਸਰਕਾਰ 'ਤੇ ਭਰੋਸਾ ਨਹੀਂ ਕਰ ਸਕਦੇ। ਸ਼ਾਮ ਤਕ ਇਹ ਸਪੱਸ਼ਟ ਹੋ ਗਿਆ ਸੀ ਕਿ ਸਰਕਾਰ ਪੋਲਿੰਗ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੈ। ਅੱਜ ਭਰੋਸੇ ਦੀ ਬਹੁਤ ਵੱਡੀ ਕਮੀ ਹੈ। ਉਨ੍ਹਾਂ ਦੀ ਟਿੱਪਣੀ ਉਸ ਸਮੇਂ ਆਈ ਜਦੋਂ ਰਾਜ ਵਿਚ ਲੋਕਪਾਲ ਬਿੱਲ ਪਾਸ ਨਹੀਂ ਹੋ ... Read Full Story
|
ਜੇਤਲੀ ਵਲੋਂ ਪ੍ਰਣਬ ਮੁਖਰਜੀ ਦੀ ਸ਼ਲਾਘਾ
ਨਵੀਂ ਦਿੱਲੀ, ਲੋਕਪਾਲ ਬਿੱਲ 'ਤੇ ਰਾਜ ਸਭਾ ਵਿਚ ਚੱਲ ਰਹੀ ਚਰਚਾ ਦੌਰਾਨ ਉਸ ਸਮੇਂ ਸਾਰੇ ਪਾਸੇ ਹਾਸੇ ਵਾਲਾ ਮਾਹੌਲ ਬਣ ਗਿਆ ਜਦੋਂ ਹਾਊਸ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਸੱਤਾਧਿਰ ਦੇ ਸੰਕਟ ਮੋਚਨ ਪ੍ਰਣਬ ਮੁਖਰਜੀ ਦੀ ਸ਼ਲਾਘਾ ਵਿਚ ਇਕ ਟਿੱਪਣੀ ਕਰ ਦਿੱਤੀ।
ਰਾਜ ਸਭਾ ਵਿਚ ਲੋਕਪਾਲ ਬਿੱਲ ਦੀਆਂ ਕਮੀਆਂ ਗਿਣਾਉਂਦੇ ਹੋਏ ਜੇਤਲੀ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਮੁਖਰਜੀ ਵਕੀਲ ਨਹੀਂ ਹਨ ਅਤੇ ਉਹ ਸੰਸਦ ਦੇ ਦੋਵਾਂ ਹਾਊਸਾਂ ਵਿਚ ਬਹਿਸ ਵਿਚ ਹਿੱਸਾ ਨਹੀਂ ਲੈ ਸਕਦੇ। ਜੇਤਲੀ ਦੀ ਇਸ ਟਿੱਪਣੀ 'ਤੇ ਸਭ ਮੈਂਬਰ ਹੱਸਣ ਲੱਗ ਪਏ । ਇਥੋਂ ਤੱਕ ਕਿ ਆਮ ਤੌਰ 'ਤੇ ਗੰਭੀਰ ਰਹਿਣ ਵਾਲੇ ... Read Full Story
|
ਅਸਫਲ ਰਿਹਾ ਅੰਨਾ ਦਾ ਅੰਦੋਲਨ : ਲਾਲੂ
ਨਵੀਂ ਦਿੱਲੀ, ਮਜ਼ਬੂਤ ਲੋਕਪਾਲ ਬਿੱਲ ਨੂੰ ਲੈ ਕੇ ਮੁੰਬਈ ਵਿਚ ਕੀਤੇ ਗਏ ਅੰਨਾ ਹਜ਼ਾਰੇ ਦੇ ਅੰਦੋਲਨ ਨੂੰ ਫਲਾਪ ਦੱਸਦੇ ਹੋਏ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਲੋਕਾਂ ਨੇ ਟੀਮ ਅੰਨਾ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਉਹ ਉਨ੍ਹਾਂ ਦਾ ਇਰਾਦਾ ਸਮਝ ਗਏ ਹਨ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲੂ ਨੇ ਕਿਹਾ ਕਿ ਟੀਮ ਅੰਨਾ ਲੋਕਾਂ ਨੂੰ ਵੇਚ ਰਹੀ ਸੀ। ਉਨ੍ਹਾਂ ਇਸ ਨੂੰ ਧੰਦਾ ਬਣਾ ਲਿਆ ਸੀ। ਹੁਣ ਇਹ ਸਭ ਕੁਝ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਬਿੱਲ ਕਮਜ਼ੋਰ ਹੈ ਅਤੇ ਇਸ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ... Read Full Story
|
ਲੋਕਪਾਲ ਬਿੱਲ ਲਟਕਿਆ
ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੁੱਧ ਮਜ਼ਬੂਤ ਕਾਨੂੰਨ ਬਣਾਉਣ ਲਈ ਲੋਕਪਾਲ ਅਤੇ ਲੋਕ ਆਯੁਕਤ ਬਿੱਲ 2011 ਨੂੰ ਵੀਰਵਾਰ ਰਾਜ ਸਭਾ ਵਿਚ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਨਾਲ-ਨਾਲ ਸਹਿਯੋਗੀ ਪਾਰਟੀਆਂ ਨੇ ਸਰਕਾਰ ਨੂੰ ਘੇਰਿਆ। ਲੋਕਪਾਲ ਦੇ ਮੁੱਦੇ 'ਤੇ ਅੱਧੀ ਰਾਤ ਨੂੰ ਰਾਜ ਸਭਾ ਵਿਚ ਹੋ ਰਹੇ ਹੰਗਾਮੇ ਨੂੰ ਦੇਖਦੇ ਹੋਏ ਸਪੀਕਰ ਨੇ ਸਦਨ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿਤਾ। ਰਾਜ ਸਭਾ ਵਿਚ ਲੋਕਪਾਲ 'ਤੇ 187 ਸੋਧਾਂ ਦਾ ਪ੍ਰਸਤਾਵ ਆਉਣ ਤੋਂ ਬਾਅਦ ਉਸ 'ਤੇ ਸੋਚ-ਵਿਚਾਰ ਲਈ ਸਮਾਂ ਮੰਗਦੇ ਹੋਏ ਸਰਕਾਰ ਨੇ ਹੋਰ ਤਿੰਨ ਦਿਨਾਂ ਦਾ ਸਮਾਂ ਮੰਗਿਆ ਪਰ ਹੰਗਾਮਾ ਵਧਦਾ ਗਿਆ ਅਤੇ ... Read Full Story
|
ਲੋਕਪਾਲ ਖਿਡੌਣੇ ਤੋਂ ਵੱਧ ਕੁਝ ਵੀ ਨਹੀਂ : ਜੇਤਲੀ
ਨਵੀਂ ਦਿੱਲੀ, ਰਾਜ ਸਭਾ 'ਚ ਲੋਕਪਾਲ ਬਿੱਲ ਪੇਸ਼ ਕਰ ਦਿੱਤਾ ਗਿਆ ਹੈ। ਬਹਿਸ ਜਾਰੀ ਹੈ। ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਬਹਿਸ ਦੌਰਾਨ ਕਿਹਾ ਕਿ ਸਰਕਾਰ ਅਜਿਹਾ ਲੋਕਪਾਲ ਲੈ ਕੇ ਆਈ ਹੈ ਜੋ ਇਕ ਖਿਡੌਣੇ ਤੋਂ ਵੱਧ ਕੁਝ ਨਹੀਂ ਹੈ। ਇਹ ਲੋਕਪਾਲ ਖੋਖਲਾ ਹੈ ਅਤੇ ਕਮਜ਼ੋਰ ਹੈ। ਉਨ੍ਹਾਂ ਕਿਹਾ ਕਿ ਉਹ ਇਸਦਾ ਵਿਰੋਧ ਕਰਦੇ ਹਨ।
ਉਨ੍ਹਾਂ ਕਿਹਾ ਕਿ ਕਮਜ਼ੋਰ ਅਤੇ ਖੋਖਲਾ ਲੋਕਪਾਲ ਨਹੀਂ ਬਣੇ, ਇਸਦਾ ਸ਼ਕਤੀ ਨਾਲ ਵਿਰੋਧ ਕਰਨ ਲਈ ਖੜ੍ਹਾ ਹੋਇਆ ਹਾਂ। ਸਰਕਾਰ ਜੋ ਕਮਜ਼ੋਰ ਬਿੱਲ ਲਿਆਈ ਹੈ, ਜੇਕਰ ਸੋਧਾਂ ਨਾਲ ਪਾਸ ਕਰਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਰਾਜ ਸਭਾ ਵੀ ਪਾਸ ਕਰ ਦੇਵੇਗੀ। ਜੇਟਲੀ ਨੇ ਕਿਹਾ ... Read Full Story
|
ਲੋਕਪਾਲ ਬਿੱਲ ਵਧ ਰਿਹਾ ਹੈ ਸਾਂਝੇ ਸਮਾਗਮ ਵਲ : ਕਿਰਨ ਬੇਦੀ
ਨਵੀਂ ਦਿੱਲੀ, ਰਾਜ ਸਭਾ ਵਿਚ ਸਰਕਾਰ ਕੋਲ ਮੈਂਬਰਾਂ ਦੀ ਢੁਕਵੀਂ ਗਿਣਤੀ ਨਾ ਹੋਣ ਦਰਮਿਆਨ ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਮਾਮਲਾ ਹੁਣ ਸੰਸਦ ਦੇ ਸਾਂਝੇ ਸਮਾਗਮ ਵਲ ਵੱਧ ਰਿਹਾ ਹੈ। ਉਨ੍ਹਾਂ ਬੁੱਧਵਾਰ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਉੱਪਰ ਵਾਲਾ ਹਾਊਸ ਜਿਹੜਾ ਬਿੱਲ ਪਾਸ ਕਰੇ, ਉਹ ਲੋਕ ਸਭਾ 'ਚ ਪਾਸ ਬਿੱਲ ਦੀ ਭਾਸ਼ਾ ਨਾਲੋਂ ਵੱਖਰਾ ਹੋਵੇਗਾ, ਇੰਝ ਲੱਗਦਾ ਹੈ ਕਿ ਸਾਡੇ ਕੋਲ ਦੋਵਾਂ ਹਾਊਸਾਂ 'ਚ ਪਾਸ ਵੱਖਰੇ-ਵੱਖਰੇ ਬਿੱਲ ਹੋਣਗੇ। ਉਨ੍ਹਾਂ ਪੁੱਛਿਆ ਕਿ ਲੋਕਪਾਲ ਬਿੱਲ ਸਾਂਝੇ ਸਮਾਗਮ ਵਲ ਵਧ ਰਿਹਾ ਹੈ? ਜੇ ਰਾਜ ਸਭਾ ਲੋਕ ਸਭਾ ਵਲੋਂ ਪ੍ਰਵਾਨ ਸੋਧਾਂ ਵਾਲੇ ਬਿੱਲ ਨੂੰ ... Read Full Story
|