Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਬੀ"
ਬਾਜਵਾ ਵਲੋਂ ਚੋਣਾਂ ਨਿਰਪੱਖ ਨਾ ਹੋਣ ਦੇ ਦੋਸ਼ ਝੂਠ ਦਾ ਪੁਲੰਦਾ: ਸੁਖਬੀਰ

ਕਾਂਗਰਸ ਦੇ 639 ਤੇ ਹੋਰ ਗੈਰ-ਕਾਂਗਰਸੀ ਉਮੀਦਵਾਰਾਂ ਦੀ ਜਿੱਤ ਨਿਰਪੱਖਤਾ ਦਾ ਸਬੂਤ ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਆਜ਼ਾਦ ਤੇ ਨਿਰਪੱਖ ਨਾ ਹੋਣ ਦੇ ਲਾਏੇ ਗਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਬਾਦਲ ਨੇ ਕਿਹਾ ਕਿ ਚੋਣਾਂ ਦੌਰਾਨ 639 ਕਾਂਗਰਸੀ ਤੇ ਹੋਰ ਗੈਰ-ਕਾਂਗਰਸੀ ਉਮੀਦਵਾਰਾਂ ਦੀ ਜਿੱਤ ਅਤੇ ਤਲਵਾੜਾ ਬਲਾਕ ਸੰਮਤੀ ਦੌਰਾਨ ਕਾਂਗਰਸ ਨੂੰ ਬਹੁਮਤ ਮਿਲਣਾ ਇਸ ...
Read Full Story


ਭਾਰਤ ਚੀਨ ਸਿਹਤ ਖੇਤਰ 'ਚ ਸਹਿਯੋਗ ਵਧਾਉਣਗੇ

ਨਵੀਂ ਦਿੱਲੀ, ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਗੁਲਾਮ ਨਬੀ ਆਜ਼ਾਦ ਅਤੇ ਚੀਨ ਦੀ ਸਿਹਤ ਅਤੇ ਜਨਸੰਖਿਆ ਮੰਤਰੀ ਡਾ. ਲੀ. ਬਿਨ ਨੇ ਦੋਹਾਂ ਦੇਸ਼ਾਂ ਵਿਚਕਾਰ ਸਿਹਤ ਸੇਵਾਵਾਂ ਦੇ ਖੇਤਰ 'ਚ ਆਪਸੀ ਸਹਿਯੋਗ ਵਧਾਉਣ ਬਾਰੇ ਵਿਚਾਰ ਕੀਤਾ। ਦੋਹਾਂ ਵਿਚਕਾਰ ਮੰਗਲਵਾਰ ਜੇਨੇਵਾ 'ਚ ਵਿਸ਼ਵ ਸਹਿਤ ਅਸੈਂਬਲੀ ਮੌਕੇ ਦੋ-ਪੱਖੀ ਬੈਠਕ ਹੋਈ। ਸ਼੍ਰੀ ਆਜ਼ਾਦ ਨੇ ਚੀਨ 'ਚ ਸਿਹਤ ਮੰਤਰੀ ਦਾ ਅਹੁਦਾ ਸੰਭਾਲਣ 'ਤੇ ਡਾ. ਬਿਨ ਨੂੰ ਵਧਾਈ ਦਿੱਤੀ ਅਤੇ ਆਸ਼ਾ ਜ਼ਾਹਰ ਕੀਤੀ ਕਿ ਸਿਹਤ ਅਤੇ ਜਨਸੰਖਿਆ ਨਾਲ ਸੰਬੰਧਤ ਮਾਮਲਿਆਂ 'ਚ ਉਨ੍ਹਾਂ ਦੀ ਦਿਲਚਸਪੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਸ ਹੈ ਕਿ ਦੋਹਾਂ ...
Read Full Story


ਸੁਖਬੀਰ ਨੇ ਪਾਰਟੀ ਦੀ ਭਰਤੀ ਦਾ ਸਮਾਂ ਵਧਾਇਆ

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਲ ਦੀ ਚੱਲ ਰਹੀ ਭਰਤੀ ਦੀ ਆਖਰੀ ਮਿਤੀ ਵਧਾ ਕੇ 30 ਮਈ ਕਰ ਦਿੱਤੀ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਕ ਪ੍ਰੈੱਸ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਆਖਰੀ ਮਿਤੀ 15 ਮਈ ਰੱਖੀ ਗਈ ਸੀ ਪਰੰਤੂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਆ ਜਾਣ ਕਾਰਨ ਸਾਰੇ ਆਗੂਆਂ ਅਤੇ ਵਰਕਰਾਂ ਦੇ ਇਸ ਚੋਣ ਵਿਚ ਰੁੱਝੇ ਹੋਏ ਹੋਣ ਕਾਰਨ ਉਨ੍ਹਾਂ ਨੂੰ ਭਰਤੀ ਜਮ੍ਹਾ ਕਰਾਉਣ ਦਾ ਇਕ ਹੋਰ ਮੌਕਾ ਦਿੱਤਾ ਗਿਆ ...
Read Full Story


ਚੀਨ ਦੇ ਕੂਟਨੀਤਕ ਰਿਸ਼ਤਿਆਂ 'ਚ ਭਾਰਤ-ਪਾਕਿ ਦੀ ਮਹੱਤਵਪੂਰਨ ਭੂਮਿਕਾ

ਬੀਜਿੰਗ, ਆਪਣੇ 2 ਪਰਮਾਣੂ ਸੰਪੰਨ ਗੁਆਂਢੀਆਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਚੀਨ ਨੇ ਸੋਮਵਾਰ ਨੂੰ ਕਿਹਾ ਕਿ ਹਿੰਦ ਮਹਾਸਾਗਰ 'ਚ ਅਹਿਮ ਸ਼ਿਪਿੰਗ ਚੈਨਲਾਂ ਦੀ ਸੁਰੱਖਿਆ ਬਣਾਏ ਰੱਖਣ 'ਚ ਭਾਰਤ ਦੀ ਖਾਸ ਭੂਮਿਕਾ ਹੈ ਜਦੋਂ ਕਿ ਪਾਕਿਸਤਾਨ ਬੀਜਿੰਗ ਅਤੇ ਇਸਲਾਮੀ ਜਗਤ ਵਿਚਕਾਰ ਇਕ ਬੰਨ੍ਹ ਦਾ ਕੰਮ ਕਰਦਾ ਹੈ। 'ਚਾਈਨੀਜ਼ ਅਕੈਡਮੀ ਆਫ ਸੋਸ਼ਲ ਸਾਇੰਸੇਜ' 'ਚ 'ਇੰਸਟੀਚਿਊਟ ਆਫ ਏਸ਼ੀਆ ਪੈਸੇਫਿਕ ਸਟਡੀਜ਼' ਦੇ ਉਪ ਨਿਰਦੇਸ਼ਕ ਸੁਣਸ਼ਿਹਾਈ ਨੇ ਇਕ ਸਰਕਾਰੀ ਅਖਬਾਰ ਨੂੰ ਕਿਹਾ,''ਭਾਰਤ ਅਤੇ ਪਾਕਿਸਤਾਨ ਦੀ ਚੀਨ ਦੇ ਕੂਟਨੀਤਕ ਰਿਸ਼ਤਿਆਂ 'ਚ ਹੁਣ ਤੱਕ ਵੱਖ-ਵੱਖ ਪਰ ਮਹੱਤਵਪੂਰਨ ਭੂਮਿਕਾ ਰਹੀ ...
Read Full Story


ਹਾਰ ਯਕੀਨੀ ਵੇਖ ਕਾਂਗਰਸ ਦੇ ਏਜੰਟ ਬੂਥਾਂ 'ਤੇ ਬੈਠਣ ਤੋਂ ਕਤਰਾਏ : ਸੁਖਬੀਰ

ਸ਼ਾਂਤੀਪੂਰਨ ਤੇ ਉਤਸ਼ਾਹਜਨਕ ਵੋਟਾਂ ਨੇ ਕਾਂਗਰਸ ਦੇ ਕੂੜ ਪ੍ਰਚਾਰ ਨੂੰ ਨੰਗਾ ਕੀਤਾ ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਦਿਹਾਤੀ ਵੋਟਰਾਂ ਦੇ ਭਰਵੇਂ ਉਤਸ਼ਾਹ ਤੇ ਪੂਰਨ ਤੌਰ 'ਤੇ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਪੈਣ ਨੇ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ-ਭਾਜਪਾ ਗਠਜੋੜ ਦੀ ਹੂੰਝਾਫੇਰ ਜਿੱਤ ਦੇ ਸਪੱਸ਼ਟ ਸੰਕੇਤ ਦੇ ਦਿੱਤੇ ਹਨ, ਜਿਸ ਨਾਲ ਰਾਜ ਅੰਦਰ ਪੰਜਾਬ ਵਿਰੋਧੀ ਭ੍ਰਿਸ਼ਟ ਕਾਂਗਰਸ ਪਾਰਟੀ ਦੇ ਤਾਬੂਤ ਵਿਚ ਆਖਰੀ ਕਿੱਲ ਠੋਕੀ ਗਈ ਹੈ। ...
Read Full Story


ਸਰਬਜੀਤ ਦੀ ਡਾਇਰੀ ਲਈ ਪਾਕਿ ਨਾਲ ਗੱਲ ਕਰੇਗਾ ਭਾਰਤ : ਰਾਹੁਲ

ਅੰਮ੍ਰਿਤਸਰ, ਭਾਰਤ ਸਰਕਾਰ ਦਲਬੀਰ ਕੌਰ ਦੀ ਮੰਗ 'ਤੇ ਜਿਥੇ ਸਰਬਜੀਤ ਦੀ ਪਾਕਿਸਤਾਨ ਕੋਲੋਂ ਡਾਇਰੀ ਤੇ ਹੋਰ ਸਾਮਾਨ ਵਾਪਸ ਦਿਵਾਏਗੀ, ਉਥੇ ਹੀ ਭਾਰਤੀ ਜੇਲਾਂ ਵਿਚ ਕੈਦ ਪਾਕਿਸਤਾਨੀ ਕੈਦੀਆਂ ਨੂੰ ਉਸਨੂੰ ਮਿਲਣ ਦਾ ਸਮਾਂ ਮਿਲੇਗਾ। ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਨੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੂੰ ਇਹ ਵਿਸ਼ਵਾਸ ਦਿਵਾਇਆ ਹੈ। ਐੱਸ. ਸੀ. / ਐੱਸ. ਟੀ. ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਨਾਲ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੀ ਦਲਬੀਰ ਕੌਰ ਨੂੰ ਇਕ ਮੁਲਾਕਾਤ ਦੌਰਾਨ ਉਨ੍ਹਾਂ ਇਹ ਯਕੀਨ ਦਿਵਾਇਆ। ਸਰਬਜੀਤ ਦੀ ਭੈਣ ...
Read Full Story


ਸੀ. ਬੀ. ਆਈ. ਨੂੰ 'ਆਜ਼ਾਦ' ਕਰੇਗਾ ਮੰਤਰੀ ਸਮੂਹ : ਚਿਦਾਂਬਰਮ

ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਵਾਲਾ ਮੰਤਰੀ ਸਮੂਹ (ਜੀ.ਓ.ਐੱਮ.) ਸੀ.ਬੀ.ਆਈ. ਨੂੰ 'ਕੰਮ ਕਾਜ ਦੀ ਆਜ਼ਾਦੀ ' ਪ੍ਰਦਾਨ ਕਰਨ ਦੀ ਦਿਸ਼ਾ ਵਿਚ ਕੰਮ ਕਰੇਗਾ। ਨਾਲ ਹੀ ਉਨ੍ਹਾਂ ਜਵਾਬਦੇਹੀ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਸੀ.ਬੀ.ਆਈ. ਦੀ ਖੁਦ ਮੁਖਤਿਆਰੀ ਯਕੀਨੀ ਬਣਾਉਣ ਲਈ ਉੱਚ ਅਧਿਕਾਰ ਪ੍ਰਾਪਤ ਮੰਤਰੀ ਸਮੂਹ ਦੇ ਗਠਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਤਿੰਨ ਦਿਨ ਬਾਅਦ ਕੱਲ ਚਿਦਾਂਬਰਮ ਦੀ ਉਕਤ ਟਿੱਪਣੀ ਆਈ। ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਲਿਹਾਜ਼ ਨਾਲ ਤਿੰਨ ਦੇਸ਼ਾਂ ਦੀ ਆਪਣੀ ਯਾਤਰਾ ਦੇ ਪਹਿਲੇ ...
Read Full Story


ਸੁਖਬੀਰ ਵਲੋਂ ਪਾਲੀਵੁੱਡ ਯੋਜਨਾ ਨੂੰ ਮਨਜ਼ੂਰੀ

ਮੋਹਾਲੀ 'ਚ ਵਿਸ਼ਵ ਪੱਧਰੀ ਫਿਲਮ ਇੰਸਟੀਚਿਊਟ ਬਣੇਗਾ ਚੰਡੀਗੜ੍ਹ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੋਹਾਲੀ ਵਿਖੇ 'ਪਾਲੀਵੁੱਡ' ਦੀ ਸਥਾਪਨਾ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਵੱਡੀ ਪਹਿਲਕਦਮੀ ਕਰਦਿਆਂ ਪ੍ਰਸਤਾਵਿਤ ਵਿਸ਼ਵ ਪੱਧਰੀ ਫਿਲਮ ਇੰਸਟੀਚਿਊਟ ਤੇ ਫਿਲਮ ਸਿਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਇੱਥੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਾਦਲ ਨੇ ਕਿਹਾ ਕਿ ਸੂਬੇ ਵਿਚ ਪੰਜਾਬੀ ਦੇ ਨਾਲ-ਨਾਲ ਹੋਰਨਾਂ ਭਾਸ਼ਾਵਾਂ ਦੀਆਂ ਫਿਲਮਾਂ ਦੀ ਵੱਡੇ ਪੱਧਰ 'ਤੇ ਸ਼ੂਟਿੰਗ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਫਿਲਮ ਸਨਅਤ ਨੂੰ ਪ੍ਰਫੁੱਲਿਤ ਕਰਨ ਲਈ ਹਰ ਤਰ੍ਹਾਂ ਦਾ ...
Read Full Story


ਜੋਸਫ ਗੇਬਲਸ ਦੇ ਵਿਚਾਰਾਂ 'ਤੇ ਕੰਮ ਰਹੇ ਨੇ ਸੁਖਬੀਰ ਬਾਦਲ : ਬਾਜਵਾ

ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਲੋਕਾਂ ਨੂੰ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟ ਦੇਣ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਬਾਰੇ ਸੋਚਣ ਦੀ ਅਪੀਲ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਿਟਲਰ ਦੇ ਮੰਤਰੀ ਜੋਸਫ ਗੇਬਲਸ ਦੇ ਵਿਚਾਰਾਂ 'ਤੇ ਕੰਮ ਰਹੇ ਹਨ, ਜਿਸ ਮੁਤਾਬਕ ਜੇਕਰ ਤੁਸੀਂ ਵੱਡਾ ਝੂਠ ਬੋਲਦੇ ਹੋ ਅਤੇ ਇਸ ਨੂੰ ਜਾਰੀ ...
Read Full Story


ਕਾਂਗਰਸ ਦੇ ਕਹਿਣ 'ਤੇ ਸੀ. ਬੀ. ਆਈ. ਘੇਰ ਰਹੀ ਹੈ ਭਾਜਪਾ ਨੇਤਾਵਾਂ ਨੂੰ : ਰਾਜਨਾਥ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਹਰਾਬੁਦੀਨ ਹੱਤਿਆ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਦੋਸ਼ੀ ਬਣਾਏ ਗਏ ਰਾਜਸਥਾਨ ਦੇ ਆਪਣੇ ਨੇਤਾ ਗੁਲਾਬ ਚੰਦ ਕਟਾਰੀਆ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਦੇ ਵੱਡੇ ਨੇਤਾਵਾਂ ਨੂੰ ਕਾਂਗਰਸ ਦੇ ਇਸ਼ਾਰੇ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਟਲੀ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਦੇ ਨਾਲ ਬੁੱਧਵਾਰ ਨੂੰ ਇਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸ਼੍ਰੀ ਕਟਾਰੀਆ ਦੇ ਖਿਲਾਫ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ...
Read Full Story


ਕੇਜਰੀਵਾਲ ਦਾ ਸਿੱਬਲ 'ਤੇ ਵੱਡਾ ਖੁਲਾਸਾ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਵੋਡਾਫੋਨ ਟੈਕਸ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਕਪਿਲ ਸਿੱਬਲ 'ਤੇ ਵੱਡਾ ਖੁਲਾਸਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਸਿੱਬਲ ਅਤੇ ਕੰਪਨੀ ਦਰਮਿਆਨ 2000 ਕਰੋੜ ਦੀ ਡੀਲ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਬਲ ਦਾ ਵੋਡਾਫੋਨ ਅਤੇ ਹਚ ਕੰਪਨੀ ਦੇ ਨਾਲ ਗਠਜੋੜ ਹੈ। ਕੇਜਰੀਵਾਲ ਨੇ ਕਿਹਾ ਕਿ ਸੀ. ਬੀ. ਆਈ. ਦੀ ਸੁਤੰਤਰਤਾ ਲਈ ਜੋ ਜੀ. ਓ. ਐਮ. ਗਠਿਤ ਕੀਤਾ ਗਿਆ ਹੈ ਉਸ 'ਚ ਜ਼ਿਆਦਾਤਰ ਲੋਕ ਭ੍ਰਿਸ਼ਟ ਹਨ। ਕੇਜਰੀਵਾਲ ਇਸ ਤੋਂ ਪਹਿਲਾਂ ਵੀ ਕਈ ਖੁਲਾਸੇ ਕਰ ਚੁੱਕੇ ਹਨ। ਕੇਜਰੀਵਾਲ ਕਾਲੇ ਧਨ ਸੰਬੰਧੀ ਵੀ ਕਈ ਵੱਡੀਆਂ ਕੰਪਨੀਆਂ ਖਿਲਾਫ ਸਬੂਤ ...
Read Full Story


ਸ਼ਰੀਫ ਦੀ ਅਗਵਾਈ 'ਚ ਸੁਧਰ ਸਕਦੇ ਹਨ ਭਾਰਤ ਨਾਲ ਪਾਕਿ ਦੇ ਰਿਸ਼ਤੇ

ਬੀਜਿੰਗ, ਚੀਨੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੀ.ਐੱਲ.ਐੱਲ.-ਐੱਨ. ਦੇ ਮੁਖੀ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੀ ਅਗਵਾਈ ਵਿਚ ਭਾਰਤ ਨਾਲ ਪਾਕਿਸਤਾਨ ਦੇ ਰਿਸ਼ਤੇ ਸੁਧਰ ਸਕਦੇ ਹਨ ਅਤੇ ਉਸ ਦੀ ਅੱਤਵਾਦ ਰੋਕੂ ਰਣਨੀਤੀ ਵੀ ਬਿਹਤਰ ਤਰੀਕੇ ਨਾਲ ਅੱਗੇ ਵਧ ਸਕਦੀ ਹੈ। 'ਸ਼ੰਘਾਈ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟ੍ਰੈਟੇਜਿਕ ਸਟੱਡੀਜ਼' ਵਿਚ ਦੱਖਣੀ ਅਤੇ ਮੱਧ ਏਸ਼ੀਆਈ ਅਧਿਐਨ ਸੰਸਥਾ ਦੇ ਮੁਖੀ ਵਾਂਗ ਦੇਹੂਆ ਨੇ ਸਰਕਾਰੀ ਅਖਬਾਰ 'ਗਲੋਬਲ ਟਾਈਮਜ਼' ਨੂੰ ਕਿਹਾ ਕਿ ਸ਼ਰੀਫ ਦੀ ਅਗਵਾਈ ਵਿਚ ਪਾਕਿਸਤਾਨ ਅਤੇ ਭਾਰਤ ਦੇ ਰਿਸ਼ਤੇ ਵੀ ਸੁਧਰ ਸਕਦੇ ਹਨ। ਵਾਂਗ ਨੇ ਕਿਹਾ ਕਿ ਸਾਲ 1999 ...
Read Full Story


ਸੀ. ਬੀ. ਆਈ. 'ਤੋਤਾ'... ਇੰਟੈਲੀਜੈਂਸ ਬਿਊਰੋ 'ਮੁਰਗਾ' ਵਾਲੀ ਟਿੱਪਣੀ ਤੋਂ ਨਾਰਾਜ਼ ਦਿਗਵਿਜੇ

ਨਵੀਂ ਦਿੱਲੀ, ਸੀ. ਬੀ. ਆਈ. ਪਿੰਜਰੇ 'ਚ ਬੰਦ 'ਤੋਤਾ' ਹੈ, ਇੰਟੈਲੀਜੈਂਸ ਬਿਊਰੋ (ਆਈ. ਬੀ.) 'ਮੁਰਗਾ' ਹੈ.. ਇਨ੍ਹਾਂ ਟਿੱਪਣੀਆਂ ਤੋਂ ਨਾਰਾਜ਼ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਆਪਣੀ ਨਾਰਾਜ਼ਗੀ ਟਵੀਟਰ ਰਾਹੀਂ ਜ਼ਾਹਿਰ ਕੀਤੀ। ਦਿਗਵਿਜੇ ਸਿੰਘ ਨੇ ਟਵੀਟ ਕੀਤਾ, ਮਾਣਯੋਗ ਸੁਪਰੀਮ ਕੋਰਟ ਨੇ ਸੀ. ਬੀ. ਆਈ. ਨੂੰ ਪਿੰਜਰੇ 'ਚ ਬੰਦ ਤੋਤਾ ਕਿਹਾ, ਕੈਟ (ਇੰਟੈਲੀਜੈਂਸ ਬਿਊਰੋ) ਨੂੰ ਚਿਕਨ ਕਹਿੰਦਾ ਹੈ ਕੀ ਅਸੀਂ ਆਪਣੇ ਸੰਸਥਾਨਾਂ ਦੀ ਹੈਸੀਅਤ ਨਹੀਂ ਘਟਾ ਰਹੇ? ਜ਼ਿਕਰਯੋਗ ਹੈ ਕਿ ਜਸਟਿਸ ਆਰ. ਐਮ. ਲੋਢਾ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਸੀ, ਸੀ. ਬੀ. ਆਈ. ਪਿੰਜਰੇ 'ਚ ਬੰਦ ...
Read Full Story


ਭਾਜਪਾ ਨੇ ਕੋਲਗੇਟ ਮੁੱਦੇ 'ਤੇ ਮੰਗਿਆ ਮਨਮੋਹਨ ਸਿੰਘ ਦਾ ਅਸਤੀਫਾ

ਕਿਸ਼ਨਗੰਜ, ਭਾਜਪਾ ਨੇ ਕੋਲਗੇਟ ਮੁੱਦੇ 'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲੋਂ ਅਸਤੀਫੇ ਦੀ ਮੰਗ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਹਾਈਕੋਰਟ ਤੋਂ ਸੀ.ਬੀ.ਆਈ. ਵੱਲੋਂ ਦਾਇਰ ਹਲਫਨਾਮੇ ਤੋਂ ਇਹ ਸਾਬਿਤ ਹੋ ਗਿਆ ਹੈ ਰਿਪੋਰਟ ਵਿਚ ਤਬਦੀਲੀ ਕਰਨ ਦੇ ਲਈ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਜਿੰਨੇ ਜ਼ਿੰਮੇਵਾਰ ਹਨ ਉਨ੍ਹਾਂ ਹੀ ਪ੍ਰਧਾਨ ਮੰਤਰੀ ਵੀ ਸਨ ਇਸ ਲਈ ਉਨ੍ਹਾਂ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਉਘੇ ਨੇਤਾ ਸੁਸ਼ੀਲ ਕੁਮਾਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਮਹਾ ਸਕੱਤਰ ਅਤੇ ਪ੍ਰਦੇਸ਼ ਪ੍ਰਭਾਰੀ ਧਮੇਂਦਰ ਪ੍ਰਧਾਨ ਨੇ ...
Read Full Story


ਸੀ. ਬੀ. ਆਈ. ਦੀ ਦੁਰਵਰਤੋਂ ਕਰਨ 'ਤੇ ਕਾਂਗਰਸ 'ਤੇ ਵਰ੍ਹੇ ਗਡਕਰੀ

ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਨੇ ਸੀ. ਬੀ. ਆਈ. ਦੀ ਕੇਂਦਰੀ ਸਰਕਾਰ ਵਲੋਂ ਦੁਰਵਰਤੋਂ ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਵਿਰੋਧੀਆਂ ਵਿਰੁੱਧ ਸੀ. ਬੀ. ਆਈ. ਦੀ ਵਰਤੋਂ ਕਰਦੀ ਹੈ। ਗਡਕਰੀ 'ਪ੍ਰਤਿਭਾ ਤੇ ਵਾਸਤਵ' ਨਾਮੀ ਪੁਸਤਕ ਜਿਸ ਵਿਚ ਪ੍ਰਧਾਨ ਮੰਤਰੀ ਦੇ ਅਕਸ 'ਤੇ ਰੌਸ਼ਨੀ ਪਾਈ ਗਈ ਹੈ, ਉਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਭ ਤੋਂ ਵੱਡੀ ਤਾਕਤ ਸੀ. ਬੀ. ਆਈ. ਹੈ, ਕਿਉਂਕਿ ਜਿਸ ਦੇ ਵਿਰੁੱਧ ਚਾਹੇ ਉਹ ਸੀ. ਬੀ. ਆਈ. ਦੀ ਵਰਤੋਂ ਕਰ ਸਕਦੀ ਹੈ। ਸੀ. ਬੀ. ਆਈ. ਰਾਹੀਂ ਉਹ ਆਪਣੇ ਵਿਰੋਧੀਆਂ ਨੂੰ ਬਲੈਕਮੇਲ ਕਰਦੀ ...
Read Full Story


ਰੇਲ ਮੰਤਰੀ ਬਾਂਸਲ ਨੂੰ 'ਬੱਕਰੇ ਦਾ ਸਹਾਰਾ'!

ਨਵੀਂ ਦਿੱਲੀ, ਬੁਰੇ ਗ੍ਰਹਾਂ ਦੀ ਚਾਲ 'ਚ ਘਿਰੇ ਰੇਲ ਮੰਤਰੀ ਪਵਨ ਬਾਂਸਲ ਹੁਣ ਟੋਟਕਿਆਂ ਦੇ ਸਹਾਰੇ 'ਤੇ ਉਤਰ ਆਏ ਹਨ। ਸ਼ੁੱਕਰਵਾਰ ਨੂੰ ਪਵਨ ਬਾਂਸਲ ਦੇ ਸਥਿਤ ਨਿਵਾਸ ਸਥਾਨ 'ਤੇ ਇਕ ਬੱਕਰਾ ਦੇਖਿਆ ਗਿਆ। ਦੱਸਿਆ ਜਾਂਦਾ ਹੈ ਕਿ ਪਵਨ ਬਾਂਸਲ ਦੀ ਪਤਨੀ ਨੇ ਬੱਕਰੇ ਦੀ ਨਜ਼ਰ ਉਤਾਰੀ ਹੈ ਅਤੇ ਬੱਕਰੇ ਦੀ ਪੂਜਾ ਵੀ ਕੀਤੀ ਹੈ। ਜੋਤਿਸ਼ ਸ਼ਾਸਤਰ ਮੁਤਾਬਕ ਬੱਕਰੇ ਦੀ ਪੂਜਾ ਰਾਹੂ ਅਤੇ ਬੁੱਧ ਦੇ ਖਰਾਬ ਹੋਣ ਦਾ ਉਪਾਅ ਹੈ। ਹੁਣ ਬਾਂਸਲ ਸਾਬ ਦਾ ਕੇਹੜਾ ਗ੍ਰਹ ਖਰਾਬ ਹੈ ਇਹ ਤਾਂ ਪਤਾ ਨਹੀਂ ਪਰ ਬੱਕਰੇ ਕਾਰਨ ਬਾਂਸਲ ਸਾਬ ਨੂੰ ਇਕ ਵਾਰ ਫਿਰ ਬਦਨਾਮੀ ਜ਼ਰੂਰ ਖੱਟਣੀ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ...
Read Full Story


ਚੀਨ, ਭਾਰਤ ਨੂੰ ਸਰਹੱਦ ਵਿਵਾਦ ਜਲਦੀ ਸੁਲਝਾਉਣ 'ਚ ਸਮਰੱਥ ਹੋਵੇ- ਖੁਰਸ਼ੀਦ

ਬੀਜ਼ਿੰਗ, ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਚੀਨ ਅਤੇ ਭਾਰਤ ਨੂੰ ਲੱਦਾਖ ਦੀ ਦੇਪਸਾਂਗ ਘਾਟੀ ਵਿਚ ਹਾਲ ਹੀ 'ਚ ਸਰਹੱਦੀ ਗਤੀਰੋਧ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਅਜਿਹੀਆਂ ਘਟਨਾਵਾਂ ਦਾ ਜਲਦੀ ਹੀ ਹੱਲ ਕੱਢਣ 'ਚ ਸਮਰੱਥ ਹੋਣਾ ਚਾਹੀਦਾ ਹੈ। ਖੁਰਸ਼ੀਦ ਨੇ ਇਕ ਬਿਆਨ ਵਿਚ ਕਿਹਾ, ''ਸਾਡੇ ਦੋਹਾਂ ਦੇਸ਼ਾਂ ਕੋਲ ਇਹ ਸਤੁੰਸ਼ਟੀ ਜ਼ਾਹਰ ਕਰਨ ਦੇ ਕਾਰਨ ਹਨ ਕਿ ਅਸੀਂ ਇਸ ਮੁੱਦੇ ਨੂੰ ਕੁਝ ਸਾਲ ਪਹਿਲੇ ਸਥਾਪਤ ਪ੍ਰਕਿਰਿਆ ਦੇ ਮਾਧਿਅਮ ਤੋਂ ਸੁਲਝਾਉਣ ਵਿਚ ਸਮਰੱਥ ਰਹੇ।' ਇਹ ਟਿੱਪਣੀ ਖੁਰਸ਼ੀਦ ਨੇ ਉਸ ਸਵਾਲ 'ਤੇ ਕੀਤੀ ਜਿਸ ਵਿਚ ਉਨ੍ਹਾਂ ਨੇ ਲੱਦਾਖ ਦੇ ...
Read Full Story


ਸੀ. ਬੀ. ਆਈ. ਤੋਂ ਜਲਦੀ ਹਟੇਗਾ ਸਰਕਾਰੀ ਕੰਟਰੋਲ

ਨਵੀਂ ਦਿੱਲੀ, ਸੁਪਰੀਮ ਕੋਰਟ ਦੀ ਉਸ ਟਿੱਪਣੀ ਕਿ 'ਸੀ. ਬੀ. ਆਈ. ਸਰਕਾਰ ਦਾ ਤੋਤਾ ਹੈ' ਤੋਂ ਬਾਅਦ ਸੀ. ਬੀ. ਆਈ. ਦੇ ਚੀਫ ਰੰਜੀਤ ਸਿਨਹਾ ਨੇ ਵੀ ਇਹ ਮੰਨਿਆ ਹੈ ਕਿ ਸੀ. ਬੀ.ਆਈ. ਨੂੰ ਹਰ ਕੰਮ ਲਈ ਸਰਕਾਰ 'ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਸੀ. ਬੀ. ਆਈ. ਡਾਇਰੈਕਟਰ ਨੇ ਇਕ ਇੰਟਰਵਿਊ ਦੌਰਾਨ ਮੰਨਿਆ ਕਿ ਸੀ. ਬੀ.ਆਈ. ਨੂੰ ਕੰਮ-ਕਾਜ ਕਰਨ ਵਿਚ ਅਜ਼ਾਦੀ ਹਾਸਲ ਨਹੀਂ ਹੈ। ਸੁਪਰੀਮ ਕੋਰਟ ਵੱਲੋਂ ਸੀ. ਬੀ. ਆਈ. ਨੂੰ ਅਜ਼ਾਦ ਕੀਤੇ ਜਾਣ ਦਾ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਇਸ ਨਾਲ ਜੁੜੇ ਅਧਿਕਾਰੀਆਂ ਵਿਚ ਖੁਸ਼ੀ ਦੀ ਲਹਿਰ ਹੈ। ਸਿਨਹਾ ਨੇ ਕਿਹਾ ਕਿ ਸੀ. ਬੀ. ਆਈ. ਕੋਲ ਅਜਿਹੇ ਕਾਬਿਲ ਅਫਸਰਾਂ ਦੀ ਟੀਮ ਹੈ, ਜਿਸ ...
Read Full Story


ਭਾਰਤ ਤੇ ਚੀਨ ਨੂੰ ਇਕਜੁੱਟ ਹੋ ਕੇ ਕਰਨਾ ਹੋਵੇਗਾ ਕੰਮ : ਵਾਂਗ ਯੀ

ਬੀਜਿੰਗ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਦੀ ਚੀਨ ਯਾਤਰਾ ਨੂੰ ਅਹਿਮ ਦੱਸਦੇ ਹੋਏ ਅੱਜ ਕਿਹਾ ਕਿ ਮੌਜੂਦਾ ਹਾਲਾਤ ਵਿਚ ਦੋਵਾਂ ਦੇਸ਼ਾਂ ਨੂੰ ਆਪਣੇ ਰਣਨੀਤਕ ਅਤੇ ਸਹਿਯੋਗਪੂਰਨ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਇਕਜੁੱਟ ਹੋ ਕੇ ਕੰਮ ਕਰਨਾ ਪਵੇਗਾ। ਸ਼੍ਰੀ ਵਾਂਗ ਨੇ ਇਥੇ ਪਹੁੰਚੇ ਭਾਰਤੀ ਵਿਦੇਸ਼ ਮੰਤਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਇਸ ਸਾਲ ਪ੍ਰਸਤਾਵਿਤ ਚੀਨ ਯਾਤਰਾ ਅਤੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੁ ਚਿਆਂਗ ਦੀ ਇਸੇ ਮਹੀਨੇ ਪ੍ਰਸਤਾਵਿਤ ਭਾਰਤ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ...
Read Full Story


ਕੇ. ਜੇ. ਪੀ. ਤੇ ਭਾਜਪਾ ਦੀਆਂ ਵੋਟਾਂ ਦੀ ਵੰਡ ਨਾਲ ਕਾਂਗਰਸ ਨੇ ਜਿੱਤੀਆਂ 121 ਸੀਟਾਂ : ਯੇਦੀਯੁਰੱਪਾ

ਬੰਗਲੌਰ, ਕਰਨਾਟਕ ਜਨਤਾ ਪਾਰਟੀ (ਕੇ. ਜੇ. ਪੀ.) ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਦੀਆਂ ਵੋਟਾਂ 'ਚ ਵੰਡ ਨਾਲ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ 'ਚ 121 ਸੀਟਾਂ ਜਿੱਤਣ ਵਿਚ ਮਦਦ ਮਿਲੀ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਾਂਗਰਸ ਦੇ ਪੱਖ 'ਚ ਸਾਕਾਰਾਤਮਕ ਵੋਟਾਂ ਨਹੀਂ। ਘੱਟੋ-ਘੱਟ 23 ਅਜਿਹੀਆਂ ਸੀਟਾਂ ਹਨ, ਜਿੱਥੋਂ ਕਾਂਗਰਸ ਵੋਟਾਂ ਦੀ ਵੰਡ ਕਾਰਨ ਜਿੱਤੀ। ਉਨਾਂ ਕਿਹਾ ਕਿ ਕੇ. ਜੇ. ਪੀ. ਹੁਣ ਚੋਣ ਕਮਿਸ਼ਨ ਵਲੋਂ ਰਜਿਸਟਰਡ ਕੀਤੇ ਜਾਣ ਯੋਗ ਬਣ ਗਈ ਹੈ, ਕਿਉਂਕਿ ਉਸ ਨੇ ਚੋਣਾਂ 'ਚ ...
Read Full Story


1 2 3 4 5 6 > >>

Loading...

© 2013 punjabinfoline.com

punjab infoline arash info