ਪ੍ਰਣਬ ਨੇ ਮਮਤਾ ਦੀ ਕੀਤੀ ਸ਼ਲਾਘਾ
ਭਗਵਾਨਪੁਰ(ਪੱਛਮੀ ਬੰਗਾਲ), ਯੂ. ਪੀ.ਏ. ਦੇ 2 ਸਹਿਯੋਗੀਆਂ ਵਿਚਾਲੇ ਖਿਚਾਅ ਭਰਪੂਰ ਸਬੰਧਾਂ ਦਰਮਿਆਨ ਵਿੱਤ ਮੰਤਰੀ ਪ੍ਰਣਬ ਮੁਖਰਜੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁਕਰਵਾਰ ਇਥੇ ਇਕ ਹੜ੍ਹ ਕੰਟਰੋਲ ਯੋਜਨਾ ਦੇ ਸ਼ੁਭਆਰੰਭ ਉੱਤੇ ਇਕ ਮੰਚ ਸਾਂਝਾ ਕੀਤਾ। ਮੁਖਰਜੀ ਨੇ ਹੜ੍ਹ ਕੰਟਰੋਲ ਪ੍ਰੋਗਰਾਮ ਲਈ ਸੂਬੇ ਦੀ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਪੱਛਮੀ ਮਿਦਨਾਪੁਰ ਜ਼ਿਲੇ 'ਚ ਵਿੱਤ ਮੰਤਰੀ ਨੇ ਉਨ੍ਹਾਂ ਨੇ ਲੋਕਾਂ ਦੀ ਨੇਤਾ ਦੱਸਦਿਆਂ ਕਿਹਾ ਕਿ ਉਨ੍ਹਾਂ ਵਿਚ ਲੋਕਾਂ ਨੂੰ ਖਿਚਣ ਦੀ ਸਮਰੱਥਾ ਹੈ। ਉਹ ਜਿਥੇ ਵੀ ਜਾਂਦੀ ਹੈ, ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ।
ਇਸ ਮੌਕੇ 'ਤੇ ਮਮਤਾ ... Read Full Story
|
ਪ੍ਰਣਬ ਮੁਖਰਜੀ ਮੇਰੇ ਵੱਡੇ ਭਰਾ ਵਾਂਗ : ਮਮਤਾ
ਸਵ. ਰਾਜੀਵ ਗਾਂਧੀ ਦਿਲਾਂ 'ਚ ਵਸਣ ਵਾਲੇ ਨੇਤਾ ਸਨ
ਆਪਣੀ ਆਤਮਕਥਾ 'ਮਾਈ ਅਨਫਾਰਗੈਟਏਬਲ ਮੈਮੋਰੀਜ਼' 'ਚ ਕੀਤੇ ਪ੍ਰਗਟਾਵੇ
ਕੋਲਕਾਤਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਕਈ ਵਾਰ ਇੰਝ ਲੱਗਾ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਪਰ ਆਪਣੀ ਇਕ ਕਿਤਾਬ 'ਚ ਮਮਤਾ ਨੇ ਸਵ. ਰਾਜੀਵ ਗਾਂਧੀ ਨੂੰ 'ਸਾਡੇ ਦਿਲਾਂ 'ਚ ਵਸਣ ਵਾਲੇ ਨੇਤਾ' ਅਤੇ ਪ੍ਰਣਬ ਮੁਖਰਜੀ ਨੂੰ ਆਪਣੇ ਵੱਡੇ ਭਰਾ ਦੇ ਬਰਾਬਰ ਦੱਸਿਆ ਹੈ। ਜਦੋਂ ਮਮਤਾ ਕਾਂਗਰਸ 'ਚ ਸੀ ਤਾਂ 1991 'ਚ ਕੋਲਕਾਤਾ ਵਿਖੇ ਇਕ ਰੈਲੀ 'ਚ ਕਥਿਤ ਮਾਕਪਾ ਵਰਕਰਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ। ਉਨ੍ਹਾਂ ਦਿਨਾਂ ਨੂੰ ... Read Full Story
|
ਅਧਿਕਾਰਤ ਰਿਕਾਰਡ ਤੋਂ 5 ਸਾਲ ਛੋਟੀ ਹੈ ਮਮਤਾ
ਕੋਲਕਾਤਾ, ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਆਪਣੀ ਅਧਿਕਾਰਤ ਉਮਰ ਤੋਂ 5 ਸਾਲ ਛੋਟੀ ਹੈ। ਮਮਤਾ ਨੇ ਹਾਲ ਹੀ ਵਿਚ ਛਪੇ ਆਪਣੇ ਸੰਸਕਰਣ 'ਮਾਈ ਅਨਫਾਰਗੇਟੇਬਲ ਮੈਮਰੀਜ਼' ਵਿਚ ਦਸਿਆ ਕਿ ਉੇਨ੍ਹਾਂ ਦੇ ਪਿਤਾ ਵਲੋਂ ਖਰੀਦੇ ਗਏ ਫਰਜ਼ੀ ਸਰਟੀਫਿਕੇਟਾਂ ਨਾਲ ਕਿਸ ਤਰ੍ਹਾਂ ਉਨ੍ਹਾਂ ਦੀ ਉਮਰ 5 ਸਾਲ ਵਧ ਗਈ ਜਿਸ ਨਾਲ ਉਨ੍ਹਾਂ ਨੂੰ ਸਕੂਲ ਛੱਡਣ ਟੈਸਟ ਦੇਣ ਵਿਚ ਮਦਦ ਮਿਲੀ। ਅਜੇ ਤਕ ਉਨ੍ਹਾਂ ਦੀ ਉਮਰ 57 ਸਾਲ ਮੰਨੀ ਜਾਂਦੀ ਹੈ। ਮਮਤਾ ਨੇ ਲਿਖਿਆ ਕਿ ਜਦ ਮੈਂ ਆਖਰੀ ਸਕੂਲੀ ਪੇਪਰ ਦਿਤੇ ਉਸ ਸਮੇਂ ਮੇਰੀ ਉਮਰ 15 ਸਾਲ ਵੀ ਨਹੀਂ ਸੀ ਅਤੇ ਘਟ ਉਮਰ ਹੋਣ ਕਾਰਨ ਮੈਂ ਪੇਪਰ ਨਹੀਂ ਦੇ ਸਕਦੀ ਸੀ। ਇਸ ਲਈ ... Read Full Story
|
ਯੂ.ਪੀ. ਵਿੱਚ ਪਾਰਟੀ ਲਈ ਚੋਣ ਪ੍ਰਚਾਰ ਨਹੀਂ ਕਰੇਗੀ ਮਮਤਾ
ਕੋਲਕਾਤਾ, ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਵਿਚਕਾਰ ਇਸ ਵੇਲੇ ਜੋ ਸ਼ਬਦੀ ਜੰਗ ਚਲ ਰਹੀ ਹੈ, ਉਸ ਨੂੰ ਧਿਆਨ ‘ਚ ਰੱਖਦਿਆਂ ਤ੍ਰਿਣਮੂਲ ਕਾਂਗਰਸ ਦੀ ਨੇਤਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਲਈ ਪ੍ਰਚਾਰ ‘ਚ ਉਤਰਨ ਦੀ ਸੰਭਾਵਨਾ ਨਹੀਂ ਹੈ। ਪਾਰਟੀ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਲਈ 200 ਸੀਟਾਂ ‘ਤੇ ਲੜਾਈ ਕਰ ਰਹੀ ਹੈ। ਪਾਰਟੀ ਨੇ ਆਪਣੇ ਉਮੀਦਵਾਰ ਦੇ ਚੋਣ ਪ੍ਰਚਾਰ ਲਈ ਕੇਂਦਰੀ ਰਾਜ ਮੰਤਰੀ ਮੁਕਲ ਰਾਏ, ਡਾ. ਕਾਕੋਲੀ ਦਸਤੀਦਾਰ ਅਤੇ ਸੁਲਤਾਨ ਅਹਿਮਦ ਨੂੰ ਕੰਮ ‘ਤੇ ਲਾਇਆ ਹੈ।
ਪਾਰਟੀ ਨੇ ਹੁਣ ਤਕ ਆਪਣੇ 49 ਉਮੀਦਵਾਰਾਂ ਦਾ ਐਲਾਨ ... Read Full Story
|
ਕਾਂਗਰਸ ਮੰਤਰੀ ਨੇ ਦਿਤੀ ਮਮਤਾ ਸਰਕਾਰ ਛੱਡਣ ਦੀ ਧਮਕੀ
ਕੋਲਕਾਤਾ, ਕੈਬਨਿਟ ਫੇਰ-ਬਦਲ ਵਿਚ ਆਪਣੇ ਮੰਤਰਾਲਿਆਂ ਵਿਚ 3 'ਚੋਂ ਦੋ ਵਿਭਾਗ ਖੋਹੇ ਜਾਣ ਤੋਂ ਦੁਖੀ ਰਾਜ ਮੰਤਰੀ ਵਿਨੋਦ ਚੱਕਰਵਰਤੀ ਨੇ ਅੱਜ ਮਮਤਾ ਬੈਨਰਜੀ ਸਰਕਾਰ ਤੋਂ ਅਸਤੀਫਾ ਦੇਣ ਦੀ ਧਮਕੀ ਦਿਤੀ ਅਤੇ ਉਨ੍ਹਾਂ 'ਤੇ 'ਤਾਨਾਸ਼ਾਹੀ ਰਵੱਈਏ' ਵਿਚ ਕੰਮ ਕਰਨ ਦਾ ਦੋਸ਼ ਲਾਇਆ। ਚੱਕਰਵਰਤੀ ਨੇ ਪੱਤਰਕਾਰਾਂ ਨੂੰ ਇਥੇ ਦਸਿਆ ਕਿ ਮੈਂ ਕਾਂਗਰਸ ਹਾਈ ਕਮਾਨ, ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਅਤੇ ਮੁਰਸ਼ਿਦਾਬਾਦ ਜ਼ਿਲਾ ਕਾਂਗਰਸ ਮੁਖੀ ਅਧੀਰ ਚੌਧਰੀ ਨੂੰ ਦੱਸ ਕੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਅਹੁਦਾ ਛੱਡਣ ਦੀ ਮਨਜ਼ੂਰੀ ... Read Full Story
|
ਪਵਾਰ ਦਾ ਕਾਂਗਰਸ ਨੂੰ ਅਲਟੀਮੇਟਮ
ਯੂ. ਪੀ. ਏ. ਲਈ ਨਵਾਂ ਸੰਕਟ b ਮਹਾਰਾਸ਼ਟਰ ਮਿਊਂਸੀਪਲ ਚੋਣਾਂ 'ਚ ਸੀਟਾਂ ਦੇ ਲੈਣ-ਦੇਣ ਬਾਰੇ ਰੇੜਕਾ
ਮੁੰਬਈ, ਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਅਤੇ ਮਹਾਰਾਸ਼ਟਰ ਦੀਆਂ 6 ਹੋਰ ਮਿਊਂਸੀਪਲ ਕਮੇਟੀਆਂ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਸੀਟਾਂ ਦੇ ਲੈਣ-ਦੇਣ ਨੂੰ ਲੈ ਕੇ ਕੇਂਦਰ ਦੀ ਯੂ. ਪੀ. ਏ. ਸਰਕਾਰ ਵਿਚ ਕਾਂਗਰਸ ਦੀ ਭਾਈਵਾਲ ਪਾਰਟੀ ਨੈਸ਼ਨਲ ਪੀਪਲਜ਼ ਕਾਂਗਰਸ ਦੇ ਮੁਖੀ ਅਤੇ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਕਾਂਗਰਸ ਹਾਈਕਮਾਂਡ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ 24 ਘੰਟੇ ਅੰਦਰ ਮਿਊਂਸੀਪਲ ਚੋਣਾਂ ਸੰਬੰਧੀ ਸੀਟਾਂ ਦੀ ਵੰਡ ਦਾ ਫੈਸਲਾ ਕਰੇ ਨਹੀਂ ਤਾਂ ਐੱਨ. ਪੀ. ਸੀ. ਕੇਂਦਰੀ ਸਰਕਾਰ ਤੋਂ ... Read Full Story
|
ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਟਕਰਾਅ ਵਧਿਆ
ਕੋਲਕਾਤਾ, ਸਾਲਟ ਲੇਕ ਸਥਿਤ ਇੰਦਰਾ ਭਵਨ ਦਾ ਨਾਂ ਬਦਲਣ ਦੀ ਗੱਲ ਅਤੇ ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਲੈ ਕੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵਿਚਕਾਰ ਤਕਰਾਰ ਜ਼ੋਰ ਫੜਦੀ ਜਾ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਂਗਰਸ ‘ਤੇ ਦੋਸ਼ ਲਾਉਂਦਿਆਂ ਜਿੱਥੇ ਇਹ ਕਿਹਾ ਕਿ ਕਾਂਗਰਸ, ਸੀ.ਪੀ.ਐਮ. ਨਾਲ ਮਿਲ ਕੇ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਉਪਰ ਹਮਲੇ ਕਰ ਰਹੀ ਹੈ, ਉੱਥੇ ਰਾਏਗੰਜ ਤੋਂ ਕਾਂਗਰਸ ਦੀ ਐਮ.ਪੀ. ਦੀਪਾ ਦਾਸਮੁੰਸ਼ੀ ਨੇ ਤ੍ਰਿਣਮੂਲ ਕਾਂਗਰਸ ਨੂੰ ਸੀ.ਪੀ.ਐਮ. ਦੀ ਬੀ ਟੀਮ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਦੀਪ ... Read Full Story
|
ਮਮਤਾ-ਮਾਰਵਾੜੀਆਂ 'ਚ ਠਣੀ
ਏ. ਐੱਮ. ਆਰ. ਆਈ. ਹਸਪਤਾਲ ਵਿਚ ਲੱਗੀ ਅੱਗ ਦਾ ਮਾਮਲਾ
ਕੋਲਕਾਤਾ, ਕੋਲਕਾਤਾ ਦੇ ਏ. ਐੱਮ. ਆਰ. ਆਈ. ਹਸਪਤਾਲ ਵਿਚ ਲੱਗੀ ਅੱਗ ਪਿੱਛੋਂ ਮੁਖ ਮੰਤਰੀ ਮਮਤਾ ਬੈਨਰਜੀ ਅਤੇ ਮਾਰਵਾੜੀਆਂ ਵਿਚਾਲੇ ਠਣ ਗਈ ਹੈ। ਮਾਰਵਾੜੀਆਂ ਦਾ ਕਹਿਣਾ ਹੈ ਕਿ ਸੂਬੇ ਵਿਚ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹਸਪਤਾਲ ਦੇ ਸੰਚਾਲਨ ਨਾਲ ਸੰਬੰਧਤ ਮੈਨੇਜਿੰਗ ਬੋਰਡ ਦੇ 10 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ। ਸ਼ਹਿਰ ਦੇ ਮਾਰਵਾੜੀ ਭਾਈਚਾਰੇ ਨੇ ਸੂਬੇ ਵਿਚ ਨਿਵੇਸ਼ ਕਰਨ ਤੋਂ ਵੀ ਨਾਂਹ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਪੱਛਮੀ ਬੰਗਾਲ ਦੀ ਥਾਂ ਗੁਜਰਾਤ ਵਿਚ ... Read Full Story
|
ਕਾਂਗਰਸ-ਤ੍ਰਿਣਮੂਲ ਗਠਜੋੜ ਟੁੱਟਣ ਕੰਢੇ
* ਮਾਕਪਾ ਨਾਲ ਮਿਲ ਕੇ ਕਾਂਗਰਸ ਸਾਡੀ ਪਾਰਟੀ 'ਤੇ ਕਰ ਰਹੀ ਹੈ ਹਮਲੇ * ਲੋਕ- ਆਯੁਕਤ ਦੀ ਨਿਯੁਕਤੀ ਦਾ ਮਾਮਲਾ ਸੂਬਿਆਂ 'ਤੇ ਛੱਡਿਆ ਜਾਵੇ : ਮਮਤਾ * ਤ੍ਰਿਣਮੂਲ ਕਾਂਗਰਸ ਤੇ ਕਾਂਗਰਸ ਸਹਿਯੋਗੀ ਪਾਰਟੀਆਂ : ਤਿਵਾੜੀ * ਇੰਦਰਾ ਭਵਨ ਦਾ ਨਾਂ ਬਦਲਣ ਕਾਰਨ ਵਧਿਆ ਟਕਰਾਅ
ਨਵੀਂ ਦਿੱਲੀ, ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਗਠਜੋੜ ਟੁੱਟਣ ਦੀ ਸੰਭਾਵਨਾ ਲਗਾਤਾਰ ਵਧਦੀ ਜਾ ਰਹੀ ਹੈ। ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਵਲੋਂ ਵਾਰ-ਵਾਰ ਪ੍ਰੇਸ਼ਾਨੀਆਂ ਪੈਦਾ ਕਰਨ ਵਾਲੇ ਰਵੱਈਏ ਤੋਂ ਤੰਗ ਆ ਚੁੱਕੀ ਕਾਂਗਰਸ ਨੇ ਉਨ੍ਹਾਂ ਤੋਂ ਪਿੱਛਾ ਛੁਡਾਉਣ ਦਾ ਮਨ ਬਣਾ ਲਿਆ ਹੈ। ਕਾਂਗਰਸ ਅਤੇ ... Read Full Story
|
ਕਾਂਗਰਸ ਮਮਤਾ ਨੂੰ ਬਾਏ-ਬਾਏ ਕਹਿਣ ਦੇ ਮੂਡ 'ਚ!
ਕਾਂਗਰਸ ਕੋਲਕਾਤਾ 'ਚ ਨਵੇਂ ਘਟਨਾਕ੍ਰਮ ਤਹਿਤ ਤ੍ਰਿਣਮੂਲ ਕਾਂਗਰਸ ਤੋਂ ਹੁਣ ਆਰ-ਪਾਰ ਦੇ ਮੂਡ 'ਚ ਦਿਖਾਈ ਦੇ ਰਹੀ ਹੈ। ਸੂਤਰਾਂ ਅਨੁਸਾਰ ਕਾਂਗਸ ਆਲਾਕਮਾਨ ਭੂਮੀ ਅਲਾਟਮੈਂਟ ਬਿੱਲ, ਰੀਟੇਲ 'ਚ ਐਫ. ਡੀ. ਆਈ. ਅਤੇ ਲੋਕਪਾਲ ਬਿੱਲ 'ਤੇ ਤ੍ਰਿਣਮੂਲ ਕਾਂਗਰਸ ਦੇ ਰਵੱਈਏ ਤੋਂ ਪ੍ਰੇਸ਼ਾਨ ਹੈ। ਕਾਂਗਰਸ ਅਤੇ ਤ੍ਰਿਣਮੂਲ ਦੇ ਰਿਸ਼ਤਿਆਂ ਨੂੰ ਲੈ ਕੇ ਆਏ ਦਿਨ ਤਣਾਅ ਨਾਲ ਮਾਹੌਲ 'ਚ ਗਰਮੀ ਆ ਗਈ ਹੈ। ਕਾਂਗਰਸ ਵਰਕਰ ਇੰਦਰਾ ਭਵਨ ਦਾ ਨਾਂ ਨਜਰੁਲ ਭਵਨ ਕੀਤੇ ਜਾਣ ਦੇ ਪ੍ਰਸਤਾਵ 'ਤੇ ਸਰਕਾਰ ਦੇ ਵਿਰੋਧ 'ਚ ਸੜਕਾਂ 'ਤੇ ਉਤਰ ਆਏ ਹਨ।
ਉਧਰ ਤ੍ਰਿਣਮੂਲ ਕਾਂਗਰਸ ਦੇ ਸੰਸਦੀ ਦਲ ਦੇ ਨੇਤਾ ਸੁਦੀਪ ਬੰਧੋਪਾਧਿਆਏ ਨੇ ... Read Full Story
|
ਚਿਦਾਂਬਰਮ ਨੇ ਮਮਤਾ ਵਿਰੁੱਧ ਬੋਲਿਆ ਹੱਲਾ
ਨਵੀਂ ਦਿੱਲੀ, ਸੱਤਾਧਾਰੀ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਰਿਸ਼ਤੇ ਖਿਚਾਅ ਭਰਪੂਰ ਬਣੇ ਰਹਿਣਗੇ। ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਇਹ ਯਕੀਨੀ ਬਣਾਉਣ ਲਈ ਕਿ ਜਨਵਰੀ ਮਹੀਨੇ ਵਿਚ ਆਪਣੇ ਭਾਰਤ ਦੌਰੇ ਦੌਰਾਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪੱਛਮੀ ਬੰਗਾਲ ਨਾ ਜਾਏ, ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ 'ਤੇ ਇਕ ਹੋਰ ਹਮਲਾ ਬੋਲਿਆ ਹੈ। ਅਜਿਹਾ ਕਰ ਕੇ ਉਹ ਇਹ ਵਿਖਾਉਣਾ ਚਾਹੁੰਦੇ ਹਨ ਕਿ ਕਾਂਗਰਸ ਮਮਤਾ ਦੀ ਧੌਂਸ ਬਰਦਾਸ਼ਤ ਨਹੀਂ ਕਰੇਗੀ। ਮਮਤਾ ਨੇ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਦੇ ਬੰਗਲਾਦੇਸ਼ ਦੌਰੇ ਦੌਰਾਨ ਉਥੇ ਜਾਣ ਬਾਰੇ ਪਹਿਲਾਂ ਸਹਿਮਤੀ ... Read Full Story
|
ਕੁਝ ਮੰਤਰੀ ਨਹੀਂ ਦੇ ਰਹੇ ਸਹਿਯੋਗ : ਮਮਤਾ
ਕੋਲਕਾਤਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੰਤਰੀ ਮੰਡਲ ਦੇ ਕੁਝ ਸਹਿਯੋਗੀਆਂ ਦਾ ਉਨ੍ਹਾਂ ਨੂੰ ਤੁਲਨਾ ਵਿਚ ਘੱਟ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਵਿਚ ਫੇਰਬਦਲ ਬਾਰੇ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਉਹ 1 ਜਨਵਰੀ ਤਕ ਉਡੀਕ ਕਰੇਗੀ। ਇਕ ਬੰਗਲਾ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਮਮਤਾ ਨੇ ਕਿਹਾ ਕਿ ਕੁਝ ਮੰਤਰੀ ਸਹਿਯੋਗ ਨਹੀਂ ਦੇ ਰਹੇ। ਇਸ ਬਾਰੇ ਕੋਈ ਫੈਸਲਾ ਕਰਨ ਤੋਂ ਪਹਿਲਾਂ ਉਹ ਉ²ਡੀਕ ਕਰਨਾ ਚਾਹੇਗੀ। 1 ਜਨਵਰੀ ਨੂੰ ਮੈਂ ਕਲਪਤਰੂ ਦਿਵਸ ਮਨਾਵਾਂਗੀ ਅਤੇ ਉਸ ਤੋਂ ਬਾਅਦ ਕੁਝ ... Read Full Story
|
ਏ. ਐਮ. ਆਰ. ਆਈ. ਹਸਪਤਾਲ ''ਚ ਲੱਗੀ ਅੱਗ, 70 ਮਰੇ
ਕੋਲਕਾਤਾ, ਕੋਲਕਾਤਾ ਦੇ ਏ. ਐਮ. ਆਰ. ਆਈ. ਹਸਪਤਾਲ 'ਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ। ਇਸ ਅੱਗ 'ਚ 70 ਲੋਕਾਂ ਦੀ ਮੌਤ ਹੋ ਗਈ। ਬੰਗਾਲ ਸਰਕਾਰ ਨੇ ਇਸਦੀ ਪੁਸ਼ਟੀ ਕੀਤੀ ਹੈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਸਪਤਾਲ ਖਿਲਾਫ ਐਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ ਨਾਲ ਹੀ ਹਸਪਤਾਲ ਦਾ ਲਾਇਸੰਸ ਵੀ ਰੱਦ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਮਰਨ ਵਾਲਿਆਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਮੁਆਵਜ਼ਾ ਅਤੇ ਜ਼ਖਮੀ ਲੋਕਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਸੂਤਰਾਂ ਮੁਤਾਬਕ 175 ਬੈਡ ਦੀ ਕਪੈਸਿਟੀ ਵਾਲੇ ਇਸ ਹਸਪਤਾਲ 'ਚ 162 ਮਰੀਜ਼ ਹਾਦਸੇ ਸਮੇਂ ਭਰਤੀ ਸਨ। ... Read Full Story
|
ਬੰਗਾਲ ਲਈ 8750 ਕਰੋੜ ਰੁਪਏ ਦੇ ਪੈਕੇਜ ਨੂੰ ਹਰੀ ਝੰਡੀ
ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਦਬਾਅ ਅੱਗੇ ਆਖਿਰ ਸਰਕਾਰ ਨੂੰ ਝੁਕਣਾ ਹੀ ਪਿਆ ਅਤੇ ਮਮਤਾ ਬੈਨਰਜੀ ਨੂੰ ਖੁਸ਼ ਕਰਨ ਲਈ ਅੱਜ ਕੈਬਨਿਟ 'ਚ ਬੰਗਾਲ ਨੂੰ 8750 ਕਰੋੜ ਰੁਪਏ ਦੇ ਪੈਕੇਜ ਦੀ ਮਨਜ਼ੂਰੀ ਮਿਲ ਗਈ ਹੈ। ਮਹਿੰਗਾਈ ਨੂੰ ਲੈ ਕੇ ਮਮਤਾ ਨੇ ਕੇਂਦਰ ਨੂੰ ਸਮਰਥਨ ਵਾਪਸ ਲੈਣ ਦੀ ਧਮਕੀ ਦਿੱਤੀ ਸੀ ਜਿਸ ਤੋਂ ਸਰਕਾਰ ਬੌਖਲਾਹਟ 'ਚ ਆ ਗਈ ਸੀ ਅਤੇ ਇਸ ਦੇ ਸਿੱਟੇ ਵਜੋਂ ਅੱਜ ਇਸ ਪੈਕੇਜ ਨੂੰ ਕੇਂਦਰੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮਮਤਾ ਨੇ ਬੰਗਾਲ ਦੇ ਵਿਕਾਸ ਲਈ 19 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ 8750 ਕਰੋੜ ਰੁਪਏ ਦੇ ਪੈਕੇਜ ... Read Full Story
|
ਮਮਤਾ ਨੇ ਰੱਦ ਕੀਤੀ ਮਨਮੋਹਨ ਦੀ ਅਪੀਲ
ਪ੍ਰਧਾਨ ਮੰਤਰੀ ਦੇ ਟੈਲੀਫੋਨ 'ਤੇ ਮਮਤਾ ਨੇ ਦਿੱਤਾ ਜਵਾਬ, ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਦੇ ਹਿੱਤਾਂ ਨੂੰ ਨਹੀਂ ਕੀਤਾ ਜਾ ਸਕਦਾ ਬੇਧਿਆਨ
ਕੋਲਕਾਤਾ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਯੂ. ਪੀ. ਏ. ਦੇ ਪ੍ਰਮੁੱਖ ਸਹਿਯੋਗੀ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੂੰ ਪ੍ਰਚੂਨ ਵਿਚ ਐੱਫ. ਡੀ. ਆਈ. 'ਤੇ ਹਮਾਇਤ ਦੇਣ ਲਈ ਫੋਨ 'ਤੇ ਅਪੀਲ ਕੀਤੀ, ਜਿਸ ਨੂੰ ਮਮਤਾ ਨੇ ਰੱਦ ਕਰ ਦਿੱਤਾ, ਜਿਸ ਪਿੱਛੋਂ ਸਰਕਾਰ ਮੁਸ਼ਕਿਲ ਵਿਚ ਆ ਗਈ ਹੈ।
ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਮਮਤਾ ਬੈਨਰਜੀ ਦੀ ਹਮਾਇਤ ਹਾਸਲ ਕਰਨ ਵਿਚ ਨਾਕਾਮ ਰਹੇ ਹਨ। ਮਨਮੋਹਨ ... Read Full Story
|
ਕਾਂਗਰਸ ਅਤੇ ਤ੍ਰਿਣਮੂਲ ਵਿਚਕਾਰ ਸ਼ਬਦੀ ਜੰਗ ਤੇਜ਼
ਨਵੀਂ ਦਿੱਲੀ, ਕੋਲਕਾਤਾ ਵਿਖੇ ਯੂਥ ਕਾਂਗਰਸ ਵਲੋਂ ਕੀਤੀ ਰੈਲੀ ਨੂੰ ਲੈ ਕੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵਿਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਯਾਦ ਰਹੇ ਕਿ ਕਲ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਕਾਂਗਰਸ ਨੇ ਫੈਸਲਾ ਕਰਨਾ ਹੈ ਕਿ ਉੇਹ ਤ੍ਰਿਣਮੂਲ ਕਾਂਗਰਸ ਨਾਲ ਰਹਿਣਾ ਚਾਹੁੰਦੀ ਹੈ ਜਾਂ ਨਹੀਂ ਅਤੇ Àੁਨ੍ਹਾਂ ਦੋਸ਼ ਲਾਇਆ ਕਿ ਯੂਥ ਰੈਲੀ ਨੂੰ ਮਾਕਪਾ ਦੀ ਅਸਿੱਧੇ ਤੌਰ 'ਤੇ ਮਦਦ ਸੀ। ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਅੱਜ ਪਲਟਵਾਂ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਇਕ ਦੇਸ਼ਵਿਆਪੀ ਰਾਜਨੀਤਕ ਪਾਰਟੀ ਹੈ ਅਤੇ ਇਹ ਕੋਈ ਗੈਰ-ਸਰਕਾਰੀ ਸੰਸਥਾ ਨਹੀਂ। ਉਨ੍ਹਾਂ ਕਿਹਾ ਕਿ ਮਮਤਾ ਨੂੰ ਕਾਂਗਰਸ ਨੂੰ ... Read Full Story
|
ਮਮਤਾ ਬੈਨਰਜੀ ਅਤੇ ਉਸਦੇ 12 ਮੰਤਰੀਆਂ ਨੂੰ ਕਤਲ ਕਰਨ ਦੀਆਂ ਮਾਓਵਾਦੀ ਸਾਜ਼ਿਸ਼ਾਂ
ਕੋਲਕਾਤਾ, ਖੁਫੀਆ ਏਜੰਸੀ ਇੰਟੈਲੀਜੈਂਸ ਬਿਊਰੋ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੂੰ ਚੇਤਾਵਨੀ ਦਿੱਤੀ ਹੈ ਕਿ ਮਾਓਵਾਦੀਆਂ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ 12 ਮੰਤਰੀਆਂ ਦੀਆਂ ਜਾਨਾਂ ਨੂੰ ਖਤਰਾ ਹੈ। ਰਾਜ ਸਰਕਾਰ ਦੇ ਸੂਤਰਾਂ ਅਨੁਸਾਰ ਖੁਰਾਕ ਮੰਤਰੀ ਦੇ ਦਫਤਰ ਵਿਚ ਨਕਸਲੀਆਂ ਵਲੋਂ ਕੁਝ ਧਮਕੀ ਭਰੇ ਪੋਸਟਰ ਫੜੇ ਗਏ ਹਨ, ਜਿਨ੍ਹਾਂ ਵਿਚ ਕੁਮਾਰੀ ਬੈਨਰਜੀ ਅਤੇ 12 ਮੰਤਰੀਆਂ ਨੂੰ ਕਤਲ ਕਰਨ ਦਾ ਐਲਾਨ ਕੀਤਾ ਗਿਆ ਹੈ। ਚੇਤੇ ਰਹੇ ਮਾਓਵਾਦੀਆਂ ਅਤੇ ਰਾਜ ਸਰਕਾਰ ਵਿਚਕਾਰ ਜੰਗਬੰਦੀ ਖਤਮ ਹੋ ਗਈ ਹੈ ਅਤੇ ਰਾਜ ਦੇ ਸੁਰੱਖਿਆ ਬਲਾਂ ਨੇ ਨਕਸਲੀਆਂ ਵਿਰੁੱਧ ਕੰਘਾ-ਕਰੂ ... Read Full Story
|
ਮਮਤਾ ਵਲੋਂ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਅਪਣਾਉਣ ਦਾ ਸੱਦਾ
ਕੋਲਕਾਤਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੇਵਾ ਦਾ ਮਾਰਗ ਦਰਸਾਉਂਦੀ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 542ਵਾਂ ਪ੍ਰਕਾਸ਼ ਦਿਹਾੜਾ ਅੱਜ ਇੱਥੇ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ਼ਹੀਦ ਮਿਨਾਰ ਵਿਖੇ ਬਣਾਏ ਗਏ ਵਿਸ਼ਾਲ ਪੰਡਾਲ ’ਚ ਸਜਾਏ ਗਏ ਦੀਵਾਨ ’ਚ ਹਾਜ਼ਰੀ ਭਰਦਿਆਂ ਹਜ਼ਾਰਾਂ ਦੀ ਗਿਣਤੀ ’ਚ ਸਿੱਖ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ।
ਇਸ ਮੌਕੇ ਪਹੁੰਚੇ ਪੱਛਮੀ ਬੰਗਾਲ ਦੇ ਸੈਰ-ਸਪਾਟਾ ਮੰਤਰੀ ਰਛਪਾਲ ਸਿੰਘ ਨੇ ਮਮਤਾ ਬੈਨਰਜੀ ਦਾ ... Read Full Story
|
ਜਦੋਂ ਮਮਤਾ ਉਤਰੀ ਦਾਦਾਗਿਰੀ 'ਤੇ
ਤ੍ਰਿਣਮੂਲ ਕਾਂਗਰਸ ਦੀ ਤੇਜ਼-ਤਰਾਰ ਸੁਪਰੀਮੋ ਵਜੋਂ ਪ੍ਰਸਿੱਧ ਮਮਤਾ ਬੈਨਰਜੀ ਨੇ 1970 ਦੇ ਦਹਾਕੇ 'ਚ ਕਾਂਗਰਸ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਅਤੇ 1984 ਦੀਆਂ ਆਮ ਚੋਣਾਂ 'ਚ ਜਾਧਵਪੁਰ ਤੋਂ ਪਹਿਲੀ ਵਾਰ ਲੋਕ ਸਭਾ ਲਈ ਚੁਣੀ ਗਈ। 1989 ਦੀ ਕਾਂਗਰਸ ਵਿਰੋਧੀ ਲਹਿਰ 'ਚ ਉਹ ਹਾਰ ਗਈ ਪਰ 1991 'ਚ ਦੱਖਣੀ ਕੋਲਕਾਤਾ ਤੋਂ ਜਿੱਤੀ ਅਤੇ ਉਦੋਂ ਤੋਂ ਜਿੱਤਦੀ ਆ ਰਹੀ ਹੈ। 1991 'ਚ ਨਰਸਿਮ੍ਹਾ ਰਾਓ ਸਰਕਾਰ 'ਚ ਉਹ ਕੇਂਦਰ 'ਚ ਰਾਜ ਮੰਤਰੀ ਬਣੀ ਪਰ 1993 'ਚ ਅਸਤੀਫ਼ਾ ਦੇ ਕੇ ਬੰਗਾਲ 'ਚ ਖੱਬੇਪੱਖੀ ਸਰਕਾਰ ਵਿਰੁੱਧ ਮੁਹਿੰਮ ਛੇੜ ਦਿੱਤੀ ਅਤੇ 'ਤ੍ਰਿਣਮੂਲ ਕਾਂਗਰਸ' ਦਾ ਗਠਨ ਕੀਤਾ। 1999 'ਚ ਉਹ ਭਾਜਪਾ ਦੀ ਅਗਵਾਈ ਵਾਲੀ ਰਾਜਗ ... Read Full Story
|
ਮਮਤਾ ਦੀ ਧਮਕੀ ਠੁੱਸ
ਕੋਲਕਾਤਾ/ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿਚ ਯੂ. ਪੀ. ਏ. ਸਰਕਾਰ ਵਲੋਂ ਪੈਟਰੋਲ ਦੀਆਂ ਕੀਮਤਾਂ ਵਿਚ ਕਮੀ ਕਰਨ ਦਾ ਕੋਈ ਭਰੋਸਾ ਨਾ ਦਿੱਤੇ ਜਾਣ 'ਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਹੋਰ ਕੀਮਤ ਵਾਧਾ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜੇ ਸਰਕਾਰ ਨੇ ਪੈਟਰੋਲ, ਡੀਜ਼ਲ, ਐੱਲ. ਪੀ. ਜੀ. ਦੀਆਂ ਕੀਮਤਾਂ ਵਿਚ ਕੋਈ ਵਾਧਾ ਕੀਤਾ ਤਾਂ ਤ੍ਰਿਣਮੂਲ ਕਾਂਗਰਸ ਆਪਣੀ ਹਮਾਇਤ ਵਾਪਸ ਲੈ ਕੇ ਸਰਕਾਰ ਤੇ ਯੂ. ਪੀ. ਏ. ਤੋਂ ਬਾਹਰ ਹੋ ਜਾਏਗੀ। ਕੋਲਕਾਤਾ ਵਿਚ ਵਿੱਤ ਮੰਤਰੀ ਪ੍ਰਣਬ ਮੁਖਰਜੀ ਨਾਲ ਗੱਲਬਾਤ ਦੌਰਾਨ ਮਮਤਾ ਨੇ ਪੈਟਰੋਲੀਅਮ ... Read Full Story
|