ਈਰਾਨ ਨੇ ਹੋਰਨਾਂ ਦੇਸ਼ਾਂ ਨੂੰ ਤੇਲ ਕਟੌਤੀ ਦੀ ਦਿੱਤੀ ਧਮਕੀ
ਬ੍ਰਸਲਜ਼, ਈਰਾਨ ਨੇ ਹੋਰਨਾਂ ਯੂਰਪੀ ਦੇਸ਼ਾਂ ਜਰਮਨੀ, ਸਪੇਨ, ਇਟਲੀ, ਗਰੀਸ, ਪੁਰਤਗਾਲ ਅਤੇ ਨੀਦਰਲੈਂਡ ਨੂੰ ਵੀ ਤੇਲ ਦੀ ਸਪਲਾਈ ਰੋਕਣ ਦੀ ਧਮਕੀ ਦਿੱਤੀ ਹੈ। ਈਰਾਨ ਨੇ ਕਿਹਾ ਹੈ ਕਿ ਜੇਕਰ ਇਹ ਦੇਸ਼ ਉਸ ਦੇ ਖਿਲਾਫ ਕਾਰਵਾਈ ਕਰਦੇ ਰਹਿਣਗੇ ਤਾਂ ਉਹ ਉਨ੍ਹਾਂ ਨੂੰ ਤੇਲ ਦੀ ਸਪਲਾਈ ਰੋਕ ਦੇਵੇਗਾ। ਸਮਾਚਾਰ ਏਜੰਸੀ ਆਰ. ਆਈ. ਏ. ਨੋਵੋਸਤੀ ਮੁਤਾਬਕ ਅਲ ਅਰਬੀਆ ਨੈੱਟਵਰਕ ਮੁਤਾਬਕ ਤੇਲ ਉਪ ਮੰਤਰੀ ਅਹਿਮਦ ਕਿਲੇਬਾਨੀ ਨੇ ਕਿਹਾ ਕਿ ਜੇਕਰ ਕੁਝ ਯੂਰਪੀ ਦੇਸ਼ ਦੁਸ਼ਮਣੀ ਦੀ ਕਾਰਵਾਈ ਜਾਰੀ ਰੱਖਦੇ ਹਨ ਤਾਂ ਇਨ੍ਹਾਂ ਨੂੰ ਤੇਲ ਦੀ ਸਪਲਾਈ 'ਚ ਕਟੌਤੀ ਕੀਤੀ ਜਾਵੇਗੀ। ਈਰਾਨੀ ਸਮਾਚਾਰ ਏਜੰਸੀ ਮੇਹਰ ... Read Full Story
|