E-Paper

|
| Tag Search for "ਬ੍ਰਾਜ਼ੀਲ" |
ਬ੍ਰਾਜ਼ੀਲ ਨੇ ਪਰਮਾਣੂ ਪਨਡੁੱਬੀ ਪ੍ਰੋਗਰਾਮ ਕੀਤਾ ਸ਼ੁਰੂ
ਰਿਓ ਡੀ ਜਨੇਰੀਓ, ਬ੍ਰਾਜ਼ੀਲ ਦੀ ਰਾਸ਼ਟਰਪਤੀ ਡਿਲਮਾ ਰੂਸੇਫ ਨੇ ਸ਼ੁੱਕਰਵਾਰ ਨੂੰ ਇਕ ਜਲ ਸੈਨਾ ਦੇ ਠਿਕਾਣੇ ਦਾ ਉਦਘਾਟਨ ਕੀਤਾ। ਇਸ ਠਿਕਾਣੇ 'ਤੇ ਫਰਾਂਸ ਦੇ ਨਾਲ 2009 'ਚ ਹਸਤਾਖਰ ਕੀਤੇ ਗਏ ਇਕ ਸਹਿਯੋਗ ਸਮਝੌਤੇ ਤਹਿਤ ਪਾਰੰਪਰਿਕ ਪਨਡੁੱਬੀਆਂ ਦੇ ਹਿੱਸੇ ਤਿਆਰ ਕੀਤੇ ਜਾਣਗੇ ਅਤੇ ਆਖਿਰਕਾਰ ਪਰਮਾਣੂ ਚਾਲਿਤ ਪਨਡੁੱਬੀਆਂ ਦਾ ਨਿਰਮਾਣ ਕੀਤਾ ਜਾਵੇਗਾ। ਪਰਮਾਣੂ ਰਿਐਕਟਰ ਨਾਲ ਚਾਲਿਤ ਪਨਡੁੱਬੀਆਂ ਦਾ ਨਿਰਮਾਣ ਕਰ ਲੈਣ 'ਤੇ ਬ੍ਰਾਜ਼ੀਲ ਅਜਿਹਾ ਕਰ ਲੈਣ ਵਾਲਾ ਲੈਟਿਨ ਅਮਰੀਕਾ ਦਾ ਪਹਿਲਾ ਦੇਸ਼ ਬਣ ਜਾਵੇਗਾ। ਰੂਸੇਫ ਨੇ ਕਿਹਾ ਕਿ ਇਸ ਪਹਿਲ ਨਾਲ ਅਸੀਂ ਹੁਣ ਉਨ੍ਹਾਂ ਕੁਝ ਦੇਸ਼ਾਂ 'ਚ ਸ਼ਾਮਲ ... Read Full Story
|
ਦੁਨੀਆ ਦੀ ਸਭ ਤੋਂ ਲੰਮੀ ਬੱਸ ਦਾ ਪ੍ਰੀਖਣ
ਜਰਮਨ, ਜਰਮਨ ਦੇ ਸੂਬੇ ਸੈਕਸਨੀ ਵਿਚ ਦੁਨੀਆ ਦੀ ਸਭ ਤੋਂ ਲੰਬੀ ਬੱਸ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਇਸ ਬੱਸ ਵਿਚ ਇਕ ਵਾਰ ਵਿਚ 300 ਲੋਕ ਸਫਰ ਕਰ ਸਕਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੱਸ ਨੂੰ ਭਾਰਤ, ਚੀਨ ਅਤੇ ਬ੍ਰਾਜ਼ੀਲ ਵਰਗੇ ਦੇਸ਼ ਖਰੀਦਣਗੇ। 30 ਮੀਟਰ ਤੋਂ ਵੀ ਲੰਮੀ ਇਹ ਬੱਸ ਜਰਮਨੀ ਵਿਚ ਮੈਟਰੋ ਟ੍ਰੇਨਾਂ ਨੂੰ ਟੱਕਰ ਦੇ ਸਕਦੀ ਹੈ। ਆਟੋਟਰੈਮ ਕਹੀ ਜਾ ਰਹੀ ਇਸ ਬੱਸ ਦੀ ਟਿਕਟ ਵੀ ਕਿਫਾਇਤੀ ਹੋਵੇਗੀ।
ਇਸ ਨੂੰ ਚਲਾਉਣ ਲਈ ਪੱਟੜੀਆਂ ਅਤੇ ਬਿਜਲੀ ਦੀਆਂ ਤਾਰਾਂ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਦੀ ਬੱਸ ਵਿਚ ਬਹੁਤ ਜ਼ਿਆਦਾ ਲੋਕ ਇਕ ਸਮੇਂ ਵਿਚ ਘੱਟ ਖਰਚੇ ਵਿਚ ਸਫਰ ਕਰ ਸਕਦੇ ਹਨ। ਇਹ ਮੇਗਾ ... Read Full Story
|
ਆਰਥਿਕ ਕਾਰਣਾਂ ਨਾਲ ਭਾਰਤ, ਚੀਨ, ਬ੍ਰਾਜ਼ੀਲ ਦਾ ਪ੍ਰਭਾਵ ਵੱਧ ਰਿਹਾ ਹੈ, ਨਾ ਕਿ ਫੌਜੀ ਤਾਕਤ ਨਾਲ
ਵਾਸ਼ਿੰਗਟਨ, ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਮੰਨਣਾ ਹੈ ਕਿ ਭਾਰਤ, ਚੀਨ, ਬ੍ਰਾਜ਼ੀਲ ਵਰਗੇ ਦੇਸ਼ਾਂ ਦਾ ਵਿਸ਼ਵ ਪੱਧਰ 'ਤੇ ਪ੍ਰਭਾਵ ਉਨ੍ਹਾਂ ਦੀ ਆਰਥਿਕ ਤਰੱਕੀ ਦੀ ਵਜਾ ਨਾਲ ਵੱਧ ਰਿਹਾ ਹੈ ਨਾ ਕਿ ਫੌਜੀ ਤਾਕਤ ਨਾਲ। ਹਿਲੇਰੀ ਨੇ ਕਿਹਾ ਅਸੀਂ ਲੋਕਾਂ ਨੇ ਸਿੱਖਿਆ ਹੈ ਕਿ ਸਾਡੀ ਰਾਸ਼ਟਰੀ ਸੁਰੱਖਿਆ ਅੱਜ ਕੇਵਲ ਰਾਜਨੀਤਿਕ ਸਮਝੌਤਿਆਂ ਅਤੇ ਜੰਗ ਖੇਤਰਾਂ ਦੇ ਸੰਬੰਧ 'ਚ ਕੀਤੇ ਗਏ ਫੈਸਲਿਆਂ 'ਤੇ ਨਹੀਂ ਟਿਕੀ ਬਲ ਕਿ ਇਸ 'ਤੇ ਵਿੱਤੀ ਬਜ਼ਾਰਾਂ ਦਾ ਵੀ ਪ੍ਰਭਾਵ ਹੈ। ਇਸ ਲਈ ਅਮਰੀਕਾ ਵਿਦੇਸ਼ਾਂ 'ਚ ਆਪਣੀ ਰਣਨੀਤਕ ਸਥਿਤੀ ਮਜਬੂਤ ਕਰਨ ਲਈ ਵਿਸ਼ਵ ਅਰਥ ਸ਼ਾਸ਼ਤਰ ਦੇ ਉਪਕਰਣਾਂ ਨੂੰ ... Read Full Story
|
ਯੂਰੋ ਜ਼ੋਨ ਸੰਕਟ ਦਾ ਲੱਭੋ ਹੱਲ : ਮਨਮੋਹਨ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਯੂਰੋ ਜ਼ੋਨ ਦੇ ਡੂੰਘੇ ਹੋ ਰਹੇ ਆਰਥਿਕ ਸੰਕਟ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਅੱਜ ਯੂਰਪੀ ਦੇਸ਼ਾਂ ਦੇ ਆਗੂਆਂ ਨੂੰ ਇਸ ਵਿੱਤੀ ਸਥਿਤੀ ਦੇ ਹੱਲ ਲੱਭਣ ਦੀ ਦਿਸ਼ਾ ਵਿਚ ਜ਼ਰੂਰੀ ਕਦਮ ਉਠਾਉਣ ਲਈ ਸੁਚੇਤ ਕੀਤਾ। ਪ੍ਰਧਾਨ ਮੰਤਰੀ ਨੇ ਮੈਕਸੀਕੋ ਤੇ ਬ੍ਰਾਜ਼ੀਲ ਵਿਚ ਜੀ-20 ਅਤੇ ਰਿਓਪਲਸ 20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਆਉਣ ਲਈ ਰਵਾਨਾ ਹੋਣ ਤੋਂ ਪਹਿਲਾਂ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਲੜਖੜਾਉਂਦੀ ਹੋਈ ਵਿਸ਼ਵ ਅਰਥ ਵਿਵਸਥਾ ਅਤੇ ਯੂਰੋ ਜੋਨ ਦੇ ਡੂੰਘੇ ਹੋ ਰਹੇ ਆਰਥਿਕ ਸੰਕਟ ਦੇ ਪ੍ਰਛਾਵੇਂ ਵਿਚ ਜੀ-20 ਦੇਸ਼ਾਂ ਦੇ ਆਗੂ ਮਿਲ ਰਹੇ ਹਨ। ਉਨ੍ਹਾਂ ਨੇ ... Read Full Story
|
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਤੋੜਿਆ ਖਰਚਿਆਂ ਦਾ ਰਿਕਾਰਡ
ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸੱਤ ਸਮੰਦਰ ਪਾਰ ਦੀਆਂ ਖੂਬ ਯਾਤਰਾਵਾਂ ਕੀਤੀਆਂ। ਇਨ੍ਹਾਂ ਦੌਰਿਆਂ 'ਤੇ ਦੇਸ਼ ਦੇ ਸਰਕਾਰੀ ਖਜ਼ਾਨੇ ਤੋਂ ਤਕਰੀਬਨ 205 ਕਰੋੜ ਰੁਪਏ ਖਰਚ ਹੋਏ ਹਨ। ਇਹ ਆਪਣੇ ਆਪ 'ਚ ਇਕ ਰਿਕਾਰਡ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਦੇਸ਼ ਦੇ ਸਾਬਕਾ ਰਾਸ਼ਟਰਪਤੀਆਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਇਹ ਖੁਲਾਸਾ ਸੂਚਨਾ ਦਾ ਅਧਿਕਾਰ ਕਾਨੂੰਨ (ਆਰ. ਟੀ. ਆਈ.) ਅਰਜ਼ੀਆਂ ਤੋਂ ਹੋਇਆ ਹੈ। ਇਹ ਅਰਜ਼ੀਆਂ 3 ਸਾਲ ਪਹਿਲਾਂ ਪਾਈਆਂ ਗਈਆਂ ਸਨ, ਅਧਿਕਾਰੀਆਂ ਨੇ ਇਸ ਦਾ ਜਵਾਬ ਦੇਣ 'ਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਸੀ। ਆਰ. ਟੀ. ਆਈ. ਮੁਤਾਬਕ ਰਾਸ਼ਟਰਪਤੀ ਪ੍ਰਤਿਭਾ ... Read Full Story
|
1 |
 Loading...
|
|
|