ਹੁਣ ਬ੍ਰਿਟੇਨ ਪੜ੍ਹਨ ਕੋਈ ਦੂਜਾ 'ਮਨਮੋਹਨ ਸਿੰਘ' ਨਹੀਂ ਜਾਵੇਗਾ
ਲੰਡਨ, ਇੱਕ ਪ੍ਰਭਾਵਸ਼ਾਲੀ ਸੰਸਥਾ ਦਾ ਕਹਿਣਾ ਹੈ ਕਿ ਡੇਵਿਡ ਕੈਮਰੂਨ ਸਰਕਾਰ ਨੇ ਵਿਦਿਆਰਥੀ ਵੀਜੇ 'ਤੇ ਜੋ ਰੋਕਾਂ ਲਗਾਈਆਂ ਹਨ ਉਸ ਨਾਲ ਕੋਈ ਦੂਜਾ 'ਮਨਮੋਹਨ ਸਿੰਘ', 'ਬੇਨਜੀਰ ਭੁੱਟੋ' ਸਿੱਖਿਆ ਲੈਣ ਲਈ ਸ਼ਾਇਦ ਹੁਣ ਬ੍ਰਿਟੇਨ ਵੱਲ ਰੁਖ ਨਹੀਂ ਕਰੇਗਾ।
ਇੰਸਟੀਚਿਊਟ ਆਫ ਪਬਲਿਕ ਪਾਲਿਸੀ ਰਿਸਰਚ ਨੇ ਵਿਦਿਆਰਥੀ ਵੀਜੇ 'ਤੇ ਬ੍ਰਿਟਿਸ਼ ਸਰਕਾਰ ਦੀਆਂ ਰੋਕਾਂ ਦੀ ਆਲੋਚਨਾ ਕਰਦੇ ਹੋਏ ਇੱਕ ਰਿਪੋਰਟ 'ਚ ਕਿਹਾ ਹੈ ਕਿ ਭਾਰਤ ਅਤੇ ਹੋਰ ਗੈਰ-ਯੂਰਪੀ ਸੰਘ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸ਼੍ਰੇਣੀਬੱਧ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਉਨ੍ਹਾਂ 'ਚੋਂ ਵਧੇਰੇ ਅਧਿਐਨ ਤੋਂ ਬਾਅਦ ਬ੍ਰਿਟੇਨ 'ਚੋਂ ... Read Full Story
|
ਬ੍ਰਿਟਿਸ਼ ਸੈਨਾ ਨੇ ਕੀਤਾ ਓਲੰਪਿਕ 'ਚ ਮਿਜ਼ਾਈਲਾਂ ਦੀ ਤਾਇਨਾਤੀ ਦਾ ਬਚਾਅ
ਲੰਡਨ, ਬ੍ਰਿਟੇਨ ਦੀ ਸੈਨਾ ਨੇ ਓਲੰਪਿਕ ਨੂੰ ਸੰਭਾਵਿਤ ਹਵਾਈ ਹਮਲਿਆਂ ਤੋਂ ਬਚਾਉਣ ਲਈ ਖੇਡ ਸਥਾਨਾਂ ਦੇ ਨੇੜੇ-ਤੇੜੇ ਦੀਆਂ ਬਹੁਮੰਜ਼ਿਲਾ ਇਮਾਰਤਾਂ ਦੀਆਂ ਛੱਤਾਂ 'ਤੇ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਾਇਨਾਤ ਕਰਨ ਦੇ ਫੈਸਲਾ ਦਾ ਬਚਾਅ ਕੀਤਾ ਹੈ। ਓਲੰਪਿਕ ਨੂੰ 9/11 ਵਰਗੇ ਅੱਤਵਾਦੀ ਹਮਲੇ ਤੋਂ ਬਚਾਉਣ ਤੇ ਨਿਰਵਿਘਨ ਖਤਮ ਕਰਾਉਣ ਲਈ ਓਲੰਪਿਕ ਖੇਡਾਂ ਦੇ ਸਥਾਨਾਂ ਦੇ ਨੇੜੇ-ਤੇੜੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾਣਗੇ। ਇਸ ਨੂੰ ਦੇਸ਼ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਸਭ ਤੋਂ ਵੱਡਾ ਸੁਰੱਖਿਆ ਆਪ੍ਰੇਸ਼ਨ ਮੰਨਿਆ ਜਾ ਰਿਹਾ ਹੈ। ਸੈਨਿਕ ਅਗਲੇ ਹਫਤੇ ਓਲੰਪਿਕ ... Read Full Story
|
ਮੁਸ਼ੱਰਫ ਦੀ ਹਵਾਲਗੀ ਦੇ ਪਾਕਿ ਯਤਨਾਂ ਨੂੰ ਝਟਕਾ
ਇਸਲਾਮਾਬਾਦ, ਬ੍ਰਿਟੇਨ ਤੋਂ ਸਾਬਕਾ ਸ਼ਾਸਕ ਪ੍ਰਵੇਜ਼ ਮੁਸ਼ੱਰਫ ਦੀ ਹਵਾਲਗੀ ਦੇ ਪਾਕਿਸਤਾਨ ਦੇ ਯਤਨਾਂ ਨੂੰ ਝਟਕਾ ਲੱਗਾ ਹੈ। ਮੁਸ਼ੱਰਫ ਨੂੰ ਸਖਤ ਸਜ਼ਾ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਕਾਰਨ ਦੋਹਾਂ ਦੇਸ਼ਾਂ ਦਰਮਿਆਨ ਇਹ ਸਮਝੌਤਾ ਖੱਟੇ 'ਚ ਪੈਂਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਅਤੇ ਬ੍ਰਿਟੇਨ ਦਰਮਿਆਨ ਹਵਾਲਗੀ ਸੰਧੀ ਨੂੰ ਅਜੇ ਆਖਰੀ ਰੂਪ ਨਹੀਂ ਦਿੱਤਾ ਜਾ ਸਕਿਆ ਕਿਉਂਕਿ ਜਿਸ ਸਾਂਝੀ ਨਿਆਂਇਕ ਟੀਮ ਨੂੰ ਸਮਝੌਤੇ ਨੂੰ ਆਖਰੀ ਰੂਪ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਸ ਵਿਚ ਮੌਤ ਦੀ ਸਜ਼ਾ ਨੂੰ ਲੈ ਕੇ ਮੱਤਭੇਦ ... Read Full Story
|
ਭਾਰਤੀ ਕਾਲ ਸੈਂਟਰ 2 ਪੈਸੇ 'ਚ ਵੇਚ ਰਹੇ ਕ੍ਰੈਡਿਟ ਕਾਰਡ ਡਿਟੇਲ
ਲੰਡਨ, ਬ੍ਰਿਟੇਨ ਦੀ ਇਕ ਅਖਬਾਰ ਨੇ ਭਾਰਤੀ ਕਾਲ ਸੈਂਟਰਾਂ 'ਤੇ ਸਨਸਨੀਖੇਜ਼ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸਿਰਫ 2 ਪੈਸੇ ਵਿਚ ਬ੍ਰਿਟਿਸ਼ ਲੋਕਾਂ ਦੀ ਕ੍ਰੈਡਿਟ ਕਾਰਡ ਡਿਟੇਲ ਵੇਚ ਦਿੰਦੇ ਹਨ। 'ਦਿ ਸੰਡੇ ਟਾਈਮਜ਼' ਨੇ ਆਪਣੀ ਖੁਫੀਆ ਰਿਪੋਰਟ ਵਿਚ ਖੁਲਾਸਾ ਕੀਤਾ ਕਿ ਭਾਰਤ ਦੇ ਭ੍ਰਿਸ਼ਟ ਕਾਲ ਸੈਂਟਰ ਮਾਮੂਲੀ ਰਕਮ ਦੇ ਬਦਲੇ ਹੁਣ ਤਕ 5 ਲੱਖ ਬ੍ਰਿਟਿਸ਼ ਨਾਗਰਿਕਾਂ ਦੀਆਂ ਨਿੱਜੀ ਤੇ ਖੁਫੀਆ ਜਾਣਕਾਰੀਆਂ ਵੇਚ ਚੁੱਕੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਨ੍ਹਾਂ ਵਿਚ ਕ੍ਰੈਡਿਟ ਕਾਰਡ ਨਾਲ ਜੁੜੀਆਂ, ਮੈਡੀਕਲ ਅਤੇ ਵਿੱਤੀ ਜਾਣਕਾਰੀਆਂ ਸ਼ਾਮਲ ਹਨ। ਜਿਹੜੇ ਅਪਰਾਧੀਆਂ ਅਤੇ ... Read Full Story
|
ਲੰਡਨ ਨੂੰ ਦੱਸਿਆ ਹਿੰਸਕ ਅਤੇ ਗੁੱਸੈਲ ਸ਼ਹਿਰ
ਲੰਡਨ, ਇੱਕ ਅਖ਼ਬਾਰ ਨੇ ਬ੍ਰਿਟੇਨ ਦੀ ਰਾਜਧਾਨੀ ਲੰਡਨ ਨੂੰ ਇੱਕ ਹਿੰਸਕ, ਗੁੱਸੈਲ ਸ਼ਹਿਰ ਦੱਸਿਆ ਹੈ। ਬ੍ਰਿਟੇਨ ਦੇ ਇੱਕ ਲੇਖਕ ਨੇ ਕਿਹਾ ਹੈ ਕਿ ਲੰਡਨ ਭੂਤਾਂ ਨਾਲ ਭਰਿਆ ਹੋਇਆ ਹੈ। ਲੇਖਕ ਚਾਈਨਾ ਮੀਵੇਲ ਨੇ ਕਿਹਾ ਹੈ ਕਿ ਲੰਡਨਵਾਸੀ ਨੌਜਵਾਨਾਂ ਪ੍ਰਤੀ ਕਠੋਰ ਨਜ਼ਰੀਆ ਰੱਖਦੇ ਹਨ। ਇੱਕ ਲੇਖ 'ਚ ਕਿਹਾ ਗਿਆ ਹੈ ਕਿ ਲੰਡਨਵਾਸੀ ਉੱਥੋਂ ਦੇ ਨੌਜਵਾਨਾਂ ਨੂੰ 'ਖਾ ਜਾਣਾ ਚਾਹੁੰਦੇ ਹਨ' ਉੱਥੇ ਲੰਡਨ ਦੇ ਮੇਅਰ ਬੋਰਿਸ ਜਾਨਸਨ ਦੇ ਬੁਲਾਰੇ ਨੇ ਕਿਹਾ ਹੈ, 'ਲੰਡਨ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਹੈ ਅਤੇ ਇਹ ਹੋਰ ਵੀ ਵਧੀਆ ਹੁੰਦਾ ਜਾ ਰਿਹਾ ... Read Full Story
|
ਬੰਦ ਹੋ ਗਿਆ ਦੁਨੀਆ ਦਾ ਸਭ ਤੋਂ ਪੁਰਾਣਾ ਪ੍ਰਮਾਣੂ ਪਲਾਂਟ
ਲੰਡਨ, ਬ੍ਰਿਟੇਨ ਦੇ ਓਲਡਬਰੀ ਸਥਿਤ ਦੁਨੀਆ ਦਾ ਸਭ ਤੋਂ ਪੁਰਾਣਾ ਪ੍ਰਮਾਣੂ ਪਲਾਂਟ ਅੱਜ ਹਮੇਸ਼ਾ ਲਈ ਬੰਦ ਹੋ ਗਿਆ। ਇਸ ਪਲਾਂਟ ਦੀ ਸਥਾਪਨਾ 60 ਦੇ ਦਹਾਕੇ 'ਚ ਕੀਤੀ ਗਈ ਸੀ। ਲਗਭਗ 44 ਸਾਲ ਤੱਕ ਵਧੀਆ ਢੰਗ ਨਾਲ ਕੰਮ ਕਰਨ ਤੋਂ ਬਾਅਦ ਇਸ ਪਲਾਂਟ ਨੂੰ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ ਸਾਢੇ 4 ਵਜੇ ਬੰਦ ਕਰ ਦਿੱਤਾ ਗਿਆ। ਪ੍ਰਮਾਣੂ ਪਲਾਂਟਾਂ ਨੂੰ ਆਮ ਤੌਰ 'ਤੇ 40 ਤੋਂ 60 ਸਾਲਾਂ ਲਈ ਸਥਾਪਿਤ ਕੀਤਾ ਜਾਂਦਾ ਹੈ ਤੇ ਸਥਾਪਨਾ ਸਮੇਂ ਹੀ ਉਨ੍ਹਾਂ ਨੂੰ ਬੰਦ ਕਰਨ ਦਾ ਸਮਾਂ ਵੀ ਤੈਅ ਕਰ ਦਿੱਤਾ ਜਾਂਦਾ ... Read Full Story
|
ਬ੍ਰਿਟੇਨ 'ਚ ਤਿਆਰ ਕੀਤੀ ਜਾ ਰਹੀ ਹੈ ਇਰਾਨ 'ਤੇ ਹਮਲੇ ਦੀ ਰੂਪਰੇਖਾ!
ਲੰਡਨ, ਬ੍ਰਿਟੇਨ ਦੇ ਰੱਖਿਆ ਯੋਜਨਾਕਾਰ ਕਥਿਤ ਤੌਰ 'ਤੇ ਇਰਾਨ ਖਿਲਾਫ ਯੁੱਧ ਦੀ ਰੂਪ-ਰੇਖਾ ਤਿਆਰ ਕਰ ਰਹੇ ਹਨ। ਬ੍ਰਿਟਿਸ਼ ਮੀਡੀਆ ਦੀਆਂ ਖਬਰਾਂ 'ਚ ਦੇਸ਼ ਦੇ ਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇਰਾਨ ਨਾਲ ਕਿਸੇ ਤਰ੍ਹਾਂ ਦੇ ਸੰਘਰਸ਼ 'ਚ ਬ੍ਰਿਟੇਨ ਨੂੰ ਸ਼ਾਮਲ ਹੋਣਾ ਹੀ ਪਵੇਗਾ। ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਖਾੜੀ ਖੇਤਰ 'ਚ ਸੈਂਕੜੇ ਸੈਨਿਕ ਅਤੇ ਪਰਮਾਣੂ ਪਨਡੁੱਬੀਆਂ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਇਰਾਨ ਨੇ ਆਪਣਾ ਪਰਮਾਣੂ ਪ੍ਰੋਗਰਾਮ ਜਾਰੀ ਰੱਖਿਆ ਤਾਂ ਯੁੱਧ ਹੋਣਾ ਤੈਅ ਹੈ। ਉਨ੍ਹਾਂ ਦੱਸਿਆ ਕਿ 18 ਤੋਂ 24 ਮਹੀਨੇ ਅੰਦਰ ... Read Full Story
|
ਈਰਾਨ 'ਤੇ ਹਮਲਾ ਕਰਨ ਦਾ ਭਾਰੀ ਨੁਕਸਾਨ : ਬ੍ਰਿਟੇਨ
ਲੰਦਨ, ਫਾਰਸ ਦੀ ਖਾੜੀ 'ਚ ਤਣਾਅ ਦਰਮਿਆਨ ਬ੍ਰਿਟੇਨ ਨੇ ਇਸਰਾਈਲ ਨੂੰ ਕਿਹਾ ਹੈ ਕਿ ਈਰਾਨ ਦੇ ਪ੍ਰਮਾਣੂ ਅਦਾਰਿਆਂ ਨੂੰ ਤਬਾਹ ਕਰਨ ਲਈ ਪਹਿਲਾਂ ਕੋਈ ਹਮਲਾ ਕਰਨ ਦੇ ਭਾਰੀ ਨਕਾਰਾਤਮਕ ਪਹਿਲੂ ਹਨ ਤੇ ਅਜਿਹਾ ਕਰਨਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਬ੍ਰਿਟਿਸ਼ ਵਿਦੇਸ਼ ਮੰਤਰੀ ਵਿਲੀਅਮ ਹੇਗ ਨੇ ਦਸਿਆ ਕਿ ਬ੍ਰਿਟੇਨ ਨੇ ਇਸਰਾਈਲ ਨੂੰ ਬੇਨਤੀ ਕੀਤੀ ਹੈ ਕਿ ਉਹ ਈਰਾਨ 'ਤੇ ਹਮਲਾ ਨਾ ਕਰੇ। ਉਨ੍ਹਾਂ ਕਿਹਾ ਕਿ ਅਸੀਂ ਪਾਬੰਦੀਆਂ ਨਾਲ ਜੁੜੀ ਦੋਹਰੀ ਰਣਨੀਤੀ ਦੀ ਹਮਾਇਤ ਕਰਦੇ ਹਾਂ। ਪਹਿਲੀ ਰਣਨੀਤੀ ਦਬਾਅ ਬਣਾਉਣ ਦੀ ਹੈ ਅਤੇ ਦੂਸਰੀ ਗੱਲਬਾਤ ਦੀ ਹੈ। ਅਖਬਾਰ 'ਦਿ ਡੇਲੀ ਟੈਲੀਗ੍ਰਾਫ' ਮੁਤਾਬਕ ... Read Full Story
|
ਭੂਚਾਲ ਦੇ ਝਟਕੇ ਤੋਂ ਇਮਾਰਤਾਂ ਨੂੰ ਬਚਾਏਗਾ ਅਦਿੱਖ ਪਰਦਾ?
ਲੰਦਨ, ਸ਼ਾਇਦ ਇਹ ਅਜੇ ਕਲਪਨਾ ਹੀ ਹੋਵੇ ਪਰ ਬ੍ਰਿਟੇਨ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੈਰੀ ਪੋਰਟਰ ਲੜੀ ਦੀਆਂ ਫ਼ਿਲਮਾਂ ਅਤੇ ਨਾਵਲ ਦੇ ਵਾਂਗ ਅਸਲ ਵਿਚ ਵੀ 'ਅਦਿੱਖ ਪਰਦਾ' (ਨਾ ਦਿਸਣ ਵਾਲਾ ਪਰਦਾ) ਬਣਾਇਆ ਜਾ ਸਕਦਾ ਹੈ, ਜਿਸ ਦੀ ਵਰਤੋਂ ਇਮਾਰਤਾਂ ਨੂੰ ਭੂਚਾਲ ਤੋਂ ਬਚਾਉਣ ਵਿਚ ਹੋ ਸਕਦੀ ਹੈ। ਮਾਨਚੈਸਟਰ ਯੂਨੀਵਰਸਿਟੀ ਦੇ ਖੋਜੀਆਂ ਦੀ ਇਕ ਟੁਕੜੀ ਦਾ ਕਹਿਣਾ ਹੈ ਕਿ ਸੀਮਤ ਪ੍ਰਸਥਿਤੀਆਂ ਵਿਚ ਚੀਜ਼ਾਂ ਨੂੰ ਨਾ ਦਿਸਣਯੋਗ ਕਰਨ ਦੀ ਸੰਭਾਵਨਾ ਪਿਛਲੇ ਕਈ ਸਾਲਾਂ ਤੋਂ ਪ੍ਰਬਲ ਹੋਈ ਹੈ। ਇਸੇ ਤਰ੍ਹਾਂ ਦੇ ਸਿਧਾਂਤ 'ਤੇ ਭੂਚਾਲ ਅਤੇ ਦੂਜੀਆਂ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਸਰੰਚਨਾਵਾਂ ਨੂੰ ... Read Full Story
|
ਅਲਕਾਇਦਾ ਤਿਆਰ ਕਰ ਰਿਹਾ ਹੈ ਮਹਿਲਾ ਆਤਮਘਾਤੀ ਹਮਲਾਵਰ!
ਲੰਡਨ, ਅਲਕਾਇਦਾ ਬ੍ਰਿਟੇਨ 'ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਮਹਿਲਾ ਆਤਮਘਾਤੀ ਹਮਲਾਵਰਾਂ ਨੂੰ ਤਿਆਰ ਕਰਨ ਦੀ ਤਿਆਰੀ ਕਰ ਰਿਹਾ ਹੈ। ਸੰਸਦ ਮੈਂਬਰਾਂ ਨੇ ਇਕ ਰਿਪੋਰਟ 'ਚ ਇਹ ਚਿਤਾਵਨੀ ਦਿੱਤੀ ਹੈ। ਸਮਾਚਾਰ ਪੱਤਰ 'ਡੇਲੀ ਸਨ' ਨੇ ਸੰਸਦ ਦੇ ਹਵਾਲੇ ਨਾਲ ਦੱਸਿਆ ਕਿ ਅੱਤਵਾਦੀ ਸੰਗਠਨ ਆਪਣੇ ਇਸ ਉਦੇਸ਼ ਲਈ ਅੱਤਵਾਦੀ ਵੈਬਸਾਈਟ ਦਾ ਇਸਤੇਮਾਲ ਕਰ ਰਹੇ ਹਨ।
ਕਾਮਨ ਹੋਮ ਅਫੇਅਰਸ ਕਮੇਟੀ ਦੀ ਰਿਪੋਰਟ ਮੁਤਾਬਕ ਅਜਿਹੇ ਸਬੂਤ ਮਿਲੇ ਹਨ ਕਿ ਅੱਤਵਾਦੀ ਸਮੂਹ ਹਿੰਸਾ ਲਈ ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਸਦਾਂ ਦੀ ਕਮੇਟੀ ਦੀ ਇਹ ਰਿਪੋਰਟ ... Read Full Story
|
ਬ੍ਰਿਟੇਨ ਦੀ ਮਹਾਰਾਣੀ ਨੇ ਸਿੰਘਾਸਨ 'ਤੇ ਪੂਰੇ ਕੀਤੇ 60 ਸਾਲ
ਲੰਡਨ, ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-੧੧ ਨੇ ਸਿੰਘਾਸਨ 'ਤੇ ਕਾਬਜ਼ ਹੋਣ ਦੇ 60 ਸਾਲ ਅੱਜ ਪੂਰੇ ਕਰ ਲਏ। ਇਸ ਮੌਕੇ ਦਿੱਤੇ ਆਪਣੇ ਸੰਦੇਸ਼ 'ਚ ਉਨ੍ਹਾਂ ਆਪਣੇ ਸਮਰਥਕਾਂ ਦਾ ਸ਼ੁਕਰੀਆ ਅਦਾ ਕੀਤਾ ਤੇ ਬ੍ਰਿਟੇਨ ਦੇ ਲੋਕਾਂ ਦੀ ਸੇਵਾ ਕਰਨ ਦੇ ਆਪਣੇ ਫਰਜ਼ ਨੂੰ ਦੋਹਰਾਇਆ। ਰਾਜਤਿਲਕ ਦਿਵਸ ਮੌਕੇ 'ਤੇ 85 ਸਾਲਾ ਮਹਾਰਾਣੀ ਦੇ ਸਨਮਾਨ 'ਚ ਬ੍ਰਿਟਿਸ਼ ਅਧਿਕਾਰੀਆਂ ਨੇ ਸ਼ੁੱਭਕਾਮਨਾਵਾਂ ਦਿੱਤੀਆਂ। 6 ਫਰਵਰੀ 1952 ਨੂੰ ਆਪਣੇ ਪਿਤਾ ਜਾਰਜ ਛੇਵੇਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਬ੍ਰਿਟਿਸ਼ ਸਿੰਘਾਸਨ ਸੰਭਾਲਿਆ ... Read Full Story
|
ਬ੍ਰਿਟੇਨ ਦੇ ਵਿਦਿਆਰਥੀ ਨੇ ਬਣਾਇਆ ਬਾਂਸ ਨਾਲ ਮੋਬਾਇਲ!
ਲੰਡਨ, ਅੱਜ ਤੱਕ ਤੁਸੀਂ ਬਾਂਸ ਨਾਲ ਬਣੀਆਂ ਬੰਸਰੀਆਂ ਵਜਾਈਆਂ ਜਾਂ ਸੁਣੀਆਂ ਹੋਣਗੀਆਂ ਪਰ ਹੁਣ ਬਾਂਸ ਨਾਲ ਬਣਿਆ ਮੋਬਾਇਲ ਫੋਨ ਵੀ ਆ ਗਿਆ ਹੈ ਜਿਸ ਰਾਹੀਂ ਤੁਸੀਂ ਗੱਲਬਾਤ ਕਰ ਸਕਦੇ ਹੋ। ਬ੍ਰਿਟੇਨ ਦੇ 23 ਸਾਲਾ ਵਿਦਿਆਰਥੀ ਨੇ ਬਾਂਸ ਨਾਲ ਬਣੇ ਇਕ ਮੋਬਾਇਲ ਫੋਨ ਦਾ ਡਿਜ਼ਾਈਨ ਬਣਾਇਆ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮਿਡਲਸੈਕਸ ਯੂਨੀਵਰਸਿਟੀ ਦੇ ਕਿਰੋਨ-ਸਕਾਟ ਵੁਡਹਾਊਸ ਨੇ ਕਿਹਾ ਕਿ ਉਨ੍ਹਾਂ ਦੀ ਇਸ ਸਾਲ ਪੂਰੇ ਯੂਰਪ ਦੇ ਬਾਜ਼ਾਰਾਂ 'ਚ ਬਾਂਸ ਨਾਲ ਬਣੇ ਇਸ ਮੋਬਾਇਲ ਫੋਨ ਨੂੰ ਉਤਾਰਨ ਦੀ ਯੋਜਨਾ ਹੈ। ਉਤਪਾਦਨ ਡਿਜ਼ਾਈਨ ਦੀ ਪੜ੍ਹਾਈ ਕਰਨ ਵਾਲੇ ਵੁਡ ਹਾਊਸ ਬਾਜ਼ਾਰ 'ਚ ਵੱਖ-ਵੱਖ ... Read Full Story
|
ਤੇਜ਼ ਰਫਤਾਰ ਡਰਾਈਵਿੰਗ ਕਰਨ 'ਤੇ ਬ੍ਰਿਟਿਸ਼ ਮੰਤਰੀ ਦਾ ਅਸਤੀਫਾ
ਲੰਡਨ, ਸੀਰੀਆ 'ਚ ਹੋਈ ਹਿੰਸਾ 'ਚ 2 ਬੱਚਿਆਂ ਅਤੇ 9 ਸੈਨਿਕਾਂ ਸਮੇਤ 17 ਲੋਕ ਮਾਰੇ ਗਏ। ਬ੍ਰਿਟੇਨ ਸਥਿਤ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟ ਨੇ ਕਿਹਾ ਕਿ ਦਾਰਾ ਸੂਬੇ 'ਚ 2 ਪਿੰਡਾਂ 'ਚ ਫ੍ਰੀ ਸੀਰੀਅਨ ਆਰਮੀ ਵਿਦਰੋਹੀਆਂ ਨਾਲ ਲੜਾਈ 'ਚ 9 ਸੈਨਿਕ ਮਾਰੇ ਗਏ। ਸੰਸਥਾ ਨੇ ਕਿਹਾ ਕਿ 2 ਬੱਚਿਆਂ ਦੀ ਇਕ ਸੱਭਿਆਚਾਰਕ ਕੇਂਦਰ ਕੋਲ ਮੌਤ ਹੋ ਗਈ ਅਤੇ ਦੌ ਆਮ ਨਾਗਰਿਕਾਂ ਦੀ ਰਾਂਕੁਸ ਕਸਬੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ... Read Full Story
|
ਸਿਗਨਲ ਤੋੜਨ 'ਤੇ 79 ਹਜ਼ਾਰ ਜੁਰਮਾਨਾ
ਨਵੀਂ ਦਿੱਲੀ, ਭਾਰਤ ਵਿਚ ਟ੍ਰੈਫਿਕ ਨਿਯਮ ਤੋੜਨਾ ਆਮ ਹੈ ਕਿਉਂਕਿ ਸਜ਼ਾ ਮਾਮੂਲੀ ਹੈ ਪਰ ਦੂਜੇ ਦੇਸ਼ਾਂ 'ਚ ਸਜ਼ਾ ਇੰਨੀ ਸਖਤ ਹੈ ਕਿ ਤੁਸੀਂ ਹੈਰਾਨ ਹੋ ਜਾਵੋਗੇ। ਇਸ ਲਈ ਉਥੇ ਟਰੈਫਿਕ ਨਿਯਮ ਤੋੜਨ ਦੀਆਂ ਘਟਨਾਵਾਂ ਵੀ ਕਾਫੀ ਘਟ ਹੁੰਦੀਆਂ ਹਨ। ਜੇ ਤੁਸੀਂ ਬ੍ਰਿਟੇਨ 'ਚ ਰੈੱਡ ਲਾਈਟ ਜੰਪ ਕਰਦੇ ਹੋ ਤਾਂ ਤੁਹਾਡੇ 'ਤੇ 79 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਜੇ ਸਿੰਘਾਪੁਰ 'ਚ ਰੈੱਸ਼ ਡਰਾਈਵਿੰਗ ਕਰਦੇ ਫੜੇ ਗਏ ਤਾਂ ਤੁਹਾਡੀ ਗੱਡੀ ਤਕ ਜ਼ਬਤ ਹੋ ਸਕਦੀ ਹੈ। ਬ੍ਰਿਟੇਨ ਵਿਚ ਜੇ ਕਿਸੇ ਸੜਕ ਹਾਦਸੇ ਵਿਚ ਤੁਹਾਡੀ ਗੱਡੀ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ 14 ਸਾਲ ਦੀ ਸਜ਼ਾ ਹੋ ਸਕਦੀ ... Read Full Story
|
ਖਗੋਲਵਾਦੀਆਂ ਨੇ ਲੱਭਿਆ ਨਵਾਂ ਗ੍ਰਹਿ
ਲੰਡਨ, ਇਤਿਹਾਸ 'ਚ ਆਪਣੇ ਕਿਸਮ ਦੀ ਤੀਜੀ ਘਟਨਾ ਦੇ ਰੂਪ 'ਚ ਬ੍ਰਿਟੇਨ ਦੇ ਦੋ ਸ਼ੌਕੀਆ ਖਗੋਲਵਾਦੀਆਂ ਨੇ ਇਕ ਨਵਾਂ ਗ੍ਰਹਿ ਲੱਭਣ ਦਾ ਦਾਅਵਾ ਕੀਤਾ ਹੈ। ਉਹ ਚਾਹੁੰਦੇ ਹਨ ਕਿ ਇਸ ਗ੍ਰਹਿ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਜਾਏ। ਕ੍ਰਿਸ ਹੋਮਲਸ ਅਤੇ ਲੀ ਥ੍ਰੈਪਲਟਨ ਨੇ ਸੌਰ ਪ੍ਰਣਾਲੀ ਤੋਂ ਦੂਰ ਨਵੇਂ ਗ੍ਰਹਾਂ ਦੀ ਖੋਜ ਸੰਬੰਧੀ ਆਪਣੀ ਪਰੀਯੋਜਨਾ 'ਤੇ ਕੰਮ ਕਰਨ ਦੌਰਾਨ ਨਵੇਂ ਗ੍ਰਹ ਦੀ ਖੋਜ ਕੀਤੀ। ਪ੍ਰੋ. ਬ੍ਰਾਇਨ ਕਾਕਸ ਦੇ ਸਟਾਰਗੇਜਿੰਗ ਲਾਈਵ ਪੱਤਰ 'ਚ ਇਸਦੀ ਜਾਣਕਾਰੀ ਦਿੱਤੀ ਗਈ ਹੈ।
ਰਿਪੋਰਟ ਨੂੰ ਡੇਲੀ ਮੇਲ ਨੇ ਪ੍ਰਕਾਸ਼ਤ ਵੀ ਕੀਤਾ ਹੈ। ਅਖਬਾਰ ਨੇ ਲਿਖਿਆ ਹੈ ਕਿ ਜੇਕਰ ਉਨ੍ਹਾਂ ਦੀ ... Read Full Story
|
ਬ੍ਰਿਟੇਨ 'ਚ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮਾਰ ਕੇ ਕੀਤੀ ਆਤਮਹੱਤਿਆ
ਬ੍ਰਿਟੇਨ ਦੇ ਦੁਰਹਮ ਕਾਊਂਟੀ ਸਥਿਤ ਇਕ ਘਰ 'ਚ ਇਕ ਵਿਅਕਤੀ ਨੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਕੇ ਖੁਦ ਆਤਮਹੱਤਿਆ ਕਰ ਲਈ। ਹਾਲਾਂਕਿ ਪੁਲਸ ਯਕੀਨੀ ਤੌਰ 'ਤੇ ਕੁਝ ਵੀ ਕਹਿਣ 'ਚ ਅਸਮਰਥ ਹੈ। ਸਮਾਚਾਰ ਏਜੰਸੀ ਸਿਨਹੁਆ ਅਨੁਸਾਰ ਪੁਲਸ ਨੇ ਦੱਸਿਆ ਕਿ ਘਰ ਦੇ ਵੱਖ-ਵੱਖ ਕਮਰਿਆਂ 'ਚ ਚਾਰ ਲਾਸ਼ਾਂ ਮਿਲੀਆਂ ਜਿਨ੍ਹਾਂ 'ਚ ਇਕ ਲਾਸ਼ ਨਾਲ ਬੰਦੂਕ ਵੀ ਮਿਲੀ। ਲਾਸ਼ਾਂ 'ਤੇ ਗੋਲੀਆਂ ਦੇ ਨਿਸ਼ਾਨ ਸਨ। ਜਾਂਚਕਰਤਾ ਪਾਲ ਗ੍ਰਾਊਂਡ੍ਰਾਈ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਹਾਦਸੇ ਨੂੰ ਘਰ ਦੇ 40 ਸਾਲਾ ਪੁਰਸ਼ ਮੈਂਬਰ ਨੇ ਅੰਜਾਮ ਦਿੱਤਾ। ਇਸ ਵਿਅਕਤੀ ਦੀ ਪਛਾਣ ਮਾਈਕਲ ਆਰਥਟਨ ਵਜੋਂ ... Read Full Story
|
ਪ੍ਰਿੰਸ ਚਾਰਲਸ ਹੋਣਗੇ ਰੋਮਾਨੀਆ ਦੇ ਰਾਜਾ?
ਲੰਡਨ, ਜੇ ਰੋਮਾਨੀਆ ਵਿਚ ਫਿਰ ਤੋਂ ਰਾਜਾਸ਼ਾਹੀ ਕਾਇਮ ਹੁੰਦੀ ਹੈ ਤਾਂ ਬ੍ਰਿਟੇਨ ਦੇ ਪਿੰਰਸ ਚਾਰਲਸ ਉਥੋਂ ਦੇ ਰਾਜਾ ਬਣ ਸਕਦੇ ਹਨ। ਮੀਡੀਆ 'ਚ ਇਸ ਗੱਲ ਨੂੰ ਲੈ ਕੇ ਖੂਬ ਅਟਕਲਾਂ ਲਾਈਆਂ ਜਾ ਰਹੀਆਂ ਹਨ। ਮੀਡੀਆ ਅਨੁਸਾਰ ਬ੍ਰਿਟੇਨ ਦੀ ਰਾਜਾਸ਼ਾਹੀ ਦੇ ਉਤਰਾਅਧਿਕਾਰੀ ਚਾਰਲਸ ਰੋਮਾਨੀਆ ਦੇ ਇਤਿਹਾਸਕ ਸ਼ਾਸ਼ਕਾਂ 'ਵਲਾਡ ਦਿ ਇੰਪਾਲੇਰ' ਦੇ ਨਾਲ ਆਪਣੇ ਸੰਬੰਧਾਂ ਕਾਰਨ ਤੇ ਦੇਸ਼ ਦੇ ਗੱਦੀਓਂ ਲਾਹੇ ਰਾਜਾ ਪਿੰਰਸ ਮਾਈਕਲ ਦੇ ਆਪਣੇ ਖੂਨ ਦੇ ਰਿਸ਼ਤਿਆਂ ਕਾਰਨ ਰੋਮਾਨੀਆ ਦੀ ਗੱਦੀ 'ਤੇ ਆਪਣਾ ਦਾਅਵਾ ਕਰ ਸਕਦੇ ਹਨ। ਡੇਲੀ ਮੇਲ ਨੇ ਪਿੰਸ ਚਾਰਲਸ ਦੇ ਇਕ ਇੰਟਰਵਿਊ ਦੇ ਹਵਾਲੇ ਨਾਲ ਲਿਖਿਆ ਹੈ ਕਿ ਵੰਸ਼ਾਵਲੀ ... Read Full Story
|
ਰਾਸ਼ਟਰਮੰਡਲ ਦੇਸ਼ਾਂ ਨੇ ਅੱਤਵਾਦ ਨਾਲ ਲੜਨ ਦਾ ਲਿਆ ਸੰਕਲਪ
ਪਰਥ, ਰਾਸ਼ਟਰਮੰਡਲ ਦੇਸ਼ਾਂ ਦੇ ਸਮੂਹ ਨੇ ਅੱਤਵਾਦ ਤੇ ਸਮੁੰਦਰੀ ਡਕੈਤੀ ਨਾਲ ਲੜਨ ਦਾ ਸੰਕਲਪ ਲਿਆ ਹੈ। ਇਨ੍ਹਾਂ ਦੇਸ਼ਾਂ ਦੀ ਬੈਠਕ ਖਤਮ ਹੋਣ ਤੋਂ ਬਾਅਦ ਜਾਰੀ ਬਿਆਨ ਵਿਚ 54 ਦੇਸ਼ਾਂ ਦੇ ਸੰਗਠਨਾਂ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ, ਉਨ੍ਹਾਂ ਦੀ ਹਮਾਇਤ ਕਰਨ ਜਾਂ ਹਿੰਸਾ ਨੂੰ ਉਕਸਾਉਣ ਲਈ ਇਨ੍ਹਾਂ ਦੇਸ਼ਾਂ ਦੀ ਸਰਜ਼ਮੀਂ ਦੀ ਵਰਤੋਂ ਨਾ ਹੋਣ ਦੇਣ ਦੀ ਪ੍ਰਤੀਬੱਧਤਾ ਜਤਾਈ। ਉਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਸੋਮਾਲੀਆਈ ਸਮੁੰਦਰੀ ਲੁਟੇਰਿਆਂ 'ਤੇ ਸਖਤ ਰੁਖ਼ ਅਪਣਾਉਂਦੇ ਹੋਏ ਅੱਜ ਕਿਹਾ ਕਿ ਸੋਮਾਲੀਆ ਦੇ ਨੇੜਿਓਂ ਲੰਘਣ ਵਾਲੇ ਸਾਰੇ ਬ੍ਰਿਟਿਸ਼ ਵਪਾਰੀ ਜਹਾਜ਼ਾਂ 'ਚ ... Read Full Story
|
120 ਸਾਲ ਪੁਰਾਣੀ ਵੇਲਜ਼ ਯੂਨੀਵਰਸਿਟੀ ਬੰਦ
ਲੰਦਨ, ਬ੍ਰਿਟੇਨ ਵਿਚ ਕਈ ਕਾਲਜਾਂ ਵਿਚ ਵਿਵਾਦਮਈ ਕੰਮਾਂ ਦਾ ਪਤਾ ਚੱਲਣ ਤੋਂ ਬਾਅਦ ਇਸ ਦੀਆਂ ਡਿਗਰੀਆਂ ਨੂੰ ਮਾਨਤਾ ਦੇਣ ਕਾਰਨ ਹਾਲ ਹੀ ਵਿਚ ਚਰਚਾ ਵਿਚ ਆਈ 120 ਸਾਲ ਪੁਰਾਣੀ ਵੇਲਜ਼ ਯੂਨੀਵਰਸਿਟੀ ਨੂੰ ਬੰਦ ਕਰ ਦਿਤਾ ਗਿਆ ਹੈ। ਇਸ ਤੋਂ ਪ੍ਰਭਾਵਿਤ ਹੋਣ ਵਾਲੇ ਵਿਦਿਆਰਥੀਆਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਵੀ ਸ਼ਾਮਲ ... Read Full Story
|
ਹੁਣ ਮਹਿੰਗਾਈ ਤੋੜੇਗੀ ਅੰਗਰੇਜ਼ਾਂ ਦੀ ਕਮਰ, ਮੌਤ ‘ਤੇ ਵੀ ਲੱਗੇਗਾ ਟੈਕਸ
ਲੰਡਨ, ਬ੍ਰਿਟੇਨ ਵਿਚ ਹੁਣ ਮੌਤ ਵੀ ਮਹਿੰਗੀ ਹੋਣ ਜਾ ਰਹੀ ਹੈ। ਕਿਉਂਕਿ ਮਰਨ ਵਾਲੇ ਦੇ ਪਰਿਵਾਰ ਵਾਲਿਆਂ ਨੂੰ 170 ਪੌਂਡ ਭਾਵ ਤਕਰੀਬਨ ਸਾਢੇ 13 ਹਜ਼ਾਰ ਰੁਪਏ ਦਾ ਮੌਤ ਟੈਕਸ ਦੇਣਾ ਪਵੇਗਾ। ਡੇਲੀ ਮੇਲ ਦੀ ਖਬਰ ਮੁਤਾਬਕ ਦੱਸਿਆ ਗਿਆ ਹੈ ਮੌਤ ਦੇ ਕਾਰਨਾਂ ਦਾ ਠੀਕ ਪਤਾ ਲਗਾਉਣ ਲਈ ਇਕ ਹਜ਼ਾਰ ਮੈਡੀਕਲ ਅਫਸਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਨਾਲ ਇਹ ਸੁਨਿਸ਼ਚਿਤ ਕੀਤਾ ਜਾ ਸਕੇਗਾ ਕਿ ਡਾਕਟਰ ਮੌਤ ਦੇ ਕਾਰਨਾਂ ਦੀ ਪੁਸ਼ਟੀ ਸਬੰਧੀ ਫਾਰਮ ਨੂੰ ਠੀਕ ਤਰ੍ਹਾਂ ਨਾਲ ਭਰੇ। ਮਰਨ ਵਾਲਿਆਂ ਦੀ ਸਕੇ ਸਬੰਧੀਆਂ ਨੂੰ ਦਫਨਾਉਣ ਤੋਂ ਪਹਿਲਾਂ ਇਹ ਟੈਕਸ ਦੇਣਾ ਪਵੇਗਾ। ਇਸ ਟੈਕਸ ਨਾਲ ਇਕੱਠੀ ਕੀਤੀ ਗਈ ਰਾਸ਼ੀ ... Read Full Story
|