Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਬਜ਼ੁਰਗ"
ਮੰਡ ਦੀਆਂ ਸਰਕਾਰੀ ਜ਼ਮੀਨਾਂ ’ਤੇ ਲਗਾਏ ਨਾਜਾਇਜ਼ ਟੈਕਸ ਵਿਰੁੱਧ ਧਰਨਾ

ਫਿਲੌਰ, 28 ਜਨਵਰੀ (ਸ਼ਰਮਾ)-ਤਹਿਸੀਲ ਫਿਲੌਰ ਦੇ ਇਲਾਕੇ ਨਾਲ ਸਬੰਧਿਤ ਸੈਂਕੜੇ ਕਿਸਾਨਾਂ ਨੇ ਸਰਕਾਰ ਵਲੋਂ ਮੰਡ ਬੇਟ ਇਲਾਕੇ ਦੀਆਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਢੰਗ ਨਾਲ ਲਗਾਏ ਟੈਕਸ ਵਿਰੁੱਧ ਰੋਸ ਮਾਰਚ ਕੀਤਾ ਅਤੇ ਤਹਿਸੀਲ ’ਚ ਧਰਨਾ ਦੇਣ ਤੋਂ ਬਾਅਦ ਐਸ. ਡੀ. ਐਮ. ਪ੍ਰੀਤਮ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਦੱਸਿਆ ਕਿ ਮੰਡ ਬੇਟ ਦੀਆਂ ਜ਼ਮੀਨਾਂ ਵਾਹੀਯੋਗ ਬਨਾਉਣ ਲਈ ਉਨ੍ਹਾਂ ਦੀਆਂ 2 ਪੀੜ੍ਹੀਆਂ ਨੇ ਲੱਕ ਭੰਨਵੀਂ ਮਿਹਨਤ ਕੀਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਵੱਖ-ਵੱਖ ਰੂਪ ’ਚ ਇਨ੍ਹਾਂ ਜ਼ਮੀਨਾਂ ਦੇ ਕਿਸਾਨਾਂ ...
Read Full Story


‘ਕੱਲਯੁਗ’ ਨੇ ਕੀਤਾ ਇਕਵੀ ਸਦੀ ’ਚ 90% ਪਹਿਰਾ ਇਕਵੀ ਸਦੀ ’ਚ ਨਬਾਲਗ ਬਣੀ ਮਾਂ

3 ਦਸੰਬਰ 2009 ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਇੱਕ ਨੰਨ੍ਹੀ ਜਾਨ ਦਾ ਜਨਮ ਹੋਇਆ। ਉਸ ਦੇ ਜਨਮ ਤੋਂ ਬਾਅਦ ਕਾਫ਼ੀ ਸਮੇਂ ਤੱਕ ਉਸ ਦੀ ਮਾਂ ਨੇ ਉਸ ਨੂੰ ਦੇਖਿਆ ਨਹੀਂ। ਉਹ ਇਸ ਲਈ ਨਹੀਂ ਕਿ ਉਸ ਨੂੰ ਕੁੜੀ ਦੇ ਪੈਦਾ ਹੋਣ ’ਤੇ ਖੁਸ਼ੀਂ ਨਹੀਂ ਹੋਈ, ਸਗੋਂ ਇਸ ਕਰ ਕੇ ਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਤੁਸੀਂ ਕਹੋਗੇ ਕਿ ਕਿੰਝ ਹੋ ਸਕਦਾ ਹੈ ਕਿ ਇੱਕ ਮਾਂ ਨੂੰ ਪਤਾ ਹੀ ਨਾਂ ਹੋਵੇ ਕਿ ਉਸ ਨੇ ਬੱਚੇ ਨੂੰ ਜਨਮ ਦਿੱਤਾ ਹੈ? ਪਰ ਇਹ ਕੌੜਾ ਸੱਚ ਹੈ। ਉਸ ਨੂੰ ਸੱਚਮੁੱਚ ਹੈ, ਕਿਉਂਕਿ ਉਹ ਇੱਕ ਮੰਦਬੁੱਧੀ ਮੁਟਿਆਰ ਹੈ। ਉਮਰ ਵਿੱਚ ਵੀ ਉਹ ਛੋਟੀ ਹੈ। ਉਹ ...
Read Full Story


ਅੰਧ-ਵਿਸ਼ਵਾਸੀ ਪਰਿਵਾਰ ਨੇ ਬਜ਼ੁਰਗ ਦੀ ਲਾਸ਼ 15 ਦਿਨਾਂ ਤੋਂ ਘਰ ਰੱਖੀ

ਆਦਮਪੁਰ, 9 ਜਨਵਰੀ (ਤਰਨਜੋਤ ਸਿੰਘ)-ਅੰਧ-ਵਿਸ਼ਵਾਸ ਦੇ ਚਲਦਿਆਂ ਮੁੜ ਜ਼ਿੰਦਾ ਹੋਣ ਦੀ ਆਸ ਨਾਲ ਆਦਮਪੁਰ ਦੇ ਨੇੜਲੇ ਪਿੰਡ ਕਾਲਰਾ ਤੋਂ ਲੁਟੇਰੇ ਖੁਰਦ ਰੋਡ ’ਤੇ ਪੈਂਦੇ ਇਕ ਡੇਰੇ ’ਤੇ ਪਿਛਲੇ 15 ਦਿਨਾਂ ਤੋਂ ਮਰੇ ਹੋਏ ਬਜ਼ੁਰਗ ਦੀ ਮ੍ਰਿਤਕ ਦੇਹ ਨੂੰ ਘਰ ਵਿਚ ਹੀ ਰੱਖਿਆ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਕਾਲਰਾ ਦੇ ਨੇੜੇ ਇਕ 65 ਸਾਲਾਂ ਦੇ ਬਜ਼ੁਰਗ ਦੀ ਮੌਤ 26 ਦਸੰਬਰ 2009 ਨੂੰ ਰਾਤ 8 ਵਜੇ ਦੇ ਕਰੀਬ ਹੋਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਬਜ਼ੁਰਗ ਦਾ ਸਸਕਾਰ ਕਰਨ ਦੀ ਬਜਾਏ ਉਸ ਨੂੰ ਘਰ ਦੇ ਇਕ ਕਮਰੇ ਵਿਚ ਮੁੜ ਜ਼ਿੰਦਾ ਹੋਣ ਦੀ ਆਸ ਨਾਲ ਰੱਖ ਦਿੱਤਾ। ...
Read Full Story


ਠੰਢ ਨੇ ਕੱਢੇ ਵੱਟ

ਫਾਜ਼ਿਲਕਾ, 7 ਜਨਵਰੀ (ਸੰਜੀਵ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਕਾਰਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪ੍ਰੇਸ਼ਾਨ ਵਿਖਾਈ ਦੇ ਰਿਹਾ ਹੈ। ਅਜਿਹੇ ’ਚ ਕਿਹਾ ਜਾਵੇ ਤਾਂ ਠੰਡ ਨੇ ਸਭ ਦੇ ਵੱਟ ਕੱਢੇ ਹੋਏ ਹਨ। ਅੱਜ ਵੀ ਠੰਡ ਦੌਰਾਨ ਪੂਰੇ ਦਿਨ ਆਸਮਾਨ ’ਚ ਭਾਰੀ ਧੁੰਦ ਛਾਈ ਰਹੀ ਅਤੇ ਪੂਰੇ ਦਿਨ ਸੂਰਜ ਦੇ ਦਰਸ਼ਨ ਨਹੀਂ ਹੋਏ। ਭਾਰੀ ਧੁੰਦ ਹੋਣ ਕਾਰਨ ਸਥਾਨਕ ਰੇਲਵੇ ਸਟੇਸ਼ਨ ’ਤੇ ਰੇਲਗੱਡੀਆਂ ਵੀ ਆਪਣੇ ਸਮੇਂ ਤੋਂ ਕਾਫ਼ੀ ਦੇਰ ਨਾਲ ਪੁੱਜੀਆਂ ਜਿਸ ਕਾਰਨ ਮੁਸਾਫਿਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਨ ਸੜਕਾਂ ’ਤੇ ਵਾਹਨ ਕਾਫੀ ਹੋਲੀ-ਹੋਲੀ ਚੱਲਦੇ ਹੋਏ ਵਿਖਾਈ ...
Read Full Story


ਮਹਿੰਦਰ ਸਿੰਘ ਲੀਡਰ ਦਾ ਦਿਹਾਂਤ

ਰਈਆ, 6 ਜਨਵਰੀ (ਕੰਗ)-ਹਲਕਾ ਬਿਆਸ ਦੇ ਸੀਨੀ: ਬਜ਼ੁਰਗ ਕਾਂਗਰਸੀ ਆਗੂ ਸ: ਮਹਿੰਦਰ ਸਿੰਘ ਲੀਡਰ (90), ਜਿਨ੍ਹਾਂ ਦਾ ਬੀਤੇ ਦਿਨੀਂ ਹਾਦਸਾ ਹੋ ਗਿਆ ਸੀ, ਉਨ੍ਹਾਂ ਦਾ ਅੱਜ ਸਵੇਰੇ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਿਹਰ ਕਰੀਬ 3 ਵਜੇ ਪਿੰਡ ਬੂਲੇ ਨੰਗਲ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਸਵਰਗੀ ਸ: ਮਹਿੰਦਰ ਸਿੰਘ ਲੀਡਰ ਦੇ ਨਮਿਤ ਰਖਾਏ ਜਾਣ ਵਾਲੇ ਅਖੰਡ ਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ 17 ਜਨਵਰੀ (ਐਤਵਾਰ) ਨੂੰ ਬਾਅਦ ਦੁਪਿਹਰ 12 ਵਜੇ ...
Read Full Story


ਨੌਜਵਾਨ ਵੱਲੋਂ 100 ਰੁਪਏ ਦੀ ਖਾਤਰ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਹੁਸ਼ਿਆਰਪੁਰ, 27 ਦਸੰਬਰ (ਹਰਪ੍ਰੀਤ ਕੌਰ)- ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਇਕ ਨੌਜਵਾਨ ਨੇ ਸਿਰਫ 100 ਰੁਪਏ ਦੀ ਖਾਤਰ ਬਜੁਰਗ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਵੱਲੋਂ ਇਸ ਸਬੰਧੀ ਕਤਲ ਦਾ ਕੇਸ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਵੱਲੋਂ ਘਟਨਾ ਦੌਰਾਨ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਸਥਿਤ ਪਿੰਡ ਕੱਕੋਂ ਦੇ ਵਾਸੀ ਗਿਆਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਵਿਚ ਕੰਡਕਟਰ ਵਜੋਂ ਡਿਊਟੀ ਕਰ ਰਿਹਾ ਹੈ ਅਤੇ ਉਹ ਲੁਧਿਆਣਾ ਵਿਖੇ ਰਹਿੰਦਾ ਹੈ। ਜਦੋਂ ਕਿ ਉਸ ਦਾ ਪਿਤਾ ...
Read Full Story


ਕਾਂਗਰਸ ਦੀ ਫੁੱਟ ਤੋਂ ਬਜ਼ੁਰਗ ਕਾਂਗਰਸੀ ਨਿਰਾਸ਼

ਰਾਹੋਂ, 8 ਦਸੰਬਰ (ਨਿ.ਪ.ਪ.)-ਰਾਹੋਂ ਦੇ ਬਜ਼ੁਰਗ ਕਾਂਗਰਸੀ ਲੀਡਰ ਵੀਰੂ ਰਾਮ ਸਾਬਕਾ ਕੌਂਸਲਰ ਨੇ ਜ਼ਿਲ੍ਹਾ ਨਵਾਂਸ਼ਹਿਰ ਵਿਚ ਕਾਂਗਰਸ ਦੀ ਆਪਸੀ ਫੁੱਟ ’ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਇਹ ਕਾਂਗਰਸ ਦੇ ਆਉਣ ਵਾਲੇ ਦਿਨਾਂ ਵਿਚ ਮਾੜੇ ਸੰਕੇਤ ਹਨ। ਅੱਜ ਦਿਲਬਾਗ ਸਿੰਘ ਦੇ ਰਾਹ ਵਿਚ ਕਾਂਗਰਸੀ ਲੀਡਰ ਹੀ ਰੋੜਾ ਬਣੇ ਹੋਏ ਹਨ ਤੇ ਆਪਣੀਆਂ ਕੁਰਸੀਆਂ ਸੁਰੱਖਿਅਤ ਰੱਖਣ ਲਈ ਜੁਦੀਆਂ-ਜੁਦੀਆਂ ਪਾਰਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਬਕਾ ਕੌਂਸਲਰ ਵੀਰੂ ਰਾਮ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਤਮਾਮ ਕਾਂਗਰਸੀ ਲੀਡਰਾਂ ਤੇ ਕਾਂਗਰਸੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੀ ਭਲਾਈ ...
Read Full Story


1

Loading...

© 2012 punjabinfoline.com

punjab infoline arash info