ਪਤਨੀ ਪੜ੍ਹਨਾ ਚਾਹੁੰਦੀ ਸੀ ਪਤੀ ਨੇ ਵੱਢ ਦਿੱਤੀਆਂ ਉਂਗਲਾਂ!
ਨਵੀਂ ਦਿੱਲੀ, ਕੀ ਕੋਈ ਵਿਅਕਤੀ ਆਪਣੀ ਪਤਨ ਨੂੰ ਸਰਪ੍ਰਾਇਜ਼ ਗਿਫਟ 'ਚ ਉਸੇ ਦੀਆਂ ਉਂਗਲਾਂ ਭੇਂਟ ਕਰ ਸਕਦਾ ਹੈ। ਸ਼ਾਇਦ ਇਸ 'ਤੇ ਵਿਸ਼ਵਾਸ ਕਰਨਾ ਆਸਾਨ ਨਹੀਂ ਹੋਵੇ ਪਰ ਅਜਿਹਾ ਹੋਇਆ ਹੈ। ਇਸ ਹਕੀਕਤ ਨੂੰ ਜਾਨਣ ਤੋਂ ਬਾਅਦ ਤੁਸੀਂ ਹਿਲ ਜਾਓਗੇ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ 21 ਸਾਲ ਦੀ ਹਵਾ ਅਖਤਰ ਦੀਆਂ ਉਂਗਲਾਂ ਵੱਢ ਕੇ ਉਸਦੇ ਪਤੀ ਰਫੀਕੁਲ ਇਸਲਾਮ ਨੇ ਬਤੌਰ ਸਰਪ੍ਰਾਈਜ਼ ਗ੍ਰਿਫਟ ਭੇਂਟ ਕਰ ਦਿੱਤੀਆਂ। ਰਫੀਕੁਲ ਨੇ ਹਵਾ ਅਖਤਰ ਦੇ ਹੱਥਚਾਂ ਦੀਆਂ ਪੰਜ ਉਂਗਲਾਂ ਵੱਢ ਦਿੱਤੀਆਂ। ਰਫੀਕੁਲ ਆਪਣੀ ਪਤਨੀ ਤੋਂ ਸੜਦਾ ਸੀ। ਉਹ ਸੰਯੁਕਤ ਅਰਬ ਅਮੀਰਾਤ 'ਚ ਮਜਦੂਰੀ ਕਰਦਾ ਹੈ। ਕੁਝ ਦਿਨ ਪਹਿਲਾਂ ਹੀ ... Read Full Story
|
ਜਸ਼ਨ ਦੇ 40 ਸਾਲ : ਭਾਰਤੀ ਜਾਬਾਜਾਂ ਨੇ ਪਾਕਿਸਤਾਨ ਦੇ ਛੁਡਾ ਦਿੱਤੇ ਸਨ ਛੱਕੇ
ਨਵੀਂ ਦਿੱਲੀ, ਭਾਰਤ ਲਈ ਅੱਜ ਦਾ ਦਿਨ ਜਸ਼ਨ ਨਾਲੋਂ ਘੱਟ ਨਹੀਂ ਹੈ। ਅਜ ਤੋਂ 40 ਸਾਲ ਪਹਿਲਾਂ ਭਾਰਤੀ ਸੈਨਿਕਾਂ ਨੇ ਦੇਸ਼ ਦੇ ਪੂਰਬੀ ਅਤੇ ਪੱਛਮੀ ਕੰਢੇ 'ਤੇ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ ਸਨ ਜਿਸ ਤੋਂ ਬਾਅਦ 1971 'ਚ ਦੁਨੀਆ ਦੇ ਨਕਸ਼ੇ 'ਤੇ ਬੰਗਲਾਦੇਸ਼ ਦੀ ਹੋਂਦ ਦਿਖਾਈ ਦਿੱਤੀ। ਪੱਛਮੀ ਕੰਢੇ ਤੋਂ ਭਾਰਤ ਨੇ ਪਾਕਿਸਤਾਨ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ। ਪੂਰਬੀ ਕੰਢੇ 'ਤੇ ਭਾਰਤੀ ਸੈਨਾ ਨੇ ਵੀਰਤਾ ਅਤੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਪਾਕਿਸਤਾਨ 'ਤੇ ਕੰਟਰੋਲ ਕਰ ਲਿਆ ਅਤੇ ਇਸ ਤਰ੍ਹਾਂ ਨਾਲ ਬੰਗਲਾਦੇਸ਼ ਆਜ਼ਾਦ ਹੋਇਆ। ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਇਸ ਜੰਗ 'ਚ ਸ਼ਹੀਦ ਹੋਏ ਜਵਾਨਾ ... Read Full Story
|
ਪਰਵਾਸੀ ਪੰਜਾਬੀਆਂ ਨੂੰ ਮਾਰਨ ਦੇ ਦੋਸ਼ ਵਿਚ 26 ਸਾਲ ਕੈਦ
ਲੰਡਨ, ਯੂ.ਕੇ. ‘ਚ ਭਾਰਤੀ ਮੂਲ ਦੇ ਕਾਰੋਬਾਰੀ ਅਤੇ ਉਸ ਦੇ ਭਤੀਜੇ ਨੂੰ 2003 ਵਿਚ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ‘ਚ ਕਤਲ ਕਰਕੇ ਆਪਣੇ ਦੇਸ਼ ਭੱਜ ਜਾਣ ਵਾਲੇ ਬੰਗਲਾਦੇਸ਼ੀ ਨੂੰ ਅਦਾਲਤ ਨੇ 26 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨਸ਼ਾ ਤਸਕਰ ਅਯੂਬ ਖਾਨ ਨੇ ਅਗਸਤ 2003 ਵਿਚ ਅਮਰਜੀਤ ਸਿੰਘ ਟਿਵਾਣਾ (52) ਅਤੇ ਉਸ ਦੇ ਭਤੀਜੇ ਰਜਿੰਦਰ ਸਿੰਘ ਟਿਵਾਣਾ (25) ਨੂੰ ਪੱਛਮੀ ਲੰਡਨ ‘ਚ ਮਾਮੂਲੀ ਝਗੜੇ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ... Read Full Story
|
60 ਬੰਗਲਾਦੇਸ਼ੀ ਨਾਗਰਿਕ ਗ੍ਰਿਫਤਾਰ
ਮੁੰਬਈ, ਮਹਾਰਾਸ਼ਟਰ ਵਿਚ ਰਾਜਗੜ੍ਹ ਜ਼ਿਲੇ ਦੇ ਉਰਨ ਵਿਚ ਰਹਿ ਰਹੇ 60 ਬੰਗਲਾਦੇਸ਼ੀ ਨਾਗਰਿਕਾਂ ਨੂੰ ਪੁਲਸ ਦੀ ਅਪਰਾਧ ਸ਼ਾਖਾ ਨੇ ਕਲ ਗ੍ਰਿਫਤਾਰ ਕਰ ਲਿਆ। ਪੁਲਸ ਸੂਤਰਾਂ ਅਨੁਸਾਰ ਪੁਲਸ ਨੇ ਕਲ ਉਰਨ ਵਿਚ ਛਾਪਾ ਮਾਰ ਕੇ ਦੇਸ਼ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 60 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ... Read Full Story
|
ਢਾਕਾ ਨੂੰ ਦੋ ਹਿੱਸਿਆਂ ਵਿੱਚ ਵੰਡਣ ‘ਤੇ ਹਿੰਸਾ
ਢਾਕਾ, ਬੰਗਲਾਦੇਸ਼ ਦੀ ਰਾਜਧਾਨੀ ਤੇ 400 ਸਾਲ ਪੁਰਾਣੀ ਸ਼ਹਿਰ ਢਾਕਾ ਨੂੰ ਦੋ ਜ਼ੋਨਾਂ ਵਿਚ ਵੰਡਣ ਖ਼ਿਲਾਫ਼ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਵੱਲੋਂ ਦਿੱਤੇ ਹੜਤਾਲ ਦੇ ਸੱਦੇ ਦੌਰਾਨ ਹਿੰਸਾ ਭੜਕ ਗਈ। ਪ੍ਰਦਰਸ਼ਨਕਾਰੀਆਂ ਨੇ ਵਾਹਨ ਫੂਕ ਦਿੱਤੇ ਤੇ ਪੁਲੀਸ ਵੱਲੋਂ ਜਵਾਬੀ ਕਾਰਵਾਈ ‘ਚ ਕੀਤੇ ਲਾਠੀਚਾਰਜ ਦੌਰਾਨ 8 ਵਿਅਕਤੀ ਫੱਟੜ ਹੋ ਗਏ। ਇਸ ਹੜਤਾਲ ਕਾਰਨ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ।
ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਣ ਤੋਂ ਬਾਅਦ ਬੀ.ਐਨ. ਪੀ. ਦੇ ਆਗੂ ਸਾਦਕ ਹੁਸੈਨ ਖੋਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀਆਂ ਨੇ ... Read Full Story
|
ਗਾਂਧੀ ਜੀ ਦੇ ਸਾਥੀ ਦੀ 103ਵੇਂ ਸਾਲ 'ਚ ਮੌਤ
ਕੋਲਕਾਤਾ, ਅਜਾਦੀ ਸੈਨਾਪਤੀ ਅਤੇ ਕੋਲਕਾਤਾ ਵਿਚ ਸਾਲ 1947 ਵਿਚ ਬੇਲਿਆਘਾਟ ਵਿਚ ਦੰਗਾ ਵਿਰੋਧੀ ਵਰਤ ਦੌਰਾਨ ਗਾਂਧੀ ਜੀ ਦੇ ਸਾਥੀ ਰਹੇ ਪੁਸ਼ਪ ਰੰਜਨ ਚੈਟਰਜੀ ਦਾ ਹੁਗਲੀ ਜ਼ਿਲ੍ਹੇ ਵਿਚ ਅੱਜ ਉਨ੍ਹਾਂ ਦੇ ਨਬਾਗ੍ਰਾਮ ਘਰ 'ਚ ਨਿਧਨ ਹੋ ਗਿਆ। ਉਹ 103 ਸਾਲ ਦੇ ਸਨ। 9 ਨਵੰਬਰ 1909 ਨੂੰ ਬੰਗਲਾਦੇਸ਼ ਦੇ ਮਦਾਰਿਹਾਟ ਵਿਚ ਜਨਮੇ ਚੈਟਰਜੀ ਨੂੰ ਸਾਲ 2009 ਵਿਚ ਸਮਾਜਿਕ ਨਿਆਂ ਮੰਤਰਾਲੇ ਨੇ 'ਉੱਤਮ ਨਾਗਰਿਕ ਸਨਮਾਨ' ਨਾਲ ਨਵਾਜਿਆ ... Read Full Story
|
ਪਾਕਿਸਤਾਨ 1971 ਦੀਆਂ ਵਧੀਕੀਆਂ ਲਈ ਮੁਆਫ਼ੀ ਮੰਗੇ: ਬੰਗਲਾਦੇਸ਼
ਢਾਕਾ, ਬੰਗਲਾਦੇਸ਼ ਨੇ ਮੰਗ ਕੀਤੀ ਹੈ ਕਿ 1971 ਦੀ ਮੁਕਤੀ ਜੰਗ ਮੌਕੇ ਫ਼ੌਜ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਲਈ ਪਾਕਿਸਤਾਨ ਰਸਮੀ ਤੌਰ ’ਤੇ ਮੁਆਫ਼ੀ ਮੰਗੇ।
ਨਵੇਂ ਪਾਕਿਸਤਾਨੀ ਸਫੀਰ ਨੇ ਜਦੋਂ ਵਿਦੇਸ਼ ਮੰਤਰੀ ਦੀਪੂ ਮੋਨੀ ਨਾਲ ਮੁਲਾਕਾਤ ਕੀਤੀ ਤਾਂ ਬੰਗਲਾਦੇਸ਼ ਨੇ ਇਹ ਮੰਗ ਉਠਾਈ। ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੀ ਬੰਗਲਾਦੇਸ਼ ਪ੍ਰਤੀ ਪਹੁੰਚ ਤੇ ਲਟਕਦੇ ਮਾਮਲਿਆਂ ਦੇ ਹੱਲ ਦੀ ਗੱਲ ਕਰਦਿਆਂ 1971 ’ਚ ਪਾਕਿ ਫ਼ੌਜ ਵੱਲੋਂ ਬੰਗਲਾਦੇਸ਼ੀਆਂ ’ਤੇ ਕੀਤੇ ਗਏ ਸਿਤਮਾਂ ਤੇ ਨਸਲਘਾਤ ਲਈ ਰਸਮੀ ਮੁਆਫ਼ੀ ਮੰਗਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਮੰਤਰੀ ਨੇ ਪਾਕਿ ... Read Full Story
|
ਭੂਚਾਲ ਦੇ ਝਟਕਿਆਂ ਨਾਲ ਕੰਭਿਆ ਅਸਮ, ਨਾਗਾਲੈਂਡ ਤੇ ਮਣੀਪੁਰ
ਗੁਹਾਟੀ, ਭਾਰਤ ਦੇ ਪੂਰਬੀ ਇਲਾਕੇ ਮਯਾਂਮਾਰ ਤੇ ਬੰਗਲਾਦੇਸ਼ 'ਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ। ਝਟਕਿਆਂ ਨਾਲ ਲੋਕਾਂ ਵਿਚਾਲੇ ਅਫਰਾ-ਤਫਰੀ ਮਚ ਗਈ। ਸਵੇਰੇ 8.47 ਵਜੇ ਅਸਮ, ਨਾਗਾਲੈਂਡ ਅਤੇ ਮਣੀਪੁਰ ਤੋਂ ਇਲਾਵਾ ਬੰਗਲਾਦੇੱਸ਼ ਅਤੇ ਮਯਾਂਮਾਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਵਿਗਿਆਨਿਕ ਸਰਵੇਖਣ ਦੀ ਵੈਬਸਾਇਟ ਮੁਤਾਬਕ ਭੂਚਾਲ ਦਾ ਕੇਂਦਰ ਮਣੀਪੁਰ ਦੀ ਰਾਜਧਾਨੀ ਇੰਫਾਲ ਤੋਂ ਕਰੀਬ 130 ਕਿਲੋਮੀਟਰ ਦੀ ਦੂਰੀ 'ਤੇ ਮਯਾਂਮਾਰ 'ਚ ਸੀ। ਭੂਚਾਲ ਵਿਗਿਆਨੀਆਂ ਮੁਤਾਬਕ ਦੁਨੀਆ 'ਚ ਸਭ ਤੋਂ ਜ਼ਿਆਦਾ ਭੂਚਾਲ ... Read Full Story
|
ਤਸਲੀਮਾ ਨੇ ਹੱਜ ਨੂੰ ਪਾਪੀਆਂ ਦਾ ਇਕੱਠ ਦਸਿਆ
ਨਵੀਂ ਦਿੱਲੀ, ਬੰਗਲਾਦੇਸ਼ ਦੀ ਲੇਖਿਕਾ ਤਸਲੀਮਾ ਨਸਰੀਨ ਨੇ ਇਨ੍ਹਾਂ ਦਿਨਾਂ ਵਿਚ ਇਕ ਤੋਂ ਬਾਅਦ ਦੂਜੇ ਤਾਬੜਤੋੜ ਹਮਲੇ ਕਰਨ ਦਾ ਕੋਈ ਮੌਕਾ ਨਹੀਂ ਗੁਆਇਆ ਹੈ। ਤਸਲੀਮਾ ਦਾ ਕਹਿਣਾ ਹੈ ਕਿ ਪਹਿਲਾਂ ਪਾਪ ਕਰੋ ਤੇ ਫਿਰ ਤੁਹਾਡੇ ਸਾਰੇ ਪਾਪਾਂ ਨੂੰ ਖੁਦਾ ਮੁਆਫ ਕਰ ਦੇਵੇਗਾ ਜੇਕਰ ਤੁਸੀਂ ਹੱਜ ਕਰਦੇ ਹੋ। ਉਹ ਇਥੇ ਵੀ ਨਹੀਂ ਰੁਕੀ, ਉਸ ਨੇ ਹਾਜੀਆਂ ਨੂੰ ਪਾਪੀ ਕਹਿੰਦੇ ਹੋਏ ਕਿਹਾ ਕਿ ਸਾਰੇ ਪਾਪੀ ਹੱਜ ਕਰਨ ਮੱਕਾ ਜਾਂਦੇ ਹਨ। ਇਹ ਪਾਪੀਆਂ ਦਾ ਇਕੱਠ ਹੈ। ਉਨ੍ਹਾਂ ਨੇ ਰੱਬ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਐਤਵਾਰ ਨੂੰ 29 ਲੱਖ ਮੁਸਲਮਾਨਾਂ ਨੇ ਸ਼ੈਤਾਨ 'ਤੇ ਪੱਥਰ ਮਾਰਿਆ। ਸਦੀਆਂ ਤੋਂ ਇਹ ਕਿਹਾ ਜਾ ... Read Full Story
|
ਨਾਜਾਇਜ਼ ਢੰਗ ਨਾਲ ਸਰਹੱਦ ਪਾਰ ਕਰਵਾਉਣ ਵਾਲਾ ਕਾਬੂ
ਜੰਮੂ, ਅਰਨਿਆ ਪੁਲੀਸ ਨੇ ਛੇ ਬੰਗਲਾਦੇਸ਼ੀਆਂ ਨੂੰ ਨਾਜਾਇਜ਼ ਢੰਗ ਨਾਲ ਪਾਕਿਸਤਾਨ ਭੇਜਣ ਵਾਲੇ ਏਜੰਟ ਨੂੰ ਕਾਬੂ ਕੀਤਾ ਹੈ। ਕਾਬੂ ਆਇਆ ਇਹ ਨੇਪਾਲੀ ਨਾਗਰਿਕ ਬੰਗਲਾਦੇਸ਼ੀਆਂ ਨੂੰ ਭਾਰਤ ਲਿਆ ਕੇ ਉਨ੍ਹਾਂ ਨੂੰ ਸਰਹੱਦ ਪਾਰ ਕਰਵਾਉਂਦਾ ਸੀ ਅਤੇ ਇਸ ਦੇ ਬਦਲੇ ਵਿੱਚ ਉਹ ਉਨ੍ਹਾਂ ਤੋਂ ਹਜ਼ਾਰਾਂ ਰੁਪਏ ਲੈਂਦਾ ਸੀ । ਉਹ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਜ਼ਿਆਦਾ ਕੰਮ ਦਾ ਲਾਲਚ ਦਿੰਦਾ ਸੀ। ਬੀ.ਐਸ.ਐਫ. ਨੇ ਆਰ.ਐਸਪੁਰਾ ਸੈਕਟਰ ਦੇ ਅਰਨਿਆ ਖੇਤਰ ਵਿੱਚ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੇ ਛੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਫੜੇ ਗਏ ... Read Full Story
|
3 ਸ਼ੱਕੀਆਂ ਦੀਆਂ ਤਸਵੀਰਾਂ ਸਮੇਤ ਜਨਤਕ ਨੋਟਿਸ ਜਾਰੀ, 10 ਲੱਖ ਰੁਪਏ ਦੇ ਇਨਾਮ ਦਾ ਵੀ ਐਲਾਨ
ਜੰਮੂ, ਦਿੱਲੀ ਹਾਈਕੋਰਟ ਧਮਾਕਾ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਫੜਣ ਦੀ ਕੋਸ਼ਿਸ਼ ਤੇਜ਼ ਕਰਦੇ ਹੋਏ ਰਾਸ਼ਟਰੀ ਜਾਂਚ ਏਜੰਸੀ ਨੇ ਮੰਗਲਵਾਰ ਦੋਸ਼ੀਆਂ ਦੀਆਂ ਤਸਵੀਰਾਂ ਸਮੇਤ ਜਨਤਕ ਨੋਟਿਸ ਜਾਰੀ ਕੀਤੇ ਅਤੇ ਉਨ੍ਹਾਂ ਦੀ ਸੂਚਨਾ ਦੇਣ ਵਾਲਿਆਂ ਨੂੰ 10 ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ।
ਏਜੰਸੀ ਨੇ ਸੂਬੇ ਦੀਆਂ ਵੱਖ-ਵੱਖ ਅਖਬਾਰਾਂ ਵਿਚ ਆਮਿਰ ਅਲੀ ਕਮਾਲ ਉਰਫ ਅਕਰਮ, ਜੁਨੈਦ ਅਕਰਮ ਮਲਿਕ ਉਰਫ ਜੂਨੀ ਉਰਫ ਉਮੈਰ ਅਤੇ ਸ਼ਾਕੀਰ ਹੁਸੈਨ ਸ਼ੇਖ ਉਰਫ ਛੋਟਾ ਹਾਫਿਜ਼ ਉਰਫ ਆਦਿਲ ਲਈ 'ਭਗੌੜਾ' ਕਰਵਾਏ। ਐੱਨ. ਆਈ. ਏ. ਦੇ ਸੂਤਰਾਂ ਨੇ ਦੱਸਿਆ ਕਿ ਨੋਟਿਸ ਛਪਣ ਪਿੱਛੋਂ ਕਿਸ਼ਤਵਾੜ ਖੇਤਰ ਵਿਚ ਜੁਨੈਦ ਦੀ ਭਾਲ ਲਈ ... Read Full Story
|
ਸ਼ਰਦ ਪਵਾਰ ਸ਼ਾਇਦ ਯੂ. ਪੀ. ਏ. ਛੱਡਣ ਦੀ ਤਿਆਰੀ 'ਚ : ਭਾਜਪਾ
ਨਵੀਂ ਦਿੱਲੀ, ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ 'ਤੇ ਲੋਕਾਂ ਦਾ ਭਰੋਸਾ ਖਤਮ ਹੋਣ ਦਾ ਦਾਅਵਾ ਕਰਦੇ ਹੋਏ ਭਾਜਪਾ ਨੇ ਬੁੱਧਵਾਰ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਪ੍ਰਧਾਨ ਮੰਤਰੀ ਨਾਲ ਬੰਗਲਾਦੇਸ਼ ਜਾਣ ਤੋਂ ਇਨਕਾਰ ਕਰਨ ਪਿੱਛੋਂ ਹੁਣ ਲੱਗਦਾ ਹੈ ਕਿ ਯੂ. ਪੀ. ਏ. ਗਠਜੋੜ ਦੇ ਸਹਿਯੋਗੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਯੂ. ਪੀ. ਏ. ਨੂੰ ਛੱਡਣ ਦੀ ਤਿਆਰੀ ਵਿਚ ਹਨ। ਭਾਜਪਾ ਦੇ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਕੇਂਦਰ ਵਿਚ ਯੂ. ਪੀ. ਏ. ਸਰਕਾਰ ਦੀ ਪ੍ਰਮੁੱਖ ਸਹਿਯੋਗੀ ... Read Full Story
|
ਦਿੱਲੀ ਹਾਈਕੋਰਟ ਧਮਾਕਾ ਮਾਮਲਾ : ਐੱਨ. ਆਈ. ਏ. ਨੇ 3 ਮੋਬਾਈਲ ਬਰਾਮਦ ਕੀਤੇ
ਜੰਮੂ, ਦਿੱਲੀ ਹਾਈਕੋਰਟ ਧਮਾਕਾ ਮਾਮਲੇ ਦੀ ਜਾਂਚ ਵਿਚ ਕੁਝ ਸਫਲਤਾ ਹਾਸਲ ਕਰਦੇ ਹੋਏ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਇਸ ਮਾਮਲੇ ਦੇ ਮੁੱਖ ਸ਼ੱਕੀ ਕਸ਼ਮੀਰੀ ਮੈਡੀਕਲ ਵਿਦਿਆਰਥੀ ਦੇ ਜੰਮੂ ਸਥਿਤ ਨਿਵਾਸ ਅਤੇ ਕਿਸ਼ਤਵਾੜ ਤੋਂ 3 ਮੋਬਾਈਲ ਫੋਨ ਬਰਾਮਦ ਕੀਤੇ ਹਨ। ਸਰਕਾਰੀ ਸੂਤਰਾਂ ਨੇ ਬੁੱਧਵਾਰ ਇਥੇ ਦੱਸਿਆ ਕਿ ਐੱਨ. ਆਈ. ਏ. ਅਧਿਕਾਰੀਆਂ ਦੀ ਇਕ ਟੋਲੀ ਮੰਗਲਵਾਰ ਸ਼ਾਮ ਨੂੰ ਜੰਮੂ ਲਈ ਇਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਰਵਾਨਾ ਹੋਈ ਸੀ ਅਤੇ ਉਸ ਨੇ ਅਹਿਮਦ ਦੇ ਘਰੋਂ 2 ਮੋਬਾਈਲ ਫੋਨ ਜ਼ਬਤ ਕੀਤੇ। ਵਸੀਮ ਅਹਿਮਦ ਬੰਗਲਾਦੇਸ਼ ਦਾ ਮੈਡੀਕਲ ਵਿਦਿਆਰਥੀ ਹੈ, ਜਿਸ ਨੂੰ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ। ... Read Full Story
|
ਭਾਰਤ-ਬੰਗਲਾਦੇਸ਼ ਸਪੁਰਦਗੀ ਸੰਧੀ ਅੱਜ ਹੋਏਗੀ ਸਹੀਬੰਦ
ਮਮਤਾ ਦੇ ਪਿਛਾਂਹ ਹਟਣ ਕਾਰਨ ਤੀਸਤਾ ਪਾਣੀਆਂ ਦੀ ਵੰਡ ਖਟਾਈ ‘ਚ ਪਈ
ਨਵੀਂ ਦਿੱਲੀ,ਭਾਰਤ ਤੇ ਬੰਗਲਾਦੇਸ਼ ਵਿਚਾਲੇ ਭਲਕੇ ਸਪੁਰਦਗੀ ਸੰਧੀ ਸਹੀਬੰਦ ਹੋਏਗੀ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਭਲਕੇ ਗੁਆਂਢੀ ਮੁਲਕ ਦੇ ਦੌਰੇ ‘ਤੇ ਜਾ ਰਹੇ ਹਨ। ਇਸੇ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਮੌਕੇ ‘ਤੇ ਬੰਗਲਾਦੇਸ਼ ਜਾਣ ਤੋਂ ਇਨਕਾਰ ਕਰਨ ‘ਤੇ ਤੀਸਤਾ ਸਮਝੌਤਾ ਹਾਲ ਦੀ ਘੜੀ ਵੱਟੇ ਖਾਤੇ ਪੈ ਗਿਆ ਜਾਪਦਾ ਹੈ।
ਸਰਕਾਰੀ ਸੂਤਰਾਂ ਅਨੁਸਾਰ ਸਪੁਰਦਗੀ ਸਮਝੌਤਾ ਸਹੀਬੰਦ ਹੋਣ ਲਈ ਸਾਰੀਆਂ ਕਾਰਵਾਈਆਂ ‘ਤੇ ਚਰਚਾ ਮੁਕੰਮਲ ... Read Full Story
|
ਪ੍ਰਧਾਨ ਮੰਤਰੀ ਨੂੰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਮੁੱਦਾ ਸ਼ੇਖ ਹਸੀਨਾ ਕੋਲ ਉਠਾਉਣ ਦੀ ਅਪੀਲ
ਕੋਲਕਾਤਾ,ਬੰਗਲਾਦੇਸ਼ ‘ਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਮਾਮਲੇ ‘ਚ ਪੇਸ਼ ਆ ਰਹੀਆਂ ਦਿੱਕਤਾਂ ਵੱਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਧਿਆਨ ਦਿਵਾਉਂਦੇ ਹੋਏ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਬੋਰਡ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਗਲੇ ਬੰਗਲਾਦੇਸ਼ ਦੌਰੇ ਸਮੇਂ ਉੱਥੇ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਨਾਲ ਗੱਲਬਾਤ ਕਰਨ।
ਬੋਰਡ ਦੇ ਪ੍ਰਧਾਨ ਅਜੈਬ ਸਿੰਘ ਬੋਪਾਰਾਏ ਨੇ ਅੱਜ ਇੱਥੇ ਦੱਸਿਆ ਕਿ ਬੋਰਡ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ... Read Full Story
|
ਪ੍ਰਧਾਨ ਮੰਤਰੀ ਨਾਲ ਬੰਗਲਾਦੇਸ਼ ਫੇਰੀ ‘ਤੇ ਜਾਵੇਗੀ ਮਮਤਾ
ਕੋਲਕਾਤਾ,ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਗਲੇ ਹਫ਼ਤੇ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਦੋ ਦਿਨਾ ਫੇਰੀ ‘ਤੇ ਬੰਗਲਾਦੇਸ਼ ਜਾਣਗੇ। ਇਸ ਫੇਰੀ ‘ਤੇ ਉਹ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਲਈ ਸੁਗਾਤ ਲੈ ਕੇ ਜਾਣ ਬਾਰੇ ਸ਼ਸ਼ੋਪੰਜ ‘ਚ ਹਨ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਖੱਬੇ ਮੋਰਚੇ ਦੀ ਸਰਕਾਰ ਨੇ ਸ਼ੇਖ ਹਸੀਨਾ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਯਾਦ ‘ਚ ਕੋਲਕਾਤਾ ਦੇ ਮੌਲਾਨਾ ਆਜ਼ਾਦ ਕਾਲਜ ‘ਚ ਚੇਅਰ ਸਥਾਪਤ ਕਰੇਗੀ। ਇਹ ਵਾਅਦਾ ਪੂਰਾ ਨਾ ਹੋ ਸਕਿਆ। ਮਮਤਾ ਬੈਨਰਜੀ ਹੁਣ ਇਹ ਵਾਅਦਾ ਪੂਰਾ ... Read Full Story
|
ਬੰਗਲਾਦੇਸ਼ 'ਚ ਗੈਰ-ਕਾਨੂੰਨੀ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ ਹੱਤਿਆਵਾਂ
ਢਾਕਾ, ਮਨੁੱਖੀ ਅਧਿਕਾਰ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਬੰਗਲਾਦੇਸ਼ ਦੀ ਵਿਸ਼ੇਸ਼ ਪੁਲਿਸ ਫੋਰਸ ਰੈਪਿਡ ਐਕਸ਼ਨ ਬਟਾਲੀਅਨ (ਆਰ.ਏ.ਬੀ.) 'ਤੇ ਦੋਸ਼ ਲਾਇਆ ਹੈ ਕਿ ਉਹ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਹੱਤਿਆਵਾਂ ਕਰ ਰਹੇ ਹਨ।
ਆਪਣੀ ਇਕ ਰਿਪੋਰਟ 'ਚ ਐਮਨੈਸਟੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਗੈਰ-ਕਾਨੂੰਨੀ ਹੱਤਿਆਵਾਂ ਨੂੰ ਰੋਕਣ ਦੇ ਆਪਣੇ ਵਾਅਦੇ 'ਤੇ ਅਮਲ ਕਰਨ। ਨਾਲ ਹੀ ਕਿਹਾ ਗਿਆ ਹੈ ਕਿ ਆਰ.ਏ.ਬੀ. 'ਤੇ ਸਾਲ 2004 ਵਿਚ ਆਪਣੇ ਗਠਨ ਤੋਂ ਬਾਅਦ ਤੋਂ ਹੀ ਹੁਣ ਤੱਕ 700 ਤੋਂ ਜ਼ਿਆਦਾ ਅਜਿਹੀਆਂ ਹੱਤਿਆਵਾਂ ਦਾ ਦੋਸ਼ ਹੈ।
ਬੰਗਲਾਦੇਸ਼ ਸਰਕਾਰ ਨੇ ਹੁਣ ਤੱਕ ਐਮਨੈਸਟੀ ਇੰਟਰਨੈਸ਼ਨਲ ਦੀ ਇਸ ... Read Full Story
|
ਬੰਗਲਾਦੇਸ਼ ਵਿੱਚ ਹੂਜੀ ਦਾ ਮੁਖੀ ਗ੍ਰਿਫ਼ਤਾਰ
ਢਾਕਾ,ਬੰਗਲਾਦੇਸ਼ੀ ਫੌਜ ਵੱਲੋਂ ਪਾਬੰਦੀਸ਼ੁਦਾ ਇਸਲਾਮੀ ਅਤਿਵਾਦੀ ਸੰਗਠਨ ਹੂਜੀ ਦੇ ਮੁਖੀ ਮੌਲਾਨਾ ਮੁਹੰਮਦ ਯਹੀਆ ਅਤੇ ਉਸ ਦੇ ਦੋ ਸਾਥੀ ਅਤਿਵਾਦੀਆਂ ਨੂੰ ਕਿਸ਼ੋਰੀਗੰਜ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਯਹੀਆ ਅਤੇ ਉਸ ਦੇ ਸਾਥੀਆਂ ਨੂੰ ਸਿਲਹਤ ਤੋਂ ਕਿਸ਼ੋਰੀਗੰਜ ਜਾ ਰਹੀ ਯਾਤਰੀ ਬੱਸ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਪਾਬੰਦੀਸ਼ੁਦਾ ਜਿਹਾਦੀ ਕਿਤਾਬਾਂ ਵੀ ਬਰਾਮਦ ਹੋਈਆਂ, ਜਿਨ੍ਹਾਂ ’ਚ ਇਕ ਕਿਤਾਬ ਬੰਬ ਬਣਾਉਣ ਦੇ ਤਰੀਕਿਆਂ ਬਾਰੇ ਸੀ। ਗ੍ਰਿਫ਼ਤਾਰੀ ਤੋਂ ਬਾਅਦ ਤਿੰਨਾਂ ਅਤਿਵਾਦੀਆਂ ਨੂੰ ਮੀਡੀਆ ਸਾਹਮਣੇ ਕੁਝ ਸਮੇਂ ਲਈ ਪੇਸ਼ ਕੀਤਾ ... Read Full Story
|