Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਭਾਰਤੀ"
ਭਾਜਪਾ ਨੇ ਚਮੇਲ ਸਿੰਘ ਦੇ ਪਰਿਵਾਰ ਨੂੰ ਦਿੱਤੀ ਆਰਥਿਕ ਸਹਾਇਤਾ

ਚੰਡੀਗੜ੍ਹ, ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਕੇਂਦਰ ਨੂੰ ਸਰਬਜੀਤ ਦੇ ਪਰਿਵਾਰ ਦੀ ਤਰ੍ਹਾਂ ਪਾਕਿਸਤਾਨ ਦੀ ਜੇਲ 'ਚ ਮਾਰੇ ਗਏ ਚਮੇਲ ਸਿੰਘ ਦੇ ਗਰੀਬ ਪਰਿਵਾਰ ਨੂੰ ਵੀ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਸ਼੍ਰੀ ਸ਼ਰਮਾ ਅਤੇ ਸੰਸਦ ਅਵਿਨਾਸ਼ ਰਾਏ ਖੰਨਾ ਨੇ ਸ਼ਨੀਵਾਰ ਨੂੰ ਇਥੇ ਚਮੇਲ ਸਿੰਘ ਦੀ ਯਾਦ 'ਚ ਹਵਨ ਦਾ ਆਯੋਜਨ ਕੀਤਾ ਅਤੇ ਉਸ ਦੀ ਪਤਨੀ ਕਮਲੇਸ਼ ਅਤੇ ਪੁੱਤਰ ਦਾਰਾ ਸਿੰਘ ਨੂੰ 2 ਲੱਖ 76 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਇਹ ਰਕਮ ਭਾਜਪਾ ਨੇ ਇਕੱਠੀ ਕੀਤੀ ਸੀ। ਸ਼੍ਰੀ ਖੰਨਾ ਨੇ ਕਿਹਾ ਕਿ ਚਮੇਲ ਸਿੰਘ ...
Read Full Story


ਕਾਂਗਰਸ ਦੇ ਕਹਿਣ 'ਤੇ ਸੀ. ਬੀ. ਆਈ. ਘੇਰ ਰਹੀ ਹੈ ਭਾਜਪਾ ਨੇਤਾਵਾਂ ਨੂੰ : ਰਾਜਨਾਥ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਹਰਾਬੁਦੀਨ ਹੱਤਿਆ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਦੋਸ਼ੀ ਬਣਾਏ ਗਏ ਰਾਜਸਥਾਨ ਦੇ ਆਪਣੇ ਨੇਤਾ ਗੁਲਾਬ ਚੰਦ ਕਟਾਰੀਆ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਦੇ ਵੱਡੇ ਨੇਤਾਵਾਂ ਨੂੰ ਕਾਂਗਰਸ ਦੇ ਇਸ਼ਾਰੇ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਟਲੀ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਦੇ ਨਾਲ ਬੁੱਧਵਾਰ ਨੂੰ ਇਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸ਼੍ਰੀ ਕਟਾਰੀਆ ਦੇ ਖਿਲਾਫ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ...
Read Full Story


ਰਾਸ਼ਟਰਗੀਤ ਦਾ ਨਿਰਾਦਰ ਕਰਨ ਵਾਲੇ ਸੰਸਦ ਮੈਂਬਰ ਵਿਰੁਧ ਕਾਰਵਾਈ ਕਰੇ ਮਾਇਆਵਤੀ

ਲਖਨਊ, ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਤੋਂ ਰਾਸ਼ਟਰੀ ਗੀਤ ਵੱਜਣ ਦੇ ਵੇਲੇ ਸੰਸਦ 'ਚੋਂ ਬਾਹਰ ਜਾਣ ਵਾਲੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਸ਼ਫੀਕੁਰਹਿਮਾਨ ਬਰਕ ਦੇ ਚੋਣ ਲੜਨ 'ਤੇ ਅੱਜ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਬਸਪਾ ਪ੍ਰਧਾਨ ਮਾਇਆਵਤੀ ਤੋਂ ਵੀ ਆਪਣੇ ਸੰਸਦ ਮੈਂਬਰ ਦੇ ਬਾਰੇ 'ਚ ਰੁਖ ਸਪੱਸ਼ਟ ਕਰਨ ਨੂੰ ਕਿਹਾ। ਸ਼੍ਰੀ ਬਰਕ ਨੇ ਕਲ ਇਹ ਵੀ ਕਿਹਾ ਹੈ ਕਿ ਸੰਸਦ ਸੈਸ਼ਨ ਦੀ ਸਮਾਪਤੀ 'ਤੇ ਵੰਦੇ ਮਾਤਰਮ ਦੀ ਬਜਾਏ ਇਕਬਾਲ ਦਾ ਲਿਖਿਆ ਗੀਤ ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ ਵਜਾਇਆ ਜਾਣਾ ਚਾਹੀਦਾ ਹੈ। ਭਾਜਪਾ ਦੇ ਸੂਬਾ ਬੁਲਾਰੇ ਵਿਜੇ ਬਹਾਦੁਰ ਪਾਠਕ ਨੇ ਇਥੇ ...
Read Full Story


ਜੇਠਮਨਾਲੀ ਨੇ ਦਿਖਾਏ ਬਾਗੀ ਤੇਵਰ, ਹੋ ਸਕਦੇ ਹਨ ਬਰਖਾਸਤ!

ਨਵੀਂ ਦਿੱਲੀ, ਸੀਨੀਅਰ ਵਕੀਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਮ ਜੇਠਮਨਾਲੀ ਨੇ ਇਕ ਵਾਰ ਫਿਰ ਆਪਣੀ ਪਾਰਟੀ 'ਤੇ ਹਮਲਾ ਬੋਲ ਦਿੱਤਾ ਹੈ। ਜੇਠਮਨਾਲੀ ਨੇ ਇਸ ਵਾਰ ਕਾਂਗਰਸ ਦੇ ਖਿਲਾਫ ਲੜਾਈ ਦੇ ਮੁੱਦੇ 'ਤੇ ਆਪਣੀ ਹੀ ਪਾਰਟੀ 'ਤੇ ਸਵਾਲ ਉਠਾਏ ਹਨ। ਜੇਠਮਨਾਲੀ ਨੇ ਕਿਹਾ ਕਿ ਭਾਜਪਾ ਕਾਂਗਰਸ ਦੇ ਖਿਲਾਫ ਲੜਾਈ ਠੀਕ ਤਰ੍ਹਾਂ ਨਾਲ ਨਹੀਂ ਲੜ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਲੱਗਦਾ ਹੈ ਕਿ ਮੈਂ ਗਲਤ ਹਾਂ ਤਾਂ ਮੈਨੂੰ ਪਾਰਟੀ 'ਚੋਂ ਬਾਹਰ ਕੱਢ ਦਿਓ। ਸੂਤਰਾਂ ਅਨੁਸਾਰ ਇਸ ਨੂੰ ਲੈ ਕੇ ਭਾਜਪਾ ਰਾਮ ਜੇਠਮਨਾਲੀ ਤੋਂ ਬੇਹੱਦ ਨਾਰਾਜ਼ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਪਾਰਟੀ ...
Read Full Story


ਮੱਧ ਪ੍ਰਦੇਸ਼ 'ਚ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ : ਉਮਾ ਭਾਰਤੀ

ਭੋਪਾਲ, ਭਾਜਪਾ ਉਪ ਪ੍ਰਧਾਨ ਉਮਾ ਭਾਰਤੀ ਨੂੰ ਪੂਰਾ ਭਰੋਸਾ ਹੈ ਕਿ ਇਸ ਸਾਲ ਦੇ ਅਖੀਰ 'ਚ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰਕੇ ਦੁਬਾਰਾ ਸਰਕਾਰ ਬਣਾਏਗੀ। ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਨੇ ਦੱਸਿਆ ਕਿ ਅਸੀਂ ਇਸ ਸੂਬੇ 'ਚ ਲਗਾਤਾਰ ਤੀਜੀ ਵਾਰ ਜਿੱਤ ਕੇ ਦੁਬਾਰਾ ਸਰਕਾਰ ਬਣਾਵਾਂਗੇ। ਸੂਬੇ 'ਚ ਇਸ ਸਾਲ ਨਵੰਬਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਲਗਾਤਾਰ ਤੀਜੀ ਵਾਰ ਜਿੱਤਣ ਲਈ ਸਾਡੇ ਕੋਲ ਕਈ ਕਾਰਨ ਹਨ। ਇਸ 'ਚ ਸੂਬੇ ਦੀ ਭਾਜਪਾ ਸਰਕਾਰ ਵਲੋਂ ਕੀਤੇ ਚੰਗੇ ਵਿਕਾਸ ...
Read Full Story


ਜਾਤੀ ਵਾਦੀ ਸਿਆਸਤ ਨੇ ਦੇਸ਼ ਨੂੰ ਤਬਾਹ ਕੀਤਾ : ਗਡਕਰੀ

ਜੈਪੁਰ, ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜਾਤੀਵਾਦ ਦੀ ਸਿਆਸਤ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ। ਸ਼੍ਰੀ ਗਡਕਰੀ ਨੇ ਕੱਲ ਸ਼ਾਮ ਇੱਥੇ ਇਕ ਸਿਆਸਤ ਨਾਲ ਰਚਨਾਤਮਕ ਕਾਰਜ ਵਿਸ਼ੇ 'ਤੇ ਗੋਸ਼ਟੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਰਾਖਵਾਂਕਰਨ ਦੇ ਵਿਰੁੱਧ ਨਹੀਂ ਹਨ ਪਰ ਜਾਤੀਵਾਦ ਨੂੰ ਜ਼ਹਿਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਜਾਤੀਵਾਦੀ ਸਿਆਸਤ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ, ਜਿਸ ਤੋਂ ਬਚਣਾ ਹੋਵੇਗਾ। ਸਿਆਸਤ ਨੂੰ ਸੇਵਾ ਦਾ ਮਾਧਿਅਮ ਦੱਸਦੇ ਹੋਏ ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਸਿਆਸਤ 'ਚ ਰਹਿ ਗਏ ਟਿਕਟ ਦੀ ਦੌੜ 'ਚ ਨਾ ਪਵੋ ...
Read Full Story


ਰਾਜਨਾਥ ਸਿੰਘ ਵੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ

ਬਰੇਲੀ, ਭਾਰਤੀ ਜਨਤਾ ਪਾਰਟੀ ਅੰਦਰਲੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਅਭਿਲਾਸ਼ੀਆਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ । ਇਸ ਦੌੜ ਵਿਚ ਤਾਜ਼ਾ ਘਸੀਟੇ ਜਾਣ ਵਾਲੇ ਵਿਅਕਤੀ ਕੋਈ ਹੋਰ ਨਹੀਂ ਸਗੋਂ ਖ਼ੁਦ ਭਾਜਪਾ ਪ੍ਰਧਾਨ ਸ਼੍ਰੀ ਰਾਜਨਾਥ ਸਿੰਘ ਹਨ। ਉਹ ਇਸ ਦੌੜ ਵਿਚ ਹੁਣ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋ ਗਏ ਹਨ । ਪਾਰਟੀ ਦੇ ਜਨਰਲ ਸਕੱਤਰ ਬਣਾਏ ਜਾਣ ਪਿੱਛੋਂ ਲਾਗਲੇ ਕਸਬੇ ਦੇਵਚਰਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਰੁਣ ਗਾਂਧੀ ਨੇ ਕਿਹਾ ਕਿ ਰਾਜਨਾਥ ਸਿੰਘ ਪ੍ਰਧਾਨ ਮੰਤਰੀ ਦੇ ਅਹੁਦੇ ਲਈ ...
Read Full Story


ਭਾਜਪਾ ਨੇਤਾਵਾਂ ਦੀ ਦਖਲ-ਅੰਦਾਜ਼ੀ ਨਾਲ ਪੁਲਸ ਦਾ ਮਨੋਬਲ ਟੁੱਟਿਆ

ਖਰਗੋਨ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਨਕਾਲ 'ਚ ਭਾਜਪਾ ਨੇਤਾਵਾਂ ਅਤੇ ਵਰਕਰਾਂ ਦੀ ਦਖਲ-ਅੰਦਾਜ਼ੀ ਨਾਲ ਪੁਲਸ ਦਾ ਮਨੋਬਲ ਟੁੱਟ ਗਿਆ ਹੈ, ਜਿਸ ਦੇ ਨਤੀਜੇ ਵਜੋਂ ਬਲਾਤਕਾਰ ਦੇ ਮਾਮਲੇ ਹੋ ਰਹੇ ਹਨ। ਸ਼੍ਰੀ ਸਿੰਘ ਨੇ ਚਰਚਾ ਕਰਦੇ ਹੋਏ ਕਿਹਾ ਕਿ ਪ੍ਰਦੇਸ਼ 'ਚ ਹਰ ਦਿਨ ਹੋ ਰਹੀਆਂ ਬਲਾਤਕਾਰ ਅਤੇ ਕਤਲਾਂ ਦੀਆਂ ਘਟਨਾਵਾਂ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇਤਾ ਅਤੇ ਵਰਕਰਾਂ ਦੇ ਥਾਣੇ 'ਚ ਦਖਲ-ਅੰਦਾਜ਼ੀ ਕਰਨ ਨਾਲ ਪੁਲਸ ਦਾ ਮਨੋਬਲ ਟੁੱਟ ਗਿਆ ਹੈ। ਭਾਜਪਾ ਨੇਤਾਵਾਂ ਵੱਲੋਂ ...
Read Full Story


ਕਿਸੇ ਵੀ ਭਾਰਤੀ ਨਾਲ ਗਲਤ ਵਿਵਹਾਰ ਦਾ ਹੋਣਾ ਚਾਹੀਦੈ ਵਿਰੋਧ : ਭਾਜਪਾ

ਲਖਨਊ, ਭਾਰਤੀ ਜਨਤਾ ਪਾਰਟੀ ਨੇ ਅਮਰੀਕਾ ਦੇ ਬੋਸਟਨ ਹਵਾਈ ਅੱਡੇ 'ਤੇ ਉੱਤਰ ਪ੍ਰਦੇਸ਼ ਦੇ ਨਗਰ ਵਿਕਾਸ ਮੰਤਰੀ ਆਜਮ ਖਾਨ ਨਾਲ ਕਥਿਤ ਗਲਤ ਵਿਵਹਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਅਸੀਂ ਇਕਜੁੱਟ ਹੋ ਕੇ ਇਸ ਦਾ ਵਿਰੋਧ ਨਹੀਂ ਕਰਾਂਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ। ਭਾਜਪਾ ਦੀ ਕੌਮੀ ਬੁਲਾਰਨ ਮੀਨਾਕਸ਼ੀ ਲੇਖੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਕਿਸੇ ਵੀ ਭਾਰਤੀ ਨਾਲ ਕੋਈ ਸਰਕਾਰ ਇਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ ਤਾਂ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ। ਆਜਮ ਖਾਨ ਦੇ ਇਸ ਕਥਿਤ ਦੋਸ਼ ਨੂੰ ਖਾਰਜ ਕਰਦੇ ਹੋਏ ਕਿ ਬੋਸਟਨ 'ਚ ਉਨ੍ਹਾਂ ਨਾਲ ਜੋ ...
Read Full Story


ਹਰ ਮੁਸਲਮਾਨ ਅੱਤਵਾਦੀ ਨਹੀਂ ਹੁੰਦਾ : ਉਮਾ ਭਾਰਤੀ

ਭੋਪਾਲ, ਭਾਰਤੀ ਜਨਤਾ ਪਾਰਟੀ ਦੀ ਉਪ ਪ੍ਰਧਾਨ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁਖ ਮੰਤਰੀ ਉਮਾ ਭਾਰਤੀ ਨੇ ਕਿਹਾ ਹੈ ਕਿ ਹਰ ਮੁਸਲਮਾਨ ਅੱਤਵਾਦੀ ਨਹੀਂ ਹੁੰਦਾ। ਐਤਵਾਰ ਇੱਥੇ ਜਾਰੀ ਇਕ ਬਿਆਨ 'ਚ ਉਨ੍ਹਾਂ ਅਮਰੀਕਾ ਦੇ ਬੋਸਟਨ ਸ਼ਹਿਰ 'ਚ ਉੱਤਰ ਪ੍ਰਦੇਸ਼ ਦੇ ਸੀਨੀਅਰ ਮੰਤਰੀ ਆਜ਼ਮ ਖਾਨ ਨਾਲ ਹੋਏ ਅਪਮਾਨਜਨਕ ਵਤੀਰੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਆਜ਼ਮ ਖਾਨ ਭਾਰਤ ਦੇ ਸਭ ਤੋਂ ਵੱਡੇ ਸੂਬੇ ਦੇ ਸੀਨੀਅਰ ਮੰਤਰੀ ਹਨ। ਉਨ੍ਹਾਂ ਦਾ ਅਪਮਾਨ ਸਾਰੇ ਭਾਰਤੀਆਂ ਦਾ ਅਪਮਾਨ ...
Read Full Story


ਸਰਬਜੀਤ 'ਤੇ ਹਮਲਾ ਸੋਚੀ-ਸਮਝੀ ਸਾਜਿਸ਼- ਭਾਜਪਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਾਕਿਸਤਾਨ ਦੀ ਜੇਲ 'ਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ 'ਤੇ ਹਮਲੇ ਨੂੰ ਸੋਚੀ-ਸਮਝੀ ਸਾਜਿਸ਼ ਦੱਸਦੇ ਹੋਏ ਕਿਹਾ ਕਿ ਇਹ ਉਸੇ ਤਰ੍ਹਾਂ ਦਾ ਹਮਲਾ ਹੈ, ਜਿਵੇਂ ਸ਼੍ਰੀ ਚਮੇਲ ਸਿੰਘ 'ਤੇ ਕੀਤਾ ਗਿਆ ਸੀ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਤਾਪ ਰੂਡੀ ਨੇ ਕਿਹਾ ਕਿ ਸ਼੍ਰੀ ਚਮੇਲ ਸਿੰਘ 'ਤੇ ਲਾਹੌਰ ਜੇਲ 'ਚ ਇਸੇ ਤਰ੍ਹਾਂ ਦਾ ਹਮਲਾ ਕੀਤਾ ਗਿਆ ਸੀ ਅਤੇ ਜਦੋਂ ਉਨ੍ਹਾਂ ਦੀ ਲਾਸ਼ ਲਿਆਂਦੀ ਗਈ ਤਾਂ ਉਨ੍ਹਾਂ ਦੇ ਸਰੀਰ ਦੇ ਕੁਝ ਅੰਗ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ...
Read Full Story


ਅੱਤਵਾਦੀਆਂ ਨੂੰ ਖੁੱਲਾ ਸਮਰਥਨ ਦੇ ਰਹੀ ਹੈ ਸਪਾ- ਭਾਜਪਾ

ਲਖਨਊ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉੱਤਰ ਪ੍ਰਦੇਸ਼ ਇਕਾਈ ਨੇ ਰਾਜ ਦੀ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਦੀ ਸਰਕਾਰ 'ਤੇ ਅੱਤਵਾਦੀਆਂ ਦਾ ਖੁੱਲ੍ਹ ਕੇ ਸਮਰਥਨ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਨੇ ਇਹ ਵੀ ਕਿਹਾ ਕਿ ਅੱਤਵਾਦੀ ਘਟਨਾਵਾਂ 'ਚ ਦੋਸ਼ੀਆਂ ਦੇ ਖਿਲਾਫ ਮੁੱਕਦਮੇ ਵਾਪਸ ਲਏ ਜਾਣ ਨਾਲ ਅੱਤਵਾਦ 'ਚ ਹੀ ਵਾਧਾ ਹੋਵੇਗਾ। ਭਾਜਪਾ ਪ੍ਰਦੇਸ਼ ਇਕਾਈ ਦੇ ਬੁਲਾਰੇ ਵਿਜੇ ਬਹਾਦੁਰ ਪਾਠਕ ਨੇ ਕਿਹਾ,''ਗੋਰਖਪੁਰ ਬੰਬ ਧਮਾਕੇ ਕਾਂਡ ਦੇ ਦੋਸ਼ੀ ਤਾਰਿਕ ਕਾਸਮੀ ਦੇ ਉੱਪਰ ਤੋਂ ਮੁਕੱਦਮੇ ਹਟਾਉਣ ਦੇ ਸਰਕਾਰ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ...
Read Full Story


ਰਾਜਾ ਦੇ ਦੋਸ਼ਾਂ ਦਾ ਜਵਾਬ ਦੇਣ ਮਨਮੋਹਨ- ਯਸ਼ਵੰਤ ਸਿਨਹਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ 2ਜੀ ਸਪੈਕਟਰਮ ਵੰਡ ਮਾਮਲੇ 'ਚ ਸਾਬਕਾ ਸੰਚਾਰ ਮੰਤਰੀ ਏ. ਰਾਜਾ ਵੱਲੋਂ ਉਨ੍ਹਾਂ 'ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਚੁਪੀ ਤੋਂ ਇਹੀ ਲੱਗੇਗਾ ਕਿ ਉਹ ਸ਼੍ਰੀ ਰਾਜਾ ਜਿੰਨੇ ਹੀ ਦੋਸ਼ੀ ਹਨ। ਸ਼੍ਰੀ ਸਿਨਹਾ ਨੇ ਮਨਮੋਹਨ ਸਿੰਘ ਨੂੰ ਇਸ ਮਾਮਲੇ 'ਚ ਬੁੱਧਵਾਰ ਨੂੰ ਤੀਜਾ ਪੱਤਰ ਲਿਖਦੇ ਹੋਏ ਕਿਹਾ ਕਿ ਆਪਣੇ ਪਿਛਲੇ 2 ਪੱਤਰਾਂ 'ਚ ਉਹ ਉਨ੍ਹਾਂ ਨੂੰ ਸਾਂਝੀ ਸੰਸਦੀ ਕਮੇਟੀ (ਜੇ. ਪੀ. ਸੀ.) 'ਚ ਪੇਸ਼ ਹੋਣ ਦਾ ਸੁਝਾਅ ਦੇ ਚੁਕੇ ਹਨ। ਭਾਜਪਾ ...
Read Full Story


ਕੋਲਾ ਬਲਾਕ ਮਾਮਲੇ 'ਚ ਪ੍ਰਧਾਨ ਮੰਤਰੀ ਨਹੀਂ ਦੇਣਗੇ ਅਸਤੀਫਾ- ਕਮਲਨਾਥ

ਨਵੀਂ ਦਿੱਲੀ, ਸੰਸਦੀ ਕਾਰਜ ਮੰਤਰੀ ਕਮਲਨਾਥ ਨੇ ਮੰਗਲਵਾਰ ਨੂੰ ਕਿਹਾ ਕਿ ਕੋਲਾ ਬਲਾਕ ਵੰਡ ਮਾਮਲੇ 'ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਸਤੀਫੇ ਦਾ ਸਵਾਲ ਹੀ ਨਹੀਂ ਉਠਦਾ। ਸ਼੍ਰੀ ਕਮਲਨਾਥ ਨੇ ਸੰਸਦ ਭਵਨ ਦੇ ਬਾਹਰ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕਰ ਰਹੀ ਹੈ। ਉਹ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੇ ਪਿਛਲੇ 9 ਸਾਲ 'ਚ ਕਈ ਵਾਰ ਇਸ ਤਰ੍ਹਾਂ ਦੀ ਮੰਗ ਕਰਦੀ ਰਹੀ ਹੈ ਅਤੇ ਇਸ 'ਤੇ ਸੰਸਦ ਦੇ ਬਾਹਰ ਚਰਚਾ ਦਾ ਕੋਈ ਅਰਥ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਜਪਾ ਮੈਂਬਰਾਂ ਨੇ ਸਰਕਾਰ 'ਤੇ ਕੋਲਾ ...
Read Full Story


ਸਰਕਾਰ ਦੀ ਕੋਸ਼ਿਸ਼ ਕੋਲਾ ਘੋਟਾਲੇ 'ਚ ਪ੍ਰਧਾਨ ਮੰਤਰੀ ਨੂੰ ਬਚਾਉਣ ਦੀ- ਭਾਜਪਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸਰਕਾਰ ਕੋਲਾ ਘੋਟਾਲੇ 'ਚ ਪ੍ਰਧਾਨ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਲਈ ਰਾਜ ਸਭਾ 'ਚ ਉਨ੍ਹਾਂ ਦੇ ਨੋਟਿਸ 'ਤੇ ਚਰਚਾ ਲਈ ਤਿਆਰ ਨਹੀਂ ਹੋਈ। ਸ਼੍ਰੀ ਜਾਵਡੇਕਰ ਨੇ ਸੰਸਦ ਭਵਨ ਕੈਂਪ 'ਚ ਕਿਹਾ ਕਿ ਕੋਲਾ ਘੋਟਾਲੇ 'ਚ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਦਫਤਰ ਸ਼ਾਮਲ ਹਨ ਇਸ ਲਈ ਉਸ ਦੀ ਹਰ ਕੋਸ਼ਿਸ਼ ਇਸ ਘੋਟਾਲੇ 'ਤੇ ਪਰਦਾ ਪਾਉਣ ਦੀ ਹੈ। ਭਾਜਪਾ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਅੰਨਾਦਰਮੁਕ ਦੇ ਡਾ. ਵੀ. ਮੈਤਰੇਅਨ ਨੇ ਨੋਟਿਸ ਦਿੱਤਾ ਸੀ ਕਿ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) 'ਤੇ ਕੋਲਾ ...
Read Full Story


ਦੇਸ਼ ਦੀ ਜਨਤਾ ਨਰਿੰਦਰ ਮੋਦੀ ਨੂੰ ਮਜ਼ਬੂਤ ਨੇਤਾ ਦੇ ਰੂਪ 'ਚ ਦੇਖਦੀ ਹੈ- ਉਮਾ ਭਾਰਤੀ

ਭੋਪਾਲ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਰੂਪ 'ਚ ਪੇਸ਼ ਕੀਤੇ ਜਾਣ ਦੇ ਘਮਾਸਾਨ ਵਿਚਕਾਰ ਭਾਜਪਾ ਦੀ ਨਵੀਂ ਚੁਣੀ ਉਪ ਪ੍ਰਧਾਨ ਉਮਾ ਭਾਰਤੀ ਨੇ ਕਿਹਾ ਕਿ ਦੇਸ਼ ਦੀ ਜਨਤਾ 'ਚ ਅਸੁਰੱਖਿਆ ਦੀ ਭਾਵਨਾ ਹੈ ਅਤੇ ਉਹ ਮੋਦੀ ਨੂੰ ਇਕ ਮਜ਼ਬੂਤ ਨੇਤਾ ਦੇ ਰੂਪ 'ਚ ਦੇਖਦੀ ਹੈ। ਉਮਾ ਭਾਰਤੀ ਨੇ ਚਰਚਾ ਕਰਦੇ ਹੋਏ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੀ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਰੂਪ 'ਚ ਪੇਸ਼ ਕੀਤਾ ਜਾਵੇ ਮਤਲਬ ਨਹੀਂ ਪਰ ਉਹ ਦੇਸ਼ ਦੀ ਜਨਤਾ ਦੀ ਮਾਨਸਿਕਤਾ ਪਛਾਣਦੀ ਹੈ, ਜੋ ਦੇਸ਼ 'ਚ ਵਧਦੇ ਅੱਤਵਾਦ, ਨਕਸਲਵਾਦ, ਸਰਹੱਦ 'ਤੇ ਭਾਰਤੀ ...
Read Full Story


ਪ੍ਰਧਾਨ ਮੰਤਰੀ ਉਮੀਦਵਾਰ ਨੂੰ ਲੈ ਕੇ ਨਿਤੀਸ਼ ਨੂੰ ਕੋਈ ਭਰੋਸਾ ਨਹੀਂ- ਗਡਕਰੀ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਪ੍ਰਧਾਨ ਨਿਤੀਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਪੇਸ਼ ਨਹੀਂ ਕੀਤਾ ਜਾਵੇਗਾ। ਸ਼੍ਰੀ ਗਡਕਰੀ ਨੇ ਇੱਥੇ ਜਾਰੀ ਕਿ ਬਿਆਨ 'ਚ ਇਸ ਦੀ ਪੁਸ਼ਟੀ ਕੀਤੀ ਕਿ ਜੁਲਾਈ 2012 'ਚ ਨਿਤੀਸ਼ ਕੁਮਾਰ ਉਨ੍ਹਾਂ ਨਾਲ ਦਿੱਲੀ 'ਚ ਮੁਲਾਕਾਤ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮੁਲਾਕਾਤ 'ਚ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਵੀ ਮੌਜੂਦ ਸਨ। ਤਿੰਨਾਂ ਨੇਤਾਵਾਂ ਨੇ 2014 ਦੀਆਂ ਚੋਣਾਂ ਬਾਰੇ ਰਾਜਗ ਦੀ ਰਣਨੀਤੀ ਅਤੇ ਦੇਸ਼ ਦੀ ਸਿਆਸੀ ਸਥਿਤੀ ...
Read Full Story


ਪੀ. ਪੀ. ਪੀ. ਦਾ ਜਲੰਧਰ 'ਚ ਮੰਥਨ ਸ਼ੁਰੂ

ਜਲੰਧਰ - ਪੰਜਾਬ ਪੀਪਲਜ਼ ਪਾਰਟੀ ਨੇ ਜਲੰਧਰ 'ਚ ਆਪਣਾ ਦੋ ਦਿਨਾਂ ਚਿੰਤਨ ਸ਼ਿਵਰ ਸ਼ੁਰੂ ਕਰ ਦਿੱਤਾ ਹੈ। ਚਿੰਤਨ ਸ਼ਿਵਰ ਦੇ ਪਹਿਲੇ ਦਿਨ ਪਾਰਟੀ ਵਲੋਂ ਪੰਜਾਬ ਦੀ ਤਰੱਕੀ ਦੀ ਰਾਹ 'ਚ ਰੋੜਾ ਬਣਨ ਵਾਲੇ 10 ਮਸਲਿਆਂ ਦੀ ਪਛਾਣ ਕੀਤੀ ਗਈ ਹੈ। ਪਾਰਟੀ ਪ੍ਰਧਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ, ਅਪਰਾਧ, ਬੇਰੋਜ਼ਗਾਰੀ, ਖਰਾਬ ਹੁੰਦੀ ਵਿੱਤੀ ਹਾਲਾਤ ਅਤੇ ਨਿਘਾਰ ਵੱਲ ਜਾਂਦੀ ਖੇਤੀ ਸਮੇਤ 10 ਅਜਿਹੇ ਮਸਲੇ ਵਿਚਾਰੇ ਗਏ ਹਨ ਜਿਨ੍ਹਾਂ ਦੇ ਹੱਲ ਤੋਂ ਬਿਨਾਂ ਪੰਜਾਬ ਦੀ ਤਰੱਕੀ ਮੁਸ਼ਕਲ ਹੈ। ਮਨਪ੍ਰੀਤ ਨੇ ਕਿਹਾ ਕਿ ਮੰਗਲਵਾਰ ਨੂੰ ਪਾਰਟੀ ਇਨ੍ਹਾਂ ਮਸਲਿਆਂ ਦੇ ਹੱਲ 'ਤੇ ਵਿਚਾਰ ਕਰੇਗੀ। ...
Read Full Story


ਰਾਹੁਲ ਨੂੰ ਅਜੇ ਦੇਸ਼ ਨੂੰ ਸਮਝਣ ਦੀ ਜ਼ਰੂਰਤ ਹੈ- ਉਮਾ

ਚਿਤਰਕੂਟ, ਭਾਰਤੀ ਜਨਤਾ ਪਾਰਟੀ ਦੀ ਉਪ ਪ੍ਰਧਾਨ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਕਿਹਾ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਅਜੇ ਦੇਸ਼ ਨੂੰ ਸਮਝਣ ਦੀ ਜ਼ਰੂਰਤ ਹੈ। ਭਾਜਪਾ ਦੀ ਪ੍ਰਦੇਸ਼ ਕਾਰਜ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਆਈ ਪਾਰਟੀ ਦੀ ਇਕ ਤੇਜ਼ ਤਰਾਰ ਨੇਤਾ ਨੇ ਕਿਹਾ ਕਿ ਸ਼੍ਰੀ ਗਾਂਧੀ ਨੂੰ ਦੇਸ਼ ਬਾਰੇ ਕੋਈ ਸਮਝ ਨਹੀਂ ਹੈ। ਉਨ੍ਹਾਂ ਨੂੰ ਇੱਥੋਂ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੇਸ਼ ਦੀ ਰਾਜਨੀਤੀ ਕਰਨ ਲਈ ਕਾਂਗਰਸ ਉਪ ਪ੍ਰਧਾਨ ਨੂੰ ਇੱਥੋਂ ਦੀ ਸੰਸਕ੍ਰਿਤੀ ਬਾਰੇ ਅਧਿਐਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ...
Read Full Story


ਸਿਧਾਤਾਂ ਨਾਲ ਰਾਜਨੀਤੀ ਕੀਤੀ ਹੈ ਅਤੇ ਕਰਦੀ ਰਹਾਂਗੀ- ਉਮਾ ਭਾਰਤੀ

ਟੀਕਮਗੜ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੌਮੀ ਉਪ-ਪ੍ਰਧਾਨ ਉਮਾ ਭਾਰਤੀ ਨੇ ਕਿਹਾ ਹੈ ਕਿ ਉਹ ਹਮੇਸ਼ਾ ਰਾਜਨੀਤੀ ਨੂੰ ਸਿਧਾਤਾਂ ਨਾਲ ਕਰਦੀ ਰਹੀ ਹੈ ਅਤੇ ਅੱਗੇ ਵੀ ਇਸ ਮਾਰਗ 'ਤੇ ਚਲਦੀ ਰਹੇਗੀ। ਭਾਰਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਵਿਚਾਰ ਜ਼ਾਹਿਰ ਕੀਤੇ। ਉਨ੍ਹਾਂ ਬੁੰਦੇਲਖੰਡ ਖੇਤਰ ਦੇ ਵਿਕਾਸ ਦੇ ਸਵਾਲ 'ਤੇ ਟਿੱਪਣੀ ਕਰਦੇ ਹੋਇਆ ਕਿਹਾ ਹੈ ਕਿ ਇਸ ਖੇਤਰ ਲਈ ਇੰਨਾ ਫੰਡ ਮਿਲਿਆ ਹੈ ਕਿ ਜੇਕਰ ਉਸਦੀ ਠੀਕ ਢੰਗ ਨਾਲ ਵਰਤੋਂ ਹੁੰਦੀ ਤਾਂ ਅੱਜ ਬੁੰਦੇਲਖੰਡ ਦਾ ਹਰ ਇਕ ਪਿੰਡ ਵਿਕਸਿਤ ਹੋ ਜਾਂਦਾ ਅਤੇ ਇੱਥੋਂ ਦੇ ਲੋਕਾਂ ਨੂੰ ਮਜ਼ਦੂਰੀ ਲਈ ਦਿੱਲੀ ਅਤੇ ਮੁਬੰਈ ਨਾ ਭੱਜਣਾ ...
Read Full Story


1 2 3 4 5 6 > >>

Loading...

© 2013 punjabinfoline.com

punjab infoline arash info