Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਭੂਸ਼ਣ"
ਲੋਕਸਭਾ 'ਚ ਪਾਸ ਕੀਤਾ ਲੋਕਪਾਲ ਬੇਕਾਰ

ਨਵੀਂ ਦਿੱਲੀ, ਟੀਮ ਅੰਨਾ ਨੇ ਕਲ ਲੋਕਸਭਾ 'ਚ ਪਾਸ ਹੋਏ ਲੋਕਪਾਲ ਵਿਧੇਅਕ ਨੂੰ 'ਨਾਕਾਮ ਤੇ ਬੇਕਾਰ' ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਹ ਲੋਕਪਾਲ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਅਧੀਨ ਤੇ ਪ੍ਰਭਾਵਹੀਨ ਹੈ। ਟੀਮ ਅੰਨਾ ਦੇ ਪ੍ਰਮੁੱਖ ਮੈਂਬਰਾਂ 'ਚ ਪ੍ਰਸ਼ਾਂਤ ਭੂਸ਼ਣ ਨੇ ਰਾਮਲੀਲਾ ਮੈਦਾਨ 'ਚ ਕਿਹਾ,''ਕਲ ਲੋਕਸਭਾ 'ਚ ਜੋ ਲੋਕਪਾਲ ਪਾਸ ਕੀਤਾ ਗਿਆ, ਉਹ ਪੂਰੀ ਤਰ੍ਹਾਂ ਨਾਕਾਮ ਤੇ ਬੇਕਾਰ ਹੈ। ਇਸ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਹ ਆਜ਼ਾਦ ਨਹੀਂ ਹੈ।'' ਇਹ ਪੁੱਛੇ ਜਾਣ 'ਤੇ ਕਿ ਲੋਕਪਾਲ ਨੂੰ ਸੰਵਿਧਾਨਕ ਦਰਜ਼ਾ ਨਹੀਂ ਮਿਲਿਆ ਜਿਸ ਤਰ੍ਹਾਂ ਰਾਹੁਲ ਗਾਂਧੀ ਚਾਹੁੰਦੇ ਹਨ, ਭੂਸ਼ਣ ਨੇ ਕਿਹਾ,''ਸੰਵਿਧਾਨਕ ...
Read Full Story


ਸੀ. ਡੀ. ਮਾਮਲੇ 'ਚ ਮੁਲਾਇਮ ਤੇ ਅਮਰ ਦੇ ਬਿਆਨ ਦਰਜ ਨਾ ਕਰਨ 'ਤੇ ਪੁਲਸ ਦੀ ਖਿਚਾਈ

ਨਵੀਂ ਦਿੱਲੀ, ਇਥੋਂ ਦੀ ਇਕ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਅਤੇ ਰਾਜ ਸਭਾ ਦੇ ਐੱਮ. ਪੀ. ਅਮਰ ਸਿੰਘ ਦੇ ਬਿਆਨ ਦਰਜ ਨਾ ਕਰਨ ਲਈ ਦਿੱਲੀ ਪੁਲਸ ਦੀ ਮੰਗਲਵਾਰ ਖਿਚਾਈ ਕੀਤੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਵਿਵਾਦ ਵਾਲੀ ਸੀ. ਡੀ. ਅਸਲੀ ਹੈ, ਜਿਸ 'ਚ ਦੋਵੇਂ ਨੇਤਾ ਕਥਿਤ ਤੌਰ 'ਤੇ ਵਕੀਲ ਸ਼ਾਂਤੀ ਭੂਸ਼ਣ ਨਾਲ ਗੱਲਬਾਤ ਕਰ ਰਹੇ ਹਨ। ਮੁੱਖ ਮੈਟਰੋ ਪਾਲਿਟਨ ਮੈਜਿਸਟ੍ਰੇਟ ਵਿਨੋਦ ਯਾਦਵ ਨੇ ਦਿੱਲੀ ਪੁਲਸ ਦੇ ਵਕੀਲ ਨੂੰ ਕਿਹਾ ਕਿ ਪੁਲਸ 2008 ਦੇ ਨੋਟ ਦੇ ਬਦਲੇ ਵੋਟ ਕਾਂਡ 'ਚ ਅਮਰ ਸਿੰਘ ਕੋਲੋਂ ਪੁੱਛਗਿੱਛ ਕਰਦੀ ਹੈ। ਇਸ ਦੌਰਾਨ ਪੁਲਸ ਉਨ੍ਹਾਂ ਕੋਲੋਂ ਗੈਰ-ਰਸਮੀ ਸਵਾਲ ...
Read Full Story


ਦਿੱਲੀ ਪੁਲਸ ਨੇ ਭੂਸ਼ਣ ਦੇ ਦੋਸ਼ਾਂ ਨੂੰ ਖਾਰਿਜ ਕੀਤਾ

ਨਵੀਂ ਦਿੱਲੀ, ਹਜ਼ਾਰੇ ਪੱਖ ਦੇ ਮੈਂਬਰ ਪ੍ਰਸ਼ਾਂਤ ਭੂਸ਼ਣ ਦੇ ਦੋਸ਼ਾਂ ਨੂੰ ਸਿਰਿਓਂ ਖਾਰਜ ਕਰਦਿਆਂ ਦਿੱਲੀ ਪੁਲਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਜਾਂ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਨੂੰ (ਪ੍ਰਸ਼ਾਂਤ) ਵਿਵਾਦਪੂਰਨ ਸੀ. ਡੀ. ਨਾਲ ਸੰਬੰਧਤ ਫੋਰੈਂਸਿਕ ਰਿਪੋਰਟ ਦੇਣ ਤੋਂ ਇਨਕਾਰ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਜੋ ਉਨ੍ਹਾਂ ਦੇ ਪਿਤਾ ਸ਼ਾਂਤੀ ਭੂਸ਼ਣ ਨਾਲ ਸੰਬੰਧਤ ਸੀ। ਦਿੱਲੀ ਪੁਲਸ ਦੇ ਬੁਲਾਰੇ ਰਾਜਨ ਭਗਤ ਨੇ ਕਿਹਾ ਕਿ ਇਹ ਕਹਿਣਾ ਪੂਰੀ ਤਰ੍ਹਾਂ ਨਾਲ ਆਧਾਰਹੀਣ ਹੈ ਕਿ ਸਨਮਾਨਿਤ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੇ ਇਸ ਮਾਮਲੇ ਵਿਚ ਕੋਈ ਦਿਲਚਸਪੀ ਦਿਖਾਈ। ਦਿੱਲੀ ...
Read Full Story


ਕੇਂਦਰ ਦੇ ਇਸ਼ਾਰੇ 'ਤੇ ਤਿਆਰ ਕੀਤੀ ਗਈ ਫਰਜ਼ੀ ਸੀ. ਡੀ. : ਪ੍ਰਸ਼ਾਂਤ ਭੂਸ਼ਣ

ਨਵੀਂ ਦਿੱਲੀ, ਟੀਮ ਅੰਨਾ ਦੇ ਮੈਂਬਰ ਸ਼ਾਂਤੀ ਭੂਸ਼ਣ ਦੀ ਆਵਾਜ਼ ਵਾਲੀ ਸੀ. ਡੀ. ਨਾਲ ਛੇੜਛਾੜ ਕੀਤੀ ਗਈ ਸੀ। ਇਹ ਖੁਲਾਸਾ ਕੀਤਾ ਹੈ ਚੰਡੀਗੜ੍ਹ ਦੀ ਫੋਰੈਂਸਿੰਕ ਲੈਬ ਨੇ। ਲੈਬ ਦੇ ਮੁਤਾਬਕ ਜਾਂਚ 'ਚ ਪਾਇਆ ਗਿਆ ਕਿ ਮੁਲਾਇਮ ਸਿੰਘ ਯਾਦਵ ਅਤੇ ਅਮਰ ਸਿੰਘ ਦੀ ਗੱਲਬਾਤ ਦੀ ਰਿਕਾਰਡਿੰਗ ਅਸਲੀ ਨਹੀਂ ਹੈ। ਜ਼ਿਕਰਯੋਗ ਹੈ ਕਿ ਸੀ. ਐਫ. ਐਸ. ਐਲ. ਦਿੱਲੀ ਨੇ ਦਾਅਵਾ ਕੀਤਾ ਸੀ ਕਿ ਸੀ. ਡੀ. ਨਾਲ ਕੋਈ ਛੇੜਛਾੜ ਕੀਤੀ ਗਈ ਹੈ। ਸੈਂਟਰਲ ਫੋਰੈਂਸਿਕ ਸਾਇੰਸ ਲੈਬ ਚੰਡੀਗੜ੍ਹ ਨੇ ਜਾਂਚ 'ਚ ਪਾਇਆ ਹੈ ਕਿ ਸਮਾਜਵਾਦੀ ਪਾਰਟੀ ਦੇ ਮੁਖੀਆ ਮੁਲਾਇਮ ਸਿੰਘ ਯਾਦਵ, ਐਸ. ਪੀ. ਦੇ ਸਾਬਕਾ ਨੇਤਾ ਅਮਰ ਸਿੰਘ ਅਤੇ ਟੀਮ ਅੰਨਾ ਦੇ ...
Read Full Story


ਅੰਨਾ ਦੇ ਬਲਾਗਰ ਰਾਜੂ ਨੇ ਕਿਹਾ- ਟੀਮ ਅੰਨਾ 'ਚ ਹਨ ਗੁੰਡੇ

ਮੁੰਬਈ, ਸਮਾਜ ਸੇਵੀ ਅੰਨਾ ਹਜ਼ਾਰੇ ਦੇ ਸਾਬਕਾ ਬਲਾਗਰ ਰਾਜੂ ਪਾਰੂਲੇਕਰ ਨੇ ਇਕ ਵਾਰ ਫਿਰ ਟੀਮ ਅੰਨਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੰਨਾ ਦੀ ਟੀਮ ਦੇ ਲੋਕ ਗੁੰਡਿਆਂ ਵਾਂਗ ਵਿਵਹਾਰ ਕਰ ਰਹੇ ਹਨ ਅਤੇ ਉਹ ਅੰਨਾ ਦੇ ਨਾਂ 'ਤੇ ਪੈਸਾ, ਸ਼ੋਹਰਤ ਅਤੇ ਤਾਕਤ ਕਮਾਉਣ 'ਚ ਜੁੜੇ ਹਨ। ਅੰਨਾ ਹਜ਼ਾਰੇ ਦੇ ਸਾਬਕਾ ਬਲਾਗਰ ਰਾਜੂ ਪਾਰੂਲੇਕਰ ਨੇ ਟੀਮ ਅੰਨਾ 'ਤੇ ਇਕ ਵਾਰ ਫਿਰ ਮਹਾਲ ਬੋਲਿਆ ਹੈ। ਰਾਜੂ ਨੇ ਅੰਨਾ ਦੀ ਟੀਮ ਨੂੰ ਕਰੀਬ 20 ਗੁੰਡਿਆਂ ਦਾ ਗਿਰੋਹ ਅਤੇ ਦੇਸ਼ ਦਾ ਦੁਸ਼ਮਣ ਦੱਸਿਆ ਹੈ। ਰਾਜੂ ਦਾ ਦੋਸ਼ ਹੈ ਕਿ ਇਹ ਲੋਕ ਅੰਨਾ ਨੂੰ ਅਵਤਾਰ ਅਤੇ ਬੈਂਡ ਬਣਾ ਕੇ ਆਪਣੇ ਹਿੱਤ ਪੂਰੇ ਕਰ ਰਹੇ ਹਨ। ਟੀਮ ਅੰਨਾ ਦੇ ...
Read Full Story


ਉੱਤਰ ਪ੍ਰਦੇਸ਼ ਆਏ ਤਾਂ ਮਾਰੇ ਜਾਣਗੇ ਅੰਨਾ ਹਜ਼ਾਰੇ

ਨਵੀਂ ਦਿੱਲੀ, ਟੀਮ ਅੰਨਾ ਹਜ਼ਾਰੇ ਦੇ ਮੈਂਬਰਾਂ ਪ੍ਰਸ਼ਾਂਤ ਭੂਸ਼ਣ ਅਤੇ ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਨ ਵਾਲੇ ਹਮਲਾਵਰ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਦੀ ਹੱਤਿਆ ਕਰਨੀ ਚਾਹੁੰਦੇ ਹਨ, ਜਦਕਿ ਉਹ ਟੀਮ ਅੰਨਾ ਦੀ ਮੈਂਬਰ ਮੇਧਾ ਪਾਟੇਕਰ ਅਤੇ ਸੰਦੀਪ ਪਾਂਡੇ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਇਕ ਸਮਾਚਾਰ ਚੈਨਲ ਨੇ ਸਟਿੰਗ ਆਪ੍ਰੇਸ਼ਨ ਵਿਚ ਇਹ ਖੁਲਾਸਾ ਕੀਤਾ ਹੈ ਕਿ ਲਖਨਊ ਦੇ ਜੂਲੇ ਲਾਲ ਪਾਰਕ ਵਿਚ ਅਰਵਿੰਦ ਕੇਜਰੀਵਾਲ 'ਤੇ ਚੱਪਲ ਮਾਰਨ ਵਾਲਾ ਸਤਿੰਦਰ ਪਾਠਕ ਅੰਨਾ ਹਜ਼ਾਰੇ ਦੀ ਹੱਤਿਆ ਦੀ ਸਾਜ਼ਿਸ਼ ਰਚ ਰਿਹਾ ਹੈ। ਜਤਿੰਦਰ ਨੇ ਕਿਹਾ ਕਿ ਜੇਕਰ ਜਨ ਲੋਕਪਾਲ ਮੁੱਦੇ ਨੂੰ ...
Read Full Story


ਕੇਜਰੀਵਾਲ, ਬੇਦੀ, ਮਨੀਸ਼ ਤੇ ਭੂਸ਼ਣ ਨੂੰ ਸ਼ਿਵ ਸੈਨਾ ਨੇ ਕਿਹਾ ਚੰਡਾਲ ਚੌਕੜੀ

ਕਾਂਗਰਸ ਵਿਰੋਧੀ ਭਾਵਨਾਵਾਂ ਦਾ ਸਿਹਰਾ ਨਾ ਲਵੇ ਟੀਮ ਅੰਨਾ : ਠਾਕਰੇ ਨਵੀਂ ਦਿੱਲੀ/ਪੁਣੇ, ਸ਼ਿਵ ਸੈਨਾ ਨੇ ਅੰਨਾ ਹਜ਼ਾਰੇ ਦੀ ਟੀਮ 'ਤੇ ਤਿੱਖਾ ਹਮਲਾ ਕੀਤਾ ਹੈ। ਪਾਰਟੀ ਨੇ ਆਪਣੇ ਮੁੱਖ ਰਸਾਲੇ 'ਸਾਮਨਾ' ਰਾਹੀਂ ਅੰਨਾ ਦੇ ਸਹਿਯੋਗੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਇਸ ਵਿਚ ਛਪੇ ਇਕ ਲੇਖ ਵਿਚ ਅੰਨਾ ਦੇ ਚਾਰ ਸਾਥੀਆਂ ਨੂੰ ਉਨ੍ਹਾਂ ਦੀ 'ਚੰਡਾਲ ਚੌਕੜੀ' ਦੱਸਿਆ ਗਿਆ ਹੈ। ਇਸ ਵਿਚ ਸਪੱਸ਼ਟ ਤੌਰ 'ਤੇ ਅਰਵਿੰਦ ਕੇਜਰੀਵਾਲ, ਕਿਰਨ ਬੇਦੀ, ਮਨੀਸ਼ ਸਿਸੋਦੀਆ ਅਤੇ ਪ੍ਰਸ਼ਾਂਤ ਭੂਸ਼ਣ ਵੱਲ ਇਸ਼ਾਰਾ ਹੈ। ਇਸ ਵਿਚ ਬਾਲ ਠਾਕਰੇ ਨੇ ਅੰਨਾ ਹਜ਼ਾਰੇ ਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ...
Read Full Story


ਸੇਵਾਮੁਕਤ ਜੱਜ ਕਰਨਗੇ ਟੀਮ ਅੰਨਾ ਦੀ ਜਾਂਚ

ਨਾਗਪੁਰ, ਵਿਵਾਦਾਂ ਵਿਚ ਘਿਰੀ ਹੋਈ ਟੀਮ ਅੰਨਾ ਸੇਵਾਮੁਕਤ ਜੱਜਾਂ ਨੂੰ ਬੇਨਤੀ ਕਰ ਰਹੀ ਹੈ ਕਿ ਉਹ ਸਿਵਲ ਸੁਸਾਇਟੀ ਦੇ ਮੈਂਬਰਾਂ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਕਰਨ ਲਈ ਗਠਿਤ ਕੀਤੀ ਜਾਣ ਵਾਲੀ ਕਮੇਟੀ ਦਾ ਹਿੱਸਾ ਬਣਨ। ਹਜ਼ਾਰੇ ਧਿਰ ਦੇ ਇਕ ਅਹਿਮ ਮੈਂਬਰ ਪ੍ਰਸ਼ਾਂਤ ਭੂਸ਼ਣ ਨੂੰ ਇਸ ਗੱਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਸੇਵਾਮੁਕਤ ਜੱਜਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਅਗਲੇ ਸਾਲ ਇਕ ਪੰਦਰਵਾੜੇ ਵਿਚ ਬਣਨ ਵਾਲੀ ਕਮੇਟੀ ਦਾ ਹਿੱਸਾ ਬਣਨ ਲਈ ਉਨ੍ਹਾਂ ਦੀ ਸਹਿਮਤੀ ਲੈਣ। ਭੂਸ਼ਣ ਨੇ ਦੱਸਿਆ ਕਿ ਇਹ ਅੰਨਾ ਹਜ਼ਾਰੇ ਦਾ ਫੈਸਲਾ ਹੈ ਅਤੇ ਅਸੀਂ ਅਗਲੇ 15 ਦਿਨ ਵਿਚ ਕਮੇਟੀ ਬਣਾ ਲਵਾਂਗੇ। ...
Read Full Story


ਹਜ਼ਾਰੇ ਧਿਰ ਨੇ ਸਥਾਈ ਕਮੇਟੀ ਨੂੰ ਦਿਤੇ ਸੁਝਾਅ

ਨਵੀਂ ਦਿੱਲੀ, ਅੰਨਾ ਹਜ਼ਾਰੇ ਧਿਰ ਦੇ ਮੈਂਬਰਾਂ ਨੇ ਅੱਜ ਸੰਸਦ ਦੀ ਸਥਾਈ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਉਤਰਾਖੰਡ ਦੇ ਲੋਕ ਆਯੁਕਤ ਬਿੱਲ ਦੀ ਤਰਜ਼ 'ਤੇ ਲੋਕਪਾਲ ਬਿੱਲ ਵਿਚ ਸੋਧ ਕਰਨ ਦਾ ਸੁਝਾਅ ਦਿਤਾ। ਹਜ਼ਾਰੇ ਦੇ ਸਾਥੀ ਵਰਕਰਾਂ ਨੇ ਕਿਹਾ ਕਿ ਸੰਵਿਧਾਨ ਸੋਧ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਖੁਲ੍ਹਾ ਹੈ ਪਰ ਇਸ ਕਾਰਨ ਰਾਜਾਂ ਵਿਚ ਇਸ ਦੇ ਲਾਗੂ ਹੋਣ ਵਿਚ ਦੇਰ ਨਹੀਂ ਹੋਣੀ ਚਾਹੀਦੀ। ਹਜ਼ਾਰੇ ਧਿਰ ਦੇ ਮੈਂਬਰ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਕਿਰਨ ਬੇਦੀ ਅਤੇ ਅਰਵਿੰਦ ਕੇਜਰੀਵਾਲ ਅੱਜ ਕਿਰਤ ਅਤੇ ਕਾਨੂੰਨ ਤੇ ਨਿਆਂ ਮਾਮਲਿਆਂ ਦੀ ਸਥਾਈ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੇ ਸਰਕਾਰ ਨੂੰ ...
Read Full Story


ਉੱਤਰਾਖੰਡ ’ਚ ਲੋਕਪਾਲ ਬਿੱਲ ਪਾਸ ਹੋਣ ’ਤੇ ਟੀਮ ਅੰਨਾ ਬਾਗ਼ੋਬਾਗ਼

ਨਵੀਂ ਦਿੱਲੀ, ਟੀਮ ਅੰਨਾ ਨੇ ਉੱਤਰਾਖੰਡ ਸਰਕਾਰ ਵੱਲੋਂ ਲੋਕਪਾਲ ਬਿੱਲ ਪਾਸ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਕੇਂਦਰ ਸਰਕਾਰ ਕੋਲ ਮਜ਼ਬੂਤ ਲੋਕਪਾਲ ਬਿੱਲ ਪਾਸ ਕੀਤੇ ਬਿਨਾਂ ਹੋਰ ਕੋਈ ਰਸਤਾ ਨਹੀਂ ਰਹਿ ਗਿਆ। ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਉੱਤਰਾਖੰਡ ਨੇ ਤਿੰਨ ਮਹੀਨਿਆਂ ਵਿੱਚ ਬਿੱਲ ਪਾਸ ਕਰ ਦਿੱਤਾ ਹੈ ਜਦੋਂਕਿ ਕੇਂਦਰ ਸਰਕਾਰ ਪਿਛਲੇ ਨੌਂ ਮਹੀਨਿਆਂ ਤੋਂ ਲੋਕਪਾਲ ਬਿੱਲ ਨੂੰ ਲੈ ਕੇ ਬੈਠੀ ਹੋਈ ਹੈ। ਇਸ ਬਿੱਲ ਵਿੱਚ ਲੋਕਪਾਲ ਨੂੰ ਬਹੁਤ ਸਾਰੀਆਂ ਸ਼ਕਤੀਆਂ ਦਿੱਤੀਆਂ ਗਈਆਂ ...
Read Full Story


ਦੋਸਤ ਤੋਂ ਕਰਜ਼ ਲੈ ਕੇ ਇਨਕਮ ਟੈਕਸ ਦਾ ਬਕਾਇਆ ਚੁਕਾਉਣਗੇ ਕੇਜਰੀਵਾਲ

ਨਵੀਂ ਦਿੱਲੀ, ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਨੇ ਆਖਰਕਾਰ ਇਨਕਮ ਟੈਕਸ ਵਿਭਾਗ ਦਾ ਬਕਾਇਆ ਚੁਕਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਅਰਵਿੰਦ ਆਪਣੇ ਦੋਸਤ ਤੋਂ ਕਰਜ਼ ਲੈ ਕੇ ਇਹ ਬਕਾਇਆ ਅਦਾ ਕਰਨਗੇ। ਇਸ ਵਿਚਾਲੇ, ਟੀਮ ਅੰਨਾ ਦੇ ਤਿੰਨ ਮੈਂਬਰ ਅਰਵਿੰਦ ਕੇਜਰੀਵਾਲ, ਪ੍ਰਸ਼ਾਂਤ ਭੂਸ਼ਣ ਅਤੇ ਕਿਰਨ ਬੇਦੀ ਅੰਨਾ ਹਜ਼ਾਰੇ ਦੇ ਪਿੰਡ ਰਾਲੇਗਣ ਸਿੱਧੀ 'ਚ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਹਨ। ਸਮਝਿਆ ਜਾ ਰਿਹਾ ਹੈ ਕਿ ਤਿੰਨੋਂ ਮੈਂਬਰ ਸ਼ਨੀਵਾਰ ਨੂੰ ਗਾਜ਼ੀਆਬਾਦ 'ਚ ਹੋਈ ਟੀਮ ਅੰਨਾ ਦੀ ਕੋਰ ਕਮੇਟੀ ਲਈ ਕੀਤੇ ਗਏ ਫੈਸਲਿਆਂ ਦਾ ਬਿਊਰੋ ਦੇਣਗੇ। ਰਾਲੇਗਣ ਸਿੱਧੀ 'ਚ ਪਹੁੰਚਣ ਤੋਂ ਬਾਅਦ ਕਿਰਨ ਬੇਦੀ ...
Read Full Story


ਟੀਮ ਅੰਨਾ ਦੀ ਕੋਰ ਕਮੇਟੀ ਦੀ ਬੈਠਕ ਸ਼ਨੀਵਾਰ ਨੂੰ

ਨਵੀਂ ਦਿੱਲੀ, ਟੀਮ ਅੰਨਾ ਦੀ ਕੋਰ ਕਮੇਟੀ ਦੀ ਬੈਠਕ 29 ਅਕਤੂਬਰ ਸ਼ਨੀਵਾਰ ਨੂੰ ਹੋਵੇਗੀ, ਜਿਸ ਵਿਚ ਟੀਮ ਦੇ ਮੈਂਬਰ ਆਪਣੇ ਚਾਰੇ ਪਾਸੇ ਉਠੇ ਵਿਵਾਦ 'ਤੇ ਚਰਚਾ ਕਰ ਸਕਦੇ ਹਨ। ਇਨ੍ਹਾਂ ਵਿਚ ਪ੍ਰਸ਼ਾਂਤ ਭੂਸ਼ਣ ਦਾ ਟੀਮ ਵਿਚ ਸ਼ਾਮਲ ਰਹਿਣ ਦਾ ਮੁੱਦਾ ਅਤੇ ਅਰਵਿੰਦ ਕੇਜਰੀਵਾਲ ਤੇ ਕਿਰਨ ਬੇਦੀ ਵਲੋਂ ਕਥਿਤ ਵਿੱਤੀ ਗੜਬੜੀਆਂ ਦੇ ਮਾਮਲੇ ਸ਼ਾਮਲ ਹੋਣਗੇ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅੰਨਾ ਹਜ਼ਾਰੇ ਬੈਠਕ ਵਿਚ ਮੌਜੂਦ ਹੋਣਗੇ ਜਾਂ ਨਹੀਂ। ਉਹ ਅਜੇ ਮੌਨ ਵਰਤ 'ਤੇ ...
Read Full Story


ਅੰਨਾ 'ਤੇ ਹੋ ਸਕਦੈ ਹਮਲਾ

ਡਰ ਪ੍ਰਗਟਾਇਆ ਮਹਾਰਾਸ਼ਟਰ ਪੁਲਸ ਦੇ ਮੁਖੀ ਨੇ ਨਵੀਂ ਦਿੱਲੀ, ਦਿੱਲੀ 'ਚ ਪ੍ਰਸ਼ਾਂਤ ਭੂਸ਼ਣ ਅਤੇ ਲਖਨਊ 'ਚ ਅਰਵਿੰਦ ਕੇਜਰੀਵਾਲ 'ਤੇ ਹਮਲੇ ਪਿੱਛੋਂ ਸੀਨੀਅਰ ਸਮਾਜ ਸੇਵੀ ਨੇਤਾ ਅੰਨਾ ਹਜ਼ਾਰੇ 'ਤੇ ਵੀ ਹੁਣ ਹਮਲਾ ਹੋ ਸਕਦਾ ਹੈ। ਇਹ ਡਰ ਮਹਾਰਾਸ਼ਟਰ ਦੇ ਪੁਲਸ ਮੁਖੀ ਨੇ ਪ੍ਰਗਟਾਇਆ ਹੈ। ਪੁਲਸ ਮੁਖੀ ਸੁਬਰਾਮਨੀਅਮ ਮੁਤਾਬਕ ਇੰਟੈਲੀਜੈਂਸ ਵਿਭਾਗ ਨੇ ਅੰਨਾ 'ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਅਰਵਿੰਦ ਕੇਜਰੀਵਾਲ 'ਤੇ ਹਮਲੇ ਪਿੱਛੋਂ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਅੰਨਾ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ। ਖੁਫੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਸੁਰੱਖਿਆ ਪੱਖੋਂ ...
Read Full Story


ਹੁਣ ਅੰਨਾ ਨੂੰ ਫੇਸਬੁੱਕ 'ਤੇ ਘੇਰਨ ਦੀ ਤਿਆਰੀ!

ਹਿਸਾਰ, ਟੀਮ ਅੰਨਾ ਦੇ ਮੁੱਖ ਸਿਪਾਹਸਲਾਰ ਪ੍ਰਸ਼ਾਂਤ ਭੂਸ਼ਣ ਦੀ ਬੀਤੇ ਦਿਨੀਂ ਹੋਈ ਕੁੱਟਮਾਰ ਅਤੇ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ 'ਤੇ ਚੱਪਲ ਸੁੱਟਣ ਤੋਂ ਬਾਅਦ ਹੁਣ ਅੰਨਾ ਹਜ਼ਾਰੇ ਨੂੰ ਫੇਸਬੁੱਕ 'ਤੇ ਘੇਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਫੇਸਬੁੱਕ 'ਤੇ ਅੰਨਾ ਹਜ਼ਾਰੇ ਦੇ ਖਿਲਾਫ ਇਕ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਜਿਸ ਵਿਚ ਟੀਮ ਅੰਨਾ ਦੇ ਵਿਵਾਦਮਈ ਬਿਆਨਾਂ ਦੇ ਬਾਵਜੂਦ ਅੰਨਾ ਹਜ਼ਾਰੇ ਦੀ ਚੁੱਪੀ 'ਤੇ ਸਵਾਲ ਉਠਾਏ ਗਏ ਹਨ। ਇਸ ਮੁਹਿੰਮ ਦੇ ਤਹਿਤ 8 ਲਾਈਨਾਂ ਦੀ ਕਵਿਤਾ ਦੇ ਮਾਧਿਅਮ ਰਾਹੀਂ ਗਾਂਧੀਵਾਦੀ ਨੇਤਾ ਨੂੰ ਘੇਰਨ ਦੀ ਤਿਆਰੀ ਹੋ ਰਹੀ ਹੈ। ਇਸ ਕਵਿਤਾ ਦੇ ਬੋਲ ਵਿਚ ਟੀਮ ਅੰਨਾ ਦੇ ...
Read Full Story


ਹਜ਼ਾਰੇ ਨੇ ਪ੍ਰਸ਼ਾਂਤ 'ਤੇ ਲਾਇਆ ਨਿਸ਼ਾਨਾ

ਕੁਝ ਵਿਅਕਤੀ ਬੋਲਦੇ ਬਹੁਤਾ ਹਨ ਪਰ ਕਰਦੇ ਕੁਝ ਨਹੀਂ ਰਾਲੇਗਣ ਸਿਧੀ, ਟੀਮ ਅੰਨਾ ਦੇ ਮੈਂਬਰ ਪ੍ਰਸ਼ਾਂਤ ਭੂਸ਼ਣ ਦੀ ਕਸ਼ਮੀਰ ਸਬੰਧੀ ਟਿੱਪਣੀ 'ਤੇ ਵੱਖ-ਵੱਖ ਪਾਰਟੀਆਂ ਵਲੋਂ ਸਪੱਸ਼ਟੀਕਰਨ ਮੰਗਣ 'ਤੇ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਉਹ ਨਾ ਸਿਰਫ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਮੰਨਦੇ ਹਨ, ਬਲਕਿ ਜੇ ਇਸ ਲਈ ਪਾਕਿਸਤਾਨ ਨਾਲ ਜੰਗ ਹੋਈ ਤਾਂ ਉਹ ਉਸ ਵਿਚ ਮੁੜ ਤੋਂ ਹਿੱਸਾ ਲੈਣ ਲਈ ਤਿਆਰ ਹਨ। ਹਜ਼ਾਰੇ ਨੇ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਕੁਝ ਲੋਕ ਕਸ਼ਮੀਰ ਨਾਲ ਜੁੜੇ ਮੁੱਦਿਆਂ ਬਾਰੇ ਅਸਪੱਸ਼ਟ ਗੱਲਾਂ ਕਰ ਰਹੇ ਹਨ ਪਰ ਉਹ ਇਸ ਤੱਥ ਤੋਂ ਅਣਜਾਣ ਹਨ ਕਿ ਜਦੋਂ ਮੈਂ ਫੌਜ ਵਿਚ ਸੀ ਤਾਂ ਇਕ ਫੌਜੀ ਵਜੋਂ ...
Read Full Story


ਭੂਸ਼ਣ ਮਾਮਲੇ 'ਤੇ ਹਜ਼ਾਰੇ ਧਿਰ 'ਚ ਫੁਟ, ਮੈਂਬਰਾਂ ਦੀ ਵੱਖ-ਵੱਖ ਰਾਏ

ਰਾਲੇਗਣ ਸਿੱਧੀ/ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ 'ਚ ਪ੍ਰਸ਼ਾਂਤ ਭੂਸ਼ਣ ਦੇ ਟਿਕੇ ਰਹਿਣ 'ਤੇ ਅੰਨਾ ਹਜ਼ਾਰੇ ਦੀ ਟਿੱਪਣੀ ਪਿੱਛੋਂ ਹਜ਼ਾਰੇ ਧਿਰ ਵਿਚ ਕਈ ਅਹਿਮ ਮੁੱਦਿਆਂ 'ਤੇ ਮਤਭੇਦ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਹਜ਼ਾਰੇ ਦੇ ਤਾਜ਼ਾ ਰੁਖ਼ ਕਿ ਹਜ਼ਾਰੇ ਧਿਰ ਦੀ ਕੋਰ ਕਮੇਟੀ ਭੂਸ਼ਣ ਦੀ ਮੁਹਿੰਮ ਵਿਚ ਟਿਕੇ ਰਹਿਣ ਬਾਰੇ ਫੈਸਲਾ ਕਰੇਗੀ, ਨੇ ਹਜ਼ਾਰੇ ਧਿਰ ਦੇ ਹੋਰਨਾਂ ਮੈਂਬਰ ਨੂੰ ਹੈਰਾਨ ਕਰ ਦਿੱਤਾ ਹੈ। ਬੀਤੇ 2 ਦਿਨ ਦੌਰਾਨ ਹਜ਼ਾਰੇ ਨੇ ਭੂਸ਼ਣ ਦੇ ਹਜ਼ਾਰੇ ਕੈਂਪ 'ਚ ਬਣੇ ਰਹਿਣ 'ਤੇ 3 ਵਾਰ ਆਪਣਾ ਰੁਖ ਬਦਲਿਆ ਹੈ। ਭੂਸ਼ਣ ਨੇ ਜੰਮੂ-ਕਸ਼ਮੀਰ ਵਿਚ ਰਾਏਸ਼ੁਮਾਰੀ ਦੀ ਵਕਾਲਤ ਕੀਤੀ ਸੀ, ਜਿਸ ਪਿੱਛੋਂ ...
Read Full Story


ਕਸ਼ਮੀਰ ਭਾਰਤ ਦਾ ਅਟੁੱਟ ਅੰਗ

ਗਾਜ਼ੀਆਬਾਦ, ਸਾਬਕਾ ਕਾਨੂੰਨ ਮੰਤਰੀ ਅਤੇ ਟੀਮ ਅੰਨਾ ਦੇ ਮੈਂਬਰ ਸ਼ਾਂਤੀ ਭੂਸ਼ਣ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਬੇਟੇ ਪ੍ਰਸ਼ਾਂਤ ਭੂਸ਼ਣ ਦਾ ਇਹ ਮਤਲਬ ਕਦੇ ਨਹੀਂ ਸੀ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਨਹੀਂ ਹੈ। ਕੁਝ ਦਿਨ ਪਹਿਲਾਂ ਹੀ ਪ੍ਰਸ਼ਾਂਤ 'ਤੇ ਕਸ਼ਮੀਰ ਉਤੇ ਵਿਵਾਦਗ੍ਰਸਤ ਟਿੱਪਣੀ ਨੂੰ ਲੈ ਕੇ ਹਮਲਾ ਹੋਇਆ ਸੀ। ਸ਼ਾਂਤੀ ਭੂਸ਼ਣ ਨੇ ਕਿਹਾ ਕਿ ਮੇਰੇ ਬੇਟੇ ਨੇ ਇਹ ਕਦੇ ਨਹੀਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਨਹੀਂ ਹੈ। ਉਨ੍ਹਾਂ ਸਿਰਫ ਕਸ਼ਮੀਰ ਵਿਚ ਜਨਤਾ ਦੀ ਰਾਏ ਜਾਣਨ ਲਈ ਜਨਮਤ ਕਰਾਉਣ ਦੀ ਗੱਲ ਕਹੀ ...
Read Full Story


ਕੇਜਰੀਵਾਲ ਨੂੰ ਧਮਕੀ : ਪ੍ਰਸ਼ਾਂਤ ਭੂਸ਼ਣ ਜਿਹਾ ਹੋਵੇਗਾ ਹਾਲ!

ਹਿਸਾਰ, ਹਿਸਾਰ ਤੋਂ ਕਾਂਗਰਸ ਉਮੀਦਵਾਰ ਜੈ ਪ੍ਰਕਾਸ਼ ਸਿੰਘ ਨੇ ਕਿਹ ਕਿ ਜਿਸ ਤਰ੍ਹਾਂ ਨਾਲ ਪ੍ਰਸ਼ਾਂਤ ਭੂਸ਼ਣ ਦੀ ਕੁੱਟਮਾਰ ਹੋਈ ਹੈ ਉਹੀ ਹਾਲ ਅਰਵਿੰਦ ਕੇਜਰੀਵਾਲ ਦਾ ਵੀ ਹੋਵੇਗਾ। ਜ਼ਿਕਰਯੋਗ ਹੈ ਕਿ ਹਿਸਾਰ 'ਚ ਉਪ ਚੋਣਾਂ ਦੌਰਾਨ ਟੀਮ ਅੰਨਾ ਨੇ ਜਨ ਲੋਕਪਾਲ ਬਿੱਲ 'ਤੇ ਕਾਂਗਰਸ ਨੂੰ ਵੋਟ ਨਾ ਪਾਉਣ ਦੀ ਅਪੀਲ ਲੋਕਾਂ ਨੂੰ ਕੀਤੀ ਸੀ। ਕੱਲ ਉਪ ਚੋਣਾਂ ਦਾ ਨਤੀਜਾ ਆਉਣ ਵਾਲਾ ਹੈ। ਕਾਂਗਰਸੀ ਉਮੀਦਵਾਰ ਜੈ ਪ੍ਰਕਾਸ਼ ਸਿ ਗੱਲ ਤੋਂ ਨਾਰਾਜ਼ ਹੈ ਕਿ ਅਰਵਿੰਦ ਨੇ ਕਿਉਂ ਹਿਸਾਰ 'ਚ ਕਾਂਗਰਸ ਖਿਲਾਫ ਵੋਟ ਨਾ ਦੇਣ ਦੀ ਅਪੀਲ ਕੀਤੀ। ਜੈਪ੍ਰਕਾਸ਼ ਨੇ ਕਿਹਾ ਕਿ ਟੀਮ ਅੰਨਾ ਆਪਣੇ ਮੁੱਦੇ ਤੋਂ ਭਟਕ ਗਈ ਹੈ। ਉਧਰ, ...
Read Full Story


ਭੂਸ਼ਣ ਦੇ ਹਮਾਇਤੀਆਂ ਨਾਲ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ

ਨਵੀਂ ਦਿੱਲੀ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਟੀਮ ਅੰਨਾ ਦੇ ਮੈਂਬਰ ਪ੍ਰਸ਼ਾਂਤ ਭੂਸ਼ਣ ਦੇ ਹਮਾਇਤੀਆਂ ਨਾਲ ਵੀਰਵਾਰ ਪਟਿਆਲਾ ਹਾਊਸ ਅਦਾਲਤ ਦੇ ਬਾਹਰ ਕੁੱਟਮਾਰ ਕਰਨ ਵਾਲੇ 8 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਬਾਰੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਘਟਨਾ ਚੱਕਰ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਦੱਸਿਆ ਕਿ ਭੂਸ਼ਣ ਦੇ ਹਮਾਇਤੀਆਂ ਨਾਲ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਦੰਗਾ ਫੈਲਾਉਣ ਅਤੇ ਹੋਰਨਾਂ ਅਪਰਾਧਾਂ ਹੇਠ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ...
Read Full Story


ਦਿਗਵਿਜੇ ਨੇ ਫਿਰ ਲਿਖੀ ਅੰਨਾ ਨੂੰ ਚਿੱਠੀ

ਕਿਹਾ-ਤੁਸੀਂ ਸਿਆਸੀ ਲੋਕਾਂ ਨਾਲ ਘਿਰੇ ਹੋਏ ਹੋ ਨਵੀਂ ਦਿੱਲੀ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਬੀਤੇ ਦਿਨੀਂ ਪ੍ਰਾਪਤ ਹੋਈ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਚਿੱਠੀ ਦਾ ਜਵਾਬ ਦਿੰਦੇ ਹੋਏ ਅੱਜ ਉਨ੍ਹਾਂ ਨੂੰ ਫਿਰ ਚਿੱਠੀ ਲਿਖੀ, ਜਿਸ ਵਿਚ ਉਨ੍ਹਾਂ ਨੇ ਅੰਨਾ ਨੂੰ ਕਿਹਾ ,' ਮੈਂ ਤੁਹਾਡੇ ਜਵਾਬ ਤੋਂ ਨਿਰਾਸ਼ ਹਾਂ । ਤੁਹਾਡੇ ਜਵਾਬ ਤੋਂ ਸਾਫ ਜ਼ਾਹਿਰ ਹੈ ਕਿ ਤੁਸੀਂ ਸਿਆਸੀ ਲੋਕਾਂ ਨਾਲ ਘਿਰੇ ਹੋਏ ਹੋ।' ਆਪਣੇ ਦੋ ਪੰਨਿਆਂ ਦੀ ਚਿੱਠੀ ਵਿਚ ਦਿਗਵਿਜੇ ਨੇ ਲਿਖਿਆ ਕਿ ਕਸ਼ਮੀਰ 'ਤੇ ਪ੍ਰਸ਼ਾਂਤ ਦਾ ਬਿਆਨ ਦੇਸ਼ ਦੀ ਏਕਤਾ ਦੇ ਖਿਲਾਫ ਹੈ। ਉਨ੍ਹਾਂ ਅੰਨਾ ਨੂੰ ਪ੍ਰਸ਼ਨ ਕੀਤਾ,' ਤੁਸੀਂ ਪ੍ਰਸ਼ਾਂਤ ...
Read Full Story


1 2 > >>

Loading...

© 2013 punjabinfoline.com

punjab infoline arash info