ਕੇਜਰੀਵਾਲ ਦੀ ਖਿੱਚ-ਧੂਹ, ਸਮਰਥਕਾਂ ਵੱਲੋਂ ਹੰਗਾਮਾ ਕਰਨ ਵਾਲਿਆਂ ਦਾ ਕੁਟਾਪਾ
ਨਾਗਪੁਰ, ਅੱਜ ਇੱਥੇ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕਾਲੀਆਂ ਝੰਡੀਆਂ ਲਹਿਰਾਉਣ ਵਾਲਿਆਂ ਤੇ ਨਾਅਰੇਬਾਜ਼ੀ ਕਰਨ ਵਾਲਿਆਂ ਦਾ ਕੇਜਰੀਵਾਲ ਦੇ ਸਮਰਥਕਾਂ ਨੇ ਚੰਗਾ ਕੁਟਾਪਾ ਚਾੜ੍ਹਿਆ। ਹੰਗਾਮਾ ਕਰਨ ਵਾਲਿਆਂ ਨੇ ਪਹਿਲਾਂ ਸ੍ਰੀ ਕੇਜਰੀਵਾਲ ਦੀ ਖਿੱਚਧੂਹ ਕੀਤੀ।
ਇੱਥੇ ਜਿਸ ਹਾਲ ਵਿਚ ਕੇਜਰੀਵਾਲ ਦਾ ਭਾਸ਼ਨ ਮੁੱਕਿਆ ਤਾਂ ਉਥੇ ‘ਘੰਟਾਨਾਦ’ ਜਥੇਬੰਦੀ ਦੇ 20 ਦੇ ਕਰੀਬ ਕਾਰਕੁਨ ਪੁੱਜ ਗਏ। ਉਨ੍ਹਾਂ ਨੇ ਟੀਮ ਅੰਨਾ ਦੇ ਇਸ ਮੈਂਬਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਤੋਂ ਇਲਾਵਾ ਕਾਲੀਆਂ ਝੰਡੀਆਂ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦੋਵਾਂ ਧਿਰਾਂ ਵਿਚ ਤੂੰ-ਤੂੰ, ... Read Full Story
|
ਅੰਨਾ ਹਜ਼ਾਰੇ ਦੀ ਟੀਮ ’ਚੋਂ ਸਿਰਫ ਸ਼ਾਂਤੀ ਭੂਸ਼ਨ ਨੇ ਕੀਤਾ ਦਾਨ
ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਟੀਮ ’ਚੋਂ ਸਿਰਫ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਨ ਹੀ ਅਜਿਹੇ ਮੈਂਬਰ ਹਨ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਲਈ ਆਪਣੀ ਜੇਬ ’ਚੋਂ ਚਾਰ ਲੱਖ ਰੁਪਏ ਦਿੱਤੇ ਹਨ।
ਭ੍ਰਿਸ਼ਟਾਚਾਰ ਵਿਰੋਧੀ ਭਾਰਤ ਵੱਲੋਂ ਪ੍ਰਾਪਤ ਦਾਨੀਆਂ ਦੀ ਸੂਚੀ ਤੋਂ ਪਤਾ ਲੱਗਾ ਹੈ ਕਿ ਅਪਰੈਲ ਤੋਂ ਲੈ ਕੇ ਹੁਣ ਤਕ ਛੇ ਮਹੀਨਿਆਂ ਦੌਰਾਨ ਟੀਮ ਅੰਨਾ ਨੇ ਜੋ 2.51 ਕਰੋੜ ਰੁਪਏ ਦਾ ਸਹਿਯੋਗ ਇਕੱਠਾ ਕੀਤਾ ਹੈ, ਉਸ ਵਿਚ 4 ਲੱਖ ਦਾ ਹਿੱਸਾ ਸ਼ਾਂਤੀ ਭੂਸ਼ਨ ਨੇ ਪਾਇਆ ਹੈ।
ਸਭ ਤੋਂ ਵੱਧ ਸਹਿਯੋਗ ਜਿੰਦਲ ਐਲੂਮੀਨੀਅਮ ਲਿਮਟਡ ਦੇ ਸੀਤਾ ਰਾਮ ਜਿੰਦਲ ਵੱਲੋਂ 25 ਲੱਖ ਰੁਪਏ ਕੀਤਾ ਗਿਆ ਹੈ।
ਟੀਮ ... Read Full Story
|
ਅੰਨਾ ਵੱਲੋਂ ਆਪਣੀ ਟੀਮ ਦੇ ਪੁਨਰਗਠਨ ਦਾ ਸੰਕੇਤ
ਪੁਨਰਗਠਨ ਤੋਂ ਪਹਿਲਾਂ ਟੀਮ ਦਾ ਸੰਵਿਧਾਨ ਤਿਆਰ ਕੀਤਾ ਜਾਵੇਗਾ
ਰਾਲੇਗਨ ਸਿੱਧੀ, ਟੀਮ ਅੰਨਾ ਨੇ ਅੱਜ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਲਈ ਇਕ ਸੰਵਿਧਾਨ ਸੂਤਰਬੱਧ ਕਰਨ ਅਤੇ ਫਿਰ ਉਸ ਮਗਰੋਂ ਕੋਰ ਕਮੇਟੀ ਨੂੰ ਨਵਿਆਉਣ ਦਾ ਫੈਸਲਾ ਕੀਤਾ ਹੈ। ਟੀਮ ‘ਤੇ ਵਿੱਤੀ ਗੜਬੜ ਦੇ ਦੋਸ਼ਾਂ ਦੇ ਚੁਫੇਰਿਓਂ ਲੱਗ ਰਹੇ ਦੋਸ਼ਾਂ ਤੇ ਟੀਮ ਅੰਨਾ ਨੂੰ ਭੰਗ ਕਰਨ ਦੀ ਉਠ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ। ਇਹਦੇ ਨਾਲ ਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ‘ਤੇ ਵਿੱਤੀ ਘਪਲੇ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਅੰਨਾ ਨੇ ਕਿਹਾ ਹੈ ਕਿ ਮੁਹਿੰਮ ਦੌਰਾਨ ਗੁਪਤ ਤੌਰ ‘ਤੇ 40 ਲੱਖ ਰੁਪਏ ... Read Full Story
|
ਭੂਸ਼ਨ ਦੇ ਮਾਮਲੇ ਵਿਚ ਟੀਮ ਅੰਨਾ ’ਚ ਮਤਭੇਦ ਉਭਰੇ
ਅੰਨਾ ਦੇ ਬਦਲਦੇ ਸੁਰਾਂ ਕਾਰਨ ਮੈਂਬਰ ਨਾਖੁਸ਼
ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੇ ਸੰਘਰਸ਼ ’ਚ ਪ੍ਰਸ਼ਾਂਤ ਭੂਸ਼ਨ ਦੀ ਭੂਮਿਕਾ ਬਾਰੇ ਅੰਨਾ ਹਜ਼ਾਰੇ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਦੇ ਬਾਵਜੂਦ ਟੀਮ ਅੰਨਾ ’ਚ ਕਈ ਮਹੱਤਵਪੂਰਨ ਮੁੱਦਿਆਂ ’ਤੇ ਮਤਭੇਦ ਉੱਭਰ ਆਏ ਹਨ।
ਹਜ਼ਾਰੇ ਵੱਲੋਂ ਨਵੇਂ ਸਿਰਿਓਂ ਇਹ ਕਹਿਣਾ ਟੀਮ ਦੇ ਹੋਰ ਮੈਂਬਰਾਂ ਨੂੰ ਬੜਾ ਹੈਰਾਨ ਕਰ ਗਿਆ ਹੈ ਕਿ ਉਨ੍ਹਾਂ ਦੀ ਮੁਹਿੰਮ ਚਲਾ ਰਹੀ ਕੋਰ ਕਮੇਟੀ ਮੀਟਿੰਗ ਕਰਕੇ ਇਹ ਫੈਸਲਾ ਕਰੇਗੀ ਕਿ ਕੀ ਪ੍ਰਸ਼ਾਂਤ ਭੂਸ਼ਨ ਉਨ੍ਹਾਂ ਦੀ ਟੀਮ ’ਚ ਸ਼ਾਮਲ ਰਹਿਣਗੇ ਜਾਂ ਨਹੀਂ। ਸੂਤਰਾਂ ਨੇ ਅੱਜ ਕਿਹਾ ਕਿ ਦੋ ਦਿਨਾਂ ’ਚ ਭੂਸ਼ਨ ਬਾਰੇ ਹਜ਼ਾਰੇ ਨੇ ... Read Full Story
|
ਜਸਟਿਸ ਕਾਟਜੂ ਵੱਲੋਂ ਪ੍ਰਸ਼ਾਂਤ ਭੂਸ਼ਨ ਦੇ ਬਿਆਨ ਦੀ ਆਲੋਚਨਾ
‘ਵਖਰੇਵੇਂ ਦੇ ਬਾਵਜੂਦ ਦੇਸ਼ ਵਾਸੀ ਇਕਜੁੱਟ’
ਨਵੀਂ ਦਿੱਲੀ, ਪ੍ਰੈਸ ਕੌਂਸਲ ਦੇ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਨੇ ਵਕੀਲ ਪ੍ਰਸ਼ਾਂਤ ਭੂਸ਼ਨ ਵੱਲੋਂ ਕਸ਼ਮੀਰ ਬਾਰੇ ਦਿੱਤੇ ਬਿਆਨ ਦੀ ਆਲੋਚਨਾ ਕੀਤੀ ਹੈ। ਪ੍ਰਸ਼ਾਂਤ ਭੂਸ਼ਨ ਨੇ ਹਾਲ ਹੀ ਵਿਚ ਕਸ਼ਮੀਰ ਮੁੱਦੇ ਬਾਰੇ ਦੇਸ਼ ਵਿਰੋਧੀ ਬਿਆਨ ਦਿੱਤਾ ਸੀ। ਇਸੇ ਦੌਰਾਨ ਜਸਟਿਸ ਕਾਟਜੂ ਨੇ ਸੁਪਰੀਮ ਕੋਰਟ ਦੇ ਚੈਂਬਰ ਵਿਚ ਪ੍ਰਸ਼ਾਂਤ ਭੂਸ਼ਨ ਨਾਲ ਰਾਮ ਸੈਨਾ ਦੇ ਵਰਕਰਾਂ ਵੱਲੋਂ ਕੀਤੀ ਕੁੱਟਮਾਰ ਦੀ ਵੀ ਨਿੰਦਾ ਕੀਤੀ ਹੈ।
ਜਸਟਿਸ ਕਾਟਜੂ ਐਨ.ਡੀ. ਟੀ.ਵੀ. ਵੱਲੋਂ ਕਰਵਾਏ ਜਾਂਦੇ ਸ਼ੋਅ ‘ਵਾਕ ਦਿ ਟਾਕ’ ਦੌਰਾਨ ਪ੍ਰੋਗਰਾਮ ਦੇ ਐਂਕਰਪਰਸਨ ਸ਼ੇਖਰ ਗੁਪਤਾ ਨਾਲ ... Read Full Story
|
ਪ੍ਰਸ਼ਾਂਤ ਭੂਸ਼ਨ ’ਤੇ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਦਾ ਅਦਾਲਤੀ ਰਿਮਾਂਡ
ਨਵੀਂ ਦਿੱਲੀ, ਇਥੋਂ ਦੀ ਇਕ ਅਦਾਲਤ ਨੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਨ ਉਪਰ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਅੱਜ ਇਕ ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਮੈਟਰੋਪੋਲਿਟਨ ਮੈਜਿਸਟਰੇਟ ਜਸਜੀਤ ਕੌਰ ਨੇ ਪੁਲੀਸ ਵੱਲੋਂ ਨੌਜਵਾਨਾਂ ਦਾ ਰਿਮਾਂਡ ਲੈਣ ਲਈ ਕੀਤੀ ਗਈ ਬੇਨਤੀ ਨੂੰ ਰੱਦ ਕਰਦਿਆਂ ਕਿਹਾ, ‘‘ਮੈਂ ਤਿੰਨਾਂ ਮੁਲਜ਼ਮਾਂ ਨੂੰ ਇਕ ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਦੀ ਹਾਂ।’’ ਪੁਲੀਸ ਨੇ ਜੋਗਿੰਦਰਪਾਲ ਸਿੰਘ ਬੱਗਾ, ਵਿਸ਼ਨੂ ਗੁਪਤਾ ਅਤੇ ਇੰਦਰ ਵਰਮਾ ਦਾ ਦੋ ਦਿਨਾ ਰਿਮਾਂਡ ਲੈਣ ਲਈ ਬੇਨਤੀ ਕੀਤੀ ਸੀ। ਪੁਲੀਸ ਨੇ ਕਿਹਾ ਸੀ ਕਿ ਇਸ ਘਟਨਾ ਦੀ ਜਾਂਚ ਲਈ ਇਨ੍ਹਾਂ ਦਾ ... Read Full Story
|
ਸਾਬਕਾ ਸੰਸਦ ਮੈਂਬਰ ਭੂਸ਼ਨ ਨਹੀਂ ਰਹੇ
ਨਵੀਂ ਦਿੱਲੀ,ਆਜ਼ਾਦੀ ਘੁਲਾਟੀਆਂ ਅਤੇ ਸਾਬਕਾ ਸੰਸਦ ਮੈਂਬਰ ਸ਼ਸ਼ੀ ਭੂਸ਼ਨ ਦਾ ਬੀਤੇ ਕੱਲ੍ਹ ਇੱਥੇ ਅਪੋਲੋ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਉਨ੍ਹਾਂ ਬੀਤੇ ਕੱਲ੍ਹ ਆਖ਼ਰੀ ਸਾਹ ਲਿਆ। ਜ਼ਿਕਰਯੋਗ ਹੈ ਕਿ ਸ੍ਰੀ ਭੂਸ਼ਨ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਸੰਨ 2006 ਵਿੱਚ ਫਿਰਕੂ ਸਦਭਾਵਨਾ ਪੁਰਸਕਾਰ ਅਤੇ ਪਦਮ ਭੂਸ਼ਨ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਸੰਨ 1971 ਵਿੱਚ ਉਹ ਦੱਖਣੀ ਦਿੱਲੀ ਹਲਕੇ ਤੋਂ ਲੋਕ ਸਭਾ ਲਈ ਚੁਣੇ ਗਏ ... Read Full Story
|
ਨਗਰ ਕੌਂਸਲ ’ਚ ਰਾਜਸੀ ਧਮਾਕਾ
ਨਕੋਦਰ, 29 ਨਵੰਬਰ (ਪਾਪੀ/ਤਰਲੋਕ)- ਸਥਾਨਕ ਨਗਰ ਕੌਂਸਲ ਵਿਚ ਅੱਜ ਇਕ ਰਾਜਸੀ ਧਮਾਕਾ ਹੋਇਆ, ਜਿਸ ਮੁਤਾਬਕ ਸਾਬਕਾ ਮਾਲ ਮੰਤਰੀ ਸ: ਅਮਰਜੀਤ ਸਿੰਘ ਸਮਰਾ (ਵਿਧਾਇਕ) ਸਮੇਤ 12 ਨਗਰ ਕੌਂਸਲਰਾਂ ਨੇ ਨਗਰ ਕੌਂਸਲ ਦੇ ਦਫ਼ਤਰ ਵਿਚ 651 ਨੰਬਰ ’ਤੇ ਆਪਣੇ ਦਸਤਖ਼ਤਾਂ ਵਾਲਾ ਇਕ ਨੋਟਿਸ ਦਾਇਰ ਕਰਵਾਇਆ, ਜਿਸ ਵਿਚ ਸ: ਗੁਰਬਚਨ ਸਿੰਘ ਧੀਮਾਨ ਪ੍ਰਧਾਨ ਤੋਂ ਮੰਗ ਕੀਤੀ ਗਈ ਸੀ, ਕਿ ਉਨ੍ਹਾਂ ਵਿਰੁੱਧ ਅਵਿਸ਼ਵਾਸ ਮਤਾ ਪੇਸ਼ ਕਰਨ ਲਈ ਤੁਰੰਤ ਮੀਟਿੰਗ ਬੁਲਾਈ ਜਾਵੇ, ਕਿਉਂਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਅਸਫਲ ਰਹੇ ਹਨ ਅਤੇ ਇਸ ਤਰ੍ਹਾਂ ਸ਼ਹਿਰ ਦੀ ਭਲਾਈ ਵਾਲੇ ਕੰਮ ਨਹੀਂ ਹੋ ਰਹੇ। ਜਾਣਕਾਰੀ ਅਨੁਸਾਰ ਇਸ ... Read Full Story
|