ਧਰਮ ਪ੍ਰਤੀ ਸਾਹਿਬਜ਼ਾਦਿਆਂ ਦੀ ਦਿੱਤੀ ਸ਼ਹਾਦਤ ਤੋਂ ਸਮੁੱਚੇ ਸਮਾਜ ਨੂੰ ਸਬਕ ਸਿੱਖਣ ਦੀ ਲੋੜ
ਰੋਮ (ਇਟਲੀ)ਨਿੱਕੀ ਉਮਰੇ ਗੜ੍ਹੀ ਚਮਕੌਰ ਦੀ ਲੜਾਈ ਵਿਚ ਮੁਗਲਾਂ ਨਾਲ ਧਰਮ ਦੀ ਖਾਤਰ ਦਸਮ ਪਾਤਸ਼ਾਹੀ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਜਿਥੇ ਨਿਵੇਕਲਾ ਇਤਿਹਾਸ ਰਚਿਆ, ਉਥੇ ਅੱਜ ਉਨ੍ਹਾਂ ਵਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਉਨ੍ਹਾਂ ਵਲੋਂ ਪਾਏ ਪੂਰਨਿਆਂ 'ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਧਰਮ ਪ੍ਰਤੀ ਦਿੱਤੀ ਸਾਹਿਬਜ਼ਾਦਿਆਂ ਦੀ ਇਸ ਸ਼ਹਾਦਤ ਤੋਂ ਸਮੁੱਚੇ ਸਮਾਜ ਨੂੰ ਸਬਕ ਸਿੱਖਣ ਦੀ ਲੋੜ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਟੀ.ਵੀ. ਪ੍ਰਾਜੈਕਟਰ ਸੱਤੀ ਕੰਵਰ ਅਤੇ ਸਰਬਜੀਤ ਸਿੰਘ ਜਗਤਪੁਰ ਸਲਾਹਕਾਰ ਬਾਬਾ ਰਾਮ ਚੰਦ ... Read Full Story
|
ਮਜ਼ਬੂਤ ਲੋਕਪਾਲ ਕਾਨੂੰਨ ਬਣਾਵਾਂਗੇ : ਮਨਮੋਹਨ ਸਿੰਘ
,b>ਰਾਜ ਸਭਾ 'ਚ ਬਿੱਲ ਦਾ ਪਾਸ ਨਾ ਹੋਣਾ ਮੰਦਭਾਗਾ, ਦੇਸ਼ ਸਾਹਮਣੇ 5 ਚੁਣੌਤੀਆਂ, ਸਾਡੇ ਲੋਕਰਾਜ 'ਚ ਕਈ ਨੁਕਸ, ਇਨ੍ਹਾਂ ਨੂੰ ਦੂਰ ਕਰਨ ਦੀ ਸਮਰੱਥਾ ਹੈ ਲੋਕਾਂ 'ਚ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਵਿਚ ਲੋਕਪਾਲ ਬਿਲ ਦੇ ਪਾਸ ਨਾ ਹੋ ਸਕਣ ਨੂੰ ਮੰਦਭਾਗਾ ਦੱਸਦਿਆਂ ਸ਼ਨੀਵਾਰ ਕਿਹਾ ਕਿ ਸਰਕਾਰ ਮਜ਼ਬੂਤ ਲੋਕਪਾਲ ਬਿਲ ਲਿਆਉਣ ਲਈ ਵਚਨਬੱਧ ਹੈ।
ਨਵੇਂ ਸਾਲ ਦੀ ਪਹਿਲੀ ਸ਼ਾਮ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਵਿਸਤ੍ਰਿਤ ਸੰਦੇਸ਼ ਵਿਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਦੇਸ਼ 'ਚ ਬਹੁਤ ਚਿੰਤਾ ਪਾਈ ਜਾ ਰਹੀ ਹੈ। ... Read Full Story
|
ਲੋਕਪਾਲ ਬਿੱਲ ਲਟਕਿਆ
ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੁੱਧ ਮਜ਼ਬੂਤ ਕਾਨੂੰਨ ਬਣਾਉਣ ਲਈ ਲੋਕਪਾਲ ਅਤੇ ਲੋਕ ਆਯੁਕਤ ਬਿੱਲ 2011 ਨੂੰ ਵੀਰਵਾਰ ਰਾਜ ਸਭਾ ਵਿਚ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਨਾਲ-ਨਾਲ ਸਹਿਯੋਗੀ ਪਾਰਟੀਆਂ ਨੇ ਸਰਕਾਰ ਨੂੰ ਘੇਰਿਆ। ਲੋਕਪਾਲ ਦੇ ਮੁੱਦੇ 'ਤੇ ਅੱਧੀ ਰਾਤ ਨੂੰ ਰਾਜ ਸਭਾ ਵਿਚ ਹੋ ਰਹੇ ਹੰਗਾਮੇ ਨੂੰ ਦੇਖਦੇ ਹੋਏ ਸਪੀਕਰ ਨੇ ਸਦਨ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿਤਾ। ਰਾਜ ਸਭਾ ਵਿਚ ਲੋਕਪਾਲ 'ਤੇ 187 ਸੋਧਾਂ ਦਾ ਪ੍ਰਸਤਾਵ ਆਉਣ ਤੋਂ ਬਾਅਦ ਉਸ 'ਤੇ ਸੋਚ-ਵਿਚਾਰ ਲਈ ਸਮਾਂ ਮੰਗਦੇ ਹੋਏ ਸਰਕਾਰ ਨੇ ਹੋਰ ਤਿੰਨ ਦਿਨਾਂ ਦਾ ਸਮਾਂ ਮੰਗਿਆ ਪਰ ਹੰਗਾਮਾ ਵਧਦਾ ਗਿਆ ਅਤੇ ... Read Full Story
|
ਅਸੀਂ 'ਹਰਾ ਜਾਂ ਭਗਵਾ' ਨਹੀਂ ਜਨਤਾ ਨਾਲ ਹਾਂ
ਨਵੀਂ ਦਿੱਲੀ, ਟੀਮ ਅੰਨਾ ਦੀ ਮੈਂਬਰ ਕਿਰਣ ਬੇਦੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਕਿਸੀ ਰਾਜਨੀਤਕ ਦਲ ਜਾਂ ਰੰਗ ਨਾਲ ਨਹੀਂ ਬਲਕਿ ਜਨਤਾ ਦੀ ਭਲਾਈ ਲਈ ਹੈ। ਰਾਮਲੀਲਾ ਮੈਦਾਨ 'ਚ ਧਰਨੇ ਤੇ ਮਰਨ ਵਰਤ ਦੇ ਦੂਜੇ ਦਿਨ ਪਹੁੰਚੀ ਕਿਰਣ ਨੇ ਕਿਹਾ,''ਅਸੀਂ ਕਿਸੀ ਰਾਜਨੀਤਕ ਦਲ ਨਾਲ ਨਹੀਂ ਹੈ। ਸਾਡਾ ਹਰਾ, ਕਾਲਾ ਜਾਂ ਭਗਵਾ ਕਿਸੀ ਵੀ ਰੰਗ ਨਾਲ ਕੋਈ ਵਾਸਤਾ ਨਹੀਂ ਹੈ। ਅਸੀਂ ਜਨਤਾ ਨਾਲ ਹਾਂ ਤੇ ਜਨਤਾ ਸਾਡੇ ਨਾਲ ਹੈ।'' ਉਨ੍ਹਾਂ ਕਿਹਾ,''ਅਸੀਂ ਉਸ ਰਾਜਨੀਤਕ ਦਲ ਜਾਂ ਵਿਅਕਤੀ ਨਾਲ ਹਾਂ ਜੋ ਈਮਾਨਦਾਰ ਹੈ ਤੇ ਇਕ ਸਖ਼ਤ ਕਾਨੂੰਨ ਲਿਆਉਣਾ ਚਾਹੁੰਦਾ ਹੈ। ਜਨਤਾ ਫੈਸਲਾ ਕਰ ... Read Full Story
|
ਲੋਕਪਾਲ ਬਿੱਲ ਪਾਸ ਪਰ ਸੰਵਿਧਾਨਕ ਦਰਜਾ ਨਹੀਂ
ਨਵੀਂ ਦਿੱਲੀ, 43 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਲੋਕ ਸਭਾ ਨੇ ਅੱਜ ਆਖਿਰ ਭ੍ਰਿਸ਼ਟਾਚਾਰ ਨਾਲ ਨਿਪਟਣ ਲਈ ਲੋਕਪਾਲ ਬਿੱਲ ਪਾਸ ਕਰ ਦਿਤਾ ਪਰ ਸਰਕਾਰ ਨੂੰ ਨਾਲ ਹੀ ਇਕ ਵੱਡਾ ਝਟਕਾ ਲੱਗਾ, ਜਦੋਂ ਲੋਕਪਾਲ ਅਤੇ ਲੋਕ ਆਯੁਕਤ ਨੂੰ ਸੰਵਿਧਾਨਕ ਦਰਜਾ ਦਿਤੇ ਜਾਣ ਵਾਲਾ ਸੰਵਿਧਾਨ ਸੋਧ ਬਿੱਲ ਡਿਗ ਗਿਆ, ਕਿਉਂਕਿ ਬਿੱਲ ਪਾਸ ਕਰਵਾਉਣ ਲਈ ਜ਼ਰੂਰੀ ਦੋ-ਤਿਹਾਈ ਬਹੁਮਤ ਸਰਕਾਰ ਨਹੀਂ ਜੁਟਾ ਸਕੀ। ਸੰਵਿਧਾਨਕ (116ਵੀਂ ਸੋਧ) ਨਵੇਂ ਹਿੱਸੇ 14-ਬੀ ਦੇ ਬਿੱਲ 2011 ਦੀਆਂ ਤਿੰਨੇ ਧਾਰਾਵਾਂ ਜ਼ਰੂਰੀ ਦੋ-ਤਿਹਾਈ ਬਹੁਮਤ ਦੀ ਕਮੀ ਕਾਰਨ ਪਾਸ ਨਹੀਂ ਹੋ ਸਕੀਆਂ। ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਬਿੱਲ ਨਾ ਪਾਸ ਹੋਣ 'ਤੇ ਕਿਹਾ ... Read Full Story
|
ਸਰਕਾਰ ਦਾ ਇਹ ਸੋਚਣਾ ਗਲਤ ਹੈ ਕਿ ਹਜ਼ਾਰੇ ਝੁਕਣਗੇ : ਅਨੁਪਮ ਖੇਰ
ਮੁੰਬਈ, ਪ੍ਰਸਿੱਧ ਫਿਲਮ ਅਭਿਨੇਤਾ ਅਨੁਪਮ ਖੇਰ ਨੇ ਕਿਹਾ ਹੈ ਕਿ ਸਰਕਾਰ ਦਾ ਇਹ ਸੋਚਣਾ ਗਲਤ ਹੈ ਕਿ ਅੰਨਾ ਹਜ਼ਾਰੇ ਤੇ ਉਨ੍ਹਾਂ ਦੇ ਸਾਥੀ ਝੁੱਕ ਜਾਣਗੇ ਤੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਲੜਾਈ ਛੱਡ ਦੇਣਗੇ। ਖੇਰ ਨੇ ਮੁੰਬਈ ਦੇ ਐੱਮ. ਐੱਮ. ਆਰ. ਡੀ. ਏ. ਮੈਦਾਨ ਵਿਚ ਹਜ਼ਾਰੇ ਦੀ ਭੁੱਖ ਹੜਤਾਲ ਤੋਂ ਪਹਿਲਾਂ ਕਿਹਾ ਕਿ ਹਜ਼ਾਰੇ ਵਲੋਂ ਝੁਕਣ ਬਾਰੇ ਸੋਚਣਾ ਵੀ ਗਲਤ ਹੈ। ਜਦੋਂ ਇਕ ਸਮਾਜਿਕ ਵਰਕਰ ਭ੍ਰਿਸ਼ਟਾਚਾਰ ਵਿਰੁੱਧ ਬੋਲਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਉਹ ਸਰਕਾਰ ਦੇ ਵਿਰੁੱਧ ਹੈ। ਇਹ ਗਲਤ ਗੱਲ ਹੈ। ਮੇਰੇ ਦਾਦਾ ਜੀ ਨੇ ਮੈਨੂੰ ਕਿਹਾ ਸੀ ਕਿ ਸਾਨੂੰ ਸੱਚ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਇਸੇ ਲਈ ... Read Full Story
|
ਅੰਨਾ ਨੂੰ ਦਿਖਾਏ ਕਾਲੇ ਝੰਡੇ
ਮੁੰਬਈ, ਮੁੰਬਈ ਦੇ ਬਾਂਦਰਾ 'ਚ ਕੁਝ ਲੋਕਾਂ ਨੇ ਅੰਨਾ ਨੂੰ ਕਾਲੇ ਝੰਡੇ ਦਿਖਾਏ। ਇਨ੍ਹਾਂ ਲੋਕਾਂ ਨੇ ਅੰਨਾ ਹਜ਼ਾਰੇ ਮੁਰਦਾਬਾਦ ਦਾ ਨਾਅਰਾ ਵੀ ਲਗਾਇਆ। ਇਨ੍ਹਾਂ ਲੋਕਾਂ ਨੇ ਮੰਗ ਕੀਤੀ ਕਿ ਕਾਰਪੋਰੇਟ ਸੈਕਟਰ ਨੂੰ ਵੀ ਜਨ ਲੋਕਪਾਲ 'ਚ ਲਿਆਇਆ ਜਾਏ। ਵਿਰੋਧ ਕਰ ਰਹੇ ਲੋਕਾਂ ਨੇ ਦੱਸਿਆ ਕਿ ਅੰਨਾ ਜੇਕਰ ਸਹੀ 'ਚ ਦੇਸ਼ ਤੋਂ ਭ੍ਰਿਸ਼ਟਾਚਾਰ ਹਟਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਰਪੋਰੇਟ ਸੈਕਟਰ ਨੂੰ ਵੀ ਲੋਕਪਾਲ ਦੇ ਦਾਇਰੇ ਹੇਠ ਲਿਆਉਣਾ ਚਾਹੀਦਾ ਹੈ। ਅੰਨਾ ਦੇਸ਼ ਦੀ ਸੰਸਦੀ ਪ੍ਰਣਾਲੀ ਦਾ ਅਪਮਾਨ ਕਰ ਰਹੇ ... Read Full Story
|
ਹੈਡ ਕਾਂਸਟੇਬਲ ਨੇ ਕੱਟਿਆ ਆਈ. ਜੀ. ਦਾ ਚਲਾਨ,ਇਮਾਨਦਾਰੀ ਦਾ ਮਿਲਿਆ ਇਨਾਮ
ਨਵੀਂ ਦਿੱਲੀ, ਅੱਜ ਜਦੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੂਰੇ ਦੇਸ਼ 'ਚ ਜੰਗ ਅਤੇ ਸੰਸਦ 'ਚ ਬਹਿਸ ਜਾਰੀ ਹੈ ਇਕ ਅਜਿਹੀ ਖਬਰ ਮਿਲਣਾ ਥੋੜ੍ਹੀ ਉਮੀਦ ਜਗਾਉਂਦੀ ਹੈ। ਆਮ ਤੌਰ 'ਤੇ ਦਿੱਲੀ 'ਚ ਸੁਣਿਆ ਹੀ ਹੋਵੇਗਾ ਕਿ ਟ੍ਰੈਫਿਕ ਪੁਲਸ ਨਿਯਮ ਤੋੜਨ ਵਾਲਿਆਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਛੱਡ ਦਿੰਦੀ ਹੈ ਜਾਂ ਫਿਰ ਸਰਕਾਰੀ ਗੱਡੀਆਂ ਨੂੰ ਹੱਥ ਨਹੀਂ ਲਗਾਉਂਦੀ। ਪਰ ਉਸੇ ਦਿੱਲੀ 'ਚ ਇਕ ਹੈਡ ਕਾਂਸਟੇਬਲ ਨੇ ਟ੍ਰੈਫਿਕ ਨਿਯਮ ਤੋੜਨ ਵਾਲੇ ਇਕ ਸੀਨੀਅਰ ਆਈ. ਜੀ. ਦਾ ਚਲਾਨ ਕੱਟਿਆ ਅਤੇ ਫਿਰ ਉਨ੍ਹਾਂ ਨੂੰ ਸਲਿਊਟ ਕੀਤਾ।
ਹੈਡ ਕਾਂਸਟੇਬਲ ਨੀਰਜ ਦਿੱਲੀ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਮਾਰਗ 'ਤੇ ਡਿਊਟੀ 'ਤੇ ... Read Full Story
|
ਭਾਰਤ ਤੋਂ 6 ਲੱਖ ਕਰੋੜ ਦਾ ਕਾਲਾ ਧਨ 9 ਸਾਲਾਂ 'ਚ ਵਿਦੇਸ਼ ਭੇਜਿਆ ਗਿਆ : ਕੌਮਾਂਤਰੀ ਸੰਸਥਾ
ਨਵੀਂ ਦਿੱਲੀ, ਦੇਸ਼ ਵਿਚ ਇਸ ਸਮੇਂ ਭ੍ਰਿਸ਼ਟਾਚਾਰ, ਬਲੈਕ ਅਤੇ ਕਾਲੇ ਧਨ ਬਾਰੇ ਮਾਹੌਲ ਬਣਿਆ ਹੋਇਆ ਹੈ ਪਰ ਅਜੇ ਤੱਕ ਇਸ ਦਾ ਕੋਈ ਸਿੱਟਾ ਨਿਕਲਦਾ ਨਜ਼ਰ ਨਹੀਂ ਆਉਂਦਾ। ਇਕ ਕੌਮਾਂਤਰੀ ਸੰਸਥਾ ਗਲੋਬਲ ਫਾਈਨੈਂਸ਼ੀਅਲ ਇੰਟੈਗਰੇਟਰਜ਼ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਾਲ 2000 ਅਤੇ 2009 ਦੇ ਵਿਚਕਾਰ ਲਗਭਗ 5 ਤੋਂ 6 ਲੱਖ ਕਰੋੜ ਰੁਪਏ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਤੋਂ ਬਾਹਰ ਭੇਜੇ ਗਏ, ਜਿਸ ਦਾ ਭਾਵ ਹੈ ਕਿ ਹਰ ਸਾਲ 63 ਹਜ਼ਾਰ ਕਰੋੜ ਰੁਪਏ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਨੂੰ ਭੇਜੇ ਗਏ ਅਤੇ ਇਹ ਸੰਭਾਵਨਾ ਹੈ ਕਿ ਇਸ ਰਕਮ ਦਾ ਬਹੁਤਾ ਹਿੱਸਾ ਕਾਲਾ ਧਨ ਹੀ ਹੈ। ਇਸ ਸੰਸਥਾ ਨੇ ਦੋ ਸ਼੍ਰੇਣੀਆਂ ਦੇ ... Read Full Story
|
ਅੰਨਾ ਦੇ ਸਾਥੀ ਰਾਜਨੀਤੀ ਤੋਂ ਪ੍ਰੇਰਿਤ : ਦਿਗਵਿਜੇ
ਨਵੀਂ ਦਿੱਲੀ, ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਅੰਨਾ ਹਜ਼ਾਰੇ ਦੇ ਸਾਥੀ ਰਾਜਸੀ ਕਾਰਨਾਂ ਕਰ ਕੇ ਉਨ੍ਹਾਂ ਦੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਦਾ ਭ੍ਰਿਸ਼ਟਾਚਾਰ ਨਾਲ ਕੋਈ ਸੰਬੰਧ ਨਹੀਂ। ਦਿਗਵਿਜੇ ਸਿੰਘ ਨੇ ਹੋਰ ਕਿਹਾ, ''ਉਹ ਜੋ ਕੁਝ ਵੀ ਕਰ ਰਹੇ ਹਨ, ਪੂਰੀ ਤਰ੍ਹਾਂ ਰਾਜਨੀਤਕ ਹੈ ਅਤੇ ਉਨ੍ਹਾਂ ਵਲੋਂ ਲੋਕਪਾਲ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਸਗੋਂ ਕਾਂਗਰਸ 'ਤੇ ਵਾਰ ਕਰ ਰਹੇ ਹਨ ਜਿਸ ਨੇ ਪਹਿਲੇ ਦਿਨ ਤੋਂ ਅੰਨਾ ਦੇ ਵਿਚਾਰਾਂ ਨੂੰ ਜਗ੍ਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।'' ਦਿਗਵਿਜੇ ਨੇ ਕਿਹਾ ਕਿ ਟੀਮ ਅੰਨਾ ... Read Full Story
|
ਮਾਇਆਵਤੀ ਨੇ ਕੀਤਾ 4 ਮੰਤਰੀਆਂ ਨੂੰ ਬਰਖਾਸਤ
ਲਖਨਊ, ਮੁਖ ਮੰਤਰੀ ਮਾਇਆਵਤੀ ਨੇ ਭ੍ਰਿਸ਼ਟਾਚਾਰ ਰੋਕਣ ਦੀ ਕਵਾਇਦ ਕਾਰਨ ਆਪਣੀ ਸਰਕਾਰ ਦੇ 4 ਭ੍ਰਿਸ਼ਟ ਮੰਤਰੀਆਂ ਨੂੰ ਬਰਖਾਸਤ ਕਰ ਦਿਤਾ।
ਅਧਿਕਾਰਕ ਸੂਤਰਾਂ ਅਨੁਸਾਰ ਬਰਖਾਸਤ ਕੀਤੇ ਗਏ ਮੰਤਰੀਆਂ ਵਿਚ ਉਚ ਸਿੱਖਿਆ ਮੰਤਰੀ ਰਾਕੇਸ਼ ਧਰ ਤ੍ਰਿਪਾਠੀ, ਖੇਤੀ ਸਿੱਖਿਆ ਮੰਤਰੀ ਰਾਜਪਾਲ ਤਿਆਗੀ, ਪੱਛੜਾ ਵਰਗ ਕਲਿਆਣ ਰਾਜ ਮੰਤਰੀ (ਆਜ਼ਾਦ ਚਾਰਜ), ਅਵਧੇਸ਼ ਵਰਮਾ ਅਤੇ ਹੋਮ ਗਾਰਡ ਰਾਜ ਮੰਤਰੀ ਹਰੀਓਮ ਸ਼ਾਮਲ ਹਨ। ਸੂਤਰਾਂ ਮੁਤਾਬਕ ਚਾਰਾਂ ਮੰਤਰੀਆਂ ਨੂੰ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਹਟਾਇਆ ਗਿਆ ਹੈ ਤੇ ਇਨ੍ਹਾਂ ਵਿਚੋਂ ਰਾਕੇਸ਼ ਧਰ ਤ੍ਰਿਪਾਠੀ ਦੇ ਖਿਲਾਫ ਲੋਕ ਆਯੁਕਤ ਸੰਗਠਨ ਵਿਚ ਵੀ ... Read Full Story
|
ਦੇਸ਼ ਨੂੰ ਚਾਹੀਦੈ ਭ੍ਰਿਸ਼ਟਾਚਾਰ ਨਾਲ ਲੜਨ ਵਾਲਾ ਲੋਕਪਾਲ ਬਿੱਲ
ਟੀਮ ਅੰਨਾ ਨੇ ਲਿਖਿਆ ਪ੍ਰਧਾਨ ਮੰਤਰੀ ਨੂੰ ਖੁੱਲ੍ਹਾ ਪੱਤਰ
ਨਵੀਂ ਦਿੱਲੀ, ਸਮਾਜ ਸੇਵੀ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾ ਰਹੀ ਟੀਮ ਅੰਨਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸਾਰੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ 'ਤੇ ਲਗਾਮ ਲਗਾਉਣ ਲਈ ਅਜਿਹਾ ਕਾਨੂੰਨ ਲਿਆਉਣ ਲਈ ਕਿਹਾ ਹੈ, ਜੋ ਭ੍ਰਿਸ਼ਟਾਚਾਰ ਨਾਲ ਹਕੀਕਤ ਵਿਚ ਲੜ ਸਕੇ। ਟੀਮ ਅੰਨਾ ਨੇ ਇਸ ਖੁੱਲ੍ਹੇ ਪੱਤਰ ਵਿਚ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਸੰਸਦ ਵਿਚ ਬਹਿਸ ਨਾਲ ਇਕ ਚੰਗਾ ਕਾਨੂੰਨ ਬਣੇਗਾ।
ਇੰਡੀਆ ਅਗੇਂਸਟ ਕੁਰੱਪਸ਼ਨ ਦੇ ਬੈਨਰ ਹੇਠ ਇਹ ਮੁਹਿੰਮ ਚਲਾ ਰਹੀ ... Read Full Story
|
ਟੀਮ ਅੰਨਾ ਨੇ ਲਿਖਿਆ ਪ੍ਰਧਾਨਮੰਤਰੀ ਨੂੰ ਪੱਤਰ!!
ਨਵੀਂ ਦਿੱਲੀ, ਸਮਾਜਸੇਵੀ ਅੰਨਾ ਹਜ਼ਾਰੇ ਦੇ ਸਹਿਯੋਗੀਆਂ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੇ ਸਾਂਸਦਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਭ੍ਰਿਸ਼ਟਾਚਾਰ ਦੇ ਵਿਰੁੱਧ 'ਪ੍ਰਭਾਵੀ ਕਾਨੂੰਨ' ਬਣਾਉਣ ਦੀ ਅਪੀਲ ਕੀਤੀ ਹੈ। ਪੱਤਰ 'ਚ ਅੰਨਾ ਦੇ ਸਹਿਯੋਗੀਆਂ ਨੇ ਕਿਹਾ ਹੈ ਕਿ ਸਾਂਸਦ 'ਚ ਚਰਚਾ ਤੋਂ ਜਿੱਥੇ ਤੱਕ ਸੰਭਵ ਹੋ ਸਕੇ, ਚੰਗਾ ਕਾਨੂੰਨ ਸਾਹਮਣੇ ਆਵੇ। 'ਇੰਡੀਆ ਅਗੇਂਸਟ ਕ੍ਰਪਸ਼ਨ' ਨੇ ਕਿਹਾ ਹੈ ਕਿ ਸਾਂਸ਼ਦ 'ਚ ਪੇਸ਼ ਮੌਜੂਦਾ ਬਿਲ ' ਕੁਝ ਚੀਜ਼ਾਂ 'ਤੇ ਉਨ੍ਹਾਂ ਦਾ ਵਿਰੋਧ ਬਰਕਰਾਰ ਹੈ ਪਰ ਉਹ ਚਾਹੁੰਦੇ ਹਨ ਕਿ ਸਾਂਸਦ ਉਨ੍ਹਾਂ ਦੇ ਮੁੱਦਿਆਂ ਨੂੰ ਵੀ ਬਿਲ 'ਚ ਸ਼ਾਮਿਲ ਕਰੇ। ਪੱਤਰ 'ਚ ਕਿਹਾ ਗਿਆ ... Read Full Story
|
ਸਾਡੀ ਕੋਈ ਰਾਜਸੀ ਇੱਛਾ ਨਹੀਂ : ਕਿਰਨ ਬੇਦੀ
ਨਵੀਂ ਦਿੱਲੀ, ਟੀਮ ਅੰਨਾ ਦੀ ਮੈਂਬਰ ਸ਼੍ਰੀਮਤੀ ਕਿਰਨ ਬੇਦੀ ਨੇ ਸਿਆਸੀ ਮੰਤਵਾਂ ਦੇ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਸਾਡੀਆਂ ਕੋਈ ਰਾਜਸੀ ਇੱਛਾਵਾਂ ਨਹੀਂ ਹਨ। ਇਥੇ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀਮਤੀ ਬੇਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਲੜਾਈ ਦੇਸ਼ ਭਗਤੀ ਦੀ ਲੜਾਈ ਹੈ। ਅਸੀਂ ਦੇਸ਼ ਭਗਤ ਹਾਂ ਤੇ ਦੇਸ਼ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ਟੀਮ ਅੰਨਾ ਦੇ ਇਕ ਹੋਰ ਮੈਂਬਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਮਜ਼ੋਰ ਲੋਕਪਾਲ ਬਿੱਲ ਲੋਕਾਂ ਨਾਲ ਧੋਖਾ ... Read Full Story
|
ਲੋਕਪਾਲ 'ਤੇ ਹਰ ਸਾਲ 200 ਕਰੋੜ ਖਰਚ ਆਵੇਗਾ
ਨਵੀਂ ਦਿੱਲੀ, ਕੀ ਤੁਹਾਨੂੰ ਪਤਾ ਹੈ ਕਿ ਲੋਕਪਾਲ ਨਾਲ ਸਰਕਾਰੀ ਖਜ਼ਾਨੇ 'ਤੇ ਹਰ ਸਾਲ ਕਿੰਨਾ ਖਰਚ ਆਵੇਗਾ। 'ਲੋਕਪਾਲ ਐਂਡ ਲੋਕਆਯੁਕਤ ਬਿੱਲ 2011' ਨਾਲ ਜੁੜੇ ਵਿੱਤੀ ਮੈਮੋਰੰਡਮ ਮੁਤਾਬਕ ਭ੍ਰਿਸ਼ਟਾਚਾਰ ਰੋਕੂ ਬਾਡੀ 'ਤੇ ਇਕ ਵਿੱਤੀ ਸਾਲ ਵਿਚ 200 ਕਰੋੜ ਰੁਪਏ ਦਾ ਖਰਚ ਆਉਣ ਦੀ ਉਮੀਦ ਹੈ। ਬਿੱਲ ਦੀ ਪੇਜ ਸੰਖਿਆ 65 'ਤੇ ਧਾਰਾ 97 ਨਾਲ ਜੁੜੇ ਮੈਮੋਰੰਡਮ ਵਿਚ ਕਿਹਾ ਗਿਆ ਹੈ ਕਿ ਫਿਲਹਾਲ ਲੋਕਪਾਲ 'ਤੇ ਆਉਣ ਵਾਲੇ ਖਰਚ ਦਾ ਵੇਰਵਾ ਦੇਣਾ ਸੰਭਵ ਨਹੀਂ ਹੈ ਪਰ ਮੈਮੋਰੰਡਮ ਵਿਚ ਕਿਹਾ ਗਿਆ ਹੈ ਕਿ ਲੋਕਪਾਲ ਦੇ ਗਠਨ 'ਤੇ 100 ਕਰੋੜ ਰੁਪਏ ਦਾ ਸ਼ੁਰੂਆਤੀ ਖਰਚ ਆਉਣ ਦੀ ਉਮੀਦ ਹੈ। ਜੇਕਰ ਲੋਕਪਾਲ ਦੇ ਕਾਰਜਕਾਲ ਦਾ ... Read Full Story
|
ਹੇਠਲੀ ਨੌਕਰਸ਼ਾਹੀ ''ਚ ਮਹਾ ਭ੍ਰਿਸ਼ਟਾਚਾਰ
ਮਜ਼ਬੂਤ ਲੋਕਪਾਲ ਦੇ ਪੱਖ 'ਚ ਹੋਰ ਸਬੂਤ
ਇਕ ਪਾਸੇ ਜਿਥੇ ਸਰਕਾਰ ਵਲੋਂ 42 ਵਰ੍ਹਿਆਂ ਤੋਂ ਪਾਸ ਕੀਤੇ ਜਾਣ ਦੀ ਉਡੀਕ ਕਰ ਰਹੇ ਦੰਦਹੀਣ ਬਿੱਲ ਦੀ ਥਾਂ ਸਿਵਲ ਸੋਸਾਇਟੀ ਵਲੋਂ ਪ੍ਰਸਤਾਵਿਤ ਕਠੋਰ ਸਜ਼ਾ ਪ੍ਰਬੰਧਾਂ ਵਾਲੇ ਜਨ-ਲੋਕਪਾਲ ਬਿੱਲ ਦੀ ਮੰਗ ਨੂੰ ਲੈ ਕੇ ਸਰਕਾਰ ਤੇ ਟੀਮ ਅੰਨਾ ਵਿਚਾਲੇ ਆਰ-ਪਾਰ ਦੀ ਲੜਾਈ ਚੱਲ ਰਹੀ ਹੈ, ਉਥੇ ਹੀ ਉੱਚ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤਕ ਭ੍ਰਿਸ਼ਟਾਚਾਰ ਦੀਆਂ ਅਜਿਹੀਆਂ-ਅਜਿਹੀਆਂ ਮਿਸਾਲਾਂ ਸਾਹਮਣੇ ਆ ਰਹੀਆਂ ਹਨ ਕਿ ਹਰੇਕ ਸਮਝਦਾਰ ਦੇਸ਼ ਵਾਸੀ ਦੰਦਾਂ ਹੇਠ ਉਂਗਲੀ ਦਬਾਉਣ ਲਈ ਮਜਬੂਰ ਹੈ।
ਹੇਠਲੇ ਪੱਧਰ 'ਤੇ ਭਾਰੀ ਭ੍ਰਿਸ਼ਟਾਚਾਰ ਦੇ ਕੁਝ ਤਾਜ਼ਾ ਸਨਸਨੀਖੇਜ਼ ... Read Full Story
|
ਰਿਸ਼ਵਤ ਲੈਂਦਿਆਂ 2 ਪੁਲਸ ਮੁਲਾਜ਼ਮ ਕਾਬੂ
ਮੁੰਬਈ, ਭ੍ਰਿਸ਼ਟਾਚਾਰ-ਰੋਕੂ ਬਿਊਰੋ ਨੇ 2 ਸਿਪਾਹੀਆਂ ਨੂੰ ਅੰਧੇਰੀ ਵਿਖੇ ਚੇਨ ਖਿੱਚਣ ਵਾਲੇ 2 ਚੋਰਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਲਈ ਇਕ ਵਿਅਕਤੀ ਕੋਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਸੂਤਰਾਂ ਮੁਤਾਬਕ ਰਾਜੂ ਨੂੰ ਚੇਨ ਖਿੱਚਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਕੋਲੋਂ ਚੇਨ ਬਰਾਮਦ ਵੀ ਹੋ ਗਈ ਸੀ ਪਰ ਉਸ ਨੇ ਇਹ ਚੇਨ ਵੇਚ ਦਿੱਤੀ। 2 ਸਿਪਾਹੀਆਂ ਨੇ ਰਾਜੂ ਕੋਲੋਂ ਉਸ ਵਿਰੁੱਧ ਕੋਈ ਕਾਰਵਾਈ ਨਾ ਕਰਨ ਲਈ 30 ਹਜ਼ਾਰ ਰੁਪਏ ਮੰਗੇ ਅਤੇ ਸੌਦਾ 25 ਹਜ਼ਾਰ 'ਚ ਤੈਅ ਹੋ ਗਿਆ। 15 ਹਜ਼ਾਰ ਰੁਪਏ ਰਾਜੂ ਨੇ ਤੁਰੰਤ ਦੇ ਦਿੱਤੇ। ਸਿਪਾਹੀ ਉਸ ਨੂੰ 10 ... Read Full Story
|
ਕੀ ਲੋਕਪਾਲ ਬਿੱਲ ਤੋਂ ਸੰਭਾਵਿਤ ਨਤੀਜੇ ਮਿਲਣਗੇ
ਸਰਕਾਰ ਸੰਸਦ ਦੇ ਸਾਹਮਣੇ ਲੋਕਪਾਲ ਬਿੱਲ ਲਿਆਉਣ ਨੂੰ ਕਈ ਨਾਂਹ-ਨੁੱਕਰਾਂ ਕਰਨ ਤੋਂ ਬਾਅਦ ਰਾਜ਼ੀ ਹੋ ਗਈ ਹੈ। ਇਥੇ ਇਹ ਧਾਰਨਾ ਬਣਾਈ ਗਈ ਹੈ ਕਿ ਲੋਕਪਾਲ ਦੇ ਬਣਨ ਨਾਲ ਦੇਸ਼ 'ਚੋਂ ਭ੍ਰਿਸ਼ਟਾਚਾਰ ਛੇਤੀ ਤੋਂ ਛੇਤੀ ਖਤਮ ਹੋ ਜਾਵੇਗਾ। ਇਸ ਮੁੱਦੇ ਦੀ ਸਮੀਖਿਆ ਕਰਨਾ ਲਾਹੇਵੰਦ ਹੋਵੇਗਾ ਕਿ ਕੀ ਲੋਕਪਾਲ ਬਿੱਲ ਤੋਂ ਉਮੀਦ ਅਨੁਸਾਰ ਨਤੀਜੇ ਮਿਲਣਗੇ? ਜਦੋਂ ਕਦੇ ਨਵੀਂ ਸੰਸਥਾ ਹੋਂਦ 'ਚ ਆਉਂਦੀ ਹੈ ਤਾਂ ਇਹ ਦੇਖਿਆ ਗਿਆ ਹੈ ਕਿ ਨਵੀਆਂ ਮੁਸ਼ਕਿਲਾਂ ਵੀ ਜਨਮ ਲੈ ਲੈਂਦੀਆਂ ਹਨ।
ਸੀ. ਵੀ. ਸੀ. ਦਾ ਭਵਿੱਖ ਕੀ ਹੈ?
ਸੰਸਦੀ ਸਥਾਈ ਕਮੇਟੀ ਜਾਂ ਸਰਕਾਰ ਨੇ ਕਦੇ ਵੀ ਇਸ ਮਾਮਲੇ ਦਾ ਸੰਕੇਤ ਜਾਂ ਸਮੀਖਿਆ ਨਹੀਂ ... Read Full Story
|
ਦੁਨੀਆ ਦੇ ਚੋਟੀ ਦੇ 36 ਵਿਖਾਵਾਕਾਰੀਆਂ 'ਚ ਵੀ
ਨਵੀਂ ਦਿੱਲੀ, ਵਧਦੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਭੁੱਖ ਹੜਤਾਲ ਕਰਨ ਵਾਲੇ ਗਾਂਧੀਵਾਦੀ ਵਰਕਰ ਅੰਨਾ ਹਜ਼ਾਰੇ ਨੂੰ ਅਮਰੀਕਾ ਦੇ ਵੱਕਾਰੀ ਰਸਾਲੇ 'ਟਾਈਮ' ਨੇ ਦੁਨੀਆ ਦੇ ਚੋਟੀ ਦੇ 36 ਵਿਖਾਵਾਕਾਰੀਆਂ ਵਿਚ ਸ਼ਾਮਲ ਕੀਤਾ ਹੈ। ਟਾਈਮ ਨੇ ਇਨ੍ਹਾਂ 36 ਵਿਖਾਵਾਕਾਰੀਆਂ ਦੀ ਸੂਚੀ ਵਿਚ ਅੰਨਾ ਹਜ਼ਾਰੇ ਨੂੰ 10ਵੇਂ ਨੰਬਰ 'ਤੇ ਰੱਖਿਆ ਹੈ। ਰਸਾਲੇ ਨੇ ਹਜ਼ਾਰੇ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਜਦੋਂ ਪ੍ਰਮਾਤਮਾ ਤਬਦੀਲੀ ਲਿਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਕਿਸੇ ਸਾਧਨ ਦੀ ਲੋੜ ਪੈਂਦੀ ਹੈ। ਇਸ ਮੰਤਵ ਲਈ ਉਸਨੇ ਅੰਨਾ ਹਜ਼ਾਰੇ ਨੂੰ ਇਕ ਸਾਧਨ ਬਣਾਇਆ ਹੈ। ਰਸਾਲੇ ਨੇ ਇਕ ... Read Full Story
|
ਲੋਕਪਾਲ ਮੁੱਦੇ 'ਤੇ ਸੀ. ਵੀ. ਸੀ. ਅਤੇ ਸੀ. ਬੀ. ਆਈ. ਮੁਖੀ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ, ਸੀ. ਵੀ. ਸੀ. ਅਤੇ ਸੀ. ਬੀ. ਆਈ. ਦੇ ਮੁਖੀਆਂ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਲੋਕਪਾਲ ਬਿੱਲ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਸੈਂਟਰਲ ਵਿਜੀਲੈਂਸ ਕਮਿਸ਼ਨਰ ਪ੍ਰਦੀਪ ਕੁਮਾਰ ਅਤੇ ਸੀ. ਬੀ. ਆਈ. ਡਾਇਰੈਕਟਰ ਏ. ਪੀ. ਸਿੰਘ ਨੇ ਸਮਝਿਆ ਜਾਂਦਾ ਹੈ ਕਿ ਪ੍ਰਸਤਾਵਿਤ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਦੇ ਮੌਜੂਦਾ ਰੂਪ 'ਤੇ ਚਿੰਤਾ ਜਤਾਈ ਅਤੇ ਇਸ ਦੇ ਹੱਲ ਦੀ ਮੰਗ ਕੀਤੀ। ਕੁਮਾਰ ਨੇ ਤੀਜੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਇਸ ਵਿਚ ਸ਼ਾਮਲ ਕਰਨ 'ਤੇ ਇਤਰਾਜ਼ ਜਤਾਇਆ। ਸੂਤਰਾਂ ਨੇ ਕਿਹਾ ਕਿ ਸੀ. ਵੀ. ਸੀ. ਅਤੇ ਲੋਕਪਾਲ ਦੇ ਹਿਤਾਂ ਵਿਚ ਟਕਰਾਅ ਹੋ ਸਕਦਾ ਹੈ ਕਿਉਂਕਿ ਦੋਹਾਂ ਕੋਲ ... Read Full Story
|