ਅੰਨਾ ਭਗੌੜਾ ਸਿਪਾਹੀ
ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਭੁਖ-ਹੜਤਾਲ ਤੋਂ ਪਹਿਲਾਂ ਉਨ੍ਹਾਂ ਨੇ ਜ਼ੋਰਦਾਰ ਹਮਲਾ ਬੋਲ ਦਿੱਤਾ ਹੈ। ਇਸਪਾਤ ਮੰਤਰੀ ਬੈਨੀ ਪ੍ਰਸਾਦ ਵਰਮਾ ਨੇ ਬੇਹੱਦ ਅਪਮਾਨਜਨਕ ਭਾਸ਼ਾ 'ਚ ਅੰਨਾ ਉਪਰ ਨਿੱਜੀ ਦੋਸ਼ ਲਗਾਉਂਦੇ ਹੋਏ ਕਿਹਾ ਕਿ 1965 ਦੀ ਭਾਰਤ-ਪਾਕਿ ਜੰਗ ਦਾ ਭਗੌੜਾ ਸਿਪਾਹੀ ਹੈ। ਇਸ ਦੇ ਪਿੰਡ ਰਾਲੇਗਣਸਿੱਧੀ 'ਚ ਸਰਪੰਚ ਇਸ ਦੇ ਵਿਰੁੱਧ ਜਿੱਤਿਆ ਹੈ। ਮਹਾਰਾਸ਼ਟਰ 'ਚ ਇਹ ਸ਼ਰਦ ਪਵਾਰ ਦਾ ਵਿਰੋਧ ਕਰ ਰਿਹਾ ਸੀ। ਇਸ ਦੇ ਬਾਵਜੂਦ ਕਾਂਗਰਸ-ਐੱਨ. ਸੀ. ਪੀ. ਦਾ ਗਠਜੋੜ ਨਗਰਪਾਲਿਕਾ ਚੋਣਾਂ 'ਚ ਜਿੱਤਿਆ। ਜਦ ਤੋਂ ਅੰਨਾ ਨੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ, ਉਦੋਂ ਤੋਂ ... Read Full Story
|
5 ਸਾਲਾਂ 'ਚ ਮਾਓਵਾਦੀਆਂ ਨੇ ਨਸ਼ਟ ਕੀਤੇ 260 ਸਕੂਲ
ਨਵੀਂ ਦਿੱਲੀ, ਮਾਓਵਾਦੀਆਂ ਨੇ ਪਿਛਲੇ 5 ਸਾਲਾਂ ਵਿਚ ਲਗਭਗ 260 ਸਕੂਲ ਨਸ਼ਟ ਕਰ ਦਿੱਤੇ। ਗ੍ਰਹਿ ਮੰਤਰਾਲਾ ਨੇ ਇਕ ਰਿਪੋਰਟ ਵਿਚ ਕਿਹਾ ਕਿ 2006 ਤੋਂ ਇਸ ਸਾਲ ਨਵੰਬਰ ਦਰਮਿਆਨ ਨਕਸਲ ਹਿੰਸਾ ਦੌਰਾਨ ਸਭ ਤੋਂ ਵੱਧ 131 ਸਕੂਲ ਛੱਤੀਸਗੜ੍ਹ ਵਿਚ ਨਸ਼ਟ ਹੋਏ। ਝਾਰਖੰਡ ਵਿਚ 63 ਅਤੇ ਬਿਹਾਰ ਵਿਚ 46 ਸਕੂਲ ਮਾਓਵਾਦੀਆਂ ਨੇ ਨਸ਼ਟ ਕੀਤੇ। ਨਕਸਲ ਪ੍ਰਭਾਵਿਤ 6 ਸੂਬਿਆਂ ਛੱਤੀਸਗੜ੍ਹ, ਬਿਹਾਰ, ਝਾਰਖੰਡ, ਓੜੀਸਾ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿਚ 2006 ਵਿਚ ਨਕਸਲੀਆਂ ਨੇ 59 ਸਕੂਲ ਨਸ਼ਟ ਕੀਤੇ। 2007 ਵਿਚ 43, 2008 ਵਿਚ 25, 2009 ਵਿਚ 71, 2010 ਵਿਚ 39 ਅਤੇ 2011 ਵਿਚ (ਨਵੰਬਰ ਤਕ) 21 ਸਕੂਲ ਮਾਓਵਾਦੀਆਂ ਨੇ ਨਸ਼ਟ ਕਰ ਦਿੱਤੇ।
ਯੂਨੈਸਕੋ ਵਲੋਂ ... Read Full Story
|
60 ਬੰਗਲਾਦੇਸ਼ੀ ਨਾਗਰਿਕ ਗ੍ਰਿਫਤਾਰ
ਮੁੰਬਈ, ਮਹਾਰਾਸ਼ਟਰ ਵਿਚ ਰਾਜਗੜ੍ਹ ਜ਼ਿਲੇ ਦੇ ਉਰਨ ਵਿਚ ਰਹਿ ਰਹੇ 60 ਬੰਗਲਾਦੇਸ਼ੀ ਨਾਗਰਿਕਾਂ ਨੂੰ ਪੁਲਸ ਦੀ ਅਪਰਾਧ ਸ਼ਾਖਾ ਨੇ ਕਲ ਗ੍ਰਿਫਤਾਰ ਕਰ ਲਿਆ। ਪੁਲਸ ਸੂਤਰਾਂ ਅਨੁਸਾਰ ਪੁਲਸ ਨੇ ਕਲ ਉਰਨ ਵਿਚ ਛਾਪਾ ਮਾਰ ਕੇ ਦੇਸ਼ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 60 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ... Read Full Story
|
ਨਕਸਲ ਵਿਰੋਧੀ ਮੁਹਿੰਮ 'ਚ ਲੱਗੇ ਜਵਾਨਾਂ ਲਈ ਭੱਤਿਆਂ 'ਚ 30 ਫੀਸਦੀ ਦਾ ਵਾਧਾ
ਨਵੀਂ ਦਿੱਲੀ, ਮਾਓਵਾਦੀਆਂ ਵਿਰੁੱਧ ਮੁਹਿੰਮ ਵਿਚ ਲੱਗੀ ਸੀ. ਆਰ. ਪੀ. ਐੱਫ. ਅਤੇ ਹੋਰਨਾਂ ਕੇਂਦਰੀ ਫੋਰਸਾਂ ਦੇ ਅਧਿਕਾਰੀਆਂ ਤੇ ਜਵਾਨਾਂ ਲਈ ਸਰਕਾਰ ਨੇ ਭੱਤਿਆਂ ਵਿਚ 30 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਹ ਭੱਤਾ ਫੌਜੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਖਤਰੇ ਭੱਤੇ ਦੇ ਬਰਾਬਰ ਹੋਵੇਗਾ। ਗ੍ਰਹਿ ਮੰਤਰਾਲਾ ਨੇ ਸੀ. ਆਰ. ਪੀ. ਐੈੱਫ. , ਬੀ.ਐੱਸ.ਐੱਫ., ਇੰਡੋ ਤਿੱਬਤ ਬਾਰਡਰ ਪੁਲਸ ਆਦਿ ਦੇ ਜਵਾਨਾਂ ਲਈ ਅੱਤਵਾਦ ਵਿਰੋਧੀ ਮੁਹਿੰਮ ਭੱਤਾ ਪ੍ਰਵਾਨ ਕਰ ਲਿਆ ਹੈ। ਕੁੱਲ 35 ਜ਼ਿਲਿਆਂ ਵਿਚ ਤਾਇਨਾਤ ਇਹ ਭੱਤਾ ਮਿਲੇਗਾ। ਇਨ੍ਹਾਂ ਵਿਚੋਂ ਸਭ ਤੋਂ ਵੱਧ ਜ਼ਿਲੇ ਛੱਤੀਸਗੜ੍ਹ ਵਿਚ ਹਨ ਜਿਨ੍ਹਾਂ ਦੀ ਗਿਣਤੀ 7 ... Read Full Story
|
ਬਿਹਾਰ-ਚੇਨਈ ਤੋਂ 6 ਅੱਤਵਾਦੀ ਗ੍ਰਿਫਤਾਰ!
ਨਵੀਂ ਦਿੱਲੀ, ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਨੇ ਬਿਹਾਰ ਅਤੇ ਚੇਨਈ ਤੋਂ ਇੰਡੀਅਨ ਮੁਜ਼ਾਹੁਦੀਨ ਦੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸ਼ੱਕੀ ਅੱਤਵਾਦੀਆਂ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਜੁਆਇੰਟ ਟੀਮ ਨੇ ਫੜਿਆ ਹੈ।
ਇਨ੍ਹਾਂ ਦੋਸ਼ੀਆਂ 'ਤੇ ਜਰਮਨੀ ਬੇਕਰੀ ਬਲਾਸਟ, ਚੇਨਈ ਸਟੇਡੀਅਮ ਬਲਾਸਟ ਅਤੇ ਦਿੱਲੀ ਦੇ ਜਾਮਾ ਮਸਜਿਦ ਸ਼ੂਟਆਊਟ ਕੇਸ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਗ੍ਰਿਫਤਾਰ ਅੱਤਵਾਦੀਆਂ ਤੋਂ ਇਕ ਪਾਕਿਸਤਾਨੀ ਨਾਗਰਿਕ ਹਨ। ਜ਼ਿਕਰਯੋਗ ਹੈ ਕਿ 13 ਫਰਵਰੀ 2010 ਨੂੰ ਮਹਾਰਾਸ਼ਟਰ ਦੇ ਪੁਣੇ 'ਚ ਇਕ ਜਰਮਨ ਬੇਕਰੀ 'ਚ ਵਿਸਫੋਟ ਹੋਇਆ ... Read Full Story
|
ਹਰਵਿੰਦਰ ਨੂੰ ਥੱਪੜ ਮਾਰ ਕੇ ਲਿਆ ਪਵਾਰ ਦਾ ਬਦਲਾ
ਨਵੀਂ ਦਿੱਲੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਗੱਲ 'ਤੇ ਥੱਪੜ ਪੈਣ ਤੋਂ ਬਾਅਦ ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਗੁੱਸਾ ਹੈ। ਉਨ੍ਹਾਂ ਨੂੰ ਥੱਪੜ ਮਾਰਨ ਵਾਲੇ ਹਰਵਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਪਵਾਰ ਦੇ ਇਕ ਸਮਰਥਕ ਨੇ ਥੱਪੜ ਮਾਰ ਕੇ ਬਦਲਾ ਲਿਆ। ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ੀ ਦੌਰਾਨ ਇਹ ਘਟਨਾ ਘਟੀ।
ਹਰਵਿੰਦਰ ਸਿੰਘ ਨੇ ਜੱਜ ਨੂੰ ਕਿਹਾ ਕਿ ਜੇਕਰ ਉਸ ਨੂੰ ਛੱਡ ਦਿੱਤਾ ਗਿਆ ਤਾਂ ਉਹ ਫਿਰ ਨੇਤਾਵਾਂ 'ਤੇ ਹਮਲਾ ਕਰੇਗਾ। ਇਸ 'ਤੇ ਜੱਜ ਨੇ ਉਸ ਨੂੰ ਲੋਕਾਂ ਦੀ ਸੁਰੱਖਿਆ ਲਈ ਖਤਰਾ ਮੰਨਦੇ ਹੋਏ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਪੇਸ਼ੀ ਦੌਰਾਨ ਹਰਵਿੰਦਰ ... Read Full Story
|
ਮਾਤਾ-ਪਿਤਾ ਨੇ ਅੰਗਹੀਣ ਬੱਚੀ ਨੂੰ ਧੱਕਿਆ ਵੇਸਵਾਪੁਣੇ ਦੇ ਨਰਕ 'ਚ
ਮੁੰਬਈ, ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਖੇ ਇਕ ਕਲਯੁੱਗੀ ਮਾਤਾ-ਪਿਤਾ ਨੇ ਸਿਰਫ 10 ਹਜ਼ਾਰ ਰੁਪਏ ਵਿਚ ਆਪਣੀ 14 ਸਾਲਾ ਅੰਗਹੀਣ ਬੱਚੀ ਨੂੰ ਵੇਸਵਾਪੁਣੇ ਦੇ ਨਰਕ ਵਿਚ ਧੱਕ ਦਿੱਤਾ। ਇਸ ਕੁੜੀ ਨੂੰ ਮੁੰਬਈ ਪੁਲਸ ਦੀ ਸਮਾਜਿਕ ਸੇਵਾ ਸ਼ਾਖਾ ਨੇ ਬੀਤੇ ਹਫਤੇ ਇਸ ਦਲਦਲ ਵਿਚੋਂ ਕੱਢਿਆ। ਪੁਲਸ ਸੂਤਰਾਂ ਮੁਤਾਬਿਕ ਚੱਲਣ-ਫਿਰਨ ਤੋਂ ਲਾਚਾਰ ਇਸ ਕੁੜੀ ਨੂੰ ਭਾਰ ਸਮਝਣ ਵਾਲੇ ਮਾਤਾ-ਪਿਤਾ ਨੇ ਦੇਹ ਦੇ ਦਲਾਲ ਹੱਥ ਵੇਚ ਦਿੱਤਾ। ਪੁਲਸ ਨੂੰ ਇਸ ਦਿਲ-ਕੰਬਾਊ ਘਟਨਾ ਦਾ ਜਦੋਂ ਪਤਾ ਲੱਗਿਆ ਤਾਂ ਚੋਟੀ ਦੇ ਅਧਿਕਾਰੀਆਂ ਨੇ ਇਸ ਧੰਦੇ ਵਿਚ ਸ਼ਾਮਲ ਲੋਕਾਂ ਦਾ ਪਤਾ ਲਗਾਉਣ ਲਈ ਇਕ ਜਾਲ ਬੁਣਿਆ । ਮੁਸਾਫਿਰ ਬਣੇ ... Read Full Story
|
ਸਰਕਾਰ ਦੀ ਨੀਅਤ 'ਚ ਖੋਟ : ਹਜ਼ਾਰੇ
ਨਵੀਂ ਦਿੱਲੀ, ਇਕ ਅਹਿਮ ਘਟਨਾਚੱਕਰ ਅਧੀਨ ਅੰਨਾ ਹਜ਼ਾਰੇ ਨੇ ਸ਼ੁੱਕਰਵਾਰ ਆਪਣਾ ਮੌਨ ਵਰਤ ਤੋੜਨ ਪਿੱਛੋਂ ਅਚਾਨਕ ਰੁਖ਼ ਬਦਲਦੇ ਹੋਏ ਕਿਹਾ ਕਿ ਸਰਕਾਰ ਦੀ ਨੀਅਤ 'ਚ ਖੋਟ ਹੈ ਤੇ ਜੇ ਸੰਸਦ ਦੇ ਸਰਦ ਰੁੱਤ ਸਮਾਗਮ ਦੌਰਾਨ ਯੂ. ਪੀ. ਏ. ਸਰਕਾਰ ਨੇ ਉਨ੍ਹਾਂ ਦਾ ਜਨ ਲੋਕਪਾਲ ਬਿੱਲ ਪਾਸ ਨਾ ਕੀਤਾ ਤਾਂ ਉਹ ਉਨ੍ਹਾਂ ਪੰਜ ਸੂਬਿਆਂ ਵਿਚ ਕਾਂਗਰਸ ਵਿਰੁੱਧ ਪ੍ਰਚਾਰ ਕਰਨਗੇ ਜਿਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਸੈਸ਼ਨ ਦੇ ਅੰਤਿਮ ਦਿਨ ਤੱਕ ਉਡੀਕ ਕਰਾਂਗਾ : ਸਵੇਰੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧੀ ਸਾਹਮਣੇ ਆਪਣੇ 19 ਦਿਨ ਦੇ ਮੌਨ ਵਰਤ ਨੂੰ ਤੋੜਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ... Read Full Story
|
ਸ਼ਿਵ ਸੈਨਾ ਵਰਕਰਾਂ ਨੇ ਪਵਾਰ ਦੇ ਦਫਤਰ 'ਤੇ ਕੀਤਾ ਹਮਲਾ
ਸ਼ੋਲਾਪੁਰ, ਸ਼ਿਵ ਸੈਨਾ ਦੇ ਲਗਭਗ 20 ਵਰਕਰਾਂ ਨੇ ਮਹਾਰਾਸ਼ਟਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਅਤੇ ਖੇਤੀ ਮੰਤਰੀ ਸ਼ਰਦ ਪਵਾਰ ਦੇ ਮਹਾਰਾਸ਼ਟਰ ਦੇ ਸ਼ੋਲਾਪੁਰ ਸਥਿਤ ਦਫਤਰ 'ਤੇ ਅੱਜ ਹਮਲਾ ਕਰ ਦਿਤਾ। ਪੁਲਸ ਅਧਿਕਾਰੀਆਂ ਅਨੁਸਾਰ ਸ਼ਿਵ ਸੈਨਾ ਵਰਕਰ ਗੰਨੇ ਦੀਆਂ ਕੀਮਤਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਪਵਾਰ ਦੇ ਦਫਤਰ ਵਿਚ ਭੰਨ-ਤੋੜ ਕੀਤੀ ਅਤੇ ਫਿਰ ਪ੍ਰਦਰਸ਼ਨ ਕਰ ਰਹੇ ਸਥਾਨਕ ਕਿਸਾਨਾਂ ਨਾਲ ਜਾ ਰਲੇ। ਪੁਲਸ ਨੇ ਦਸਿਆ ਕਿ ਇਸ ਮਾਮਲੇ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋ ... Read Full Story
|
ਅਸ਼ੋਕ ਚਵਾਨ ਨੂੰ ਰਾਹਤ, ਚੋਣ ਖਾਤੇ ਦੀ ਜਾਂਚ 'ਤੇ ਰੋਕ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੇ 2009 ਵਿਚ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਖਰਚ ਕੀਤੀ ਗਈ ਪ੍ਰਮਾਣਿਕਤਾ ਬਾਰੇ ਚੱਲ ਰਹੀ ਚੋਣ ਕਮਿਸ਼ਨ ਦੀ ਜਾਂਚ 'ਤੇ ਵੀਰਵਾਰ ਰੋਕ ਲਾ ਦਿੱਤੀ। ਇਸ ਵਿਚ ਕਥਿਤ ਤੌਰ 'ਤੇ ਪੇਡ ਨਿਊਜ਼ ਦਾ ਖਰਚਾ ਵੀ ਸ਼ਾਮਲ ਹੈ। ਮਾਣਯੋਗ ਜੱਜ ਅਲਤਮਸ਼ ਕਬੀਰ, ਐੱਸ. ਐੱਸ. ਨਿੱਝਰ 'ਤੇ ਆਧਾਰਿਤ ਬੈਂਚ ਨੇ ਦਿੱਲੀ ਹਾਈਕੋਰਟ ਦੇ ਇਕ ਫੈਸਲੇ ਵਿਰੁੱਧ ਚਵਾਨ ਦੀ ਅਪੀਲ 'ਤੇ ਆਰਜ਼ੀ ਰੋਕ ... Read Full Story
|
ਰਾਜ ਠਾਕਰੇ ਨੇ ਦਿਤੀ ਦੰਗੇ ਦੀ ਚੇਤਾਵਨੀ
ਮੁੰਬਈ, ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਨੇ ਕਿਹਾ ਕਿ ਜੇ ਉੱਤਰ ਭਾਰਤੀ ਮੂਲ ਦੇ ਨੇਤਾਵਾਂ ਨੇ ਮੁੰਬਈ ਵਿਚ ਭੜਕਾਊ ਬਿਆਨ ਦੇਣੇ ਬੰਦ ਨਹੀਂ ਕੀਤੇ ਤਾਂ ਦੰਗਾ ਹੋ ਜਾਵੇਗਾ। ਕਾਂਗਰਸੀ ਸੰਸਦ ਮੈਂਬਰ ਸੰਜੇ ਨਿਰੂਪਮ ਦੇ ਉਸ ਬਿਆਨ 'ਤੇ ਕਿ ਜੇ ਉਤਰ ਭਾਰਤੀ ਚਾਹੁਣ ਤਾਂ ਮੁੰਬਈ ਦੀ ਜ਼ਿੰਦਗੀ ਰੁਕ ਸਕਦੀ ਹੈ ਅਤੇ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ, ਨਾਲ ਨੇਤਾਵਾਂ ਵਿਚਾਲੇ ਦੋਸ਼ ਲਗਾਉਣ ਦਾ ਦੌਰ ਸ਼ੁਰੂ ਹੋ ਗਿਆ। ਮੁੰਬਈ ਕਾਂਗਰਸ ਪ੍ਰਧਾਨ ਕ੍ਰਿਪਾ ਸ਼ੰਕਰ ਸਿੰਘ ਅਤੇ ਸਮਾਜਵਾਦੀ ਪਾਰਟੀ ਨੇਤਾ ਅੱਬੂ ਆਜ਼ਮੀ ਨੇ ਨਿਰੂਪਮ ਦਾ ਸਮਰਥਨ ਕੀਤਾ ਹੈ। ਠਾਕਰੇ ਨੇ ਕਿਹਾ ... Read Full Story
|
ਅਧਿਕਾਰੀਆਂ ਵਿਚਾਲੇ ਡਰ ਪੈਦਾ ਕਰ ਰਹੀ ਹੈ ਆਰ. ਟੀ. ਆਈ.
ਨਵੀਂ ਦਿੱਲੀ, ਸੂਬੇ ਦਾ ਅਧਿਕਾਰ ਐਕਟ (ਆਰ.ਟੀ.ਆਈ.) ਦੀ ਧਾਰ ਨੂੰ ਘੱਟ ਕਰਨ ਦੀ ਬਹਿਸ ਦਰਮਿਆਨ ਕੇਂਦਰੀ ਮੰਤਰੀ ਵਿਲਾਸ ਰਾਓ ਦੇਸ਼ਮੁੱਖ ਦਾ ਮੰਨਣਾ ਹੈ ਕਿ ਸਰਕਾਰੀ ਫਾਈਲਾਂ ਤੱਕ ਆਸਾਨ ਪਹੁੰਚ ਕਾਰਨ ਅਧਿਕਾਰੀ ਉਨ੍ਹਾਂ ਮੁੱਦਿਆਂ 'ਤੇ ਆਪਣੇ ਵਿਚਾਰ ਦੇਣ ਵਿਚ ਡਰ ਮਹਿਸੂਸ ਕਰਨ ਲੱਗੇ ਹਨ ਅਤੇ ਇਸ ਮੁੱਦੇ 'ਤੇ ਗੌਰ ਕੀਤਾ ਜਾਣਾ ਚਾਹੀਦਾ ਹੈ। ਕੇਂਦਰੀ ਵਿਗਿਆਨ ਤਕਨਾਲੋਜੀ ਅਤੇ ਭੂ ਵਿਗਿਆਨ ਮੰਤਰੀ ਦੇਸ਼ਮੁੱਖ ਨੇ ਕਿਹਾ ਕਿ ਆਰ. ਟੀ. ਆਈ. ਨੇ ਦਾਇਰਾ ਬਹੁਤ ਵਧਾ ਦਿੱਤਾ ਹੈ, ਕੁਝ ਵੀ ਗੁਪਤ ਨਹੀਂ ਰਿਹਾ। ਮੰਤਰੀ ਮੰਡਲ ਦੇ ਫੈਸਲਿਆਂ ਤੋਂ ਲੈ ਕੇ ਅਧਿਕਾਰੀ ਜੋ ਵਿਚਾਰ ਦਿੰਦੇ ਹਨ, ਸਭ ਕੁਝ ਇਸ ਅਧਿਕਾਰ ... Read Full Story
|
ਅੰਨਾ 'ਤੇ ਹੋ ਸਕਦੈ ਹਮਲਾ
ਡਰ ਪ੍ਰਗਟਾਇਆ ਮਹਾਰਾਸ਼ਟਰ ਪੁਲਸ ਦੇ ਮੁਖੀ ਨੇ
ਨਵੀਂ ਦਿੱਲੀ, ਦਿੱਲੀ 'ਚ ਪ੍ਰਸ਼ਾਂਤ ਭੂਸ਼ਣ ਅਤੇ ਲਖਨਊ 'ਚ ਅਰਵਿੰਦ ਕੇਜਰੀਵਾਲ 'ਤੇ ਹਮਲੇ ਪਿੱਛੋਂ ਸੀਨੀਅਰ ਸਮਾਜ ਸੇਵੀ ਨੇਤਾ ਅੰਨਾ ਹਜ਼ਾਰੇ 'ਤੇ ਵੀ ਹੁਣ ਹਮਲਾ ਹੋ ਸਕਦਾ ਹੈ। ਇਹ ਡਰ ਮਹਾਰਾਸ਼ਟਰ ਦੇ ਪੁਲਸ ਮੁਖੀ ਨੇ ਪ੍ਰਗਟਾਇਆ ਹੈ। ਪੁਲਸ ਮੁਖੀ ਸੁਬਰਾਮਨੀਅਮ ਮੁਤਾਬਕ ਇੰਟੈਲੀਜੈਂਸ ਵਿਭਾਗ ਨੇ ਅੰਨਾ 'ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਅਰਵਿੰਦ ਕੇਜਰੀਵਾਲ 'ਤੇ ਹਮਲੇ ਪਿੱਛੋਂ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਅੰਨਾ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ। ਖੁਫੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਸੁਰੱਖਿਆ ਪੱਖੋਂ ... Read Full Story
|
ਵਿੱਤੀ ਬੇਨਿਯਮੀਆਂ ਦੇ ਮਾਮਲੇ 'ਚ ਅੰਨਾ ਦੇ ਸੰਗਠਨ, ਕੇਂਦਰ ਤੇ ਹੋਰਨਾਂ ਨੂੰ ਨੋਟਿਸ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਕਥਿਤ ਵਿੱਤੀ ਬੇਨਿਯਮੀਆਂ ਦੇ ਇਕ ਮਾਮਲੇ ਵਿਚ ਪ੍ਰਸਿੱਧ ਸਮਾਜ ਸੇਵਕ ਅੰਨਾ ਹਜ਼ਾਰੇ ਦੇ ਸੰਗਠਨ ਹਿੰਦ ਸਵਰਾਜ ਟਰੱਸਟ, ਕੇਂਦਰ ਸਰਕਾਰ, ਮਹਾਰਾਸ਼ਟਰ ਸਰਕਾਰ ਤੇ ਹੋਰਨਾਂ ਨੂੰ ਸੋਮਵਾਰ ਨੋਟਿਸ ਜਾਰੀ ਕੀਤੇ। ਅਦਾਲਤ ਨੇ ਵਕੀਲ ਮਨੋਹਰ ਲਾਲ ਸ਼ਰਮਾ ਦੀ ਪਟੀਸ਼ਨ ਉਤੇ ਸੀ. ਬੀ. ਆਈ. ਅਤੇ ਕਪਾਰਟ ਨੂੰ ਵੀ ਨੋਟਿਸ ਜਾਰੀ ਕੀਤਾ। ਪਟੀਸ਼ਨਕਰਤਾ ਨੇ ਹਿੰਦ ਸਵਰਾਜ ਟਰੱਸਟ ਦੀਆਂ ਵਿੱਤੀ ਬੇਨਿਯਮੀਆਂ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ... Read Full Story
|
ਕੇਬੀਸੀ ‘ਚ ਹਿੱਸਾ ਲੈਣ ਵਾਲੀ ਵਿਧਵਾ ਖੁਦਕੁਸ਼ੀ ਲਈ ਮਜਬੂਰ
ਮੁੰਬਈ, ਕੁਝ ਦਿਨ ਪਹਿਲਾਂ ਕੌਣ ਬਣੇਗਾ ਕਰੋੜਪਤੀ ‘ਚ ਲੱਖਾਂ ਰੁਪਏ ਜਿੱਤਣ ਵਾਲੀ ਅਰਪਨਾ ਮਲਿਕਰ ਨੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਮਹਾਰਾਸ਼ਟਰ ਦੇ ਵਿਦਰਭ ਦੇ ਇਕ ਕਿਸਾਨ ਦੀ ਵਿਧਵਾ ਅਰਪਨਾ ਨੇ ਚਿੱਠੀ ‘ਚ ਲਿਖਿਆ ਹੈ ਕਿ ਜੇਕਰ ਸਥਾਨਕ ਕਾਂਗਰਸੀ ਆਗੂਆਂ ਤੇ ਪੁਲਿਸ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਉਹ ਆਪਣੇ ਪਿਤਾ ਤੇ ਭਰਾ ਸਮੇਤ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ। ਅਰਪਨਾ ਨੇ ਦੋਸ਼ ਲਗਾਇਆ ਕਿ ਉਸ ਦਾ ਦਿਓਰ ਕਾਂਗਰਸੀ ਆਗੂਆਂ ਨਾਲ ਮਿਲ ਕੇ ਉਸ ਨੂੰ ਤੰਗ ਕਰ ਰਿਹਾ ਹੈ। ਸੋਨੀਆ ਨੂੰ ਲਿਖੇ ਪੱਤਰ ‘ਚ ਅਰਪਨਾ ... Read Full Story
|
ਮਹਾਰਾਸ਼ਟਰ ‘ਚ ਲੋਕਪਾਲ ਨਾ ਲਾਇਆ ਤਾਂ ਮੁੜ ਸੱਤਿਆਗ੍ਰਹਿ ਕਰਾਂਗਾ : ਅੰਨਾ ਹਜ਼ਾਰੇ
ਮੁੰਬਈ,ਪਿਛਲੇ ਮਹੀਨੇ ਸੱਤਿਆਗ੍ਰਹਿ ਕਰਕੇ ਕੇਂਦਰ ਸਰਕਾਰ ਨੂੰ ਵਖ਼ਤ ਪਾਉਣ ਵਾਲੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਜੇਕਰ ਅਗਲੇ ਵਿਧਾਨ ਸਭਾ ਇਜਲਾਸ ‘ਚ ਸੂਬੇ ਅੰਦਰ ਲੋਕਪਾਲ ਨਿਯੁਕਤ ਕਰਨ ਸਬੰਧੀ ਕਾਨੂੰਨ ਪਾਸ ਨਹੀਂ ਕਰਵਾਇਆ ਗਿਆ ਤਾਂ ਉਹ ਮੁੜ ਸੱਤਿਆਗ੍ਰਹਿ ਸ਼ੁਰੂ ਕਰ ਦੇਣਗੇ। ਅੰਨਾ ਨੇ ਆਪਣੀ ਚਿੱਠੀ ‘ਚ ਸਪੱਸ਼ਟ ਕੀਤਾ ਹੈ ਕਿ ਉਹ ਇਸ ਮੰਗ ਨੂੰ ਸਾਕਾਰ ਹੁੰਦਿਆਂ ਵੇਖਣ ਲਈ ਇਜਲਾਸ ਦਾ ਅਖ਼ੀਰਲੇ ਦਿਨ ਤੱਕ ਇੰਤਜ਼ਾਰ ਕਰਨਗੇ। ਇਸ ਦੌਰਾਨ ਅੰਨਾ ਹਜ਼ਾਰੇ ਨੇ ਚੋਣ ਸੁਧਾਰਾਂ ਬਾਰੇ ਪ੍ਰਧਾਨ ਮੰਤਰੀ ਡਾ. ... Read Full Story
|
ਸਰਕਾਰ ਨਾ ਕਰੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੂੰ ਪ੍ਰੇਸ਼ਾਨ: ਅੰਨਾ
ਦੇਸ਼ ’ਚ ਬੇਚੈਨੀ ਫੈਲਣ ਦਾ ਪ੍ਰਗਟਾਇਆ ਖ਼ਦਸ਼ਾ
ਸਰਕਾਰੀ ਸੁਰੱਖਿਆ ਲੈਣ ’ਚ ਸੰਕੋਚ
ਰਾਲੇਗਨ ਸਿੱਧੀ,ਆਪਣੀ ਟੀਮ ਦੇ ਮੈਂਬਰਾਂ ਨੂੰ ਮਰਿਆਦਾ ਤੇ ਆਮਦਨ ਕਰ ਸਬੰਧੀ ਨੋਟਿਸ ਭੇਜੇ ਜਾਣ ’ਤੇ ਅੰਨਾ ਹਜ਼ਾਰੇ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੇ ਗ਼ਲਤ ਸੰਕੇਤ ਨਾ ਦੇਵੇ ਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੂੰ ਬਿਨਾਂ ਮਤਲਬ ਤੰਗ-ਪ੍ਰੇਸ਼ਾਨ ਕੀਤੇ ਜਾਣ ਨਾਲ ਦੇਸ਼ ’ਚ ਬੇਚੈਨੀ ਫੈਲ ਸਕਦੀ ਹੈ। ਇਹਦੇ ਨਾਲ ਹੀ ਇਸ ਗਾਂਧੀਵਾਦੀ ਆਗੂ ਮਹਾਰਾਸ਼ਟਰ ਸਰਕਾਰ ਵੱਲੋਂ ਮੁਹੱਈਆ ਕਰਵਾਈ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਲੈਣ ’ਚ ਹਿਚਕਿਚਾਹਟ ਜ਼ਾਹਰ ਕੀਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਦੀ ... Read Full Story
|