ਬਸਪਾ ਵੱਲੋਂ ਜਨ ਜਾਗਰਣ ਰੈਲੀ
ਮਹਿਤਪੁਰ, 1 ਫਰਵਰੀ (ਪੱਤਰ ਪ੍ਰੇਰਕ)-ਬਹੁਜਨ ਸਮਾਜ ਪਾਰਟੀ ਵੱਲੋਂ ਜਨ ਕਲਿਆਣ, ਮਹਿੰਗਾਈ ਅਤੇ ਗਰੀਬੀ ਸਬੰਧੀ ਪੰਜਾਬ ’ਚ ਜਾਗ੍ਰਿਤੀ ਮੁਹਿੰਮ ਚਲਾਉਣ ਦੀ ਕੜੀ ਅਧੀਨ ਮਹਿਤਪੁਰ ਵਿਖੇ ਬੀਤੇ ਦਿਨੀਂ ਜਨ ਜਾਗਰਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੀ ਪ੍ਰਧਾਨਗੀ ਸ੍ਰੀ ਅਵਤਾਰ ਸਿੰਘ ਕਰੀਮਪੁਰੀ ਮੈਂਬਰ ਰਾਜ ਸਭਾ ਅਤੇ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਕੀਤੀ। ਉਨ੍ਹਾਂ ਭਾਰੀ ਇਕੱਠ ਨੂੰ ਮਹਿੰਗਾਈ, ਗਰੀਬੀ, ਸਿੱਖਿਆ ਅਤੇ ਸਿਹਤ ਖੇਤਰ ਵਿਚ ਆਏ ਨਿਘਾਰ ਕਾਰਨ ਗਰੀਬ ਜਨਤਾ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨਾਲ ਗੁਰਲਾਲ ਸੈਲਾ ਇੰਚਾਰਜ ਪਾਰਲੀਮਾਨੀ ਹਲਕਾ ... Read Full Story
|
ਨਵੇਂ ਅਹੁਦੇਦਾਰਾਂ ਦੀ ਨਿਯੁਕਤੀ
ਮਹਿਤਪੁਰ, 29 ਜਨਵਰੀ (ਦੋਆਬਾ ਸਰਵਿਸ) ਕਾਫਲਾ ਸਾਹਿਤ ਸਭਾ, ਮਹਿਤਪੁਰ ਦੀ ਇੱਕ ਵਿਸ਼ੇਸ਼ ਇਕੱਤਰਤਾ ਹੌਟ-ਐਨ-ਫਰੀਜ਼ੀ ਰੈਸਟੋਰੈਂਟ (ਸਾਹਮਣੇ ਬੱਸ ਸਟੈਂਡ) ਮਹਿਤਪੁਰ ਵਿਖੇ ਸਭਾ ਦੇ ਮੈਂਬਰ ਸ਼੍ਰੀ ਬਲਵੰਤ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਸਭਾ ਦੇ ਪ੍ਰਧਾਨ ਸ਼੍ਰੀ ਸੰਤੋਖ ਸਿੰਘ ਸੰਘਾ ਨੇ ਸਭਾ ਦੇ ਕੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਕੁਝ ਹੋਰ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਪ੍ਰਸਤਾਵ ਰੱਖਿਆ।
ਉਨ੍ਹਾਂ ਦੁਆਰਾ ਸੁਝਾਏ ਗਏ ਕੁਝ ਨਵੇਂ ਅਹੁਦੇਦਾਰਾਂ ਦੀ ਤਾਈਦ ਸਭਾ ਦੇ ਜਨਰਲ ਸਕੱਤਰ ਸ਼੍ਰੀ ਸੋਹਣ ਸਿੰਘ ਕਲਿਆਣ ਨੇ ਕੀਤੀ। ਹਾਜ਼ਰ ਮੈਂਬਰਾਂ ਨੇ ਸਰਬ-ਸੰਮਤੀ ਨਾਲ ਇਹ ਮਤਾ ਪਾਸ ਕਰ ਦਿੱਤਾ। ... Read Full Story
|
ਦੋ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ-ਇਕ ਮੌਤ, 3 ਜ਼ਖ਼ਮੀ
ਮਹਿਤਪੁਰ, 28 ਜਨਵਰੀ (ਰੰਧਾਵਾ)-ਨਕੋਦਰ ਰੋਡ ਮਹਿਤਪੁਰ ਘੁੰਮਣ ਪੈਲਸ ਦੇ ਨਜ਼ਦੀਕ ਸਫਾਰੀ ਗੱਡੀ ਪੀ. ਬੀ. 08 ਬੀ. ਐਲ. 0066 ਅਤੇ ਫਿਸਟਾ ਗੱਡੀ ਪੀ. ਬੀ. 37 0030 ਦੀ ਆਹਮਣੇ ਸਾਹਮਣੇ ਟਕਰਾਉਣ ਨਾਲ ਦੋਵੇਂ ਗੱਡੀਆਂ ਨਸ਼ਟ ਹੋ ਗਈਆਂ ਤੇ ਫਿਸਟਾ ਗੱਡੀ ਦੇ ਰਣਜੀਤ ਸਿੰਘ ਰਾਣਾ (40) ਪੁੱਤਰ ਲੇਟ ਅਜੀਤ ਸਿੰਘ ਵਾਸੀ ਪਿੰਡ ਅੰਗਾਕੀੜੀ ਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ’ਤੇ ਪ੍ਰਾਪਤ ਜਾਣਕਾਰੀ ਮੁਤਾਬਿਕ ਰਣਜੀਤ ਸਿੰਘ ਜੋ ਨਕੋਦਰ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਸਫਾਰੀ ਵਿਚ ਸਵਾਰ 3 ਵਿਅਕਤੀ ਨਕੋਦਰ ਨੂੰ ਜਾ ਰਹੇ ਸੀ। ਜੋ ਭੋਗਪੁਰ ਦੇ ਨਜ਼ਦੀਕ ਬਾਹੋਪੁਰ ਵਿਆਹ ’ਤੇ ਆਏ ਹੋਏ ਸਨ, ਉਨ੍ਹਾਂ ਦਾ ਕਾਫ਼ੀ ਬਚਾਅ ਹੋ ਗਿਆ। ਇਸ ... Read Full Story
|
ਸੇਵਾ-ਮੁਕਤੀ ’ਤੇ ਸ਼ਾਨਦਾਰ ਵਿਦਾਇਗੀ ਸਮਾਰੋਹ
ਮਹਿਤਪੁਰ, 18 ਜਨਵਰੀ (ਰੰਧਾਵਾ)-ਸਰਕਾਰੀ ਕੰਨਿਆ ਸੈਕੰਡਰੀ ਸਕੂਲ ਨਕੋਦਰ ਦੇ ਖੁੱਲ੍ਹੇ ਵਿਹੜੇ ਵਿਚ ਸ੍ਰੀਮਤੀ ਰਾਜਰਾਜਿੰਦਰ ਕੌਰ ਵਿਗਿਆਨ ਅਧਿਆਪਕਾ ਦੀ ਸੇਵਾ-ਮੁਕਤੀ ਦੇ ਸਬੰਧ ਵਿਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਵਿਦਾਇਗੀ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਸੁਖਦੇਵ ਸਿੰਘ ਪ੍ਰਧਾਨ ਪੀ. ਟੀ. ਏ. ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ’ਚ ਪ੍ਰਿੰਸੀਪਲ ਸਤਨਾਮ ਸਿੰਘ, ਸ੍ਰੀ ਸੰਜੀਵਨ ਸਿੰਘ ਡਢਵਾਲ ਜਨਰਲ ਸਕੱਤਰ ਵਿਗਿਆਨ ਅਧਿਆਪਕ ਜਥੇਬੰਦੀ ਪੰਜਾਬ, ਸ੍ਰੀ ਰਾਜਦੀਪ ਸਿੰਘ ਚੀਮਾ ਪ੍ਰਧਾਨ ਸਰੀਰਕ ਸਿੱਖਿਆ ਅਧਿਆਪਕ ਜਥੇਬੰਦੀ, ਸ੍ਰੀ ਕਸ਼ਮੀਰ ਸਿੰਘ ਹੇਅਰ ਅਤੇ ਸ੍ਰੀ ਮਨਵਿੰਦਰਪਾਲਜੀਤ ... Read Full Story
|
ਮਹਿਤਪੁਰ ਪੁਲਿਸ ਨੇ ਭਗੌੜੇ ਦਬੋਚੇ
ਮਹਿਤਪੁਰ, 18 ਜਨਵਰੀ (ਰੰਧਾਵਾ)-ਮਹਿਤਪੁਰ ਥਾਣੇ ਦੀ ਪੁਲਿਸ ਵੱਲੋਂ ਸਬ ਇੰਸਪੈਕਟਰ ਮਨਜੀਤ ਸਿੰਘ ਐਸ. ਐਚ. ਓ. ਮਹਿਤਪੁਰ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਸ ਮਹੀਨੇ ਦੇ ਦਸਾਂ ਦਿਨਾਂ ਵਿਚ 4 ਭਗੌੜਿਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸੂਹ ਮਿਲਣ ’ਤੇ ਗੁਰਦੇਵ ਸਿੰਘ ਉਰਫ ਦੇਬਾ ਪੁੱਤਰ ਰਾਮ ਸਿੰਘ ਵਾਸੀ ਬੀਟਲਾਂ, ਨਿਸ਼ਾਨ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਉਮਰੇਵਾਲ ਬਿੱਲਾ, ਜਤਿੰਦਰਪਾਲ ਉਰਫ ਸੰਨੀ ਪੁੱਤਰ ਸੁਰਿੰਦਰਪਾਲ ਮੁਹੱਲਾ ਢਗਾਰਾ ਅਤੇ ਅਨਵਰ ਪੁੱਤਰ ਪਾਲਾ ਵਾਸੀ ਬਘੇਲਾ ਜਿਹੜੇ ਨਾਜਾਇਜ਼ ਸ਼ਰਾਬ ਅਤੇ ਵਾਹਨ ਚੋਰੀ ਦੇ ਕੇਸਾਂ ਲਈ ... Read Full Story
|
ਕੌਂਟਾ ਦੀ ਮੌਤ ’ਤੇ ਦੁੱਖ ਪ੍ਰਗਟਾਇਆ
ਮਹਿਤਪੁਰ, 17 ਜਨਵਰੀ (ਰੰਧਾਵਾ)-ਸ: ਪ੍ਰੀਤਮ ਸਿੰਘ ਕੌਂਟਾ ਚੇਅਰਮੈਨ ਸ਼ੂਗਰਫੈ¤ਡ ਪੰਜਾਬ ਦੀ ਮੌਤ ਦੇ ਦੁੱਖ ਭਰੇ ਸਮਾਚਾਰ ਮਗਰੋਂ ਸਹਿਕਾਰੀ ਖੰਡ ਮਿੱਲ ਨਕੋਦਰ ਵਿਖੇ ਸ਼ੋਕ ਸਭਾ ਕਰਕੇ ਦੋ ਮਿੰਟ ਲਈ ਮੌਨ ਧਾਰਕ ਕੀਤਾ ਗਿਆ। ਸ: ਐਸ. ਐਸ. ਬਾਜਵਾ ਜਨਰਲ ਮੈਨੇਜਰ ਸਹਿਕਾਰੀ ਖੰਡ ਮਿੱਲ ਨਕੋਦਰ ਨੇ ਕਿਹਾ ਕਿ ਸ: ਕੌਂਟਾ ਦੀ ਮੌਤ ਨਾਲ ਸ਼ੂਗਰਫੈ¤ਡ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਮੌਕਾ ਕਾਸ਼ਤਕਾਰਾਂ ਅਤੇ ਮਿੱਲਾਂ ਦੇ ਮੁਲਾਜ਼ਮਾਂ ਦੀ ਭਲਾਈ ਲਈ ਸ਼ਲਾਘਾਯੋਗ ਕਦਮ ਚੁੱਕੇ। ਲਗਾਤਾਰ ਤੀਜੀ ਵਾਰ ਸ਼ੂਗਰ ਫੈ¤ਡ ਦੇ ਚੇਅਰਮੈਨ ਬਣੇ ਸਨ। ਇਸ ਮੌਕੇ ’ਤੇ ਸ: ਮਨਜੀਤ ਸਿੰਘ ਗਿੱਲ ਚੇਅਰਮੈਨ, ਸ੍ਰੀ ... Read Full Story
|
ਮਹਿਤਪੁਰ ’ਚ ਸ਼ਾਨਦਾਰ ਨਗਰ ਕੀਰਤਨ
ਮਹਿਤਪੁਰ, 9 ਜਨਵਰੀ (ਰੰਧਾਵਾ)-ਗੁਰਦੁਆਰਾ ਸਿੰਘ ਸਭਾ (ਭਾਈ ਜਵਾਹਰ ਸਿੰਘ) ਮਹਿਤਪੁਰ ਦੇ ਪ੍ਰਬੰਧਕ ਕਮੇਟੀ ਵੱਲੋਂ ਸ: ਇਕਬਾਲ ਸਿੰਘ ਸੰਧੂ ਪ੍ਰਧਾਨ ਦੇ ਸਮੁੱਚੇ ਪ੍ਰਬੰਧਾਂ ਹੇਠ ਸੁਖਮਨੀ ਸੇਵਾ ਸੁਸਾਇਟੀ (ਬੀਬੀਆਂ) ਕਸਬੇ ਦੀ ਸਮੂਹ ਸੰਗਤਾਂ ਅਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵੱਖ-ਵੱਖ ਮੁਹੱਲਿਆਂ ਮੁੱਖ ਬਾਜ਼ਾਰ ਰਾਹੀਂ ਪ੍ਰਕਰਮਾ ਕਰਦਾ ਸ਼ਾਮੀ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਦਾਣਾ ਮੰਡੀ ਮਹਿਤਪੁਰ ਵਿਖੇ ਲੰਗਰ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਇਸ ਨਗਰ ਕੀਰਤਨ ’ਚ ਸੰਗਤਾਂ ਦੇ ਰੂਪ ਜ: ਦਲਜੀਤ ... Read Full Story
|
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅਰਥੀ ਫੂਕ ਮੁਜ਼ਾਹਰਾ
ਮਹਿਤਪੁਰ, 27 ਦਸੰਬਰ (ਰੰਧਾਵਾ)-ਚਮਿਆਰਾ ਗੋਲੀ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਮਜ਼ਦੂਰਾਂ ਜਿਸ ਵਿਚ ਔਰਤਾਂ ਵੀ ਸ਼ਾਮਿਲ ਸਨ, ਨੇ ਕਸਬੇ ਦੇ ਮੁੱਖ ਬਾਜ਼ਾਰ ਵਿਚ ਮੁਜ਼ਾਹਰਾ ਕੀਤਾ ਅਤੇ ਮੁੱਖ ਚੌਕ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਜ: ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁਤਲੇ ਸਾੜੇ। ਮੁਜ਼ਾਹਰਾ ਕਰਨ ਵਾਲੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ। ਮੁੱਖ ਚੌਕ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਤਪਾਲ ਸਹੋਤਾ ਜ਼ਿਲ੍ਹਾ ਆਗੂ, ਸ੍ਰੀ ਪ੍ਰਕਾਸ਼ ਚੰਦ ... Read Full Story
|
ਸਾਹਿਤ ਸਭਾ ਦੀ ਚੋਣ ਅਤੇ ਕਵੀ ਦਰਬਾਰ
ਮਹਿਤਪੁਰ, 27 ਦਸੰਬਰ (ਤਰਲੋਕ)- ਇਥੇ ਕਾਫਲਾ ਸਾਹਿਤ ਸਭਾ ਦੀ ਹੋਟਲ ਹੋਟ ਐਂਡ ਫਰੀਜੀ ਸਾਹਮਣੇ ਬੱਸ ਸਟੈਂਡ ਵਿਖੇ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਲਗਭਗ 35 ਮੈਂਬਰਾਂ ਨੇ ਆਪਣੀ ਹਾਜਰੀ ਲਗਵਾਈ। ਮੀਟਿੰਗ ਦੀ ਪ੍ਰਧਾਨਗੀ ਸ. ਕਰਨੈਲ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੀਤੀ। ਸਟੇਜ ਦੀ ਕਾਰਵਾਈ ਸੁਰਿੰਦਰ ਖੀਵਾ ਨੇ ਕੀਤੀ। ਸਭ ਤੋਂ ਪਹਿਲਾਂ ਸਭਾ ਦੀ ਨਵੀਂ ਚੋਣ ਕੀਤੀ ਗਈ। ਸੁਰਿੰਦਰ ਖੀਵਾ ਵਲੋਂ ਜੋ ਐਲਾਨ ਕੀਤਾ ਗਿਆ ਉਹ ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਸੰਤੋਖ ਸਿੰਘ ਸੰਘਾ ਪ੍ਰਧਾਨ ਤੇ ਸੋਹਣ ਸਿੰਘ ਕਲਿਆਣ ਨੂੰ ਜਨਰਲ ਸਕੱਤਰ ਬਣਾਇਆ ਗਿਆ। ... Read Full Story
|
ਸ਼ਹੀਦੀ ਸਮਾਗਮ ’ਤੇ 12 ਵਿਆਹ ਕੀਤੇ
ਮਹਿਤਪੁਰ, 25 ਦਸੰਬਰ (ਤਰਲੋਕ)- ਸ਼ਹੀਦ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਸਮਾਗਮ ਸਬੰਧੀ ਭਗਵਾਨ ਵਾਲਮੀਕਿ ਮੰਦਰ ਨਜ਼ਦੀਕ ਸਿਵਲ ਹਸਪਤਾਲ ਵਿਖੇ ਸ਼ਹੀਦ ਬਾਬਾ ਜੀਵਨ ਮੈਮੋਰੀਅਲ ਕਮੇਟੀ ਵਲੋਂ 12 ਜੋੜਿਆਂ ਦੇ ਵਿਆਹ ਕੀਤੇ ਗਏ, ਜਿਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਬਾਬਾ ਪ੍ਰਗਟ ਨਾਥ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮੇਂ ਉਨ੍ਹਾਂ ਨਾਲ ਕਮੇਟੀ ਚੇਅਰਮੈਨ ਬਲਬੀਰ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਭਜਨ ਸਿੰਘ ਪਛਾੜੀਆਂ, ਸਰਕਲ ਪ੍ਰਧਾਨ ਸੇਵਾਦਾਰ ਗਿਆਨੀ ਰੇਸ਼ਮ ਸਿੰਘ, ਖਜਾਨਚੀ ਸੰਤੋਖ ਸਿੰਘ, ਜ਼ਿਲ੍ਹਾ ਸੈਕਟਰੀ ਸੁਖਦੇਵ ਸਿੰਘ ਨਿਧੱੜਕ, ਅਮਰਜੀਤ ਪਟਵਾਰੀ, ਮੀਤ ਪ੍ਰਧਾਨ ਕੁਲਵੰਤ ਸਿੰਘ, ਲਛਮਣ ਸਿੰਘ, ... Read Full Story
|
ਅਮਿੱਟ ਛਾਪ ਛੱਡ ਗਿਆ ਸਵਾਗਤੀ ਸਮਾਰੋਹ
ਮਹਿਤਪੁਰ, 22 ਦਸੰਬਰ (ਰੰਧਾਵਾ)-ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਨਵੇਂ ਪ੍ਰਿੰਸੀਪਲ ਸ੍ਰੀਮਤੀ ਸੁਮਨ ਬਾਲਾ ਦੇ ਸਵਾਗਤ ਵਿਚ ਪੰਜਾਬੀਅਤ ਕਿਸ਼ੋਰ ਸਿੱਖਿਆ, ਏਡਜ਼ ਪ੍ਰਤੀ ਜਾਗਰੂਕਤਾ ਅਤੇ ਮਾਂ ਬੋਲੀ ਨੂੰ ਸਮਰਪਿਤ ਕਰਵਾਇਆ ਗਿਆ। ਵਿਸ਼ੇਸ਼ ਰੰਗਾਰੰਗ ਪ੍ਰੋਗਰਾਮ ਅਮਿੱਟ ਛਾਪ ਛੱਡ ਗਿਆ। ਨੈਨੋ ਕਲੱਬ, ਰੈ¤ਡ ਰਿਬਨ ਕਲੱਬ ਅਤੇ ਕਾਇਨਾਤ ਸਾਹਿਤ ਸਭਾ ਵੱਲੋਂ ਆਯੋਜਿਤ ਇਸ ਮਨੋਰੰਜਕ ਅਤੇ ਗਿਆਨ ਭਰਪੂਰ ਪ੍ਰੋਗਰਾਮ ਵਿਚ ਏਡਜ਼ ਕਾਰਨ ਤੇ ਨਿਵਾਰਨ, ਕਿਸ਼ੋਰ ਸਿੱਖਿਆ ਸਮੇਂ ਦੀ ਲੋੜ, ਸਮਾਜਿਕ ਚੇਤਨਾ, ਨਸ਼ਿਆਂ ਅਤੇ ਆਖੌਤੀ ਸਾਧੂ ਸੰਤਾਂ ਦੇ ਚੁੰਗਲ ’ਚੋਂ ਲੋਕਾਂ ਨੂੰ ਬਚਾਉਣ ਲਈ ਭਾਸ਼ਣ, ... Read Full Story
|
ਸੜਕ ਹਾਦਸੇ ’ਚ 1 ਦੀ ਮੌਤ, 4 ਜ਼ਖ਼ਮੀ
ਨਕੋਦਰ, 13 ਦਸੰਬਰ (ਧੀਮਾਨ)-ਸਥਾਨਕ ਨਕੋਦਰ ਮਹਿਤਪੁਰ ਸੜਕ ’ਤੇ ਮੁਹੱਲਾ ਰਵੀਦਾਸਪੁਰਾ ’ਚ ਹੋਏ ਇਕ ਸੜਕ ਹਾਦਸੇ ’ਚ ਸੂਮੋ ’ਚ ਸਵਾਰ ਇਕ ਬੈਂਡ ਪਾਰਟੀ ਦੇ ਮੈਂਬਰ ਜਿਸ ਦੀ ਪਛਾਣ ਮੱਖਣ ਸਿੰਘ ਵਾਸੀ ਹਾਥਨ ਹੋਈ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖ਼ਮੀਆਂ ਨੂੰ ਸਥਾਨਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਮੈਂਬਰਾਂ ’ਚ ਪਰਮਜੀਤ ਸਿੰਘ, ਜੀਵਨ ਸਿੰਘ, ਜਸਪਾਲ ਸਿੰਘ, ਬੇਅੰਤ ਸਿੰਘ (ਸਾਰੇ ਵਾਸੀ ਹਾਥਨ) ਸ਼ਾਮਿਲ ਹਨ। ਸਥਾਨਕ ਪੁਲਿਸ ਨੇ ਸੂਮੋ ਦੇ ਡਰਾਈਵਰ ਸਰਬਜੀਤ ਸਿੰਘ ਪੁੱਤਰ ਅਮਰਨਾਥ ਦੇ ਬਿਆਨ ’ਤੇ ਅਗਿਆਤ ਟਰਾਲਾ ਚਾਲਕ ਤੇ ਮੁਕੱਦਮਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ। ... Read Full Story
|
ਨਕੋਦਰ ’ਚ ਮੈਰਾਥਨ ਲਹਿਰ 6 ਨੂੰ
ਨਕੋਦਰ (ਦੋਆਬਾ ਨਿਊਜ਼ ਸਰਵਿਸ)- ਨਕੋਦਰ ਸ਼ਹਿਰ ਵਿੱਚ 6 ਦਸੰਬਰ ਨੂੰ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕਰਵਾਈ ਜਾ ਰਹੀ ਮਿੰਨੀ ਮੈਰਾਥਨ ਸਬੰਧੀ ਤਿਆਰੀਆਂ ਪੂਰੇ ਜੋਬਨ ’ਤੇ ਹਨ। ਜਿਸ ਤਰ੍ਹਾਂ ਰਜਿਸਟ੍ਰੇਸ਼ਨਾਂ ਸਥਾਨਕ ‘ਦੋਆਬਾ ਹੈ¤ਡਲਾਈਨਜ਼’ ਦੇ ਦਫ਼ਤਰ ਮਿਲ ਰਹੀਆਂ ਹਨ, ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਲੋਕਾਂ ਵਿੱਚ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਆਮ ਲੋਕ ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਕਰਵਾਈ ਜਾ ਰਹੀ ਇਸ ਦੌੜ ਵੱਧ ਚੜ੍ਹ ਕੇ ਭਾਗ ਲੈ ਰਹੇ ਹਨ। ਦੌੜ ਵਿੱਚ ਹੁਣ ਤੱਕ 3 ਸਾਲ ਦੇ ਬੱਚੇ ਤੋਂ ਲੈ ਕੇ 84 ਸਾਲਾ ਬਜ਼ੁਰਗ ਤੱਕ ਰਜਿਸਟ੍ਰੇਸ਼ਨਾਂ ਹੋ ... Read Full Story
|