Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਹਿੰਗਾ"
ਮਹਿੰਗਾਈ ਦੀ ਮਾਰ ਨਾਲ ਆਮ ਆਦਮੀ ਪਰੇਸ਼ਾਨ

ਨਵੀਂ ਦਿੱਲੀ, ਮਹਿੰਗਾਈ ਨਾਲ ਆਮ ਆਦਮੀ ਪਰੇਸ਼ਾਨ ਹੈ ਪਰ ਨੇੜੇ ਦੇ ਭਵਿੱਖ 'ਚ ਇਸ 'ਚ ਰਾਹਤ ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ। ਸਬਜੀਆਂ ਅਤੇ ਦੁੱਧ ਤੋਂ ਬਾਅਦ ਖਾਣ ਦੇ ਤੇਲ 'ਚ ਅੱਗ ਲੱਗ ਗਈ ਹੈ। ਪਿਛਲੇ ਇੱਕ ਮਹੀਨੇ 'ਚ ਖਾਧ ਤੇਲਾਂ ਦੀਆਂ ਕੀਮਤਾਂ 'ਚ 10 ਫੀਸਦੀ ਤੱਕ ਦੀ ਤੇਜ਼ੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਤੇਲ ਕੰਪਨੀਆਂ ਨੇ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਉਨ੍ਹਾਂ ਨੂੰ ਪੈਟਰੋਲ ਦੀਆਂ ਕੀਮਤਾਂ ਵਧਾਉਣ ਦੀ ਇਜਾਜ਼ਤ ਨਹੀਂ ਮਿਲੀ ਤਾਂ ਉਹ ਵਿਕਰੀ ਹੀ ਬੰਦ ਕਰ ਦੇਣਗੀਆਂ। ਦਿੱਲੀ ਅਤੇ ਮੁੰਬਈ 'ਚ ਖੁੱਲੇ ਦੁੱਧ ਦੀਆਂ ਕੀਮਤਾਂ 6 ਰੁਪਏ ਪ੍ਰਤੀ ਲੀਟਰ ਤੱਕ ਵਧ ਗਈਆਂ ਹਨ। ਅਮੁਲ ਨੇ ...
Read Full Story


ਭ੍ਰਿਸ਼ਟਾਚਾਰ ਤੇ ਕਾਲੇ ਧਨ 'ਤੇ ਰੋਕ ਜ਼ਰੂਰੀ : ਪ੍ਰਤਿਭਾ

ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਕਿਹਾ ਹੈ ਕਿ ਯੂ. ਪੀ. ਏ. ਗਠਜੋੜ ਸਰਕਾਰ ਭ੍ਰਿਸ਼ਟਾਚਾਰ ਅਤੇ ਕਾਲੇ ਧਨ 'ਤੇ ਰੋਕ ਲਾਉਣ ਅਤੇ ਮਹਿੰਗਾਈ ਨੂੰ ਘੱਟ ਕਰਨ ਦੇ ਉਪਾਅ ਕਰਨ ਦੇ ਨਾਲ-ਨਾਲ ਆਮ ਆਦਮੀ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਸਾਲ 2012-13 ਵਿਚ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਘਟ ਗਿਣਤੀਆਂ ਨੂੰ ਮਜ਼ਬੂਤ ਬਣਾਉਣ ਲਈ ਦ੍ਰਿੜ੍ਹ ਸੰਕਲਪ ਹੈ। ਸੰਸਦ ਦੇ ਬਜਟ ਸਮਾਗਮ ਦੇ ਪਹਿਲੇ ਦਿਨ ਦੋਹਾਂ ਹਾਊਸਾਂ ਦੇ ਸਾਂਝੇ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਸਰਕਾਰ ਦੀਆਂ ਵਚਨਬੱਧਤਾਵਾਂ ਨੂੰ ਗਿਣਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਭਰੋਸਾ ਹੈ ਕਿ ਉਹ ਜਲਦੀ ਹੀ ਦੇਸ਼ ਦੇ ...
Read Full Story


ਮਾਰਚ ਤੱਕ ਮਹਿੰਗਾਈ ਦਰ 6 ਫੀਸਦੀ ਰਹਿ ਜਾਏਗੀ: ਮੁਖਰਜੀ

ਨਵੀਂ ਦਿੱਲੀ, ਅਪਰੈਲ 2006 ਤੋਂ ਹੁਣ ਤੱਕ ਪਹਿਲੀ ਵਾਰ ਖੁਰਾਕੀ ਮਹਿੰਗਾਈ ਦਰ ਇਕ ਫੀਸਦੀ ਤੋਂ ਘੱਟ 0.42 ਫੀਸਦੀ ਰਹਿਣ ’ਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਹੈ ਕਿ ਕੁੱਲ ਮਹਿੰਗਾਈ ਮਾਰਚ ਦੇ ਅਖੀਰ ਤੱਕ ਘੱਟ ਕੇ 6 ਫੀਸਦੀ ਰਹਿ ਜਾਏਗੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਇਹ ਰੁਝਾਨ ਜਾਰੀ ਰਹਿੰਦਾ ਹੈ ਤਾਂ ਵਿੱਤੀ ਸਾਲ ਦੇ ਖਾਤਮੇ (ਹੈੱਡਲਾਈਨ) ’ਤੇ ਮਹਿੰਗਾਈ ਦਰ 6 ਫੀਸਦੀ ਦੇ ਆਸਪਾਸ ਹੋਏਗੀ ਪਰ ਇਹ ਇਸ ਤੋਂ ਘੱਟ ਨਹੀਂ ਹੋਏਗੀ ਕਿਉਂ ਕਿ ਇਸ ਤੋਂ ਪਹਿਲੇ ਹਫਤਿਆਂ ਦੌਰਾਨ ਮਹਿੰਗਾਈ ਦਰ ਦਾ ਦਬਾਅ ਬਹੁਤ ਜ਼ਿਆਦਾ ਰਿਹਾ ਸੀ। ਉਨ੍ਹਾਂ ਦੀ ਇਹ ਟਿੱਪਣੀ 17 ਦਸੰਬਰ ...
Read Full Story


ਮਹਿੰਗਾਈ ਦਰ ਘਟ ਕੇ 1.81 ਫੀਸਦੀ ਰਹਿ ਗਈ

ਨਵੀਂ ਦਿੱਲੀ, ਦੇਸ਼ ਵਿਚ ਖਾਧ ਪਦਾਰਥਾਂ ਦੀ ਮਹਿੰਗਾਈ ਦਰ ਘਟ ਕੇ 1.81 ਫੀਸਦੀ ‘ਤੇ ਪਹੁੰਚ ਗਈ ਹੈ। ਬੀਤੇ 10 ਦਸੰਬਰ ਨੂੰ ਖਤਮ ਹੋਏ ਹਫਤੇ ਮਗਰੋਂ ਇਕੱਠੇ ਕੀਤੇ ਗਏ ਵੇਰਵਿਆਂ ਅਨੁਸਾਰ ਪਿਆਜ ਅਤੇ ਆਲੂਆਂ ਦੀ ਕੀਮਤ ਵਿਚ ਆਈ ਗਿਰਾਵਟ ਕਾਰਨ ਮਹਿੰਗਾਈ ਦਰ ਘਟੀ ਹੈ। ਇਸ ਤੋਂ ਪਿਛਲੇ ਹਫਤੇ ਮਹਿੰਗਾਈ ਦਰ 4.35 ਫੀਸਦੀ ਸੀ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਮਹਿੰਗਾਈ ਦਰ ਇਸੇ ਤਰ੍ਹਾਂ ਘਟਦੀ ਰਹੀ ਤਾਂ ਰਿਜ਼ਰਵ ਬੈਂਕ ਵੱਲੋਂ 24 ਜਨਵਰੀ ਨੂੰ ਕੀਤੇ ਜਾਣ ਵਾਲੇ ਵਿੱਤ ਯੋਜਨਾ ਰੀਵਿਊ ਦੌਰਾਨ ਕਰਜ਼ਿਆਂ ‘ਤੇ ਵਿਆਜ ਦਰਾਂ ਘਟਾਈਆਂ ਵੀ ਜਾ ਸਕਦੀਆਂ ...
Read Full Story


ਪੈਟਰੋਲ ਹੋਇਆ ਸਸਤਾ

ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 78 ਪੈਸੇ ਪ੍ਰਤੀ ਲੀਟਰ ਘਟਾਈ, ਜਹਾਜ਼ੀ ਤੇਲ 2312 ਰੁਪਏ ਪ੍ਰਤੀ ਕਿਲੋ ਲੀਟਰ ਵਧਾਇਆ ਨਵੀਂ ਦਿੱਲੀ, ਲਗਾਤਾਰ ਵਧਦੀ ਮਹਿੰਗਾਈ ਵਿਚ ਲੋਕਾਂ ਲਈ ਰਾਹਤ ਵਾਲੀ ਗੱਲ ਹੈ ਕਿ ਪੈਟਰੋਲ ਦੀਆਂ ਕੀਮਤਾਂ ਵਿਚ 78 ਪੈਸੇ ਪ੍ਰਤੀ ਲੀਟਰ ਦੀ ਹੋਰ ਕਮੀ ਕੀਤੀ ਗਈ ਹੈ। ਇਹ ਕਮੀ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਕਾਰਨ ਤੇਲ ਕੰਪਨੀਆਂ ਦੀ ਬੁੱਧਵਾਰ ਇਥੇ ਹੋਈ ਬੈਠਕ ਵਿਚ ਪੈਟਰੋਲ ਦੀ ਕੀਮਤ ਘਟਾਉਣ ਦਾ ਫੈਸਲਾ ਲਿਆ ਗਿਆ। ਪੈਟਰੋਲ ਦੀਆਂ ਕੀਮਤਾਂ ਵਿਚ ਇਕ ਮਹੀਨੇ ਵਿਚ ਦੂਜੀ ...
Read Full Story


ਹੰਗਾਮੇ ਕਾਰਨ ਤੀਜੇ ਦਿਨ ਵੀ ਠੱਪ ਰਹੀ ਸੰਸਦ

ਹੁਣ ਅੱਜ ਹੋਵੇਗੀ ਮਹਿੰਗਾਈ 'ਤੇ ਚਰਚਾ, ਵੋਟਾਂ ਦੀ ਵੰਡ ਨਹੀਂ ਨਵੀਂ ਦਿੱਲੀ, ਤੇਲੰਗਾਨਾ ਅਤੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਹਮਲਾਵਰ ਰੁਖ ਅਪਣਾਉਣ ਵਾਲੀ ਵਿਰੋਧੀ ਧਿਰ ਅਤੇ ਸਰਕਾਰ ਨੂੰ ਬਾਹਰ ਤੋਂ ਹਮਾਇਤ ਦੇਣ ਵਾਲੀਆਂ ਪਾਰਟੀਆਂ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਸੰਸਦ ਦੇ ਦੋਹਾਂ ਹਾਊਸਾਂ ਦੀ ਕਾਰਵਾਈ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਠੱਪ ਰਹੀ ਪਰ ਸ਼ਾਮ ਨੂੰ ਮਹਿੰਗਾਈ 'ਤੇ ਸ਼ੁੱਕਰਵਾਰ ਚਰਚਾ ਕਰਨ ਬਾਰੇ ਫੈਸਲਾ ਹੋਇਆ। ਇਸ ਮੰਤਵ ਲਈ ਵੋਟਾਂ ਦੀ ਵੰਡ ਨਹੀਂ ਹੋਵੇਗੀ। ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤਕ ਅਤੇ ਉਸ ਤੋਂ ਬਾਅਦ ਪੂਰੇ ਦਿਨ ਲਈ ...
Read Full Story


ਘਟਨਾ ਦਾ ਮਹਿੰਗਾਈ ਨਾਲ ਕੁਝ ਵੀ ਲੈਣਾ-ਦੇਣਾ ਨਹੀਂ : ਪਵਾਰ

ਨਵੀਂ ਦਿੱਲੀ, ਸ਼ਰਦ ਪਵਾਰ ਨੇ ਇਕ ਨੌਜਵਾਨ ਵਲੋਂ ਥੱਪੜ ਮਾਰੇ ਜਾਣ ਬਾਰੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਨੌਜਵਾਨ ਨੇ ਉਨ੍ਹਾਂ 'ਤੇ ਹਮਲਾ ਕਿਉਂ ਕੀਤਾ। ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਉਹ ਇਸ ਘਟਨਾ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਗੇ। ਇਸ ਘਟਨਾ ਦਾ ਮਹਿੰਗਾਈ ਨਾਲ ਵੀ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸੰਜਮ ਵਰਤਣ ਤੇ ਅਮਨ-ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈਣ। ਦੋਸ਼ੀ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ...
Read Full Story


ਸੰਸਦ 'ਚ ਗਰਮਾਇਆ ਮਹਿੰਗਾਈ ਦਾ ਮੁੱਦਾ

ਨਵੀਂ ਦਿੱਲੀ, ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸੰਸਦ ਵਿਚ ਜਮ ਕੇ ਹੰਗਾਮਾ ਹੋਇਆ। ਦੇਸ਼ ਵਿਚ ਵੱਧ ਰਹੀ ਮਹਿੰਗਾਈ ਕਾਰਨ ਪਹਿਲਾਂ ਹੀ ਸਰਕਾਰ ਨੂੰ ਆਲੋਚਨਾਵਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਅਜਿਹੇ ਵਿਚ ਸੰਸਦ ਦੀ ਕਾਰਵਾਈ ਵੀ ਵਿਰੋਧੀ ਧਿਰ ਨੇ ਠੱਪ ਕਰ ਦਿੱਤੀ। ਮਹਿੰਗਾਈ ਤੋਂ ਇਲਾਵਾ ਤੇਲੰਗਾਨਾ ਦਾ ਮੁੱਦਾ ਵੀ ਸੰਸਦ ਵਿਚ ਛਾਇਆ ਰਿਹਾ। ਸ਼ੋਰ-ਸ਼ਰਾਬਾ ਵੱਧਦਾ ਹੋਇਆ ਦੇਖ ਕੇ ਸਪੀਕਰ ਮੀਰਾ ਕੁਮਾਰ ਨੇ ਕਾਰਵਾਈ ਦੁਪਿਹਰ ਤੱਕ ਟਾਲ ਦਿੱਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਰਥਵਿਵਸਥਾ ਦੀ ਮੌਜੂਦਾ ਹਲਾਤ ਬਿਹਤਰ ਨਹੀਂ ਹੋਏ ਤਾਂ ਭਾਰਤ ਵੀ ਮੰਦੀ ਦੀ ...
Read Full Story


ਪਿਆਜ਼ ਦੀਆਂ ਕੀਮਤਾਂ ਵਿਚ ਆਏ ਜ਼ਬਰਦਸਤ ਉਛਾਲ ਕਾਰਨ ਖੁਰਾਕ ਮਹਿੰਗਾਈ ਦਰ ਵਿਚ ਵਾਧਾ - ਪ੍ਰਣਬ ਮੁਖਰਜੀ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਹੈ ਪਿਛਲੇ ਦਿਨੀਂ ਪਿਆਜ਼ ਦੀਆਂ ਕੀਮਤਾਂ ਵਿਚ ਆਏ ਜ਼ਬਰਦਸਤ ਉਛਾਲ ਕਾਰਨ ਖੁਰਾਕ ਮਹਿੰਗਾਈ ਦਰ ਵਿਚ ਵਾਧਾ ਦਰਜ ਕੀਤਾ ਗਿਆ ਹੈ। ਇਥੇ ਪੱਤਰਕਾਰਾਂ ਨਾਲ ਗੰਲਬਾਤ ਦੌਰਾਨ ਸ੍ਰੀ ਮੁਖਰਜੀ ਨੇ ਕਿਹਾ ਕਿ ਮੈਂ ਖੁਰਾਕ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ਤੋਂ ਚਿੰਤਤ ਹਾਂ, ਹਾਲਾਂਕਿ ਕੁਝ ਵਸਤੂਆਂ ਥੋਕ ਮੁੱਖ ਸੂਚਕ ਅੰਕ ਵਿਚ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਹਫ਼ਤਾਵਾਰੀ ਉਤਰਾ-ਚੜਾਅ ਪਿਆਜ਼ ਦੀਆਂ ਕੀਮਤਾਂ ਵਧਣ ਕਾਰਨ ਆਇਆ ਹੈ। ਉਨ੍ਹਾਂ ਕਿਹਾ ਕਿ ਖੁਰਾਕ ਵਸਤੂਆਂ ਦੀਆਂ ਕੀਮਤਾਂ ਨੂੰ ਘਟਾਉਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ...
Read Full Story


ਮਹਿੰਗਾਈ ਭੱਤਾ ਵਧਿਆ , ਅਪਹਰਣ ਲਈ ਮੌਤ ਦੀ ਸੱਜਾ

ਕੈਬੀਨਟ ਨੇ ਸ਼ੁੱਕਰਵਾਰ ਨੂੰ ਕਈ ਅਹਿਮ ਫੈਂਸਲੀਆਂ ਨੂੰ ਆਪਣੀ ਮੰਜੂਰੀ ਦਿੱਤੀ ਹੈ। ਇਸਵਿੱਚ ਐਂਟੀ - ਹਾਇਜੈਕਿੰਗ ਬਿਲ ਵਿੱਚ ਸੰਸ਼ੋਧਨ ਅਤੇ ਅਤੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਫੈਸਲਾ ਸ਼ਾਮਿਲ ਹੈ। ਦਿੱਲੀ ਵਿੱਚ ਹੋਈ ਕੈਬੀਨਟ ਦੀ ਬੈਠਕ ਵਿੱਚ ਜਹਾਜ਼ਾਂ ਦਾ ਅਪਹਰਣ ਕਰਣ ਵਾਲੀਆਂ ਦੀ ਮੌਤ ਦੀ ਸੱਜਾ ਦੇ ਪ੍ਰਾਵਧਾਨ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਨਵੇਂ ਪ੍ਰਾਵਧਾਨ ਨੂੰ 1982 ਦੇ ਐਂਟੀ-ਹਾਇਜੈਕਿੰਗ ਐਕਟ ਵਿੱਚ ਸ਼ਾਮਿਲ ਕੀਤਾ ਜਾਵੇਗਾ। ਹਮਲੀਆਂ ਦੀ ਵੱਧੇ ਸੰਦੇਹ ਨੂੰ ਵੇਖਦੇ ਹੋਏ ਗ੍ਰਹ ਮੰਤਰੀ ਪੀ ਚਿਦੰਬਰਮ ਦੀ ਪ੍ਰਧਾਨਗੀ ਵਿੱਚ ਮੰਤਰੀਆਂ ਦੇ ਇੱਕ ਸਮੂਹ ਨੇ ਇਸ ਕਰੜੇ ਪ੍ਰਾਵਧਾਨ ...
Read Full Story


ਪੰਜਾਬ ’ਚ ਪੈਟਰੋਲ ਇਕ ਰੁਪਿਆ ਤੇ ਡੀਜ਼ਲ 26 ਪੈਸੇ ਮਹਿੰਗਾ ਵੈਟ ’ਤੇ 10 ਫੀਸਦੀ ਸਰਚਾਰਜ ਦਾ ਆਰਡੀਨੈਂਸ ਜਾਰੀ

ਜਲੰਧਰ/ਚੰਡੀਗੜ੍ਹ, 5 ਫਰਵਰੀ (ਦੋਆਬਾ ਨਿਊਜ਼ ਸਰਵਿਸ)-ਪੰਜਾਬ ਮੰਤਰੀ ਮੰਡਲ ਵੱਲੋਂ ਮੌਜੂਦਾ ਵੈਟ ਟੈਕਸ ’ਤੇ 10 ਪ੍ਰਤੀਸ਼ਤ ਸਰਚਾਰਜ ਲਗਾਉਣ ਦੇ ਲਏ ਗਏ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਰਾਜ ਸਰਕਾਰ ਵੱਲੋਂ ਅੱਜ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਜਦੋਂਕਿ ਵੈਟ ’ਤੇ ਸਰਚਾਰਜ ਵੈਟ ਟੈਕਸ ਵਿਚਲੀਆਂ ਕੁੱਝ ਵਸਤਾਂ ’ਤੇ ਮੌਜੂਦਾ 4 ਤੋਂ 5 ਪ੍ਰਤੀਸ਼ਤ ਵੈਟ ਕਰਨ ਅਤੇ ਰਾਜ ਵਿਚ ਦਾਖਲਾ ਹੋਣ ਵਾਲੀਆਂ ਕੁੱਝ ਵਸਤਾਂ ’ਤੇ ਦਾਖਲਾ ਟੈਕਸ ਲਗਾਉਣ ਸਬੰਧੀ ਪਹਿਲਾਂ ਕੀਤੀਆਂ ਗਈਆਂ ਅਧਿਸੂਚਨਾਵਾਂ ਨਾਲ ਅੱਜ ਸਵੇਰ ਤੋਂ ਲਾਗੂ ਕਰ ਦਿੱਤਾ ਗਿਆ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ 10 ਫੀਸਦੀ ਸਰਚਾਰਜ ਲਗਾਉਣ ...
Read Full Story


ਬੇਰੁਜਗਾਰੀ ਤੇ ਮਹਿੰਗਾਈ ਦੇ ਝੰਜੋੜੇ ਮਜਦੂਰਾਂ ਮਾਰਿਆ ਧਰਨਾ

ਨਕੋਦਰ, 24 ਜਨਵਰੀ (ਰਾਕੇਸ਼ ਧੀਮਾਨ)-ਵਧ ਰਹੀ ਮਹਿੰਗਾਈ ਅਤੇ ਅੰਨ ਸੁਰੱਖਿਆ ਦਾ ਕਾਨੂੰਨ ਬਣਾਉਣ ਲਈ ਅਤੇ ਹੋਰ ਮੰਗਾਂ ਦੇ ਹੱਕ ਵਿਚ ਹਿੰਦ ਕਮਿਊਨਿਸਟ ਪਾਰਟੀ (ਐਮ) ਅਤੇ ਹਿੰਦ ਕਮਿਊਨਿਸਟ ਪਾਰਟੀ ਵੱਲੋਂ ਭੁੱਖ ਹੜਤਾਲ ਸਥਾਨਕ ਐਸ. ਡੀ. ਐਮ. ਦਫ਼ਤਰ ਅੱਗੇ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਕਾ: ਕੁਲਵੰਤ ਸਿੰਘ, ਸੁਰਿੰਦਰ ਖੀਵਾ, ਕਾ: ਚਰਨਜੀਤ ਸਿੰਘ ਥੰਮੂਵਾਲ, ਡਾ: ਗੁਰਦੀਪ ਸਿੰਘ, ਸੰਤ ਰਾਮ, ਇੰਦਰ ਸਿੰਘ, ਹਰਪ੍ਰੀਤ ਸਿੰਘ ਸੀਹੋਵਾਲ, ਮੋਹਨ ਸਿੰਘ, ਜਸਵਿੰਦਰ ਸਿੰਘ ਗੁੜੇ, ਭਜਨ ਸਿੰਘ, ਰਾਮਪਾਲ ਮਾਹੂੰਵਾਲ, ਕਾ: ਬਾਲ ਕ੍ਰਿਸ਼ਨ ਗਗਨ, ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ। ਫੋਟੋ - ...
Read Full Story


ਮਹਿੰਗਾਈ ਲਈ ਕੇਂਦਰ ਤੇ ਰਾਜ ਸਰਕਾਰਾਂ ਜ਼ਿੰਮੇਵਾਰ-ਬਾਬਾ ਬਲਕਾਰ ਸਿੰਘ

ਕਪੂਰਥਲਾ, 18 ਜਨਵਰੀ (ਵਿ.ਪ੍ਰ.)-ਭਾਰਤੀ ਗਾਂਉ ਤਾਜ ਦਲ (ਬੀ.ਜੀ.ਟੀ. ਦਲ) ਦੇ ਕੌਮੀ ਪ੍ਰਧਾਨ ਬਾਬਾ ਬਲਕਾਰ ਸਿੰਘ ਨੇ ਕਿਹਾ ਦੇਸ਼ ’ਚ ਵੱਧ ਰਹੀ ਮਹਿੰਗਾਈ ਲਈ ਕੇਂਦਰ ਤੇ ਰਾਜ ਸਰਕਾਰਾਂ ਜ਼ਿੰਮੇਵਾਰ ਹਨ ਤੇ ਸਰਕਾਰਾਂ ਦੀਆਂ ਢਿੱਲੀਆਂ ਨੀਤੀਆਂ ਕਾਰਨ ਮਹਿੰਗਾਈ ਛਾਲਾਂ ਮਾਰ ਕੇ ਵੱਧ ਰਹੀ ਹੈ ਤੇ ਰੋਜ਼ ਮਰ੍ਹਾ ਦੀਆਂ ਚੀਜ਼ਾਂ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀਆਂ ਤੇ ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ’ਤੇ ਲੱਗੀ ਹੋਈ ਹੈ। ਬਾਬਾ ਬਲਕਾਰ ਸਿੰਘ ਨੇ ਪੰਜਾਬ ਸਰਕਾਰ ਦੀ ਸ਼ਗਨ ਸਕੀਮ ’ਚ ਕਥਿਤ ਤੌਰ ’ਤੇ ਹੋਈ ਹੇਰਾ ਫੇਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਨੂੰ ...
Read Full Story


ਮਹਿੰਗਾਈ ਨੇ ਬਾਜ਼ਾਰਾਂ ਵਿਚੋਂ ਰੌਣਕਾਂ ਘਟਾਈਆਂ

ਮੋਗਾ, 18 ਜਨਵਰੀ (ਰਾਜੇਸ਼ ਕੋਛੜ)-ਲੱਕ ਤੋੜਵੀਂ ਮਹਿੰਗਾਈ ਨੇ ਜਿਥੇ ਪਹਿਲਾਂ ਆਮ ਲੋਕਾਂ ਦੀ ਦਿਵਾਲੀ ਨੂੰ ਫਿੱਕਾ ਕੀਤਾ ਸੀ ਉਥੇ ਹੁਣ ਲੋਹੜੀ ਦਾ ਤਿਉਹਾਰ ਵੀ ਇਸ ਵਾਰ ਫਿੱਕਾ ਹੀ ਰਹੇਗਾ ਕਿਉਂਕਿ ਅਤਿ ਦੀ ਮਹਿੰਗਾਈ ਕਾਰਨ ਰੇਵੜੀਆਂ, ਗੱਚਕ ਅਤੇ ਮੂੰਗਫਲੀ ਦੇ ਅਸਮਾਨ ਛੂੰਹਦੇ ਰੇਟਾਂ ਨੇ ਲੋਕਾਂ ਦਾ ਬਿਨਾਂ ਖਾਧਿਆਂ ਹੀ ਮੂੰਹ ਮੋੜ ਦਿੱਤਾ ਹੈ। ਮੇਨ ਬਾਜ਼ਾਰ ਦੇ ਕਈ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਥੇ ਪਹਿਲਾਂ ਲੋਕ ਵੱਡੀ ਪੱਧਰ ’ਤੇ ਲੋਹੜੀ ਦੌਰਾਨ ਮੂੰਗਫਲੀ ਅਤੇ ਗੱਚ, ਰੇਵੜੀਆਂ ਖਰੀਦਦੇ ਸਨ ਉਥੇ ਹੁਣ ਬਹੁਤ ਸੋਚ ਸਮਝ ਕੇ ਤੇ ਮਿਣਵੀਂ ਤੁਲਵੀਂ ਚੀਜ਼ ਹੀ ਖਰੀਦ ਰਹੇ ਹਨ। ਇਸ ਲਈ ...
Read Full Story


ਸਰਕਾਰੀ ਗੱਡੀਆਂ ਵੀ ਚੰਡੀਗੜ੍ਹ ਤੋਂ ਖਰੀਦ ਕਰਦੀਆਂ ਹਨ ਸਸਤਾ ਤੇਲ

ਜਲੰਧਰ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਕੇਂਦਰ ਸਰਕਾਰ ਵੱਲੋਂ 3 ਰੁਪਏ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਵਿਚ ਵਾਧਾ ਕਰਨ ਦੀ ਤਿਆਰੀ ਹੋ ਰਹੀ ਹੈ ਤੇ ਇਸ ਦੇ ਨਾਲ ਪੰਜਾਬ ’ਚ ਜਿਥੇ ਤਿੰਨ ਰੁਪਏ ਤੇਲ ਹੋਰ ਵੀ ਮਹਿੰਗਾ ਹੋ ਜਾਏਗਾ ਪਰ ਉਸ ਦੇ ਗੁਆਂਢੀ ਰਾਜਾਂ ਵਿਚ 4 ਤੋਂ 5 ਰੁਪਏ ਪ੍ਰਤੀ ਲੀਟਰ ਤੇਲ ਸਸਤਾ ਰਹੇਗਾ। ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੀਆਂ ਪੰਜਾਬ ਤੋਂ ਚੰਡੀਗੜ੍ਹ ਜਾਂ ਫਿਰ ਸਰਕਾਰੀ ਅਫ਼ਸਰਾਂ ਦੀਆਂ ਕਾਰਾਂ ਵੀ ਚੰਡੀਗੜ੍ਹ ਰਹਿੰਦੀਆਂ ਹਨ ਤੇ ਉਕਤ ਗੱਡੀਆਂ ਵੀ ਪੰਜਾਬ ਦੇ ਪੰਪਾਂ ਤੋਂ ਤੇਲ ਪੁਆਉਣ ਦੀ ਜਗ੍ਹਾ ਚੰਡੀਗੜ੍ਹ ਤੋਂ ਸਸਤਾ ਤੇਲ ਪੁਆਉਣ ਨੂੰ ਪਹਿਲ ਦਿੰਦੀਆਂ ਹਨ। ਮੋਹਾਲੀ ...
Read Full Story


ਸੂਬੇ ਜਮ੍ਹਾਂਖੋਰਾਂ ਨੂੰ ਨੱਥ ਪਾਉਣ-ਪ੍ਰਧਾਨ ਮੰਤਰੀ

ਨਵੀਂ ਦਿੱਲੀ, 14 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਅੱਜ ਖੰਡ ਅਤੇ ਅਨਾਜ ਸਮੇਤ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਹੋ ਰਹੇ ਬੇਤਹਾਸ਼ਾ ਵਾਧੇ ’ਤੇ ਨਜ਼ਰਸਾਨੀ ਲਈ ਕੈਬਨਿਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਸੂਬਿਆਂ ਨੂੰ ਕਿਹਾ ਕਿ ਉਹ ਜ਼ਖੀਰੇਬਾਜ਼ਾਂ ਨੂੰ ਨੱਥ ਅਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਉਚਿਤ ਕਦਮ ਉਠਾਉਣ। ਅੱਜ ਸਵੇਰੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਦੱਸਿਆ ਕਿ ਮਹਿੰਗਾਈ ਦੇ ਮੁੱਦੇ ਨੂੰ ਵਿਚਾਰਨ ਲਈ ਪ੍ਰਧਾਨ ਮੰਤਰੀ ਨੇ 27 ...
Read Full Story


ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਮਹਿੰਗਾਈ ਦਾ ਮਸੀਹਾ-ਧੁੱਗਾ

ਦਸੂਹਾ, 7 ਜਨਵਰੀ (ਭੁੱਲਰ)-ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਨੂੰ ਜੇਕਰ ਮਹਿੰਗਾਈ ਦਾ ਮਸੀਹਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਕਤ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਸ: ਦੇਸਰਾਜ ਸਿੰਘ ਧੁੱਗਾ ਨੇ ਕਰਦਿਆਂ ਕਿਹਾ ਕਿ ਅੱਤ ਦੀ ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ, ਗਰੀਬ ਵਿਅਕਤੀ ਅੱਜ ਰੋਟੀ ਤੋਂ ਮੁਥਾਜ ਹੋਇਆ ਪਿਆ ਹੈ। ਉਹਨਾਂ ਕਿਹਾ ਕਿ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਕੇਂਦਰ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ, ਜਦਕਿ ਮਹਿੰਗਾਈ ਦਾ ਭਾਂਡਾ ਦੂਸਰਿਆਂ ਸਿਰ ਭੰਨਿਆ ਜਾ ਰਿਹਾ ਹੈ। ਸ: ਧੁੱਗਾ ਨੇ ਕਿਹਾ ਕਿ ...
Read Full Story


ਮਹਿੰਗਾਈ ਬੇਲਗਾਮ ਕਿਉ?

ਕੁਝ ਸਮਾਂ ਪਹਿਲਾਂ ਗਰੀਬ ਬੰਦੇ ਨੂੰ ਕੋਈ ਪੁੱਛਦਾ ਕਿ ‘‘ਕਿਵੇਂ ਚੱਲ ਰਹੀ ਹੈ ਕਬੀਲਦਾਰੀ?’’ ਤਾਂ ਅੱਗੋਂ ਜਵਾਬ ਮਿਲਦਾ ਕਿ ‘‘ਬਸ ਦੋਵੇਂ ਡੰਗ ਮੂੰਗੀ ਦੀ ਦਾਲ ਖਾ ਕੇ ਗੁਜ਼ਾਰਾ ਕਰ ਰਹੇ ਹਾਂ।’’ ਅੱਜ ਮੂੰਗੀ ਦਾ ਬਜਾਰ ਵਿੱਚ ਭਾਅ ਹੈ 85 ਰੁ. ਕਿਲੋ। ਹੁਣ ਮੂੰਗੀ ਦੀ ਦਾਲ, ਜਿਸ ਨੂੰ ਗਰੀਬ -ਗੁਰਬੇ ਦਾ ਖਾਣਾ ਮੰਨਿਆ ਜਾਂਦਾ ਸੀ, ਬਾਰੇ ਗਰੀਬਾਂ ਦਾ ਸੋਚਣਾ ਵੀ ਮੁਸ਼ਿਕਲ ਹੋ ਗਿਆ ਹੈ। ਜੇਕਰ ਆਲੂ ਦੀ ਗੱਲ ਕਰੀਏ ਤਾਂ ਉਹ ਵੀ 20-22 ਰੁਪਏ ਕਿਲੋ ਤੋਂ ਘੱਟ ਨਹੀ ਮਿਲਦੇ। ਫਿਰ ਸਬਜ਼ੀ ਬਣਾਉਣ ਲਈ ਸਿਰਫ ਸਬਜ਼ੀ ਖਰੀਦ ਲੈਣਾ ਹੀ ਕਾਫੀ ਨਹੀ ਹੁੰਦਾ। ਉਸ ਨੂੰ ਪਕਾਉਣ ਲਈ ਪਿਆਜ਼, ਮਿਰਚ-ਮਸਾਲੇ ਅਤੇ ਘਿਉ ਤੇਲ ਦੀ ਵੀ ...
Read Full Story


ਮਹਿੰਗਾਈ ਵਿਰੁੱਧ ਰੋਸ ਪ੍ਰਦਰਸ਼ਨ

ਨਕੋਦਰ, 27 ਦਸੰਬਰ (ਰਾਕੇਸ਼)-ਹਿੰਦੂ ਜਾਗ੍ਰਿਤੀ ਮੰਚ (ਹਿੰਦੋਸਤਾਨ) ਵੱਲੋਂ ਅੱਜ ਸਥਾਨਕ ਐਮ. ਸੀ. ਚੌਕ ’ਚ ਮਹਿੰਗਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਯੂ. ਪੀ. ਏ. ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ’ਤੇ ਕੇਂਦਰ ਸਰਕਾਰ ਅਤੇ ਮਹਿੰਗਾਈ ਵਿਰੁੱਧ ਨਾਹਰੇਬਾਜ਼ੀ ਵੀ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਪ੍ਰਧਾਨ ਮਨਦੀਪ ਬਖਸ਼ੀ, ਕਮਲ ਕਿਸ਼ੋਰ, ਸੰਦੀਪ ਕੁਮਾਰ, ਪੰਡਿਤ ਅਰੁਣ ਕੁਮਾਰ, ਮੰਗਤ ਰਾਮ ਸ਼ਰਮਾ, ਰਜੇਸ਼ ਸ਼ਰਮਾ, ਮਹਿੰਦਰ ਭਗਤ, ਬਲਕਾਰ ਚੰਦ, ਸੁਖਦੇਵ, ਲਵਲੀ, ਨਵਦੀਪ ਸਮੇਤ ਅਨੇਕਾਂ ਪਤਵੰਤੇ ਹਾਜ਼ਰ ...
Read Full Story


ਕੇਂਦਰ ਨੇ ਕੀਤੀ ਘੱਟੋ-ਘੱਟ ਦਿਹਾੜੀ 80 ਰੁਪਏ ਤੋਂ ਵਧਾ ਕੇ 100 ਰੁਪਏ

ਨਵੀਂ ਦਿੱਲੀ, 17 ਦਸੰਬਰ (ਏਜੰਸੀ)-ਲਗਾਤਾਰ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਮਜ਼ਦੂਰ ਜਮਾਤ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਘੱਟੋ-ਘੱਟ ਦਿਹਾੜੀ 100 ਰੁਪਏ ਪ੍ਰਤੀ ਦਿਨ ਕਰਨ ਦਾ ਐਲਾਨ ਕੀਤਾ ਹੈ ਜੋ ਪਹਿਲਾਂ 80 ਰੁਪਏ ਸੀ। ਕਿਰਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਵਧੀ ਮਜ਼ਦੂਰੀ ਪਹਿਲੀ ਨਵੰਬਰ, 2009 ਤੋਂ ਲਾਗੂ ਸਮਝੀ ਜਾਵੇਗੀ। ਸੂਤਰਾਂ ਅਨੁਸਾਰ ਨੇ ਮੰਤਰਾਲੇ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ ਆਖਿਆ ਹੈ ਕਿ ਮਜ਼ਦੂਰੀ ਵਿਚ ਕੀਤੇ ਗਏ ਵਾਧੇ ਨੂੰ ਜਲਦੀ ਲਾਗੂ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2007 ਵਿਚ ਕੇਂਦਰ ਨੇ 56 ਰੁਪਏ ਤੋਂ ਵਧਾ ਕੇ 80 ...
Read Full Story


1 2 > >>

Loading...

© 2012 punjabinfoline.com

punjab infoline arash info