Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਮਾਓਵਾਦੀ"
25 ਹਜ਼ਾਰ ਰੁਪਏ ਦਾ ਇਨਾਮੀ ਨਕਸਲੀ ਗ੍ਰਿਫਤਾਰ

ਬਿਹਾਰ ਦੇ ਗਯਾ ਜਿਲ੍ਹੇ 'ਚ ਕਾਰਜਬਲ ਦੀ ਟੀਮ ਨੇ 25 ਹਜ਼ਾਰ ਰੁਪਏ ਦੇ ਇਨਾਮੀ ਇਕ ਨਕਸਲੀ ਨੂੰ ਕੱਲ੍ਹ ਸ਼ਾਮ ਦਬੋਚ ਲਿਆ। ਪੁਲਸ ਅਧਿਕਾਰੀ ਅਮਿਤ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਨਕਸਲੀ ਦਾ ਨਾਂ ਰਾਮਪ੍ਰਵੇਸ਼ ਯਾਦਵ ਉਰਫ ਵਿਕਾਸ ਯਾਦਵ ਹੈ ਅਤੇ ਉਹ ਸੰਗਠਨ ਕਮੇਟੀ ਤੀਸਰੀ (ਟੀਪੀਸੀ) ਦੇ ਲਈ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਯਾਦਵ ਇਸ ਤੋ ਪਹਿਲਾ ਨਕਸਲੀ ਸੰਗਠਨ ਬਾਕਪਾ ਮਾਓਵਾਦੀ ਨੂੰ ਛੱਡ ਕੇ ਟੀਪੀਸੀ 'ਚ ਸ਼ਾਮਲ ਹੋਇਆ ਸੀ ਅਤੇ ਉਹ ਗਯਾ ਜਿਲ੍ਹੇ ਦੇ ਪਰੈਯਾ ਅਤੇ ਗੁਰਾਰੂ ਥਾਣਾ ਖੇਤਰ ਵਿਚ ਸਰਗਰਮ ਸੀ। ਅਮਿਤ ਨੇ ਦੱਸਿਆ ਕਿ ਯਾਦਵ ਜੋ ਕਿ 1 ਦਰਜਨ ਤੋਂ ਵਧੇਰੇ ਵਾਰਦਾਤਾ 'ਚ ਸ਼ਾਮਿਲ ਸੀ, ...
Read Full Story


ਪੰਜਾਬ ਤੇ ਕਸ਼ਮੀਰ 'ਚ ਨੈੱਟਵਰਕ ਫੈਲਾਉਣਾ ਚਾਹੁੰਦੇ ਨੇ ਮਾਓਵਾਦੀ

ਨਵੀਂ ਦਿੱਲੀ, ਓਡਿਸ਼ਾ ਵਿਚ ਇਤਾਲਵੀ ਸੈਲਾਨੀ ਅਤੇ ਬੀਜਦ ਵਿਧਾਇਕ ਨੂੰ ਅਗਵਾ ਕਰਨ ਦੀ ਵਾਰਦਾਤ ਕਰਨ ਵਾਲੇ ਮਾਓਵਾਦੀ ਪੂਰਬ-ਉੱਤਰ ਪੰਜਾਬ ਅਤੇ ਕਸ਼ਮੀਰ ਸਮੇਤ ਦੇਸ਼ ਦੇ ਕੁਝ ਹੋਰਨਾਂ ਇਲਾਕਿਆਂ 'ਚ ਆਪਣਾ ਨੈੱਟਵਰਕ ਫੈਲਾਉਣਾ ਚਾਹੁੰਦੇ ਹਨ। ਸੁਰੱਖਿਆ ਏਜੰਸੀਅÎ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਬਿਹਾਰ, ਓਡਿਸ਼ਾ, ਝਾਰਖੰਡ, ਛੱਤੀਸਗੜ੍ਹ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਤੋਂ ਇਲਾਵਾ ਮਾਓਵਾਦੀ ਹੁਣ ਤੇਜ਼ੀ ਨਾਲ ਪੂਰਬ-ਉੱਤਰ ਦੇ ਸੂਬਿਆਂ ਅਸਾਮ, ਤ੍ਰਿਪੁਰਾ, ਮਣੀਪੁਰ ਅਤੇ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ ਅਤੇ ਇਥੋਂ ਤੱਕ ਕਿ ਦਿੱਲੀ ਵਿਚ ਵੀ ਤੇਜ਼ੀ ਨਾਲ ਵਿਸਤਾਰ ਕਰ ਰਹੇ ਹਨ। ...
Read Full Story


ਆਂਧਰਾ ਪ੍ਰਦੇਸ਼ ਦੇ 5 ਮਾਓਵਾਦੀ ਕੋਲਕਾਤਾ ’ਚੋਂ ਗ੍ਰਿਫ਼ਤਾਰ

ਕੋਲਕਾਤਾ, ਆਂਧਰਾ ਪ੍ਰਦੇਸ਼ ਦੀ ਪੁਲੀਸ ਨੇ ਕੋਲਕਾਤਾ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਦੀ ਮਦਦ ਨਾਲ ਇਥੋਂ ਆਂਧਰਾ ਪ੍ਰਦੇਸ਼ ਦੇ ਪੰਜ ਮਾਓਵਾਦੀ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਗ੍ਰਿਫਤਾਰ ਕੀਤੇ ਗਏ ਮਾਓਵਾਦੀਆਂ ’ਚ ਕੇਂਦਰੀ ਟੈਕਨੀਕਲ ਕਮੇਟੀ ਦਾ ਮੈਂਬਰ ਰਾਮਾਕ੍ਰਿਸ਼ਨ ਵੀ ਸ਼ਾਮਲ ਹੈ। ਰਾਮਾਕ੍ਰਿਸ਼ਨ ਪੇਸ਼ੇ ਵਜੋਂ ਇੰਜੀਨੀਅਰ ਦੱਸਿਆ ਗਿਆ ਹੈ। ਇਨ੍ਹਾਂ ਪਾਸੋਂ ਪੰਜ ਲੱਖ ਰੁਪਏ ਨਗਦ ਅਤੇ ਰਾਕਟ ਲਾਂਚਰ ਦੀ ਬਾਡੀ ਤਿਆਰ ਕਰਨ ਦੇ ਨਕਸ਼ੇ ਬਰਾਮਦ ਹੋਏ ਹਨ। ਪੁਲੀਸ ਅਨੁਸਾਰ ਆਂਧਰਾ ਪ੍ਰਦੇਸ਼ ਦੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੋਲਕਾਤਾ ’ਚ ਉਨ੍ਹਾਂ ਦੇ ਰਾਜ ਦੇ ਕੁਝ ਮਾਓਵਾਦੀ ਰਹਿ ...
Read Full Story


ਸੁਰੱਖਿਆ ਦਸਤਿਆਂ ਹੱਥੋਂ ਮਾਓਵਾਦੀ ਆਗੂ ਹਲਾਕ

ਮਿਦਨਾਪੁਰ, ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਜਮਤਾਲ ਜੰਗਲ ਵਿਚ ਸਾਂਝੇ ਸਲਾਮਤੀ ਦਸਤਿਆਂ ਨਾਲ ਹੋਈ ਝੜਪ ਦੌਰਾਨ ਅੱਜ ਇਕ ਮਾਓਵਾਦੀ ਆਗੂ ਮਾਰਿਆ ਗਿਆ ਜਿਸ ਦੀ ਪਛਾਣ ਯੁਧਿਸ਼ਠਰ ਮਹਾਤੋ ਵਜੋਂ ਹੋਈ ਹੈ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਲਾਮਤੀ ਦਸਤਿਆਂ ਦੀ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀਆਂ ਵੱਲੋਂ ਹਮਲਾ ਕੀਤੇ ਜਾਣ ਉੱਤੇ ਜਵਾਬੀ ਕਾਰਵਾਈ ਦੌਰਾਨ ਮਹਾਤੋ ਮਾਰਿਆ ...
Read Full Story


ਨਕਸਲੀ ਜਥੇਬੰਦੀਆਂ ਸ਼ਹਿਰੀ ਖੇਤਰਾਂ ’ਚ ਸਰਗਰਮ

ਨਵੀਂ ਦਿੱਲੀ,ਨਕਸਲੀਆਂ ਦੀਆਂ ਜਥੇਬੰਦੀਆਂ ਸ਼ਹਿਰੀ ਤੇ ਨੀਮ ਸ਼ਹਿਰੀ ਖੇਤਰ ’ਚ ਵਧੇਰੇ ਸਰਗਰਮ ਹੋ ਰਹੀਆਂ ਹਨ। ਗ੍ਰਹਿ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਰਾਜ ਸਭਾ ਵਿੱਚ ਦੱਸਿਆ ਕਿ ਸੀ.ਪੀ.ਆਈ. (ਮਾਓਵਾਦੀ) ਨੇ ਕਈ ਜਥੇਬੰਦੀਆਂ ਬਣਾ ਲਈਆਂ ਹਨ। ਇਹ ਜਥੇਬੰਦੀਆਂ ਕਈ ਰਾਜਾਂ ਦੇ ਸ਼ਹਿਰੀ ਤੇ ਨੀਮ ਸ਼ਹਿਰੀ ਖੇਤਰ ’ਚ ਸਰਗਰਮ ਹਨ। ਉਨ੍ਹਾਂ ਸੀ.ਪੀ.ਆਈ. (ਮਾਓਵਾਦੀ) ਅਤੇ ਮੁਸਲਿਮ ਮੂਲਵਾਦੀ ਜਥੇਬੰਦੀਆਂ ਦਰਮਿਆਨ ਕੋਈ ਸਿੱਧੇ ਸਬੰਧ ਹੋਣ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ...
Read Full Story


ਮਾਓਵਾਦੀਆਂ ਦੀ ਫਿਰ ਪੋਲ ਖੁੱਲ੍ਹੀ

ਬੰਗਾਲ ਦੇ ਨਕਸਲਬਾੜੀ ਨਾਮੀ ਪਿੰਡ ਤੋਂ 1967 'ਚ ਸ਼ੁਰੂ ਹੋਇਆ ਨਕਸਲੀ ਅੰਦੋਲਨ ਅੱਜ ਦੇਸ਼ ਦੇ 13 ਸੂਬਿਆਂ ਦੇ 165 ਤੋਂ ਜ਼ਿਆਦਾ ਜ਼ਿਲਿਆਂ 'ਚ ਫੈਲ ਚੁੱਕਾ ਹੈ। ਨਕਸਲਵਾਦ ਤੋਂ ਪ੍ਰਭਾਵਿਤ ਖੇਤਰਾਂ 'ਚ ਲੋਕਾਂ ਨੂੰ 'ਇਨਸਾਫ' ਅਤੇ 'ਦੋਸ਼ੀਆਂ' ਨੂੰ ਸਜ਼ਾ ਦੇਣ ਲਈ ਉਂਝ ਤਾਂ ਇਨ੍ਹਾਂ ਨੇ ਆਪਣੀਆਂ ਅਦਾਲਤਾਂ ਵੀ ਬਣਾਈਆਂ ਹੋਈਆਂ ਹਨ ਪਰ ਇਨ੍ਹਾਂ ਦਾ ਗੁਪਤ ਏਜੰਡਾ ਕੁਝ ਹੋਰ ਹੀ ਹੈ। ਨਕਸਲੀ ਸਰਗਣੇ ਨਾ ਸਿਰਫ ਲੁੱਟ-ਖੋਹ ਤੇ ਜ਼ਬਰਦਸਤੀ ਫਿਰੌਤੀ ਵਸੂਲਣ ਵਰਗੀਆਂ ਵਾਰਦਾਤਾਂ ਕਰ ਰਹੇ ਹਨ ਸਗੋਂ ਆਪਣੇ ਸੰਗਠਨ 'ਚ ਸ਼ਾਮਿਲ ਔਰਤਾਂ ਦਾ ਯੌਨ ਸ਼ੋਸ਼ਣ ਵੀ ਕਰਦੇ ਹਨ। ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲੇ 'ਚ ਗ੍ਰਿਫਤਾਰ 1.5 ਲੱਖ ...
Read Full Story


ਮਮਤਾ ਬੈਨਰਜੀ ਅਤੇ ਉਸਦੇ 12 ਮੰਤਰੀਆਂ ਨੂੰ ਕਤਲ ਕਰਨ ਦੀਆਂ ਮਾਓਵਾਦੀ ਸਾਜ਼ਿਸ਼ਾਂ

ਕੋਲਕਾਤਾ, ਖੁਫੀਆ ਏਜੰਸੀ ਇੰਟੈਲੀਜੈਂਸ ਬਿਊਰੋ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੂੰ ਚੇਤਾਵਨੀ ਦਿੱਤੀ ਹੈ ਕਿ ਮਾਓਵਾਦੀਆਂ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ 12 ਮੰਤਰੀਆਂ ਦੀਆਂ ਜਾਨਾਂ ਨੂੰ ਖਤਰਾ ਹੈ। ਰਾਜ ਸਰਕਾਰ ਦੇ ਸੂਤਰਾਂ ਅਨੁਸਾਰ ਖੁਰਾਕ ਮੰਤਰੀ ਦੇ ਦਫਤਰ ਵਿਚ ਨਕਸਲੀਆਂ ਵਲੋਂ ਕੁਝ ਧਮਕੀ ਭਰੇ ਪੋਸਟਰ ਫੜੇ ਗਏ ਹਨ, ਜਿਨ੍ਹਾਂ ਵਿਚ ਕੁਮਾਰੀ ਬੈਨਰਜੀ ਅਤੇ 12 ਮੰਤਰੀਆਂ ਨੂੰ ਕਤਲ ਕਰਨ ਦਾ ਐਲਾਨ ਕੀਤਾ ਗਿਆ ਹੈ। ਚੇਤੇ ਰਹੇ ਮਾਓਵਾਦੀਆਂ ਅਤੇ ਰਾਜ ਸਰਕਾਰ ਵਿਚਕਾਰ ਜੰਗਬੰਦੀ ਖਤਮ ਹੋ ਗਈ ਹੈ ਅਤੇ ਰਾਜ ਦੇ ਸੁਰੱਖਿਆ ਬਲਾਂ ਨੇ ਨਕਸਲੀਆਂ ਵਿਰੁੱਧ ਕੰਘਾ-ਕਰੂ ...
Read Full Story


1

Loading...

© 2013 punjabinfoline.com

punjab infoline arash info