Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਾਰਕ"
ਅਮਰੀਕਾ ਨੂੰ ਇਰਾਨ 'ਤੇ ਕਰਨਾ ਪੈ ਸਕਦੈ ਹਮਲਾ : ਮਾਰਕੋ ਰੂਬੀਓ

ਵਾਸ਼ਿੰਗਟਨ, ਰਿਪਬਲਿਕਨ ਪਾਰਟੀ ਵਲੋਂ ਉਪ ਰਾਸ਼ਟਰਪਤੀ ਦੇ ਸੰਭਾਵਿਤ ਦਾਅਵੇਦਾਰ ਮਾਰਕੋ ਰੂਬੀਓ ਨੇ ਅੱਜ ਕਿਹਾ ਕਿ ਇਰਾਨ ਨੂੰ ਪਰਮਾਣੂ ਬੰਬ ਹਾਸਲ ਕਰਨ ਤੋਂ ਰੋਕਣ ਲਈ ਅਮਰੀਕਾ ਵਲੋਂ ਇਕਤਰਫਾ ਸੈਨਿਕ ਕਾਰਵਾਈ ਕਰਨੀ ਪੈ ਸਕਦੀ ਹੈ। ਫਲੋਰਿਡਾ ਤੋਂ ਸੀਨੇਟਰ ਰੂਬੀਓ ਨੇ ਵਿਦੇਸ਼ ਨੀਤੀ 'ਤੇ ਦਿੱਤੇ ਗਏ ਆਪਣੇ ਭਾਸ਼ਣ 'ਚ ਕਿਹਾ ਕਿ ਇਹ ਲਾਜ਼ਮੀ ਹੈ ਕਿ ਅਮਰੀਕਾ ਸਿਹਰਤੇ ਪੱਛਮ ਏਸ਼ੀਆ ਤੋਂ ਇਤਰ ਨਹੀਂ ਖੜ੍ਹਾ ਹੋਵੇ ਸਗੋਂ ਵੈਸ਼ਵਿਕ ਸੰਕਟਾਂ ਨੂੰ ਹੱਲ ਕਰਨ ਲ ਅਗਵਾਈ ਕਰੇ। ਵਾਸ਼ਿੰਗਟਨ 'ਚ 'ਦਿ ਬਰੂਕਿੰਸ ਇੰਸਟੀਚਿਊਟ ਥਿੰਕ ਟੈਂਕ 'ਚ ਦਿੱਤੇ ਭਾਸ਼ਣ 'ਚ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵੈਸ਼ਵਿਕ ...
Read Full Story


ਕਾਟਜੂ ਨੇ ਜ਼ਰਦਾਰੀ ਨੂੰ ਕੀਤੀ ਸਰਬਜੀਤ ਨੂੰ ਰਿਹਾਅ ਕਰਨ ਦੀ ਅਪੀਲ

ਨਵੀਂ ਦਿੱਲੀ, ਭਾਰਤੀ ਪ੍ਰੈੱਸ ਪ੍ਰੀਸ਼ਦ ਦੇ ਮੁੱਖ ਜਸਟਿਸ ਮਾਰਕੰਡੇ ਕਾਟਜੂ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੀ ਜੇਲ ਵਿਚ ਸਾਲਾਂ ਤੋਂ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਮਨੁੱਖੀ ਆਧਾਰ 'ਤੇ ਰਿਹਾਅ ਕਰ ਦੇਣਾ ਚਾਹੀਦਾ ਹੈ। ਕਾਟਜੂ ਨੇ ਇਸ ਸੰਬੰਧੀ ਜ਼ਰਦਾਰੀ ਦੇ ਨਾਂ ਚਿੱਠੀ ਲਿਖੀ ਹੈ ਜਿਸ ਨੂੰ ਉਨ੍ਹਾਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਜ਼ਰੀਏ ਭੇਜਿਆ। ਉਸ ਵਿਚ ਉਨ੍ਹਾਂ ਕਿਹਾ ਕਿ ਜ਼ਰਦਾਰੀ ਦੇ ਹਾਲ ਹੀ ਦੇ ਦਿੱਲੀ ਅਤੇ ਅਜਮੇਰ ਦੌਰੇ ਨਾਲ ਦੋਵਾਂ ਮੁਲਕਾਂ ਦਰਮਿਆਨ ਚੰਗੇ ਰਿਸ਼ਤਿਆਂ ਦਾ ਮਾਹੌਲ ਬਣਿਆ ਹੈ। ਉਨ੍ਹਾਂ ਕਿਹਾ ...
Read Full Story


ਸਾਇੰਟੀਫਿਕ ਨਹੀਂ ਹੈ ਹਜ਼ਾਰੇ ਦੀ ਸੋਚ : ਜਸਟਿਸ ਕਾਟਜੂ

ਲਖਨਊ, ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਭਾਰਤੀ ਪ੍ਰੈੱਸ ਕੌਂਸਲ ਦੇ ਮੁਖੀ ਮਾਰਕੇਂਡੂ ਕਾਟਜੂ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਚਲਾ ਰਹੇ ਅੰਨਾ ਹਜ਼ਾਰੇ ਇਮਾਨਦਾਰ ਵਿਅਕਤੀ ਤਾਂ ਹਨ ਪਰ ਉਨ੍ਹਾਂ ਦੀ ਸੋਚ ਸਾਇੰਟੀਫਿਕ (ਵਿਗਿਆਨਕ) ਨਹੀਂ ਹੈ। ਉਨ੍ਹਾਂ ਮੰਗਲਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੰਨਾ ਹ ਜ਼ਾਰੇ ਇਮਾਨਦਾਰ ਵਿਅਕਤੀ ਹਨ ਪਰ ਉਨ੍ਹਾਂ ਦੀ ਸੋਚ ਵਿਗਿਆਨਕ ਪੱਖੋਂ ਠੀਕ ਨਹੀਂ ਹੈ। ਦੇਸ਼ ਸਾਹਮਣੇ ਕਈ ਸਮੱਸਿਆਵਾਂ ਹਨ, ਜਿਨ੍ਹਾਂ ਦੇ ਨਿਪਟਾਰੇ ਲਈ ਵਿਗਿਆਨਕ ਸੋਚ ਹੋਣੀ ਜ਼ਰੂਰੀ ...
Read Full Story


ਅਗਲੇ ਹਫ਼ਤੇ ਆ ਸਕਦਾ ਹੈ ਫੇਸਬੁੱਕ ਦਾ ਆਈਪੀਓ

ਨਿਊਯਾਰਕ, ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਆਪਣੀ ਆਈਪੀਓ ਲਈ ਅਗਲੇ ਹਫ਼ਤੇ ਦਸਤਾਵੇਜ਼ ਜਮਾ ਕਰ ਸਕਦੀ ਹੈ। ਕੰਪਨੀ ਆਈਪੀਓ ਦੁਆਰਾ 10 ਅਰਬ ਡਾਲਰ ਇਕੱਠੇ ਕਰੇਗੀ। ਜਾਣਕਾਰੀ ਅਨੁਸਾਰ ਮਾਰਕ ਜੁਕਰਬਰਗ ਦੀ ਕੰਪਨੀ ਫੇਸਬੁੱਕ ਨੇ ਇਸ ਸੌਦੇ ਲਈ ਨਿਵੇਸ਼ ਬੈਂਕ ਮਾਰਗਨ ਸਟੈਨਲੀ ਨੂੰ ਨਿਯੁਕਤ ਕੀਤਾ ਹੈ। ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਦੇ ਹਵਾਲੇ ਦੁਆਰਾ ਲਿਖਿਆ ਹੈ, ''ਫੇਸਬੁੱਕ ਆਉਣ ਵਾਲੇ ਬੁੱਧਵਾਰ ਨੂੰ ਸੇਕ ਕੋਲ ਦਸਤਾਵੇਜ਼ ਜਮਾ ਕਰਵਾ ਸਕਦੀ ਹੈ।'' ਕੰਪਨੀ ਆਈਪੀਓ ਦੁਆਰਾ 10 ਅਰਬ ਡਾਲਰ ਇਕੱਠੇ ਕਰੇਗੀ ਜਿਸ ਨਾਲ ਫੇਸਬੁੱਕ ਦਾ ਮੁਲਾਂਕਣ 75 ਅਰਬ ਡਾਲਰ ਤੋਂ 100 ਅਰਬ ਡਾਲਰ ਵਿਚਕਾਰ ...
Read Full Story


ਇੰਨਾ ਗੁੱਸਾ ਆਇਆ ਕਿ ਮੀਟਿੰਗ ਛੱਡ ਕੇ ਚਲੇ ਗਏ ਕਾਟਜੂ

ਭੋਪਾਲ, ਪੱਤਰਕਾਰਾਂ ਦੇ ਦਿਮਾਗੀ ਪੱਧਰ 'ਤੇ ਟਿੱਪਣੀ ਨੂੰ ਲੈ ਕੇ ਹੁਣੇ ਜਿਹੇ ਚਰਚਿਤ ਹੋਏ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਮੁਖੀ ਮਾਰਕੇਂਡੂ ਕਾਟਜੂ ਮਾਖਨ ਲਾਲ ਚਤੁਰਵੇਦੀ ਕੌਮੀ ਪੱਤਰਕਾਰਿਤਾ ਤੇ ਸੰਚਾਰ ਯੂਨੀਵਰਸਿਟੀ ਦੀ ਮਹਾ ਕੌਂਸਲ ਦੀ ਬੈਠਕ ਦੌਰਾਨ ਇੰਨੇ ਨਾਰਾਜ਼ ਹੋ ਗਏ ਕਿ ਮੀਟਿੰਗ ਛੱਡ ਕੇ ਹੀ ਬਾਹਰ ਚਲੇ ਗਏ। ਇਕ ਮੈਂਬਰ ਦੀ ਟਿੱਪਣੀ ਤੋਂ ਨਾਰਾਜ਼ ਕਾਟਜੂ ਨੂੰ ਬਾਅਦ ਵਿਚ ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰਨਾਂ ਮੈਂਬਰਾਂ ਨੇ ਕਿਸੇ ਤਰ੍ਹਾਂ ਮਨਾਇਆ। ਮੁਖ ਮੰਤਰੀ ਚੌਹਾਨ ਦੀ ਪ੍ਰਧਾਨਗੀ ਹੇਠ ਆਯੋਜਿਤ ਯੂਨੀਵਰਸਿਟੀ ਦੀ ਬੈਠਕ ਵਿਚ ਨਵੇਂ ਸਟੱਡੀ ਸੈਂਟਰ ਖੋਲ੍ਹਣ ...
Read Full Story


ਡੈਨਮਾਰਕ 'ਚ ਤੂਫਾਨ ਨੇ ਵਰਪਾਇਆ ਕਹਿਰ

ਕੋਪਨਹੇਗਨ, ਪਿਛਲੇ 2 ਦਿਨਾਂ ਤੋਂ ਡੈਨਮਾਰਕ ਵਿਚ ਹਵਾ ਦਾ ਜ਼ੋਰਦਾਰ ਤੂਫਾਨ ਚੱਲ ਰਿਹਾ ਹੈ ਤੇ ਮੀਂਹ ਦਾ ਵੀ ਜ਼ੋਰ ਹੈ, ਬਹੁਤ ਜਗ੍ਹਾ 'ਤੇ ਦਰੱਖਤ ਡਿੱਗ ਗਏ ਹਨ, ਕਈ ਗੱਡੀਆਂ-ਕਾਰਾਂ ਦਾ ਨੁਕਸਾਨ ਹੋਇਆ ਹੈ, ਰੇਲ ਗੱਡੀਆਂ ਦੀ ਸੇਵਾ ਵੀ ਪ੍ਰਭਾਵਿਤ ਹੋਈ ਹੈ ਤੇ ਕਈ ਐਕਸੀਡੈਂਟ ਹੋਣ ਦੀ ਖਬਰ ਵੀ ਮਿਲੀ ਹੈ, ਗੌਰਮਿੰਟ ਨੇ ਸਭ ਨੂੰ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨ ਲਈ ਕਿਹਾ ਹੈ, ਡੈਨਮਾਰਕ ਤੇ ਸਵੀਡਨ ਵਾਲਾ ਪੁਲ ਜੋ ਕਿ ਤਕਰੀਬਨ 12 ਕਿਲੋਮੀਟਰ ਲੰਬਾ ਹੈ ਤੇ ਬਹੁਤ ਉੱਚਾ ਹੈ ਉਸ ਨੂੰ ਤੇ ਇਕ ਹੋਰ ਪੁਲ ਜੋ ਕਿ 18 ਕਿਲੋਮੀਟਰ ਲੰਬਾ ਹੈ ਬੰਦ ਕਰ ਦਿੱਤਾ ਗਿਆ ਹੈ। ਸਭ ਨੂੰ ਸਮੁੰਦਰ ਦੇ ਕੋਲ ਜਾਣ ਤੋਂ ਮਨ੍ਹਾ ਕੀਤਾ ...
Read Full Story


ਦੁਨੀਆ ਦੀਆਂ 20 ਸਭ ਤੋਂ ਸ਼ਕਤੀਸ਼ਾਲੀ ਹਸਤੀਆਂ 'ਚ ਸੋਨੀਆ ਤੇ ਮਨਮੋਹਨ ਵੀ

* ਜਰਮਨ ਦੀ ਚਾਂਸਲਰ ਮਾਰਕੇਲ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਬਣੀ * ਦਾਊਦ ਇਬਰਾਹਿਮ ਨੂੰ ਮਿਲਿਆ 57ਵਾਂ ਨੰਬਰ * ਲਾਦੇਨ ਤੇ ਅਸਾਂਜੇ ਸੂਚੀ 'ਚੋਂ ਬਾਹਰ ਵਾਸ਼ਿੰਗਟਨ, ਸਾਲ 2011 ਦੀਆਂ ਦੁਨੀਆ ਦੀਆਂ 70 ਸਭ ਤੋਂ ਸ਼ਕਤੀਸ਼ਾਲੀ ਹਸਤੀਆਂ ਦੀ ਫੋਰਬਜ਼ ਰਸਾਲੇ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਸਿਖਰ 'ਤੇ ਹਨ ਜਦੋਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਚੋਟੀ ਦੇ ਮੁੱਢਲੇ 20 ਸ਼ਕਤੀਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਥਾਂ ਬਣਾਈ ਹੈ। ਰਸਾਲੇ ਦੀ ਇਸ ਸਾਲਾਨਾ ਸੂਚੀ ਵਿਚ ਓਬਾਮਾ ਨੇ ਚੀਨ ਦੇ ਰਾਸ਼ਟਰਪਤੀ ...
Read Full Story


ਹੁਣ ਡੈਨਮਾਰਕ ਵਾਸੀ ਰੱਖ ਸਕਣਗੇ ਦੋ ਪਾਸਪੋਰਟ

ਡੈਨਮਾਰਕ, ਡੈਨਮਾਰਕ ਦੀ ਸਰਕਾਰ ਜਿਸ ਨੂੰ ਬਣਿਆਂ ਹਾਲੇ ਤਕਰੀਬਨ 2 ਕੁ ਮਹੀਨੇ ਹੀ ਹੋਏ ਹਨ, ਨੇ ਇਹ ਐਲਾਨ ਕੀਤਾ ਹੈ ਕਿ ਉਹ ਇਕ ਨਵਾਂ ਕਾਨੂੰਨ ਬਣਾ ਰਹੇ ਹਨ ਜਿਸ ਵਿਚ ਡੈਨਮਾਰਕ ਦੇ ਲੋਕ 2 ਦੇਸ਼ਾਂ ਦੇ ਪਾਸਪੋਰਟ ਰੱਖ ਸਕਦੇ ਹਨ। ਇਸ ਖਬਰ ਤੋਂ ਡੈਨਿਸ ਲੋਕ ਬਹੁਤ ਖੁਸ਼ ਹਨ। ਖਾਸ ਕਰਕੇ ਉਹ ਲੋਕ ਜੋ ਖੁਦ ਡੈਨਮਾਰਕ 'ਚ ਰਹਿ ਰਹੇ ਹਨ ਤੇ ਉਨ੍ਹਾਂ ਦਾ ਆਪਣਾ ਦੇਸ਼ ਕੋਈ ਹੋਰ ਹੈ। ਡੈਨਮਾਰਕ ਦੇ ਲੋਕ ਵੀ ਬਾਹਰਲੇ ਦੇਸ਼ਾਂ ਵਿਚ ਰਹਿੰਦੇ ਹਨ, ਜਿਵੇਂ ਕਿ ਅਮਰੀਕਾ, ਗਾਨਾ, ਥਾਈਲੈਂਡ, ਫਰਾਂਸ, ਇੰਡੀਆ, ਫਿਲੀਪਾਇਨ ਤੇ ਹੋਰ ਬਹੁਤ ਸਾਰੇ ਦੇਸ਼ਾਂ 'ਚ। ਉਹ ਸਾਰੇ ਬਹੁਤ ਖੁਸ਼ ਹਨ ਕਿਉਂਕਿ ਕਈ ਵਾਰ ਉਨ੍ਹਾਂ ਲੋਕਾਂ ਨੂੰ ...
Read Full Story


ਜਸਟਿਸ ਕਾਟਜੂ ਵੱਲੋਂ ਪ੍ਰਸ਼ਾਂਤ ਭੂਸ਼ਨ ਦੇ ਬਿਆਨ ਦੀ ਆਲੋਚਨਾ

‘ਵਖਰੇਵੇਂ ਦੇ ਬਾਵਜੂਦ ਦੇਸ਼ ਵਾਸੀ ਇਕਜੁੱਟ’ ਨਵੀਂ ਦਿੱਲੀ, ਪ੍ਰੈਸ ਕੌਂਸਲ ਦੇ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਨੇ ਵਕੀਲ ਪ੍ਰਸ਼ਾਂਤ ਭੂਸ਼ਨ ਵੱਲੋਂ ਕਸ਼ਮੀਰ ਬਾਰੇ ਦਿੱਤੇ ਬਿਆਨ ਦੀ ਆਲੋਚਨਾ ਕੀਤੀ ਹੈ। ਪ੍ਰਸ਼ਾਂਤ ਭੂਸ਼ਨ ਨੇ ਹਾਲ ਹੀ ਵਿਚ ਕਸ਼ਮੀਰ ਮੁੱਦੇ ਬਾਰੇ ਦੇਸ਼ ਵਿਰੋਧੀ ਬਿਆਨ ਦਿੱਤਾ ਸੀ। ਇਸੇ ਦੌਰਾਨ ਜਸਟਿਸ ਕਾਟਜੂ ਨੇ ਸੁਪਰੀਮ ਕੋਰਟ ਦੇ ਚੈਂਬਰ ਵਿਚ ਪ੍ਰਸ਼ਾਂਤ ਭੂਸ਼ਨ ਨਾਲ ਰਾਮ ਸੈਨਾ ਦੇ ਵਰਕਰਾਂ ਵੱਲੋਂ ਕੀਤੀ ਕੁੱਟਮਾਰ ਦੀ ਵੀ ਨਿੰਦਾ ਕੀਤੀ ਹੈ। ਜਸਟਿਸ ਕਾਟਜੂ ਐਨ.ਡੀ. ਟੀ.ਵੀ. ਵੱਲੋਂ ਕਰਵਾਏ ਜਾਂਦੇ ਸ਼ੋਅ ‘ਵਾਕ ਦਿ ਟਾਕ’ ਦੌਰਾਨ ਪ੍ਰੋਗਰਾਮ ਦੇ ਐਂਕਰਪਰਸਨ ਸ਼ੇਖਰ ਗੁਪਤਾ ਨਾਲ ...
Read Full Story


ਬਗਦਾਦ ਵਿੱਚ ਬੰਬ ਧਮਾਕੇ: ਮ੍ਰਿਤਕਾਂ ਦੀ ਗਿਣਤੀ 18 ਹੋਈ

ਬਗਦਾਦ, ਬਗਦਾਦ ਦੇ ਜ਼ਿਲ੍ਹੇ ਸਦਰ ਸ਼ਹਿਰ ਵਿਖੇ ਹੋਏ ਬੰਬ ਧਮਾਕਿਆਂ ’ਚ 18 ਵਿਅਕਤੀ ਮਾਰੇ ਗਏ। ਇਹ ਬਗਦਾਦ ’ਚ ਲਗਾਤਾਰ ਹੋਇਆ ਦੂਜਾ ਪ੍ਰਮੁੱਖ ਹਮਲਾ ਸੀ। ਘਰੇਲੂ ਅਤੇ ਰੱਖਿਆ ਮੰਤਰਾਲੇ ਦੇ ਕਰਮਚਾਰੀਆਂ ਮੁਤਾਬਕ ਬਗਦਾਦ ਦੇ ਜ਼ਿਲ੍ਹੇ ਸਦਰ ਸ਼ਹਿਰ ਦੀ ਅਲ-ਹੇ-ਮਾਰਕੀਟ ’ਚ ਬੀਤੀ ਸ਼ਾਮ ਲਗਪਗ 8.30 ਹੋਏ ਇਨ੍ਹਾਂ ਦੋ ਧਮਾਕਿਆਂ ’ਚ 18 ਵਿਅਕਤੀ ਮਾਰੇ ਗਏ ਤੇ 43 ਜ਼ਖਮੀ ਹੋ ਗਏ। ਕੱਲ੍ਹ ਕਰਮਚਾਰੀਆਂ ਵੱਲੋਂ ਮ੍ਰਿਤਕਾਂ ਦੀ ਗਿਣਤੀ 12 ਦੱਸੀ ਗਈ ਸੀ। ਕੱਲ੍ਹ ਦੇ ਇਨ੍ਹਾਂ ਧਮਾਕਿਆਂ ਤੋਂ ਇਕ ਦਿਨ ਪਹਿਲਾਂ ਹੀ ਰਾਜਧਾਨੀ ਵਿਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਕਾਰ ਬੰਬ ਧਮਾਕਿਆਂ ’ਚ 23 ...
Read Full Story


2ਜੀ ਮੁੱਦੇ ਉਤੇ ਗ੍ਰਹਿ ਮੰਤਰੀ ਅਸਤੀਫ਼ਾ ਦੇਵੇ: ਸੀ.ਪੀ.ਐਮ.

ਵੱਖ ਵੱਖ ਮੰਤਰਾਲਿਆਂ ਦੇ ਨੋਟ ਤੋਂ ਚਿਦੰਬਰਮ ਦੀ ਘਪਲੇ ’ਚ ਭੂਮਿਕਾ ਜ਼ਾਹਰ: ਕਰਾਤ ਨਵੀਂ ਦਿੱਲੀ,ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਐਮ.) ਨੇ 2ਜੀ ਸਪੈਕਟਰਮ ਵੰਡ ਘੁਟਾਲੇ ਨੂੰ ਲੈ ਕੇ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਵੱਖ-ਵੱਖ ਮੰਤਰਾਲਿਆਂ ਵਲੋਂ ਤਿਆਰ ਕੀਤੇ ਨੋਟ ਮੁਤਾਬਕ ਇਸ ਸਬੰਧੀ ਤਤਕਾਲੀ ਵਿੱਤ ਮੰਤਰੀ ਦੀ ਭੂਮਿਕਾ ਸਪਸ਼ਟ ਸਾਹਮਣੇ ਆਉਂਦੀ ਹੈ ਤੇ ਇਸ ਲਈ ਉਨ੍ਹਾਂ ਦਾ ਅਹੁਦੇ ’ਤੇ ਬਣੇ ਰਹਿਣਾ ਵਾਜਬ ਨਹੀਂ ਹੈ। ਪਾਰਟੀ ਕੌਮੀ ਪੱਧਰ ਦੇ ਮੁੱਦਿਆਂ ਸਬੰਧੀ ਪਹਿਲੀ ਤੋਂ ਸੱਤ ਨਵੰਬਰ ਤਕ ਦੇਸ਼ ਭਰ ਵਿਚ ਅੰਦੋਲਨ ਕਰੇਗੀ। ਅੱਜ ...
Read Full Story


ਲੰਡਨ ਵਿੱਚ 23 ਭਾਰਤੀ ਕਾਮੇ ਗ੍ਰਿਫ਼ਤਾਰ

ਲੰਡਨ,ਬਰਤਾਨਵੀ ਸਰਕਾਰ ਨੇ ਦੇਸ਼ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਪਰਵਾਸੀ ਕਾਮਿਆਂ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਥੇ ਇਕ ਏਸ਼ੀਅਨ ਸੁਪਰ ਮਾਰਕੀਟ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰਦੇ 23 ਭਾਰਤੀਆਂ ਸਣੇ 25 ਪਰਵਾਸੀ ਕਾਮਿਆਂ ਨੂੰ ਕਾਬੂ ਕੀਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਖੁਫੀਆ ਸੂਹ ਦੇ ਆਧਾਰ ‘ਤੇ ਪੱਛਮੀ ਲੰਡਨ ਦੇ ਸਾਊਥਹਾਲ ਇਲਾਕੇ ‘ਚ ਕੁਆਲਿਟੀ ਸੁਪਰ ਮਾਰਕੀਟ ‘ਚ ਛਾਪਾ ਮਾਰ ਕੇ ਪਰਵਾਸੀ ਕਾਮਿਆਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਗਈ। ਕਾਗਜ਼ਾਂ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਅਨੇਕਾਂ ਸਟਾਫ ਮੈਂਬਰ ਇਮੀਗ੍ਰੇਸ਼ਨ ...
Read Full Story


ਵਿਅਕਤੀਆਂ ਵੱਲੋਂ ਘਰ ’ਚ ਦਾਖ਼ਲ ਹੋ ਕੇ ਔਰਤ ਦੀ ਮਾਰਕੁੱਟ

ਲਾਂਬੜਾ, 21 ਦਸੰਬਰ (ਬਿੱਲਾ ਤਾਜਪੁਰੀ)-ਇੱਥੇ ਦਲਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਉਸਮਾਨਪੁਰ (ਲਾਂਬੜਾ) ਨੇ ਇਕ ਹਲਫੀਆ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ 26 ਅਕਤੂਬਰ ਨੂੰ ਰਸ਼ਪਾਲ ਸਿੰਘ ਪੁੱਤਰ ਅਵਤਾਰ ਸਿੰਘ, ਚਰਨਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਮੇਰੀ ਪਤਨੀ ਸਰਬਜੀਤ ਕੌਰ ’ਤੇ ਕਾਤਲਾਨਾ ਹਮਲਾ ਕਰਕੇ ਗੰਭੀਰ ਫੱਟੜ ਕਰ ਦਿੱਤਾ ਗਿਆ, ਸ੍ਰੀ ਦਲਵਿੰਦਰ ਸਿੰਘ ਨੇ ਉਕਤ ਵਿਅਕਤੀਆਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਸ਼ਪਾਲ ਸਿੰਘ ਪੁੱਤਰ ਅਵਤਾਰ ਸਿੰਘ, ਚਰਨਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਦਾ ਸਾਡੇ ਗੁਆਂਢੀਆਂ ਨਾਲ ਮਾਮੂਲੀ ਤਕਰਾਰ ਹੋ ਗਿਆ ਤੇ ਮੇਰੀ ਪਤਨੀ ਸਰਬਜੀਤ ...
Read Full Story


1

Loading...

© 2012 punjabinfoline.com

punjab infoline arash info