ਜਨਤਕ ਸਥਾਨਾਂ ’ਤੇ ਪ੍ਰਚਾਰ ਸਮੱਗਰੀ ਲਗਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਜ਼ਿਲਾ ਚੋਣ ਅਫਸਰ
ਪਟਿਆਲਾ, 20 ਦਸੰਬਰ (ਪੀ.ਐਸ.ਗਰੇਵਾਲ) - ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਜ਼ਿਲੇ ਵਿੱਚ ਜਨਤਕ ਸਥਾਨਾਂ ’ਤੇ ਕਿਸੇ ਵੀ ਤਰਾਂ ਦੇ ਪੋਸਟਰ, ਬੈਨਰ, ਫਲੈਕਸ ਅਤੇ ਹੋਰ ਪ੍ਰਚਾਰ ਸਮੱਗਰੀ ਲਗਾਉਣ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।’’ ਇਹ ਆਦੇਸ਼ ਅੱਜ ਜ਼ਿਲਾ ਚੋਣ ਅਫਸਰ-ਕਮ-ਜ਼ਿਲਾ ਮੈਜਿਸਟਰੇਟ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਪਟਿਆਲਾ ਜ਼ਿਲੇ ਦੀਆਂ ਸਮੂਹ ਪ੍ਰਾਈਵੇਟ ਪਿ੍ਰੰਟਿੰਗ ਪੈ੍ਰਸਾਂ ਦੇ ਮਾਲਕਾਂ/ਨੁਮਾਇੰਦਿਆਂ/ਪ੍ਰਚਾਰ ਸਮੱਗਰੀ ਛਾਪਣ ਵਾਲੇ ਵਪਾਰੀਆਂ ਅਤੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦਿੱਤੇ । ... Read Full Story
|
ਪਟਿਆਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਤੇ ਡਕੈਤੀਆਂ ਦੇ ਵੱਖ-ਵੱਖ ਮਾਮਲਿਆਂ ਵਿੱਚ ਬਰਾਮਦ 2 ਕਰੋੜ 51 ਲੱਖ ਰੁਪਏ ਦਾ ਸਾਜੋ-ਸਮਾਨ ਤੇ ਨਕਦੀ ਅਸਲ ਮਾਲਕਾਂ ਦੇ ਸਪੁਰਦ
ਪਟਿਆਲਾ: 12 ਜਨਵਰੀ (ਪੀ.ਐਸ.ਗਰੇਵਾਲ) - ‘‘ ਪਟਿਆਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ, ਚੋਰੀ ਤੇ ਡਕੈਤੀਆਂ ਦੇ ਵੱਖ-ਵੱਖ ਮਾਮਲਿਆਂ ਵਿੱਚ ਸਮਾਜ ਵਿਰੋਧੀ ਅਨਸਰਾਂ ਤੋਂ ਬਰਾਮਦ ਕੀਤਾ ਕਰੀਬ 2 ਕਰੋੜ 51 ਲੱਖ ਰੁਪਏ ਮੁੱਲ ਦਾ ਸਾਜੋ- ਸਮਾਨ ਅਤੇ ਨਕਦੀ ਅੱਜ ਪੁਲਿਸ ਲਾਈਨ ਵਿਖੇ ਕਰਵਾਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਉਸ ਦੇ ਅਸਲ ਮਾਲਕਾਂ ਦੇ ਸਪੁਰਦ ਕੀਤੀ ਗਈ। ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਪੁਲਿਸ ਤੇ ਲੋਕਾਂ ਵਿੱਚਕਾਰ ਨੇੜਤਾ ਪੈਦਾ ਅਤੇ ਪੰਜਾਬ ਪੁਲਿਸ ਦਾ ਅਕਸ ਨੂੰ ਹੋਰ ਸੁਧਾਰਨ ਲਈ ਆਰੰਭੀ ਮੁਹਿੰਮ ਤਹਿਤ ਆਈ.ਜੀ. ਪਟਿਆਲਾ ਜੋਨ ਸ੍ਰ: ਪਰਮਜੀਤ ਸਿੰਘ ਗਿੱਲ ਵੱਲੋਂ ... Read Full Story
|
ਪੰਜਾਬ ’ਚ ਪੈਟਰੋਲ ਇਕ ਰੁਪਿਆ ਤੇ ਡੀਜ਼ਲ 26 ਪੈਸੇ ਮਹਿੰਗਾ ਵੈਟ ’ਤੇ 10 ਫੀਸਦੀ ਸਰਚਾਰਜ ਦਾ ਆਰਡੀਨੈਂਸ ਜਾਰੀ
ਜਲੰਧਰ/ਚੰਡੀਗੜ੍ਹ, 5 ਫਰਵਰੀ (ਦੋਆਬਾ ਨਿਊਜ਼ ਸਰਵਿਸ)-ਪੰਜਾਬ ਮੰਤਰੀ ਮੰਡਲ ਵੱਲੋਂ ਮੌਜੂਦਾ ਵੈਟ ਟੈਕਸ ’ਤੇ 10 ਪ੍ਰਤੀਸ਼ਤ ਸਰਚਾਰਜ ਲਗਾਉਣ ਦੇ ਲਏ ਗਏ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਰਾਜ ਸਰਕਾਰ ਵੱਲੋਂ ਅੱਜ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਜਦੋਂਕਿ ਵੈਟ ’ਤੇ ਸਰਚਾਰਜ ਵੈਟ ਟੈਕਸ ਵਿਚਲੀਆਂ ਕੁੱਝ ਵਸਤਾਂ ’ਤੇ ਮੌਜੂਦਾ 4 ਤੋਂ 5 ਪ੍ਰਤੀਸ਼ਤ ਵੈਟ ਕਰਨ ਅਤੇ ਰਾਜ ਵਿਚ ਦਾਖਲਾ ਹੋਣ ਵਾਲੀਆਂ ਕੁੱਝ ਵਸਤਾਂ ’ਤੇ ਦਾਖਲਾ ਟੈਕਸ ਲਗਾਉਣ ਸਬੰਧੀ ਪਹਿਲਾਂ ਕੀਤੀਆਂ ਗਈਆਂ ਅਧਿਸੂਚਨਾਵਾਂ ਨਾਲ ਅੱਜ ਸਵੇਰ ਤੋਂ ਲਾਗੂ ਕਰ ਦਿੱਤਾ ਗਿਆ।
ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ 10 ਫੀਸਦੀ ਸਰਚਾਰਜ ਲਗਾਉਣ ... Read Full Story
|
ਚੋਰੀ ਕਰਦਾ ਚੌਕੀਦਾਰ ਕਾਬੂ
ਜਲੰਧਰ, 4 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਅਜੀਤ ਨਗਰ ਵਿਖੇ ਸਥਿਤ ਇਕ ਫੈਕਟਰੀ ਦੇ ਅੰਦਰੋ ਲੋਹੇ ਦਾ ਬੂਰਾ ਚੋਰੀ ਕਰਨ ਦੇ ਮਾਮਲੇ ’ਚ ਫੈਕਟਰੀ ਮਾਲਕ ਨੇ ਚੌਕੀਦਾਰ ਮਾਧੋ ਰਾਮ ਨੂੰ ਕਾਬੂ ਕਰ ਕੇ ਥਾਣਾ 8 ਦੀ ਪੁਲਿਸ ਦੇ ਹਵਾਲੇ ਕੀਤਾ ਹੈ। ਫੈਕਟਰੀ ਮਾਲਕ ਰਾਜੇਸ਼ ਕੁਮਾਰ ਅਨੁਸਾਰ ਮਾਧੋ ਫੈਕਟਰੀ ਤੋਂ ਲੋਹੇ ਦਾ ਬੂਰਾ ਚੋਰੀ ਕਰਦਾ ... Read Full Story
|
ਬਿਜਲੀ ਬੋਰਡ ਨੇ ਝੁੱਗੀਆਂ-ਝੌਂਪੜੀਆਂ ਵਾਲਿਆਂ ਤੋਂ ਮਾਲਕੀ ਦੇ ਸਬੂਤ ਮੰਗੇ
ਨੂਰਮਹਿਲ, 28 ਜਨਵਰੀ (ਲਾਂਬਾ/ਸੋਡੀ ਨੂਰਮਹਿਲੀਆ)-ਪੰਜਾਬ ਰਾਜ ਬਿਜਲੀ ਬੋਰਡ ਨੇ ਰੇਲਵੇ ਸੜਕ ’ਤੇ ਝੁੱਗੀ-ਝੌਪੜੀ ਵਾਲੇ ਆਪਣੇ 11 ਖਪਤਕਾਰਾਂ ਨੂੰ ਨੋਟਿਸ ਭੇਜ ਕੇ ਕਿਹਾ ਹੈ ਕਿ ਉਹ ਆਪਣੇ ਬਿਜਲੀ ਕੁਨੈਕਸ਼ਨਾਂ ਸਬੰਧੀ ਜ਼ਮੀਨ ਦੀ ਮਾਲਕੀ ਅਤੇ ਨਗਰ ਕੌਂਸਲ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਪੇਸ਼ ਕਰਨ, 11 ਖਪਤਕਾਰਾਂ ਨੂੰ ਭੇਜੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਹ ਦਸਤਾਵੇਜ਼ ਇਸ ਨੋਟਿਸ ਦੇ ਜਾਰੀ ਹੋਣ ਦੇ 7 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾਏ ਜਾਣ, ਨਹੀਂ ਤਾਂ ਉਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਨੋਟਿਸ ਵਿਚ ਕਿਹਾ ਗਿਆ ਹੈ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਬਿਜਲੀ ਬੋਰਡ ... Read Full Story
|
ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਨੂੰ ਲੈ ਉਡੇ ਚੋਰ
ਸ਼ਾਹਕੋਟ, 24 ਜਨਵਰੀ (ਕੇਵਲ ਕ੍ਰਿਸ਼ਨ ਮੱਟੂ)-ਬੀਤੀ ਰਾਤ ਸ਼ਾਹਕੋਟ-ਮਲਸੀਆਂ ਸੜਕ ’ਤੇ ਸਥਿਤ ਇਕ ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਨੂੰ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਟਰੱਕ ਦੇ ਮਾਲਕ ਕੁਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਸ ਦਾ ਟਰੱਕ ਨੰਬਰ ਪੀ. ਆਈ. ਬੀ. 9842, ਜੋ ਪਹਿਲੇ ਮਾਲਕ ਸੁਖਰਾਜ ਰਾਮ ਦੇ ਨਾਂਅ ’ਤੇ ਹੀ ਹੈ, ਬੀਤੀ ਰਾਤ ਵੀ ਰੋਜ਼ ਵਾਂਗ ਮਲਸੀਆਂ ਰੋਡ ’ਤੇ ਸਥਿਤ ਆਰ. ਆਰ. ਫਿ¦ਿਗ ਸਟੇਸ਼ਨ ’ਤੇ ਖੜ੍ਹਾ ਕੀਤਾ ਸੀ। ਸਵੇਰੇ ਆ ਕੇ ਜਦ ਦੇਖਿਆ ਤਾਂ ਟਰੱਕ ਉਥੋਂ ਗਾਇਬ ਸੀ। ਪੁਲਿਸ ਨੂੰ ਸੂਚਿਤ ਕਰ ਦਿੱਤਾ ... Read Full Story
|
ਜੇ ਤੁਸੀਂ ਵੀ ਚਾਹੁੰਦੇ ਹੋ ਮਜ਼ਬੂਤ ਜਿਸਮ
ਤੁਸੀਂ ਬੀਜਿੰਗ 2008 ਦੀਆਂ ਖੇਡਾਂ ਵਿਚ ਖੇਡਣ ਵਾਲੇ ਖਿਡਾਰੀਆਂ ਦੇ ਕਸਰਤੀ ਜਿਸਮਾਂ ਨੂੰ ਦੇਖਿਆ ਹੋਵੇਗਾ। ਜੇਕਰ ਤੁਸੀਂ ਮਜ਼ਬੂਤ ਜਿਸਮ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਜਾਨਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਸਰੀਰ ਕਿਸ ਕਿਸਮ ਦਾ ਹੈ।
ਵੱਖ-ਵੱਖ ਤਰ੍ਹਾਂ ਦੇ ਜਿਸਮ ਹੀ ਇਸ ਲਈ ਹਨ ਕਿ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਮੁਹਾਰਤ ਹਾਸਲ ਕਰਨ। ਇਕ ਵੱਡਾ ਕਾਰਨ ਜੋ ਮਾਈਕਲ ਫਿਲਪਸ ਨੂੰ 8 ਸੋਨੇ ਦੇ ਤਗਮੇ ਜਿਤਾ ਸਕਿਆ, ਉਹ ਇਹ ਹੈ ਕਿ ਉਸ ਦਾ ਜਿਮਸ ਤੈਰਾਕੀ ਦੇ ਲਈ ਹੀ ਬਣਿਆ ਹੈ। ਹਰ ਸਰੀਰ ਦੀ ਬਣਾਵਟ ਹੀ ਵੱਖੋ-ਵੱਖ ਤਰ੍ਹਾਂ ਦੀ ਹੁੰਦੀ ਹੈ।
ਪੌਸ਼ਟਿਕਤਾ ’ਤੇ ਫੋਕਸ ਕਰੋ : ... Read Full Story
|