ਮਾਲਦੀਵ 'ਚ ਹਿੰਸਾ, ਸੰਸਦ ਵੀ ਲਪੇਟੇ 'ਚ
ਮਾਲੇ, ਮਾਲਦੀਵ 'ਚ ਨਵੇਂ ਸਿਰੇ ਤੋਂ ਹਿੰਸਾ ਭੜਕ ਗਈ ਹੈ ਅਤੇ ਤਾਜ਼ਾ ਹਿੰਸਾ ਦੀ ਲਪੇਟ 'ਚ ਸੰਸਦ ਵੀ ਆ ਗਈ ਹੈ ਜਿਸਦਾ ਅੱਜ ਤੋਂ ਸੈਸ਼ਨ ਹੋਣਾ ਸੀ। ਸਾਬਕਾ ਰਾਸ਼ਟਰਪਤੀ ਨਸ਼ੀਦ ਦੇ ਸਮਰਥਕਾਂ ਨੇ ਪੁਲਸ 'ਤੇ ਹਮਲਾ ਕੀਤਾ ਅਤੇ ਰਾਸ਼ਟਰਪਤੀ ਮੁਹੰਮਦ ਵਹੀਦ ਹਸਨ ਨੂੰ ਆਪਣਾ ਉਦਘਾਟਨੀ ਭਾਸ਼ਣ ਦੇਣ ਤੋਂ ਰੋਕ ਦਿੱਤਾ। ਨਸ਼ੀਦ ਦੇ ਛੋਟੇ ਭਰਾ ਨਾਜਿਮ ਸੱਤਾਰ ਨੂੰ ਹੋਰ 17 ਸਮਰਥਕਾਂ ਸਣੇ ਹਿਰਾਸਤ 'ਚ ਲੈ ਲਿਆ ਗਿਆ ਹੈ। ਵਹੀਦ ਦੇ ਅੱਜ ਸੰਸਦ ਭਵਨ 'ਚ ਪਹੁੰਚਣ ਤੋਂ ਪਹਿਲਾਂ ਹੀ ਨਸ਼ੀਦ ਦੀ ਮਾਲਦੀਵੀਆਈ ਡੈਮੋਕ੍ਰੇਟਿਕ ਪਾਰਟੀ (ਐਮ. ਡੀ. ਪੀ.) ਦੇ ਮੈਂਬਰਾਂ ਨੇ ਉਸਦੀ ਕੁਰਸੀ ਅਤੇ ਉਨ੍ਹਾਂ ਦੇ ਕੈਬਨਿਟ ਦੇ ... Read Full Story
|
ਮਾਲਦੀਵ ਰਾਜਪਲਟਾ ਚੀਨ ਨੇ ਜਥੇਬੰਦ ਕੀਤਾ : ਨਸ਼ੀਦ
ਮਾਲੇ, ਮਾਲਦੀਵ ਦੇ ਗੱਦੀਓਂ ਲਾਹੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਕਿਹਾ ਹੈ ਕਿ ਦੇਸ਼ ਵਿਚ ਰਾਜਪਲਟੇ ਦੀ ਕਾਰਵਾਈ ਚੀਨ ਵਲੋਂ ਜਥੇਬੰਦ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਮਾਲਦੀਵ ਦੇ ਆਗੂ ਮੁਹੰਮਦ ਨਸ਼ੀਦ ਨੂੰ ਫੌਜੀ ਅਧਿਕਾਰੀਆਂ ਨੇ ਬੰਦੂਕ ਦੀ ਨੋਕ 'ਤੇ ਸੱਤਾ ਛੱਡਣ ਲਈ ਮਜਬੂਰ ਕੀਤਾ ਸੀ। ਸੰਯੁਕਤ ਰਾਸ਼ਟਰ ਨੇ ਮਾਲਦੀਵ ਦੇ ਵਰਤਮਾਨ ਸੰਕਟ ਦੇ ਹੱਲ ਲਈ ਵਿਦੇਸ਼ੀ ਮੁਦਾਖਲਤ ਦੀ ਲੋੜ ਤੋਂ ਇਨਕਾਰ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਆਗੂ ਓਸਕਰ ਫਰਨਾਡੀਜ਼ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਮਾਲਦੀਵ ਦੀ ਜਨਤਾ ਆਪਣਾ ਸੰਕਟ ਖੁਦ ਆਪ ਹੱਲ ਕਰ ... Read Full Story
|
ਨਵੀਂ ਸਰਕਾਰ ਖਿਲਾਫ ਸਿਆਸੀ ਸੰਘਰਸ਼ ਕਰਨਗੇ ਨਸ਼ੀਦ
ਮਾਲੇ, ਮਾਲਦੀਵ ਦੇ ਅਹੁਦਿਓਂ ਲੱਥੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਦੇਸ਼ ਦੀ ਸੰਸਦ 'ਚ ਨਵੀਂ ਸਰਕਾਰ ਖਿਲਾਫ ਸੰਘਰਸ਼ ਦਾ ਸੰਕਲਪ ਲੈਂਦੇ ਹੋਏ ਅੱਜ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਸਵੀਨਯ ਅਵੱਗਿਆ ਅੰਦੋਲਨ ਸ਼ੁਰੂ ਕਰਨਗੇ। ਨਸ਼ੀਦ ਨੇ ਆਪਣੇ ਘਰ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਸੰਸਦ 'ਚ ਸੰਘਰਸ਼ ਕਰਨਗੇ ਜਿਸਦਾ ਸੈਸ਼ਨ 23 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਵੀਨਯ ਅਵਗਿਆ ਅੰਦੋਲਨ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਇਹ ਆਖਰੀ ਰਸਤਾ ਹੋਵੇਗਾ। ਇਸ ਦੌਰਾਨ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐੱਮ. ... Read Full Story
|
ਆਪਣੀ ਲੜਾਈ ਸੰਸਦ ‘ਚ ਲੈ ਕੇ ਜਾਵਾਂਗਾ: ਨਾਸ਼ੀਦ
ਮਾਲੇ, ਮਾਲਦੀਵ ਦੇ ਗੱਦੀਓਂ ਲਾਹੇ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਨੇ ਕਿਹਾ ਹੈ ਕਿ ਉਹ ਨਵੀਂ ਹਕੂਮਤ ਖ਼ਿਲਾਫ਼ ਸੰਸਦ ਵਿੱਚ ਲੜਾਈ ਲੜਨਗੇ ਤੇ ਜੇ ਲੋੜ ਪਈ ਤਾਂ ਦੇਸ਼ ਵਿੱਚ ‘ਅਵੱਗਿਆ ਅੰਦੋਲਨ’ ਸ਼ੁਰੂ ਕਰਨਗੇ। ਉਨ੍ਹਾਂ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਮਾਲਦੀਵਜ਼ ‘ਚ ਚੀਨ ਦਾ ਮੋਹਰੀ ਰੋਲ ਹੋ ਜਾਏਗਾ। ਉਸ ਨੇ ਭਾਰਤ ਨਾਲ ਆਪਣਾ ਅੰਤਾਂ ਦਾ ਮੋਹ ਹੋਣ ਦਾ ਦਾਅਵਾ ਵੀ ਕੀਤਾ।
ਆਪਣੇ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸੰਸਦ ਦਾ ਸੈਸ਼ਨ 23 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਤੇ ਉਹ ਸੰਸਦ ਵਿੱਚ ਆਪਣੀ ਲੜਾਈ ... Read Full Story
|
ਨਸ਼ੀਦ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਮਿਲੀ ਧਮਕੀ
ਨਵੀਂ ਸਰਕਾਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼
ਮਾਲੇ, ਮਾਲਦੀਵ ਵਿਚ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਨਵੀਂ ਸਰਕਾਰ ਉਨ੍ਹਾਂ 'ਤੇ ਅੱਤਵਾਦ ਸੰਬੰਧੀ ਮਾਮਲੇ ਚਲਾਉਣ ਦੀ ਧਮਕੀ ਦੇ ਰਹੀ ਹੈ। ਅਹੁਦਿਓਂ ਲੱਥੇ ਰਾਸ਼ਟਰਪਤੀ ਦੇ ਸੈਂਕੜੇ ਹਮਾਇਤੀਆਂ ਨੇ ਸੋਮਵਾਰ ਸੰਸਦ ਭਵਨ ਨੂੰ ਘੇਰਿਆ। ਮਾਲਦੀਵ ਡੈਮੋਕਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਦਬਾਅ ਦੇ ਯਤਨਾਂ ਅਧੀਨ ਨਵੀਂ ਸਰਕਾਰ ਉਨ੍ਹਾਂ ਨੂੰ ਧਮਕਾ ਰਹੀ ਹੈ। ਪਾਰਟੀ ਦੇ ਸਾਬਕਾ ਮੁਖੀ ਅਤੇ ਇਕ ਐੱਮ. ਪੀ. ਮਰੀਆ ਦੀਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ... Read Full Story
|
ਸ਼੍ਰੀਲੰਕਾ 'ਚ ਸ਼ਰਨ ਨਹੀਂ ਲਵਾਂਗਾ : ਨਸ਼ੀਦ
ਮਾਲਦੀਵ ਦੀ ਨਵੀਂ ਸਰਕਾਰ ਨੀਤੀ ਖਰੜਾ ਪੇਸ਼ ਕਰੇਗੀ
ਮਾਲੇ, ਮਾਲਦੀਵ ਦੇ ਅਹੁਦਿਓਂ ਲੱਥੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਸ਼੍ਰੀਲੰਕਾ ਵਿਚ ਸ਼ਰਨ ਲੈਣ ਸੰਬੰਧੀ ਸਭ ਅਟਕਲਾਂ 'ਤੇ ਰੋਕ ਲਗਾ ਦਿੱਤੀ ਹੈ ਕਿ ਉਹ ਮਾਲਦੀਵ ਵਿਖੇ ਹੀ ਰਹਿ ਕੇ ਲੋਕਰਾਜ ਲਈ ਲੜਾਈ ਲੜਦੇ ਰਹਿਣਗੇ।
ਸੋਮਵਾਰ ਇਕ ਅਖਬਾਰ ਨੂੰ ਦਿੱਤੇ ਬਿਆਨ ਵਿਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਮਾਲਦੀਵ ਵਿਖੇ ਰਹਿ ਕੇ ਹੀ ਲੜਾਂਗਾ। ਮੈਂ ਹਾਰ ਮੰਨਣ ਵਾਲਾ ਨਹੀਂ। ਮੈਂ ਦੇਸ਼ ਛੱਡ ਕੇ ਨਹੀਂ ਜਾਵਾਂਗਾ। ਮੇਰਾ ਪਰਿਵਾਰ ਸ਼੍ਰੀਲੰਕਾ ਵਿਚ ਹੈ ਪਰ ਮੈਂ ਉਥੇ ਨਹੀਂ ਜਾ ਰਿਹਾ। ਉਨ੍ਹਾਂ ਮਾਲਦੀਵ ਵਿਖੇ ਰਹਿ ਰਹੇ ਸ਼੍ਰੀਲੰਕਾ ... Read Full Story
|
ਮਾਲਦੀਵ ਦੇ ਰਾਸ਼ਟਰਪਤੀ ਵੱਲੋਂ ਮੰਤਰੀ ਮੰਡਲ ਦਾ ਵਿਸਥਾਰ
ਨਾਸ਼ੀਦ ਚੋਣਾਂ ਦੀ ਮੰਗ ’ਤੇ ਬਜ਼ਿੱਦ
ਮਾਲੇ, ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਵਾਹੀਦ ਹਸਨ ਨੇ ਅੱਜ ਆਪਣੇ ਵਧਾਏ ਗਏ ਮੰਤਰੀ ਮੰਡਲ ਵਿਚ ਸੱਤ ਹੋਰ ਮੈਂਬਰ ਸ਼ਾਮਲ ਕੀਤੇ ਹਨ ਜਿਨ੍ਹਾਂ ਵਿਚ ਦੇਸ਼ ਦੀ ਪਹਿਲੀ ਮਹਿਲਾ ਅਟਾਰਨੀ ਜਨਰਲ ਵੀ ਸ਼ਾਮਲ ਹੈ। ਰਾਸ਼ਟਰਪਤੀ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਵਿਚੋਂ ਮੰਤਰੀ ਲੈ ਕੇ ਇਹ ਸਥਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਇਹ ਸਾਂਝੀ ਸਰਕਾਰ ਹੈ, ਪਰ ਗੱਦੀਓਂ ਲਾਹੇ ਗਏ ਰਾਸ਼ਟਰਪਤੀ ਨਾਸ਼ੀਦ ਵੱਲੋਂ ਨਵੇਂ ਆਗੂ ਦੀ ਉਚਿਤਤਾ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਉਸ ਨੇ ਨਵੇਂ ਸਿਰਿਓਂ ਚੋਣਾਂ ਕਰਾਏ ਜਾਣ ਦੀ ਮੰਗ ਤੋਂ ਪਿੱਛੇ ਹਟਣ ਤੋਂ ... Read Full Story
|
ਪੂਰੀ ਜ਼ਿੰਦਗੀ ਜੇਲ 'ਚ ਕੱਟਣ ਲਈ ਤਿਆਰ ਹਾਂ : ਨਾਸ਼ੀਦ
ਮਾਲੇ, ਮਾਲਦੀਵ ਦੇ ਅਹੁਦਿਓਂ ਲੱਥੇ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਨੇ ਉਮੀਦ ਪ੍ਰਗਟਾਈ ਹੈ ਕਿ ਉਨ੍ਹਾਂ ਦੇ ਸ਼ੁੱਕਰਵਾਰ ਨੂੰ ਜੇਲ ਵਿਚ ਜਾਣ ਪਿੱਛੋਂ ਕੌਮਾਂਤਰੀ ਭਾਈਚਾਰਾ ਜਲਦੀ ਹੀ ਇਸ ਮਾਮਲੇ ਵਿਚ ਦਖਲ ਦੇਵੇਗਾ। ਆਪਣੇ ਘਰ ਵਿਚ ਲਗਭਗ 200 ਹਮਾਇਤੀਆਂ ਨਾਲ ਖੁਸ਼ ਤੇ ਸ਼ਾਂਤ ਬੈਠ ਕੇ ਗ੍ਰਿਫਤਾਰੀ ਦੀ ਉਡੀਕ ਕਰ ਰਹੇ ਨਾਸ਼ੀਦ ਨੇ ਵੀਰਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪਹਿਲਾ ਅਜਿਹਾ ਸਾਬਕਾ ਰਾਸ਼ਟਰਪਤੀ ਹਾਂ ਜੋ ਪੂਰੀ ਜ਼ਿੰਦਗੀ ਜੇਲ ਵਿਚ ਸੀਖਾਂ ਪਿੱਛੇ ਰਹਿਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਕੌਮਾਂਤਰੀ ਭਾਈਚਾਰਾ ਇਸ ਗੱਲ ਵੱਲ ਧਿਆਨ ... Read Full Story
|
ਬੰਦੂਕ ਦੀ ਨੋਕ 'ਤੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ : ਨਾਸ਼ੀਦ
ਮਾਲੇ, ਮਾਲਦੀਵ ਵਿਚ ਪੁਲਸ ਦੀ ਬਗਾਵਤ ਪਿੱਛੋਂ ਮੰਗਲਵਾਰ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਮੁਹੰਮਦ ਨਾਸ਼ੀਦ ਨੇ ਬੁੱਧਵਾਰ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੰਦੂਕ ਦੀ ਨੋਕ 'ਤੇ ਜਬਰੀ ਅਸਤੀਫਾ ਦੇਣ ਲਈ ਕਿਹਾ ਗਿਆ ਸੀ।
ਆਪਣੀ ਪਾਰਟੀ ਦੀ ਬੈਠਕ ਪਿੱਛੋਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਸ਼ੀਦ ਨੇ ਕਿਹਾ ਕਿ ਮੈਨੂੰ ਚਾਰੇ ਪਾਸਿਓਂ ਬੰਦੂਕਧਾਰੀਆਂ ਨੇ ਘੇਰਿਆ ਹੋਇਆ ਸੀ ਤੇ ਧਮਕੀ ਦਿੱਤੀ ਸੀ ਕਿ ਜੇ ਮੈਂ ਅਸਤੀਫਾ ਨਾ ਦਿੱਤਾ ਤਾਂ ਉਨ੍ਹਾਂ ਨੂੰ ਆਪਣੇ ਹਥਿਆਰਾਂ ਦੀ ਵਰਤੋਂ ਕਰਨ ਵਿਚ ਕੋਈ ਝਿਜਕ ਨਹੀਂ ਹੋਵੇਗੀ। ਸਾਬਕਾ ਰਾਸ਼ਟਰਪਤੀ ਨੇ ... Read Full Story
|
ਮਾਲਦੀਵ 'ਚ ਤਖਤਾਪਲਟ ਦਾ ਖਦਸ਼ਾ, ਰਾਸ਼ਟਰਪਤੀ ਨੇ ਛੱਡਿਆ ਅਹੁਦਾ
ਕੋਲੰਬੋ, ਮਾਲਦੀਵ 'ਚ ਸੋਮਵਾਰ ਰਾਤ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਸੈਨਾ ਅਤੇ ਪੁਲਸ ਨੇ ਸਰਕਾਰ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ। ਸਮਾਚਾਰ ਪੱਤਰ 'ਦਿ ਸੰਡੇ ਲੀਡਰ' ਅਨੁਸਾਰ ਕੋਲੰਬੋ 'ਚ ਮਾਲਦੀਵ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਉਪ ਰਾਸ਼ਟਰਪਤੀ ਮੁਹੰਮਦ ਵਹੀਦ ਫਿਲਹਾਲ ਕਾਰਵਾਹਕ ਰਾਸ਼ਟਰਪਤੀ ਹਨ। ਮਾਲਦੀਵ 'ਚ ਪ੍ਰਦਰਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਜੱਜ ਦੀ ਗ੍ਰਿਫਤਾਰੀ ਦੇ ਹੁਕਮਾਂ ਤੋਂ ਬਾਅਦ ਹੋਈ। ਮਾਲਦੀਵ ਦੇ ਵਿਰੋਧੀ ਦਲ 'ਧਿਵੇਹੀ ਕੌਮੀ ... Read Full Story
|