ਦਾਨ ਕੀਤਾ ਗਿਆ ਖੂਨ ਕਿਸੇ ਵੀ ਹਾਦਸਾਗ੍ਰਸਤ ਜਾਂ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਕੀਮਤੀ ਜਾਨ ਬਚਾ ਸਕਦਾ ਹੈ-ਡਿਪਟੀ ਕਮਿਸ਼ਨਰ
ਪਟਿਆਲਾ, 15 ਮਈ (ਪੀ.ਐਸ.ਗਰੇਵਾਲ) - ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵਿਅਕਤੀ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਵੀ ਹਾਦਸਾਗ੍ਰਸਤ ਜਾਂ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਕੀਮਤੀ ਜਾਨ ਬਚਾ ਸਕਦਾ ਹੈ। ਇਸ ਤੋਂ ਇਲਾਵਾ ਕਈ ਵਾਰ ਹਸਪਤਾਲਾਂ ਵਿੱਚ ਕਈ ਬਲੱਡ ਗਰੁੱਪਾਂ ਦੇ ਖੂਨ ਉਪਲਬਧ ਨਹੀਂ ਹੁੰਦੇ ਜਿਸ ਕਾਰਨ ਮਰੀਜਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਲੋਕਾਂ ਵੱਲੋਂ ਦਿੱਤਾ ਖੂਨ ਵੱਖ-ਵੱਖ ਬਲੱਡ ਗਰੁੱਪਾਂ ਦਾ ਹੁੰਦਾ ਹੈ ਜੋ ਲੋੜਵੰਦ ਵਿਅਕਤੀ ਦੀ ਜਾਨ ਬਚਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਵਾ ਡਿਪਟੀ ... Read Full Story
|
ਸਮਾਜਿਕ ਲਾਹਣਤਾਂ ਨੂੰ ਜੜੋਂ ਪੁੱਟਣ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾਂ ਅੱਜ ਦੇ ਸਮੇਂ ਦੀ ਮੁੱਖ ਲੋੜ-ਡਿਪਟੀ ਕਮਿਸ਼ਨਰ
ਪਟਿਆਲਾ: 3 ਮਈ (ਪਰਮਿੰਦਰ ਗਰੇਵਾਲ) - ਸਮਾਜ ਵਿੱਚ ਫੈਲ ਰਹੀਆਂ ਭਰੂਣ ਹੱਤਿਆ, ਦਹੇਜ ਪ੍ਰਥਾ, ਪ੍ਰਦੂਸ਼ਣ ਅਤੇ ਨਸ਼ਿਆਂ ਵਰਗੀਆਂ ਲਾਹਣਤਾਂ ਨੂੰ ਜੜੋਂ ਪੁੱਟਣ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾਂ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਜੇਕਰ ਸਮਾਂ ਰਹਿੰਦੇ ਅਸੀਂ ਇਹਨਾਂ ਲਾਹਣਤਾਂ ’ਤੇ ਕਾਬੂ ਨਾ ਪਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈ ਸਕਦਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਰੈਡ ਕਰਾਸ ਭਵਨ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ... Read Full Story
|
ਜ਼ਿਲਾ ਅਧਿਕਾਰੀ ਏ.ਸੀ. ਕਮਰਿਆਂ ’ਚ ਬੈਠਣ ਦੀ ਬਜਾਏ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ –ਡਿਪਟੀ ਕਮਿਸ਼ਨਰ
ਪਟਿਆਲਾ: 26 ਅਪ੍ਰੈਲ (ਪੀ.ਐਸ.ਗਰੇਵਾਲ) -ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਜੀ.ਕੇ. ਸਿੰਘ ਨੇ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਏਅਰ ਕੰਡੀਸ਼ਨਰ ਕਮਰਿਆਂ ਵਿੱਚ ਬੈਠਣ ਦੀ ਬਜਾਏ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਅਤੇ ਉਹਨਾਂ ਦਾ ਪਹਿਲ ਦੇ ਅਧਾਰ ’ਤੇ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ ਅਤੇ ਪਿੰਡ ਦੀਆਂ ਲੋੜਾਂ ਅਨੁਸਾਰ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਵਾਸੀ ਭਾਰਤੀਆਂ ਦੀ ਸਰਗਰਮ ਸ਼ਮੂਲੀਅਤ ਨਾਲ ਬਿਹਤਰ ਬੁਨਆਦੀ ਢਾਂਚੇ ਨੂੰ ਵਿਕਸਤ ਅਤੇ ਮਜਬੂਤ ਕਰਨ ਨੂੰ ਤਰਜ਼ੀਹ ਦੇਣ। ਡਿਪਟੀ ਕਮਿਸ਼ਨਰ ਜੋ ਕਿ ਮਿੰਨੀ ... Read Full Story
|
ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ
ਪਟਿਆਲਾ: 21 ਅਪ੍ਰੈਲ (ਪਰਮਿੰਦਰ ਗਰੇਵਾਲ) - ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਕਿਉਂਕਿ ਇਹ ਕਿਸਾਨ ਹੀ ਹੈ ਜੋ ਪੂਰੇ ਦੇਸ਼ ਲਈ ਅਨਾਜ ਪੈਦਾ ਕਰਦਾ ਹੈ ਅਤੇ ਉਹਨਾਂ ਦੀ ਫਸਲ ਹੀ ਉਹਨਾਂ ਦੀ ਰੋਜ਼ੀ ਰੋਟੀ ਹੁੰਦੀ ਹੈ। ਇਹ ਹਦਾਇਤਾਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਕਣਕ ਦੀ ਖਰੀਦ ਸਬੰਧੀ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਮੂਹ ਖਰੀਦ ਏਜੰਸੀਆਂ ... Read Full Story
|
ਪ੍ਰੈਸ ਕੱਲਬ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ ਨੂੰ ਕੀਤਾ ਗਿਆ ਸਨਮਾਨਿਤ
ਪਟਿਆਲਾ, 21 ਅਪ੍ਰੈਲ (ਪਰਮਿੰਦਰ ਗਰੇਵਾਲ)- ਪੰਜਾਬ ਸਰਕਾਰ ਦੇ ਵਿਸ਼ੇਸ਼ ਹੁਕਮਾਂ ਰਾਹੀਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਡਾਇਰੈਕਟਰ ਪਬਲਿਕ ਹੈਲਥ ਪੰਜਾਬ ਅਤੇ ਐਸ ਡੀ ਐਮ ਸ੍ਰੀ ਅਨਿਲ ਗਰਗ ਨੂੰ ਐਸ ਡੀ ਐਮ ਤਲਵੰਡੀ ਸਾਬੋ ਲਗਾ ਕੇ ਏ ਸੀ ਏ ਪੁੱਡਾ ਬਠਿੰਡਾ ਦਾ ਵੀ ਚਾਰਜ ਦੇ ਦਿੱਤਾ ਗਿਆ ਹੈ। ਉਨ੍ਹਾਂ ਦੀ ਵਿਦਾਇਗੀ ਦੇ ਮੌਕੇ ਪ੍ਰੈਸ ਕਲੱਬ ਦੇ ਮੈਂਬਰਾਂ ਵੱਲੋਂ ਦੋਹਾਂ ਅਫਸਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਟਿਆਲਾ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਸ੍ਰੀ ਵਿਕਾਸ ਗਰਗ ਨੇ ਕਿਹਾ ਕਿ ਪਟਿਆਲੇ ਦੀ ਮੀਡੀਆ ਅਤੇ ਆਮ ਜਨਤਾ ਦੁਆਰਾ ਦਿੱਤੇ ਸਹਿਯੋਗ ... Read Full Story
|
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨਰ ਕੋਲ ਹੁਣ ਤੱਕ ਆਏ 1 ਲੱਖ 74 ਹਜ਼ਾਰ ਕੇਸਾਂ ਵਿੱਚੋਂ 1 ਲੱਖ 64 ਹਜ਼ਾਰ ਕੇਸਾਂ ਦਾ ਨਿਪਟਾਰਾ-ਜਸਟਿਸ ਜਗਦੀਸ਼ ਭੱਲਾ
ਰਾਜਪੁਰਾ/ਪਟਿਆਲਾ: 15 ਅਪ੍ਰੈਲ (ਪੀ.ਐਸ.ਗਰੇਵਾਲ) - ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨਰ ਕੋਲ ਹੁਣ ਤੱਕ 1 ਲੱਖ 74 ਹਜ਼ਾਰ ਕੇਸ ਆਏ ਸਨ ਜਿਹਨਾਂ ਵਿੱਚੋਂ 1 ਲੱਖ 64 ਹਜ਼ਾਰ ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੀਆਂ 10 ਹਜ਼ਾਰ ਸ਼ਿਕਾਇਤਾਂ ਦਾ ਵੀ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸੇਵਾ ਮੁਕਤ ਚੀਫ ਜਸਟਿਸ ਸ਼੍ਰੀ ਜਗਦੀਸ਼ ਭੱਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਠੌਣੀਆਂ ਅਤੇ ਸਰਕਟ ਹਾਊਸ ਪਟਿਆਲਾ ਵਿਖੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ... Read Full Story
|
ਪੋਲੀਓ ਵਰਗੀ ਨਾ ਮੁਰਾਦ ਬਿਮਾਰੀ ਦਾ ਖਾਤਮਾ ਸਭਨਾਂ ਦੇ ਸਹਿਯੋਗ ਨਾਲ ਸੰਭਵ-ਡਿਪਟੀ ਕਮਿਸ਼ਨਰ
ਪਟਿਆਲਾ: 19 ਫਰਵਰੀ (ਪੀ.ਐਸ.ਗਰੇਵਾਲ) - ਪੋਲੀਓ ਇੱਕ ਅਜਿਹੀ ਨਾ ਮੁਰਾਦ ਬਿਮਾਰੀ ਹੈ ਜਿਸ ਨਾਲ ਸਾਡੇ ਬੱਚੇ ਹਮੇਸ਼ਾਂ ਲਈ ਅਪਾਹਜ ਹੋ ਸਕਦੇ ਹਨ। ਪ੍ਰੰਤੂ ਪਿਛਲੇ ਸਾਲ ਦੇ ਰਿਕਾਰਡ ਮੁਤਾਬਕ ਪੰਜਾਬ ਵਿੱਚ ਪੋਲੀਓ ਦਾ ਇੱਕ ਵੀ ਮਰੀਜ ਸਾਹਮਣੇ ਨਹੀਂ ਆਇਆ ਅਤੇ ਇਸੇ ਮੁਹਿੰਮ ਨੂੰ ਜਾਰੀ ਰੱਖਣ ਲਈ ਹਰ ਸਾਲ 0-5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ ਜਾਂਦੀਆਂ ਹਨ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦਾ ਬਸ ਸਟੈਂਡ ਪਟਿਆਲਾ ਤੋਂ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ... Read Full Story
|
ਸੇਵਾ ਦਾ ਅਧਿਕਾਰ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਕਾਰਜਕਾਰੀ ਮੁੱਖ ਕਮਿਸ਼ਨਰ
ਪਟਿਆਲਾ, 14 ਦਸੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਰਾਜ ਵਿੱਚ ਸੇਵਾ ਦਾ ਅਧਿਕਾਰ ਕਾਨੂੰਨ ਤਹਿਤ 67 ਵੱਖ-ਵੱਖ ਸੇਵਾਵਾਂ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਦੇਣੀਆਂ ਲਾਜ਼ਮੀ ਕੀਤੀਆਂ ਗਈਆਂ ਹਨ ਅਤੇ ਜੇਕਰ ਕੋਈ ਸਬੰਧਿਤ ਅਧਿਕਾਰੀ ਜਾਂ ਕਰਮਚਾਰੀ ਲੋਕਾਂ ਨੂੰ ਮਿੱਥੇ ਸਮੇਂ ਅੰਦਰ ਇਹ ਸੇਵਾਵਾਂ ਮੁਹੱਈਆ ਨਹੀਂ ਕਰਵਾਏਗਾ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ’’ ਇਹ ਜਾਣਕਾਰੀ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਦੇ ਕਾਰਜਕਾਰੀ ਮੁੱਖ ਕਮਿਸ਼ਨਰ ਸ਼੍ਰੀ ਐਸ.ਐਮ. ਸ਼ਰਮਾ ਨੇ ... Read Full Story
|
ਖੂਨਦਾਨ ਕਰਨ ਦੀ ਮੁਹਿੰਮ ਨੂੰ ਤੇਜ਼ ਕਰਨ ਵਿੱਚ ਨੌਜਵਾਨ ਪੀੜੀ ਵੀ ਯੋਗਦਾਨ ਪਾਵੇ : ਡਿਪਟੀ ਕਮਿਸ਼ਨਰ
ਘਨੌਰ (ਪਟਿਆਲਾ), 21 ਨਵੰਬਰ (ਪੀ.ਐਸ.ਗਰੇਵਾਲ) - ਪਟਿਆਲਾ ਜ਼ਿਲੇ ਦੇ ਸਮਾਜ ਸੇਵੀ ਸੰਗਠਨਾਂ ਵੱਲੋਂ ਮਾਨਵਤਾ ਦੀ ਸੇਵਾ ਦੇ ਫਰਜ਼ ਨੂੰ ਪੂਰਾ ਕਰਦੇ ਹੋਏ ਖੂਨਦਾਨ ਮੁਹਿੰਮ ਨੂੰ ਜਿਸ ਉਤਸ਼ਾਹ ਨਾਲ ਹੁੰਗਾਰਾ ਦਿੱਤਾ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ । ਜਿਹੜੇ ਲੋਕ ਕੀਮਤੀ ਜਾਨਾਂ ਨੂੰ ਬਚਾਉਣ ਲਈ ਖੁਦ ਖੂਨਦਾਨ ਕਰਨ ਦੇ ਨਾਲ-ਨਾਲ ਹੋਰਨਾਂ ਨੂੰ ਵੀ ਇਸ ਮਹਾਨ ਕਾਰਜ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਹਨ ਉਹ ਵੀ ਵਧਾਈ ਦੇ ਪਾਤਰ ਹਨ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਸਿਵਲ ਹਸਪਤਾਲ ਘਨੌਰ ਵਿਖੇ ਪ੍ਰਾਰੰਭ ਐਜੂਕੇਸ਼ਨਲ ਅਤੇ ਚੈਰੀਟੇਬਲ ... Read Full Story
|
ਸੀ.ਵੀ.ਸੀ. ਵੱਲੋਂ ਅੰਨਾ ਹਜ਼ਾਰੇ ਲਹਿਰ ਦੀ ਸ਼ਲਾਘਾ
ਨਵੀਂ ਦਿੱਲੀ, ਅੰਨਾ ਹਜ਼ਾਰੇ ਵੱਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੀ ਸ਼ਲਾਘਾ ਕਰਦਿਆਂ ਸੈਂਟਰਲ ਵਿਜੀਲੈਂਸ ਕਮਿਸ਼ਨਰ ਪਰਦੀਪ ਕੁਮਾਰ ਨੇ ਕਿਹਾ ਹੈ ਕਿ ਇਸ ਤੋਂ ਸਿਰਫ ਇਹ ਹੀ ਸਿੱਧ ਹੁੰਦਾ ਹੈ ਕਿ ਸਰਕਾਰ ਵੱਢੀ-ਖੋਰੀ ਨੂੰ ਰੋਕਣ ਲਈ ਇਕ ਇਮਾਨਦਾਰ ਤੇ ਪਾਰਦਰਸ਼ੀ ਢਾਂਚਾ ਕਾਇਮ ਕਰਨ ’ਚ ਅਸਫਲ ਰਹੀ ਹੈ।
22 ਅਕਤੂਬਰ ਨੂੰ ਮੱਰਾਕੇਚ (ਮੋਰਾਕੋ) ’ਚ ਆਲਮੀ ਭ੍ਰਿਸ਼ਟਾਚਾਰ ਵਿਰੁੱਧ ਕੌਮਾਂਤਰੀ ਫੋਰਮ ’ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਸ ਵੇਲੇ ਦੂਰ ਤਕ ਅਸਰ ਪਾਉਣ ਵਾਲੇ ਭ੍ਰਿਸ਼ਟਾਚਾਰ ਵਿਰੋਧੀ ਸੁਧਾਰਾਂ ਦੇ ਯੁੱਗ ’ਚੋਂ ਲੰਘ ਰਿਹਾ ਹੈ, ਜੋ ਲੋਕਪਸੰਦ ਭ੍ਰਿਸ਼ਟਾਚਾਰ ... Read Full Story
|
ਤਣਾਅ ਤੋਂ ਮੁਕਤੀ ਲਈ ਆਯੁਰਵੈਦ ਅਤੇ ਯੋਗ ਲਾਹੇਵੰਦ : ਡਿਪਟੀ ਕਮਿਸ਼ਨਰ
ਪਟਿਆਲਾ, 24 ਅਕਤੂਬਰ (ਪੀ.ਐਸ.ਗਰੇਵਾਲ) -‘‘ ਅਜੋਕੇ ਤਣਾਅ ਭਰੇ ਜੀਵਨ ਵਿੱਚ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਰਾਹਤ ਪਾਉਣ ’ਚ ਜਿਥੇ ਯੋਗ ਕਿਰਿਆਵਾਂ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ ਉਥੇ ਹੀ ਸਾਡੇ ਦੇਸ਼ ਦੀ ਪ੍ਰਾਚੀਨ ਇਲਾਜ ਵਿਧੀ ਆਯੁਰਵੈਦ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ । ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਯੋਗ ਅਤੇ ਆਯੁਰਵੈਦ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਅਰਬਨ ਅਸਟੇਟ ਫੇਜ਼ ਦੋ ਵਿਖੇ ਖੋਲੇ ਗਏ ਪਤੰਜਲੀ ਅਰੋਗ ਕੇਂਦਰ ਦਾ ਉਦਘਾਟਨ ਕਰਨ ... Read Full Story
|
ਪਟਿਆਲਾ ’ਚ ਵਿਰਾਸਤੀ ਹਫਤਾ ਮਨਾਉਣ ਸਮੇਤ ਕਈ ਮੁੱਦਿਆਂ ’ਤੇ ਇਨਟੈਕ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ
ਪਟਿਆਲਾ, 24 ਅਕਤੂਬਰ (ਪੀ.ਐਸ.ਗਰੇਵਾਲ) -ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ (ਇਨਟੈਕ) ਦੀ ਪਟਿਆਲਾ ਇਕਾਈ ਨੇ ਵੱਖ-ਵੱਖ ਮੁੱਦਿਆਂ ’ਤੇ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨਾਲ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਵਫਦ ਵੱਲੋਂ ਸ਼ੀਸ਼ ਮਹਿਲ ਪਟਿਆਲਾ ਵਿਖੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ 1 ਤੋਂ 10 ਨਵੰਬਰ ਤੱਕ ਲਗਾਏ ਜਾ ਰਹੇ ਕਰਾਫਟ ਮੇਲੇ ਤੋਂ ਬਾਅਦ 19 ਤੋਂ 25 ਨਵੰਬਰ ਤੱਕ ਪਟਿਆਲਾ ਵਿਖੇ ਵਿਰਾਸਤੀ ਹਫਤਾ ਮਨਾਏ ਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਵਫਦ ਨੇ ਸ਼ਹਿਰ ਵਿੱਚ ਬਣੀ ਰਜਿੰਦਰਾ ਝੀਲ ਦੀ ਹਾਲਤ ਨੂੰ ਸੁਧਾਰਨ ਦੀ ਮੰਗ ਕੀਤੀ ਜਿਸ ’ਤੇ ਡਿਪਟੀ ਕਮਿਸ਼ਨਰ ਨੇ ... Read Full Story
|
ਅਫ਼ਗਾਨ ਜੇਲ੍ਹਾਂ ਵਿੱਚ ਬੰਦੀ ਹੋ ਰਹੇ ਨੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ
ਸੰਯੁਕਤ ਰਾਸ਼ਟਰ, ਅਫ਼ਗਾਨਿਸਤਾਨ ਦੀਆਂ ਜੇਲ੍ਹਾਂ ਅਤੇ ਦੂਜੇ ਤਸੀਹਾ ਕੇਂਦਰਾਂ ਵਿਖੇ ਪੁਲੀਸ ਅਤੇ ਖੁਫੀਆ ਏਜੰਸੀਆਂ ਵੱਲੋਂ ਕੈਦੀਆਂ ਅਤੇ ਮਸ਼ਕੂਕਾਂ ਉਤੇ ‘ਸੋਚੇ-ਸਮਝੇ ਢੰਗ ਨਾਲ’ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਨ੍ਹਾਂ ਕਾਰਵਾਈਆਂ ਦੇ ਪੀੜਤਾਂ ਵਿਚ ਬੱਚੇ ਵੀ ਸ਼ਾਮਲ ਹਨ ਅਤੇ ਇਹ ਸਾਰਾ ਕੁਝ ਮੁਕਾਮੀ ਤੇ ਆਲਮੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੀਤਾ ਜਾ ਰਿਹਾ ਹੈ।
ਇਹ ਗੱਲ ਸੰਯੁਕਤ ਰਾਸ਼ਟਰ (ਯੂ.ਐਨ.) ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਇਹ ਰਿਪੋਰਟ ਅਫ਼ਗਾਨਿਸਤਾਨ ਵਿਚ ਯੂ.ਐਨ. ਸਹਾਇਤਾ ਮਿਸ਼ਨ (ਯੂ.ਐਨ.ਏ. ਐਮ.ਏ.) ਵੱਲੋਂ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਫ਼ਗਾਨਿਸਤਾਨ ਦੇ ਕੌਮੀ ... Read Full Story
|
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੱਲੋਂ ਕੱਲਰਭੈਣੀ ਦੇ ਸਰਕਾਰੀ ਸਕੂਲ ਦਾ ਦੌਰਾ
ਪਟਿਆਲਾ : 25 ਸਤੰਬਰ (ਪੀ.ਐਸ.ਗਰੇਵਾਲ) - ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਹੁਣ ਤੱਕ ਇੱਕ ਲੱਖ 62 ਹਜ਼ਾਰ ਕੇਸ ਆਏ ਹਨ ਜਿਹਨਾਂ ਵਿੱਚੋਂ 1 ਲੱਖ 52 ਹਜ਼ਾਰ ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਲੰਬਿਤ ਪਏ ਕੇਸਾਂ ਦਾ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ। ’’ ਇਹ ਜਾਣਕਾਰੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼੍ਰੀ ਬਲਜਿੰਦਰ ਠਾਕੁਰ ਨੇ ਪਟਿਆਲਾ ਨੇੜਲੇ ਪਿੰਡ ਕੱਲਰ ਭੈਣੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ । ਸ਼੍ਰੀ ਠਾਕੁਰ ਜੋ ਕਿ ਇਸ ਸਕੂਲ ਵਿੱਚ ਖੜੇ ਗੰਦੇ ਪਾਣੀ ਅਤੇ ਸਕੂਲੀ ਵਿਦਿਆਰਥੀਆਂ ਵਿੱਚ ... Read Full Story
|
ਸਹਿਕਾਰੀ ਖੰਡ ਮਿੱਲ ਨੂੰ ਮੁੜ ਰਾਸ਼ਟਰੀ ਪੁਰਸਕਾਰ
ਸ਼ਾਹਬਾਦ ਮਾਰਕੰਡਾ,ਸ਼ਾਹਬਾਦ ਸਹਿਕਾਰੀ ਖੰਡ ਮਿੱਲ ਨੇ ਇਕ ਵਾਰ ਫੇਰ ਆਪਣਾ ਰਿਕਾਰਡ ਕਾਇਮ ਰੱਖਦੇ ਹੋਏ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ ਹੈ ਤੇ ਤਕਨੀਕੀ ਸਮਰੱਥਾ ਦੇ ਖੇਤਰ ‘ਚ ਭਾਰਤ ਦੀਆਂ ਹੋਰ ਰਿਕਵਰੀ ਏਰੀਆ ਦੀਆਂ ਸਹਿਕਾਰੀ ਖੰਡ ਮਿੱਲਾਂ ਦੇ ਪਿੜਾਈ 2010-11 ਸੀਜ਼ਨ ਲਈ ਪਹਿਲਾ ਪੁਰਸਕਾਰ ਪ੍ਰਾਪਤ ਕੀਤਾ ਹੈ। ਮਿੱਲ ਦੇ ਚੇਅਰਮੈਨ ਤੇ ਡਿਪਟੀ ਕਮਿਸ਼ਨਰ ਸੀ.ਜੀ. ਰਜਨੀ ਕਾਥਨ ਨੇ ਇਸ ਉਪਲਬਧੀ ਲਈ ਮਿੱਲ ਦੇ ਨਿਰਦੇਸ਼ਕ ਮੰਡਲ, ਅਧਿਕਾਰੀਆਂ ਤੇ ਕਰਮਚਾਰੀਆਂ ਤੇ ਕਿਸਾਨ ਭਰਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਮਿੱਲ ਨੇ 47 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਕੇ 9.4 ਪ੍ਰਤੀਸ਼ਤ ਰਿਕਵਰੀ ... Read Full Story
|
ਸ਼ੀਸ਼ ਮਹਿਲ ਪਟਿਆਲਾ ਵਿਖੇ ਕਰਾਫਟ ਮੇਲਾ 1 ਤੋਂ 10 ਨਵੰਬਰ ਤੱਕ : ਡਿਪਟੀ ਕਮਿਸ਼ਨਰ
ਪਟਿਆਲਾ, 8 ਸਤੰਬਰ (ਪੀ.ਐਸ.ਗਰੇਵਾਲ) -ਸ਼ੀਸ਼ ਮਹਿਲ ਪਟਿਆਲਾ ਵਿਖੇ 1 ਤੋਂ 10 ਨਵੰਬਰ ਤੱਕ ਕਰਾਫਟ ਮੇਲਾ-2011 ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਅਤੇ ਕਲਾਕਾਰਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਕਰਾਫਟ ਮੇਲੇ ਦੇ ਅਗੇਤੇ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ । ਸ਼੍ਰੀ ਗਰਗ ਨੇ ਕਿਹਾ ਕਿ ਅਜਿਹੇ ਮੇਲੇ ਜਿਥੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ ਉਥੇ ਹੀ ਇਨ੍ਹਾਂ ਮੇਲਿਆਂ ਨਾਲ ਵੱਖ-ਵੱਖ ਰਾਜਾਂ ਦੇ ਸਭਿਆਚਾਰਾਂ ਦੇ ... Read Full Story
|
ਪੰਜਾਬ ਲੋਕ ਸੇਵਾ ਕਮਿਸ਼ਨਰ ਵੱਲੋਂ ਪੀ.ਸੀ.ਐਸ. ਦੀ ਸਾਂਝੀ ਪ੍ਰੀਖਿਆ ਲਈ ਦਾਖ਼ਲਾ ਕਾਰਡ ਜਾਰੀ
ਪਟਿਆਲਾ, 7 ਸਤੰਬਰ (ਪੀ.ਐਸ.ਗਰੇਵਾਲ) -ਪੰਜਾਬ ਰਾਜ ਸਿਵਲ ਸੇਵਾਵਾਂ ਦੀ ਸਾਂਝੀ ਪ੍ਰੀਖਿਆ, ਜੋ 14 ਸਤੰਬਰ ਤੋਂ 10 ਅਕਤੂਬਰ, 2011 ਤੱਕ ਹੋ ਰਹੀ ਹੈ, ਉਸ ਵਿੱਚ ਸਿਰਫ ਉਹੀ ਉਮੀਦਵਾਰ ਸ਼ਾਮਲ ਹੋ ਸਕਣਗੇ ਜਿਨ੍ਹਾਂ ਕੋਲ ਦਾਖਲਾ ਕਾਰਡ ਹੋਣਗੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਇਸ ਪ੍ਰੀਖਿਆ ਲਈ ਉਮੀਦਵਾਰਾਂ ਵੱਲੋਂ ਦਿੱਤੇ ਉਨ੍ਹਾਂ ਦੇ ਪਤਿਆਂ ’ਤੇ ਡਾਕ ਰਾਹੀਂ ਦਾਖਲਾ ਕਾਰਡ (ਐਡਮਿਟ ਕਾਰਡ) ਭੇਜ ਦਿੱਤੇ ਗਏ ਹਨ ਅਤੇ ਜਿਹੜੇ ਉਮੀਦਵਾਰ ਨੰੂ 11 ਸਤੰਬਰ ਤੱਕ ਦਾਖਲਾ ਕਾਰਡ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਉਮੀਦਵਾਰ 12 ਸਤੰਬਰ ਨੂੰ ਦੁਪਹਿਰ ਤੋਂ ... Read Full Story
|
ਸ਼੍ਰੋਮਣੀ ਕਮੇਟੀ ਚੋਣਾਂ ਲਈ ਮਤਦਾਨ ਕੇਂਦਰਾਂ ਦਾ ਐਲਾਨ
ਸਿਰਸਾ,ਸ਼੍ਰੋਮਣੀ ਕਮੇਟੀ ਚੋਣਾਂ ਲਈ ਸਿਰਸਾ ਸੀਟ ਵਾਸਤੇ ਮਤਦਾਨ ਕੇਂਦਰਾਂ ਦਾ ਐਲਾਨ ਕਰ ਦਿੱਤਾ ਗਿਆ।
ਚੋਣ ਰਿਟਰਨਿੰਗ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਡੀ.ਕੇ. ਬੇਹਰਾ ਨੇ ਦੱਸਿਆ ਕਿ ਪਿੰਡ ਮੱਲੇਕਾਂ ਦੇ ਵੋਟਰਾਂ ਵਾਸਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਮਤਦਾਨ ਕੇਂਦਰ ਬਣਾਇਆ ਗਿਆ ਹੈ। ਪਿੰਡ ਮੰਗਾਲਾ, ਮਾਧੋਸਿੰਘਾਣਾ, ਲੀਵਾਲਵਾਲੀ, ਢਾਣੀ ਕਾਹਨ ਸਿੰਘ, ਬਰੂਵਾਲੀ-2 ਦੇ ਵੋਟਰਾਂ ਲਈ ਸਰਕਾਰੀ ਸੈਕੰਡਰੀ ਸਕੂਲ ਮੰਗਾਲਾ ਨੂੰ ਕੇਂਦਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਭੰਬੂਰ, ਆਲਨੂਰ ਉਰਫ਼ ਨਾਨਕਪੁਰ, ਅਲੀਪੁਰ, ਟੀਟੂਖੇੜਾ, ਰਾਮ ਨਗਰੀਆ, ਸਲਾਰਪੁਰ, ਕੇਹਲਨੀਆਂ ਦੇ ... Read Full Story
|
ਜ਼ਿਲ੍ਹਾ ਪ੍ਰਸ਼ਾਸਨ ਦੀ ਸਰਵੇ ਰਿਪੋਰਟ ‘ਤੇ ਖੁਰਾਕ ਸਪਲਾਈ ਵਿਭਾਗ ਨੇ ਪ੍ਰਸ਼ਨ ਚਿੰਨ੍ਹ ਲਾਇਆ
ਸਿਰਸਾ,ਜ਼ਿਲ੍ਹੇ ਵਿੱਚ ਬੀ.ਪੀ.ਐਲ.ਪਰਿਵਾਰਾਂ ਦੀ ਪਛਾਣ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਸਰਵੇ ਦੀ ਰਿਪੋਰਟ ਉੱਤੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਦਾਅਵੇ ਨੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸਿਰਸਾ ਸਾਖਰਤਾ ਮਿਸ਼ਨ ਨੇ ਆਪਣੀ ਸਰਵੇ ਰਿਪੋਰਟ ਵਿੱਚ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਦੇ 31 ਹਜ਼ਾਰ 719 ਬੀ.ਪੀ.ਐਲ.ਪਰਿਵਾਰਾਂ ਵਿੱਚੋਂ 13 ਹਜ਼ਾਰ 695 ਪਰਿਵਾਰਾਂ ਨੂੰ ਗੈਰ ਪਾਤਰ ਦੱਸਿਆ ਹੈ, ਜਦੋਂ ਕਿ ਖੁਰਾਕ ਅਤੇ ਸਪਲਾਈ ਵਿਭਾਗ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਦੇ ਬੀ.ਪੀ.ਐਲ. ਪਰਿਵਾਰਾਂ ਦੀ ਕੁੱਲ ਸੰਖਿਆ 19 ਹਜ਼ਾਰ 983 ਦੱਸ ਰਿਹਾ ਹੈ। ਅਜਿਹੇ ਵਿੱਚ 31 ਹਜ਼ਾਰ ਬੀ.ਪੀ.ਐਲ. ਪਰਿਵਾਰਾਂ ਦਾ ... Read Full Story
|
ਵਿੱਤ ਕਮਿਸ਼ਨਰ ਵੱਲੋਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸਬੰਧੀ ਵਿਚਾਰ ਵਟਾਂਦਰਾ
ਜੰਮੂ,ਰਿਆਸਤ ਅੰਦਰ ਹੋਣ ਵਾਲੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ‘ਤੇ ਅਦਾਲਤ ਵਲੋਂ ਰੋਕ ਲਾਏ ਜਾਣ ਤੋਂ ਬਾਅਦ ਵਿੱਤ ਕਮਿਸ਼ਨਰ ਪ੍ਰਮੋਦ ਜੈਮ ਨੇ ਬੈਠਕ ਕਰ ਕੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਬੈਠਕ ਵਿਚ ਸ੍ਰੀ ਜੈਨ ਨੇ ਚੋਣਾਂ ਲਈ ਤਿਆਰ ਹੋ ਰਹੀਆਂ ਵੋਟਰ ਲਿਸਟਾਂ ਦੀ ਜਾਣਕਾਰੀ ਡਿਪਟੀ ਕਮਿਸ਼ਨਰਾਂ ਤੋਂ ਹਾਸਲ ਕੀਤੀ ਅਤੇ ਅਦਾਲਤ ਵੱਲੋਂ ਚੋਣਾਂ ‘ਤੇ ਲਾਈ ਰੋਕ ਅਤੇ ਉਠਾਏ ਗਏ ਇਤਰਾਜ਼ਾਂ ਦੀ ਜਾਣਕਾਰੀ ਹਾਸਲ ਕੀਤੀ।
ਗ਼ੌਰਤਲਬ ਹੈ ਕਿ ਨੈਸ਼ਨਲ ਸਿੱਖ ਫਰੰਟ ਜੰਮੂ-ਕਸ਼ਮੀਰ ਨੇ ਜੰਮੂ-ਕਸ਼ਮੀਰ ਹਾਈ ਕੋਰਟ ‘ਚ ਆਰਜ਼ੀ ਦਾਇਰ ਕਰ ਕੇ ... Read Full Story
|