ਸੋਸ਼ਲ ਮੀਡੀਆ ਨੂੰ ਵੀ ਪਾਈ ਜਾਵੇ ਨਕੇਲ: ਸਿੱਬਲ
ਨਵੀਂ ਦਿੱਲੀ, ਕੇਂਦਰੀ ਟੈਲੀਕਾਮ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਦੇ ਵਿਰੋਧੀ ਨਹੀਂ ਹਨ ਪਰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੀ ਤਰ੍ਹਾਂ ਇੰਟਰਨੈੱਟ ’ਤੇ ਵੀ ਨਿਯਮ ਤੇ ਸ਼ਰਤਾਂ ਲਾਗੂ ਹੋਣੀਆਂ ਚਾਹੀਦੀਆਂ ਹਨ।
ਇਹ ਵਿਚਾਰ ਸ੍ਰੀ ਸਿੱਬਲ ਨੇ ਬੀਤੀ ਸ਼ਾਮ ਇੱਥੇ ਆਪਣੀ ਕਵਿਤਾ ਦੀ ਨਵੀਂ ਕਿਤਾਬ ਰਿਲੀਜ਼ ਕਰਦਿਆਂ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਮੀਡੀਆ ਵੱਲੋਂ ਸ੍ਰੀ ਸਿੱਬਲ ਨੂੰ ‘ਸੋਸ਼ਲ ਮੀਡੀਆ ਦਾ ਦੁਸ਼ਮਣ’ ਹੋਣ ਦਾ ਲੇਬਲ ਦਿੱਤਾ ਗਿਆ ਹੈ। ਸ੍ਰੀ ਸਿੱਬਲ ਨੇ ਕਿਹਾ, ‘‘ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲੋਂ ਸੋਸ਼ਲ ਮੀਡੀਆ ਵੱਧ ਅਧਿਕਾਰਾਂ ਦੀ ... Read Full Story
|
ਅੰਨਾ ਹਜ਼ਾਰੇ ਦੇ ਹੱਕ ਵਿੱਚ ਡਟੇ ਟੋਰਾਂਟੋ ਵਾਸੀ
ਟੋਰਾਂਟੋ,ਇੱਥੋਂ ਦੇ ਸਾਊਥ ਏਸ਼ੀਅਨ ਮੀਡੀਆ ਦੇ ਸਾਂਝੇ ਉੱਦਮ ਨਾਲ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਹਮਾਇਤ ਦੇਣ ਲਈ ਬੀਤੇ ਐਤਵਾਰ ਮਿਸੀਸਾਗਾ ਦੇ ਮੂਨਲਾਈਟ ਬੈਂਕੁਇਟ ਹਾਲ ਵਿੱਚ ਮੀਟਿੰਗ ਹੋਈ। ਇਸ ਮੌਕੇ ਸਥਾਨਕ ਪੱਤਰਕਾਰ ਵਿਪੁਲ ਜਾਨੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਸਿਰਫ ਅੰਨਾ ਹਜ਼ਾਰੇ ਜਾਂ ਕਿਸੇ ਐਨ.ਜੀ.ਓ. ਦਾ ਕੰਮ ਨਹੀਂ ਬਲਕਿ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਬਦਲਾਅ ਵਾਸਤੇ ਇਕੱਠੇ ਹੋਈਏ। ਉਨ੍ਹਾਂ ਕਿਹਾ ਕਿ ਜੇਕਰ ਮੀਡੀਆ ਦੇ ਲਿਖਣ ਅਤੇ ਦਿਖਾਉਣ ਨਾਲ ਬਦਲਾਅ ਆਉਣਾ ਹੁੰਦਾ ਤਾਂ ਹੁਣ ਤੱਕ ਆ ਗਿਆ ਹੁੰਦਾ ਪਰ ਹੁਣ ਸਾਨੂੰ ਇਸ ਤੋਂ ਅਗਾਂਹ ... Read Full Story
|
ਬੰਗਲਾਦੇਸ਼ ਵਿੱਚ ਹੂਜੀ ਦਾ ਮੁਖੀ ਗ੍ਰਿਫ਼ਤਾਰ
ਢਾਕਾ,ਬੰਗਲਾਦੇਸ਼ੀ ਫੌਜ ਵੱਲੋਂ ਪਾਬੰਦੀਸ਼ੁਦਾ ਇਸਲਾਮੀ ਅਤਿਵਾਦੀ ਸੰਗਠਨ ਹੂਜੀ ਦੇ ਮੁਖੀ ਮੌਲਾਨਾ ਮੁਹੰਮਦ ਯਹੀਆ ਅਤੇ ਉਸ ਦੇ ਦੋ ਸਾਥੀ ਅਤਿਵਾਦੀਆਂ ਨੂੰ ਕਿਸ਼ੋਰੀਗੰਜ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਯਹੀਆ ਅਤੇ ਉਸ ਦੇ ਸਾਥੀਆਂ ਨੂੰ ਸਿਲਹਤ ਤੋਂ ਕਿਸ਼ੋਰੀਗੰਜ ਜਾ ਰਹੀ ਯਾਤਰੀ ਬੱਸ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਪਾਬੰਦੀਸ਼ੁਦਾ ਜਿਹਾਦੀ ਕਿਤਾਬਾਂ ਵੀ ਬਰਾਮਦ ਹੋਈਆਂ, ਜਿਨ੍ਹਾਂ ’ਚ ਇਕ ਕਿਤਾਬ ਬੰਬ ਬਣਾਉਣ ਦੇ ਤਰੀਕਿਆਂ ਬਾਰੇ ਸੀ। ਗ੍ਰਿਫ਼ਤਾਰੀ ਤੋਂ ਬਾਅਦ ਤਿੰਨਾਂ ਅਤਿਵਾਦੀਆਂ ਨੂੰ ਮੀਡੀਆ ਸਾਹਮਣੇ ਕੁਝ ਸਮੇਂ ਲਈ ਪੇਸ਼ ਕੀਤਾ ... Read Full Story
|
ਹਜ਼ਾਰੇ ਨੇ ਮਨਮੋਹਨ ਸਰਕਾਰ ਨੂੰ ਖੂੰਜੇ ਲਾਇਆ
ਅਮਰੀਕੀ ਮੀਡੀਆ ਦੀ ਚਰਚਾ
ਵਾਸ਼ਿੰਗਟਨ,ਅਮਰੀਕੀ ਮੀਡੀਆ ਨੇ ਆਖਿਆ ਕਿ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾ ਰਹੇ ਅੰਨਾ ਹਜ਼ਾਰੇ ਨੇ ਭਾਰਤ ਸਰਕਾਰ ਨੂੰ ਸਿਆਸੀ ਤੌਰ ’ਤੇ ਖੂੰਜੇ ਲਾ ਦਿੱਤਾ ਪਰ ਇਕ ਮੋਹਰੀ ਅਖ਼ਬਾਰ ਨੇ ਮਹਿਸੂਸ ਕੀਤਾ ਕਿ ਸਮਾਜ ਸੁਧਾਰਕ ਵੱਲੋਂ ਅਪਣਾਏ ਤੌਰ-ਤਰੀਕੇ ਅਰਾਜਕਤਾ ਵੀ ਪੈਦਾ ਕਰ ਸਕਦੇ ਹਨ। ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ, ਉਸ ਦੀ ਗ੍ਰਿਫਤਾਰੀ ਅਤੇ ਸਰਕਾਰ ਨਾਲ ਗੱਲਬਾਤ ਨੂੰ ਅਮਰੀਕੀ ਮੀਡੀਆ ’ਚ ਵਿਆਪਕ ਥਾਂ ਮਿਲੀ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਗਾਂਧੀ ਦਾ ਚੇਲਾ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਗਲ ਵਿਚ ਕੰਡੇ ਵਾਂਗ ... Read Full Story
|
ਬਰਤਾਨਵੀ ਮੀਡੀਆ ਨੇ ਵੀ ਟੀਮ ਇੰਡੀਆ ਵੱਲ ਸੇਧਿਆ ਨਿਸ਼ਾਨਾ
ਬਰਤਾਨਵੀ ਮੀਡੀਆ ਨੇ ਵੀ ਟੀਮ ਇੰਡੀਆ ਵੱਲ ਸੇਧਿਆ ਨਿਸ਼ਾਨਾ
ਲੰਡਨ,ਬਰਤਾਨਵੀ ਮੀਡੀਆ ਨੇ ਜਿੱਥੇ ਟੈਸਟ ਕ੍ਰਿਕਟ ਵਿੱਚ ਪਹਿਲੇ ਸਥਾਨ ’ਤੇ ਪਹੁੰਚਣ ਲਈ ਇੰਗਲੈਂਡ ਦੀ ਟੀਮ ਦੀ ਪ੍ਰਸੰਸਾ ਕੀਤੀ, ਉੱਥੇ ਭਾਰਤ ’ਤੇ ਵੀ ਨਿਸ਼ਾਨਾ ਸੇਧਿਆ। ਮੀਡੀਆ ਅਨੁਸਾਰ ਭਾਰਤ ਨੇ ਆਪਣੀ ਨੰਬਰ ਇਕ ਰੈਂਕਿੰਗ ਦਾ ‘ਨਿਰਾਦਰ’ ਕੀਤਾ ਹੈ ਅਤੇ ਉਸ ਨੂੰ ਪੰਜ ਇਕ ਰੋਜ਼ਾ ਮੈਚਾਂ ਪ੍ਰਤੀ ਆਪਣੇ ਨਜ਼ਰੀਏ ’ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ।
‘ਡੇਅਲੀ ਟੈਲੀਗਰਾਫ਼’ ਨੇ ਲਿਖਿਆ ਕਿ ਇੰਗਲੈਂਡ ਦੀ ਟੀਮ ਨੇ ਦੁਨੀਆਂ ’ਤੇ ਰਾਜ ਕਰਨ ਲਈ ਭਾਰਤ ’ਤੇ ਕੋਈ ਰਹਿਮ ਨਾ ਕੀਤਾ। ਧੋਨੀ ਦੀ ਟੀਮ ’ਤੇ ਕੰਮ ਦਾ ਵਾਧੂ ਬੋਝ ਸੀ, ਜਿਸ ਨੂੰ ਆਈ. ... Read Full Story
|
ਸੁੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਪ੍ਰਾਪਤੀਆ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ 2009 ਵਿੱਚ ਪ੍ਰਸਾਰਣ ਮੀਡੀਆ, ਫਿਲਮ ਅਤੇ ਪ੍ਰਿੰਟ ਖੇਤਰਾਂ ਨੂੰ ਸਹੂਲਤਾਂ ਦੇਣ ਲਈ ਨੀਤੀਗਤ ਪਹਿਲ ਅਤੇ ਪ੍ਰਸ਼ਾਸਨਿਕ ਉਪਰਾਲੇ ਕੀਤੇ। ਸਾਲ 2009 ਵਿੱਚ ਵਿਸ਼ਵ ਦਾ ਧਿਆਨ ਭਾਰਤੀ ਸਿਨੇਮਾ ਉਤੇ ਉਸ ਵੇਲੇ ਗਿਆ ਜਦੋਂ ‘ਸਲਮਡਾਗ ਮਿਲੇਨਿਅਰ’ ਅਤੇ ‘ਸਮਾਇਲ ਪਿੰਕੀ’ ਫਿਲਮਾਂ ਨੂੰ ਮਸ਼ਹੂਰ ਆਸਕਾਰ ਐਵਾਰਡ ਨਾਲ ਸਨਮਾਨਿਆ ਗਿਆ। ਇਸ ਸਾਲ ਲੋਕ ਸੇਵਾ ਪ੍ਰਸਾਰਣ ਨੇ 50 ਸਾਲ ਪੂਰੇ ਕੀਤੇ। ਖੇਤਰੀ ਪ੍ਰਚਾਰ ਨਿਦੇਸ਼ਾਲਾ ਦੀ ਸਥਾਪਨਾ ਦੇ 50 ਸਾਲ ਦੇ ਨਾਲ ਨਾਲ ਭਾਰਤੀ ਅੰਤਰਰਾਸ਼ਟਰੀ ਫਿਲਮ ਮੇਲੇ ਦੇ 40ਵੇਂ ਪ੍ਰਕਾਸ਼ਨ ਤੇ 75 ਸਾਲਾਂ ਆਸਾਮੀ ਸਿਨੇਮਾ ਮਨਾਇਆ ਗਿਆ।
2009-10 ਦੌਰਾਨ ... Read Full Story
|
ਪਾਕਿ ’ਚ ਮੀਡੀਆ ਤੇ ਹਮਲਾ, ਤਿੰਨ ਮਰੇ
ਪੇਸ਼ਾਵਰ, 24 ਦਸੰਬਰ (ਏਜੰਸੀਆਂ)- ਪਾਕਿਸਤਾਨ ਵਿੱਚ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਕੇ ਪੇਸ਼ਾਵਰ ਸਥਿਤ ਪ੍ਰੈਸ ਕਲੱਬ ਦੇ ਬਾਹਰ ਮੰਗਲਵਾਰ ਨੂੰ ਕੀਤੇ ਗਏ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦ ਕਿ ਪ੍ਰੈਸ ਕਰਮਚਾਰੀਆਂ ਸਹਿਤ 18 ਲੋਕ ਜ਼ਖਮੀ ਹੋ ਗਏ। ਪੇਸ਼ਾਵਰ ਵਿੱਚ ਹਾਲ ਹੀ ਦਿਨਾਂ ਵਿੱਚ ਹੋਏ ਕਈ ਸਿਲਸਿਲੇਵਾਰ ਹਮਲੇ ਹੋਏ ਹਨ ਜਿਨਾਂ ਵਿੱਚ ਪੱਤਰਕਾਰਾਂ ਤੇ ਇਹ ਪਹਿਲਾ ਹਮਲਾ ਹੈ। ਸ਼ੇਰਸ਼ਾਹ ਸੂਰੀ ਰੋਡ ਸਥਿਤ ਪ੍ਰੈਸ ਕਲੱਬ ਤੇ ਦੁਪਹਿਰ ਵਿੱਚ ਹਮਲਾ ਹੋਇਆ। ਪੁਲਿਸ ਵਾਲੇ ਜਦ ਗੇਟ ਤੇ ਤਲਾਸ਼ੀ ਲੈ ਰਹੇ ਸੀ ਤਦ ਹਮਲਾਵਰ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਹਮਲੇ ਵਿੱਚ ਕਿਸੀ ਵੀ ਸਮੂਹ ਨੇ ... Read Full Story
|
416 ਵਿਦਿਆਰਥੀਆਂ ਨੂੰ ਮਿਲਿਆ ਮਿਹਨਤ ਦਾ ਫਲ
ਜਲੰਧਰ, 15 ਦਸੰਬਰ (ਵਿ. ਪ੍ਰ.)-ਦੁਆਬਾ ਕਾਲਜ ਦੇ ਆਡੀਟੋਰੀਅਮ ਵਿਖੇ ਕਾਲਜ ਦਾ 59ਵਾਂ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਇਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪੁਡੂਚੇਰੀ ਦੇ ਲੈਫਟੀਨੈਂਟ ਗਵਰਨਰ ਡਾ: ਇਕਬਾਲ ਸਿੰਘ ਨੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸਵਾਗਤ ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਸ੍ਰੀ ਚੰਦਰ ਮੋਹਨ, ਜਨਰਲ ਸਕੱਤਰ ਅਲੋਕ ਸੋਂਧੀ, ਰਾਜਿੰਦਰ ਮਾਇਰ ਅਤੇ ਪ੍ਰਿੰ: ਡਾ: ਨਰੇਸ਼ ਕੁਮਾਰ ਧੀਮਾਨ ਵਲੋਂ ਕੀਤਾ ਗਿਆ। ਪ੍ਰਿੰਸੀਪਲ ਡਾ: ਧੀਮਾਨ ਨੇ ਸਵਾਗਤੀ ਭਾਸ਼ਣ ਪੜਿਆ। ਇਸ ਦੇ ਬਾਅਦ ਡਿਗਰੀ ਵੰਡ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਵਿਚ ਕੁੱਲ 416 ਵਿਦਿਆਰਥੀਆਂ ਨੂੰ ਮਿਹਨਤ ਦਾ ਫਲ ਡਿਗਰੀਆਂ ... Read Full Story
|