Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੁੰਬਈ"
ਕਸਾਬ ਨੂੰ ਮਾਸਾਹਾਰੀ ਖਾਣਾ ਮਿਲਣਾ ਬੰਦ

ਮੁੰਬਈ ਦੀ ਆਰਥਰ ਜੇਲ ਵਿਚ ਬੰਦ 26/11 ਹਮਲੇ ਦੇ ਅੱਤਵਾਦੀ ਅਜਮਲ ਕਸਾਬ ਨੂੰ ਮਾਸਾਹਾਰੀ ਖਾਣਾ ਮਿਲਣਾ ਬੰਦ ਹੋ ਗਿਆ ਹੈ। ਇਸ ਤੋਂ ਪਹਿਲਾਂ ਕਦੇ-ਕਦੇ ਮਾਸਾਹਾਰੀ ਖਾਣਾ ਬਣਾਉਣ ਵਾਲੇ ਪੁਲਸ ਦੇ 6 ਬਾਵਰਚੀਆਂ ਨੂੰ ਪਿਛਲੇ ਮਹੀਨੇ ਹਟਾ ਦਿੱਤਾ ਗਿਆ ਸੀ। ਇਨ੍ਹਾਂ ਬਾਵਰਚੀਆਂ ਨੂੰ ਮੁੰਬਈ ਪੁਲਸ ਦੇ ਇਤਰਾਜ਼ ਦੇ ਬਾਅਦ ਹੀ ਹਟਾਇਆ ਗਿਆ ਸੀ। ਜੇਲ ਵਿਚ ਮਾਸਾਹਾਰੀ ਖਾਣੇ ਦੀ ਇਜਾਜ਼ਤ ਨਾ ਹੋਣ ਕਾਰਣ ਕਸਾਬ ਨੂੰ ਹੁਣ ਸਿਰਫ ਸ਼ਾਕਾਹਾਰੀ ਭੋਜਨ ਹੀ ਖਾਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਕਸਾਬ ਦੇ ਸੈਲ ਦੇ ਬਾਹਰ ਤੈਨਾਤ ਪੁਲਸ ਕਰਮਚਾਰੀ ਆਪਣੇ ਲਈ ਅਤੇ ਕਸਾਬ ਲਈ ਖੁਦ ਖਾਣਾ ਬਣਾਉਂਦੇ ਸਨ, ਜੋ ਕਦੇ-ਕਦੇ ...
Read Full Story


ਸ਼ਾਹਰੁਖ ਨੂੰ ਉਮਰ ਭਰ ਲਈ ਬੈਨ ਕਰੋ : ਬਾਲ ਠਾਕਰੇ

ਮੁੰਬਈ, ਬਾਲੀਵੁਡ ਸਟਾਰ ਸ਼ਾਹਰੁਖ ਖਾਨ ਇਕ ਵਾਰ ਫਿਰ ਸ਼ਿਵ ਸੈਨਾ ਪ੍ਰਧਾਨ ਬਾਲ ਠਾਕਰੇ ਦੇ ਨਿਸ਼ਾਨੇ 'ਤੇ ਹਨ। 'ਸਾਮਨਾ' ਦੇ ਤਾਜ਼ਾ ਸੰਪਾਦਕੀ ਵਿਚ ਠਾਕਰੇ ਨੇ ਲਿਖਿਆ ਹੈ ਕਿ ਸ਼ਾਹਰੁਖ 'ਤੇ ਵਾਨਖੇੜੇ ਸਟੇਡੀਅਮ ਵਿਚ ਦਾਖਲੇ 'ਤੇ 5 ਸਾਲ ਨਹੀਂ ਸਗੋਂ ਉਮਰ ਭਰ ਲਈ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਸੰਪਾਦਕੀ ਵਿਚ ਠਾਕਰੇ ਨੇ ਲਿਖਿਆ ਹੈ ਕਿ ਸ਼ਾਹਰੁਖ 'ਤੇ ਸ਼ਰਾਬ ਪੀ ਕੇ ਤਮਾਸ਼ਾ ਕਰਨ ਦਾ ਦੋਸ਼ ਲੱਗਾ ਹੈ। ਹਮੇਸ਼ਾ ਦੀ ਤਰ੍ਹਾਂ ਉਸ ਨੇ ਇਹ ਦੋਸ਼ ਬੇਬੁਨਿਆਦ ਦੱਸੇ ਅਤੇ ਕਿਹਾ ਕਿ ਉਹ ਸੈਲੀਬ੍ਰਿਟੀ ਹਨ, ਇਸ ਲਈ ਉਨ੍ਹਾਂ 'ਤੇ ਇਹ ਦੋਸ਼ ਲੱਗ ਰਹੇ ਹਨ। ਅਮਿਤਾਭ ਬੱਚਨ, ਰਿਤਿਕ ਰੌਸ਼ਨ, ਆਮਿਰ ਖਾਨ ਅਤੇ ...
Read Full Story


ਸ਼ਰਧਾਲੂਆਂ ਨੇ ਸਾਈਂ ਬਾਬਾ ਨੂੰ ਦਾਨ ਕੀਤਾ 60 ਲੱਖ ਦਾ ਸੋਨਾ

ਸ਼ਿਰਡੀ, ਸ਼ਿਰਡੀ ਦੇ ਸਾਈਂ ਬਾਬਾ ਦੇ ਦੋ ਭਗਤਾਂ ਨੇ ਉਨ੍ਹਾਂ ਦੇ ਮੰਦਰ 'ਚ 60 ਲੱਖ ਰੁਪਏ ਦਾ ਸੋਨਾ ਚੜ੍ਹਾਇਆ ਹੈ। ਸ਼ਿਰਡੀ ਸੰਸਥਾ ਦੇ ਸੂਤਰਾਂ ਨੇ ਦੱਸਿਆ ਕਿ ਦਿੱਲੀ ਦੇ ਇਕ ਸ਼ਰਧਾਲੂ ਨੇ ਡੇਢ ਕਿਲੋਗ੍ਰਾਮ ਵਜ਼ਨ ਵਾਲੇ ਸੋਨੇ ਦੀ ਘੰਟੀ ਦਾਨ ਕੀਤੀ ਜਦਕਿ ਮੁੰਬਈ ਦੇ ਇਕ ਸ਼ਕਸ ਨੇ 900 ਗ੍ਰਾਮ ਸੋਨੇ ਦਾ ਪਾਤਰ ਦਿੱਤਾ। ਸੂਤਰਾਂ ਮੁਤਾਬਕ ਪਿਛਲੇ 5 ਸਾਲਾਂ ਦੌਰਾਨ ਸੰਸਥਾ ਨੂੰ ਸ਼ਰਧਾਲੂਆਂ ਵਲੋਂ ਸੋਨੇ ਦੀਆਂ ਬਣੀਆਂ ਵੱਖ-ਵੱਖ ਚੀਜ਼ਾਂ ਭੇਟ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਸ਼੍ਰੀ ਸਾਈਂ ਬਾਬਾ ਦੇ ਖਜ਼ਾਨੇ 'ਚ ਕੁੱਲ 280 ਗ੍ਰਾਮ ਸੋਨਾ ਅਤੇ 3 ਹਜ਼ਾਰ ਕਿਲੋਗ੍ਰਾਮ ਚਾਂਦੀ ਹੈ। ਇਥੇ 3 ...
Read Full Story


ਸ਼ਾਹਰੁਖ ਖ਼ਾਨ ਲਈ ਮੁੰਬਈ ਵਾਨਖੇੜੇ ਸਟੇਡੀਅਮ ਦੇ ਦਰਵਾਜ਼ੇ ਬੰਦ

ਮੁੰਬਈ, ਆਈ ਪੀ ਐਲ ਕ੍ਰਿਕਟ ਦੇ ਖਾਤੇ ’ਚ ਇੱਕ ਹੋਰ ਵਿਵਾਦ ਪੈ ਗਿਆ, ਜਦੋਂ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐਮ ਸੀ ਏ) ਦੇ ਸਟਾਫ ਨਾਲ ਝਗੜਾ ਕਰਨ ਵਾਲੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਅਤੇ ਬਾਲੀਵੁਡ ਸੁਪਰ ਸਟਾਰ ਸ਼ਾਹਰੁਖ ਖ਼ਾਨ ਲਈ ਵਾਨਖੇੜੇ ਸਟੇਡੀਅਮ ’ਚ ਦਾਖਲ ਹੋਣ ’ਤੇ ਪਾਬੰਦੀ ਲਾਉਣ ਦਾ ਫੈਸਲਾ ਕਰ ਲਿਆ ਗਿਆ। ਇਸ ਫੈਸਲੇ ਨੂੰ ਅਗਲੀ ਪ੍ਰਵਾਨਗੀ ਮਿਲ ਜਾਣ ਦੇ ਸੰਕੇਤ ਹਨ। ਦੋਵੇਂ ਧਿਰਾਂ ਵੱਲੋਂ ਲੜਾਈ ਸ਼ੁਰੂ ਕਰਨ ਲਈ ਇੱਕ-ਦੂਜੇ ’ਤੇ ਦੋਸ਼ ਮੜ੍ਹੇ ਜਾ ਰਹੇ ਹਨ ਅਤੇ ਐਮ ਸੀ ਏ ਦੀ ਪ੍ਰਬੰਧਕੀ ਕਮੇਟੀ ਨੇ ਸ਼ੁੱਕਰਵਾਰ ਆਪਣੀ ਹੰਗਾਮੀ ਮੀਟਿੰਗ ਬੁਲਾਈ ਹੈ, ਜਿਸ ਵਿਚ ਸ਼ਾਹਰੁਖ ਦੇ ...
Read Full Story


ਮੁੰਬਈ ਨੂੰ ਦੁਬਾਰਾ ਦਹਿਲਾਉਣ ਦੀ ਸਾਜਿਸ਼!

ਮੁੰਬਈ, ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਇਕ ਵਾਰ ਫਿਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੈ। 5 ਅੱਤਵਾਦੀ ਮੁੰਬਈ ਨੂੰ ਦਹਿਲਾਉਣ ਦੀ ਸਾਜਿਸ਼ ਨੂੰ ਅੰਜਾਮ ਦੇਣ ਲਈ ਸ਼ਹਿਰ 'ਚ ਘੁਸ ਚੁੱਕੇ ਹਨ। ਸੂਬੇ ਦੇ ਗ੍ਰਹਿ ਮੰਤਰੀ ਆਰ. ਆਰ. ਪਾਟਿਲ ਨੇ ਕਿਹਾ ਕਿ 5 ਅੱਤਵਾਦੀ ਮੁੰਬਈ 'ਚ ਵੜੇ ਹਨ। ਗ੍ਰਹਿ ਮੰਤਰੀ ਨੇ ਦੱਸਿਆ ਕਿ ਇਹ ਜਾਣਕਾਰੀ ਇੰਟੈਲੀਜੈਂਸ ਨੇ ਦਿੱਤੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਰੇ ਪੰਜ ਲੋਕਾਂ ਦੀ ਫੋਟੋ ਵੀ ਪੁਲਸ ਥਾਣਿਆਂ 'ਚ ਭੇਜ ਦਿੱਤੀ ਗਈ ਅਤੇ ਸੂਬੇ ਦੀ ਪੁਲਸ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖੁਫੀਆ ਏਜੰਸੀ ਨੇ ਦੱਸਿਆ ਕਿ ...
Read Full Story


ਏਅਰ ਇੰਡੀਆ ਹੜਤਾਲ ਜਾਰੀ, 20 ਉਡਾਨਾਂ ਰੱਦ

ਨਵੀਂ ਦਿੱਲੀ, ਪਾਇਲਟਾਂ ਦੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ, ਜਿਸ ਦੇ ਕਾਰਣ ਏਅਰ ਇੰਡੀਆ ਨੇ ਦਿੱਲੀ ਅਤੇ ਮੁੰਬਈ ਤੋਂ ਅੱਜ 20 ਤੋਂ ਵਧ ਉਡਾਨਾਂ ਨੂੰ ਰੱਦ ਕਰ ਦਿੱਤਾ। ਦਿੱਲੀ ਹਾਈ ਕੋਰਟ ਵੱਲੋਂ ਹੜਤਾਲ ਨੂੰ ਗੈਰ ਕਾਨੂੰਨੀ ਕਰਾਰ ਦਿੱਤੇ ਜਾਣ ਦੇ ਬਾਅਦ ਵੀ ਪਾਇਲਟ ਡਟੇ ਹੋਏ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ, ਉਸ ਸਮੇਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਮੁੰਬਈ ਤੋਂ ਜਾਣ ਵਾਲੀਆਂ 3 ਕੌਮਾਂਤਰੀ ਅਤੇ ਦਿੱਲੀ ਤੋਂ ਜਾਣ ਵਾਲੀਆਂ 8 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦਿੱਲੀ ਹਵਾਈ ਅੱਡੇ 'ਤੇ ਆਉਣ ਵਾਲੀਆਂ ਲਗਭਗ 12 ...
Read Full Story


ਏਅਰ ਇੰਡੀਆ ਦੇ 14 ਪਾਇਲਟ ਬਰਖਾਸਤ, ਯੂਨੀਅਨ ਦੀ ਮਾਨਤਾ ਰੱਦ

ਮੁੰਬਈ, ਇੰਡੀਅਨ ਪਾਇਲਟਸ ਗਿਲਡ ਨਾਲ ਸੰਬੰਧਤ ਏਅਰ ਇੰਡੀਆ ਪਾਇਲਟਾਂ ਦੇ ਇਕ ਵਰਗ ਨੇ ਬੋਇੰਗ 787 ਡਰੀਮਲਾਈਨਰ ਟਰੇਨਿੰਗ ਪ੍ਰੋਗਰਾਮ ਦੇ ਮੁੜ ਨਿਰਧਾਰਨ ਨੂੰ ਲੈ ਕੇ ਅੱਜ ਲਗਭਗ 100 ਪਾਇਲਟ ਕੰਮ 'ਤੇ ਨਹੀਂ ਆਏ ਜਿਸ ਕਾਰਨ 4 ਕੌਮਾਂਤਰੀ ਉਡਾਨਾਂ ਰੱਦ ਹੋ ਗਈਆਂ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਅਰ ਲਾਈਨਜ਼ ਮੈਨੇਜਮੈਂਟ ਨੇ ਏਅਰ ਇੰਡੀਆ ਦੇ 14 ਪਾਇਲਟਾਂ ਨੂੰ ਬਰਖਾਸਤ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਯੂਨੀਅਨ ਦੀ ਮਾਨਤਾ ਨੂੰ ਵੀ ਰੱਦ ਕਰ ਦਿੱਤਾ। ਪਾਇਲਟਾਂ ਨੂੰ ਸ਼ਾਮ 6 ਵਜੇ ਤਕ ਕੰਮ 'ਤੇ ਪਰਤਣ ਜਾਂ ਮੁੜ ਕਾਰਵਾਈ ਕਰਨ ਲਈ ਤਿਆਰ ਰਹਿਣ ਲਈ ਕਿਹਾ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ...
Read Full Story


ਸਈਦ ਖਿਲਾਫ ਸਖਤ ਕਾਰਵਾਈ ਕਰੇ ਪਾਕਿ

ਨਵੀਂ ਦਿੱਲੀ, ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਅੱਤਵਾਦ ਤੇ ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾਵਾਂ ਖਿਲਾਫ ਸਖਤ ਕਾਰਵਾਈ ਕਰੇ। ਇਸ ਵਿਚ ਇਸਲਾਮਾਬਾਦ ਦਾ ਹੀ ਹਿੱਤ ਹੈ। ਦੂਜੇ ਪਾਸੇ ਭਾਰਤ ਨੇ ਅਮਰੀਕਾ ਨੂੰ ਸਾਫ ਕਰ ਦਿੱਤਾ ਹੈ ਕਿ ਉਹ ਈਰਾਨ ਤੋਂ ਤੇਲ ਦੀ ਦਰਾਮਦ ਕਰਦਾ ਰਹੇਗਾ ਅਤੇ ਜੋ ਤੇਲ ਦਰਾਮਦ ਵਿਚ ਕਟੌਤੀ ਕੀਤੀ ਗਈ ਹੈ, ਉਹ ਅਮਰੀਕੀ ਦਬਾਅ ਵਿਚ ਨਹੀਂ ਕੀਤੀ ਗਈ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਅੱਜ ਮੁਲਾਕਾਤ ਕਰਨ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਵਿਚ ਉਕਤ ਗੱਲ ਕਹੀ। ...
Read Full Story


ਅੰਨਾ ਹੈਰਾਨ, ਸਚਿਨ ਤੇਂਦੁਲਕਰ ਨੂੰ ਰਾਜ ਸਭਾ 'ਚ ਭੇਜਣ ਦੇ ਪਿੱਛੇ ਗੜਬੜ!

ਮੁੰਬਈ, ਸਚਿਨ ਤੇਂਦੁਲਕਰ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਨੂੰ ਲੈ ਕੇ ਸਮਾਜ ਸੇਵਾ ਅੰਨਾ ਹਜ਼ਾਰੇ ਨੇ ਸਵਾਲ ਉਠਾਇਆ ਹੈ। ਹਜ਼ਾਰੇ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਰਾਜ ਸਭਾ ਦੀ ਨਾਮਜ਼ਦਗੀ ਤੋਂ ਹੈਰਾਨ ਹੈ। ਉਨ੍ਹਾਂ ਸਵਾਲ ਉਠਾਇਆ ਕਿ ਸਚਿਨ ਨੂੰ ਭਾਰਤ ਰਤਨ ਦੇਣ ਦੀ ਮੰਗ ਉਠ ਰਹੀ ਸੀ, ਹੁਣ ਰਾਜ ਸਭਾ ਦਾ ਮੈਂਬਰ ਬਣਾਏ ਜਾਣ ਪਿੱਛੇ ਕਾਂਗਰਸ ਸਰਕਾਰ ਦਾ ਕੋਈ ਨਾ ਕੋਈ ਮਨੋਰਥ ਹੈ। ਉਨ੍ਹਾਂ ਔਰੰਗਾਬਾਦ ਵਿਚ ਕਿਹਾ ਕਿ ਉਹ ਸਮਝ ਹੀ ਨਹੀਂ ਪਾ ਰਹੇ ਹਨ ਕਿ ਆਖਿਰ ਸਚਿਨ ਨੂੰ ਰਾਜ ਸਭਾ ਭੇਜਣ ਦੀ ਕੀ ਲੋੜ ਹੈ ਜਦਕਿ ਉਨ੍ਹਾਂ ਨੂੰ ਭਾਰਤ ਰਤਨ ਦਿਤਾ ਜਾਣਾ ਚਾਹੀਦਾ ਹੈ। ਹਜ਼ਾਰੇ ਇਨ੍ਹੀਂ ਦਿਨੀਂ ...
Read Full Story


... ਤਾਂ ਕਸਾਬ ਨੂੰ ਫੜ ਕੇ ਗੋਲੀ ਮਾਰ ਦਿਓ

ਨਵੀਂ ਦਿੱਲੀ, ਮੁੰਬਈ ਵਿਚ 2008 ਵਿਚ ਹੋਏ ਅੱਤਵਾਦੀ ਹਮਲੇ ਦੇ ਇਕਮਾਤਰ ਜ਼ਿੰਦਾ ਬਚੇ ਅੱਤਵਾਦੀ ਕਸਾਬ ਨੂੰ ਸਜ਼ਾ-ਏ-ਮੌਤ ਦਿੱਤੇ ਜਾਣ ਵਿਚ ਹੋ ਰਹੀ ਦੇਰੀ ਦੀ ਲੋਕ ਸਭਾ ਵਿਚ ਆਲੋਚਨਾ ਕੀਤੇ ਜਾਣ 'ਤੇ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਅੱਜ ਤਿੱਖੇ ਲਹਿਜ਼ੇ ਵਿਚ ਕਿਹਾ ਕਿ ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਹੈ ਅਤੇ ਕਸਾਬ ਨੂੰ ਗੋਲੀ ਨਹੀਂ ਮਾਰੀ ਜਾ ਸਕਦੀ। ਉਨ੍ਹਾਂ ਚਰਚਾ ਵਿਚ ਕਿਹਾ ਕਿ ਵਾਰ-ਵਾਰ ਕਸਾਬ ਦੀ ਗੱਲ ਕਹੀ ਜਾ ਰਹੀ ਹੈ। ਸਾਡੇ ਕੋਲ 2 ਹੀ ਵਿਵਸਥਾਵਾਂ ਹੁੰਦੀਆਂ ਹਨ, ਇਕ ਕਾਨੂੰਨ ਦੇ ਸ਼ਾਸਨ ਵਿਚ ਰਹਿਣਾ ਅਤੇ ਦੂਜਾ ਕਾਨੂੰਨ ਦੇ ਸ਼ਾਸਨ ਵਿਚੋਂ ਬਾਹਰ ਜਾ ਕੇ ਕੰਮ ਕਰਨਾ। ਚਿਦਾਂਬਰਮ ਨੇ ...
Read Full Story


ਕਾਂਗਰਸ ਸਰਕਾਰ ਨੇ ਮੇਰੇ ਵਿਰੁੱਧ ਮਾਮਲਾ ਦਰਜ ਕਰਵਾਇਆ : ਅੱਬੂ ਆਜ਼ਮੀ

ਮੁੰਬਈ, ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਬੂ ਆਸਿਮ ਆਜ਼ਮੀ ਨੇ ਰਾਜ ਦੀ ਕਾਂਗਰਸ-ਰਾਸ਼ਟਰਵਾਦੀ ਕਾਂਗਰਸ ਗਠਜੋੜ ਸਰਕਾਰ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਵਿਰੁੱਧ ਕੋਈ ਮਾਮਲਾ ਨਾ ਹੋਣ ਦੇ ਬਾਵਜੂਦ ਪੁਲਸ ਨੂੰ ਦੋਸ਼ ਪੱਤਰ ਦਾਇਰ ਕਰਨ ਲਈ ਦਿੱਤਾ ਗਿਆ। ਆਜ਼ਮੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਦੇਸ਼ ਵਿਚ ਦੂਜੀ ਵੰਡ ਦੀ ਗੱਲ ਕਹੀ ਹੈ। ਗੋਵੰਦੀ ਦੇ ਸਪਾ ਵਿਧਾਇਕ ਨੇ ਕਿਹਾ ਕਿ ਮੈਂ ਕਦੇ ਵੀ ਆਪਣੇ ਦੇਸ਼ ਵਿਰੁੱਧ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਮੈਂ ਇਹ ਕਿਹਾ ਕਿ ਦੇਸ਼ ਟੁਕੜਿਆਂ ਵਿਚ ਵੰਡਿਆ ...
Read Full Story


ਆਦਰਸ਼ ਜ਼ਮੀਨ ਫੌਜ ਦੀ ਹੈ : ਜਨਰਲ ਵੀ. ਕੇ. ਸਿੰਘ

ਮੁੰਬਈ, ਫੌਜ ਮੁਖੀ ਜਨਰਲ ਵੀ. ਕੇ. ਸਿੰਘ ਨੇ ਅੱਜ ਕਿਹਾ ਕਿ ਦੱਖਣੀ ਮੁੰਬਈ ਵਿਚ ਜਿਸ ਜ਼ਮੀਨ 'ਤੇ ਘਪਲੇ ਨਾਲ ਕਥਿਤ ਦਾਗ਼ਦਾਰ ਆਦਰਸ਼ ਕੋਆਪਰੇਟਿਵ ਹਾਊਸਿੰਗ ਸੋਸਾਇਟੀ ਹੈ, ਉਹ ਫੌਜ ਦੀ ਜ਼ਮੀਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਲਟ ਸਿੱਟਾ ਕੱਢਣ ਵਾਲਾ ਨਿਆਇਕ ਕਮਿਸ਼ਨ 'ਕੋਈ ਅਦਾਲਤ ਨਹੀਂ ਹੈ'। ਉਨ੍ਹਾਂ ਕਿਹਾ ਕਿ ਕਮਿਸ਼ਨ ਨੂੰ ਕੋਈ ਮਾਨਤਾ ਨਹੀਂ ...
Read Full Story


ਅਸ਼ੋਕ ਚਵਾਨ ਸਮੇਤ 14 'ਤੇ ਮਾਮਲਾ ਦਰਜ

ਮੁੰਬਈ, ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਆਦਰਸ਼ ਘਪਲੇ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਅਤੇ 13 ਹੋਰਨਾਂ ਖਿਲਾਫ ਧਨ ਸੋਧਣ ਦਾ ਮਾਮਲਾ ਦਰਜ ਕੀਤਾ ਹੈ। ਈ. ਡੀ. ਦਾ ਪੱਖ ਰੱਖ ਰਹੇ ਵਕੀਲ ਆਰ. ਵੀ. ਦੇਸਾਈ ਨੇ ਬੰਬਈ ਹਾਈ ਕੋਰਟ ਨੂੰ ਕਿਹਾ ਕਿ ਧਨ ਸੋਧਣ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ 5 ਮਾਰਚ ਨੂੰ 14 ਲੋਕਾਂ ਖਿਲਾਫ ਇਕ ਇਨਫੋਰਸਮੈਂਟ ਮਾਮਲਾ ਸੂਚਨਾ ਰਿਪੋਰਟ (ਈ. ਸੀ. ਆਈ. ਆਰ.) ਦਰਜ ਕੀਤਾ ਗਿਆ। ਇਹ 14 ਲੋਕ ਉਹੀ ਹਨ ਜਿਨ੍ਹਾਂ ਨੂੰ ਸੀ. ਬੀ.ਆਈ. ਨੇ ਆਪਣੀ ਸ਼ਿਕਾਇਤ ਵਿਚ ਦੋਸ਼ੀ ਬਣਾਇਆ ਹੈ। ਜਸਟਿਸ ਐੱਸ. ਏ. ਬੋਬੜੇ ਅਤੇ ਮ੍ਰਿਦੁਲਾ ...
Read Full Story


ਬਾਲ ਠਾਕਰੇ ਨੇ ਅੰਨਾ ਹਜ਼ਾਰੇ ਨੂੰ ਮਿਲਣ ਤੋਂ ਕੀਤਾ ਇਨਕਾਰ

ਮੁੰਬਈ, ਮਹਾਰਾਸ਼ਟਰ 'ਚ ਮਜ਼ਬੂਤ ਲੋਕਪਾਲ ਲਈ ਅੰਨਾ ਹਜ਼ਾਰੇ ਨੇ ਅੱਜ ਸਵੇਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚਵ੍ਹਾਣ ਨਾਲ ਮੁਲਾਕਾਤ ਕੀਤੀ। ਚਵ੍ਹਾਣ ਨੂੰ ਅੰਨਾ ਨੇ ਜਨਲੋਕਪਾਲ ਦਾ ਮਸੌਦਾ ਵੀ ਸੌਂਪਿਆ। ਅੰਨਾ ਨੇ ਮੁੱਖ ਮੰਤਰੀ ਤੋਂ ਸੂਬੇ 'ਚ ਮਜ਼ਬੂਤ ਲੋਕਪਾਲ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਅੰਨਾ ਨੂੰ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨਾਲ ਵੀ ਅੱਜ ਹੀ ਮਿਲਣਾ ਸੀ ਪਰ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਬਾਲ ਠਾਕਰੇ ਨੇ ਫਿਲਹਾਲ ਅੰਨਾ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਕਹਿ ਕੇ ਅੰਨਾ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਟੀਮ ...
Read Full Story


ਸਿਗਨਲ ਕੈਬਿਨ ਨੂੰ ਅੱਗ ਲੱਗਣ ਕਾਰਨ ਮੁੰਬਈ ’ਚ ਰੇਲਵੇ ਆਵਾਜਾਈ ਠੱਪ

ਮੁੰਬਈ, ਕੇਂਦਰੀ ਰੇਲਵੇ ਦੇ ਇੱਕ ਸਿਗਨਲ ਕੈਬਿਨ ’ਚ ਅੱਗ ਲੱਗ ਜਾਣ ਕਾਰਨ ਅੱਜ ਮੁੰਬਈ ’ਚ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਇਹ ਅੱਗ ਅੱਧੀ ਰਾਤ ਨੂੰ ਕੁਰਲਾ ਤੇ ਵਿਦਿਆ ਵਿਹਾਰ ਸਟੇਸ਼ਨਾਂ ਦੇ ਵਿਚਾਲੇ ਪੈਂਦੇ ਸਿਗਨਲ ਕੈਬਿਨ ’ਚ ਲੱਗੀ ਸੀ ਜਿਸ ਨਾਲ ਸਿਗਨਲ ਪ੍ਰਣਾਲੀ ਦਾ ਵੱਡਾ ਨੁਕਸਾਨ ਹੋਇਆ। ਅੱਜ ਸਵੇਰੇ ਰੇਲਵੇ ਸਟੇਸ਼ਨਾਂ ’ਤੇ ਦਫਤਰਾਂ ਤੇ ਸਕੂਲਾਂ, ਕਾਲਜਾਂ ’ਚ ਜਾਣ ਵਾਲੇ ਰੋਜ਼ਾਨਾ ਦੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹਜ਼ਾਰਾਂ ਯਾਤਰੀ ਸਟੇਸ਼ਨਾਂ ’ਤੇ ਹੀ ਫਸੇ ਰਹੇ ਤੇ ਆਪਣੇ ਟਿਕਾਣਿਆਂ ’ਤੇ ਦੇਰੀ ਨਾਲ ਪਹੁੰਚੇ। ਸਭ ਤੋਂ ਵੱਡੀ ਪ੍ਰੇਸ਼ਾਨੀ ...
Read Full Story


ਮਹਾਰਾਸ਼ਟਰ ਸਰਕਾਰ ਨੂੰ ਰਾਹਤ

ਜ਼ਮੀਨ ਫੌਜ ਦੀ ਨਹੀਂ : ਆਦਰਸ਼ ਕਮੇਟੀ ਮੁੰਬਈ, ਮਹਾਰਾਸ਼ਟਰ ਸਰਕਾਰ ਨੂੰ ਵੱਡੀ ਰਾਹਤ ਦਿੰਦਿਆਂ ਆਦਰਸ਼ ਹਾਊਸਿੰਗ ਸੁਸਾਇਟੀ ਘਪਲੇ ਦੀ ਜਾਂਚ ਕਰ ਰਹੇ ਨਿਆਂਇਕ ਕਮਿਸ਼ਨ ਨੇ ਕਿਹਾ ਹੈ ਕਿ ਜਿਸ ਜ਼ਮੀਨ 'ਤੇ ਵਿਵਾਦਪੂਰਨ ਇਮਾਰਤ ਦਾ ਨਿਰਮਾਣ ਹੋਇਆ, ਉਹ ਫੌਜ ਦੀ ਨਹੀਂ ਸਗੋਂ ਸੂਬੇ ਦੀ ਹੈ। 2 ਮੈਂਬਰੀ ਕਮੇਟੀ ਨੇ ਪਿਛਲੇ ਸ਼ੁੱਕਰਵਾਰ ਨੂੰ ਆਪਣੀ ਪੇਸ਼ਗੀ ਰਿਪੋਰਟ ਸਰਕਾਰ ਨੂੰ ਸੌਂਪੀ ਸੀ । ਕਮੇਟੀ ਨੇ ਇਹ ਵੀ ਕਿਹਾ ਕਿ ਇਮਾਰਤ ਜੰਗੀ ਨਾਇਕਾਂ ਅਤੇ ਕਾਰਗਿਲ ਵਿਧਵਾਵਾਂ ਲਈ ਰਿਜ਼ਰਵਡ ਨਹੀਂ ਸੀ। ਮਹਾਰਾਸ਼ਟਰ ਕੈਬਨਿਟ ਨੇ ਅੱਜ ਪੇਸ਼ਗੀ ਰਿਪੋਰਟ 'ਤੇ ਚਰਚਾ ਕੀਤੀ। ਕਮਿਸ਼ਨ ਵਿਚ ਮੁੰਬਈ ਹਾਈ ...
Read Full Story


ਠਾਕਰੇ ਨੇ ਕੀਤੀ ਨਿਤੀਸ਼ ਦੀ ਤਾਰੀਫ, ਰਾਜ ਦੀ ਆਲੋਚਨਾ

ਮੁੰਬਈ, ਬਿਹਾਰ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਤੋਂ ਨਿਤੀਸ਼ ਕੁਮਾਰ ਵਲੋਂ ਰਾਜ 'ਚ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਨਿਤੀਸ਼ ਦੇ ਇਥੇ ਆਉਣ ਦਾ ਵਿਰੋਧ ਕਰਨ ਅਤੇ ਫਿਰ ਉਸ ਤੋਂ ਪਿੱਛੇ ਹਟਣ ਲਈ ਆਪਣੇ ਭਤੀਜੇ ਅਤੇ ਮਨਸੇ ਮੁਖੀ ਰਾਜ ਠਾਕਰੇ ਦੀ ਆਲੋਚਨਾ ਕੀਤੀ। ਉਨ੍ਹਾਂ ਪਾਰਟੀ ਦੇ ਮੁੱਖ ਪੱਤਰ ਸਾਮਨਾ 'ਚ ਲਿਖਿਆ। ਪਹਿਲਾਂ ਵਿਰੋਧ ਕਰਨ ਅਤੇ ਫਿਰ ਵਿਰੋਧ ਨਾ ਕਰਨ ਦੀ ਅਭਿਨੇਤਾ ਦੀ ਭੂਮਿਕਾ ਦਾ ਖੁਲਾਸਾ ਹੋ ਗਿਆ। ਲਜ਼ੀਜ ਵੜਾ ਹੁਣ ਰਬੜੀ ਬਣ ਗਿਆ ਹੈ। ਉਨ੍ਹਾਂ ਬਿਹਾਰ ਦਿਵਸ ਸਮਾਰੋਹ ਲਈ ਸਮਾਰੋਹ 'ਚ ਹਿੱਸਾ ਲੈਣ ਲਈ ਨਿਤੀਸ਼ ਦੀ ਮੁੰਬਈ ਆਉਣ ...
Read Full Story


ਪਵਾਰ ਨੇ ਇਸ਼ਾਰਿਆਂ 'ਚ ਕੀਤੀ ਫੌਜ ਮੁਖੀ ਦੀ ਆਲੋਚਨਾ

ਮੁੰਬਈ, ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਅੱਜ ਫੌਜ ਮੁਖੀ ਵੀ. ਕੇ. ਸਿੰਘ ਦੇ ਆਲੋਚਕ ਦੇ ਤੌਰ 'ਤੇ ਨਜ਼ਰ ਆਉਂਦੇ ਦਿਸੇ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਮਾਮਲਾ ਰਿਸ਼ਵਤ ਦਾ ਹੋਵੇ ਤਾਂ ਇਹ ਜ਼ਿੰਮੇਵਾਰੀ ਦੋਸ਼ ਲਾਉਣ ਵਾਲੇ ਵਿਅਕਤੀ ਦੀ ਹੁੰਦੀ ਹੈ ਕਿ ਉਹ ਉਸੇ ਦਿਨ ਮਾਮਲੇ ਨੂੰ ਸਾਹਮਣੇ ਲਿਆਵੇ ਨਾ ਕਿ ਡੇਢ ਸਾਲ ...
Read Full Story


ਦੇਸ਼ਵਾਸੀ ਭੁੱਖ ਨਾਲ ਬੇਹਾਲ, ਕਸਾਬ ਨੂੰ ਖਿਲਾਇਆ ਜਾ ਰਿਹੈ ਕਬਾਬ

ਮੁੰਬਈ, ਮੁੰਬਈ ਪੁਲਸ ਅਤੇ ਕਮਾਂਡੋ ਦਾ ਖਾਣਾ ਬਣਾਉਣ ਲਈ ਤੈਨਾਤ 6 ਕੁੱਕਾਂ ਨੂੰ ਬਿਨਾਂ ਕਿਸੇ ਮਨਜ਼ੂਰੀ ਦੇ ਆਰਥਰ ਰੋਡ ਜੇਲ 'ਚ ਬੰਦ ਅਜਮਲ ਕਸਾਬ ਦੀ ਸੇਵਾ 'ਚ ਲਗਾ ਦਿੱਤਾ ਗਿਆ ਹੈ। ਇਹ ਕੁੱਕ ਪਿਛਲੇ ਤਿੰਨ ਸਾਲ ਤੋਂ ਕਸਾਬ ਲਈ ਬਿਰਯਾਨੀ ਅਤੇ ਕਬਾਬ ਬਣਾ ਰਹੇ ਸਨ ਜਦੋਂਕਿ ਭਾਰਤ ਦੇ ਗਰੀਬ ਲੋਕ ਭੁੱਖ ਨਾਲ ਬੇਹਾਲ ਹਨ। ਉਨ੍ਹਾਂ ਵੱਲ ਕੋਈ ਸਰਕਾਰ ਧਿਆਨ ਨਹੀਂ ਦਿੰਦੀ ਪਰ ਇਕ ਅੱਤਵਾਦੀ ਨੂੰ ਖੂਬ ਸੇਵਾ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਪੁਲਸ ਦੇ ਜਵਾਨ ਕੁੱਕ ਦੀ ਕਮੀ ਤੋਂ ਜੂਝ ਰਹੇ ਹਨ। ਉੱਚ ਅਤੇ ਹੇਠਲੇ ਰੈਂਕ ਦੇ ਅਧਿਕਾਰੀਆਂ ਵਿਚਾਲੇ ਤਾਲਮੇਲ ਦੀ ਕਮੀ ਕਾਰਨ ਇਹ ਸਭ ਇੰਨੇ ਸਮੇਂ ਤੋਂ ਚੱਲਦਾ ...
Read Full Story


ਹਜ਼ਾਰੇ ਦੇ ਅੰਦੋਲਨ ਬਾਰੇ ਸੂਚਨਾ ਦੇਣ ਲਈ ਅੰਨਾ ਐੱਸ. ਐੱਮ. ਐੱਸ. ਕਾਰਡ

ਮੁੰਬਈ, ਸਮਾਜ ਸੇਵੀ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਪਹੁੰਚ ਹੋਰ ਜ਼ਿਆਦਾ ਲੋਕਾਂ ਤੱਕ ਬਣਾਉਣ ਲਈ ਟੀਮ ਅੰਨਾ ਨੇ ਇਕ ਐੱਸ. ਐੱਮ. ਐੱਸ. ਕਾਰਡ ਪੇਸ਼ ਕੀਤਾ ਹੈ। ਜੋ ਇਸ ਦੇ ਖਪਤਕਾਰਾਂ ਨੂੰ ਪੂਰਾ ਸਾਲ ਇਸ ਮੁਹਿੰਮ ਬਾਰੇ ਜਾਣਕਾਰੀ ਦੇਵੇਗਾ। ਹਜ਼ਾਰੇ ਦੇ ਸਹਿਯੋਗੀ ਦੱਤਾ ਅਵਾਰੀ ਨੇ ਰਾਲੇਗਣ ਸਿੱਧੀ ਤੋਂ ਕਿਹਾ ਕਿ ਅਸੀਂ ਇਕ ਕਰੋੜ ਕਾਰਡ ਹਾਸਲ ਕੀਤੇ ਹਨ ਅਤੇ ਹਰੇਕ ਕਾਰਡ ਦੀ ਕੀਮਤ 20 ਰੁਪਏ ਹੈ। ਇੰਡੀਆ ਅਗੇਂਸਟ ਕੁਰੱਪਸ਼ਨ ਦੇ ਵਰਕਰ ਇਹ ਕਾਰਡ ਲੋਕਾਂ ਨੂੰ ਵੰਡ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਰਡ ਇਹ ਤੈਅ ਕਰੇਗਾ ਕਿ ਕਾਰਡ ਧਾਰੀਆਂ ਨੂੰ ਹਜ਼ਾਰੇ ਦੀ ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info