ਨਵੀਂ ਦਿੱਲੀ,ਸਾਬਕਾ ਚੋਣ ਕਮਿਸ਼ਨਰ ਜੀ.ਵੀ.ਜੀ. ਕ੍ਰਿਸ਼ਨਾ ਮੂਰਤੀ ਨੇ ਅੱਜ ਕਿਹਾ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸੁਤੰਤਰ ਲੋਕਪਾਲ ਕਾਇਮ ਕਰਨਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ 1962 ਵਿੱਚ ਹੋਈ ਤੀਜੀ ਕੁੱਲ ਹਿੰਦ ਕਾਨੂੰਨ ਕਾਨਫਰੰਸ ਮੌਕੇ ਲੋਕਪਾਲ ਮੁੱਦੇ ਉੱਪਰ ਵਿਚਾਰ ਕੀਤਾ ਗਿਆ। ਲੋਕਪਾਲ ਦੀ ਨਿਯੁਕਤੀ ਦੇ ਮੁੱਦੇ ਉੱਪਰ ਵਿਚਾਰ ਪੰਡਿਤ ਨਹਿਰੂ ਦੇ ਸੁਝਾਅ ‘ਤੇ ਕੀਤਾ ਗਿਆ। ਲੋਕਪਾਲ ਬਾਰੇ ਸੈਸ਼ਨ ਦੀ ਪ੍ਰਧਾਨਗੀ ਉਦੋਂ ਦੇ ਅਟਾਰਨੀ ਜਨਰਲ ਐਮ.ਸੀ. ਸੀਤਲਵਾੜ ਨੇ ਕੀਤੀ ਤੇ ਮਤੇ ‘ਤੇ ਸਰਬਸੰਮਤੀ ਬਣ ਗਈ ਸੀ ਕਿ ...Read Full Story