Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੇਲਾ"
ਸਾਉਣੀ ਦੀਆਂ ਫਸਲਾਂ ਬਾਰੇ ਨਵੀਂਆਂ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਕਿਸਾਨ ਮੇਲਾ 16 ਮਾਰਚ ਨੂੰ ਰੌਣੀ ਵਿਖੇ

ਪਟਿਆਲਾ: 12 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ-ਨਾਭਾ ਰੋਡ ) ਵਿਖੇ 16 ਮਾਰਚ 2012 ਨੂੰ ਇੱਕ ਰੋਜ਼ਾ ਖੇਤਰੀ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ । ਇਸ ਮੇਲੇ ਵਿੱਚ ਖੇਤੀਬਾੜੀ ਦੇ ਮਾਹਰ ਵਿਗਿਆਨੀ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਆਈਆਂ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਗੇ ਅਤੇ ਕਿਸਾਨ ਬੀਬੀਆਂ ਨੂੰ ਘਰੇਲੂ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਡਾ: ਗੁਰਜਿੰਦਰਪਾਲ ਸਿੰਘ ਸੋਢੀ ਨੇ ਦੱਸਿਆ ਕਿ ਇਸ ...
Read Full Story


ਇੰਟਰ-ਇੰਸਟੀਚਿਊਸਨਲ ਵਿਗਿਆਨ ਮੇਲਾ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹੋਇਆ

ਪਟਿਆਲਾ : 20 ਅਕਤੂਬਰ (ਪੀ.ਐਸ.ਗਰੇਵਾਲ) - ਇੱਕ ਦਿਨ ਦਾ ਇੰਟਰ-ਇੰਸਟੀਚਿਊਸਨਲ ਵਿਗਿਆਨ ਮੇਲਾ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਚ ਅੱਜ 20 ਅਕਤੂਬਰ, 2011 ਨੂੰ ਹੋਇਆ ਹੈ। ਇਹ ਮੇਲਾ ਸੇਠ ਰਾਏ ਬਹਾਦੁਰ ਮੁਲਤਾਨੀ ਮੱਲ ਮੋਦੀ ਦੇ ਜਨਮ ਦਿਵਸ (21 ਅਕਤੂਬਰ) ਦੀ ਯਾਦ ਵਿੱਚ ਮਨਾਇਆ ਗਿਆ। ਇਹ ਵਿਗਿਆਨ ਮੇਲਾ ਪੰਜਾਬ ਸਟੇਟ ਕੌਂਸਿਲ ਅਤੇ ਟੈਕਨੋਲਾਜੀ, ਚੰਡੀਗੜ ਦੁਆਰਾ ਸਪੋਨਸਰ ਕੀਤਾ ਗਿਆ। ਇਸ ਮੇਲੇ ਵਿੱਚ ਲਗਭੱਗ 30 ਸਿੱਖਿਆ ਸੰਸਥਾਵਾਂ ਨੇ ਭਾਗ ਲਿਆ। ਇਹ ਯਾਦਗਾਰ ਦਿਵਸ ਸਵੇਰੇ 10.00 ਵਜੇ ਦੀਪ-ਜੋਤ ਨਾਲ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਡਾ. ਐਸ.ਐਸ.ਬੀਰ, ਪ੍ਰੋਫੈਸਰ ਅਮੈਰਿਟਸ, ਪੰਜਾਬੀ ਯੂਨੀਵਰਸਿਟੀ, ...
Read Full Story


ਵਿਦੇਸ਼ਾਂ 'ਚ ਪੰਜਾਬੀਆਂ ਨੇ ਵਪਾਰਕ ਖੇਤਰ 'ਚ ਅਹਿਮ ਮੱਲਾਂ ਮਾਰੀਆਂ : ਪਿੰਰਸ ਵਿਰਕ

ਰੋਮ (ਇਟਲੀ),ਖੇਤਰ ਭਾਵੇਂ ਧਾਰਮਿਕ, ਰਾਜਨੀਤਿਕ, ਖੇਡ, ਵਪਾਰਕ ਜਾਂ ਸੱਭਿਆਚਾਰਕ ਹੋਵੇ, ਪੰਜਾਬੀਆਂ ਨੇ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰਦੇ ਹੋਏ ਸਫਲਤਾ ਦੇ ਝੰਡੇ ਗੱਡੇ ਹਨ, ਜਿਸ ਨਾਲ ਸਮੁੱਚੇ ਸੰਸਾਰ ਭਰ ਵਿਚ ਪੰਜਾਬੀਆਂ ਨੇ ਭਾਰਤ ਦਾ ਨਾਂ ਚਮਕਾਇਆ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਏ. ਐੱਮ. ਪੀ. ਆਈ. ਲੌਮਬਾਰਦੀਆ ਚੈਤਰੋ ਇੰਮੀਗਰਾਤੀ ਏਜੰਸੀ ਬਿਨਓਲੋਮੇਲਾ ਦੇ ਮਾਲਕ ਪਰਵਿੰਦਰ ਸਿੰਘ ਪਿੰ੍ਰਸ ਵਿਰਕ ਨੇ ਏਜੰਸੀ ਦੇ ਉਦਘਾਟਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਏਜੰਸੀ ਇਟਲੀ 'ਚ ਪੰਜਾਬੀਆਂ ਨੂੰ ...
Read Full Story


ਸ਼ੀਸ਼ ਮਹਿਲ ਪਟਿਆਲਾ ਵਿਖੇ ਕਰਾਫਟ ਮੇਲਾ 1 ਤੋਂ 10 ਨਵੰਬਰ ਤੱਕ : ਡਿਪਟੀ ਕਮਿਸ਼ਨਰ

ਪਟਿਆਲਾ, 8 ਸਤੰਬਰ (ਪੀ.ਐਸ.ਗਰੇਵਾਲ) -ਸ਼ੀਸ਼ ਮਹਿਲ ਪਟਿਆਲਾ ਵਿਖੇ 1 ਤੋਂ 10 ਨਵੰਬਰ ਤੱਕ ਕਰਾਫਟ ਮੇਲਾ-2011 ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਅਤੇ ਕਲਾਕਾਰਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਕਰਾਫਟ ਮੇਲੇ ਦੇ ਅਗੇਤੇ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ । ਸ਼੍ਰੀ ਗਰਗ ਨੇ ਕਿਹਾ ਕਿ ਅਜਿਹੇ ਮੇਲੇ ਜਿਥੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ ਉਥੇ ਹੀ ਇਨ੍ਹਾਂ ਮੇਲਿਆਂ ਨਾਲ ਵੱਖ-ਵੱਖ ਰਾਜਾਂ ਦੇ ਸਭਿਆਚਾਰਾਂ ਦੇ ...
Read Full Story


ਆਈ.ਟੀ.ਆਈ. ਪਟਿਆਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ,,ਮਾਰੂਤੀ ਸਜ਼ੂਕੀ ਕੰਪਨੀ ਵੱਲੋਂ 600 ਸਿੱਖਿਆਰਥੀਆਂ ਦੀ ਚੋਣ

ਪਟਿਆਲਾ: 25 ਅਪ੍ਰੈਲ (ਪੀ.ਐਸ.ਗਰੇਵਾਲ) -ਪੰਜਾਬ ਸਰਕਾਰ ਵੱਲੋਂ ਪੜੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਮਾਰੂਤੀ ਸਜ਼ੂਕੀ ਇੰਡੀਆ ਲਿਮਟਿਡ ਗੁੜਗਾਵਾਂ ਨਾਲ ਤਾਲਮੇਲ ਕਰਕੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਪਟਿਆਲਾ ਵਿਖੇ ਇੱਕ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਟਰੇਡਾਂ ਦੇ 1500 ਸਿੱਖਿਆਰਥੀਆਂ ਨੇ ਹਿੱਸਾ ਲਿਆ ਜਿਹਨਾਂ ਵਿੱਚੋਂ ਮਾਰੂਤੀ ਸਜ਼ੂਕੀ ਕੰਪਨੀ ਵੱਲੋਂ 600 ਦੇ ਕਰੀਬ ਸਿੱਖਿਆਰਥੀਆਂ ਨੂੰ ਰੋਜ਼ਗਾਰ ਦੇਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ਰੰਸੀਪਲ ਸ਼੍ਰੀ ਮਨੋਜ ਗੁਪਤਾ ਨੇ ਦੱਸਿਆ ਕਿ ਤਕਨੀਕੀ ...
Read Full Story


ਸੂਬਾ ਪੱਧਰੀ ਯੁਵਕ ਮੇਲਾ ਛੇਤੀ ਉਪ ਮੁੱਖ ਮੰਤਰੀ ਹੋਣਗੇ ਮੁੱਖ ਮਹਿਮਾਨ : ਰਾਜੂ ਖੰਨਾ

ਪਟਿਆਲਾ, 14 ਮਾਰਚ (ਪੀ.ਐਸ.ਗਰੇਵਾਲ) -ਯੂਥ ਵਿਕਾਸ ਬੋਰਡ ਪੰਜਾਬ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਐਸ.ਡੀ.ਕੇ.ਐਸ ਸ਼ੰਕੁਤਲਾ ਸੀ.ਸੈ.ਸਕੂਲ (ਲੜਕੀਆਂ) ਪਟਿਆਲਾ ਵਿਖੇ ਜੋਨਲ ਯੁਵਕ ਮੇਲਾ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸਾਬਕਾ ਮੰਤਰੀ ਸ੍ਰ: ਅਜਾਇਬ ਸਿੰਘ ਮੁਖਮੇਲ ਵੱਲੋਂ ਕੀਤਾ ਗਿਆ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਂਮਾਂ ਦੀ ਵੰਡ ਵਿਸ਼ੇਸ ਮਹਿਮਾਨ ਦੇ ਤੌਰ ’ਤੇ ਪੁੱਜੇ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੀਤੀ। ਇਸ ਜੋਨਲ ਪੱਧਰ ਦੇ ਯੁਵਕ ਮੇਲੇ ਵਿਚ ਸੰਗਰੂਰ, ਪਟਿਆਲਾ, ਫਤਿਹਗੜ ਸਾਹਿਬ, ਰੋਪੜ ਅਤੇ ਮੋਹਾਲੀ ਜਿਲਿਆਂ ਦੇ ਵਿਦਿਆਰਥੀਆਂ ...
Read Full Story


ਖੇਤੀ ਵਿੱਚ ਔਰਤਾਂ ਦੇ ਯੋਗਦਾਨ ਵਿਸ਼ੇ ’ਤੇ ਸੈਮੀਨਾਰ ਤੇ ਫੁਲਕਾਰੀ ਮੇਲਾ ਕਰਵਾਇਆ

ਪਟਿਆਲਾ: 2 ਦਸੰਬਰ(ਪੀ.ਐਸ.ਗਰੇਵਾਲ) -ਕ੍ਰਿਸ਼ੀ ਵਿਗਿਆਨ ਕੇÎਂਦਰ, ਰੌਣੀ, ਪਟਿਆਲਾ ਵੱਲੋਂÎ ਖੇਤੀ ਵਿੱਚ ਔਰਤਾਂ ਦੇ ਯੋਗਦਾਨ ਵਿਸ਼ੇ ’ਤੇ ਇੱਕ ਸੈਮੀਨਾਰ ਅਤੇ ਫੁਲਕਾਰੀ ਮੇਲਾ ਆਤਮਾ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਪਟਿਆਲਾ, ਸੰਗਰੂਰ, ਫਤਿਹਗੜ ਸਾਹਿਬ ਅਤੇ ਰੋਪੜ ਜ਼ਿਲਿਆਂ ਦੀਆਂ ਕਿਸਾਨ ਬੀਬੀਆਂ ਅਤੇ ਲੜਕੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਬਲਵਿੰਦਰ ਸਿੰਘ ਸਿੱਧੂ, ਨਿਰਦੇਸ਼ਕ ਖੇਤੀਬਾੜੀ ਵਿਭਾਗ, ਪੰਜਾਬ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਵਧੀਕ ਡਾਇਰੈਕਟਰ ਪਸਾਰ ਸਿੱਖਿਆ ਡਾ. ਹਰਜੀਤ ਸਿੰਘ ਧਾਲੀਵਾਲ ਨੇ ਇਸ ਪ੍ਰੋਗਰਾਮ ਦੀ ...
Read Full Story


ਖੇਤਰੀ ਕਿਸਾਨ ਮੇਲੇ ਦਾ ਮੈੰਬਰ ਪਾਰਲੀਮੈੰਟ ਸ.ਬਲਵਿੰਦਰ ਸਿੰਘ ਭੂੰਦਡ਼ ਨੇ ਕੀਤਾ ਉਦਘਾਟਨ

ਪਟਿਆਲਾ,10 ਸਤੰਬਰ 2010 (ਪੀ ਐਸ ਗਰੇਵਾਲ) – ਪੰਜਾਬ ਐਗਰੀਕਲਚਰ ਯੂਨੀਵਰਸਟੀ ਲੁਧਿਆਣਾ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਰੋਣੀ (ਪਟਿਆਲਾ) ਵਿੱਖੇ ਆਯੋਜਿਤ ਇੱਕ ਦਿਨਾਂ ਖੇਤਰੀ ਕਿਸਾਨ ਮੇਲਾ ਅੱਜ ਸਮਾਪਤ ਹੋ ਗਿਆ। ਇਸ ਮੇਲੇ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਦੂਰੋਂ-2 ਆਏ ਕਿਸਾਨਾਂ ਨੇ ਹਿੱਸਾ ਲਿਆ। ਕਿਸਾਨਾਂ ਨੇ ਮੇਲੇ ਵਿੱਚ ਲਗਾਏ ਸਟਾਲਾਂ ਤੋਂ ਫਸਲਾਂ,ਸਬਜੀਆਂ ਦੇ ਬੀਜ,ਫਲਦਾਰ ਬੂਟੇ ਅਤੇ ਕਿਟਾਂ ਖਰੀਦੀਆਂ ਗਈਆਂ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ.ਬਲਵਿੰਦਰ ਸਿੰਘ ਭੂੰਦਡ਼ ਮੈੰਬਰ ਪਾਰਲੀਮੈੰਟ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਦੇ ਵੱਧ ਝਾੜ ਲੈਣ ਨਾਲੋਂ ਫਸਲ ਦੀ ਕੁਆਲਟੀ ਵੱਲ ...
Read Full Story


ਕ੍ਰਿਸ਼ੀ ਵਿਗਿਆਨ ਕੇੰਦਰ ਰੋਣੀ (ਪਟਿਆਲਾ) ਵਿੱਖੇ ਖੇਤਰੀ ਕਿਸਾਨ ਮੇਲਾ 10 ਸਤੰਬਰ ਨੂੰ

ਪਟਿਆਲਾ,09 ਸਤੰਬਰ 2010,(ਪੀ ਐਸ ਗਰੇਵਾਲ) – ਪੰਜਾਬ ਖੇਤੀ-ਬਾੜੀ ਯੂਨੀਵਰਸਟੀ,ਲੁਧਿਆਣਾ ਵਲੌਂ ਇੱਕ ਵਿਸ਼ਾਲ ਖੇਤਰੀ ਕਿਸਾਨ ਮੇਲਾ ਜਿਸ ਦਾ ਉਦੇਸ਼ ‘ ਕੁਦਰਤੀ ਸੋਮੇ ਬਚਾਉ, ਸਭ ਲਈ ਖੁਸ਼ਹਾਲੀ ਲਿਆਉ’ ਹਰ ਸਾਲ ਦੀ ਤਰਾਂ ਕ੍ਰਿਸ਼ੀ ਵਿਗਿਆਨ ਕੇਂਦਰ ਰੋਣੀ ਪਟਿਆਲਾ ਵਿੱਖੇ 10 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਦੇ ਮੁੱਖ ਮਹਿਮਾਨ ਸ. ਬਲਵਿੰਦਰ ਸਿੰਘ ਭੂੰਦੜ ਮੈਂਬਰ ਪਾਰਲੀਮੈਂਟ ਹੋਣਗੇ ਅਤੇ ਮੇਲੇ ਦੀ ਪ੍ਰਧਾਨਗੀ ਡਾ. ਮਨਜੀਤ ਸਿੰਘ ਕੰਗ ਉਪ-ਕੁਲਪਤੀ,ਪੀ.ਏ.ਯੂ, ਲੁਧਿਆਣਾ ਕਰਨਗੇ। ਇਸ ਮੇਲੇ ਵਿੱਚ ਪੀ.ਏ.ਯੂ ਵਲੌਂ ਖੇਤੀ-ਸੰਨਤ ਸੰਬੰਧੀ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਖੇਤਰੀ ਕਿਸਾਨ ...
Read Full Story


ਪਟਿਆਲੇ ਨੇਡ਼ੇ ਪਿੰਡ ਧਬਲਾਨ ਵਿਖੇ ਸਭਿਆਚਾਰਕ ਮੇਲਾ 22 ਜੂਨ ਨੂੰ

ਪਟਿਆਲਾ, 21 ਜੂਨ, ( ਪੀ ਐਸ ਗਰੇਵਾਲ) – ਪਟਿਆਲੇ ਨੇਡ਼ੇ ਪਿੰਡ ਧਬਲਾਨ ਵਿੱਚ ਗ੍ਰਾਮ ਪੰਚਾਇਤ ਵਲੋਂ ਹਰ ਸਾਲ ਦੀ ਤਰਾਂ ਇੱਕ ਸਭਿੱਆਚਾਰਕ ਮੇਲਾ ਦਰਗਾਹ ਸਰੀਫ ਪੰਜ ਪੀਰਾਂ ਵਿੱਖੇ 22 ਅਤੇ 23 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਗਾਇਕੀ ਦੇ ਬਾਬਾ ਬੋਹਡ਼ ਗੁਰਦਾਸ ਮਾਨ ਅਤੇ ਹੋਰ ਕਲਾਕਾਰ ਆਪਣੇ ਪ੍ਰੋਗਾਮ ਪੇਸ਼ ਕਰਨਗੇ। ਚਾਦਰ ਚਡ਼ਾਉਣ ਦੀ ਰਸਮ 23 ਜੂਨ ਨੂੰ ਸਵੇਰੇ 9.00 ਵਜੇ ਹੋਵੇਗੀ। ਪੰਚਾਇਤ ਵਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੇਲੇ ਵਿੱਚ ਸ਼ਾਤੀ ਅਤੇ ਸ਼ਰਧਾਪੂਰਵਕ ਤਰੀਕੇ ਨਾਲ ਆਉਣ। ...
Read Full Story


ਸੰਤ ਬਾਬਾ ਮੱਘਰ ਸਿੰਘ ਯਾਦਗਾਰੀ ਖੇਡ ਮੇਲਾ

ਜਗਰਾਉਂ, 29 ਜਨਵਰੀ (ਅਸ਼ੋਕ)-ਸੰਤ ਬਾਬਾ ਮੱਘਰ ਸਿੰਘ ਯਾਦਗਾਰੀ ਪਿੰਡ ਰਾਮਗੜ੍ਹ ਭੁੱਲਰ ਦੇ ਖੇਡ ਮੇਲੇ ਦੇ ਅੱਜ ਦੂਸਰੇ ਦਿਨ ਕਬੱਡੀ 58 ਕਿਲੋ ਅਤੇ ਕਬੱਡੀ 65 ਕਿਲੋ ਦੇ ਫਸਵੇਂ ਮੁਕਾਬਲੇ ਹੋਏ, ਇਨ੍ਹਾਂ ਫਸਵੇਂ ਮੁਕਾਬਲਿਆਂ ’ਚ ਕਬੱਡੀ 58 ਕਿਲੋ ਦਾ ਫਾਇਨਲ ਮੁਕਾਬਲਾ ਮੇਜ਼ਬਾਨ ਪਿੰਡ ਰਾਮਗੜ੍ਹ ਭੁੱਲਰ ਦੀ ਟੀਮ ਨੇ ਜਿੱਤਿਆ ਅਤੇ ਇਸ ਮੁਕਾਬਲੇ ’ਚ ਪਿੰਡ ਝੋਰੜਾਂ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਇਸ ਤੋਂ ਬਾਅਦ ਵਾਲੀਬਾਲ ’ਚ ਪਿੰਡ ਖੰਜਰਵਾਲ ਦੀ ਟੀਮ ਪਹਿਲੇ ਅਤੇ ਪਿੰਡ ਮਲਕ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਅੱਜ ਖੇਡ ਮੇਲੇ ਦੇ ਦੂਸਰੇ ਦਿਨ ਦੀ ਪ੍ਰਧਾਨਗੀ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ...
Read Full Story


ਕੁੱਕੜ ਪਿੰਡ ਦਾ ਸਾਲਾਨਾ ਖੇਡ ਮੇਲਾ 25 ਤੋਂ

ਜਲੰਧਰ, 25 ਜਨਵਰੀ (ਸਾਬੀ)-27ਵਾਂ ਸੰਤ ਬਾਬਾ ਗੁਰਬਖਸ਼ ਸਿੰਘ ਯਾਦਗਾਰੀ ਸਾਲਾਨਾ ਖੇਡ ਮੇਲਾ 25, 26, 28 ਅਤੇ 28 ਜਨਵਰੀ ਨੂੰ ਗੋਬਿੰਦ ਸਪੋਰਟਸ ਕਲੱਬ ਰਜਿਸਟਰਡ ਅਤੇ ਗ੍ਰਾਮ ਪੰਚਾਇਤ ਕੁੱਕੜ ਪਿੰਡ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਹਾਕੀ ਆਲ ਓਪਨ, ਹਾਕੀ (ਅੰਡਰ 19 ਸਾਲ) ਸਕੂਲ ਪੱਧਰ ਅਕੈਡਮੀਆਂ ਅਤੇ (ਅੰਡਰ 14) ਸਾਲ ਦਾ ਸਿਕਸ ਏ ਸਾਈਡ ਟੂਰਨਾਮੈਂਟ ਐਸਰੋਟਰਡ ਉ¤ਤੇ ਕਰਵਾਇਆ ਜਾਵੇਗਾ ਅਤੇ ਇ ਖੇਡ ਮੇਲੇ ਵਿਚ ਫੁੱਟਬਾਲ ਆਲ ਓਪਨ ਕਬੱਡੀ ਓਪਨ ਕਬੱਡੀ 65 ਕਿਲੋ ਅਤੇ ਕੁੱਤਿਆਂ ਦੀਆਂ ਦੌੜਾਂ 27 ਜਨਵਰੀ ਨੂੰ, ਬਲੱਦ ਹੌਲਟ ਦੌੜਾਂ 28 ਜਨਵਰੀ ਨੂੰ ਕਰਵਾਈਆਂ ਜਾਣਗੀਆਂ। ਹਾਕੀ ਆਲ ਓਪਨ ਨੂੰ ਪਹਿਲਾ ...
Read Full Story


ਛਿੰਝ ਮੇਲਾ 7 ਦਸੰਬਰ ਨੂੰ

ਸ਼ਾਹਕੋਟ, 5 ਦਸੰਬਰ (ਕੇਵਲ ਮੱਟੂ)- ਪਿੰਡ ਢੰਡੋਵਾਲ ਵਿਖੇ ਸਕੂਲ ਦੀ ਗਰਾਉਂਡ ਵਿੱਚ ਲੱਖ ਦਾਤਾ ਪੀਰ ਨੂੰ ਸਮਰਪਿਤ ਛਿੰਝ ਮੇਲਾ 7 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਭਰ ਤੋਂ ਪਹਿਲਵਾਨ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ। ਰਾਤ ਨੂੰ ਕਵਾਲੀਆਂ ਪੇਸ਼ ਕੀਤੀਆਂ ...
Read Full Story


1

Loading...

© 2012 punjabinfoline.com

punjab infoline arash info