ਉਤੱਰੀ ਮੈਕਸੀਕੋ 'ਚ 49 ਲਾਸ਼ਾਂ ਬਿਨਾਂ ਸਿਰ ਦੇ ਮਿਲੀਆਂ
ਉਤੱਰੀ ਮੈਕਸੀਕੋ ਦੇ ਮਾਨਟੇਰੀ 'ਚ ਰਾਜਮਾਰਗ ਦੇ ਕੋਲ ਕੱਲ 49 ਸਿਰ ਤੋਂ ਬਿਨਾਂ ਲਾਸ਼ਾਂ ਪਾਈਆਂ ਗਈਆਂ। ਹਾਲ ਦੇ ਸਾਲਾ 'ਚ ਇਸ ਘਟਨਾਵਾਂ ਪਿੱਛੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਹੱਥ ਕਿਹਾ ਜਾ ਰਿਹਾ ਹੈ। ਸਰਕਾਰੀ ਬੁਲਾਰੇ ਜਾਰਜ ਡੋਮੇਨ ਨੇ ਦੱਸਿਆ ਕਿ 43 ਪੁਰਸ਼ ਅਤੇ 6 ਔਰਤਾਂ ਦੇ ਸਿਰ ਤੋਂ ਬਿਨਾਂ ਲਾਸ਼ਾਂ ਦੇ ਹੱਥ ਅਤੇ ਪੈਰ ਵੀ ਕੱਟ ਦਿੱਤੇ ਗਏ ਹਨ ਅਤੇ ਸਰੀਰ ਦੇ ਕਈ ਅੰਗ ਵੀ ਗਾਇਬ ਹਨ।
ਉਨ੍ਹਾਂ ਕਿਹਾ ਕਿ ਲਾਸ਼ਾਂ ਦੇ ਸਿਰ ਨਾ ਹੋਣ ਕਰਕੇ ਪਹਿਚਾਣ ਕਰਨ 'ਚ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਲੇ ਸਥਾਨ 'ਤੇ ਪਾਏ ਗਏ ਸੰਦੇਸ਼ ਦੇ ਅਨੁਸਾਰ ਜੇਟਸ ਗਿਰੋਹ ਨੇ ... Read Full Story
|
ਮੈਕਸੀਕੋ 'ਚ ਭੂਚਾਲ, ਕੋਈ ਨੁਕਸਾਨ ਨਹੀਂ
ਮੈਕਸੀਕੋ, ਮੈਕਸੀਕੋ ਦੇ ਵੱਖ-ਵੱਖ ਭਾਗਾਂ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕਾਂ 'ਚ ਡਰ ਪੈਦਾ ਹੋ ਗਿਆ ਹਾਲਾਂਕ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਚਿਆਪਾਸ 'ਚ ਕੱਲ ਸ਼ਾਮ 5.43 ਮਿੰਟ 'ਤੇ ਭੂਚਾਲ ਦਾ ਤੇਜ਼ ਝਟਕਾ ਮਹਿਸੂਸ ਕੀਤਾ ਗਿਆ ਜਿਸਦੀ ਤੀਬਰਤਾ 6.3 ਮਾਪੀ ਗਈ। ਇਸ ਤੋਂ ਪਹਿਲਾਂ ਮਿਚੋਕਨ ਰਾਜ ਦੀ ਰਾਜਧਾਨੀ ਮੋਰੇਲਿਆ ਤੋਂ 85 ਮੀਲ ਦੂਰ ਵੀ ਭੂਚਾਲ ਆਇਆ। ਇਸ ਦੀ ਤੀਬਰਤਾ 5.7 ਮਾਪੀ ਗਈ। ਤੀਜਾ ਭੂਚਾਲ ਬਾਜਾ ਕੈਲੀਫੋਰਨੀਆਂ ਸੁਰ ਰਾਜ ਦੇ ਕਾਬੋ ਸਨ ਲੁਕਾਸ ਦੇ ਸਮੁੰਦਰੀ ਤਟ ਤੋਂ 114 ਮੀਲ ਦੀ ਦੂਰੀ 'ਤੇ ਆਇਆ ਜਿਸਦੀ ਤੀਬਰਤਾ 5.0 ਮਾਪੀ ਗਈ। ... Read Full Story
|
ਮੈਕਸੀਕੋ 'ਚ ਜ਼ਬਰਦਸਤ ਭੂਚਾਲ, ਸੈਂਕੜੇ ਘਰਾਂ ਨੂੰ ਨੁਕਸਾਨ
ਮੈਕਸੀਕੋ ਸਿਟੀ, ਦੱਖਣੀ ਮੈਕਸੀਕੋ 'ਚ ਬੁੱਧਵਾਰ ਤੜਕੇ ਭੂਚਾਲ ਦਾ ਜ਼ਬਰਦਸਤ ਝਟਕਾ ਆਇਆ, ਜਿਸ ਕਾਰਨ ਘੱਟੋ-ਘੱਟ 800 ਮਕਾਨਾਂ ਨੂੰ ਨੁਕਸਾਨ ਪੁੱਜਾ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.4 ਦੱਸੀ ਜਾਂਦੀ ਹੈ। ਇਸ ਭੂਚਾਲ ਕਾਰਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਭਾਰਤੀ ਸਮੇਂ ਮੁਤਾਬਕ ਇਹ ਭੂਚਾਲ ਅੱਧੀ ਰਾਤ 12.00 ਵਜੇ ਦੇ ਲਗਭਗ ਆਇਆ। 60 ਮਕਾਨਾਂ ਦੇ ਬਿਲਕੁਲ ਡਿਗ ਜਾਣ ਦੀ ਖਬਰ ਹੈ। ਰਾਜਧਾਨੀ ਮੈਕਸੀਕੋ ਸਿਟੀ 'ਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ 'ਚ ਸਾਢੇ 17 ਕਿਲੋਮੀਟਰ ਹੇਠਾਂ ਸੀ। ਕਈ ਥਾਵਾਂ 'ਤੇ ਤਾਂ ਇਮਾਰਤਾਂ ਕਈ ਸੈਕਿੰਡ ਤਕ ... Read Full Story
|
ਹਾਦਸੇ 'ਚ ਗਵਾਟੇਮਾਲਾ ਦੇ 8 ਸੈਨਿਕ ਮਰੇ
ਗਵਾਟੇਮਾਲਾ, ਮੈਕਸੀਕੋ ਦੀ ਸੀਮਾ ਨਾਲ ਲੱਗਦੇ ਸੰਘਣੇ ਜੰਗਲਾਂ ਵਿਚ ਗਵਾਟੇਮਾਲਾ ਹਵਾਈ ਫੌਜ ਦੇ ਇਕ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋ ਜਾਣ ਦੇ ਫਲਸਰੂਪ 8 ਸੈਨਿਕਾਂ ਦੀ ਮੌਤ ਹੋ ਗਈ। ਪੇਟੇਨ ਪ੍ਰਾਂਤ ਦੇ ਗਵਰਨਰ ਹੈਨਰੀ ਓਮੇਜ ਕਵੀਦਾ ਨੇ ਸਥਾਨਕ ਰੇਡੀਓ ਨੂੰ ਦੱਸਿਆ ਕਿ ਹੈਲੀਕਾਪਟਰ ਵਿਚ ਫੌਜ ਦੇ 8 ਜਵਾਨ, ਕਰਿਊ ਦੇ 6 ਮੈਂਬਰ ਅਤੇ ਦੋ ਪਾਇਲਟ ਸਨ। ਹਾਦਸੇ ਵਿਚ ਅੱਠ ਸੈਨਿਕਾਂ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਦੁਰਘਟਨਾ ਰਾਜਧਾਨੀ ਤੋਂ 500 ਕਿਲੋਮੀਟਰ ਦੂਰ ਸੇਨ ਲੁਈਸ ਪੇਟੇਨ ਵਿਖੇ ... Read Full Story
|
ਮੈਕਸੀਕੋ 'ਚ ਕੈਦੀਆਂ ਵਿਚਾਲੇ ਜ਼ਬਰਦਸਤ ਸੰਘਰਸ਼, 44 ਮਰੇ
ਮੈਕਸੀਕੋ ਸਿਟੀ, ਉੱਤਰੀ ਮੈਕਸੀਕੋ ਦੇ ਬਾਹਰੀ ਇਲਾਕੇ ਦੀ ਇਕ ਜੇਲ ਵਿਚ ਸੋਮਵਾਰ ਸਵੇਰੇ ਦੋ ਗਰੁੱਪਾਂ ਵਿਚਾਲੇ ਹੋਏ ਜ਼ਬਰਦਸਤ ਸੰਘਰਸ਼ 'ਚ ਘੱਟੋ-ਘੱਟ 44 ਕੈਦੀ ਮਾਰੇ ਗਏ। ਸਰਕਾਰੀ ਸੂਤਰਾਂ ਮੁਤਾਬਿਕ ਕਿਸੇ ਗੱਲ ਨੂੰ ਲੈ ਕੇ 2 ਵਿਰੋਧੀ ਗਰੁੱਪਾਂ ਦਰਮਿਆਨ ਬੋਲ ਬੁਲਾਰਾ ਹੋ ਗਿਆ। ਇਸ ਦੌਰਾਨ ਗੱਲ ਇੰਨੀ ਵੱਧ ਗਈ ਕਿ ਕੈਦੀਆਂ ਨੇ ਇਕ-ਦੂਜੇ 'ਤੇ ਪੱਥਰਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਉਨ੍ਹਾਂ ਜੇਲ ਅੰਦਰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਿਸ ਦੌਰਾਨ 44 ਕੈਦੀ ਮਾਰੇ ... Read Full Story
|
ਮੈਕਸੀਕੋ ਦੀ ਇਕ ਜੇਲ 'ਚ ਹਿੰਸਾ, 4 ਮਰੇ
ਸਿਯੂਡਾਡ ਜੁਆਰੇਜ, ਮੈਕਸੀਕੋ ਦੀ ਇਕ ਜੇਲ 'ਚ ਕੈਦੀਆਂ ਦਰਮਿਆਨ ਹੋਈ ਹਿੰਸਕ ਝੜਪ 'ਚ ਘੱਟੋ-ਘੱਟ ਚਾਰ ਕੈਦੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਖ਼ਬਰਾਂ ਮੁਤਾਬਿਕ ਕੈਦੀਆਂ ਦਰਮਿਆਨ ਨਸ਼ੀਲੀਆਂ ਵਸਤਾਂ ਨੂੰ ਲੈ ਕੇ ਇਹ ਝ²ੜਪਾਂ ਹੋਈਆਂ। ਝੜਪਾਂ ਦੌਰਾਨ ਹਥਿਆਰਾਂ ਦੀ ਖੁੱਲ੍ਹ ਕੇ ਵਰਤੋਂ ਹੋਈ। ਇਹ ਹਥਿਆਰ ਬੀਤੇ ਦਿਨੀਂ ਹੀ ਜੇਲ ਦੀਆਂ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ ਗਏ ਸਨ। ਮੈਕਸੀਕੋ ਦੁਨੀਆ ਦਾ ਇਕ ਅਜਿਹਾ ਦੇਸ਼ ਹੈ ਜਿਥੇ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਵੱਡੀ ਪੱਧਰ 'ਤੇ ਹੁੰਦੀ ਹੈ ਅਤੇ ਹਰ ਸਾਲ ਸੈਂਕੜੇ ਵਿਅਕਤੀ ਇਸ ਕਾਰਨ ਹੋਣ ਵਾਲੀਆਂ ਝੜਪਾਂ 'ਚ ਮਾਰੇ ਜਾਂਦੇ ਹਨ। ... Read Full Story
|
ਬਜ਼ੁਗਰ ਨੂੰ ਸੰਗਲਾਂ ਨਾਲ ਬੰਨ੍ਹਿਆ
ਮੈਕਸੀਕੋ ਸਿਟੀ, ਮੈਕਸੀਕੋ ਵਿਚ 71 ਸਾਲਾ ਬਜ਼ੁਰਗ ਨੂੰ ਬਿਸਤਰ 'ਤੇ ਸੰਗਲਾਂ ਨਾਲ ਬੰਨ੍ਹੇ ਹੋਏ ਦੇਖਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਸੰਭਵ 'ਤੌਰ 'ਤੇ ਇਸ ਵਿਅਕਤੀ ਨੂੰ ਸ਼ਰਾਬ ਪੀਣ ਦੀ ਆਦਤ ਹੈ। ਕਸੀਕਲੀ ਤੋਂ ਇਸ ਵਿਅਕਤੀ ਨੂੰ ਮੁਕਤ ਕਰਵਾਇਆ ਗਿਆ।
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਉਹ ਵਿਅਕਤੀ 22 ਦਸੰਬਰ ਤੋਂ ਲਗਾਤਾਰ ਸ਼ਰਾਬ ਪੀ ਰਿਹਾ ਸੀ ਅਤੇ ਅਜਿਹਾ ਨਾ ਕਰਨ ਤੋਂ ਉਸ ਨੇ ਇਨਕਾਰ ਕਰ ਦਿੱਤਾ ਸੀ। ਇਸ ਲਈ ਉਸ ਦੇ ਸਾਥੀਆਂ ਨੇ ਉਸ ਨੂੰ ਸ਼ਰਾਬ ਪੀਣ ਤੋਂ ਰੋਕਣ ਲਈ ਸੰਗਲਾਂ ਨਾਲ ਬੰਨ੍ਹ ਦਿੱਤਾ ... Read Full Story
|
ਮੈਕਸੀਕੋ ਦੀ ਜੇਲ੍ਹ 'ਚ ਹਿੰਸਾ, 31 ਮਰੇ
ਰਿਓ ਬਰਾਵੋ, ਮੈਕਸੀਕੋ 'ਚ ਤਮਾਊਲਿਪਸ ਦੇ ਅਲਤਾਮੀਰਾ ਸਥਿਤ ਇਕ ਜੇਲ੍ਹ 'ਚ ਹੋਈ ਹਿੰਸਾ 'ਚ 31 ਕੈਦੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਕਰਮਚਾਰੀ ਕਈ ਘੰਟਿਆਂ ਤੋਂ ਬਾਅਦ ਹੀ ਸਥਿਤੀ ਨੂੰ ਕੰਟਰੋਲ ਕਰ ਸਕੇ। ਵਰਣਨਯੋਗ ਹੈ ਕਿ ਤਮਾਊਲਿਪਸ 'ਚ 2011 'ਚ ਇਕ ਹੋਰ ਜੇਲ੍ਹ 'ਚ ਹੋਈ ਹਿੰਸਾ 'ਚ 20 ਕੈਦੀਆਂ ਦੀ ਮੌਤ ਹੋ ਗਈ ... Read Full Story
|
ਮੈਕਸੀਕੋ 'ਚ ਲਾਵਾਰਸ ਟਰੱਕ 'ਚੋਂ ਮਿਲੀਆਂ 13 ਲਾਸ਼ਾਂ
ਮੈਕਸੀਕੋ ਸਿਟੀ, ਪੂਰਬੀ ਮੈਕਸੀਕੋ 'ਚ ਇਕ ਲਾਵਾਰਸ ਟਰੱਕ 'ਤੋਂ 13 ਲਾਸ਼ਾਂ ਮਿਲੀਆਂ ਹਨ। ਪੁਲਸ ਦੇ ਹਵਾਲੇ ਨਾਲ ਸਥਾਨਕ ਮੀਡੀਆ ਨੇ ਦੱਸਿਆ ਕਿ ਦੇਸ਼ ਦੇ ਮੁੱਖ ਤੇਲ ਉਤਪਾਦਕ ਖੇਤਰ ਵੇਰਾਕਰੂਜ਼ ਦੇ ਪੂਰਬੀ ਖੇਤਰ 'ਚੋਂ ਇਹ ਲਾਸ਼ਾਂ ਮਿਲੀਆਂ। ਮੌਕੇ ਤੋਂ ਇਕ ਹੱਥ ਲਿਖਤ ਪਰਚਾ ਮਿਲਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਅਪਰਾਧਿਕ ਗਰੁੱਪਾਂ ਦਰਮਿਆਨ ਚੱਲ ਰਹੇ ਸੰਘਰਸ਼ ਅਧੀਨ ਹੀ ਇਨ੍ਹਾਂ ਵਿਅਕਤੀਆਂ ਨੂੰ ਕਤਲ ਕੀਤਾ ਗਿਆ ... Read Full Story
|
ਮੈਕਸੀਕੋ 'ਚ 10 ਸਿਰ ਕੱਟੀਆਂ ਲਾਸ਼ਾਂ ਮਿਲੀਆਂ
ਮੈਕਸੀਕੋ ਸਿਟੀ, ਮੈਕਸੀਕੋ ਦੇ ਵੇਰਾਕਰੂਜ਼ ਇਲਾਕੇ ਵਿਚੋਂ ਸ਼ੁੱਕਰਵਾਰ ਨੂੰ ਘੱਟੋ-ਘੱਟ 10 ਸਿਰ ਕੱਟੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸੂਤਰਾਂ ਅਨੁਸਾਰ ਲਾਸ਼ਾਂ 'ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਕੁਝ ਦੇ ਸਿਰ ਧੜ ਤੋਂ ਵੱਖ ਕਰ ਦਿੱਤੇ ਗਏ ਹਨ। ਇਸ ਘਟਨਾ ਨਾਲ ਮੈਕਸੀਕੋ ਦੇ ਕਈ ਸ਼ਹਿਰਾਂ ਵਿਚ ਰੋਸ ਹੈ। ਇਸ ਸਾਲ ਵਿਚ ਹੁਣ ਤੱਕ 500 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ 20 ਸਤੰਬਰ ਨੂੰ ਵੇਰਾਕਰੂਜ਼ ਸਿਟੀ ਵਿਚ 35 ਲਾਸ਼ਾਂ ਸੜਕਾਂ 'ਤੇ ਪਾਈਆਂ ਗਈਆਂ ਸਨ। ਇਕ ਹਫਤੇ ਬਾਅਦ ਵੀ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨਾਲ ਜੁੜੇ ਤਿੰਨ ਗਿਰੋਹਾਂ ਦੇ ਘਰਾਂ ਵਿਚੋਂ 32 ਲਾਸ਼ਾਂ ਮਿਲੀਆਂ ... Read Full Story
|
ਮੈਕਸੀਕੋ ਦੀ ਸਮੁੰਦਰੀ ਫੌਜ ਦੀ ਮੁਖੀ ਬਣੀ ਇਕ ਔਰਤ
ਮੈਕਸੀਕੋ ਸਿਟੀ, ਮੈਕਸੀਕੋ ਦੇ ਸਮੁੰਦਰੀ ਫੌਜ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਔਰਤ ਨੂੰ ਇਸ ਦਾ ਮੁਖੀ ਬਣਾਇਆ ਗਿਆ ਹੈ। ਇਹ ਵਿਸ਼ੇਸ਼ ਫੋਰਸ ਖੁਫੀਆ ਮੁਹਿੰਮ, ਅਪਰਾਧਿਕ ਗਿਰੋਹਾਂ ਅਤੇ ਅੱਤਵਾਦ ਵਿਰੁੱਧ ਲੜਾਈ ਦੇ ਨਾਲ-ਨਾਲ ਹੋਰਨਾਂ ਮੁਹਿੰਮਾਂ ਦੀ ਜ਼ਿੰਮੇਵਾਰੀ ਵੀ ਸੰਭਾਲਦੀ ਹੈ। ਖ਼ਬਰਾਂ ਵਿਚ ਉਕਤ ਔਰਤ ਦਾ ਨਾਂ ਨਹੀਂ ਦੱਸਿਆ ਗਿਆ ਅਤੇ ਨਾ ਹੀ ਹੋਰ ਵਧੇਰੇ ਵੇਰਵੇ ਦਿੱਤੇ ਗਏ ... Read Full Story
|
ਮੈਕਸੀਕੋ ਅਤੇ ਚੀਨ 'ਚ ਭੂਚਾਲ
ਪੇਈਚਿੰਗ/ਮੈਕਸੀਕੋ, ਪੱਛਮੀ ਚੀਨ ਦੇ ਸਿਚੁਆਨ ਅਤੇ ਗੰਸੂ ਸੂਬਿਆਂ ਦੇ ਸਰਹੱਦੀ ਖੇਤਰ ਵਿਚ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ 5 ਵਜ ਕੇ 58 ਮਿੰਟ 'ਤੇ ਰਿਕਟਰ ਪੈਮਾਨੇ 'ਤੇ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਦਰਜ ਕੀਤੇ ਗਏ। ਦੇਰ ਰਾਤ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ। ਉਧਰ ਮੈਕਸੀਕੋ 'ਚ 6.3 ਤੀਬਰਤਾ ਦਾ ਭੂਚਾਲ ਆਇਆ। ਮਾਹਿਰਾਂ ਨੇ ਕਿਹਾ ਕਿ ਸੁਨਾਮੀ ਲਹਿਰਾਂ ਦਾ ਕੋਈ ਖਦਸ਼ਾ ਨਹੀਂ ਹੈ। ... Read Full Story
|
ਮੈਕਸੀਕੋ ਦੇ ਜੂਆ ਘਰ ‘ਤੇ ਹਮਲਾ, 53 ਮਰੇ
ਮੋਨਟਵੇਰੀ,ਉੱਤਰੀ ਮੈਕਸੀਕੋ ਵਿਚ ਇਕ ਜੂਆ ਘਰ ਵਿਖੇ ਵੀਰਵਾਰ ਰਾਤ ਦੇਰ ਗਏ ਕੁਝ ਹਥਿਆਰਬੰਦ ਵਿਅਕਤੀਆਂ ਵਲੋਂ ਕੀਤੇ ਗਏ ਇਕ ਹਮਲੇ ਵਿਚ ਘੱਟੋ-ਘੱਟ 53 ਵਿਅਕਤੀ ਮਾਰੇ ਗਏ। ਖ਼ਬਰਾਂ ਮੁਤਾਬਿਕ ਨਕਾਬਪੋਸ਼ ਬੰਦੂਕਧਾਰੀਆਂ ਨੇ ਜੂਆ ਘਰ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਤੇ ਨਾਲ ਹੀ ਉਨ੍ਹਾਂ ਕਈ ਧਮਾਕੇ ਵੀ ਕੀਤੇ। ਅੱਖੀਂ ਵੇਖਣ ਵਾਲਿਆਂ ਮੁਤਾਬਿਕ ਬੰਦੂਕਧਾਰੀਆਂ ਨੇ ਜੂਆ ਘਰ ਅੰਦਰ ਅੱਗ ਵੀ ਲਗਾਈ। ਟੀ.ਵੀ. ਖ਼ਬਰਾਂ ਮੁਤਾਬਿਕ ਅੱਗ ਲੱਗਣ ਤੇ ਧਮਾਕਿਆਂ ਕਾਰਨ ਜੂਆ ਘਰ ਦੀ ਇਮਾਰਤ ਨੂੰ ਨੁਕਸਾਨ ਪੁੱਜਾ ਅਤੇ ਡਰ ਹੈ ਕਿ ਉਸ ਦੇ ਮਲਬੇ ਹੇਠ ਵੀ ਕਈ ਵਿਅਕਤੀ ਦੱਬੇ ਹੋ ਸਕਦੇ ... Read Full Story
|