E-Paper
Photo News
Category
Tags Cloud
Tag Search for "ਮੈਲਬੋਰਨ"
ਵਿਗਿਆਨੀਆਂ ਨੇ ਲੱਭਿਆ ਧਰਤੀ ਵਰਗਾ ਗ੍ਰਹਿ

ਮੈਲਬੋਰਨ, ਖਗੋਲ ਵਿਗਿਆਨੀਆਂ ਨੇ ਇਕ ਅਜਿਹੇ ਗ੍ਰਹਿ ਦੀ ਖੋਜ ਕੀਤੀ ਹੈ, ਜੋ ਬਿਲਕੁਲ ਧਰਤੀ ਵਰਗਾ ਦਿਖਾਈ ਦਿੰਦਾ ਹੈ। ਇਹ ਗ੍ਰਹਿ ਬਹੁਤ ਜ਼ਿਆਦਾ ਗਰਮ ਹੈ। ਇਸ ਗ੍ਰਹਿ ਦਾ ਨਾਂ ਸੂਰਜ ਵਰਗੇ ਸਟਾਰ ਕੈਪਲਰ-78 ਦੇ ਨਾਂ ‘ਤੇ ਕੈਪਲਰ-78ਬੀ ਰੱਖਿਆ ਗਿਆ ਹੈ, ਜੋ ਕਿ ਸੂਰਜ ਨਾਲੋਂ 20 ਫੀਸਦੀ ਜ਼ਿਆਦਾ ਵੱਡਾ ਹੈ। ਇਸ ਗ੍ਰਹਿ ਦਾ ਤਾਪਮਾਨ ਧਰਤੀ ਦੇ ਤਾਪਮਾਨ ਤੋਂ ਕਰੀਬ 2,000 ਡਿਗਰੀ ਜ਼ਿਆਦਾ ਹੈ। ਇਸ ਗ੍ਰਹਿ ਦਾ ਵਾਤਾਵਰਣ ਲਗਭਗ ਨਾਂ ਦੇ ਬਰਾਬਰ ਹੈ। ਕੈਪਲਰ-78ਬੀ ਨਾਂ ਦੇ ਇਸ ਗ੍ਰਹਿ ਦੀ ਖੋਜ ਵਿਗਿਆਨੀਆਂ ਦੇ ਇਕ ਗਰੁੱਪ ਵਲੋਂ ਕੀਤੀ ਗਈ ਹੈ, ਜਿਸ ਦੀ ਪੁਸ਼ਟੀ ਦੋ ਸੁਤੰਤਰ ਟੀਮਾਂ ਨੇ ਕੀਤੀ ਹੈ। ਖੋਜ ਕਰਤਾ ਇਸ ਗੱਲ ਦਾ ...
Read Full Story


ਭਾਰਤ ਅਤੇ ਆਸਟ੍ਰੇਲੀਆ ਲਿਆਵੇਗੀ ਰੱਖਿਆ ਸਬੰਧਾਂ ਅਤੇ ਸਮੁੰਦਰੀ ਸੁਰੱਖਿਆ 'ਚ ਮਜ਼ਬੂਤੀ

ਮੈਲਬੋਰਨ, ਸਮੁੰਦਰੀ ਸੁਰੱਖਿਆ ਅਤੇ ਨੌਵਹਨ ਦੀ ਸੁਤੰਤਰਤਾ ਨੂੰ ਏਸ਼ੀਆ ਸੂਬੇ ਅਤੇ ਹਿੰਦ ਮਹਾਸਾਗਰੀ ਖੇਤਰਾਂ ਦੇ ਵਿਕਾਸ ਲਈ ਜ਼ਰੂਰੀ ਮੰਨਦੇ ਹੋਏ ਭਾਰਤ ਅਤੇ ਆਸਟ੍ਰੇਲੀਆ ਨੇ ਅੱਜ ਆਪਸੀ ਰੱਖਿਆ ਸਬੰਧਾਂ ਨੂੰ ਆਧਾਰ ਦੇਣ ਦਾ ਫੈਸਲਾ ਕੀਤਾ। ਦੋਹਾਂ ਦੇਸ਼ਾਂ ਦਾ ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਸਮੁੰਦਰਾਂ 'ਚ ਚੀਨ ਦੇ ਹਾਵ-ਭਾਵਾਂ ਨੇ ਚਿੰਤਾਵਾਂ ਪੈਦਾ ਕਰ ਰੱਖੀਆਂ ਹਨ। ਆਪਣੀ ਇਤਿਹਾਸਕ ਆਸਟ੍ਰੇਲੀਆ ਯਾਤਰਾ 'ਤੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਕੈਨਬਰਾ 'ਚ ਆਪਣੇ ਹਮਆਹੁਦਾ ਸਟੀਫਨ ਸਮਿਥ ਨਾਲ ਮੁਲਾਕਾਤ ਕੀਤੀ। ਉਥੇ ਉਨ੍ਹਾਂ ਨੇ ਸਮੁੰਦਰੀ ਸੁਰੱਖਿਆ ਅਤੇ ਰੱਖਿਆ ਸਬੰਧਾਂ ...
Read Full Story


ਭਾਰਤੀ ਮੂਲ ਦਾ ਆਸਟ੍ਰੇਲੀਆਈ ਇਜ਼ਰਾਈਲ ਦਾ ਰਾਜਦੂਤ ਨਿਯੁਕਤ

ਮੈਲਬੋਰਨ, ਇਜ਼ਰਾਈਲ 'ਚ ਕੈਨਬਰਾ ਦੇ ਰਾਜਦੂਤ ਦੇ ਤੌਰ 'ਤੇ ਨਿਯੁਕਤੀ ਪਾਉਣ ਦੇ ਨਾਲ ਹੀ ਭਾਰਤੀ ਮੂਲ ਦੇ ਆਸਟ੍ਰੇਲੀਆਈ ਰਾਜਨੀਤਿਕ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਰਾਜਦੂਤ ਬਣ ਗਏ ਹਨ। ਦੇਵ ਸ਼ਰਮਾ ਦੇ ਨਾਂ ਤੋਂ ਮਸ਼ਹੂਰ 37 ਸਾਲਾ ਦੇਵਾਨੰਦ ਸ਼ਰਮਾ ਇਜ਼ਰਾਈਲ 'ਚ ਆਸਟ੍ਰੇਲੀਆ ਦੇ ਨਵੇਂ ਰਾਜਦੂਤ ਹਨ। ਸ਼ਰਮਾ ਰਾਜਦੂਤ ਨਿਯੁਕਤ ਹੋਣ ਵਾਲੇ ਦੂਜੇ ਭਾਰਤੀ ਆਸਟ੍ਰੇਲੀਆਈ ਹਨ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਪੀਟਰ ਵਰਗਿਸ ਨੂੰ ਭਾਰਤ 'ਚ ਆਪਣਾ ਰਾਜਦੂਤ ਨਿਯੁਕਤ ਕੀਤਾ ਸੀ। ਕੀਨੀਆ 'ਚ ਜੰਮੇ ਵਰਗੀਸ ਦੇ ਮਾਤਾ-ਪਿਤਾ ਮਲਯਾਲੀ ਹੈ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਬਾਬ ਕਾਰ ਨੇ ਪਿਛਲੇ ਮਹੀਨੇ ...
Read Full Story


ਅਫਗਾਨਿਸਤਾਨ 'ਚ ਆਪਣਾ ਮੁਖ ਫੌਜੀ ਅੱਡਾ ਬੰਦ ਕਰੇਗਾ ਆਸਟ੍ਰੇਲੀਆ

ਮੈਲਬੋਰਨ, ਆਸਟ੍ਰੇਲੀਆ ਨੇ ਅਫਗਾਨਿਸਤਾਨ 'ਚ ਆਪਣਾ ਮੁਖ ਫੌਜੀ ਅੱਡਾ ਛੇਤੀ ਹੀ ਬੰਦ ਕਰ ਦੇਣ ਦਾ ਐਲਾਨ ਕੀਤਾ ਹੈ। ਜਿਸ ਨਾਲ ਜੰਗ ਪ੍ਰਭਾਵਿਤ ਅਫਗਾਨਿਸਤਾਨ 'ਚ ਕਾਫੀ ਲੰਮੇ ਸਮੇਂ ਤੋਂ ਮੌਜੂਦ ਆਸਟ੍ਰੇਲੀਆਈ ਫੌਜੀਆਂ ਦੀ ਇਸ ਸਾਲ ਦੇ ਅਖੀਰ ਤੱਕ ਵਤਨ ਵਾਪਸੀ ਦਾ ਰਸਤਾ ਸਾਫ ਹੋ ਜਾਵੇਗਾ। ਆਸਟ੍ਰੇਲੀਆਈ ਰੱਖਿਆ ਮੰਤਰੀ ਸਟੀਫਨ ਸਮਿਥ ਨੇ ਉਰੂਜਗਾਨ ਸੂਬੇ 'ਚ ਸਥਿਤ ਆਪਣੇ ਤਾਰਿਨ ਕੋਟ ਫੌਜੀ ਅੱਡੇ ਨੂੰ ਛੇਤੀ ਬੰਦ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਆਸਟ੍ਰੇਲੀਆ ਜੰਗ ਪ੍ਰਭਾਵਿਤ ਇਸ ਦੇਸ਼ ਦੀ ਸੁਰੱਖਿਆ ਲਈ ਕਾਫੀ ਲੰਮੇ ਸਮੇਂ ਤੋਂ ਮੌਜੂਦ ਰਿਹਾ ਹੈ। ਆਸਟ੍ਰੇਲੀਆਈ ਫੌਜ ਵਲੋਂ ਵਰਤੇ ਜਾ ਰਹੇ ...
Read Full Story


ਆਸਟ੍ਰੇਲੀਆ ਨੇ ਭਾਰਤ ਜਾਣ ਵਾਲੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਦਿੱਤੀ ਸਲਾਹ

ਮੈਲਬੋਰਨ, ਆਸਟ੍ਰੇਲੀਆ ਨੇ ਯਾਤਰਾ ਸਲਾਹ ਮਸ਼ਵਰਾ ਜਾਰੀ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਉਥੇ ਅੱਤਵਾਦ, ਅਸ਼ਾਂਤੀ, ਅਪਰਾਧ ਅਤੇ ਵਾਹਨ ਦੁਰਘਟਨਾਵਾਂ ਦੇ ਖਤਰੇ ਦੇ ਮੱਦੇਨਜ਼ਰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਵਣਜ ਅਤੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨੇ ਬੀਤੇ ਵੀਰਵਾਰ ਨੂੰ ਜਾਰੀ ਸਲਾਹ ਮਸ਼ਵਰੇ 'ਚ ਕਿਹਾ ਕਿ ਭਾਰਤ 'ਚ ਅੱਤਵਾਦ, ਅਸ਼ਾਂਤੀ, ਅਪਰਾਧ ਅਤੇ ਵਾਹਨ ਦੁਰਘਟਨਾਵਾਂ ਦਾ ਜੋਖਿਮ ਰਹਿੰਦਾ ਹੈ ਇਸ ਲਈ ਆਸਟ੍ਰੇਲੀਆ ਨਾਗਰਿਕਾਂ ਨੂੰ ਭਾਰਤ 'ਚ ਹੋਰ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ। ਚਿਤਾਵਨੀ 'ਚ ਕਿਹਾ ਗਿਆ ਕਿ ਦਿੱਲੀ, ਮੁੰਬਈ ਅਤੇ ਹੋਰ ਵੱਡੇ ਸ਼ਹਿਰਾਂ 'ਚ ਜਨਤਕ ਥਾਂ ਖਤਰੇ ...
Read Full Story


ਮੌਤ ਦੀ ਸਜ਼ਾ ਤੋਂ ਖਤਮ ਨਹੀਂ ਹੋਵੇਗੀ ਔਰਤ ਵਿਰੋਧੀ ਹਿੰਸਾ : ਇਲਾ ਗਾਂਧੀ

ਮੈਲਬੋਰਨ, ਭਾਰਤ 'ਚ ਬਲਾਤਕਾਰੀਆਂ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕਰਨ ਦੀ ਮੰਗ ਨੂੰ ਲੈ ਕੇ ਛਿੜੀ ਬਹਿਸ ਵਿਚਾਲੇ ਮਹਾਤਮਾ ਗਾਂਧੀ ਦੀ ਪੋਤੀ ਨੇ ਕਿਹਾ ਹੈ ਕਿ ਮੌਤ ਦੀ ਸਜ਼ਾ ਨਾਲ ਔਰਤਾਂ ਖਿਲਾਫ ਹਿੰਸਾ ਖਤਮ ਨਹੀਂ ਹੋਣ ਵਾਲੀ ਹੈ। ਦੱਖਣੀ ਅਫਰੀਕਾ ਦੀ ਸਾਬਕਾ ਸੰਸਦ ਇਲਾ ਗਾਂਧੀ ਨੇ ਆਪਣੇ ਆਸਟ੍ਰੇਲੀਆਈ ਦੌਰੇ ਦੌਰਾਨ ਕਿਹਾ ਕਿ ਮੌਤ ਦੀ ਸਜ਼ਾ ਨਾਲ ਲਿੰਗ ਨੂੰ ਲੈ ਕੇ ਰਵੱਈਏ 'ਚ ਬਦਲਾਅ ਨਹੀਂ ਆਉਣ ਵਾਲਾ ਹੈ ਅਤੇ ਅੰਨਾ ਹਜ਼ਾਰੇ ਦੀ ਅਗਵਾਈ 'ਚ ਭ੍ਰਿਸ਼ਟਾਚਾਰ ਕਾਨੂੰਨ ਲਿਆਉਣ ਲਈ ਅੰਦੋਲਨ ਚਲਾਉਣ ਨਾਲ ਵਿਵਸਥਾ ਨਹੀਂ ਬਦਲੇਗੀ। ਉਨ੍ਹਾਂ ਕਿਹਾ ਕਿ ਹਾਂ ਇਹ 2013 ਹੈ ਪਰ ਅਜੇ ਵੀ ਬਹੁਤ ਸਾਰੀਆਂ ...
Read Full Story


ਸੰਯੁਕਤ ਰਾਸ਼ਟਰ ਦੀ ਕਰਾਰ ਵਾਲੀ ਕਮੇਟੀ ਦੀ ਪ੍ਰਧਾਨਗੀ ਆਸਟ੍ਰੇਲੀਆ ਨੂੰ

ਮੈਲਬੋਰਨ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਕਰਾਰ ਵਾਲੀ ਕਮੇਟੀ ਦੀ ਪ੍ਰਧਾਨਗੀ ਦਾ ਜ਼ਿੰਮਾ ਆਸਟ੍ਰੇਲੀਆ ਨੂੰ ਮਿਲਿਆ ਹੈ। ਇਹ ਕਮੇਟੀ ਅਲਕਾਇਦਾ, ਤਾਲਿਬਾਨ ਅਤੇ ਈਰਾਨ ਦੇ ਖਿਲਾਫ ਅੰਤਰਰਾਸ਼ਟਰੀ ਕਰਾਰਾਂ 'ਤੇ ਵਿਚਾਰ ਕਰਦੀ ਹੈ ਅਤੇ ਉਨ੍ਹਾਂ ਦੀ ਨਿਗਰਾਨੀ ਕਰਦੀ ਹੈ। ਵਿਦੇਸ਼ ਮੰਤਰੀ ਬਾਬ ਕਾਰ ਨੂੰ ਏਬੀਸੀ ਨਿਊਜ਼ ਨੇ ਇਹ ਕਹਿੰਦੇ ਹੋਏ ਹਵਾਲਾ ਦਿੱਤਾ ਕਿ ਪਿਛਲੇ ਸਾਲ ਸੁਰੱਖਿਆ ਪ੍ਰੀਸ਼ਦ 'ਚ ਸੀਟ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ ਨੂੰ ਜਿਹੜੀ ਭੂਮਿਕਾ ਮਿਲੀ, ਉਹ ਵਿਸ਼ਵ ਮੰਚ 'ਤੇ ਦੇਸ਼ ਦੇ ਰਾਜਨੀਤਿਕ ਰੁਖ ਨੂੰ ਜ਼ਾਹਿਰ ਕਰਦੀ ਹੈ। ਆਸਟ੍ਰੇਲੀਆ ਸੁਡਾਨ, ਆਈਵਰੀ ਕੋਸਟ ਅਤੇ ...
Read Full Story


ਵਿਗਿਆਨੀਆਂ ਨੂੰ ਮਿਲੇ ਪ੍ਰਿਥਵੀ ਦੇ ਨੇੜੇ ਪੰਜ ਨਵੇਂ ਗ੍ਰਹਿ

ਮੈਲਬੋਰਨ, ਵਿਗਿਆਨੀਆਂ ਨੇ ਪੰਜ ਅਜਿਹੇ ਨਵੇਂ ਗ੍ਰਹਿਆਂ ਦੀ ਪਛਾਣ ਕੀਤੀ ਹੈ ਜੋ ਪ੍ਰਿਥਵੀ ਦੇ ਕਾਫੀ ਨੇੜੇ ਹਨ। ਇਨ੍ਹਾਂ 'ਚੋਂ ਇਕ ਗ੍ਰਹਿ ਇਕ ਤਾਰੇ ਦੇ ਅਜਿਹੇ ਪੰਧ ਵਿਚ ਹੈ, ਜਿੱਥੇ ਜੀਵਨ ਲਈ ਢੁਕਵੀਆਂ ਸਥਿਤੀਆਂ ਮੌਜੂਦ ਹਨ। ਇਨ੍ਹਾਂ ਗ੍ਰਹਿਆਂ ਦੀ ਧਰਤੀ ਤੋਂ ਦੂਰੀ ਬਾਰੇ ਕਿਹਾ ਜਾ ਰਿਹਾ ਹੈ ਕਿ ਜੇਕਰ ਪ੍ਰਕਾਸ਼ ਦੀ ਰਫਤਾਰ ਨਾਲ ਚਲਿਆ ਜਾਵੇ ਤਾਂ ਇਨ੍ਹਾਂ ਤੱਕ ਪਹੁੰਚਣ 'ਚ ਸਿਰਫ 12 ਸਾਲ ਦਾ ਸਮਾਂ ਲੱਗੇਗਾ। ਇਕ ਖਬਰ ਮੁਤਾਬਕ ਤਾਊ ਸੇਟੀ ਨਾਮੀ ਤਾਰੇ ਦੀ ਗਤੀ ਦੇ ਲਗਭਗ 6 ਹਜ਼ਾਰ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਸ ਦੀ ਗਤੀ ਅਤੇ ਦਿਸ਼ਾ 'ਚ ਕੁਝ ...
Read Full Story


ਆਸਟਰੇਲੀਅਨ ਪਾਰਲੀਮੈਂਟ ਵਿੱਚ ਪੇਸ਼ ਕੀਤੀ ਜਾਵੇਗੀ ਨਸਲਕੁਸ਼ੀ ਪਟੀਸ਼ਨ

ਮੈਲਬੋਰਨ, ਭਾਰਤ ਦੀ ਰਾਜਧਾਨੀ ਦਿੱਲੀ 'ਚ 1984 ਦੌਰਾਨ ਵਾਪਰੇ ਸਿੱਖ ਵਿਰੋਧੀ ਦੰਗਿਆਂ ਤੋਂ 28 ਸਾਲ ਬਾਅਦ ਆਸਟਰੇਲੀਅਨ ਸੰਸਦ ਦੇ ਫੈਡਰਲ ਮੈਂਬਰ ਵਾਰਨ ਐਂਟਚ ਸੰਸਦ 'ਚ ਇਸ ਕਾਂਡ ਬਾਰੇ 'ਨਸਲਕੁਸ਼ੀ ਪਟੀਸ਼ਨ' 1 ਨਵੰਬਰ ਨੂੰ ਕੰਮ ਰੋਕੂ ਬਹਿਸ ਦੌਰਾਨ ਪੇਸ਼ ਕਰਨਗੇ ।ਪਟੀਸ਼ਨ ਵਿਚ ਆਸਟਰੇਲੀਅਨ ਸਰਕਾਰ ਨੂੰ ਕਿਹਾ ਜਾਵੇਗਾ ਕਿ ਇਹ ਮੰਨਿਆ ਜਾਵੇ ਕਿ ਨਵੰਬਰ 1984 ਵਿਚ ਸਿਖ ਭਾਈਚਾਰੇ ਦੇ ਖਿਲਾਫ ਚਲਾਈ ਗਈ ਭਿਆਨਕ ਹਿੰਸਾ ਇਕ ਸੰਗਠਿਤ ਲਹਿਰ ਸੀ ਅਤੇ ਇਸ ਦੌਰਾਨ ਹੋਇਆ ਕਤਲੇਆਮ 'ਨਸਲਕੁਸ਼ੀ' ਸੀ। ਭਾਰਤ ਦੇ ਸਰਕਾਰੀ ਦਸਤਾਵੇਜ਼ਾਂ ਅਨੁਸਾਰ ਉਕਤ ਕਾਂਡ ਦੇ ਸ਼ਿਕਾਰ ਹੋਣ ਵਾਲਿਆਂ ਵਲੋਂ ਕੁਲ 35,000 ਦਾਅਵੇ ...
Read Full Story


ਭਾਰਤ ਨੂੰ ਕਰਨਾ ਪੈ ਸਕਦਾ ਹੈ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ

ਮੈਲਬੋਰਨ, ਭਾਰਤ ਵਿਸ਼ਵ ਦਾ ਦੂਜਾ ਸਭ ਤੋ ਵੱਡਾ ਚਾਵਲ, ਕਣਕ ਅਤੇ ਚੀਨੀ ਦਾ ਉਤਪਾਦਕ ਦੇਸ਼ ਹੈ। ਐਚ.ਐਸ.ਬੀ.ਸੀ. ਦੀ ਰਿਪੋਰਟ ਮੁਤਾਬਕ ਹੁਣ ਭਾਰਤ ਆਰਥਿਕ ਸਮਸਿੱਆ ਦੇ ਨਾਲ-ਨਾਲ ਪਾਣੀ ਦੀ ਸਮਸਿੱਆ ਵੱਲ ਵੀ ਵਧਦਾ ਜਾ ਰਿਹਾ ਹੈ। ਭਾਰਤ ਵੀ ਉਨਾਂ 20 ਦੇਸ਼ਾ ਦੀ ਸੂਚੀ ਵਿੱਚੋ ਇਕ ਹੈ ਜੋ ਪਾਣੀ ਨੂੰ ਖੇਤੀ ਲਈ ਸਭ ਤੋ ਵੱਧ ਵਰਤਦੇ ਹਨ। ਰਿਪੋਰਟ ਅਨੁਸਾਰ ਜੇਕਰ ਭਾਰਤ ਨੇ ਫਸਲੀ ਚੱਕਰ ਨਾ ਤਿਆਗਿਆ ਅਤੇ ਪਾਣੀ ਦੀ ਵਰਤੋ ਇਸੇ ਤਰਾਂ ਨਿਰੰਤਰ ਜਾਰੀ ਰਹੀ ਤਾਂ 2030 ਤੱਕ ਭਾਰਤ ਵਾਸੀਆਂ ਲਈ ਪਾਣੀ ਦਾ ਬੇਹੱਦ ਗੰਭੀਰ ਸੰਕਟ ਖੜਾ ਹੋ ਸਕਦਾ ਹੈ, ਜਿਸ ਦੇ ਲਈ ਹੁਣੇ ਤੋ ਹੀ ਵਧੇਰੇ ਸੋਚਣ ਦੀ ਲੋੜ ਹੈ ਅਤੇ ਇਸ ਲਈ ...
Read Full Story


ਭਾਰਤੀਆਂ ਵਿਰੁੱਧ ਵਿਗਿਆਪਨ 'ਤੇ ਆਸਟ੍ਰੇਲੀਆ 'ਚ ਰੋਸ

ਮੈਲਬੋਰਨ, ਆਸਟ੍ਰੇਲੀਆ ਦੀ ਸੁਪਰ ਮਾਰਕੀਟ ਲੜੀ ਕੋਲਸ ਦੇ ਇਕ ਠੇਕੇਦਾਰ ਦੇ ਇਕ ਵਾਦ-ਵਿਵਾਦ ਵਾਲੇ ਬਿਆਨ ਨੂੰ ਲੈ ਕੇ ਆਸਟ੍ਰੇਲੀਆ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਇਸ਼ਤਿਹਾਰ ਵਿਚ ਭਾਰਤੀਆਂ ਅਤੇ ਹੋਰਨਾਂ ਏਸ਼ੀਆਈ ਲੋਕਾਂ ਨੂੰ ਨੌਕਰੀ ਲਈ ਅਰਜ਼ੀ ਦੇਣ ਤੋਂ ਰੋਕਿਆ ਗਿਆ ਹੈ। ਐਤਵਾਰ ਨੂੰ ਇੰਟਰਨੈੱਟ 'ਤੇ ਪਾਏ ਗਏ ਉਕਤ ਵਿਗਿਆਪਨ ਵਿਚ ਲਿਖਿਆ ਹੈ ਕਿ ਸਟੋਰ ਨੂੰ ਭਾਰਤੀਆਂ ਅਤੇ ਏਸ਼ੀਆਈ ਲੋਕਾਂ ਦੀ ਲੋੜ ਹੈ ਅਤੇ ਅੰਗਰੇਜ਼ੀ ਬੋਲਣੀ ਜ਼ਰੂਰੀ ਹੈ। ਸਥਾਨਕ ਮੀਡੀਆ ਦੀਆਂ ਖ਼ਬਰਾਂ ਮੁਤਾਬਿਕ ਇਸ ਵਿਗਿਆਪਨ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ ਸੋਸ਼ਲ ਮੀਡੀਆ ਸਾਈਟਾਂ 'ਤੇ ਆਪਣਾ ਗੁੱਸਾ ...
Read Full Story


ਸ਼ਿਵ ਦੀ ਮੂਰਤੀ 'ਤੇ ਆਸਟ੍ਰੇਲੀਆ 'ਚ ਵਿਵਾਦ

ਮੈਲਬੋਰਨ, ਆਸਟ੍ਰੇਲੀਆ ਵਿਚ ਭਗਵਾਨ ਸ਼ਿਵ ਦੀ ਇਕ ਪੁਰਾਣੀ ਕਾਂਸੇ ਦੀ ਮੂਰਤੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਨਟਰਾਜ ਦੀ ਇਸ ਪ੍ਰਤਿਮਾ ਨੂੰ ਨੈਸ਼ਨਲ ਗੈਲਰੀ ਆਫ ਆਸਟ੍ਰੇਲੀਆ (ਐੱਨ. ਜੀ. ਏ.) ਨੇ ਭਾਰਤੀ-ਅਮਰੀਕੀ ਕਲਾਕ੍ਰਿਤੀ ਡੀਲਰ ਸੁਭਾਸ਼ ਕਪੂਰ ਤੋਂ ਖਰੀਦਿਆ ਸੀ। ਕੂਪ ਕਥਿਤ ਤੌਰ 'ਤੇ ਮੂਰਤੀ ਚੋਰ ਦੇ ਮਾਮਲੇ ਵਿਚ ਤਾਮਿਲਨਾਡੂ ਵਿਚ ਬੰਦ ਹਨ। ਇਹੀ ਕਾਰਨ ਹੈ ਕਿ ਇਹ ਮਾਮਲਾ ਹੁਣ ਜਾਂਚ ਦੇ ਘੇਰੇ ਵਿਚ ਆ ਗਿਆ ...
Read Full Story


ਮੈਲਬੋਰਨ ਦੁਨੀਆਂ ਦੇ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ 'ਚ ਸ਼ੁਮਾਰ

ਮੈਲਬੋਰਨ, ਆਸਟ੍ਰੇਲੀਆ ਦੇ ਕਈ ਸ਼ਹਿਰਾਂ ਨੂੰ ਰਹਿਣ ਸਹਿਣ ਦੇ ਪੱਖੋਂ ਦੁਨੀਆਂ ਦੇ ਸਭ ਤੋਂ ਬੇਹਤਰੀਨ ਸ਼ਹਿਰਾਂ 'ਚ ਸ਼ਾਮਲ ਕੀਤਾ ਗਿਆ ਹੈ। ਗਲੋਬਲ ਲਾਈਬਿਲਟੀ ਦੁਆਰਾ ਕੀਤੇ ਗਏ 140 ਮੁਲਕਾਂ ਉਪਰ ਕੀਤੇ ਸਰਵੇਖਣ 'ਚ ਮੈਲਬੋਰਨ ਇਕ ਵਾਰ ਫੇਰ ਟੌਪ ਸ਼ਹਿਰਾਂ ਦੀ ਸੂਚੀ 'ਚ ਆ ਗਿਆ ਹੈ। ਇਸ ਸਰਵੇਖਣ 'ਚ ਮੈਲਬੋਰਨ ਨੂੰ ਬਨਿਆਦੀ ਢਾਂਚੇ, ਰਹਿਣ-ਸਹਿਣ, ਸਿਹਤ ਸਹੂਲਤਾਂ ਅਤੇ ਵਿਦਿਅਕ ਢਾਂਚੇ 'ਚ ਮੋਹਰੀ ਰੱਖਿਆ ਗਿਆ ਹੈ। ਇਹ ਸਰਵੇਖਣ ਪੰਜ ਕੈਟਾਗਿਰੀ 'ਚ ਵੰਡਿਆ ਗਿਆ ਸੀ ਜਿਸ 'ਚ ਸਿਹਤ ਸਹੂਲਤਾਂ, ਸਭਿਆਚਾਰ, ਵਾਤਾਵਰਣ, ਰਹਿਣ-ਸਹਿਣ ਅਤੇ ਬੁਨੀਆਦੀ ਢਾਂਚਾ ਸ਼ਾਮਲ ਸੀ। ਪ੍ਰਮੁੱਖ ਦਸ ਦੇਸ਼ਾਂ 'ਚ ...
Read Full Story


ਭਾਰਤ ਵੀ ਅਪਣਾਏਗਾ ਤੰਬਾਕੂ ਸੰਬੰਧੀ ਆਸਟ੍ਰੇਲੀਆ ਵਰਗਾ ਕਾਨੂੰਨ

ਮੈਲਬੋਰਨ, ਭਾਰਤ ਅਤੇ ਆਸਟ੍ਰੇਲੀਆ ਦੇ ਸਿਹਤ ਸੁਧਾਰ ਮਾਹਿਰਾਂ ਨੇ ਬੀਤੇ ਦਿਨੀਂ ਸੰਸਦ ਵਿਚ ਭਾਰਤ ਵਿਚ ਤੰਬਾਕੂ ਦੀ ਹੋ ਰਹੀ ਵਰਤੋਂ ਨੂੰ ਲੈ ਕੇ ਇਕ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਤੰਬਾਕੂ ਉਤਪਾਦਕ ਅਤੇ ਖਪਤਕਾਰ ਦੇਸ਼ ਹੈ। ਇਹ ਰਿਪੋਰਟ ਇੰਡੀਆ-ਆਸਟ੍ਰੇਲੀਆ ਇੰਸਟੀਚਿਊਟ ਜੋ ਕਿ ਯੂਨੀਵਰਸਿਟੀ ਆਫ ਮੈਲਬੋਰਨ 'ਤੇ ਆਧਾਰਿਤ ਹੈ। ਉਨ੍ਹਾਂ ਦੱਸਿਆ ਕਿ 275 ਮਿਲੀਅਨ ਭਾਰਤੀ ਜਾਂ ਇਕ-ਤਿਹਾਈ ਤੋਂ ਵੱਧ ਜਨਸੰਖਿਆ ਤੰਬਾਕੂ ਦਾ ਸੇਵਨ ਕਰਦੀ ਹੈ ਜੋ ਕਿ ਹਰ ਸਾਲ ਇਕ ਮਿਲੀਅਨ ਮੌਤਾਂ ਦਾ ਕਾਰਨ ਬਣਦੀ ਹੈ। ਇਸ ਰਿਪੋਰਟ ਮੁਤਾਬਕ ਜ਼ਿਆਦਾਤਰ ...
Read Full Story


1

Loading...