ਸੋਮਾਲੀਆ 'ਚ ਜ਼ਬਰਦਸਤ ਧਮਾਕਾ, 70 ਹਲਾਕ
ਮੋਗਾਦਿਸ਼ੂ, ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਇਕ ਸਰਕਾਰੀ ਇਮਾਰਤ ਦੇ ਬਾਹਰ ਅੱਜ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ ਘੱਟੋ-ਘੱਟ 70 ਲੋਕ ਮਾਰੇ ਗਏ ਅਤੇ 50 ਜ਼ਖਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸਥਾਨਕ ਐਂਬੂਲੈਂਸ ਸੇਵਾ ਦੇ ਕਨਵੀਨਰ ਨੇ ਇਥੇ ਦੱਸਿਆ ਕਿ ਧਮਾਕੇ ਤੋਂ ਬਾਅਦ ਘਟਨਾ ਸਥਾਨ ਤੋਂ 70 ਲਾਸ਼ਾਂ ਮਿਲੀਆਂ ਜਦਕਿ 50 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਥੇ ਅਜੇ ਵੀ ਕਈ ਲਾਸ਼ਾਂ ਪਈਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਝੁਲਸ ਗਏ ਹਨ। ਮ੍ਰਿਤਕਾਂ 'ਚ ਵਿਦਿਆਰਥੀ, ਫੌਜੀ ਅਤੇ ਆਮ ਨਾਗਰਿਕ ਸ਼ਾਮਲ ... Read Full Story
|