ਰੇਲ ਗੱਡੀ ਨਾਲ ਟਕਰਾ ਕੇ ਡੇਢ ਦਰਜਨ ਗਊਆਂ ਦੀ ਮੌਤ
ਮਾਨਸਾ, ਪੁਰਾਣੀ ਸੱਭਿਅਤਾ ਤੇ ਇਤਿਹਾਸ ਅਨੁਸਾਰ ਗਊ ਨੂੰ ਦਿੱਤੇ ਮਾਤਾ ਦੇ ਦਰਜੇ ਤਹਿਤ ਅੱਜ ਜ਼ਿਲਾ ਮਾਨਸਾ ਵਿਚ ਸ਼ਰਧਾਲੂਆਂ ਦੇ ਦਿਲ ਉਸ ਸਮੇਂ ਵਲੂੰਧਰੇ ਗਏ, ਜਦੋਂ ਪਿੰਡ ਨਰਿੰਦਰਪੁਰਾ ਕੋਲ ਇਕ ਰੇਲ ਗੱਡੀ ਦੇ ਦਰਦਨਾਕ ਹਾਦਸੇ ਦੌਰਾਨ ਕਰੀਬ ਡੇਢ ਦਰਜਨ ਗਊਆਂ ਦੀ ਮੌਤ ਹੋ ਗਈ, ਜਿਸ ਨੂੰ ਲੈ ਕੇ ਸਮੁੱਚੇ ਜ਼ਿਲੇ ਦੇ ਲੋਕਾਂ 'ਚ ਰੋਸ ਦੇਖਣ ਨੂੰ ਮਿਲਿਆ।
ਜਾਣਕਾਰੀ ਅਨੁਸਾਰ ਬੀਤੀ ਰਾਤ ਦਿੱਲੀ ਤੋਂ ਆ ਰਹੀ ਪੰਜਾਬ ਮੇਲ ਐਕਸਪ੍ਰੈੱਸ ਰੇਲ ਗੱਡੀ ਜਿਵੇਂ ਹੀ ਜ਼ਿਲਾ ਮਾਨਸਾ ਦੇ ਪਿੰਡ ਨਰਿੰਦਰਪੁਰਾ ਦੇ ਰੇਲਵੇ ਸਟੇਸ਼ਨ ਕੋਲ ਕਰੀਬ ਸਵੇਰੇ 3 ਵਜੇ ਪੁੱਜੀ ਤਾਂ ਲਾਈਨਾਂ ਪਾਰ ਕਰਦੇ ਸਮੇਂ ਕਰੀਬ ਡੇਢ ... Read Full Story
|
ਨਾਗਪੁਰ 'ਚ ਇਮਾਰਤ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ
ਨਾਗਪੁਰ, ਨਾਗਪੁਰ ਵਿਚ ਚਿਖਲੀ ਉਦਯੋਗਿਕ ਖੇਤਰ 'ਚ ਇਕ ਚਾਰ ਮੰਜ਼ਿਲਾ ਉਦਯੋਗਿਕ ਇਮਾਰਤ ਦੇ ਢਹਿਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 9 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਨਿਰਮਾਣ ਅਧੀਨ ਇਮਾਰਤ 'ਚ ਇਕ ਕੋਲਡ ਸਟੋਰੇਜ ਯੰਤਰ ਲੱਗਣਾ ਸੀ। ਇਮਾਰਤ ਸੋਮਵਾਰ ਨੂੰ ਦੇਰ ਰਾਤ ਢਹਿ ਗਈ ਅਤੇ ਉਥੇ ਕੰਮ ਕਰ ਰਹੇ ਮਜ਼ਦੂਰ ਵੀ ਇਸਦੇ ਥੱਲੇ ਆ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ 50 ਸਾਲਾ ਸਮਤਾਰਾਮ ਭਾਰਤੀ ਦੀ ਲਾਸ਼ ਮਲਬੇ 'ਚੋਂ ਕੱਢੀ ਗਈ। 49 ਸਾਲਾ ਦਲੀਪ ਵਾਲਡੇ ਵੀ ਜ਼ਖ਼ਮੀ ਹਾਲਤ 'ਚ ਹਸਪਤਾਲ 'ਚ ਦਮ ਤੋੜ ਗਿਆ। ... Read Full Story
|
ਵਿਆਹ ’ਚ ਸ਼ਰਾਬੀ ਵੱਲੋਂ ਚਲਾਈ ਗੋਲੀ ਨਾਲ ਡਾਂਸਰ ਦੀ ਮੌਤ
ਭਾਗਲਪੁਰ, ਜ਼ਿਲ੍ਹੇ ਦੇ ਪਿੰਡ ਚਪਰ ’ਚ ਵਿਆਹ ਮੌਕੇ ਇਕ ਸ਼ਰਾਬੀ ਵੱਲੋਂ ਚਲਾਈ ਗੋਲੀ ਨਾਲ ਮਿਊਜ਼ੀਕਲ ਗਰੁੱਪ ਦੀ ਇਕ ਡਾਂਸਰ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਦੱਸਿਆ ਕਿ ਨੱਚਣ ਵਾਲੀ ਲੜਕੀ ਦੀ ਰਾਤੀਂ ਵਿਆਹ ’ਚ ਥਾਏਂ ਹੀ ਮੌਤ ਹੋ ਗਈ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ... Read Full Story
|
ਔਰਤਾਂ ਦੇ ਕਾਤਲ ਨੂੰ ਮੌਤ ਦੀ ਸਜ਼ਾ
ਵਾਸ਼ਿੰਗਟਨ,ਗਿਆਰਾਂ ਔਰਤਾਂ ਨੂੰ ਮਾਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਆਪਣੇ ਘਰ ਦੇ ਬਾਹਰ ਦੋ ਸਾਲ ਤਕ ਖੁੱਲ੍ਹੇਆਮ ਸੁੱਟਦੇ ਰਹਿਣ ਦੇ ਦੋਸ਼ਾਂ ਤਹਿਤ ਇਕ ਅਮਰੀਕੀ ਨਾਗਰਿਕ ਨੂੰ ਅਮਰੀਕੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਦਿੱਤੀ ਗਈ ਹੈ।
51 ਸਾਲਾ ਐਨਥਨੀ ਸੋਵੈੱਲ ਨਾਂ ਦਾ ਇਹ ਅਪਰਾਧੀ ਉਸ ਵੇਲੇ ਅੱਖਾਂ ਬੰਦ ਕਰਕੇ ਬੈਠਾ ਹੋਇਆ ਸੀ ਜਦ ਜੱਜ ਮੌਤ ਦੀ ਸਜ਼ਾ ਸੁਣਾਉਣ ਤੋਂ ਪਹਿਲਾਂ ਉਸ ਵੱਲੋਂ ਕੀਤੇ ਹਰ ਕਤਲ ਦਾ ਵੇਰਵਾ ਸੁਣਾ ਰਿਹਾ ਸੀ। ਉਸ ਵੱਲੋਂ ਕਤਲ ਔਰਤਾਂ ਦੀਆਂ ਲਾਸ਼ਾਂ ਬਾਰੇ ਖੁਲਾਸਾ ਉਦੋਂ ਹੋਇਆ ਜਦ ਅਕਤੂਬਰ, 2009 ਵਿਚ ਪੁਲੀਸ ਨੇ ਉਸ ਨੂੰ ਸਰੀਰਕ ਉਤਪੀੜਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ। ਉਹ ... Read Full Story
|
ਦੋ ਫੈਕਟਰੀਆਂ ’ਚ ਕੰਮ ਕਰਦੇ ਦੋ ਮਜ਼ਦੂਰਾਂ ਦੀ ਮੌਤ
ਮੰਡੀ ਗੋਬਿੰਦਗੜ੍ਹ, 2 ਫਰਵਰੀ (ਪੱਤਰ ਪ੍ਰੇਰਕ)- ਮੰਡੀ ਗੋਬਿੰਦਗੜ੍ਹ ਵਿਖੇ ਦੋ ਲੋਹਾ ਫੈਕਟਰੀਆਂ ਵਿਚ ਹੋਏ ਹਾਦਸਿਆਂ ਵਿਚ ਦੋ ਵਿਅਕਤੀਆਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਹਾਦਸੇ ਵਿਚ ਮਿੰਟੂ ਰਾਵਤ ਪੁੱਤਰ ਸੂਰਜ ਰਾਵਤ ਨਿਵਾਸੀ ਜ਼ਿਲ੍ਹਾ ਸੀਹੋਵਰ ਬਿਹਾਰ ਹਾਲ ਨਿਵਾਸੀ ਪਿੰਡ ਅੰਬੇ ਮਾਜਰਾ ਇੱਥੋਂ ਦੀ ਇਕ ਫਰਨਸ ਮੈਸ. ਮੰਡੀ ਅਲਾਇਜ਼ ਵਿਚ ਉਸ ਵਕਤ ਮੌਕੇ ’ਤੇ ਹੀ ਮਾਰਿਆ ਗਿਆ ਜਦੋਂ ਉਸ ਉਪਰ ਪਿਘਲਦਾ ਹੋਇਆ ਗਰਮ ਲੋਹਾ ਪੈ ਗਿਆ। ਮੌਕੇ ’ਤੇ ਮੌਜੂਦ ਮਜ਼ਦੂਰਾਂ ਮੁਤਾਬਿਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇਸ ਫਰਨਸ ਦੀ ਲੋਹਾ ਪਿਘਲਾਉਣ ਵਾਲੀ ... Read Full Story
|
ਸੜਕ ਹਾਦਸੇ ’ਚ ਮੌਤ
ਨਡਾਲਾ, 20 ਜਨਵਰੀ (ਮਾਨ)-ਬੀਤੀ ਰਾਤ ਨਡਾਲਾ ਚੌਂਕ ਕੋਲ ਇਕ ਤੇਜ਼ ਰਫ਼ਤਾਰ ਟਰੱਕ ਇਕ ਵਿਕਅਤੀ ਨੂੰ ਕੁਚਲ ਕੇ ਮੌਕੇ ’ਤੋਂ ਫਰਾਰ ਹੋ ਗਿਆ। ਰਾਤ ਲਗਪਗ 9.30 ਵਜੇ ਨਡਾਲਾ ਨਿਵਾਸੀ ਅਮਰੀਕ ਸਿੰਘ ਪੁੱਤਰ ਗੁਰਦੀਪ ਸਿੰਘ (45) ਜੋ ਕਿ ਬਾਉਲੀ ਸਾਹਿਬ ਬਜ਼ਾਰ ਵਿਚ ਮਨਿਆਰੀ ਦੀ ਦੁਕਾਨ ਕਰਦਾ ਸੀ। ਜਦ ਉਹ ਦੁਕਾਨ ਬੰਦ ਕਰਕੇ ਵਾਪਸ ਘਰ ਪਰਤ ਰਿਹਾ ਸੀ ਕਿ ਪਿੱਛੋ ਆ ਰਹੇ ਤੇਜ਼ ਰਫ਼ਤਾਰ ਬੇਕਾਬੂ ਟਰੱਕ ਨੇ ਬਿਲਕੁੱਲ ਸੜਕ ਤੋਂ ਹੇਠਾਂ ਉਤਰ ਕੇ ਪੈਦਲ ਜਾ ਰਹੇ ਅਮਰੀਕ ਸਿੰਘ ਨੂੰ ਜ਼ਬਰਦਸਤ ਟੱਕਰ ਮਾਰੀ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਮਾਰਨ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ... Read Full Story
|
ਸਰਬਜੀਤ ਦੇ ਰਿਹਾਅ ਹੋਣ ਦੀ ਆਸ-ਵਕੀਲ
ਜੈਪੁਰ, 6 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਮੌਤ ਦੀ ਸਜ਼ਾ ਯਾਫਤਾ ਪਾਕਿਸਤਾਨ ਦੀ ਜੇਲ੍ਹ ’ਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਵਕੀਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਬੀਤੇ 6 ਮਹੀਨਿਆਂ ’ਚ ਇਸ ਕੇਸ ਨੂੰ ਸੁਲਝਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਉਨ੍ਹਾਂ ਦੇ ਮੁਵੱਕਲ ਦੀ ਰਿਹਾਈ ਛੇਤੀ ਹੋ ਜਾਵੇਗੀ। ਵਕੀਲ ਅਵੇਸ ਸ਼ੇਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਰਹਿਮ ਦੀ ਅਪੀਲ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਕੋਲ ਲੰਬਿਤ ਪਈ ਹੈ ਪ੍ਰੰਤੂ ਇਸ ਕੇਸ ’ਚ ਬੀਤੇ 6 ਮਹੀਨਿਆਂ ਦੌਰਾਨ ਕੀਤੀ ਗਈ ਮਿਹਨਤ ਰੰਗ ਲਿਆਵੇਗੀ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ... Read Full Story
|
ਫਰਾਂਸ ’ਚ ਸ਼ਾਹਕੋਟ ਦੇ ਵਿਅਕਤੀ ਦੀ ਮੌਤ
ਸ਼ਾਹਕੋਟ, 11 ਦਸੰਬਰ (ਕੇਵਲ ਕ੍ਰਿਸ਼ਨ ਮੱਟੂ)-ਫਰਾਂਸ ਵਿਚ ਗਏ ਸ਼ਾਹਕੋਟ ਇਲਾਕੇ ਦੇ ਇਕ ਵਿਅਕਤੀ ਦੀ ਮੌਤ ਹੋ ਜਾਣ, ਪਰ ਉਸ ਦਾ ਅਸਲੀ ਪਤਾ ਨਾ ਲੱਭਣ ਕਾਰਨ ਉਸ ਦੀ ਲਾਸ਼ ਪਿਛਲੇ 10 ਦਿਨਾਂ ਤੋਂ ਫਰਾਂਸ ’ਚ ਪਈ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਪਾਲ ਸਿੰਘ ਫਰਾਂਸ ਨੇ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ ਜਿਸਦੇ ਪਿਤਾ ਦਾ ਨਾਂਅ ਗਿਆਨ ਸਿੰਘ ਅਤੇ ਮਾਤਾ ਦਾ ਨਾਂਅ ਕਰਤਾਰ ਕੌਰ ਹੈ, ਪਾਸੋਂ ਮਿਲੇ ਕਾਗਜ਼ਾਤਾਂ ’ਤੇ ਸ਼ਾਹਕੋਟ ਲਿਖਿਆ ਹੈ ਤਾਂ ਮਾਂ-ਬਾਪ ਦਾ ਨਾਂਅ ਲਿਖਿਆ ਸੀ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਉਕਤ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨੂੰ (ਪਾਲ ਸਿੰਘ ਫਰਾਂਸ ਨੂੰ) ਪਿੰਡ ... Read Full Story
|