ਹਿੰਦੂ ਮੰਦਰ ਦੇ ਨਵੀਨੀਕਰਨ ਲਈ 2.7 ਕਰੋੜ ਰੁਪਏ ਦੇਵੇਗਾ ਭਾਰਤ
ਕਾਠਮੰਡੂ, ਭਾਰਤ ਨੇ ਤਿੱਬਤ ਦੀ ਸਰਹੱਦ ਦੇ ਨੇੜੇ ਉਤਰੀ-ਪੱਛਮੀ ਨੇਪਾਲ ਦੇ ਡੋਲਪਾ ਜ਼ਿਲੇ ਵਿਚ ਸਥਿਤ ਇਕ ਹਿੰਦੂ ਮੰਦਰ ਦੀ ਸੁਰੱਖਿਆ ਅਤੇ ਉਸ ਦੇ ਨਵੀਨੀਕਰਨ ਲਈ 2.7 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਵਾਅਦਾ ਕੀਤਾ ਹੈ। ਭਾਰਤੀ ਦੂਤਘਰ ਨੇ ਬੁੱਧਵਾਰ ਇਥੇ ਇਕ ਬਿਆਨ ਵਿਚ ਕਿਹਾ ਕਿ ਭਾਰਤ-ਨੇਪਾਲ ਆਰਥਿਕ ਸਹਿਯੋਗ ਪ੍ਰੋਗਰਾਮ ਅਧੀਨ ਸ਼੍ਰੀ ਬਾਲਾ ਤਿਰੁਪਰਾ ਸੁੰਦਰੀ ਭਗਵਤੀ ਮੰਦਰ ਦੇ ਨਵੀਨੀਕਰਨ ਬਾਰੇ ਇਕ ਸਮਝੌਤੇ 'ਤੇ ਇਥੇ ਹਸਤਾਖਰ ਕੀਤੇ ਗਏ। ਉਕਤ ਮੰਦਰ ਧੁਲੀਪੇਰੀ ਦਰਿਆ ਦੇ ਕੰਢੇ ਉਪਰ ਸਥਿਤ ... Read Full Story
|
ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸ੍ਰ: ਪੰਨੂ ਵੱਲੋਂ ਮੰਡੀਆਂ ਦਾ ਦੌਰਾ ****** ਪੰਜਾਬ ਵਿੱਚ ਕਣਕ ਦੀ ਰਿਕਾਰਡ ਪੈਦਾਵਾਰ-115 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਸੰਭਾਵਨਾਂ -ਪੰਨੂ
ਨਾਭਾ/ਭਾਦਸੋ: 26 ਅਪ੍ਰੈਲ (ਪੀ.ਐਸ.ਗਰੇਵਾਲ) - ਇਸ ਸਾਲ ਕਣਕ ਦੀ ਰਿਕਾਰਡ ਪੈਦਾਵਾਰ ਹੋਈ ਰਹੀ ਹੈ ਪਿਛਲੇ ਸਾਲ ਪੰਜਾਬ ਦੀਆਂ ਮੰਡੀਆਂ ਵਿੱਚ 110 ਲੱਖ ਮੀਟਰਕ ਟਨ ਕਣਕ ਆਈ ਸੀ ਜਦੋਂ ਕਿ ਇਸ ਵਾਰ 115 ਲੱਖ ਮੀਟਰਕ ਟਨ ਕਣਕ ਆਉਣ ਦੀ ਸੰਭਾਵਨਾਂ ਹੈ। ਅੱਜ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ ਲਗਭਗ 54 ਲੱਖ ਮੀਟਰਕ ਟਨ ਕਣਕ ਆ ਚੁੱਕੀ ਹੈ ਅਤੇ ਬੀਤੇੇ ਦਿਨ ਪੰਜਾਬ ਦੀਆਂ ਮੰਡੀਆਂ ਵਿੱਚ 10 ਲੱਖ 24 ਹਜ਼ਾਰ 295 ਮੀਟਰਕ ਟਨ ਕਣਕ ਇੱਕ ਦਿਨ ਵਿੱਚ ਆਈ ਜੋ ਕਿ ਆਪਣੇ ਆਪ ਵਿੱਚ ਰਿਕਾਰਡ ਹੈ। ਪੰਜਾਬ ਸਰਕਾਰ ਨੇ ਤਹੱਈਆ ਕੀਤਾ ਹੈ ਕਿ ਕਣਕ ਦੀ ਖਰੀਦ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ ।’’
ਇਹਨਾਂ ਵਿਚਾਰਾਂ ਦਾ ... Read Full Story
|
ਜ਼ਿਲੇ ਦੀਆਂ ਮੰਡੀਆਂ ਵਿੱਚ 18 ਅਪ੍ਰੈਲ ਤੱਕ 2 ਲੱਖ 40 ਹਜ਼ਾਰ 13 ਮੀਟਰਕ ਟਨ ਕਣਕ ਦੀ ਆਮਦ-ਡਿਪਟੀ ਕਮਿਸ਼ਨਰ
ਪਟਿਆਲਾ: 19 ਅਪ੍ਰੈਲ (ਪਰਮਿੰਦਰ ਗਰੇਵਾਲ) - ਬੀਤੇ ਦਿਨ ਬੁੱਧਵਾਰ ਨੂੰ ਪਟਿਆਲਾ ਜ਼ਿਲੇ ਦੀਆਂ ਮੰਡੀਆਂ ਵਿੱਚ 1 ਲੱਖ 17 ਹਜ਼ਾਰ 922 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜੋ ਕਿ ਇੱਕ ਦਿਨ ਵਿੱਚ ਇੰਨੀ ਭਾਰੀ ਮਾਤਰਾ ਵਿੱਚ ਕੀਤੀ ਗਈ ਫਸਲ ਦੀ ਖਰੀਦ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਜ਼ਿਲੇ ਦੀਆਂ ਮੰਡੀਆਂ ਵਿੱਚ 18 ਅਪ੍ਰੈਲ ਤੱਕ 2 ਲੱਖ 40 ਹਜ਼ਾਰ 13 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਪਨਗਰੇਨ ਵੱਲੋਂ 25 ਹਜ਼ਾਰ 963 ਮੀਟਰਕ ਟਨ, ਪਨਸਪ ਵੱਲੋਂ 96 ਹਜ਼ਾਰ 160 ਮੀਟਰਕ ਟਨ, ਮਾਰਕਫੈਡ ਵੱਲੋਂ 66 ਹਜ਼ਾਰ 973 ਮੀਟਰਕ ਟਨ, ਵੇਅਰ ਹਾਊਸ ਵੱਲੋਂ 16 ਹਜ਼ਾਰ 160 ਮੀਟਰਕ ਟਨ, ਪੰਜਾਬ ਐਗਰੋ ਵੱਲੋਂ 27 ਹਜ਼ਾਰ 850 ... Read Full Story
|
ਫੌਜ 'ਤੇ ਬਿਨਾਂ ਕਾਰਨ ਉਛਾਲਿਆ ਜਾ ਰਿਹੈ ਚਿੱਕੜ : ਜਨਰਲ ਸਿੰਘ
ਕਾਠਮੰਡੂ, ਫੌਜ ਦੇ ਮੁਖੀ ਜਨਰਲ ਵੀ. ਕੇ. ਸਿੰਘ ਨੇ ਫੌਜ ਦੇ ਦਿੱਲੀ ਕੂਚ ਕਰਨ ਸਬੰਧੀ ਖਬਰਾਂ ਨੂੰ ਬਕਵਾਸ ਦੱਸ ਕੇ ਰੱਦ ਕਰਦਿਆਂ ਕਿਹਾ ਹੈ ਕਿ ਕੁਝ ਵਿਅਕਤੀ ਫੌਜ ਤੇ ਸਰਕਾਰ 'ਤੇ ਬਿਨਾਂ ਕਾਰਨ ਚਿੱਕੜ ਉਛਾਲ ਰਹੇ ਹਨ ਅਤੇ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਨੇਪਾਲ ਦੀ ਯਾਤਰਾ 'ਤੇ ਆਏ ਹੋਏ ਜਨਰਲ ਸਿੰਘ ਨੇ ਇਕ ਅੰਗਰੇਜ਼ੀ ਅਖਬਾਰ ਵਿਚ ਛਪੀ ਖਬਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਿੱਲਕੁਲ ਬੇਵਕੂਫੀ ਭਰੀ ਖਬਰ ਹੈ। ਅਜਿਹੀਆਂ ਕਹਾਣੀਆਂ ਨੂੰ ਜਿਹੜਾ ਵੀ ਕੋਈ ਘੜਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਨਿਖੇਧੀਯੋਗ ... Read Full Story
|
ਕਣਕ ਦਾ ਇੱਕ-ਇੱਕ ਦਾਣਾ ਮੰਡੀਆਂ ਵਿੱਚੋਂ ਖਰੀਦਿਆ ਜਾਵੇਗਾ ਅਤੇ ਖਰੀਦ ਲਈ 1769 ਖਰੀਦ ਕੇਂਦਰ ਬਣਾਏ ਗਏ-ਲੱਖੋਵਾਲ
ਪਟਿਆਲਾ: 20 ਮਾਰਚ(ਪੀ.ਐਸ.ਗਰੇਵਾਲ) - ਪੰਜਾਬ ਵਿੱਚ ਕਣਕ ਦੀ ਫਸਲ ਖਰੀਦਣ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਮੰਡੀਆਂ ਵਿੱਚੋਂ ਕਣਕ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਇਸ ਵਾਰ ਕਣਕ ਦੀ ਖਰੀਦ ਲਈ 1769 ਖਰੀਦ ਕੇਂਦਰ ਬਣਾਏ ਗਏ ਹਨ ਅਤੇ ਪਿਛਲੇ ਵਾਰ ਪੰਜਾਬ ਦੇ ਖਰੀਦ ਕੇਂਦਰਾਂ ਵਿੱਚ ਕੁੱਲ 112.33 ਲੱਖ ਮੀਟਰਕ ਟਨ ਕਣਕ ਆਈ ਸੀ ਅਤੇ ਇਸ ਵਾਰ ਵੱਧ ਕਣਕ ਮੰਡੀਆਂ ਵਿੱਚ ਆਉਣ ਦੀ ਸੰਭਾਵਨਾਂ ਹੈ। ਪਿਛਲੇ ਸਾਲ ਮੰਡੀ ਬੋਰਡ ਨੇ 80 ਕਰੋੜ ਰੁਪਏ ਨਵੀਆਂ ਸੜਕਾਂ ਬਣਾਉਣ ਤੇ ਸੜਕਾਂ ਦੀ ਮੁਰੰਮਤ ’ਤੇ ਖਰਚ ਕੀਤੇ ਸਨ ਅਤੇ ਇਸ ਸਾਲ 90 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪ੍ਰਗਟਾਵਾ ਪੰਜਾਬ ਮੰਡੀ ... Read Full Story
|
ਨੇਪਾਲ ਸਰਕਾਰ ਨੇ ਮੰਤਰਾਲਿਆਂ ਨੂੰ ਗੋਰਖਿਆਂ ਦੀ ਨਿਯੁਕਤੀ ਰੋਕਣ ਦੇ ਦਿੱਤੇ ਹੁਕਮ
ਕਾਠਮੰਡੂ, ਭਾਰਤੀ ਅਤੇ ਬ੍ਰਿਟਿਸ਼ ਫੌਜ 'ਚ ਆਪਣੀ ਬਹਾਦੁਰੀ ਦੇ ਲਈ ਜਾਣੇ ਜਾਣ ਵਾਲੇ ਗੋਰਖੇ ਨੇੜਲੇ ਭਵਿੱਖ 'ਚ ਅਤੀਤ ਦਾ ਹਿੱਸਾ ਬਣ ਸਕਦੇ ਹਨ ਕਿਉਂਕਿ ਨੇਪਾਲ ਸਰਕਾਰ ਨੇ ਵਿਦੇਸ਼ਾਂ 'ਚ ਉਨ੍ਹਾਂ ਦੀ ਨਿਯੁਕਤੀ ਰੋਕਣ ਦਾ ਫੈਸਲਾ ਲਿਆ ਹੈ। ਨੇਪਾਲ ਸਰਕਾਰ ਨੇ ਵਿਦੇਸ਼ ਮੰਤਰਾਲਾ ਅਤੇ ਹੋਰ ਸਬੰਧਤ ਮੰਤਰਾਲਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਿਦੇਸ਼ਾਂ 'ਚ ਗੋਰਖਿਆਂ ਦੀ ਨਿਯੁਕਤੀ ਨੂੰ ਪੂਰੀ ਤਰ੍ਹਾਂ ਰੋਕਣ ਲਈ ਸਿਫਾਰਿਸ਼ਾਂ ਲਾਗੂ ਕਰਨ। ਇਹ ਸਿਫਾਰਸ਼ਾਂ 'ਨੇਪਾਲ ਫਾਰੇਨ ਪਾਲਿਸੀ ਇਨ ਚੇਂਜਡ ਕੰਟੈਕਟ 2012' ਨਾਮੀ ਰਿਪੋਰਟ 'ਚ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਦਫਤਰ ਅਤੇ ਮੰਤਰੀ ... Read Full Story
|
ਰਾਸ਼ਟਰਮੰਡਲ ਖੇਡ ਘਪਲਾ : 2 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ ਰਾਸ਼ਟਰਮੰਡਲ ਖੇਡਾਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਥਿਤ ਭੂਮਿਕਾ ਲਈ ਗ੍ਰਿਫਤਾਰ 2 ਕਾਰੋਬਾਰੀਆਂ ਫਰੀਦਾਬਾਦ ਸਥਿਤ ਜੇਮ ਇੰਟਰਨੈਸ਼ਨਲ ਦੇ ਪ੍ਰਮੋਟਰ ਪ੍ਰਸ਼ੋਤਮ ਦੇਵ ਆਰਿਆ ਅਤੇ ਅਰੁਣ ਕੁਮਾਰ ਮਦਨ ਨੂੰ ਜ਼ਮਾਨਤ ਦੇ ਦਿੱਤੀ, ਜਦਕਿ 2 ਹੋਰ ਮੁਲਜ਼ਮਾਂ ਦੀ ਜ਼ਮਾਨਤ ਨਾਮਨਜ਼ੂਰ ਕਰ ... Read Full Story
|
ਕਿਰਤ ਕਲਿਆਣ ਮੰਡਲ ਦਾ ਅਧਿਕਾਰੀ ਨਿਕਲਿਆ 9 ਕਰੋੜ ਦੀ ਜਾਇਦਾਦ ਦਾ ਮਾਲਕ
ਇੰਦੌਰ, ਮੱਧ ਪ੍ਰਦੇਸ਼ ਵਿਚ ਕਰੋੜਪਤੀ ਸਰਕਾਰੀ ਕਰਿੰਦਿਆਂ ਦਾ ਲਗਾਤਾਰ ਪਤਾ ਲੱਗ ਰਿਹਾ ਹੈ। ਪੁਲਸ ਦੇ ਲੋਕ ਆਯੁਕਤ ਦਸਤੇ ਨੇ ਕਿਰਤ ਕਲਿਆਣ ਮੰਡਲ ਦੇ ਇਕ ਅਧਿਕਾਰੀ ਦੇ ਟਿਕਾਣੇ 'ਤੇ ਮੰਗਲਵਾਰ ਛਾਪੇ ਮਾਰੇ ਤੇ ਉਸ ਦੀ ਬੇਹਿਸਾਬ ਜਾਇਦਾਦ ਦਾ ਪਤਾ ਲਾਇਆ। ਇਸ ਜਾਇਦਾਦ ਦੀ ਮੌਜੂਦਾ ਬਾਜ਼ਾਰੀ ਕੀਮਤ ਲਗਭਗ 9 ਕਰੋੜ ਰੁਪਏ ਦੱਸੀ ਜਾਂਦੀ ਹੈ। ਲੋਕ ਆਯੁਕਤ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਕਿਰਤ ਕਲਿਆਣ ਮੰਡਲ ਵਿਚ ਬਤੌਰ ਨਰੀਖਕ ਕੰਮ ਕਰਦੇ ਬਰਜਿੰਦਰ ਸ਼ਰਮਾ ਵਿਰੁੱਧ ਭ੍ਰਿਸ਼ਟਾਚਾਰ ਕਾਰਨ ਬੇਹਿਸਾਬ ਜਾਇਦਾਦ ਬਣਾਉਣ ਬਾਰੇ ਸ਼ਿਕਾਇਤ ਮਿਲੀ ਸੀ। ਇਸ ਆਧਾਰ 'ਤੇ ਹੀ ਛਾਪਾ ਮਾਰਿਆ ਗਿਆ। ਛਾਪੇ ... Read Full Story
|
ਆਤਮਦਾਹ ਦੀ ਕੋਸ਼ਿਸ਼ ਕਰਦੇ 18 ਤਿੱਬਤੀ ਗ੍ਰਿਫ਼ਤਾਰ
ਕਾਠਮੰਡੂ, ਤਿੱਬਤ ‘ਚੋਂ ਚੀਨ ਦਾ ਕਬਜ਼ਾ ਹਟਾਉਣ ਲਈ ਪ੍ਰਦਰਸ਼ਨ ਦੌਰਾਨ 18 ਤਿੱਬਤੀਆਂ ਵੱਲੋਂ ਆਤਮਦਾਹ ਦੀ ਕੋਸ਼ਿਸ਼ ਨੂੰ ਨੇਪਾਲੀ ਪੁਲੀਸ ਨੇ ਅਸਫ਼ਲ ਬਣਾ ਦਿੱਤਾ ਹੈ।
ਲਲਿਤਪੁਰ ਜ਼ਿਲ੍ਹੇ ਦੇ ਮੁੱਖ ਅਫ਼ਸਰ ਰਤਨਾ ਰਾਜ ਪਾਂਡੇ ਨੇ ਦੱਸਿਆ ਕਿ ਇਨ੍ਹਾਂ ਤਿੱਬਤੀਆਂ ਨੂੰ ਕਾਠਮੰਡੂ ਦੇ ਲਲਿਤਪੁਰ ਜ਼ਿਲ੍ਹੇ ਤੋਂ ਕੈਰੋਸੀਨ ਸਮੇਤ ਆਤਮਦਾਹ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਤਿੱਬਤੀਆਂ ‘ਚ 10 ਔਰਤਾਂ ਵੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਪੁਲੀਸ ਨੇ ਮੰਗਲਵਾਰ ਨੂੰ 58 ਤਿੱਬਤੀਆਂ, ਜਿਨ੍ਹਾਂ ‘ਚ 19 ਔਰਤਾਂ ਸ਼ਾਮਲ ਸਨ, ਨੂੰ ਜਵਾਲਾਖੇਲ ਖੇਤਰ ‘ਚ ... Read Full Story
|
ਜ਼ਿਲੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਇੱਕ ਲੱਖ 68 ਹਜ਼ਾਰ 877 ਮੀਟਰਕ ਟਨ ਝੋਨੇ ਦੀ ਖਰੀਦ: ਡਿਪਟੀ ਕਮਿਸ਼ਨਰ
ਪਟਿਆਲਾ: 14 ਅਕਤੂਬਰ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਜ਼ਿਲੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਇੱਕ ਲੱਖ 68 ਹਜ਼ਾਰ 877 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸ ਵਿੱਚੋਂ ਪਨਗ੍ਰੇਨ ਵੱਲੋਂ 50 ਹਜ਼ਾਰ 830 ਮੀਟਰਕ ਟਨ, ਮਾਰਕਫੈਡ ਵੱਲੋਂ 27 ਹਜ਼ਾਰ 607, ਪਨਸਪ ਵੱਲੋਂ 51 ਹਜ਼ਾਰ 164, ਵੇਅਰ ਹਾਊਸ ਵੱਲੋਂ 18 ਹਜ਼ਾਰ 174, ਪੰਜਾਬ ਐਗਰੋ ਵੱਲੋਂ 18 ਹਜ਼ਾਰ 17 ਅਤੇ ਵਪਾਰੀਆਂ ਵੱਲੋਂ 3085 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਹੁਣ ਤੱਕ ਜ਼ਿਲੇ ਦੀਆਂ ਮੰਡੀਆਂ ਵਿੱਚ ਕੁੱਲ ਇੱਕ ਲੱਖ 6 ਹਜ਼ਾਰ 21 ਮੀਟਰਕ ਟਨ ... Read Full Story
|
ਨੇਪਾਲ 'ਚ ਬੱਸ ਦੁਰਘਟਨਾ 'ਚ 40 ਮਰੇ
ਕਾਠਮੰਡੂ, ਪੂਰਬੀ ਨੇਪਾਲ ਵਿਚ ਇਕ ਯਾਤਰੀ ਬੱਸ ਦੇ ਸੁਨਕੋਸ਼ੀ ਨਦੀ 'ਚ ਡਿੱਗਣ ਨਾਲ ਉਸ 'ਚ ਸਵਾਰ ਯਾਤਰੀਆਂ 'ਚੋਂ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਾਠਮੰਡੂ ਤੋਂ ਲਗਭਗ 140 ਕਿਲੋਮੀਟਰ ਦੂਰ ਪੂਰਬੀ ਸਿੰਧੂਲੀ ਜ਼ਿਲੇ ਦੇ ਇਲਾਕੇ 'ਚ ਬੱਸ ਨਦੀ ਵਿਚ ਡਿੱਗ ਪਈ, ਜਿਸ ਨਾਲ 40 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਹਾਲਾਂਕਿ ਬੱਸ ਦੀ ਛੱਤ 'ਤੇ ਯਾਤਰਾ ਕਰ ਰਹੇ 11 ਲੋਕਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਬੱਸ ਕਾਠਮੰਡੂ ਜਾ ਰਹੀ ਸੀ। ਅਜੇ ਤਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਪਰ ਕਿਹਾ ਜਾ ਰਿਹਾ ਹੈ ਕਿ ਬੱਸ 'ਚ ਸਮਰੱਥਾ ਤੋਂ ਵੱਧ ਯਾਤਰੀਆਂ ਦਾ ਸਵਾਰ ਹੋਣਾ ਇਸ ... Read Full Story
|
ਸੀਵੀਸੀ ਜਾਂਚ ਦੇ ਦਾਇਰੇ ‘ਚ ਰਾਸ਼ਟਰਮੰਡਲ ਖੇਡਾਂ ਦੇ 71 ਪ੍ਰੋਜੈਕਟ
ਨਵੀਂ ਦਿੱਲੀ, ਕੇਂਦਰੀ ਚੌਕਸੀ ਕਮਿਸ਼ਨ (ਸੀਵੀਸੀ) ਆਪਣੀ ਜਾਂਚ ਦਾ ਦਾਇਰਾ ਵਧਾ ਕੇ ਹੁਣ ਰਾਸ਼ਟਰਮੰਡਲ ਖੇਡਾਂ ਨਾਲ ਜੁੜੇ 71 ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ‘ਚ ਕਥਿਤ ਬੇਨੇਮੀਆਂ ਦੀ ਪੜਤਾਲ ਕਰ ਰਿਹਾ ਹੈ। ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਨੂੰ ਕਈ ਏਜੰਸੀਆਂ ਨੇ ਮੁਕੰਮਲ ਕੀਤਾ ਹੈ। ਇਕ ਆਰਟੀਆਈ ਦੇ ਜਵਾਬ ‘ਚ ਸੀਵੀਸੀ ਨੇ ਕਿਹਾ ਕਿ ਇਨ੍ਹਾਂ 71 ਪ੍ਰੋਜੈਕਟਾਂ ‘ਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨਾਲ ਜੁੜੇ 23, ਇੰਤਜ਼ਾਮੀਆ ਕਮੇਟੀ ਨਾਲ ਜੁੜੇ 14, ਦਿੱਲੀ ਵਿਕਾਸ ਅਥਾਰਟੀ ਨਾਲ ਜੁੜੇ 9 ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਨਾਲ ਜੁੜੇ 6 ਪ੍ਰੋਜੈਕਟ ਵੀ ਸ਼ਾਮਲ ਹਨ। ਆਰਟੀਆਈ ਦੇ ਜਵਾਬ ਅਨੁਸਾਰ ... Read Full Story
|
ਹਵਾਈ ਹਾਦਸੇ 'ਚ 10 ਭਾਰਤੀਆਂ ਸਣੇ 19 ਦੀ ਮੌਤ
ਕਾਠਮੰਡੂ,ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਕੋਲ ਐਤਵਾਰ ਤੜਕੇ ਹੋਏ ਇਕ ਜਹਾਜ਼ ਹਾਦਸੇ 'ਚ ਸਵਾਰ ਸਾਰੇ 19 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਾਰੇ ਗਏ ਜ਼ਿਆਦਾਤਰ ਵਿਅਕਤੀ ਭਾਰਤੀ ਸਨ। ਪੁਲਸ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਹਾਦਸੇ ਵਾਲੀ ਥਾਂ ਤੋਂ ਸਿਰਫ ਇਕ ਜਿਉਂਦੇ ਬਚੇ ਵਿਅਕਤੀ ਨੂੰ ਕੱਢਿਆ ਸੀ ਜਦੋਂਕਿ ਬਾਕੀ 18 ਦੀਆਂ ਲਾਸ਼ਾਂ ਬਰਾਮਦ ਹੋਈਆਂ। ਪਰ ਇਲਾਜ ਦੌਰਾਨ 19ਵੇ ਵਿਅਕਤੀ ਨੇ ਵੀ ਦਮ ਤੋੜ ਦਿੱਤਾ। ਇਸ 19ਵੇਂ ਵਿਅਕਤੀ ਦੀ ਪਛਾਣ ਨੇਪਾਲ ਦੇ ਨਿਰੰਜਨ ਕਰਮਾਚਾਰਯਾ (36) ਦੇ ਰੂਪ 'ਚ ਹੋਈ। ਇਹ ਛੋਟਾ ਜਹਾਜ਼ ਘਰੇਲੂ ਏਅਰਵੇਜ਼ ਕੰਪਨੀ ਬੁੱਧਾ ਏਅਰ ਨਾਲ ਸੰਬੰਧਤ ਸੀ। ਇਹ ਜਹਾਜ਼ ਉੱਤਰੀ ਨੇਪਾਲ ਤੋਂ ... Read Full Story
|
ਰਾਸ਼ਟਰਮੰਡਲ ਖੇਡ ਘਪਲੇ ਦੀ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਨਹੀਂ ਕਰੇਗਾ
ਨਵੀਂ ਦਿੱਲੀ,ਸੁਪਰੀਮ ਕੋਰਟ ਨੇ ਰਾਸ਼ਟਰਮੰਡਲ ਖੇਡ ਘਪਲੇ ਦੀ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਜਾਂਚ ਦੀ ਨਿਗਰਾਨੀ ਕਰਨ ਦੀ ਕੀਤੀ ਗਈ ਬੇਨਤੀ ਨਾਮਨਜ਼ੂਰ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇਹ ਜਾਂਚ ਸਹੀ ਦਿਸ਼ਾ ਵਿੱਚ ਜਾ ਰਹੀ ਹੈ ਅਤੇ ਇਸ ਵਿੱਚ ਇਸ ਮੌਕੇ ਦਖ਼ਲ ਦੇਣ ਦੀ ਕੋਈ ਲੋੜ ਨਹੀਂ ਹੈ।ਸੁਪਰੀਮ ਕੋਰਟ ਦੇ ਜਸਟਿਸ ਆਰ.ਐਮ.ਲੋਧਾ ਅਤੇ ਜਸਟਿਸ ਗਯਾਨ ਸੁਧਾ ਮਿਸ਼ਰਾ ਨੇ ਇਕ ਐਨ.ਜੀ.ਓ. ਵੱਲੋਂ ਇਸ ਸਬੰਧੀ ਦਾਇਰ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰਨ ਤੋਂ ਨਾਂਹ ਕਰ ਦਿੱਤੀ। ਇਹ ਪਟੀਸ਼ਨ ਦਿੱਲੀ ਸਟੱਡੀ ਗਰੁੱਪ ਨਾਮੀ ਐਨ.ਜੀ.ਓ. ਨੇ ਪਾਈ ਸੀ। ਅਦਾਲਤ ਨੇ ਇਸ ਨੂੰ ਨਾਮਨਜ਼ੂਰ ਕਰਦਿਆਂ ਕਿਹਾ, ‘‘ਸੀ.ਬੀ. ... Read Full Story
|
ਲਾਲਬਾਗਚਾ ਰਾਜਾ ਗਣੇਸ਼ ਮੰਡਲ ਦੀ ਸੁਰੱਖਿਆ ਲਈ 14 ਕਰੋੜ ਰੁਪਏ ਦਾ ਬੀਮਾ
ਮੁੰਬਈ,ਲੰਘੀ 13 ਜੁਲਾਈ ਨੂੰ ਹੋਏ ਤਿੰਨ ਬੰਬ ਧਮਾਕਿਆਂ ਦੇ ਮੱਦੇਨਜ਼ਰ ਮੁੰਬਈ ਦੇ ਪ੍ਰਸਿੱਧ ਲਾਲਬਾਗਚਾ ਰਾਜਾ ਗਣੇਸ਼ ਮੰਡਲ ਦੀ ਐਤਕੀਂ ਸੁਰੱਖਿਆ ਵਧਾਈ ਜਾਵੇਗੀ ਅਤੇ ਨਾਲ ਹੀ ਇਸ ਦਾ ਬੀਮਾ ਵੀ ਵਧਾ ਕੇ 14 ਕਰੋੜ ਰੁਪਏ ਦਾ ਕੀਤਾ ਗਿਆ ਹੈ।
ਮਹਾਰਾਸ਼ਟਰ ਦਾ ਸਭ ਤੋਂ ਵੱਡਾ ਤਿਉਹਾਰ ਗਣੇਸ਼ ਚਤੁਰਥੀ ਭਲਕ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਲਾਲਬਾਗਚਾ ਰਾਜਾ ਇਸ ਮਹਾਂਨਗਰ ਦਾ ਸਭ ਤੋਂ ਪੁਰਾਣਾ ਤੇ ਹਰਮਨਪਿਆਰਾ ਮੰਡਲ ਹੈ। ਇਥੇ ਫਿਲਮ ਸਟਾਰਾਂ ਤੇ ਸਿਆਸਤਦਾਨਾਂ ਸਣੇ ਇਕ ਕਰੋੜ ਦੇ ਕਰੀਬ ਲੋਕ ਪਹੁੰਚਦੇ ਹਨ।
ਇਸ ਮੰਡਲ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਦੱਸਿਆ, ‘‘ਦੇਖਣ ’ਚ ਆਇਆ ਹੈ ਕਿ ਹਰ ਸਾਲ ਗਣੇਸ਼ ਚਤੁਰਥੀ ... Read Full Story
|
ਹਰਿਆਣਾ ਹਾਂਸੀ-ਬੁਟਾਣਾ ਮਾਮਲੇ ’ਤੇ ਦੋਵਾਂ ਸੂਬਿਆਂ ਦੇ ਸਬੰਧਾਂ ’ਤੇ ਮਾੜਾ ਅਸਰ ਪਾਉਣ ਵਾਲੀ ਬਿਆਨਬਾਜ਼ੀ ਤੋਂ ਗੁਰੇਜ਼ ਕਰੇ: ਬਾਦਲ*23 ਕਰੋੜ ਰੁਪਏ ਦੀ ਲਾਗਤ ਵਾਲੀ ਅਤਿ ਆਧੁਨਿਕ ਫਲ ਤੇ ਸਬਜ਼ੀ ਮੰਡੀ ਦਾ ਉਦਘਾਟਨ
ਸਨੌਰ (ਪਟਿਆਲਾ): 22 ਜੁਲਾਈ (ਪੀ.ਐਸ.ਗਰੇਵਾਲ) - ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਹਰਿਆਣਾ ਸਰਕਾਰ ਨੂੰ ਹਾਂਸੀ-ਬੁਟਾਣਾ ਦੇ ਪੇਚੀਦੇ ਮਾਮਲੇ ’ਤੇ ਅਜਿਹੀ ਕੋਈ ਬਿਆਨਬਾਜੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੋਵਾਂ ਸੂਬਿਆਂ ਦੇ ਸੁਖਾਵੇਂ ਸਬੰਧਾਂ ’ਤੇ ਕੋਈ ਮਾੜਾ ਅਸਰ ਪਵੇ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਿਹਾ ਕਿ ਹਰਿਆਣਾ ਨੂੰ ਪੰਜਾਬ ਨਾਲ ਭਰਾਵਾਂ ਵਾਂਗ ਪੇਸ਼ ਆਉਣਾ ਚਾਹੀਦਾ ਹੈ ਕਿਉਂਕਿ ਪੰਜਾਬ ਉਸ ਦਾ ਗੁਆਂਢੀ ਹੋਣ ਦੇ ਨਾਲ-ਨਾਲ ਦੇਸ਼ ਦਾ ਵੀ ਅਹਿਮ ਹਿੱਸਾ ਹੈ।
ਅੱਜ ਇੱਥੇ ਹਲਕਾ ਸਨੌਰ ਦੀਆਂ ਪੰਚਾਇਤਾਂ ਦੇ ... Read Full Story
|
ਪੰਜਾਬ ਦੀਆਂ ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਸਮੇਂ ਸਿਰ ਨਾ ਕਰਨ ’ਤੇ ਹੋਏ ਨੁਕਸਾਨ ਲਈ ਖਰੀਦ ਏਜੰਸੀਆਂ ਜਿੰਮੇਵਾਰ ਹੋਣਗੀਆਂ- ਚੀਮਾ
ਸਨੌਰ (ਪਟਿਆਲਾ) 25 ਅਪ੍ਰੈਲ: (ਪੀ.ਐਸ.ਗਰੇਵਾਲ) -‘‘ਪੰਜਾਬ ਦੀਆਂ ਮੰਡੀਆਂ ਵਿਚੋਂ ਖਰੀਦ ਕੀਤੀ ਕਣਕ ਦੀ ਸਮੇਂ ਸਿਰ ਲਿਫਟਿੰਗ ਨਾ ਕਰਾਉਣ ਕਾਰਨ ਹੋਏ ਨੁਕਸਾਨ ਲਈ ਸਬੰਧਤ ਖਰੀਦ ਏਜੰਸੀਆਂ ਜਿੰਮੇਵਾਰ ਹੋਣਗੀਆਂ ਅਤੇ ਇਸ ਲਈ ਕਿਸਾਨ ਅਤੇ ਆੜਤੀਏ ਜਿੰਮੇਵਾਰ ਨਹੀਂ ਹੋਣਗੇ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਸ੍ਰ: ਰਵਿੰਦਰ ਸਿੰਘ ਚੀਮਾ ਨੇ ਸਨੌਰ ਰੋਡ ’ਤੇ ਸਥਿਤ ਅਨਾਜ ਮੰਡੀ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਇਸ ਮੌਕੇ ਕੁਝ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਲਿਫਟਿੰਗ ਅਤੇ ... Read Full Story
|
ਮੁਹਾਲੀ ਵਿਚ ਆਲੀਸ਼ਾਨ ਸ਼ਬਜੀ ਮੰਡੀ ਦੀ ਉਸਾਰੀ ਜਲਦ ਤੋਂ ਜਲਦ - ਬੱਬੀ ਬਾਦਲ
ਮੁਹਾਲੀ - ਕਿਸਾਨਾਂ ਅਤੇ ਵਪਾਰੀਆਂ ਦੀ ਸਾਂਝੀ ਮੰਗ ਤੇ ਸ਼ਬਜੀ ਮੰਡੀ ਦਾ ਕੰਮ ਜਲਦ ਤੌ ਜਲਦ ਸੁਰੂ ਕਰਵਾ ਦਿੱਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਪਿੰਡ ਵਿਚ ਸਥਿਤ ਮੌਜੂਦਾ ਸ਼ਬਜੀ ਮੰਡੀ ਦਾ ਦੌਰਾਂ ਕਰਦੇ ਹੋਏ ਆੜਤੀਆਂ ਅਤੇ ਦੁਕਾਨਦਾਰਾਂ ਨੂੰ ਦਿੱਤਾ । ਉਹਨਾਂ ਭਰੌਸਾ ਦਿਵਾਇਆਂ ਕਿ 20 ਕਿਲੇ ਪਲਾਟ ਜੋ ਕਿ ਮੰਡੀ ਬੋਰਡ ਪੰਜਾਬ ਨੇ ਇਸ ਮਕਸਦ ਲਈ ਪਿੰਡ ਕੰਬਾਲੀ ਦੇ ਨਜ਼ਦੀਕ ਖਰੀਦ ਰੱਖਿਆਂ ਹੈ , ਉਸ ਉੱਤੇ ਆਲੀਸ਼ਾਨ ਵਿਸ਼ਵ ਪੱਧਰੀ ਸ਼ਬਜੀ ਮੰਡੀ ਦੀ ਉਸਾਰੀ ਕੀਤੀ ਜਾਵੇਗੀ । ਇਥੇ ਇਹ ਗੱਲ ਜਿਕਰਯੋਗ ਹੈ ਕਿ ਮੁਹਾਲੀ ਦੀ ... Read Full Story
|
ਵਿਕੀਲੀਕਸ: ਬਰੀਟੇਨ ਦੇ ਸ਼ਾਹੀ ਪਰਵਾਰ ਉੱਤੇ ਵੀ ਟਿੱਪਣਿਆਂ
ਵਿਕੀਲੀਕਸ ਨੇ ਜੋ ਅਮਰੀਕਾ ਦੇ ਦੂਤਾਵਾਸ ਦੇ ਦਸਤਾਵੇਜ਼ ਜਾਰੀ ਕੀਤੇ ਹਨ ਉਸ ਵਿੱਚ ਬਰੀਟੇਨ ਦੇ ਸ਼ਾਹੀ ਪਰਵਾਰ ਦੇ ਪ੍ਰਿੰਸ ਚਾਰਲਸ ਅਤੇ ਪ੍ਰਿੰਸ ਏੰਡਰਿਊ ਦੇ ਬਾਰੇ ਵਿੱਚ ਕੀਤੀ ਗਈ ਟਿੱਪਣੀਆਂ ਵੀ ਹਨ.
ਇਹਨਾਂ ਵਿਚੋਂ ਇੱਕ ਅਮਰੀਕੀ ਰਾਜਦੂਤ ਨੇ ਕੀਤੀ ਹੈ ਅਤੇ ਦੂਜੀ ਟਿੱਪਣੀ ਇੱਕ ਭਾਰਤੀ ਸਫ਼ਾਰਤੀ ਵਲੋਂ ਕੀਤੀ ਗਈ ਹੈ.ਇਹ ਜਾਣਕਾਰੀ ਬਰੀਟੇਨ ਦੇ ਪ੍ਰਮੁੱਖ ਅਖ਼ਬਾਰਾਂ ਵਿੱਚੋਂ ਇੱਕ ਦ ਗਾਰਡਿਅਨ ਵਿੱਚ ਛੱਪੀ ਹੈ. ਹੁਣੇ ਰਾਜਪਰਿਵਾਰ ਵਲੋਂ ਇਸ ਉੱਤੇ ਕੋਈ ਟਿੱਪਣੀ ਨਹੀਂ ਆਈ ਹੈ.
ਵਿਕੀਲੀਕਸ ਦੇ ਮੁਤਾਬਕ ਬਰੀਟੇਨ ਦੇ ਪ੍ਰਿੰਸ ਚਾਰਲਸ ਦੇ ਬਾਰੇ ਵਿੱਚ ਭਾਰਤ ਵਿੱਚ ਰਾਸ਼ਟਰਮੰਡਲ ਖੇਲ ... Read Full Story
|
ਦੋ ਫੈਕਟਰੀਆਂ ’ਚ ਕੰਮ ਕਰਦੇ ਦੋ ਮਜ਼ਦੂਰਾਂ ਦੀ ਮੌਤ
ਮੰਡੀ ਗੋਬਿੰਦਗੜ੍ਹ, 2 ਫਰਵਰੀ (ਪੱਤਰ ਪ੍ਰੇਰਕ)- ਮੰਡੀ ਗੋਬਿੰਦਗੜ੍ਹ ਵਿਖੇ ਦੋ ਲੋਹਾ ਫੈਕਟਰੀਆਂ ਵਿਚ ਹੋਏ ਹਾਦਸਿਆਂ ਵਿਚ ਦੋ ਵਿਅਕਤੀਆਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਹਾਦਸੇ ਵਿਚ ਮਿੰਟੂ ਰਾਵਤ ਪੁੱਤਰ ਸੂਰਜ ਰਾਵਤ ਨਿਵਾਸੀ ਜ਼ਿਲ੍ਹਾ ਸੀਹੋਵਰ ਬਿਹਾਰ ਹਾਲ ਨਿਵਾਸੀ ਪਿੰਡ ਅੰਬੇ ਮਾਜਰਾ ਇੱਥੋਂ ਦੀ ਇਕ ਫਰਨਸ ਮੈਸ. ਮੰਡੀ ਅਲਾਇਜ਼ ਵਿਚ ਉਸ ਵਕਤ ਮੌਕੇ ’ਤੇ ਹੀ ਮਾਰਿਆ ਗਿਆ ਜਦੋਂ ਉਸ ਉਪਰ ਪਿਘਲਦਾ ਹੋਇਆ ਗਰਮ ਲੋਹਾ ਪੈ ਗਿਆ। ਮੌਕੇ ’ਤੇ ਮੌਜੂਦ ਮਜ਼ਦੂਰਾਂ ਮੁਤਾਬਿਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇਸ ਫਰਨਸ ਦੀ ਲੋਹਾ ਪਿਘਲਾਉਣ ਵਾਲੀ ... Read Full Story
|