ਮੁੱਖ ਮੰਤਰੀ ਸ. ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਮੁੜ ਬੁਲੰਦੀਆਂ ਦੀ ਲੀਹ ’ਤੇ ਪਿਆ- ਢਿੱਲੋਂ
ਪਟਿਆਲਾ, 10 ਮਈ (ਪੀ.ਐਸ.ਗਰੇਵਾਲ) -ਰਾਜ ਅੰਦਰ ਚੱਲ ਰਹੇ ਪੁਰਾਣੇ ਉਦਯੋਗਾਂ ਨੂੰ ਪੱਕੇ ਪੈਰੀਂ ਕਰਨ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ, ਨਵੇਂ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਤ ਕਰਨਾ ਅਤੇ ਉਨ੍ਹਾਂ ਨੂੰ ਲੋੜੀਂਦੀ ਜਮੀਨ ਦਿਵਾਉਣ ਲਈ ਭੂਮੀ ਬੈਂਕ ਸਥਾਪਤ ਕਰਨ ਸਮੇਤ ਅਸਰਦਾਰ ਸਿੰਗਲ ਵਿੰਡੋ ਸਿਸਟਮ ਰਾਹੀਂ ਜਰੂਰੀ ਪ੍ਰਵਾਨਗੀਆਂ ਬਿਨਾ ਕਿਸੇ ਦੇਰੀ ਤੋਂ ਦਿਵਾਉਣਾ ਪੰਜਾਬ ਸਰਕਾਰ ਦੀ ਪਹਿਲੀ ਤੇ ਵਿਸ਼ੇਸ਼ ਤਰਜੀਹ ਹੋਵੇਗੀ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕੀਤਾ, ਸ. ਰੱਖੜਾ ਅਤੇ ਲੋਕ ਨਿਰਮਾਣ ਮੰਤਰੀ ਸ. ... Read Full Story
|
ਮੱੁਖ ਮੰਤਰੀ ਸਮੇਤ ਕਈ ਆਗੂਆਂ ਵੱਲੋਂ ਜਥੇਦਾਰ ਅਲਹੌਰਾਂ ਨੂੰ ਸ਼ਰਧਾਂਜਲੀਆਂ ਭੇਂਟ
ਨਾਭਾ (ਪਟਿਆਲਾ), 1 ਮਈ (ਪੀ.ਐਸ.ਗਰੇਵਾਲ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਟਕਸਾਲੀ ਅਕਾਲੀ ਆਗੂ ਸਵਰਗੀ ਜਥੇਦਾਰ ਸ. ਰਤਨ ਸਿੰਘ ਅਲਹੌਰਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਜਥੇਦਾਰ ਸ. ਰਤਨ ਸਿੰਘ ਅਲਹੌਰਾਂ ਦੇ ਜੀਵਨ ਤੋਂ ਸੇਧ ਲੈਕੇ ਪੰਥ, ਪਾਰਟੀ ਅਤੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਥੋਂ ਨੇੜਲੇ ਪਿੰਡ ਅਲੌਹਰਾਂ ਵਿਖੇ ਜਥੇਦਾਰ ਅਲਹੌਰਾਂ ਦੀ ਅੰਤਮ ਅਰਦਾਸ ਮੌਕੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ... Read Full Story
|
...ਹੁਣ ਫੌਜ 'ਚ ਭੋਜਨ ਦੇ ਨਾਂ 'ਤੇ 360 ਕਰੋੜ ਦਾ ਘਪਲਾ
ਨਵੀਂ ਦਿੱਲੀ, ਭਾਰਤੀ ਫੌਜ ਕੁਝ ਦਿਨਾਂ ਤੋਂ ਸਵਾਲਾਂ ਦੇ ਘੇਰੇ ਵਿਚ ਰਹੀ ਹੈ। ਕਦੇ ਫੌਜ ਮੁਖੀ ਦੀ ਉਮਰ ਨੂੰ ਲੈ ਕੇ ਵਿਵਾਦ ਤਾਂ ਕਦੇ ਉਨ੍ਹਾਂ ਨੂੰ ਰਿਸ਼ਵਤ ਦੇਣ ਦਾ ਮਾਮਲਾ ਤਾਂ ਕਦੇ ਫੌਜ ਕੋਲ ਹਥਿਆਰਾਂ ਤੇ ਰਸਦ ਦੀ ਕਮੀ ਦਾ ਮਾਮਲਾ। ਇਨ੍ਹਾਂ ਸਾਰੇ ਵਿਵਾਦਾਂ ਤੋਂ ਬਾਅਦ ਹੁਣ ਫੌਜ ਵਿਚ ਭੋਜਨ ਦੇ ਨਾਂ 'ਤੇ 360 ਕਰੋੜ ਰੁਪਏ ਦੇ ਘਪਲੇ ਦੀ ਗੱਲ ਸਾਹਮਣੇ ਆਈ ਹੈ। ਇਹ ਘਪਲਾ ਰੱਖਿਆ ਮੰਤਰਾਲਾ ਦੀ ਅੰਦਰੂਨੀ ਆਡਿਟ ਰਿਪੋਰਟ ਵਿਚ ਸਾਹਮਣੇ ਆਇਆ ਹੈ। ਫੌਜ ਦੀ ਆਡਿਟ ਰਿਪੋਰਟ ਮੁਤਾਬਕ ਬੀਤੇ 10 ਸਾਲਾਂ ਵਿਚ ਫੌਜ ਵਿਚ ਫੌਜੀਆਂ ਨੂੰ ਖਾਣਾ ਖੁਆਉਣ ਦੇ ਨਾਂ 'ਤੇ ਲਗਭਗ 360 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ... Read Full Story
|
ਰੇਲਵੇ 'ਚ ਵਧੇ ਕਿਰਾਏ ਅੱਜ ਤੋਂ ਲਾਗੂ
ਨਵੀਂ ਦਿੱਲੀ, ਰੇਲ ਬਜਟ ਦੌਰਾਨ ਰੇਲ ਕਿਰਾਏ ਵਿਚ ਕੀਤਾ ਗਿਆ ਵਾਧਾ ਅੱਜ ਤੋਂ ਲਾਗੂ ਹੋ ਗਿਆ ਲਾਗੂ ਹੋ ਗਿਆ। ਜਿਨ੍ਹਾਂ ਲੋਕਾਂ ਨੂੰ ਟਿਕਟ ਪੁਰਾਣੇ ਦਰ 'ਤੇ ਮਿਲੀ ਹੈ, ਉਨ੍ਹਾਂ ਤੋਂ ਵਧੀ ਹੋਈ ਕੀਮਤ ਵਸੂਲੀ ਜਾਵੇਗੀ, ਇਹ ਪੈਸੇ ਸਫਰ ਦੌਰਾਨ ਟੀ ਟੀ ਈ ਯਾਤਰੀਆਂ ਤੋਂ ਵਸੂਲ ਕਰ ਸਕਦੇ ਹਨ।
ਰੇਲ ਕਿਰਾਏ ਵਿਚ ਫਸਟ ਕਲਾਸ ਵਿਚ 10 ਪੈਸੇ ਪ੍ਰਤੀ ਕਿਲੋਮੀਟਰ ਏ ਸੀ 2 ਵਿਚ 15 ਅਤੇ ਏ ਸੀ ਨੂੰ ਵਿਚ 30 ਪੈਸੇ ਪ੍ਰਤੀ ਕਿਲੋ ਮੀਟਰ ਦੀ ਦਰ ਨਾਲ ਵਾਧਾ ਕੀਤਾ ਗਿਆ ਹੈ। ਸਾਬਕਾ ਰੇਲ ਮੰਤਰੀ ਤ੍ਰਿਵੇਦੀ ਨੇ ਥਰਡ ਏ ਸੀ ਅਤੇ ਸਲੀਪਰ ਕਲਾਸ ਦਾ ਕਿਰਾਇਆ ਵੀ ਵਧਾਇਆ ਸੀ।
ਰੇਲ ਮੰਤਰੀ ਮੁਕੁਲ ਰਾਏ ਨੇ ਆਮ ਆਦਮੀ 'ਤੇ ਬੋਝ ਨਾ ... Read Full Story
|
ਤਿਵਾੜੀ ਨੇ ਸਰਾਫ਼ਾ ਕਾਰੋਬਾਰੀਆਂ ਦੀ ਮੰਗ ਵਿੱਤ ਮੰਤਰੀ ਤੱਕ ਪਹੁੰਚਾਈ
ਲੁਧਿਆਣਾ: ਸਥਾਨਕ ਲੋਕ ਸਭਾ ਮੈਂਬਰ ਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਸਰਾਫ਼ਾ ਕਾਰੋਬਾਰ ਉੱਤੇ ਐਕਸਾਈਜ਼ ਡਿਊਟੀ ਦੇ ਮਾਮਲੇ ਵਿੱਚ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨਾਲ ਚਰਚਾ ਕੀਤੀ। ਨਾਲ ਹੀ ਇਸ ਸਬੰਧੀ ਸਰਾਫ਼ਾ ਕਾਰੋਬਾਰੀਆਂ ਵੱਲੋਂ ਦਿੱਤਾ ਗਿਆ ਇੱਕ ਮੈਮੋਰੰਡਮ ਵੀ ਉਨ੍ਹਾਂ ਨੂੰ ਸੌਂਪਿਆ। ਉਨ੍ਹਾਂ ਨੇ ਸਰਾਫ਼ਾ ਕਾਰੋਬਾਰੀਆਂ ਨੂੰ ਐਕਸਾਈਜ਼ ਡਿਊਟੀ ਮਾਮਲੇ ਵਿੱਚ ਰਾਹਤ ਦੇਣ ਦੀ ਮੰਗ ਵੀ ਕੀਤੀ।
ਤਿਵਾੜੀ ਵੱਲੋਂ ਜਾਰੀ ਤਾਜ਼ਾ ਬਿਆਨ ਵਿੱਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਜਿਸ ਦੇ ਅਨੁਸਾਰ ਪਿਛਲੇ ਦਿਨੀਂ ਕਾਂਗਰਸ ਸ਼ਹਿਰੀ ਜ਼ਿਲ੍ਹਾ ਕਮੇਟੀ ਦੇ ... Read Full Story
|
ਹਜ਼ਾਰੇ ਨੂੰ ਭੁੱਖ ਹੜਤਾਲ ਦਾ ਅਧਿਕਾਰ ਪਰ ਕਾਨੂੰਨ ਬਣਾਉਣਾ ਸੰਸਦ ਦਾ ਕੰਮ : ਕਾਂਗਰਸ
ਨਵੀਂ ਦਿੱਲੀ, ਜੰਤਰ-ਮੰਤਰ ਵਿਖੇ ਅੰਨਾ ਹਜ਼ਾਰੇ ਦੀ ਇਕ ਦਿਨ ਦੀ ਭੁੱਖ ਹੜਤਾਲ ਨੂੰ ਮੁਖ ਰੱਖਦਿਆਂ ਕਾਂਗਰਸ ਨੇ ਐਤਵਾਰ ਕਿਹਾ ਕਿ ਅੰਨਾ ਨੂੰ ਭੁੱਖ ਹੜਤਾਲ ਕਰਨ ਦਾ ਅਧਿਕਾਰ ਹੈ ਪਰ ਕਾਨੂੰਨ ਬਣਾਉਣ ਦਾ ਅਧਿਕਾਰ ਸੰਸਦ ਕੋਲ ਹੈ। ਕਾਂਗਰਸ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਕਾਨੂੰਨ ਕਿਸ ਤਰ੍ਹਾਂ ਦਾ ਬਣÎਇਆ ਜਾਣਾ ਹੈ, ਇਸ ਬਾਰੇ ਫੈਸਲਾ ਸੰਸਦ ਨੇ ਕਰਨਾ ਹੈ ਨਾ ਕਿ ਕਿਸੇ ਵਿਅਕਤੀ ਨੇ। ਸੰਸਦ ਉਹੀ ਕਾਨੂੰਨ ਬਣਾਉਂਦੀ ਹੈ ਜੋ ਉਹ ਢੁਕਵਾਂ ਸਮਝਦੀ ਹੈ। ਸਰਕਾਰ ਲੋਕਪਾਲ ਲਿਆਉਣ ਲਈ ਵਚਨਬੱਧ ਹੈ। ਹਰ ਕੋਈ ਜਾਣਦਾ ਹੈ ਕਿ ਰਾਜ ਸਭਾ ਵਿਚ ਸਾਡੇ ਕੋਲ ਬਹੁਮਤ ਨਹੀਂ ਹੈ ਇਸ ਲਈ ਅਸੀਂ ਸਭ ਪਾਰਟੀਆਂ ... Read Full Story
|
ਕਿਰਾਇਆ ਤਾਂ ਬਹਾਨਾ ਸੀ- ਤ੍ਰਿਵੇਦੀ
ਨਵੀਂ ਦਿੱਲੀ, ਸਾਬਕਾ ਰੇਲ ਮੰਤਰੀ ਦਿਨੇਸ਼ ਮੰਤਰੀ ਨੇ ਕਿਹਾ ਹੈ ਕਿ ਜੇਕਰ ਉਹ ਆਪਣਾ ਅਸਤੀਫਾ ਨਾ ਦਿੰਦੇ ਤਾਂ ਸਰਕਾਰ ਡਿੱਗ ਜਾਂਦੀ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਦਾ ਬਾਹਰ ਜਾਣਾ ਅਤੇ ਅਸਤੀਫਾ ਤਾਂ ਪਹਿਲਾਂ ਤੋਂ ਹੀ ਤੈਅ ਸੀ ਅਤੇ ਮਮਤਾ ਬੈਨਰਜੀ ਨੂੰ ਪਹਿਲਾਂ ਤੋਂ ਹੀ ਸਭ ਕੁਝ ਪਤਾ ਸੀ, ਵਧੇ ਹੋਏ ਰੇਲ ਕਿਰਾਏ ਨੂੰ ਤਾਂ ਇਕ ਬਹਾਨਾ ਬਣਾਇਆ ਗਿਆ ਹੈ।
ਤ੍ਰਿਵੇਦੀ ਨੇ ਇਕ ਅਖਬਾਰ ਨੂੰ ਦਿੱਤੇ ਇੰਟਵਿਊ ਵਿਚ ਕਿਹਾ, ''ਜੇਕਰ ਮੈਂ ਅਸਤੀਫਾ ਨਾ ਦਿੰਦਾ ਤਾਂ ਕੇਂਦਰ ਦੀ ਮਨਮੋਹਨ ਸਰਕਾਰ ਡਿੱਗ ਜਾਂਦੀ।''
ਜ਼ਿਕਰਯੋਗ ਹੈ ਕਿ ਰੇਲ ਬਜਟ ਵਿਚ ਕਿਰਾਇਆ ਵਧਾਏ ਜਾਣ ਦੇ ਮੁੱਦੇ 'ਤੇ ਰੇਲ ... Read Full Story
|
ਦਿਨੇਸ਼ ਤ੍ਰਿਵੇਦੀ ਵੱਲੋਂ ਅਸਤੀਫ਼ਾ
ਨਵੀਂ ਦਿੱਲੀ, ਦਿਨੇਸ਼ ਤ੍ਰਿਵੇਦੀ ਨੇ ਅੱਜ ਆਪਣੀ ਅੜੀ ਛੱਡਦਿਆਂ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਵੇਂ ਰੇਲ ਬਜਟ ਵਿਚ ਕਿਰਾਇਆ ਦਰਾਂ ’ਚ ਵਾਧੇ ਤੋਂ ਮਗਰੋਂ ਉਪਜੇ ਡਰਾਮੇ ’ਤੇ ਛੇਵੇਂ ਦਿਨ ਪਰਦਾ ਡਿੱਗ ਗਿਆ।
ਆਪਣੀ ਵਿਦਾਇਗੀ ਟਿੱਪਣੀ ਕਰਦਿਆਂ ਉਨ੍ਹਾਂ ਪਾਰਟੀ ਨੇਤਾ ਮਮਤਾ ਬੈਨਰਜੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੀ.ਟੀ.ਆਈ. ਨੂੰ ਦੱਸਿਆ, ‘‘ਉਨ੍ਹਾਂ (ਤ੍ਰਿਵੇਦੀ) ... Read Full Story
|
ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਦੀ ਕਾਰ ਚਲਾ ਰਹੇ ਸਫ਼ਾਈ ਮੁਲਾਜ਼ਮ ਨੇ 2 ਨੂੰ ਕੁਚਲਿਆ
ਨਵੀਂ ਦਿੱਲੀ, ਵਿਦੇਸ਼ ਮੰਤਰਾਲਾ ਦੇ ਇਕ ਅਧਿਕਾਰੀ ਦੀ ਕਾਰ ਚਲਾ ਰਹੇ ਉਨ੍ਹਾਂ ਦੇ ਇਕ ਸਫ਼ਾਈ ਮੁਲਾਜ਼ਮ ਨੇ ਸੜਕ ਉੱਤੇ 2 ਵਿਅਕਤੀਆਂ ਨੂੰ ਕੁਚਲ ਦਿੱਤਾ। ਦੱਖਣੀ ਦਿੱਲੀ ਦੇ ਖੇਡ ਪਿੰਡ ਵਿਚ ਅੰਸਲ ਪਲਾਜ਼ਾ ਦੇ ਨੇੜੇ ਸੁਲਤਾਨ ਸਿੰਘ ਅਤੇ ਰਾਜਾ ਰਾਮ ਸਵੇਰੇ ਕਰੀਬ 6 ਵਜੇ ਕਾਰ ਦੀ ਟੱਕਰ ਵਿਚ ਮਾਰੇ ਗਏ। ਸਫ਼ਾਈ ਮੁਲਾਜ਼ਮ ਮੁਨੀਸ਼ ਨੇ ਕਾਰ ਉੱਤੋਂ ਕੰਟਰੋਲ ਗੁਆ ਲਿਆ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇਹ ਕਾਰ ਵਿਦੇਸ਼ ਮੰਤਰਾਲਾ ਵਿਚ ਅਵਰ ਸਕੱਤਰ ਕਾਰਤਿਕ ਪਾਂਡੇ ਦੀ ਹੈ। ਜਦੋਂ ਇਹ ਘਟਨਾ ਹੋਈ ਉਸ ਸਮੇਂ ਪਾਂਡੇ ਕਾਰ ਵਿਚ ਨਹੀਂ ਸਨ। ਇਸ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕੇ ਘਟਨਾ ... Read Full Story
|
ਸੇਵਾ ਕਰ ਰਿਟਰਨ ਦਾਖਲ ਕਰਨ ਦੀ ਤਰੀਕ 20 ਜਨਵਰੀ ਤੱਕ ਵਧਾਈ
ਨਵੀਂ ਦਿੱਲੀ,ਵਿੱਤ ਮੰਤਰਾਲਾ ਨੇ ਅਰਧ ਵਾਰਸ਼ਿਕ ਸੇਵਾ ਕਰ ਰਿਟਰਨ ਦਾਖਲ ਕਰਨ ਦੀ ਤਰੀਕ 20 ਜਨਵਰੀ ਤੱਕ ਵਧਾ ਦਿੱਤੀ ਹੈ। ਇਹ ਫੈਸਲਾ ਸੇਵਾ ਕਰ ਦੇ ਕਰਦਾਤਾਵਾਂ ਨੂੰ ਆਨਲਾਈਨ ਰਿਟਰਨ ਜਮ੍ਹਾ ਕਰਵਾਉਣ ਵਿਚ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਕੇਂਦਰੀ ਉਤਪਾਦ ਤੇ ਬਾਰਡਰ ਫੀਸ ਬੋਰਡ (ਸੀ. ਬੀ. ਈ. ਸੀ.) ਦੇ ਪੱਤਰ ਵਿਚ ਕਿਹਾ ਗਿਆ ਹੈ ਕਿ ਉਸਨੇ ਅਪ੍ਰੈਲ 2011 ਤੋਂ ਸਤੰਬਰ 2011 ਦੀ ਮਿਆਦ ਲਈ ਅਰਧ ਸਾਲਾਨਾ ਰਿਟਰਨ ਦਾਖਲ ਕਰਨ ਦੀ ਤਰੀਕ ਨੂੰ 6 ਜਨਵਰੀ 2012 ਤੱਕ ਕੀਤਾ ... Read Full Story
|
ਗ੍ਰਹਿ ਮੰਤਰਾਲਾ 'ਚੋਂ ਕੰਪਿਊਟਰ ਦੇ ਮਾਨੀਟਰ ਪਿੱਛੋਂ ਹਾਰਡ ਡਿਸਕ ਵੀ ਹੋ ਗਈ ਚੋਰੀ
ਨਵੀਂ ਦਿੱਲੀ, ਸਖਤ ਸੁਰੱਖਿਆ ਪ੍ਰਬੰਧਾਂ ਨਾਲ ਲੈਸ ਗ੍ਰਹਿ ਮੰਤਰਾਲਾ ਵਿਚ ਚੋਰੀ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਜਿਹਾ ਲੱਗਦਾ ਹੈ ਕਿ ਚੋਰ ਉਸ ਕੰਪਿਊਟਰ ਦੀ ਹਾਰਡ ਡਿਸਕ ਵੀ ਚੋਰੀ ਕਰ ਕੇ ਲੈ ਗਿਆ ਜਿਸ ਦੇ ਮਾਨੀਟਰ 'ਤੇ ਉਹ ਦੋ ਮਹੀਨੇ ਪਹਿਲਾਂ ਹੱਥ ਸਾਫ ਕਰ ਚੁੱਕਾ ਸੀ। ਇਕ ਚੋਟੀ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਤਰੀ ਬਲਾਕ ਵਿਚ ਗ੍ਰਹਿ ਮੰਤਰਾਲਾ ਦੇ ਕਮਰਾ ਨੰਬਰ 203 ਵਿਚੋਂ 2 ਤੇ 3 ਜਨਵਰੀ ਦੀ ਰਾਤ ਉਸ ਕੰਪਿਊਟਰ ਦੀ ਹਾਰਡ ਡਿਸਕ ਚੋਰੀ ਕਰ ਲਈ ਗਈ ਜਿਸ ਦੇ ਮਾਨੀਟਰ ਨੂੰ ਦੋ ਮਹੀਨੇ ਚੋਰੀ ਕੀਤਾ ਗਿਆ ਸੀ। ਇਹ ਤਾਜ਼ਾ ਘਟਨਾ 3 ਜਨਵਰੀ ਨੂੰ ਧਿਆਨ ਵਿਚ ਆਈ ਜਦੋਂ ਗ੍ਰਹਿ ਮੰਤਰਾਲਾ ਦੇ ... Read Full Story
|
ਦਿੱਲੀ—ਟੀਮ ਅੰਨਾ ਨੇ ਮੰਗੀ ਮਰਨ ਵਰਤ ਲਈ ਜਗ੍ਹਾਂ
ਨਵੀਂ ਦਿੱਲੀ, ਟੀਮ ਅੰਨਾ ਨੇ ਦਿੱਲੀ ਪੁਲਸ ਤੋਂ ਜੰਤਰ ਮੰਤਰ ਲਈ 27 ਦਸੰਬਰ ਤੋਂ 5 ਜਨਵਰੀ ਤੱਕ ਧਰਨੇ ਦੀ ਮਨਜ਼ੂਰੀ ਮੰਗੀ ਹੈ। ਦੂਜੇ ਪਾਸੇ ਮੁੰਬਈ 'ਚ ਐੱਮਐੱਮਆਰਡੀਏ ਮੈਦਾਨ 'ਤੇ ਅੰਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਟੀਮ ਅੰਨਾ ਨੇ ਦਿੱਲੀ 'ਚ ਮਰਨ ਵਰਤ ਲਈ 2 ਜਗ੍ਹਾਂ ਲਈ ਮਨਜ਼ੂਰੀ ਮੰਗੀ ਹੈ। ਅੰਨਾ ਚਾਹੁੰਦੇ ਹਨ ਕਿ ਇਸ ਫੈਸਲਾਕੁੰਨ ਲੜਾਈ ਕਿਤੇ ਵੀ ਰੁਕੇ ਨਾ। ਇਸ ਲਈ ਦਿੱਲੀ 'ਚ 2 ਜਗ੍ਹਾਂ 'ਤੇ 27 ਤਾਰੀਖ ਤੋਂ 5 ਜਨਵਰੀ ਤੱਕ ਮਰਨ ਵਰਤ ਦੀ ਮਨਜ਼ੂਰੀ ਮੰਗੀ ਗਈ ਹੈ। ਸੂਤਰਾਂ ਅਨੁਸਾਰ ਮਰਨ ਵਰਤ ਦੌਰਾਨ ਪ੍ਰਸਿੱਧ ਸਮਾਜ ਸੇਵਕ ਅੰਨਾ ਹਜ਼ਾਰੇ ਮੁੰਬਈ 'ਚ ਹੀ ਰਹਿਣਗੇ। 30 ਦਸੰਬਰ ਨੂੰ ਉਹ ... Read Full Story
|
ਜੇ ਲੋਕਪਾਲ ਵੀ ਭ੍ਰਿਸ਼ਟ ਹੋ ਗਿਆ ਤਾਂ...
ਜਿਹਾ ਲੱਗਦਾ ਹੈ ਕਿ ਵਿਵਾਦਪੂਰਨ ਲੋਕਪਾਲ ਬਿੱਲ ਛੇਤੀ ਹੀ ਚਾਨਣ ਦੀ ਕਿਰਨ ਦੇਖੇਗਾ, ਜੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਕੋਈ ਸਹਿਮਤੀ ਬਣਦੀ ਹੈ। ਜੇ ਲੋਕਪਾਲ ਦਾ ਮੁੱਦਾ ਸੁਲਝਾਉਣਾ ਹੈ ਤਾਂ ਦੋਹਾਂ ਧਿਰਾਂ ਨੂੰ ਲੈ-ਦੇ ਕੇ ਕੋਈ ਹੱਲ ਕੱਢਣਾ ਪਵੇਗਾ। ਅੰਨਾ ਜੇਕਰ ਪ੍ਰਸੰਗਿਕ ਦਿਸਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਖੁੱਲ੍ਹ ਕੇ ਸਾਹਮਣੇ ਆਉਣਾ ਪਵੇਗਾ।
ਅੰਨਾ ਹਜ਼ਾਰੇ ਦੀ ਮੁਹਿੰਮ 'ਤੇ ਪੂਰੀ ਤਰ੍ਹਾਂ ਕੋਈ ਵੀ ਸਮਝੌਤਾ ਨਹੀਂ ਬਣ ਰਿਹਾ ਕਿਉਂਕਿ ਉਨ੍ਹਾਂ ਨੇ 'ਮੇਰਾ ਰਸਤਾ ਜਾਂ ਮੇਰੀ ਗੱਲ ਹੀ ਸਹੀ' ਵਾਲਾ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਟੀਮ ਅੰਨਾ ਦਾ ਦਾਅਵਾ ਹੈ ਕਿ ਬਾਕੀ ਸਾਰੇ ਖਰੜੇ ... Read Full Story
|
ਜੰਤਰ ਮੰਤਰ ਹੀ ਨਹੀਂ 45 ਸ਼ਹਿਰਾਂ 'ਚ ਵਰਤ 'ਤੇ ਬੈਠੇ ਅੰਨਾ ਸਮਰਥਕ
ਨਵੀਂ ਦਿੱਲੀ, ਭ੍ਰਿਸ਼ਟਾਚਾਰ ਖਿਲਾਫ ਤਾਕਤਵਰ ਲੋਕਪਾਲ ਬਿੱਲ ਦੀ ਮੰਗ ਨੂੰ ਲੈ ਕੇ ਅੰਨਾ ਹਜ਼ਾਰੇ ਦਿੱਲੀ ਦੇ ਜੰਤਰ ਮੰਤਰ 'ਤੇ ਅੱਜ ਧਰਨੇ 'ਤੇ ਬੈਠ ਗਏ ਹਨ। ਸਭ ਤੋਂ ਪਹਿਲਾਂ ਉਨ੍ਹਾਂ ਰਾਜ ਘਾਟ 'ਤੇ ਜਾ ਕੇ ਬਾਪੂ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਧਰ ਦਿੱਲੀ ਸਣੇ ਦੇਸ਼ ਦੇ 45 ਸ਼ਹਿਰਾਂ 'ਚ ਅੰਨਾ ਦੇ ਸਮਰਥਕ ਵੀ ਵਰਤ 'ਤੇ ਬੈਠ ਗਏ ਹਨ।
ਅੰਨਾ ਅੱਜ ਸਵੇਰੇ 9 ਵਜੇ ਰਾਜਘਾਟ ਪਹੁੰਚੇ ਸਨ। ਇਸ ਮੌਕੇ ਉਥੇ ਪੂਰੀ ਸੁਰੱਖਿਆ ਦੇ ਇੰਤਜ਼ਾਮ ਸਨ। ਅਤੇ ਅੰਨਾ ਦੇ ਸਮਰਥਕਾਂ ਨਾਲ ਰਾਜ ਘਾਟ ਭਰਿਆ ਹੋਇਆ ਸੀ। ਦਿੱਲੀ ਤੋਂ ਇਲਾਵਾ ਮੁੰਬਈ, ਕੋਲਕਾਤਾ, ਲਖਨਊ, ਚੰਡੀਗੜ੍ਹ, ਹੈਦਰਾਬਾਦ, ਭੋਪਾਲ, ਪੁਣੇ, ਅਹਿਮਦਾਬਾਦ, ... Read Full Story
|
ਟੀਮ ਅੰਨਾ ਨੂੰ ਜੰਤਰ ਮੰਤਰ 'ਤੇ ਧਰਨੇ ਦੀ ਮਿਲੀ ਇਜਾਜ਼ਤ
ਨਵੀਂ ਦਿੱਲੀ, ਟੀਮ ਅੰਨਾ ਨੂੰ 11 ਦਸੰਬਰ ਨੂੰ ਜੰਤਰ ਮੰਤਰ 'ਤੇ ਧਰਨਾ ਦੇਣ ਦੀ ਇਜਾਜ਼ਤ ਦਿੱਲੀ ਪੁਲਸ ਨੇ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਟੀਮ ਅੰਨਾ ਦੀ ਅੱਜ ਦਿੱਲੀ ਪੁਲਸ ਨਾਲ ਬੈਠਕ ਹੋਈ। ਦਿੱਲੀ ਪੁਲਸ ਨੇ ਬੈਠਕ 'ਚ ਟੀਮ ਅੰਨਾ ਨੂੰ ਇਜਾਜ਼ਤ ਦੇ ਦਿੱਤੀ। ਬੈਠਕ 11 ਦਸੰਬਰ ਨੂੰ ਜੰਤਰ ਮੰਤਰ 'ਤੇ ਹੋਣ ਵਾਲੇ ਧਰਨੇ ਨੂੰ ਲੈ ਕੇ ਹੋਈ। ਇਸ 'ਚ ਦਿੱਲੀ ਪੁਲਸ ਨੇ ਸਾਫ ਕਿਹਾ ਕਿ ਜੰਤਰ ਮੰਤਰ 'ਤੇ 5000 ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ। ਪਰ ਟੀਮ ਅੰਨਾ ਨੇ ਪੁਲਸ ਨੂੰ ਇਸ ਬਾਰੇ 'ਚ ਫਿਲਹਾਲ ਆਪਣੇ ਵਲੋਂ ਕੋਈ ਫੈਸਲਾ ਨਹੀਂ ... Read Full Story
|
*ਪੰਜਾਬ ਦੇ ਸੂਝਵਾਨ ਵੋਟਰਾਂ ਲਈ ਕੁੱਲ ਵਕਤੀ ਜਾਂ ਪਾਰਟ ਟਾਈਮ ਮੁੱਖ ਮੰਤਰੀ ਦੀ ਚੋਣ ਦਾ ਮੌਕਾ - ਸੁਖਬੀਰ ਸਿੰਘ ਬਾਦਲ
ਪਟਿਆਲਾ: 8 ਦਸੰਬਰ(ਪੀ.ਐਸ.ਗਰੇਵਾਲ) -ਪੰਜਾਬ ਦੇ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ’ਤੇ ਪੱਛਮੀ ਬੰਗਾਲ ਲਈ 8750 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰਨ ਅਤੇ ਪੰਜਾਬ ਨੂੰ ਅਜਿਹੇ ਪੈਕੇਜ ਤੋਂ ਨਾਹ ਕਰਦਿਆਂ ਪੰਜਾਬ ਪ੍ਰਤੀ ਪੱਖਪਾਤੀ ਰਵਈਆ ਅਪਣਾਏ ਜਾਣ ਦਾ ਦੋਸ਼ ਲਾਇਆ ਹੈ । ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਦੋਸ਼ ਲਾਇਆ ਹੈ ਕਿ ਉਨ੍ਹਾਂ ਸ਼ਹਿਰੀ ਵਿਕਾਸ ਕਰਜੇ ਨੂੰ ਰੁਕਵਾਉਣ ਵਾਂਗ ਹੀ ਦੂਜੀ ਵਾਰ ਇਹ ਪੈਕੇਜ ਤੋਂ ਪੰਜਾਬ ਨੂੰ ਵਾਂਝਿਆਂ ਰੱਖ ਕੇ ਸੂਬੇ ਨਾਲ ਵੱਡੀ ਗਦਾਰੀ ਕੀਤੀ ਹੈ। ਅਗਾਮੀ ਪੰਜਾਬ ... Read Full Story
|
ਮੁੱਖ ਮੰਤਰੀ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਪਟਿਆਲਾ ਪੁੱਜੇ
ਪਟਿਆਲਾ: 24 ਅਕਤੂਬਰ (ਪੀ.ਐਸ.ਗਰੇਵਾਲ) -ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਪਟਿਆਲਾ-ਨਾਭਾ ਰੋਡ ’ਤੇ ਸਥਿਤ ਚਾਹਲ ਪੈਲੇਸ ਵਿਖੇ ਸਾਬਕਾ ਡਵੀਜ਼ਨਲ ਜੰਗਲਾਤ ਅਫਸਰ ਪਟਿਆਲਾ ਸ੍ਰ: ਕਰਮਜੀਤ ਸਿੰਘ ਜਟਾਣਾ ਦੀ ਸਪੁੱਤਰੀ ਬੀਬਾ ਸ਼ਬਦੀਪ ਕੌਰ ਅਤੇ ਫਰੀਦਕੋਟ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਸ੍ਰ: ਹਰਿੰਦਰਜੀਤ ਸਿੰਘ ਸਮਰਾ ਦੇ ਸਪੁੱਤਰ ਕਾਕਾ ਰਾਜਬੀਰ ਸਿੰਘ ਦੇ ਸ਼ੁਭ ਵਿਆਹ ਮੌਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਮੁੱਖ ਮੰਤਰੀ ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਸੁਖੀ ਵਿਵਾਹਕ ਜੀਵਨ ਤੇ ਲੰਮੀ ਉਮਰ ਦੀ ਕਾਮਨਾ ਕੀਤੀ। ... Read Full Story
|
ਬੱਚਿਆਂ ਨੂੰ ਅਨੁਸ਼ਾਸਤ ਕਰਨ ਲਈ ਜਿਸਮਾਨੀ ਸਜ਼ਾ ਨਹੀਂ ਦਿੱਤੀ ਜਾ ਸਕੇਗੀ
ਨਵੀਂ ਦਿੱਲੀ, ਬਾਲ ਅਧਿਕਾਰਾਂ ਦੀ ਰਾਖੀ ਬਾਰੇ ਕੌਮੀ ਕਮਿਸ਼ਨ ਦੀ ਚੇਅਰਪਾਰਸ਼ਨ ਪ੍ਰੋਫੈਸਰ ਸ਼ਾਂਤਾ ਸਿਨਹਾ ਨੇ ਕਿਹਾ ਹੈ ਕਿ ਬੱਚਿਆਂ ਨੂੰ ਅਨੁਸ਼ਾਸਤ ਕਰਨ ਦੇ ਨਾਂ ਹੇਠ ਕਿਸੇ ਵੀ ਤਰ੍ਹਾਂ ਦੀ ਜਿਸਮਾਨੀ ਸਜ਼ਾ ਦਿੱਤੇ ਜਾਣ ਨੂੰ ਖਤਮ ਕੀਤੇ ਜਾਣ ਦੀ ਲੋੜ ਹੈ। ਸਿੰੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਜਿਸਮਾਨੀ ਸਜ਼ਾ ਦੇਣ ਨੂੰ ਖ਼ਤਮ ਕਰਨ ਸਬੰਧੀ ਜਾਰੀ ਨਿਰਦੇਸ਼ ਲੀਹਾਂ ਸਬੰਧੀ ਬਣਾਈ ਗਈ ਇੱਕ ਕਾਰਜ ਦਲ ਦੀ ਰਿਪੋਰਟ ‘ਤੇ ਚਰਚਾ ਕਰਦਿਆਂ ਪ੍ਰੋਫੈਸਰ ਸਿਨਹਾ ਨੇ ਕਿਹਾ ਕਿ ਬੱਚੇ ਆਪਣਾ ਵੱਖਰਾ ਦਿਲ ਦਿਮਾਗ ਰੱਖਦੇ ਹਨ ਇਸ ਲਈ ਉਨ੍ਹਾਂ ਨੂੰ ਆਪਣੇ ਤੋਂ ਵੱਡਿਆਂ ਦਾ ਦਬਦਬਾ ... Read Full Story
|
ਨਿਊਯਾਰਕ ਦੀ ਅਦਾਲਤ ਨੇ ਭਾਰਤੀ ਕੈਬਨਿਟ ਮੰਤਰੀ ਕਮਲ ਨਾਥ ਦੇ ਕੇਸ ਬਾਰੇ ਫੈਸਲਾ ਰਾਖਵਾਂ ਰੱਖਿਆ
ਨਿਊਯਾਰਕ-1984 ਦੇ ਸਿੱਖ ਕਤਲੇਆਮ ਦੇ ਕੇਸ ‘ਚ ਫਸੇ ਭਾਰਤ ਦੇ ਅਰਬਨ ਡਿਵੈਲਪਮੈਂਟ ਮੰਤਰੀ ਕਮਲ ਨਾਥ ਬਾਰੇ ਨਿਊਯਾਰਕ ਦਾ ਫੈਡਰਲ ਜੱਜ 60 ਦਿਨਾਂ ‘ਚ ਫੈਸਲਾ ਕਰੇਗਾ ਕਿ ਕਮਲ ਨਾਥ ਨੂੰ ਡਿਪਲੋਮੈਟਿਕ ਛੋਟ ਮਿਲਣੀ ਹੈ ਕਿ ਨਹੀਂ।ਸਿੱਖ ਫਾਰ ਜਸਟਿਸ ਦੇ ਕਨੂੰਨੀ ਸਲਾਹਕਾਰ ਅਟਾਰਨੀ ਪਤਵੰਤ ਸਿੰਘ ਪੰਨੂੰ ਨੇ ਨਿਊਯਾਰਕ ਦੀ ਅਦਾਲਤ ‘ਚ ਕਮਲ ਨਾਥ ਵਿਰੁੱਧ ਦਿੱਲੀ ‘ਚ ਸਿੱਖਾਂ ਦੇ ਕਤਲੇਆਮ ‘ਚ ਸ਼ਾਮਿਲ ਹੋਣ ਦਾ ਕੇਸ ਦਾਖਲ ਕੀਤਾ ਹੋਇਆ ਹੈ ਜਿਸ ਬਾਰੇ ਬੁੱਧਵਾਰ ਨੂੰ ਨਿਊਯਾਰਕ ਦੀ ਅਦਾਲਤ ‘ਚ ਚੱਲੀ ਕਾਰਵਾਈ ਦੌਰਾਨ ਫੈਸਲਾ ਰਾਖਵਾਂ ਰੱਖਿਆ ਗਿਆ ਹੈ। ਇੱਥੋਂ ਦੇ ਦੱਖਣੀ ਜ਼ਿਲ੍ਹੇ ਦੀ ਫੈਡਰਲ ਅਦਾਲਤ ਦੇ ... Read Full Story
|
ਨਕਸਲੀਆਂ ਪ੍ਰਤੀ ਵਿਹਾਰਕ ਪਹੁੰਚ ਜ਼ਰੂਰੀ: ਪ੍ਰਧਾਨ ਮੰਤਰੀ
ਰਾਜ ਸਰਕਾਰਾਂ ਨੂੰ ਲੋਕਾਂ ਦੇ ਮਨ ਜਿੱਤਣ ਦੀ ਸਲਾਹ
ਨਵੀਂ ਦਿੱਲੀ, 14 ਸਤੰਬਰ : ਨਕਸਲਵਾਦ ਦੀ ਜ਼ੱਦ 'ਚ ਆਏ ਖੇਤਰਾਂ ਦੇ ਵਿਕਾਸ ਲਈ 'ਅਸਲ ਤੇ ਵਿਹਾਰਕ' ਪਹੁੰਚ ਅਪਣਾਉਣ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਅੱਜ ਕਿਹਾ ਹੈ ਕਿ ਇਨ੍ਹਾਂ ਖੇਤਰਾਂ ਲਈ ਨਿਰਧਾਰਤ ਸਕੀਮਾਂ ਲਾਗੂ ਕਰਨ ਦਾ ਅਮਲ ਵੀ ਅਸਲੋਂ ਹੀ ਭ੍ਰਿਸ਼ਟਾਚਾਰ ਰਹਿਤ ਹੋਣਾ ਜ਼ਰੂਰੀ ਹੈ।
ਨਕਸਲਵਾਦ ਦੀ ਜ਼ੱਦ 'ਚ ਆਏ ਖੇਤਰਾਂ ਬਾਰੇ ਇਕ ਦਿਨ ਭਰ ਲੰਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਵੀ ਬਹੁਤ ਸ਼ਟੀਕ ਲੋੜ ਹੈ ਕਿ ਵਿਕਾਸ ਕੰਮਾਂ 'ਚ ਕਿਤੇ ਵੀ ਕਿਸੇ ਕਿਸਮ ਦੀ ਕੋਤਾਹੀ ਹੋਣ ਨੂੰ ਰੋਕਿਆ ਜਾਵੇ ਤੇ ਇਸ ... Read Full Story
|